ੴ

ਸਿੱਖਬਾਣੀ · SikhBani

ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥

man ichhaa daan karanan sarabatr aasaa pooranah
Guru Arjan Dev Ji ਗੁਰੂ ਅਰਜਨ ਦੇਵ ਜੀ · Raag Jaithsree · Ang 706 · 5 lines
Translations

ਸਲੋਕ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਮਨ ਇਛਾ ਦਾਨ ਕਰਣੰ; ਸਰਬਤ੍ਰ ਆਸਾ ਪੂਰਨਹ ॥

man ichhaa daan karanan; sarabatr aasaa pooranah |

Sant Singh KhalsaHe grants our hearts' desires, and fulfills all our hopes.
Manmohan SinghThe Lord bestows the heat-desired boons and fulfills all the hopes.
Manmohan Singh (Punjabi)ਪ੍ਰਭੂ ਚਿੱਤ-ਚਾਹੁੰਦੀਆਂ ਦਾਤਾਂ ਬਖਸ਼ਦਾ ਹੈ ਅਤੇ ਸਾਰੀਆਂ ਉਮੈਦਾਂ ਪੂਰੀਆਂ ਕਰਦਾ ਹੈ।
Fareedkot Teekaਜੋ ਵਾਹਿਗੁਰੂ ਮਨ ਇਛਤ ਪਦਾਰਥ ਦਾਨ ਕਰਣੇਹਾਰਾ ਹੈ ਔਰ ਸਰਬ ਆਸਾ ਕੋ ਪੂਰਨ ਕਰਤਾ ਹੈ॥
Prof. Sahib Singhਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ,

ਪਦ ਅਰਥ ਮਨ ਇਛਾ = ਮਨ ਦੀ ਚਿਤਵਨੀ ਅਨੁਸਾਰ। ਦਾਨ ਕਰਣੰ = ਦਾਨ ਦੇਂਦਾ ਹੈ। ਸਰਬਤ੍ਰ = ਹਰ ਥਾਂ।

SikhNet (Spanish)Dios nos bendice de acuerdo a los deseos de nuestro corazón,

ਖੰਡਣੰ ਕਲਿ ਕਲੇਸਹ; ਪ੍ਰਭ ਸਿਮਰਿ ਨਾਨਕ. ਨਹ ਦੂਰਣਹ ॥੧॥

khanddanan kal kalesah; prabh simar naanak. neh dooranah |1|

Sant Singh KhalsaHe destroys pain and suffering; remember God in meditation, O Nanak - He is not far away. ||1||
Manmohan SinghHe destroys strifes and sufferings. O Nanak, contemplate thou on the Lord, who is not far off.
Manmohan Singh (Punjabi)ਉਹ ਝਗੜਿਆਂ ਦੇ ਦੁੱਖੜਿਆਂ ਨੂੰ ਨਾਸ ਕਰ ਦਿੰਦਾ ਹੈ, ਹੇ ਨਾਨਕ! ਤੂੰ ਸੁਆਮੀ ਨੂੰ ਯਾਦ ਕਰ, ਉਹ ਦੁਰੇਡੇ ਨਹੀਂ।
Fareedkot Teekaਪੁਨਾ (ਕਲਿ) ਕਲਪਨਾ ਔਰ ਅਵਿਦ੍ਯਾ ਆਦਿ ਕਲੇਸੋਂ ਕੋ (ਖੰਡਣੰ) ਨਾਸ ਕਰਨੇਹਾਰਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤਿਸ ਪ੍ਰਭੂ ਕੋ ਸਿਮਰ ਜੋ ਤੇਰੇ ਸੇ ਦੂਰ ਨਹੀਂ ਹੈ, ਭਾਵ ਸੇ ਤੇਰੇ ਅੰਤਰ ਹੀ ਹੈ॥੧॥
Prof. Sahib Singhਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥

ਪਦ ਅਰਥ ਕਲਿ = ਝਗੜੇ ॥੧॥

SikhNet (Spanish)Él realiza todas nuestras esperanzas y destruye nuestras penas. Contémplalo, pues no está lejos. (1)

ਹਭਿ ਰੰਗ ਮਾਣਹਿ ਜਿਸੁ ਸੰਗਿ; ਤੈ ਸਿਉ ਲਾਈਐ ਨੇਹੁ ॥

habh rang maaneh jis sang; tai siau laaeeai nehu |

Sant Singh KhalsaLove Him, with whom you enjoy all pleasures.
Manmohan SinghWith whom thou shalt enjoy all the joys, bear thou, love with Him.
Manmohan Singh (Punjabi)ਜਿਸ ਦੇ ਨਾਲ ਤੂੰ ਸਾਰੇ ਅਨੰਦ ਭੋਗੇਗਾ, ਤੂੰ ਉਸ ਦੇ ਨਾਲ ਪਿਆਰ ਪਾ।
Fareedkot Teekaਜਿਸ ਕੇ ਸਾਥ ਮਿਲ ਕੇ ਤੂੰ (ਹਭਿ) ਸਰਬ (ਰੰਗਿ) ਅਨੰਦ (ਮਾਣਹਿ) ਭੋਗੇਂ, ਹੇ ਭਾਈ! ਤਿਸੀ ਕੇ ਸਾਥ (ਨੇਹੁ) ਪ੍ਰੇਮ ਕੋਲ ਗਾਵਨਾ ਕਰੀਏ॥
Prof. Sahib Singhਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ।

ਪਦ ਅਰਥ ਹਭਿ = ਸਭਿ, ਸਾਰੇ। ਮਾਣਹਿ = ਤੂੰ ਮਾਣਦਾ ਹੈਂ। ਜਿਸੁ ਸੰਗਿ = ਜਿਸ ਦੀ ਬਰਕਤਿ ਨਾਲ। ਤੈ ਸਿਉ = ਉਸ ਨਾਲ।

SikhNet (Spanish)¿Por qué olvidar, aunque sea por un instante,

ਸੋ ਸਹੁ ਬਿੰਦ. ਨ ਵਿਸਰਉ; ਨਾਨਕ. ਜਿਨਿ ਸੁੰਦਰੁ ਰਚਿਆ ਦੇਹੁ ॥੨॥

so sahu bind. na visrau; naanak. jin sundar rachiaa dehu |2|

Sant Singh KhalsaDo not forget that Lord, even for an instant; O Nanak, He fashioned this beautiful body. ||2||
Manmohan SinghForget thou not, even, for an instant, that Lord, who has fashioned this beautiful body, O Nanak.
Manmohan Singh (Punjabi)ਤੂੰ ਉਸ ਸਾਹਿਬ ਨੂੰ, ਇਕ ਮੁਹਤ ਭਰ ਲਈ ਭੀ, ਨਾਂ ਭੁਲਾ, ਜਿਸ ਨੇ ਇਹ ਸੋਹਣਾ ਸਰੀਰ ਸਾਜਿਆ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਸਰਬ ਕਾ (ਸਹੁ) ਪਤੀ (ਬਿੰਦ) ਥੋੜੇ ਮਾਤ੍ਰ ਭੀ ਨ ਬਿਸਰ ਜਾਵੇ, ਜਿਸ ਨੇ ਇਹ ਮਾਨੁਖ ਸਰੀਰ ਪਰਮ ਸੁੰਦਰ ਰਚਿਆ ਹੈ॥੨॥
Prof. Sahib Singhਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥

ਪਦ ਅਰਥ ਬਿੰਦ = ਰਤਾ ਕੁ ਸਮਾ ਭੀ। ਨ ਵਿਸਰਉ = ਭੁੱਲ ਨਾਹ ਜਾਏ {ਵਿਸਰਉ = ਹੁਕਮੀ ਭਵਿੱਖਤ, ਅੰਨ ਪੁਰਖ, ਇਕ-ਵਚਨ}। ਜਿਨਿ = ਜਿਸ ਪ੍ਰਭੂ ਨੇ। ਸੁੰਦਰੁ ਦੇਹੁ = ਸੋਹਣਾ ਜਿਸਮ। {ਲਫ਼ਜ਼ 'ਦੇਹੁ' ਪੁਲਿੰਗ ਵਿਚ ਵਰਤਿਆ ਗਿਆ ਹੈ} ॥੨॥

SikhNet (Spanish)a Aquél que te dio este bello cuerpo y te brinda todas tus alegrías? (2)
Answers quote the Granth verbatim with Ang citations. AI commentary is not Gurbani and not a religious ruling.