ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਇਕੋ ਕੰਤੁ ਸਬਾਈਆ; ਜਿਤੀ ਦਰਿ ਖੜੀਆਹ ॥
eiko kant sabaaeea; jitee dar kharreeaah |
Sant Singh KhalsaThere is only the one Husband Lord, for all who stand at His Door.
Manmohan SinghThere is but one Spouse of all the women, who stand at the Lord's door.
Manmohan Singh (Punjabi)ਸਾਰੀਆਂ ਇਸਤਰੀਆਂ ਦਾ, ਜੋ ਸੁਆਮੀ ਦੇ ਬੂਹੇ ਤੇ ਖਲੋਤੀਆਂ ਹਨ, ਕੇਵਲ ਇਕੋ ਹੀ ਪਤੀ ਹੈ।
Fareedkot Teekaਜਿਤਨੀਆਂ (ਦਰਿ) ਸਤਸੰਗ ਵਾ ਸੰਸਾਰ ਮੇਂ ਖੜੀਆਂ ਹੈਂ, ਤਿਨ ਸਭ ਜੀਵ ਰੂਪ ਇਸਤ੍ਰੀਓਂ ਕਾ ਏਕ ਪਰਮੇਸਰ ਪਤੀ ਹੈ॥
Prof. Sahib Singhਜਿਤਨੀਆਂ ਭੀ ਜੀਵ-ਇਸਤ੍ਰੀਆਂ ਖਸਮ-ਪ੍ਰਭੂ ਦੇ ਬੂਹੇ ਤੇ ਖਲੋਤੀਆਂ ਹੋਈਆਂ ਹਨ। ਉਹਨਾਂ ਸਭਨਾਂ ਦਾ ਇੱਕ ਪ੍ਰਭੂ ਹੀ ਰਾਖਾ ਹੈ।
ਪਦ ਅਰਥ ਸਬਾਈਆ = ਸਾਰੀਆਂ ਦਾ। ਜਿਤੀ = ਜਿਤਨੀਆਂ। ਦਰਿ = (ਪ੍ਰਭੂ ਦੇ) ਦਰ ਤੇ।
SikhNet (Spanish)Todos están imbuidos en el Amor de su Señor; oh, ¿por qué soy el único que está separado?
ਨਾਨਕ. ਕੰਤੈ ਰਤੀਆ; ਪੁਛਹਿ ਬਾਤੜੀਆਹ ॥੨॥
naanak. kantai rateea; puchheh baatarreeaah |2|
Sant Singh KhalsaO Nanak, they ask for news of their Husband Lord, from those who are imbued with His Love. ||2||
Manmohan SinghNanak, they ask about their Spouse's news, from those who are imbued with His love.
Manmohan Singh (Punjabi)ਨਾਨਕ, ਉਹ ਉਨ੍ਹਾਂ ਪਾਸੋਂ ਆਪਣੇ ਭਰਤੇ ਦੀਆਂ ਗੱਲਾਂ ਪੁੱਛਦੀਆਂ ਹਨ, ਜੋ ਉਨ੍ਹਾਂ ਦੇ ਪ੍ਰੇਮ ਨਾਲ ਰੰਗੀਆਂ ਹੋਈਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪਤੀ ਪਰਮੇਸਰ ਮੇਂ ਰਤੀਆਂ ਹੈਂ, ਭਾਵ ਜੋ ਗਿਆਨਵਾਨ ਹੈਂ, ਤਿਨੋਂ ਤੇ ਜਗਿਆਸੂ ਰੂਪ ਇਸਤ੍ਰੀਆਂ ਪਰਮੇਸਰ ਕੀਆਂ ਬਾਤਾਂ ਪੂਛਤੀਆਂ ਹੈਂ॥੨॥
Prof. Sahib Singhਹੇ ਨਾਨਕ! ਖਸਮ-ਪ੍ਰਭੂ ਦੇ ਪਿਆਰ ਰੰਗ ਵਿਚ ਰੰਗੀਆਂ ਹੋਈਆਂ ਪ੍ਰਭੂ ਦੀਆਂ ਹੀ ਮੋਹਣੀਆਂ ਗੱਲਾਂ (ਇਕ ਦੂਜੀ ਪਾਸੋਂ) ਪੁੱਛਦੀਆਂ ਹਨ ॥੨॥
ਪਦ ਅਰਥ ਬਾਤੜੀਆਹ = ਸੋਹਣੀਆਂ ਬਾਤਾਂ ॥੨॥
SikhNet (Spanish)Estoy tan lleno de maldad que mi Dios no me considera para nada. (2)