ੴ

ਸਿੱਖਬਾਣੀ · SikhBani

ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥

aasaa manasaa jag mohanee jin mohiaa sansaar
Guru Amardas Ji ਗੁਰੂ ਅਮਰਦਾਸ ਜੀ · Raag Bilaaval · Ang 851 · 6 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਆਸਾ ਮਨਸਾ ਜਗਿ ਮੋਹਣੀ; ਜਿਨਿ ਮੋਹਿਆ ਸੰਸਾਰੁ ॥

aasaa manasaa jag mohanee; jin mohiaa sansaar |

Sant Singh KhalsaHope and desire entice the world; they entice the whole universe.
Manmohan SinghHope and desire are the mortal's enticers which have fascinated the whole world.
Manmohan Singh (Punjabi)ਉਮੀਦ ਅਤੇ ਖਾਹਿਸ਼ ਪ੍ਰਾਣੀਆਂ ਨੂੰ ਮੋਹਿਤ ਕਰ ਲੈਣ ਵਾਲੀਆਂ ਹਨ, ਜਿਨ੍ਹਾਂ ਨੇ ਸਾਰੇ ਜਹਾਨ ਨੂੰ ਫਰੇਫਤਾ ਕਰ ਲਿਆ ਹੈ।
Fareedkot Teekaਇਸ (ਮਨਸਾ) ਬੁਧੀ ਵਿਖੇ ਜੋ ਪਦਾਰਥੋਂ ਕੀ ਆਸਾ ਹੈ, ਸੋ ਇਸ (ਜਗਿ) ਜੀਵ ਕੋ ਮੋਹਿਤ ਕਰਨੇ ਵਾਲਾ ਹੈ, ਜਿਸ ਨੇ ਸਾਰੇ ਸੰਸਾਰ ਕੋ ਮੋਹਿ ਲੀਆ ਹੈ॥
Prof. Sahib Singhਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ।

ਪਦ ਅਰਥ ਮਨਸਾ = ਮਨ ਦਾ ਫੁਰਨਾ, (ਹਰ ਵੇਲੇ) ਮਾਇਆ ਦੀ ਹੀ ਚਿਤਵਨੀ। ਜਗਿ = ਜਗਤ ਵਿਚ। ਜਿਨਿ = ਜਿਸ ਨੇ।

SikhNet (Spanish)La ansiedad y el deseo embrujan al mundo

ਸਭੁ ਕੋ ਜਮ ਕੇ ਚੀਰੇ ਵਿਚਿ ਹੈ; ਜੇਤਾ ਸਭੁ ਆਕਾਰੁ ॥

sabh ko jam ke cheere vich hai; jetaa sabh aakaar |

Sant Singh KhalsaEveryone, and all that has been created, is under the domination of Death.
Manmohan SinghEvery one, and all that is in form, is under the sway of death.
Manmohan Singh (Punjabi)ਹਰ ਕੋਈ ਅਤੇ ਸਮੂਹੀ ਜੋ ਸਰੂਪ ਵਿੱਚ ਹੈ, ਮੌਤ ਦੀ ਲਪੇਟ ਅੰਦਰ ਹੈ।
Fareedkot Teekaਇਸੀ ਕਰ ਸਭ ਕੋਈ ਜਮ ਕੇ (ਚੀਰੇ) ਦਫਤਰ ਵਾ ਪ੍ਰਵਾਨੇ ਵਿਚ ਹੈ, ਕੌਣ ਜਿਤਨਾ ਇਹ ਸੰਪੂਰਨ ਅਕਾਰ ਮਾਤ ਹੈ॥
Prof. Sahib Singhਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ।

ਪਦ ਅਰਥ ਸਭੁ ਕੋ = ਹਰੇਕ ਜੀਵ। ਜਮ = ਮੌਤ, ਆਤਮਕ ਮੌਤ। ਚੀਰਾ = ਪੱਲਾ, ਹਲਕਾ, ਘੇਰਾ। ਜੇਤਾ = ਜਿਤਨਾ ਭੀ। ਅਕਾਰੁ = ਦਿੱਸਦਾ ਜਗਤ।

SikhNet (Spanish)y todo lo que tiene forma está bajo el influjo de la muerte.

ਹੁਕਮੀ ਹੀ ਜਮੁ ਲਗਦਾ; ਸੋ ਉਬਰੈ ਜਿਸੁ ਬਖਸੈ ਕਰਤਾਰੁ ॥

hukamee hee jam lagadaa; so ubarai jis bakhasai karataar |

Sant Singh KhalsaBy the Hukam of the Lord's Command, Death seizes the mortal; he alone is saved, whom the Creator Lord forgives.
Manmohan SinghBy the Lord, death seizes the mortal, He alone is saved, whom the Creator pardons.
Manmohan Singh (Punjabi)ਸਾਈਂ ਦੇ ਹੁਕਮ ਦੁਆਰਾ ਮੌਤ ਪ੍ਰਾਣੀ ਨੂੰ ਪਕੜਦੀ ਹੈ। ਕੇਵਲ ਉਹ ਹੀ ਬਚਦਾ ਹੈ, ਜਿਸ ਨੂੰ ਕਰਤਾ ਮਾਫ ਕਰ ਦਿੰਦਾ ਹੈ।
Fareedkot Teekaਤਿਸ (ਹੁਕਮੀ) ਪਰਮੇਸ੍ਵਰ ਕੇ ਹੁਕਮ ਕਰ ਕੇ ਹੀ ਜੀਵ ਕੋ ਜਮ ਲਗਤਾ ਹੈ, ਸੋਈ ਇਸ ਤੇ (ਉਬਰੈ) ਬਚਤਾ ਹੈ ਜਿਸ ਨੋ ਕਰਤਾਰ ਬਖਸਿ ਲੇਵੇ॥
Prof. Sahib Singh(ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ)।

ਪਦ ਅਰਥ ਲਗਦਾ = ਜ਼ੋਰ ਪਾਂਦਾ। ਉਬਰੇ = ਬਚਦਾ ਹੈ।

SikhNet (Spanish)Es por la Voluntad de Dios que la muerte nos atrapa, y sólo es salvado, quien es perdonado por el Señor Creador.

ਨਾਨਕ. ਗੁਰ ਪਰਸਾਦੀ ਏਹੁ ਮਨੁ ਤਾਂ ਤਰੈ; ਜਾ ਛੋਡੈ ਅਹੰਕਾਰੁ ॥

naanak. gur parasaadee ehu man taan tarai; jaa chhoddai ahankaar |

Sant Singh KhalsaO Nanak, by Guru's Grace, this mortal swims across, if he abandons his ego.
Manmohan SinghNanak, then alone this man swims across, by Guru's grace, if he abandons his ego.
Manmohan Singh (Punjabi)ਨਾਨਕ, ਕੇਵਲ ਤਦ ਹੀ, ਇਹ ਬੰਦਾ ਗੁਰਾਂ ਦੀ ਦਇਆ ਦੁਆਰਾ ਪਾਰ ਉਤਰਦਾ ਹੈ, ਜੇਕਰ ਉਹ ਆਪਣੀ ਹੰਗਤਾ ਤਿਆਗ ਦੇਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕਿਰਪਾ ਕਰ ਕੇ ਇਹ ਮਨ ਸੰਸਾਰ ਸਮੁੰਦ੍ਰ ਤੇ ਤਬ ਤਰਤਾ ਹੈ, ਜਬ ਹੰਕਾਰ ਕੋ ਛੋਡ ਦੇਵੈ॥
Prof. Sahib Singhਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ, ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਜਾ = ਜਦੋਂ।

SikhNet (Spanish)Dice Nanak, esta mente nada a través por la Gracia del Guru, sólo si se deshace de su ego negativo,

ਆਸਾ ਮਨਸਾ ਮਾਰੇ. ਨਿਰਾਸੁ ਹੋਇ; ਗੁਰਸਬਦੀ ਵੀਚਾਰੁ ॥੨॥

aasaa manasaa maare. niraas hoe; gurasabadee veechaar |2|

Sant Singh KhalsaConquer hope and desire, and remain unattached; contemplate the Word of the Guru's Shabad. ||2||
Manmohan SinghContemplating the Guru's word, remain thou detached by overpowering thy hope and desire.
Manmohan Singh (Punjabi)ਗੁਰਾਂ ਦੀ ਬਾਣੀ ਦਾ ਵੀਚਾਰ ਕਰਨ ਦੁਆਰਾ, ਤੂੰ ਆਪਣੀ ਉਮੀਦ ਅਤੇ ਖਾਹਿਸ਼ਾਂ ਨੂੰ ਨਾਸ ਕਰਦੀ ਹੈ ਨਿਰਲੇਪ ਹੋ ਕੇ ਵਿਚਰ।
Fareedkot Teekaਗੁਰੋਂ ਕੇ ਸਬਦੋਂ ਕੋ ਵੀਚਾਰ ਕਰ ਕੇ ਜਬ (ਮਨਸਾ) ਬੁਧੀ ਵਿਚੋਂ ਪਦਾਰਥੋਂ ਕੀ ਆਸਾ ਮਰੇ ਤਬ ਨਿਰਾਸ ਪਦ ਕੋ ਪਾਇ ਕਰ ਕਲ੍ਯਾਨ ਹੋਤਾ ਹੈ॥੨॥
Prof. Sahib Singhਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ ॥੨॥

ਪਦ ਅਰਥ ਨਿਰਾਸੁ = (ਮਾਇਆ ਦੀਆਂ) ਆਸਾਂ ਤੋਂ ਨਿਰਲੇਪ ॥੨॥

SikhNet (Spanish)si calma su ansiedad y su deseo, y habitando en la Palabra del Shabd del Guru entra en una conciencia desapegada. (2)
Answers quote the Granth verbatim with Ang citations. AI commentary is not Gurbani and not a religious ruling.