ਸਲੋਕ ॥
salok |
Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok
ਕੁਟੰਬ ਜਤਨ ਕਰਣੰ; ਮਾਇਆ ਅਨੇਕ ਉਦਮਹ ॥
kuttanb jatan karanan; maaeaa anek udamah |
Sant Singh KhalsaFor his family, he works very hard; for the sake of Maya, he makes countless efforts.
Manmohan SinghMan makes efforts for his family and he puts in many endeavours for the sake of wealth.
Manmohan Singh (Punjabi)ਆਪਣੇ ਟੱਬਰ-ਕਬੀਲੇ ਲਈ ਆਦਮੀ ਆਹਰ ਕਰਦਾ ਅਤੇ ਧਨ-ਦੌਲਤ ਦੀ ਖਾਤਰ ਘਣੇ ਉਪਰਾਲੇ ਧਾਰਦਾ ਹੈ।
Fareedkot Teekaਜੋ ਜੀਵ ਅਪਨੇ ਕੁਟੰਬ ਕੇ ਪਾਲਨੇ ਹੇਤ ਜਤਨ ਕਰ ਮਾਯਾ ਕੇ ਵਾਸਤੇ ਅਨੇਕ ਉਦਮ ਕਰਤੇ ਹੈਂ॥
Prof. Sahib Singhਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ,
ਪਦ ਅਰਥ ਜਤਨ = ਕੋਸ਼ਿਸ਼ਾਂ। ਅਨੇਕ ਉਦਮਹ = ਕਈ ਆਹਰ।
SikhNet (Spanish)El hombre lucha por su familia y por sus riquezas,
ਹਰਿ ਭਗਤਿ ਭਾਵ ਹੀਣੰ; ਨਾਨਕ. ਪ੍ਰਭ ਬਿਸਰਤ, ਤੇ ਪ੍ਰੇਤਤਹ ॥੧॥
har bhagat bhaav heenan; naanak. prabh bisarat, te pretatah |1|
Sant Singh KhalsaBut without loving devotional worship of the Lord, O Nanak, he forgets God, and then, he is a mere ghost. ||1||
Manmohan SinghIf he is without the Lord's love worship and forgets the Master then, he is like a ghost, O Nanak.
Manmohan Singh (Punjabi)ਜੇਕਰ ਉਹ ਪ੍ਰਭੂ ਦੀ ਪਿਆਰ ਉਪਾਸ਼ਨਾ ਤੋਂ ਸੱਖਣਾ ਹੈ ਅਤੇ ਮਾਲਕ ਨੂੰ ਭੁਲਾਉਂਦਾ ਹੈ, ਤਦ ਉਹ ਇਕ ਭੂਤ ਵਰਗਾ ਹੈ ਹੇ ਨਾਨਕ!
Fareedkot Teekaਪਰੰਤੂ ਹਰੀ ਕੀ ਪ੍ਰੇਮਾ ਭਗਤੀ ਸੇ ਹੀਣ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਕੇ ਵਿਸਰਨੇ ਤੇ ਵਹੁ ਪੁਰਸ ਪ੍ਰੇਤ ਹੋਤੇ ਹੈਂ ਵਾ ਪ੍ਰੇਤ ਹੀ ਹੋ ਰਹੇ ਹੈਂ॥੧॥
Prof. Sahib Singhਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ॥੧॥
ਪਦ ਅਰਥ ਭਗਤਿ ਭਾਵ ਹੀਣੰ = ਬੰਦਗੀ ਦੀ ਤਾਂਘ ਤੋਂ ਸੱਖਣੇ। ਪ੍ਰੇਤਤਹ = ਜਿੰਨ ਭੂਤ ॥੧॥
SikhNet (Spanish)pero se olvida de su Dios, no es mejor que un fantasma. (1)
ਤੁਟੜੀਆ ਸਾ ਪ੍ਰੀਤਿ; ਜੋ ਲਾਈ ਬਿਅੰਨ ਸਿਉ ॥
tuttarreea saa preet; jo laaee bian siau |
Sant Singh KhalsaThat love shall break, which is established with any other than the Lord.
Manmohan SinghThat love shall break, which is contracted with any one other than God.
Manmohan Singh (Punjabi)ਉਹ ਪਿਆਰ ਟੁੱਟ ਜਾਊਗਾ, ਜਿਹੜਾ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਨਾਲ ਲਾਇਆ ਗਿਆ ਹੈ।
Fareedkot Teekaਸੋ ਸੰਸਾਰ ਕੀ ਪ੍ਰੀਤ ਟੂਟ ਗਈ ਹੈ, ਜੋ ਇਸ ਜੀਵ ਸੇ ਹਰੀ ਬਿਨਾਂ ਵਿਸੇਸ ਕਰ ਕੇ ਔਰੋਂ ਸਾਥ ਲਗਾਈ ਹੋਈ ਥੀ॥
Prof. Sahib Singhਜੇਹੜੀ ਪ੍ਰੀਤ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ।
ਪਦ ਅਰਥ ਤੁਟੜੀਆ = ਟੁੱਟ ਗਈ। ਸਾ = ਉਹ। ਬਿਅੰਨ ਸਿਉ = ਕਿਸੇ ਹੋਰ ਨਾਲ।
SikhNet (Spanish)Todos los demás amores se deshacen excepto el del Señor.
ਨਾਨਕ ਸਚੀ ਰੀਤਿ; ਸਾਂਈ ਸੇਤੀ ਰਤਿਆ ॥੨॥
naanak sachee reet; saanee setee ratiaa |2|
Sant Singh KhalsaO Nanak, that way of life is true, which inspires love of the Lord. ||2||
Manmohan SinghNanak, true is the way of bearing love with the Lord.
Manmohan Singh (Punjabi)ਨਾਨਕ, ਸੱਚਾ ਹੈ ਰਸਤਾ ਪ੍ਰਭੂ ਨਾਲ ਪ੍ਰੇਮ ਪਾਉਣ ਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਸਚੀ ਰੀਤੀ ਹੈ, ਜੋ ਤਿਸ ਸਾਂਈ ਕੇ ਸਾਥ ਰਤਿਆਂ ਰਹਣਾ ਹੈ॥੨॥
Prof. Sahib Singhਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ॥੨॥
ਪਦ ਅਰਥ ਸਚੀ = ਸਦਾ ਕਾਇਮ ਰਹਿਣ ਵਾਲੀ। ਰੀਤਿ = ਮਰਯਾਦਾ। ਸੇਤੀ = ਨਾਲ। ਰਤਿਆ = ਜੇ ਰੱਤੇ ਰਹੀਏ ॥੨॥
SikhNet (Spanish)Reza y sabe que el Único Camino es el Amor de tu Dios. (2)