ਸਲੋਕ ਮਃ ੩ ॥
salok mahalaa 3 | Ang 850
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ; ਜੋ ਮੋਹਿ ਮਾਇਆ ਚਿਤੁ ਲਾਏ ॥
dhrig eeh aasaa dooje bhaav kee; jo mohi maaeaa chit laae | Ang 850
Sant Singh KhalsaCursed are the hopes in the love of duality; they tie the consciousness to love and attachment to Maya.
Manmohan SinghAccursed is this longing for duality, Which fastens man's mind to mammon's love.
Manmohan Singh (Punjabi)ਲੱਖਲਾਨ੍ਹਤ ਹੈ ਇਸ ਹੋਰ ਦੀ ਪ੍ਰੀਤ ਦੀ ਚਾਹਨਾ ਨੂੰ, ਜੋ ਮਨੁੱਖ ਦੇ ਮਨ ਨੂੰ ਧਨ-ਦੌਲਤ ਦੇ ਪਿਆਰ ਨਾਲ ਜੋੜਦੀ ਹੈ।
Fareedkot Teekaਇਹੁ ਜੋ ਦ੍ਵੈਤ ਭਾਵ ਕੀ ਆਸਾ ਹੈ ਜਿਸ ਕਰ ਮਾਇਆ ਕੋ ਮੋਹਿ ਕਰ ਪਦਾਰਥੋਂ ਮੇਂ ਜੀਵ ਚਿਤ ਕੋ ਲਗਾਵਤੇ ਹੈਂ, ਤਿਸੁ ਆਸ ਕੋ ਧ੍ਰਿਕਾਰ ਹੈ॥
Prof. Sahib Singhਜਿਹੜਾ ਮਨੁੱਖ ਮਾਇਆ ਦੇ ਮੋਹ ਵਿਚ (ਆਪਣਾ) ਚਿੱਤ ਜੋੜਦਾ ਹੈ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਣ ਵਾਲੀ ਆਸ (ਉਸ ਦੇ ਵਾਸਤੇ) ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ,ਪਦ ਅਰਥ ਧ੍ਰਿਗੁ = ਫਿਟਕਾਰ-ਯੋਗ। ਦੂਜੇ ਭਾਵ ਕੀ = (ਪਰਮਾਤਮਾ ਤੋਂ ਬਿਨਾ) ਹੋਰ ਨਾਲ ਪਿਆਰ ਪਾਣ ਵਾਲੀ। ਮੋਹਿ = ਮੋਹਿ ਵਿਚ।
SikhNet (Spanish)Malditas sean las esperanzas que uno pone en el amor a la dualidad, pues amarran a la conciencia en su apego a Maya.
ਹਰਿ ਸੁਖੁ ਪਲੑਰਿ ਤਿਆਗਿਆ; ਨਾਮੁ ਵਿਸਾਰਿ. ਦੁਖੁ ਪਾਏ ॥
har sukh palar tiaagiaa; naam visaar. dukh paae | Ang 850
Sant Singh KhalsaOne who forsakes the peace of the Lord in exchange for straw, and forgets the Naam, suffers in pain.
Manmohan SinghHe, who forsakes the Lord's bliss, for the world's straw, forgetting the Name, suffers pain.
Manmohan Singh (Punjabi)ਜੋ ਜਗ ਦੇ ਕੱਖ-ਤੀਲੇ ਦੀ ਖਾਤਿਰ, ਪ੍ਰਭੂ ਦੇ ਅਨੰਦ ਨੂੰ ਛੱਡਦਾ ਹੈ, ਉਹ ਨਾਮ ਨੂੰ ਭੁਲਾ ਕੇ ਤਕਲੀਫ ਉਠਾਉਂਦਾ ਹੈ।
Fareedkot Teekaਹਰੀ ਕੇ ਨਾਮ ਕਾ ਸੁਖ (ਪਲਰਿ) ਖਾਲੀ ਜਾਣ ਕਰ ਤਿਆਗਿਆ ਹੈ, ਸੋ ਨਾਮ ਕੋ ਵਿਸਾਰ ਕਰ ਮਹਾਂ ਦੁਖੋਂ ਕੋ ਪਾਵਤੇ ਹੈਂ॥
Prof. Sahib Singh(ਕਿਉਂਕਿ ਉਹ ਮਨੁੱਖ) ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ, ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ (ਹੀ) ਪਾਂਦਾ ਹੈ।ਪਦ ਅਰਥ ਪਲ੍ਹ੍ਹਰਿ = ਪਰਾਲੀ ਦੇ ਵੱਟੇ। ਵਿਸਾਰਿ = ਭੁਲਾ ਕੇ।
SikhNet (Spanish)Quien abandona la Paz del Señor a cambio de una paja mundana y se olvida del Naam, sufre dolor.
ਮਨਮੁਖ ਅਗਿਆਨੀ ਅੰਧੁਲੇ; ਜਨਮਿ ਮਰਹਿ ਫਿਰਿ ਆਵੈ ਜਾਏ ॥
manamukh agiaanee andhule; janam mareh fir aavai jaae | Ang 851
Sant Singh KhalsaThe ignorant self-willed manmukhs are blind. They are born, only to die again, and continue coming and going.
Manmohan SinghThe unwise perverse persons are blind. They are born to die and come and go over and over again.
Manmohan Singh (Punjabi)ਬੇਸਮਝ ਪ੍ਰਤੀਕੂਲ ਪੁਰਸ਼ ਅੰਨ੍ਹੇ ਹਨ। ਉਹ ਜੰਮਦੇ ਮਰਦੇ ਅਤੇ ਮੁੜ ਮੁੜ ਕੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
Fareedkot Teekaਸੋ ਮਨਮੁਖ ਅਗ੍ਯਾਨ ਕਰ ਅੰਧੇ ਹੂਏ ਜਨਮਤੇ ਮਰਤੇ ਫਿਰ ਜੋਨੀਓਂ ਮੇਂ ਆਵਤੇ ਜਾਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅਗਿਆਨੀ = ਆਤਮਕ ਜੀਵਨ ਦੀ ਸੂਝ ਤੋਂ ਸੱਖਣੇ। ਅੰਧੁਲੇ = ਜਿਨ੍ਹਾਂ ਨੂੰ ਜੀਵਨ ਦਾ ਸਹੀ ਰਸਤਾ ਨਹੀਂ ਦਿੱਸਦਾ। ਜਨਮਿ ਮਰਹਿ = ਜਨਮ ਕੇ ਮਰਦੇ ਹਨ।
SikhNet (Spanish)Los arrogantes Manmukjs están ciegos, nacen sólo para morir una y otra vez.
ਕਾਰਜ ਸਿਧਿ. ਨ ਹੋਵਨੀ ਅੰਤਿ; ਗਇਆ ਪਛੁਤਾਏ ॥
kaaraj sidh. na hovanee ant; geaa pachhutaae | Ang 851
Sant Singh KhalsaTheir affairs are not resolved, and in the end, they depart, regretting and repenting.
Manmohan SinghTheir task is fulfilled not and they depart regretting in the end.
Manmohan Singh (Punjabi)ਉਨ੍ਹਾਂ ਦਾ ਕੰਮ ਸੌਰਦਾ ਨਹੀਂ ਅਤੇ ਅਖੀਰ ਨੂੰ ਅਫਸੋਸ ਕਰ ਕੇ ਟੁਰ ਜਾਂਦੇ ਹਨ।
Fareedkot Teekaਤਿਨ ਕੇ ਮੋਖ ਆਦੀ ਕਾਰਜ ਸਿਧ ਨਹੀਂ ਹੋਤੇ ਹੈਂ, ਇਸੀ ਤੇ ਤਿਨ ਮਨਮੁਖੋਂ ਕਾ ਸਮੁਦਾਯ ਅੰਤ ਕੋ ਪਛਤਾਇ ਕਰ ਗਯਾ ਹੈ॥
Prof. Sahib Singh(ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ।ਪਦ ਅਰਥ ਸਿਧਿ = ਕਾਮਯਾਬੀਆਂ। ਨ ਹੋਵਨ੍ਹ੍ਹੀ = ਨਹੀਂ ਹੁੰਦੀਆਂ। ਅੰਤਿ = ਆਖ਼ਰ ਨੂੰ।
SikhNet (Spanish)Sus asuntos no son resueltos; y al final de su vida parten arrepentidos.
ਜਿਸੁ ਕਰਮੁ ਹੋਵੈ. ਤਿਸੁ ਸਤਿਗੁਰੁ ਮਿਲੈ; ਸੋ ਹਰਿ ਹਰਿ ਨਾਮੁ ਧਿਆਏ ॥
jis karam hovai. tis satigur milai; so har har naam dhiaae | Ang 851
Sant Singh KhalsaOne who is blessed with the Lord's Grace, meets the True Guru; he alone meditates on the Name of the Lord, Har, Har.
Manmohan SinghHe, on whom is God's grace, meets with the True Guru. He alone meditates on the Lord God's Name.
Manmohan Singh (Punjabi)ਜਿਸ ਉਤੇ ਵਾਹਿਗੁਰੂ ਦੀ ਮਿਹਰ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ। ਕੇਵਲ ਉਹ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਪਰੰਤੂ ਜਿਸ ਕਾ ਪੂਰਨ ਭਾਗ ਹੋਵੈ ਤਿਸ ਕੋ ਸਤਿਗੁਰ ਮਿਲਤੇ ਹੈਂ, ਸੋਈ ਹਰਿ ਹਰਿ ਨਾਮ ਕੋ ਧਿਆਵਤੇ ਹੈਂ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ।ਪਦ ਅਰਥ ਕਰਮੁ = ਬਖ਼ਸ਼ਸ਼।
SikhNet (Spanish)Los que tienen la Gracia de Dios encuentran al Guru Verdadero, sólo ellos meditan en el Señor, Jar, Jar; imbuidos en el Naam,
ਨਾਮਿ ਰਤੇ ਜਨ. ਸਦਾ ਸੁਖੁ ਪਾਇਨੑਿ; ਜਨ ਨਾਨਕ. ਤਿਨ ਬਲਿ ਜਾਏ ॥੧॥
naam rate jan. sadaa sukh paaeina; jan naanak. tin bal jaae |1| Ang 851
Sant Singh KhalsaImbued with the Naam, the humble servants of the Lord find a lasting peace; servant Nanak is a sacrifice to them. ||1||
Manmohan SinghMen, who are imbued with the Name, ever obtain peace, Slave Nanak is a sacrifice unto them.
Manmohan Singh (Punjabi)ਜਿਹੜੇ ਬੰਦੇ ਨਾਮ ਨਾਲ ਰੰਗੀਜੇ ਹਨ; ਉਹ ਹਮੇਸ਼ਾਂ ਆਰਾਮ ਪਾਉਂਦੇ ਹਨ। ਗੋਲਾ ਨਾਨਕ ਉਨ੍ਹਾਂ ਤੋਂ ਘੋਲੀ ਜਾਂਦਾ ਹੈ।
Fareedkot Teekaਇਸ ਪ੍ਰਕਾਰ ਜੋ ਜਨ ਨਾਮ ਮੇਂ (ਰਤੇ) ਪ੍ਰੀਤਵਾਨ ਭਏ ਹੈਂ, ਸੋ ਸਦਾ ਹੀ ਸੁਖੋਂ ਕੋ ਪਾਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਜਨੋਂ ਪਰ ਹਮ ਬਲਿਹਾਰ ਜਾਤੇ ਹੈਂ॥੧॥
Prof. Sahib Singhਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ। ਹੇ ਦਾਸ ਨਾਨਕ! (ਆਖ-) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥ਪਦ ਅਰਥ ਨਾਮਿ = ਨਾਮ ਵਿਚ। ਰਤੇ = ਰੰਗੇ ਹੋਏ। ਪਾਇਨ੍ਹ੍ਹਿ = ਪਾਂਦੇ ਹਨ। ਬਲਿ ਜਾਏ = ਸਦਕੇ ਜਾਂਦਾ ਹੈ ॥੧॥
SikhNet (Spanish)los Humildes Sirvientes encuentran la Paz. Nanak, el Sirviente ofrece su ser en sacrificio a ellos. (1)