ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino
ਪਉਣੈ ਪਾਣੀ ਅਗਨੀ ਜੀਉ; ਤਿਨ. ਕਿਆ ਖੁਸੀਆ, ਕਿਆ ਪੀੜ ॥
paunai paanee aganee jeeo; tin. kiaa khuseea, kiaa peerr |
Sant Singh KhalsaLiving beings are formed of air, water and fire. They are subject to pleasure and pain.
Manmohan SinghThe living beings are made up of air, water and fire. Several pleasures and several pains cling to them.
Manmohan Singh (Punjabi)ਪ੍ਰਾਣਧਾਰੀ, ਹਵਾ, ਜਲ ਅਤੇ ਅੱਗ ਦੇ ਬਣੇ ਹੋਏ, ਹਨ। ਉਨ੍ਹਾਂ ਨੂੰ ਕਈ ਸੁਖ ਤੇ ਕਈ ਦੁਖ ਚਿਮੜਦੇ ਹਨ।
Fareedkot Teekaਪਵਣ ਪਾਣੀ ਅਗਨੀ ਆਦਿ ਪੰਚ ਤਤੋਂ ਕੋ ਰਚ ਕਰ ਪੁਨਹ ਜੀਵ ਕਲਾ ਪਾਈ ਹੈ, ਤਿਨ ਕੋ ਆਪ ਨ ਖੁਸੀਆਂ ਮਿਲਤੀਆਂ ਹੈਂ ਨ ਪੀੜਾ, ਭਾਵ ਪਰਾਧੀਨ ਹੈਂ॥
Prof. Sahib Singhਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।ਪਦ ਅਰਥ ਪਉਣੈ = ਪਉਣ ਦਾ, ਹਵਾ ਦਾ। ਜੀਉ = ਜੀਵ। ਤਿਨ = ਇਹਨਾਂ ਜੀਵਾਂ ਨੂੰ। ਕਿਆ = ਕੀਹ? ਕਿਆ ਖੁਸੀਆ ਕਿਆ ਪੀੜ = ਕੀਹ ਸੁਖ ਤੇ ਕੀਹ ਦੁੱਖ? (ਭਾਵ, ਜੇ ਤੱਤਾਂ ਵਲ ਵੇਖੀਏ ਤਾਂ ਸਭ ਜੀਵਾਂ ਦੇ ਇਕੋ ਜਿਹੇ ਹਨ, ਫਿਰ ਇਹਨਾਂ ਨੂੰ ਸੁਖ ਦੁਖ ਕਿਉਂ ਵੱਖੋ ਵੱਖਰੇ ਹਨ?)
SikhNet (Spanish)Los seres humanos están formados de aire, agua y fuego, y viven sujetos al placer y al dolor.
ਧਰਤੀ ਪਾਤਾਲੀ ਆਕਾਸੀ; ਇਕਿ ਦਰਿ ਰਹਨਿ ਵਜੀਰ ॥
dharatee paataalee aakaasee; ik dar rehan vajeer |
Sant Singh KhalsaIn this world, in the nether regions of the underworld, and in the Akaashic ethers of the heavens, some remain ministers in the Court of the Lord.
Manmohan SinghIn this world, under-world and the sky, some there are, who remain as ministers in the Lord's Court,
Manmohan Singh (Punjabi)ਇਸ ਜਹਾਨ, ਪਇਆਲ ਅਤੇ ਅਸਮਾਨ ਵਿੱਚ ਸੁਆਮੀ ਦੇ ਦਰਬਾਰ ਅੰਦਰ ਕਈ ਮੰਤ੍ਰੀ ਬਣੇ ਰਹਿੰਦੇ ਹਨ।
Fareedkot Teekaਇਕ ਤੀਨੋਂ ਲੋਕੋਂ ਮੇਂ ਪਾਤਸਾਹੁ ਹੈ ਇਕ ਤਿਨ ਕੇ ਦਰਵਾਜੋਂ ਪਰ ਵਜੀਰ ਹੋ ਕਰ ਰਹਿਤੇ ਹੈਂ॥
Prof. Sahib Singhਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।ਪਦ ਅਰਥ ਆਕਾਸੀ = ਆਕਾਸ਼ਾਂ ਵਿਚ ਹਨ, (ਭਾਵ,) ਹੁਕਮ ਕਰ ਰਹੇ ਹਨ। ਇਕਿ = ਕਈ ਬੰਦੇ। ਦਰਿ = (ਰਾਜਿਆਂ ਦੇ) ਦਰ ਤੇ।
SikhNet (Spanish)En este mundo, en las regiones inferiores del bajo mundo y en los archivos akáshicos de los cielos,
ਇਕਨਾ ਵਡੀ ਆਰਜਾ; ਇਕਿ ਮਰਿ ਹੋਹਿ ਜਹੀਰ ॥
eikanaa vaddee aarajaa; ik mar hohi jaheer |
Sant Singh KhalsaSome live long lives, while others suffer and die.
Manmohan SinghSome there are, who have long lives and some die soon and become miserable.
Manmohan Singh (Punjabi)ਕਈਆਂ ਦੀਆਂ ਵਡੀਆਂ ਉਮਰਾਂ ਹੁੰਦੀਆਂ ਹਨ ਤੇ ਕਈ ਛੇਤੀ ਮਰ ਦੁਖੀ ਹੁੰਦੇ ਹਨ।
Fareedkot Teekaਇਕਨਾ ਕੀ ਬਡੀ ਆਯੂ ਹੈ ਇਕਨੋਂ ਕੀ ਛੋਟੀ ਹੈ, ਇਕ ਸੁਖੀ ਹੋ ਕਰ ਮਰਤੇ ਹੈਂ ਇਕ (ਜਹੀਰ) ਦੁਖੀ ਹੋ ਕਰ ਮਰਤੇ ਹੈਂ॥ ਅਸਲ ਜਹੀਰ ਪਦੁ ਅਰਬੀ ਹੈ।
Prof. Sahib Singhਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।ਪਦ ਅਰਥ ਆਰਜਾ = ਉਮਰ। ਜਹੀਰ = (ਅ:) ਦੁਖੀ।
SikhNet (Spanish)algunos permanecen como ministros en la Corte del Señor.
ਇਕਿ ਦੇ ਖਾਹਿ, ਨਿਖੁਟੈ ਨਾਹੀ; ਇਕਿ. ਸਦਾ ਫਿਰਹਿ ਫਕੀਰ ॥
eik de khaeh, nikhuttai naahee; ik. sadaa fireh fakeer |
Sant Singh KhalsaSome give and consume, and still their wealth is not exhausted, while others remain poor forever.
Manmohan SinghSome give in charity, expend themselves and still the wealth exhausts not and some ever walk as paupers.
Manmohan Singh (Punjabi)ਕਈ ਦਾਨ ਦਿੰਦੇ ਹਨ, ਆਪ ਖਾਂਦੇ ਖਰਚਦੇ ਹਨ ਅਤੇ ਫਿਰ ਭੀ ਦੌਲਤ ਮੁਕਦੀ ਨਹੀਂ ਅਤੇ ਕਈ ਹਮੇਸ਼ਾਂ ਕੰਗਾਲ ਹੋ ਤੁਰੇ ਫਿਰਦੇ ਹਨ।
Fareedkot Teekaਇਕ ਦੇਤੇ ਹੈਂ ਔਰ ਆਪ ਖਾਤੇ ਹੈਂ, ਤਿਨ ਕੀ ਮਾਇਆ ਘਟਤੀ ਨਹੀਂ ਹੈ, ਇਕ ਸਦੀਵ ਫਕੀਰ ਹੋ ਕਰ ਮੰਗਤੇ ਹੈਂ॥
Prof. Sahib Singhਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।ਪਦ ਅਰਥ ਫਕੀਰ = ਕੰਗਾਲ।
SikhNet (Spanish)Algunos viven vidas largas, mientras otros sufren y mueren,
ਹੁਕਮੀ ਸਾਜੇ. ਹੁਕਮੀ ਢਾਹੇ; ਏਕ ਚਸੇ ਮਹਿ ਲਖ ॥
hukamee saaje. hukamee dtaahe; ek chase meh lakh |
Sant Singh KhalsaIn His Will He creates, and in His Will He destroys thousands in an instant.
Manmohan SinghIn His Will, the Lord creates, in His will, He destroys lacs of mortals in a moment.
Manmohan Singh (Punjabi)ਇਕ ਮੁਹਤ ਵਿੱਚ ਲੱਖਾਂ ਹੀ ਪ੍ਰਾਣੀ ਸੁਆਮੀ ਆਪਣੀ ਰਜ਼ਾ ਅੰਦਰ ਬਣਾਉਂਦਾ ਤੇ ਆਪਣੀ ਰਜ਼ਾ ਅੰਦਰ ਨਾਸ ਕਰਦਾ ਹੈ।
Fareedkot Teekaਵਾਹਿਗੁਰੂ ਅਪਨੇ ਹੁਕਮ ਸੇ ਛਿਨ ਮਾਤ੍ਰ ਮੇਂ ਲਾਖੋਂ ਜੀਵ ਉਤਪਤਿ ਕਰਤਾ ਹੈ ਅਰ ਹੁਕਮ ਸੇ ਹੀ ਲੈ ਕਰ ਦੇਤਾ ਹੈ॥
Prof. Sahib Singhਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,
SikhNet (Spanish)algunos más consumen y dan, y su riqueza no se acaba, mientras que otros permanecen pobres para siempre.
ਸਭੁ ਕੋ ਨਥੈ ਨਥਿਆ; ਬਖਸੇ. ਤੋੜੇ ਨਥ ॥
sabh ko nathai nathiaa; bakhase. torre nath |
Sant Singh KhalsaHe has harnessed everyone with His harness; when He forgives, he breaks the harness.
Manmohan SinghThe Lord has snaffled all with snaffle and when He forgives man, He breaks his snaffle.
Manmohan Singh (Punjabi)ਸਾਈਂ ਨੇ ਸਾਰਿਆਂ ਨੂੰ ਨਕੇਲ ਨਾਲ ਨੱਥਿਆ ਹੈ ਅਤੇ ਜਦ ਉਹ ਬੰਦੇ ਨੂੰ ਮਾਫ ਕਰ ਦਿੰਦਾ ਹੈ ਤਾਂ ਉਹ ਉਸ ਦੀ ਨਕੇਲ ਤੋਂ ੜ ਦਿੰਦਾ ਹੈ।
Fareedkot Teekaਮਾਯਾ ਨਥ ਕਰ ਸਭ ਨਥਾ ਹੂਆ ਹੈ। ਜਿਸ ਕੋ ਬਖਸਤਾ ਹੈ ਤਿਸ ਕੀ ਨਾਥ ਤੋੜ ਦੇਤਾ ਹੈ॥
Prof. Sahib Singhਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।ਪਦ ਅਰਥ ਨਥੈ ਨਥਿਆ = ਨੱਥ ਵਿਚ ਜਕੜਿਆ ਹੋਇਆ।
SikhNet (Spanish)Por Su Voluntad crea y por Su Voluntad destruye a miles en sólo un instante.
ਵਰਨਾ ਚਿਹਨਾ ਬਾਹਰਾ; ਲੇਖੇ ਬਾਝੁ. ਅਲਖੁ ॥
varanaa chihanaa baaharaa; lekhe baajh. alakh |
Sant Singh KhalsaHe has no color or features; He is invisible and beyond calculation.
Manmohan SinghThe Lord is without colour and features. He is beyond account and is Unseeable,
Manmohan Singh (Punjabi)ਸਾਹਿਬ ਰੰਗ ਅਤੇ ਮੁਹਾਦਰਾ ਰਹਿਤ ਹੈ। ਉਹ ਇਸਾਬ-ਕਿਤਾਬ ਤੋਂ ਪਰੇਡੇ ਅਤੇ ਅਦ੍ਰਿਸ਼ਟ ਹੈ।
Fareedkot Teekaਬਰਨਾਂ ਚਿਹਨਾਂ ਅਰਥਾਤ ਰੰਗੋਂ ਔ ਨਿਸਾਨੋ ਤੇ ਰਹਿਤ ਹੈ ਔਰ ਵਹੁ ਅਲਖ ਰੂਪ ਲੇਖੇ ਸੇ ਬਾਝ ਹੈ, ਭਾਵ ਸੇ ਬੇਅੰਤ ਹੈ॥
Prof. Sahib Singhਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।
SikhNet (Spanish)Con Su Arnés Él ata a cada uno, y cuando Perdona rompe el Arnés.
ਕਿਉ ਕਥੀਐ. ਕਿਉ ਆਖੀਐ; ਜਾਪੈ ਸਚੋ ਸਚੁ ॥
kiau katheeai. kiau aakheeai; jaapai sacho sach |
Sant Singh KhalsaHow can He be described? He is known as the Truest of the True.
Manmohan SinghThe Lord is known to be the Truest of the true. How can one describe and utter Him?
Manmohan Singh (Punjabi)ਸੁਆਮੀ ਸਚਿਆਰਾ ਦਾ ਪਰਮ ਸਚਿਆਰ ਜਾਣਿਆਂ ਜਾਂਦਾ ਹੈ। ਆਦਮੀ ਉਸ ਨੂੰ ਕਿਸ ਤਰ੍ਹਾਂ ਬਿਆਨ ਤੇ ਵਰਣਨ ਕਰ ਸਕਦਾ ਹੈ?
Fareedkot Teekaਕਰਤਾ ਪਰਮੇਸਰੁ ਆਪ ਅਕਥ ਹੈ, ਭਾਵ ਬਾਣੀ ਕਾ ਵਿਖਾ ਨਹੀਂ, ਬਿਅੰਤੁ ਹੈ। ਕਿਸ ਪ੍ਰਕਾਰ ਤਿਸ ਕੇ ਸ੍ਵਰੂਪ ਕੋ ਕਥਨ ਕਰ ਕਹੇ ਔ ਵਹੁ ਸਚਾ ਸਚੁ ਨਿਸਚੇ ਕਰ ਸਭ ਸਥਾਨੋਂ ਮੇਂ ਜਾਣੀਤਾ ਹੈ?
Prof. Sahib Singhਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।ਪਦ ਅਰਥ ਜਾਪੈ = ਜਾਪਦਾ ਹੈ, ਭਾਸਦਾ ਹੈ, ਦਿੱਸਦਾ ਹੈ।
SikhNet (Spanish)Él no tiene color o facciones, es Invisible e Incalculable. ¿Cómo se Le podría describir?
ਕਰਣਾ ਕਥਨਾ ਕਾਰ ਸਭ; ਨਾਨਕ ਆਪਿ ਅਕਥੁ ॥
karanaa kathanaa kaar sabh; naanak aap akath |
Sant Singh KhalsaAll the actions which are done and described, O Nanak, are done by the Indescribable Lord Himself.
Manmohan SinghAll the deeds, which are done and described, are through the Lord alone, O Nanak, He of Himself is ineffable.
Manmohan Singh (Punjabi)ਸਾਰੇ ਕੰਮ, ਜੋ ਕਰੇ ਅਤੇ ਬਿਆਨ ਕੀਤੇ ਜਾਂਦੇ ਹਨ, ਉਸ ਸੁਆਮੀ ਦੇ ਰਾਹੀਂ ਹਨ, ਹੇ ਨਾਨਕ! ਉਹ ਖੁਦ ਵਰਣਨ-ਰਹਿਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਕਥਨ ਕਰਨਾ ਹੈ ਇਹ ਸਭ ਕਾਰ ਹੈ ਕਿ ਨਾ ਮੈਂ ਕਿਛ ਬਣਾ ਹੂੰ ਔਰ ਨਾ ਜੋਨੀ ਮੇਂ ਪੜਤਾ ਹੂੰ ਵਾ ਪੜੋਂਗਾ। ਭਾਵ ਜੋ ਨਿਰਹੰਕਾਰ ਹੋਤਾ ਹੈ, ਸੋਈ ਜਨਮੋਂ ਤੇ ਛੂਟਤਾ ਹੈ॥੨॥
Prof. Sahib Singhਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।ਪਦ ਅਰਥ ਕਰਨਾ = ਜੀਵਾਂ ਦਾ ਕੰਮ ਆਦਿਕ ਕਰਨਾ। ਕਥਨਾ = ਕਹਿਣਾ, ਬੋਲਣਾ। ਕਾਰ = ਪ੍ਰਭੂ ਵਲੋਂ ਮਿਥੀ ਹੋਈ ਕਿਰਤਿ।
SikhNet (Spanish)A Él se Le conoce como la Verdad de lo verdadero.
ਅਕਥ ਕੀ ਕਥਾ; ਸੁਣੇਇ ॥
akath kee kathaa; sunee |
Sant Singh KhalsaWhoever hears the description of the indescribable,
Manmohan SinghWhosoever listens to the Indescribable Lord's discourse,
Manmohan Singh (Punjabi)ਜੋ ਕੋਈ ਭੀ ਨਾਂ-ਬਿਆਨ ਹੋਣ ਵਾਲੇ ਸੁਆਮੀ ਦੀ ਕਥਾ-ਵਾਰਤਾ ਨੂੰ ਸੁਣਦਾ ਹੈ,
Fareedkot Teekaਤਾਂ ਤੇ (ਅਕਥ) ਪਰਮੇਸ੍ਵਰ ਕੀ ਕਥਾ ਸ੍ਰਵਨ ਕਰੇ॥
Prof. Sahib Singhਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)ਪਦ ਅਰਥ ਸੁਣੇਇ = ਸੁਣਦਾ ਹੈ।
SikhNet (Spanish)Todas las acciones hechas y descritas, oh dice Nanak, son realizadas por el Mismo Señor Indescriptible.
ਰਿਧਿ ਬੁਧਿ ਸਿਧਿ ਗਿਆਨੁ; ਸਦਾ ਸੁਖੁ ਹੋਇ ॥੧॥
ridh budh sidh giaan; sadaa sukh hoe |1|
Sant Singh Khalsais blessed with wealth, intelligence, perfection, spiritual wisdom and eternal peace. ||1||
Manmohan Singhhe is blessed with riches, wisdom, perfection, gnosis and eternal peace.
Manmohan Singh (Punjabi)ਉਸ ਨੂੰ ਧੰਨ-ਸੰਪਦਾ ਦਾਨਾਈ, ਪੂਰਣਤਾ, ਬ੍ਰਹਮ-ਗਿਆਤ ਤੇ ਸਦਸੀਵੀ ਆਰਾਮ ਦੀ ਦਾਤ ਮਿਲਦੀ ਹੈ।
Fareedkot Teekaਰਿਧੀਆਂ, ਸਿਧੀਆਂ, ਬੁਧੀ ਅਰ ਗ੍ਯਾਨ ਅਰੁ ਸਦਾ ਕਾ ਸੁਖ ਪ੍ਰਾਪਤਿ ਹੋਤਾ ਹੈ॥੧॥
Prof. Sahib Singhਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥
SikhNet (Spanish)Quien logre escuchar la descripción de lo Indescriptible será bendecido con Riqueza, Inteligencia, Perfección, Sabiduría Espiritual y Paz Eterna. (1)