ੴ

ਸਿੱਖਬਾਣੀ · SikhBani

ਪੜਿਆ ਲੇਖੇਦਾਰੁ ਲੇਖਾ ਮੰਗੀਐ ॥

parriaa lekhedaar lekhaa mangeeai
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1288 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਪੜਿਆ ਲੇਖੇਦਾਰੁ; ਲੇਖਾ ਮੰਗੀਐ ॥

parriaa lekhedaar; lekhaa mangeeai |

Sant Singh KhalsaThe learned and educated are called to account for their actions.
Manmohan SinghThe literate debtor is called to account in the yond.
Manmohan Singh (Punjabi)ਪੜ੍ਹੇ ਲਿਖੇ ਕਰਜਈ ਕੋਲੋ ਪ੍ਰਲੋਕ ਵਿੱਚ ਇਸਾਬ-ਕਿਤਾਬ ਮੰਗਿਆ ਜਾਂਦਾ ਹੈ।
Fareedkot Teekaਪੜਿਆ ਹੂਆ ਯਦਪੀ ਲੇਖੇਦਾਰੁ ਭੀ ਹੈ ਤਿਸ ਪਾਸੋਂ ਭੀ ਲੇਖਾ ਮੰਗਾ ਜਾਵੇਗਾ॥
Prof. Sahib Singhਜੇ ਮਨੁੱਖ ਵਿਦਵਾਨ ਭੀ ਹੋਵੇ ਤੇ ਚਤੁਰਾਈ ਦੀਆਂ ਗੱਲਾਂ ਭੀ ਕਰਨਾ ਜਾਣਦਾ ਹੋਵੇ ('ਤ੍ਰਿਸ਼ਨਾ' ਬਾਰੇ) ਉਸ ਤੋਂ ਭੀ ਲੇਖਾ ਲਈਦਾ ਹੈ (ਭਾਵ, 'ਤ੍ਰਿਸ਼ਨਾ' ਉਸ ਤੋਂ ਭੀ ਲੇਖਾ ਲੈਂਦੀ ਹੈ, ਨਿਰੀ ਵਿੱਦਿਆ ਤੇ ਚਤੁਰਾਈ 'ਤ੍ਰਿਸ਼ਨਾ' ਤੋਂ ਬਚਾ ਨਹੀਂ ਸਕਦੀ),

ਪਦ ਅਰਥ ਲੇਖੇਦਾਰੁ = ਲੇਖਾ ਰੱਖਣ ਵਾਲਾ, ਘੁੰਤਰਾਂ ਕੱਢਣ ਵਾਲਾ, ਚਤੁਰਾਈ ਦੀਆਂ ਗੱਲਾਂ ਕਰਨ ਵਾਲਾ।

SikhNet (Spanish)El educado y el aprendido son llamados a entregar las cuentas de sus acciones.

ਵਿਣੁ ਨਾਵੈ. ਕੂੜਿਆਰੁ; ਅਉਖਾ ਤੰਗੀਐ ॥

vin naavai. koorriaar; aaukhaa tangeeai |

Sant Singh KhalsaWithout the Name, they are judged false; they become miserable and suffer hardship.
Manmohan SinghWithout the Name one is adjudged false and becomes miserable and distressed.
Manmohan Singh (Punjabi)ਨਾਮ ਦੇ ਬਗੈਰ ਜੀਵ ਕਰਾਰ ਦਿੱਤਾ ਜਾਂਦਾ ਹੈ ਅਤੇ ਦੁਖੀ ਤੇ ਪੀੜਤ ਹੁੰਦਾ ਹੈ।
Fareedkot Teekaਜੋ ਪੁਰਸ ਹਰੀ ਨਾਮ ਸੇ ਰਹਿਤ ਔ ਝੂਠਾ ਹੈ ਤਿਸ ਕੋ ਤੰਗਸੀ ਦਿਖਾਇ ਕਰ ਔਖਾ ਕਰੀਤਾ ਹੈ॥
Prof. Sahib Singh(ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾ (ਪੜ੍ਹਿਆ ਹੋਇਆ ਭੀ) ਕੂੜ ਦਾ ਹੀ ਵਪਾਰੀ ਹੈ; ਔਖਾ ਹੁੰਦਾ ਹੈ ਔਖਿਆਈ ਹੀ ਪਾਂਦਾ ਹੈ।

ਪਦ ਅਰਥ ਕੂੜਿਆਰੁ = ਕੂੜ ਦਾ ਵਪਾਰੀ। ਤੰਗੀਐ = ਔਖਿਆਈ ਪਾਂਦਾ ਹੈ।

SikhNet (Spanish)Sin el Nombre, son juzgados falsos, y atraen miseria y un terrible sufrimiento.

ਅਉਘਟ ਰੁਧੇ ਰਾਹ; ਗਲੀਆਂ ਰੋਕੀਆਂ ॥

aaughatt rudhe raah; galeean rokeean |

Sant Singh KhalsaTheir path becomes treacherous and difficult, and their way is blocked.
Manmohan SinghDifficult and obstructed are his paths and blocked the lanes.
Manmohan Singh (Punjabi)ਬਿਖੜੇ ਅਤੇ ਰੁਕਾਵਟਾਂ ਵਾਲੇ ਹਨ ਉਸ ਦੇ ਰਸਤੇ ਅਤੇ ਬੰਦ ਹੋਏ ਹੋਏ ਹਨ ਕੂਚੇ।
Fareedkot Teekaਵਹੁ ਮਨਮੁਖ (ਅਉਘਟ) ਔਖੇ ਜਮ ਮਾਰਗ ਮੇਂ ਵੈਤਰਣੀ ਆਦਿ ਨਦੀਓਂ ਪਰ (ਰੁਧੇ) ਰੋਕੇ ਜਾਤੇ ਹੈਂ, ਗਲੀਆਂ ਰੋਕੀਆਂ ਜਾਤੀਆਂ ਹੈਂ, ਭਾਵ ਪਾਪੀ ਜੀਵ ਕੋ ਦੁਖੋਂ ਸੇ ਬਚਣੇ ਕਾ ਰਸਤਾ ਨਹੀਂ ਮਿਲਤਾ ਹੈ॥
Prof. Sahib Singhਉਸ ਦੇ (ਜ਼ਿੰਦਗੀ ਦੇ) ਗਲੀਆਂ ਤੇ ਰਸਤੇ (ਤ੍ਰਿਸ਼ਨਾ ਦੀ ਅੱਗ ਨਾਲ) ਰੁਕੇ ਪਏ ਹਨ (ਉਹਨਾਂ ਵਿਚੋਂ ਦੀ ਲੰਘਣਾ) ਔਖਾ ਹੈ।

ਪਦ ਅਰਥ ਅਉਘਟ = ਔਖੇ। ਰੁਧੇ = ਰੋਕੇ ਹੋਏ।

SikhNet (Spanish)Su camino se vuelve traicionero, difícil y es bloqueado.

ਸਚਾ ਵੇਪਰਵਾਹੁ; ਸਬਦਿ ਸੰਤੋਖੀਆਂ ॥

sachaa veparavaahu; sabad santokheean |

Sant Singh KhalsaThrough the Shabad, the Word of the True and Independent Lord God, one becomes content.
Manmohan SinghThe man of contentment Lord through the Name.
Manmohan Singh (Punjabi)ਸੰਤੋਂ ਖਵਾਨ ਪੁਰਸ਼ ਨਾਮ ਦੇ ਰਾਹੀਂ, ਸੱਚੇ ਸੁਤੰਤਰ ਸੁਆਮੀ ਨੂੰ ਪਾ ਲੈਂਦੇ ਹੈ।
Fareedkot Teekaਗੁਰ ਸਬਦ ਕਰ ਸੰਤੁਸ਼੍ਟ ਹੂਏ ਗੁਰਮੁਖੋਂ ਕੋ ਸਚਾ ਵੇਪਰਵਾਹੁ ਤਿਨ ਦੁਖੋਂ ਸੇ ਬਚਾਇ ਲੇਤਾ ਹੈ॥
Prof. Sahib Singhਗੁਰ-ਸ਼ਬਦ ਦੀ ਰਾਹੀਂ ਸੰਤੋਖੀ ਬੰਦਿਆਂ ਨੂੰ ਸਦਾ ਕਾਇਮ ਰਹਿਣ ਵਾਲਾ ਬੇ-ਮੁਥਾਜ ਪਰਮਾਤਮਾ ਮਿਲਦਾ ਹੈ।

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਵੇਪਰਵਾਹੁ = ਬੇ-ਮੁਥਾਜ। ਸਬਦਿ = ਸ਼ਬਦ ਦੀ ਰਾਹੀਂ।

SikhNet (Spanish)Mediante el Shabd, la Palabra del Verdadero y Soberano Señor Dios, uno encuentra el Contentamiento.

ਗਹਿਰ ਗਭੀਰ ਅਥਾਹੁ; ਹਾਥ. ਨ ਲਭਈ ॥

gahir gabheer athaahu; haath. na labhee |

Sant Singh KhalsaThe Lord is deep and profound and unfathomable; His depth cannot be measured.
Manmohan SinghDeep, Profound, and Unfathomable is the Lord, His depth can be fathomed not.
Manmohan Singh (Punjabi)ਗਹਿਰਾ, ਅਗਾਧ ਅਤੇ ਬੇਥਾਹ ਹੈ ਸੁਆਮੀ। ਉਸ ਦੀ ਡੁੰਘਾਈ ਲੱਭੀ ਨਹੀਂ ਜਾ ਸਕਦੀ।
Fareedkot Teekaਵਾਹਿਗੁਰੂ (ਗਹਿਰ) ਡੂੰਘਾ ਅਰ (ਗੰਭੀਰ) ਨਿਰਹਲ ਹੈ, ਤਿਸ ਕਾ ਅੰਤ ਨਹੀਂ ਲਭਤਾ॥
Prof. Sahib Singhਪ੍ਰਭੂ (ਮਾਨੋ) ਬੜਾ ਡੂੰਘਾ (ਸਮੁੰਦਰ) ਹੈ, (ਵਿੱਦਿਆ ਚਤੁਰਾਈ ਦੇ ਆਸਰੇ) ਉਸ ਦੀ ਥਾਹ ਨਹੀਂ ਪੈ ਸਕਦੀ।

ਪਦ ਅਰਥ ਹਾਥ = ਡੂੰਘਾਈ।

SikhNet (Spanish)El Señor es Profundo e Insondable. Su profundidad no se puede medir. Sin el Guru,

ਮੁਹੇ ਮੁਹਿ ਚੋਟਾ ਖਾਹੁ; ਵਿਣੁ ਗੁਰ ਕੋਇ. ਨ ਛੁਟਸੀ ॥

muhe muhi chottaa khaahu; vin gur koe. na chhuttasee |

Sant Singh KhalsaWithout the Guru, the mortals are beaten and punched in the face and the mouth, and no one is released.
Manmohan SinghWithout the Guru no one is released and bears blows on one's mouth and face.
Manmohan Singh (Punjabi)ਗੁਰਾਂ ਦੇ ਬਗੈਰ ਕੋਈ ਭੀ ਬੰਦਖਲਾਸ ਨਹੀਂ ਹੁੰਦਾ ਅਤੇ ਆਪਣੇ ਮੂੰਹ ਅਤੇ ਚਿਹਰੇ ਤੇ ਸੱਟਾਂ ਸਹਾਰਦਾ ਹੈ।
Fareedkot Teekaਜੀਵ (ਮੁਹੇ ਮੁਹਿ) ਮੁਖ ਪਰ ਜਮ ਆਦਿਕੋਂ ਕੀ ਚੋਟਾਂ ਖਾਤਾ ਹੈ, ਗੁਰੋਂ ਕੀ ਕ੍ਰਿਪਾ ਸੇ ਬਿਨਾਂ ਕੋਈ ਭੀ ਦੁਖ ਸੇ ਛੂਟੇਗਾ ਨਹੀਂ॥
Prof. Sahib Singh(ਸਗੋਂ 'ਪੜ੍ਹਿਆ ਕੂੜਿਆਰੁ' ਵਿੱਦਿਆ ਦੇ ਮਾਣ ਵਿਚ ਰਹਿ ਕੇ ਤ੍ਰਿਸ਼ਨਾ ਦੀਆਂ) ਚੋਟਾਂ ਦਬਾਦਬ ਖਾਂਦਾ ਹੈ; (ਪਿਆ ਪੜ੍ਹਿਆ ਹੋਇਆ ਹੋਵੇ) ਕੋਈ ਮਨੁੱਖ ਗੁਰੂ (ਦੀ ਸਰਨ) ਤੋਂ ਬਿਨਾ (ਤ੍ਰਿਸ਼ਨਾ ਤੋਂ) ਬੱਚ ਨਹੀਂ ਸਕਦਾ।

ਪਦ ਅਰਥ ਮੁਹੇ = ਮੂੰਹ ਉਤੇ ਹੀ। ਮੁਹਿ = ਮੂੰਹ ਉਤੇ ਹੀ। ਮੁਹੇ ਮੁਹਿ = ਮੂੰਹੋ ਮੂੰਹ।

SikhNet (Spanish)los mortales son golpeados en la cara y en la boca, y ninguno es liberado.

ਪਤਿ ਸੇਤੀ ਘਰਿ ਜਾਹੁ; ਨਾਮੁ ਵਖਾਣੀਐ ॥

pat setee ghar jaahu; naam vakhaaneeai |

Sant Singh KhalsaChanting the Naam, the Name of the Lord, one returns to his true home with honor.
Manmohan SinghUttering the Lord's Name, the mortal goes to his Home with honour.
Manmohan Singh (Punjabi)ਨਾਮ ਦਾ ਉਚਾਰਣ ਕਰਨ ਦੁਆਰਾ, ਪ੍ਰਾਣੀ ਇੱਜ਼ਤ ਆਬਰੂ ਨਾਲ ਆਪਣੇ ਧਾਮ ਨੂੰ ਜਾਂਦਾ ਹੈ।
Fareedkot Teekaਜੋ ਨਾਮ ਕੇ (ਵਖਾਣੀਐ) ਜਪਨੇ ਵਾਲੇ ਹੈਂ, ਸੋ ਪਤ ਸਹਿਤ ਪ੍ਰਲੋਕ ਘਰ ਮੇਂ ਜਾਤੇ ਹੈਂ॥
Prof. Sahib Singh(ਪਰਮਾਤਮਾ ਦਾ) ਨਾਮ ਸਿਮਰਨਾ ਚਾਹੀਦਾ ਹੈ (ਜੇ ਨਾਮ ਸਿਮਰੀਏ) ਤਾਂ ਬੇਸ਼ਕ ਇੱਜ਼ਤ ਨਾਲ ਪ੍ਰਭੂ ਦੇ ਦਰ ਤੇ ਅੱਪੜੋ।

ਪਦ ਅਰਥ ਪਤਿ = ਇੱਜ਼ਤ। ਸੇਤੀ = ਨਾਲ। ਘਰਿ = ਘਰ ਵਿਚ, ਪ੍ਰਭੂ ਦੇ ਦਰ ਤੇ।

SikhNet (Spanish)Cantando el Naam, el Nombre del Señor, uno regresa a su Verdadero y Honorable Hogar.

ਹੁਕਮੀ ਸਾਹ ਗਿਰਾਹ; ਦੇਂਦਾ ਜਾਣੀਐ ॥੨੩॥

hukamee saah giraah; dendaa jaaneeai |23|

Sant Singh KhalsaKnow that the Lord, by the Hukam of His Command, gives sustenance and the breath of life. ||23||
Manmohan SinghKnow, that by His will, the Lord blesses the mortals with vital breath sustenance.
Manmohan Singh (Punjabi)ਜਾਣ ਲੈ ਕਿ ਆਪਣੀ ਰਜ਼ਾ ਦੁਆਰਾ, ਪ੍ਰਭੂ ਪ੍ਰਾਣੀਆਂ ਨੂੰ ਜਿੰਦ ਜਾਨ ਅਤੇ ਰੋਜ਼ੀ ਬਖਸ਼ਦਾ ਹੈ।
Fareedkot Teekaਵਾਹਿਗੁਰੂ ਆਪਣੇ ਹੁਕਮ ਅੰਦਰ ਸਾਸ-ਗਿਰਾਸ ਦੇਣਾ ਜਾਣੀਤਾ ਹੈ, ਭਾਵ ਸਭ ਕੁਛ ਪਰਮੇਸ੍ਵਰ ਕੇ ਹੁਕਮ ਅੰਦਰ ਹੈ॥੨੩॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਇਹ ਨਿਸਚਾ ਬਣਦਾ ਹੈ ਕਿ ਪ੍ਰਭੂ ਆਪਣੇ ਹੁਕਮ ਵਿਚ ਜੀਵਾਂ ਨੂੰ ਜੀਵਨ ਤੇ ਰੋਜ਼ੀ ਦੇਂਦਾ ਹੈ ॥੨੩॥

ਪਦ ਅਰਥ ਸਾਹ = (ਭਾਵ,) ਜ਼ਿੰਦਗੀ। ਗਿਰਾਹ = ਗਿਰਾਹੀ, (ਭਾਵ,) ਰੋਜ਼ੀ। ਜਾਣੀਐ = ਸਮਝ ਆ ਜਾਂਦੀ ਹੈ ॥੨੩॥

SikhNet (Spanish)Entiende que el Señor, a través del Jukam de su Comando, otorga el Sustento y la Respiración de la Vida. (23)
Answers quote the Granth verbatim with Ang citations. AI commentary is not Gurbani and not a religious ruling.