ਧਨਾਸਰੀ ਮਹਲਾ ੫ ॥
dhanaasaree mahalaa 5 | Ang 675
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਦੀਨ ਦਰਦ ਨਿਵਾਰਿ. ਠਾਕੁਰ; ਰਾਖੈ ਜਨ ਕੀ ਆਪਿ ॥
deen darad nivaar. tthaakur; raakhai jan kee aap | Ang 675
Sant Singh KhalsaThe Lord and Master destroys the pain of the poor; He preserves and protects the honor of His servants.
Manmohan SinghThe Lord destroys the distress of the meek and Himself preserves the honour of His serfs.
Manmohan Singh (Punjabi)ਸਾਹਿਬ ਮਸਕੀਨਾਂ ਦੇ ਦੁੱਖ ਦੂਰ ਕਰਦਾ ਹੈ ਅਤੇ ਖੁਦ ਹੀ ਆਪਣੇ ਦਾਸਾਂ ਦੀ ਇੱਜ਼ਤ-ਆਬਰੂ ਬਚਾਉਂਦਾ ਹੈ।
Fareedkot Teekaਵਹੁ ਠਾਕਰੁ ਦੀਨੋਂ ਕੇ ਦਰਦ ਕੋ ਨਿਵਾਰ ਕਰ ਕੇ ਤਿਨ ਅਪਨੇ ਜਨੋਂ ਕੀ ਆਪ ਹੀ ਰਾਖਤਾ ਹੈ॥
Prof. Sahib Singhਹੇ ਭਾਈ! ਪਰਮਾਤਮਾ ਅਨਾਥਾਂ ਦੇ ਦੁੱਖ ਦੂਰ ਕਰ ਕੇ ਆਪਣੇ ਸੇਵਕਾਂ ਦੀ ਲਾਜ ਆਪ ਰੱਖਦਾ ਹੈ।ਪਦ ਅਰਥ ਦੀਨ = ਗਰੀਬ, ਅਨਾਥ। ਨਿਵਾਰਿ = ਦੂਰ ਕਰ ਕੇ। ਜਨ = ਸੇਵਕ। ਰਾਖੈ = ਲਾਜ ਰੱਖਦਾ ਹੈ।
SikhNet (Spanish)El Señor destruye el dolor del pobre, y salva siempre el honor de aquellos que se declaran Sus Esclavos.
ਤਰਣ ਤਾਰਣ ਹਰਿ ਨਿਧਿ; ਦੂਖੁ. ਨ ਸਕੈ ਬਿਆਪਿ ॥੧॥
taran taaran har nidh; dookh. na sakai biaap |1| Ang 675
Sant Singh KhalsaThe Lord is the ship to carry us across; He is the treasure of virtue - pain cannot touch Him. ||1||
Manmohan SinghGod is a ship to ferry across and the treasure of virtues. Pain can touch Him not.
Manmohan Singh (Punjabi)ਸੰਸਾਰ ਸਾਗਰ ਤੋਂ ਪਾਰ ਉਤਰਨ ਲਈ ਵਾਹਿਗੁਰੂ ਇਕ ਜਹਾਜ਼ ਅਤੇ ਨੇਕੀ ਦਾ ਖਜਾਨਾ ਹੈ। ਦੁੱਖ ਉਸ ਨੂੰ ਪੋਹ ਨਹੀਂ ਸਕਦਾ।
Fareedkot Teekaਸੰਸਾਰ ਸਮੁੰਦਰ ਕੇ ਤਾਰਨੇ ਕੋ ਜੋ ਹਰੀ ਕਾ ਨਾਮ (ਤਰਣ) ਜਹਾਜ ਵਤ ਹੈ ਔ ਸੁਖ ਦੇਨੇ ਕੋ ਨਿਧੀ, ਭਾਵ ਧਨ ਰੂਪ ਹੈ। ਤਿਸ ਕੇ ਜਾਪ ਤੇ ਕੋਈ ਦੁਖ ਵਿਆਪ ਨਹੀਂ ਸਕਤਾ ਹੈ॥੧॥
Prof. Sahib Singhਉਹ ਪ੍ਰਭੂ (ਸੰਸਾਰ-ਸਮੁੰਦਰ ਤੋਂ ਪਾਰ) ਲੰਘਾਣ ਵਾਸਤੇ (ਮਾਨੋ) ਜਹਾਜ਼ ਹੈ, ਉਹ ਹਰੀ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ, (ਉਸ ਦੀ ਸਰਨ ਪਿਆਂ ਕੋਈ) ਦੁੱਖ ਪੋਹ ਨਹੀਂ ਸਕਦਾ ॥੧॥ਪਦ ਅਰਥ ਤਰਣ = ਜਹਾਜ਼। ਨਿਧਿ = ਖ਼ਜ਼ਾਨਾ। ਨ ਸਕੈ ਬਿਆਪਿ = ਪੋਹ ਨਹੀਂ ਸਕਦਾ ॥੧॥
SikhNet (Spanish)Sí, Él los lleva a través, pues Él es el Tesoro de Virtud y el dolor no se le puede acercar. (1)
ਸਾਧੂ ਸੰਗਿ ਭਜਹੁ ਗੁਪਾਲ ॥
saadhoo sang bhajahu gupaal | Ang 675
Sant Singh KhalsaIn the Saadh Sangat, the Company of the Holy, meditate, vibrate upon the Lord of the world.
Manmohan SinghIn the saints, congregation, meditate thou, on God, the Cherisher of the World.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸੰਸਾਰ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।
Fareedkot Teekaਹੇ ਭਾਈ! ਸੰਤੋਂ ਕੀ ਸੰਗਤ ਮੇਂ ਮਿਲ ਕਰ ਗੋਪਾਲ ਕਾ ਹੀ (ਭਜਹੁ) ਸਿਮਰਨ ਕਰੋ॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਵਿਚ (ਰਹਿ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਗੋਪਾਲ = ਧਰਤੀ ਦਾ ਪਾਲਣ ਵਾਲਾ।
SikhNet (Spanish)Mejor contempla a tu Dios, en la Sociedad de los Santos,
ਆਨ ਸੰਜਮ. ਕਿਛੁ ਨ ਸੂਝੈ; ਇਹ ਜਤਨ ਕਾਟਿ ਕਲਿ ਕਾਲ ॥ ਰਹਾਉ ॥
aan sanjam. kichh na soojhai; ih jatan kaatt kal kaal | rahaau | Ang 675
Sant Singh KhalsaI cannot think of any other way; make this effort, and make it in this Dark Age of Kali Yuga. ||Pause||
Manmohan SinghI can think of no other way. Making this effort, pass thou the time of the Darkage. Pause.
Manmohan Singh (Punjabi)ਮੈਨੂੰ ਹੋਰ ਕੋਈ ਤਰੀਕਾ ਨਹੀਂ ਔੜਦਾ, ਤੂੰ ਆਪ ਹੀ ਉਪਰਾਲਾ ਕਰ ਕੇ ਕਲਯੁੱਗ ਦਾ ਸਮਾਂ ਬਤੀਤ ਕਰਾ, ਠਹਿਰਾਉ।
Fareedkot Teekaਔਰ ਜਪ ਤਪ ਆਦੀ ਸੰਜਮ ਇਸ ਸਮੈਂ ਮੇਂ ਕੋਈ ਸੂਝਤਾ ਨਹੀਂ ਹੈ, ਤਾਂ ਤੇ ਨਾਮ ਕਾ ਜਾਪ ਰੂਪ ਜਤਨ ਕਰ ਕਲਯੁਗ ਕਾ ਸਮਾਂ ਬਿਤਾਵੋ॥ ਰਹਾਉ ॥
Prof. Sahib Singhਇਹਨਾਂ ਜਤਨਾਂ ਨਾਲ ਹੀ ਸੰਸਾਰ ਦੇ ਝੰਬੇਲਿਆਂ ਦੀ ਫਾਹੀ ਕੱਟ। (ਮੈਨੂੰ ਇਸ ਤੋਂ ਬਿਨਾ) ਹੋਰ ਕੋਈ ਜੁਗਤਿ ਨਹੀਂ ਸੁੱਝਦੀ ਰਹਾਉ॥ਪਦ ਅਰਥ ਆਨ = {अन्य} ਕੋਈ ਹੋਰ। ਸੰਜਮ = ਜੁਗਤਿ। ਕਟਿ = ਕੱਟ ਲੈ। ਕਲਿ ਕਾਲ = ਸੰਸਾਰ ਦੀ ਕਲਪਣਾ, ਜਗਤ ਦੇ ਝੰਬੇਲੇ ॥ਰਹਾਉ॥
SikhNet (Spanish)pues en verdad no logro ver ninguna otra forma en que las amarras en la Era de Kali Yug, la Era de la oscuridad de la conciencia,
ਆਦਿ ਅੰਤਿ ਦਇਆਲ ਪੂਰਨ; ਤਿਸੁ ਬਿਨਾ. ਨਹੀ ਕੋਇ ॥
aad ant deaal pooran; tis binaa. nahee koe | Ang 675
Sant Singh KhalsaIn the beginning, and in the end, there is none other than the perfect, merciful Lord.
Manmohan SinghIn the beginning and the end, there is none except Him, the merciful and pervading Lord.
Manmohan Singh (Punjabi)ਮੁੱਢ ਅਤੇ ਅਖੀਰ ਵਿੱਚ ਉਸ ਮਿਹਰਬਾਨ ਅਤੇ ਵਿਆਪਕ ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਆਦ ਸੇ ਲੇ ਕਰ ਅੰਤ ਪ੍ਰਯੰਤ ਵਾ ਤੀਨੋਂ ਕਾਲ ਮੇਂ ਵਹੁ ਦਿਆਲ ਪੂਰਨ ਰੂਪ ਹੈ, ਤਿਸ ਤੇ ਬਿਨਾਂ ਔਰ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਜੇਹੜਾ ਦਇਆ-ਦਾ-ਘਰ ਸਰਬ-ਵਿਆਪਕ ਪ੍ਰਭੂ ਸਦਾ ਹੀ (ਜੀਵਾਂ ਦੇ ਸਿਰ ਉਤੇ ਰਾਖਾ) ਹੈ ਤੇ ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।ਪਦ ਅਰਥ ਆਦਿ = ਸ਼ੁਰੂ ਤੋਂ। ਅੰਤਿ = ਅਖ਼ੀਰ ਵਿਚ। ਆਦਿ ਅੰਤਿ = ਜਗਤ ਦੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਸਦਾ ਹੀ। ਦਇਆਲ = ਦਇਆ ਦਾ ਘਰ। ਪੂਰਨ = ਸਰਬ-ਵਿਆਪਕ।
SikhNet (Spanish)puedan ser abolidas. Tanto en el principio, como en el final, el Señor es nuestro Único Maestro Bondadoso.
ਜਨਮ ਮਰਣ ਨਿਵਾਰਿ. ਹਰਿ ਜਪਿ; ਸਿਮਰਿ ਸੁਆਮੀ ਸੋਇ ॥੨॥
janam maran nivaar. har jap; simar suaamee soe |2| Ang 675
Sant Singh KhalsaThe cycle of birth and death is ended, chanting the Lord's Name, and remembering the Lord Master in meditation. ||2||
Manmohan SinghBy uttering God's Name and remembering the Lord, end thou thy coming and going.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਉਚਾਰਨ ਤੇ ਉਸ ਸਾਹਿਬ ਦਾ ਆਰਾਧਨ ਕਰਨ ਦੁਆਰਾ, ਤੂੰ ਆਪਣੇ ਜੰਮਣ ਅਤੇ ਮਰਣ ਨੂੰ ਖਤਮ ਕਰ।
Fareedkot Teekaਹੇ ਭਾਈ! ਸੋਈ ਸ੍ਵਾਮੀ ਸਿਮਰਨ ਕਰ ਤਿਸ ਹਰਿ ਕੇ ਨਾਮ ਜਾਪ ਤੇ ਜਨਮ ਮਰਨ ਕੌ ਨਿਵਾਰ ਲੇਹੁ॥੨॥
Prof. Sahib Singhਉਸੇ ਮਾਲਕ ਦਾ ਨਾਮ ਸਦਾ ਸਿਮਰਿਆ ਕਰ, ਉਸੇ ਹਰੀ ਦਾ ਨਾਮ ਜਪ ਕੇ ਆਪਣਾ ਜਨਮ-ਮਰਨ ਦਾ ਗੇੜ ਦੂਰ ਕਰ ॥੨॥ਪਦ ਅਰਥ ਨਿਵਾਰਿ = ਦੂਰ ਕਰ ਲੈ। ਜਪਿ = ਜਪ ਕੇ। ਸੋਇ = ਉਹੀ ॥੨॥
SikhNet (Spanish)Mejor contempla siempre a tu Señor para que tus idas y venidas lleguen a su fin. (2)
ਬੇਦ ਸਿੰਮ੍ਰਿਤਿ ਕਥੈ ਸਾਸਤ; ਭਗਤ ਕਰਹਿ ਬੀਚਾਰੁ ॥
bed sinmrit kathai saasat; bhagat kareh beechaar | Ang 675
Sant Singh KhalsaThe Vedas, the Simritees, the Shaastras and the Lord's devotees contemplate Him;
Manmohan SinghThe Vedas, the Simirtis and Shastras say, and the saints also endorse that,
Manmohan Singh (Punjabi)ਵੇਦ, ਸਿੰਮ੍ਰਤੀਆਂ ਅਤੇ ਸ਼ਾਸਤਰ ਆਖਦੇ ਹਨ ਅਤੇ ਸਾਧੂ ਸੋਚ ਵਿਚਾਰ ਕੇ ਦੱਸਦੇ ਹਨ,
Fareedkot Teekaਜਿਸ ਵਾਹਿਗੁਰੂ ਕਾ ਜਸ ਬੇਦ ਔ ਸਿਮ੍ਰਤੀਆਂ ਛੇ ਸ਼ਾਸਤ੍ਰ ਕਥਨ ਕਰਤੇ ਹੈਂ ਔ ਜਿਸ ਕੇ ਸਰੂਪ ਕਾ ਭਗਤ ਵੀਚਾਰ ਕਰਤੇ ਹੈਂ॥
Prof. Sahib Singhਹੇ ਭਾਈ! ਵੇਦ ਸਿੰਮ੍ਰਿਤੀ ਸ਼ਾਸਤਰ (ਹਰੇਕ ਧਰਮ ਪੁਸਤਕ ਜਿਸ ਪਰਮਾਤਮਾ ਦਾ) ਜ਼ਿਕਰ ਕਰਦਾ ਹੈ, ਭਗਤ ਜਨ (ਭੀ ਜਿਸ ਪਰਮਾਤਮਾ ਦੇ ਗੁਣਾਂ ਦਾ) ਵਿਚਾਰ ਕਰਦੇ ਹਨ,ਪਦ ਅਰਥ ਕਰਹਿ = ਕਰਦੇ ਹਨ।
SikhNet (Spanish)Los Vedas, los Shastras, los Smritis, y todos los Devotos de Dios,
ਮੁਕਤਿ ਪਾਈਐ ਸਾਧਸੰਗਤਿ; ਬਿਨਸਿ ਜਾਇ ਅੰਧਾਰੁ ॥੩॥
mukat paaeeai saadhasangat; binas jaae andhaar |3| Ang 675
Sant Singh Khalsaliberation is attained in the Saadh Sangat, the Company of the Holy, and the darkness of ignorance is dispelled. ||3||
Manmohan Singhin the saints society, salvation is obtained and the darkness of ignorance is dispelled.
Manmohan Singh (Punjabi)ਕਿ ਸਤਿ ਸੰਗਤ ਅੰਦਰ ਕਲਿਆਣ ਪ੍ਰਾਪਤ ਹੋ ਜਾਂਦੀ ਹੈ ਅਤੇ ਅਗਿਆਨਤਾ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਜਬ ਸੰਤੋਂ ਕੀ ਸੰਗਤ ਦ੍ਵਾਰਾ ਤਿਸ ਕੇ ਗਿਆਨ ਕੋ ਪਾਈਏ ਤਬ ਅਗ੍ਯਾਨ ਅੰਧੇਰਾ ਬਿਨਸ ਜਾਤਾ ਹੈ ਔਰ ਮੁਕਤੀ ਪ੍ਰਾਪਤ ਹੋਤੀ ਹੈ॥੩॥
Prof. Sahib Singhਸਾਧ ਸੰਗਤਿ ਵਿਚ (ਉਸ ਦਾ ਨਾਮ ਸਿਮਰ ਕੇ ਜਗਤ ਦੇ ਝੰਬੇਲਿਆਂ ਤੋਂ) ਖ਼ਲਾਸੀ ਮਿਲਦੀ ਹੈ, (ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ ॥੩॥ਪਦ ਅਰਥ ਮੁਕਤਿ = (ਜਗਤ ਦੇ ਝਗੜਿਆਂ ਝੰਬੇਲਿਆਂ ਤੋਂ) ਖ਼ਲਾਸੀ। ਅੰਧਾਰੁ = ਹਨੇਰਾ ॥੩॥
SikhNet (Spanish)habitan en Él, pero uno será emancipado sólo a través de la Sociedad de los Santos y así la oscuridad será disipada. (3)
ਚਰਨ ਕਮਲ ਅਧਾਰੁ ਜਨ ਕਾ; ਰਾਸਿ ਪੂੰਜੀ ਏਕ ॥
charan kamal adhaar jan kaa; raas poonjee ek | Ang 675
Sant Singh KhalsaThe lotus feet of the Lord are the support of His humble servants. They are his only capital and investment.
Manmohan SinghThou Lord's lotus feet are the support of His slave, and they alone are his capital and stock-in-trade.
Manmohan Singh (Punjabi)ਸਾਈਂ ਦੇ ਚਰਨ-ਕੰਵਲ ਹੀ ਉਸ ਦੇ ਗੋਲੇ ਦਾ ਆਸਰਾ ਹਨ, ਅਤੇ ਕੇਵਲ ਉਹ ਹੀ ਉਸ ਦੀ ਰਾਸ ਤੇ ਮੂੜੀ ਹਨ।
Fareedkot Teekaਤਿਸ ਕੇ ਚਰਨ ਕਮਲ (ਜਨ) ਦਾਸੋਂ ਕਾ ਆਸਰਾ ਰੂਪ ਹੈ, ਕਿਉਂਕਿ ਤਿਨ ਕੀ (ਰਾਸਿ) ਸਚੀ ਪੂੰਜੀ ਏਕ ਵਾਹਿਗੁਰੂ ਹੀ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤਾਂ (ਦੇ ਆਤਮਕ ਜੀਵਨ) ਦਾ ਸਰਮਾਇਆ ਹੈ।ਪਦ ਅਰਥ ਅਧਾਰੁ = ਆਸਰਾ।
SikhNet (Spanish)Los Pies de Loto del Señor son el Soporte de los Humildes Sirvientes y es el único capital e inversión que poseen.
ਤਾਣੁ ਮਾਣੁ ਦੀਬਾਣੁ ਸਾਚਾ; ਨਾਨਕ ਕੀ ਪ੍ਰਭ ਟੇਕ ॥੪॥੨॥੨੦॥
taan maan deebaan saachaa; naanak kee prabh ttek |4|2|20| Ang 676
Sant Singh KhalsaThe True Lord is Nanak's strength, honor and support; He alone is his protection. ||4||2||20||
Manmohan SinghThe True Lord is Nanak's strength, honour and support and He alone is his protection.
Manmohan Singh (Punjabi)ਸੱਚਾ ਸੁਆਮੀ ਨਾਨਕ ਦੀ ਸੱਤਿਆ, ਇੱਜ਼ਤ ਅਤੇ ਆਸਰਾ ਹੈ ਅਤੇ ਕੇਵਲ ਉਹ ਹੀ ਉਸ ਦੀ ਪਨਾਹ ਹੈ।
Fareedkot Teekaਜੋ ਅਕਾਲ ਪੁਰਖ ਅਪਨੇ ਦਾਸੋਂ ਕਾ ਮਾਣ ਔ (ਤਾਣੁ) ਬਲ (ਦੀਬਾਣੁ) ਆਸਰਾ ਹੈ, ਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਦਾਸ ਕੀ ਭੀ ਏਕ ਸੋਈ ਪ੍ਰਭ ਟੇਕ ਅਰਥਾਤ ਆਸਰਾ ਹੈ॥੪॥੨॥੨੦॥
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ, ਸਹਾਰਾ ਹੈ, ਸਦਾ ਕਾਇਮ ਰਹਿਣ ਵਾਲਾ ਆਸਰਾ ਹੈ ॥੪॥੨॥੨੦॥ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ ॥੪॥੨॥੨੦॥
SikhNet (Spanish)El Señor Verdadero es la Fuerza, Honor y Soporte de Nanak, es Su Única Protección. (4-2-20)