ੴ

ਸਿੱਖਬਾਣੀ · SikhBani

ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥

jeeo praan tan dhan deea deene ras bhog
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 706 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜੀਉ ਪ੍ਰਾਨ ਤਨੁ ਧਨੁ ਦੀਆ; ਦੀਨੇ ਰਸ ਭੋਗ ॥

jeeo praan tan dhan deea; deene ras bhog |

Sant Singh KhalsaHe gave you your soul, breath of life, body and wealth; He gave you pleasures to enjoy.
Manmohan SinghThe Lord has blessed thee with soul, life, body and wealth and has given the dainties to enjoy.
Manmohan Singh (Punjabi)ਸੁਆਮੀ ਨੇ ਤੈਨੂੰ ਆਤਮਾ ਜਿੰਦ-ਜਾਨ, ਦੇਹ ਅਤੇ ਦੌਲਤ ਬਖਸ਼ੀਆਂ ਹਨ ਅਤੇ ਮਾਨਣ ਲਈ ਖੁਸ਼ੀਆਂ ਦਿੱਤੀਆਂ ਹਨ।
Fareedkot Teekaਹੇ ਭਾਈ! ਜਿਸ ਵਾਹਿਗੁਰੂ ਨੇ ਤੇਰੇ ਕੋ ਇਹ (ਜੀਉ) ਚੇਤਨ ਸਤਾ ਔਰ ਪ੍ਰਾਨ ਮਨ ਤਨ ਆਦਿ ਪਦਾਰਥੋਂ ਕਾ ਸਮਦਾਇ ਦੀਆ ਹੈ, ਪੁਨਾ ਰਸੋਂ ਕੇ ਭੋਗ ਦੀਏ ਹੈਂ॥
Prof. Sahib Singh(ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ।

ਪਦ ਅਰਥ ਜੀਉ = ਜਿੰਦ। ਰਸੁ = ਸੁਆਦਲੇ ਪਦਾਰਥ।

SikhNet (Spanish)El Señor te bendijo con un cuerpo, con la vida, con la respiración,

ਗ੍ਰਿਹ ਮੰਦਰ ਰਥ ਅਸੁ ਦੀਏ; ਰਚਿ ਭਲੇ ਸੰਜੋਗ ॥

grih mandar rath as dee; rach bhale sanjog |

Sant Singh KhalsaHe gave you households, mansions, chariots and horses; He ordained your good destiny.
Manmohan SinghHe has given thee houses, mansions, chariots and horses and built good destiny for thee.
Manmohan Singh (Punjabi)ਉਸ ਨੇ ਤੈਨੂੰ ਘਰ, ਮਾਹਿਲ, ਗੱਡੀਆਂ ਅਤੇ ਘੋੜੇ ਦਿੱਤੇ ਹਨ ਅਤੇ ਤੇਰੇ ਲਈ ਚੰਗੀ ਪ੍ਰਾਲਭਧ ਬਣਾਈ ਹੈ।
Fareedkot Teekaਤੇਰੇ ਕੋ ਘਰ ਔਰ ਮੰਦਰ, ਰਥ ਔ (ਅਸੁ) ਘੋੜੇ ਆਦੀ ਪਦਾਰਥ ਦੀਏ ਹੈਂ ਔਰ ਭਲੇ ਸੰਜੋਗ ਰਚੇ ਹੈਂ॥
Prof. Sahib Singhਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ।

ਪਦ ਅਰਥ ਗ੍ਰਿਹ = ਘਰ। ਮੰਦਰ = ਸੋਹਣੇ ਮਕਾਨ। ਅਸੁ = ਘੋੜੇ {ਸੰਸਕ੍ਰਿਤ ਲਫ਼ਜ਼ 'ਅਸ੍ਵ' ਹੈ, ਬਹੁ-ਵਚਨ ਵਿਚ ਭੀ 'ਅਸੁ' ਹੀ ਹੈ}। ਸੰਜੋਗ = ਭਾਗ।

SikhNet (Spanish)con riquezas y con todas las dichas de la Tierra: casas, mansiones,

ਸੁਤ ਬਨਿਤਾ. ਸਾਜਨ ਸੇਵਕ ਦੀਏ; ਪ੍ਰਭ ਦੇਵਨ ਜੋਗ ॥

sut banitaa. saajan sevak dee; prabh devan jog |

Sant Singh KhalsaHe gave you your children, spouse, friends and servants; God is the all-powerful Great Giver.
Manmohan SinghHe has conferred on the thee sons, wife, friends, and servants. The Lord is Omnipotent to give to all.
Manmohan Singh (Punjabi)ਉਸ ਨੇ ਤੈਨੂੰ ਪੁੱਤ੍ਰ, ਪਤਨੀ, ਮਿੱਤ੍ਰ ਅਤੇ ਨੌਕਰ ਪ੍ਰਦਾਨ ਕੀਤੇ ਹਨ। ਸੁਆਮੀ ਸਾਰਿਆਂ ਨੂੰ ਦੇਣ ਲਈ ਸਰਬ-ਸ਼ਕਤੀਵਾਨ ਹੈ।
Fareedkot Teekaਜਿਸ ਦੇਵਣੇ ਜੋਗ ਪ੍ਰਭੂ ਨੇ ਤੇਰੇ ਕੋ ਪੁਤ੍ਰ ਇਸਤ੍ਰੀ ਮਿਤ੍ਰ ਸੇਵਕ ਦੀਏ ਹੈਂ॥
Prof. Sahib Singhਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।

ਪਦ ਅਰਥ ਸੁਤ = ਪੁੱਤਰ। ਬਨਿਤਾ = ਇਸਤ੍ਰੀ। ਸਾਜਨ = ਮਿੱਤਰ। ਦੇਵਨ ਜੋਗ = ਜੋ ਦੇਣ ਨੂੰ ਸਮਰੱਥ ਹੈ।

SikhNet (Spanish)carrozas y caballos, y puso sobre ti un gran Destino. Te bendijo con hijos,

ਹਰਿ ਸਿਮਰਤ ਤਨੁ ਮਨੁ ਹਰਿਆ; ਲਹਿ ਜਾਹਿ ਵਿਜੋਗ ॥

har simarat tan man hariaa; leh jaeh vijog |

Sant Singh KhalsaMeditating in remembrance on the Lord, the body and mind are rejuvenated, and sorrow departs.
Manmohan SinghMeditating on the Lord, the body and soul are reverdured and the sorrow departs.
Manmohan Singh (Punjabi)ਪ੍ਰਭੂ ਦਾ ਭਜਨ ਕਰਨ ਦੁਆਰਾ ਦੇਹ ਦੇ ਆਤਮਾ ਹਰੇ ਭਰੇ ਹੋ ਜਾਂਦੇ ਹਨ ਅਤੇ ਗਮ ਦੂਰ ਥੀ ਵੰਞਦਾ ਹੈ।
Fareedkot Teekaਤਿਸ ਹਰੀ ਕੋ ਸਿਮਰਤਿਆਂ ਹੋਇਆਂ ਤੇਰਾ ਤਨ ਮਨ ਹਰਿਆ ਹੋਇਗਾ ਔਰ ਸੰਪੂਰਨ ਵਿਜੋਗ ਦੂਰ ਹੋ ਜਾਵੇਂਗੇ॥
Prof. Sahib Singhਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।

ਪਦ ਅਰਥ ਹਰਿਆ = ਖਿੜਿਆ ਹੋਇਆ। ਵਿਜੋਗ = ਵਿਛੋੜੇ ਦੇ ਦੁੱਖ।

SikhNet (Spanish)esposa, amigos y sirvientes; sí, el Señor te lo ha dado todo. Contemplándolo, tu cuerpo y tu mente florecen y tus penas se van.

ਸਾਧਸੰਗਿ ਹਰਿ ਗੁਣ ਰਮਹੁ; ਬਿਨਸੇ ਸਭਿ ਰੋਗ ॥੩॥

saadhasang har gun ramahu; binase sabh rog |3|

Sant Singh KhalsaIn the Saadh Sangat, the Company of the Holy, chant the Praises of the Lord, and all your sickness shall vanish. ||3||
Manmohan SinghIn the saints, society, utter thou the God's praise and all thine ailments shall vanish.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਵਾਹਿਗੁਰੂ ਦਾ ਜੱਸ ਉਚਾਰਨ ਕਰ ਅਤੇ ਤੇਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ।
Fareedkot Teekaਤਾਂ ਤੇ ਸੰਤੋਂ ਕੀ ਸੰਗਤ ਮੇਂ ਹਰੀ ਕੇ ਗੁਣੋਂ ਕੋ ਉਚਾਰਨ ਕਰੇਂਗਾ, ਤਉ ਸਰਬ ਰੋਗ ਤੇਰੇ ਬਿਨਸ ਜਾਏਂਗੇ॥੩॥
Prof. Sahib Singh(ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥

ਪਦ ਅਰਥ ਰਮਹੁ = ਯਾਦ ਰੱਖੋ ॥੩॥

SikhNet (Spanish)Alábalo asociándote con los Santos y todas tus aflicciones se desvanecerán. (3)
Answers quote the Granth verbatim with Ang citations. AI commentary is not Gurbani and not a religious ruling.