ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਥੈ ਜਾਈਐ ਜਗਤ ਮਹਿ; ਤਿਥੈ ਹਰਿ ਸਾਈ ॥
jithai jaaeeai jagat meh; tithai har saaee |
Sant Singh KhalsaWherever I go in this world, I see the Lord there.
Manmohan SinghWherever I go in this world, there I see the Lord God.
Manmohan Singh (Punjabi)ਜਿਥੇ ਕਿਤੇ ਇਸ ਸੰਸਾਰ ਅੰਦਰ ਮੈਂ ਜਾਂਦਾ ਹਾਂ, ਉਥੇ ਹੀ ਸੁਆਮੀ ਵਾਹਿਗੁਰੂ ਹੈ।
Fareedkot Teekaਇਸ ਜਗਤ ਮੇਂ ਜਹਾ ਜਾਈਐ ਹਰੀ (ਸਾਈ) ਮਾਲਕੁ ਤਹਾਂ ਹੀ ਹੈ॥
Prof. Sahib Singhਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ।ਪਦ ਅਰਥ ਮਹਿ = ਵਿਚ। ਤਿਥੈ = ਉਥੇ ਹੀ। ਸਾਈ = ਸਾਈਂ, ਖਸਮ।
SikhNet (Spanish)A donde sea que volteo a ver, sólo miro a Dios;
ਅਗੈ ਸਭੁ ਆਪੇ ਵਰਤਦਾ; ਹਰਿ ਸਚਾ ਨਿਆਈ ॥
agai sabh aape varatadaa; har sachaa niaaee |
Sant Singh KhalsaIn the world hereafter as well, the Lord, the True Judge Himself, is pervading and permeating everywhere.
Manmohan SinghIn the next world too God the True Judge, and is Himself pervading everywhere.
Manmohan Singh (Punjabi)ਪ੍ਰਲੋਕ ਵਿੱਚ ਭੀ ਸੱਚਾ ਨਿਆਇਕਾਰੀ ਵਾਹਿਗੁਰੂ ਖੁਦ ਹੀ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ (ਅਗੈ) ਪ੍ਰਲੋਕ ਮੇਂ ਭੀ ਵੋਹ ਸਭ ਮੇਂ ਆਪ ਹੀ ਵਰਤ ਰਹਾ ਹੈ, ਸੋ ਹਰੀ ਸਚੇ ਨਿਆਉਂ ਵਾਲਾ ਹੈ॥
Prof. Sahib Singhਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ।ਪਦ ਅਰਥ ਅਗੈ = ਪਰਲੋਕ ਵਿਚ। ਸਭੁ = ਹਰ ਥਾਂ। ਆਪੇ = ਆਪ ਹੀ। ਵਰਤਦਾ = ਮੌਜੂਦ ਹੈ, ਕਾਰ ਚਲਾ ਰਿਹਾ ਹੈ। ਸਚਾ = ਸਦਾ ਕਾਇਮ ਰਹਿਣ ਵਾਲਾ। ਨਿਆਈ = ਨਿਆਂ ਕਰਨ ਵਾਲਾ।
SikhNet (Spanish)el Uno Verdadero trabaja también en el aquí después.
ਕੂੜਿਆਰਾ ਕੇ ਮੁਹ ਫਿਟਕੀਅਹਿ; ਸਚੁ ਭਗਤਿ ਵਡਿਆਈ ॥
koorriaaraa ke muh fittakeeeh; sach bhagat vaddiaaee |
Sant Singh KhalsaThe faces of the false are cursed, while the true devotees are blessed with glorious greatness.
Manmohan SinghAccursed are the faces of the false ones and the devotees are blessed with true glory.
Manmohan Singh (Punjabi)ਭ੍ਰਿਸ਼ਟੇ ਹੋਏ ਹਨ ਚਿਹਰੇ ਝੂਠਿਆਂ ਦੇ ਅਤੇ ਸ਼ਰਧਾ-ਪ੍ਰੇਮ ਵਾਲਿਆਂ ਨੂੰ ਸੱਚੀ ਪ੍ਰਭਤਾ ਦੀ ਦਾਤ ਮਿਲਦੀ ਹੈ।
Fareedkot Teekaਤਾਂ ਤੇ ਝੂਠਿਓਂ ਕੇ ਮੂੰਹ ਊਹਾਂ ਈਹਾਂ ਦੋਨੋਂ ਜਗਹ ਫਿਟਕਾਰੀਤੇ ਹੈਂ ਔਰ ਸਚੇ ਭਗਤੋਂ ਕੋ ਵਡਿਆਈ ਮਿਲਤੀ ਹੈਂ॥
Prof. Sahib Singh(ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ। (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ।ਪਦ ਅਰਥ ਕੂੜਿਆਰ = ਕੂੜ ਦੇ ਵਪਾਰੀ, ਮਾਇਆ-ਗ੍ਰਸੇ ਜੀਵ। ਫਿਟਕੀਅਹਿ = ਫਿਟਕਾਰੇ ਜਾਂਦੇ ਹਨ। ਸਚੁ = ਸਦਾ-ਥਿਰ ਰਹਿਣ ਵਾਲਾ ਹਰਿ-ਨਾਮ। ਵਡਿਆਈ = ਆਦਰ।
SikhNet (Spanish)Es nuestro Señor, el Juez Verdadero; los Devotos son bendecidos por Él, mientras que los falsos son maldecidos.
ਸਚੁ ਸਾਹਿਬੁ ਸਚਾ ਨਿਆਉ ਹੈ; ਸਿਰਿ ਨਿੰਦਕ ਛਾਈ ॥
sach saahib sachaa niaau hai; sir nindak chhaaee |
Sant Singh KhalsaTrue is the Lord and Master, and true is His justice. The heads of the slanderers are covered with ashes.
Manmohan SinghTrue is the Lord and true is His justice Ashes fall on the head of the slanderer.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਸੱਚਾ ਹੈ ਉਸ ਦਾ ਇਨਸਾਫ। ਬਦਖੋਈ ਕਰਨ ਵਾਲੇ ਦੇ ਸਿਰ ਤੇ ਸੁਆਹ ਪੈਂਦੀ ਹੈ।
Fareedkot Teekaਸਚਾ ਹੀ ਸੋ ਸਾਹਿਬ ਹੈ ਔਰ ਸਚਾ ਹੀ ਤਿਸ ਕਾ ਨਿਆਉਂ ਹੈ, ਇਸੀ ਤੇ ਨਿੰਦਕੋਂ ਕੇ ਸਿਰ ਪਰ (ਛਾਈ) ਸੁਆਹ ਪੜਤੀ, ਭਾਵ ਨਿੰਦਾ ਹੋਤੀ ਹੈ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ। (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ।ਪਦ ਅਰਥ ਸਿਰਿ = ਸਿਰ ਉਤੇ। ਛਾਈ = ਸੁਆਹ।
SikhNet (Spanish)Verdad, Verdad es el Maestro; Verdad es Su Justicia, oh, la vergüenza caiga sobre las frentes de Sus malhechores.
ਜਨ ਨਾਨਕ. ਸਚੁ ਅਰਾਧਿਆ; ਗੁਰਮੁਖਿ ਸੁਖੁ ਪਾਈ ॥੫॥
jan naanak. sach araadhiaa; guramukh sukh paaee |5|
Sant Singh KhalsaServant Nanak worships the True Lord in adoration; as Gurmukh, he finds peace. ||5||
Manmohan SinghContemplating the True Lord, through the Guru, serf Nanak has obtained peace.
Manmohan Singh (Punjabi)ਗੁਰਾਂ ਦੇ ਰਾਹੀਂ ਸੱਚੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਨਫਰ ਨਾਨਕ ਨੇ ਆਰਾਮ ਪ੍ਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਗੁਰਮੁਖਿ ਜਨੋਂ ਨੇ ਸਚੇ ਨਾਮ ਕੋ ਅਰਾਧਿਆ ਹੈ ਤਿਨੋਂ ਨੇ ਗਿਆਨ ਰੂਪੀ ਸੁਖੋਂ ਕੀ ਨਿਧੀ ਪਾਈ ਹੈ॥੫॥
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ ॥੫॥ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੫॥
SikhNet (Spanish)Nanak contempla sólo a su Dios Verdadero y por la Gracia del Guru ha logrado el Éxtasis. (5)