ਬਸੰਤੁ ਮਹਲਾ ੩ ਇਕ ਤੁਕੇ ॥
basant mahalaa 3 ik tuke |
Sant Singh KhalsaBasant, Third Mehl, Ek-Thukay:
Manmohan SinghBasant 3rd Guru lk-tukey.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕੇ।
Prof. Sahib Singhਪਦ ਅਰਥ ਇਕ ਤੁਕੇ = ਇਕ ਤੁਕ ਵਾਲੇ ਸ਼ਬਦ।
SikhNet (Spanish)Basant Mejl Guru Amar Das, Tercer Canal Divino, Ik-Tukas.
ਤੇਰਾ ਕੀਆ. ਕਿਰਮ ਜੰਤੁ ॥
teraa keea. kiram jant |
Sant Singh KhalsaI am just a worm, created by You, O Lord.
Manmohan SinghThe wormy mortal is created by Thee, O Lord.
Manmohan Singh (Punjabi)ਕੀੜੇ ਵਰਗਾ ਜੀਵ ਤੂੰ ਹੀ ਰਚਿਆ ਹੈ, ਹੇ ਸੁਆਮੀ!
Fareedkot Teekaਹੇ ਭਗਵਨ! ਮੈਂ (ਕਿਰਮ ਜੰਤੁ) ਤੁਛ ਜੀਵ ਤੇਰਾ ਕੀਆ ਹੂਆ ਹੂੰ॥
Prof. Sahib Singhਹੇ ਪ੍ਰਭੂ! ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ,ਪਦ ਅਰਥ ਕੀਆ = ਪੈਦਾ ਕੀਤਾ ਹੋਇਆ। ਕਿਰਮ = ਕੀੜਾ। ਕਿਰਮ ਜੰਤੁ = ਨਿਮਾਣਾ ਜੀਵ।
SikhNet (Spanish)Soy sólo un simple gusano, creado por Ti, oh Dios,
ਦੇਹਿ ਤ; ਜਾਪੀ ਆਦਿ ਮੰਤੁ ॥੧॥
dehi ta; jaapee aad mant |1|
Sant Singh KhalsaIf you bless me, then I chant Your Primal Mantra. ||1||
Manmohan SinghIf Thou bless me, then utter I Thy Primal Name.
Manmohan Singh (Punjabi)ਜੇਕਰ ਤੂੰ ਦੇਵੇ ਤਾਂ ਹੀ ਮੈਂ ਤੇਰੇ ਆਦੀ ਨਾਮ ਨੂੰ ਉਚਾਰਦਾ ਹਾਂ।
Fareedkot Teekaਹੇ ਆਦਿ ਰੂਪ ਹਰੀ! ਮੈਨੂੰ ਗੁਰੋਂ ਦ੍ਵਾਰੇ (ਮੰਤੁ) ਮੰਤ੍ਰ ਦੇਹੁ, ਜੋ ਮੈਂ ਤੇਰੇ ਕੋ ਜਪਣਾ ਕਰੂੰ॥੧॥
Prof. Sahib Singhਜੇ ਤੂੰ ਆਪ ਹੀ ਦੇਵੇਂ, ਤਾਂ ਹੀ ਮੈਂ ਤੇਰਾ ਸਤਿਨਾਮ-ਮੰਤ੍ਰ ਜਪ ਸਕਦਾ ਹਾਂ ॥੧॥ਪਦ ਅਰਥ ਦੇਹਿ = ਦੇਹਿਂ, ਜੇ ਤੂੰ ਦੇਵੇਂ। ਜਾਪੀ = ਜਾਪੀਂ, ਮੈਂ ਜਪਾਂ। ਆਦਿ ਮੰਤੁ = ਮੁੱਢਲਾ ਨਾਮ-ਮੰਤ੍ਰ, ਸਤਿਨਾਮ ॥੧॥
SikhNet (Spanish)y cuando me otorgas tu Bendición, dedico mi vida a contemplar la Palabra del Shabd Primordial. (1)
ਗੁਣ ਆਖਿ ਵੀਚਾਰੀ; ਮੇਰੀ ਮਾਇ ॥
gun aakh veechaaree; meree maae |
Sant Singh KhalsaI chant and reflect on His Glorious Virtues, O my mother.
Manmohan SinghI utter and reflect upon the virtues of my Master, O my mother.
Manmohan Singh (Punjabi)ਹੇ ਮੇਰੀ ਮਾਤਾ! ਮੈਂ ਮਾਲਕ ਦੀਆਂ ਨੇਕੀਆਂ! ਉਚਾਰਦੀ ਅਤੇ ਸੋਚਦੀ ਸਮਝਦੀ ਹਾਂ।
Fareedkot Teeka(ਮੇਰੀ ਮਾਇ) ਹੇ ਭਾਈ ਜਨੋਂ! ਬਾਣੀ ਕਰ ਕੇ ਪਰਮੇਸ੍ਵਰ ਕੇ ਗੁਣ ਆਖੀਏ, ਰਿਦੇ ਕਰ ਕੇ ਵੀਚਾਰੀਏ॥
Prof. Sahib Singhਹੇ ਮਾਂ! (ਮੇਰੀ ਤਾਂਘ ਇਹ ਹੈ ਕਿ) ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿਚ ਵਸਾਈ ਰੱਖਾਂ,ਪਦ ਅਰਥ ਆਖਿ = ਆਖ ਕੇ, ਬਿਆਨ ਕਰ ਕੇ। ਵੀਚਾਰੀ = ਵੀਚਾਰੀਂ, ਮੈਂ ਮਨ ਵਿਚ ਵਸਾਵਾਂ। ਮਾਇ = ਹੇ ਮਾਂ!
SikhNet (Spanish)Canto y reflexiono en las Virtudes de mi Señor,
ਹਰਿ ਜਪਿ; ਹਰਿ ਕੈ ਲਗਉ ਪਾਇ ॥੧॥ ਰਹਾਉ ॥
har jap; har kai lgau paae |1| rahaau |
Sant Singh KhalsaMeditating on the Lord, I fall at the Lord's Feet. ||1||Pause||
Manmohan SinghI contemplate my God, and to God's feet I repair. Pause.
Manmohan Singh (Punjabi)ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਵਾਹਿਗੁਰੂ ਦੇ ਪੈਰੀ ਹੀ ਪੈਦਾ ਹਾਂ। ਠਹਿਰਾਉ।
Fareedkot Teekaਹਰੀ ਕੋ ਰਸਨਾ ਕਰ ਜਪੀਏ ਔ ਸਰੀਰ ਕਰ ਹਰੀ ਕੇ ਸੰਤੋਂ ਕੀ ਚਰਨੀ ਲਗੀਏ॥੧॥ ਰਹਾਉ ॥
Prof. Sahib Singhਹਰਿ-ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥ਪਦ ਅਰਥ ਜਪਿ = ਜਪ ਕੇ। ਲਗਉ = ਮੈਂ ਲੱਗਾਂ, ਲਗਉਂ। ਹਰਿ ਕੈ ਪਾਇ = ਪ੍ਰਭੂ ਦੀ ਚਰਨੀਂ ॥੧॥ ਰਹਾਉ ॥
SikhNet (Spanish)sí, contemplo sólo a mi Dios y me postro sólo a Sus Pies. (1-Pausa)
ਗੁਰ ਪ੍ਰਸਾਦਿ; ਲਾਗੇ ਨਾਮ ਸੁਆਦਿ ॥
gur prasaad; laage naam suaad |
Sant Singh KhalsaBy Guru's Grace, I am addicted to the favor of the Naam, the Name of the Lord.
Manmohan SinghBy the Guru's grace, I am attached to the relish of the Lord's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਰਸ ਨਾਲ ਜੁੜਿਆ ਹੋਇਆ ਹਾਂ।
Fareedkot Teekaਗੁਰੋਂ ਕੇ ਪ੍ਰਸਾਦਿ ਕਰ ਨਾਮ ਜਪਣੇ ਕੇ ਸ੍ਵਾਦ ਮੇਂ ਲਾਗੇ ਰਹੋ॥
Prof. Sahib Singhਮਨੁੱਖ ਗੁਰੂ ਦੀ ਕਿਰਪਾ ਨਾਲ (ਹੀ) ਨਾਮ ਦੇ ਰਸ ਵਿਚ ਲੱਗ ਸਕਦਾ ਹੈ।ਪਦ ਅਰਥ ਪ੍ਰਸਾਦਿ = ਕਿਰਪਾ ਨਾਲ। ਨਾਮਿ ਸੁਆਦਿ = ਨਾਮ ਦੇ ਸੁਆਦ ਵਿਚ।
SikhNet (Spanish)Estoy apegado al Naam, el Nombre del Señor, por la Gracia del Guru.
ਕਾਹੇ ਜਨਮੁ ਗਵਾਵਹੁ; ਵੈਰਿ ਵਾਦਿ ॥੨॥
kaahe janam gavaavahu; vair vaad |2|
Sant Singh KhalsaWhy waste your life in hatred, vengeance and conflict? ||2||
Manmohan SinghWhy waste thou thy life through enmity and strife?
Manmohan Singh (Punjabi)ਦੁਸ਼ਮਨੀ ਅਤੇ ਬਖੇਵੇ ਰਾਹੀਂ ਤੂੰ ਜੀਵਨ ਨੂੰ ਕਿਉਂ ਨਸ਼ਟ ਕਰਦਾ ਹੈ?
Fareedkot Teekaਕਿਸ ਵਾਸਤੇ ਵੈਰ ਵਿਰੋਧ ਮੇਂ ਜਨਮ ਗਵਾਵਤੇ ਹੋ॥੨॥
Prof. Sahib Singhਵੈਰ ਵਿਚ ਵਿਰੋਧ ਵਿਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? (ਗੁਰੂ ਦੀ ਸਰਨ ਪਵੋ) ॥੨॥ਪਦ ਅਰਥ ਵੈਰਿ = ਵੈਰ ਵਿਚ। ਵਾਦਿ = ਝਗੜੇ ਵਿਚ ॥੨॥
SikhNet (Spanish)¿Por qué, oh ser, desperdicias este nacimiento humano y te involucras en los celos y la contienda? (2)
ਗੁਰਿ ਕਿਰਪਾ ਕੀਨੑੀ; ਚੂਕਾ ਅਭਿਮਾਨੁ ॥
gur kirapaa keenaee; chookaa abhimaan |
Sant Singh KhalsaWhen the Guru granted His Grace, my egotism was eradicated,
Manmohan SinghWhen the Guru showed mercy unto me, then was my ego dispelled,
Manmohan Singh (Punjabi)ਜਦ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ, ਤਦ ਮੇਰਾ ਹੰਕਾਰ ਦੂਰ ਹੋ ਗਿਆ,
Fareedkot Teekaਗੁਰੂ ਨੇ ਜਿਸ ਕੇ ਊਪਰ ਕ੍ਰਿਪਾ ਦ੍ਰਿਸ੍ਟੀ ਕਰੀ ਹੈ, ਤਿਨ ਕਾ ਅਭਿਮਾਨੁ (ਚੂਕਾ) ਨਿਬ੍ਰਿਤ ਹੂਆ ਹੈ॥
Prof. Sahib Singhਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ, ਉਸ ਦੇ ਅੰਦਰੋਂ ਅਹੰਕਾਰ ਮੁੱਕ ਗਿਆ।ਪਦ ਅਰਥ ਗੁਰਿ = ਗੁਰੂ ਨੇ। ਚੂਕਾ = ਮੁੱਕਾ ਗਿਆ।
SikhNet (Spanish)Cuando el Guru me mostró su Compasión, me liberé de mi ego negativo y fui bendecido con el Naam,
ਸਹਜ ਭਾਇ; ਪਾਇਆ ਹਰਿ ਨਾਮੁ ॥੩॥
sehaj bhaae; paaeaa har naam |3|
Sant Singh Khalsaand then, I obtained the Lord's Name with intuitive ease. ||3||
Manmohan Singhand I easily obtained the Lord's Name.
Manmohan Singh (Punjabi)ਅਤੇ ਮੈਨੂੰ ਸੁਖੈਨ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੋ ਗਿਆ।
Fareedkot Teeka(ਸਹਜ ਭਾਇ) ਨਿਰਜਤਨ ਹੀ ਹਰੀ ਕਾ ਨਾਮੁ ਤਿਨੋਂ ਨੇ ਪਾਇ ਲੀਆ ਹੈ॥੩॥
Prof. Sahib Singhਉਸ ਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ॥੩॥ਪਦ ਅਰਥ ਸਹਜ = ਆਤਮਕ ਅਡੋਲਤਾ। ਭਾਇ = ਪ੍ਰੇਮ ਵਿਚ ॥੩॥
SikhNet (Spanish)el Nombre del Señor de manera espontánea. (3)
ਊਤਮੁ ਊਚਾ; ਸਬਦ ਕਾਮੁ ॥
aootam aoochaa; sabad kaam |
Sant Singh KhalsaThe most lofty and exalted occupation is to contemplate the Word of the Shabad.
Manmohan SinghSublime and lofty is the avocation of the Name's contemplation,
Manmohan Singh (Punjabi)ਸਰੇਸ਼ਟ ਅਤੇ ਬੁਲੰਦ ਹੈ ਨਾਮ ਦੇ ਸਿਮਰਨ ਦਾ ਕਾਰ-ਵਿਹਾਰ।
Fareedkot Teekaਸਭ ਸੇ ਊਤਮ ਔ ਊਚਾ ਗੁਰ ਸਬਦ ਕਾ ਜਾਪ ਰੂਪ ਕਾਮੁ ਹੈ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ (ਹੋਰ ਸਾਰੇ ਕੰਮਾਂ ਨਾਲੋਂ) ਸ੍ਰੇਸ਼ਟ ਹੈ ਉੱਚਾ ਹੈ,ਪਦ ਅਰਥ ਸਬਦ ਕਾਮੁ = ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਨ ਵਾਲਾ ਕੰਮ।
SikhNet (Spanish)De todas las acciones, la más Sublime es la Contemplación de la Palabra del Shabd
ਨਾਨਕੁ ਵਖਾਣੈ; ਸਾਚੁ ਨਾਮੁ ॥੪॥੧॥੧੩॥
naanak vakhaanai; saach naam |4|1|13|
Sant Singh KhalsaNanak chants the True Name. ||4||1||13||
Manmohan SinghNanak ever utters the Lord's True Name.
Manmohan Singh (Punjabi)ਨਾਨਕ ਸਦੀਵ ਹੀ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਜੀਵ ਸਾਚੇ ਨਾਮ ਕੋ ਜਪੈ॥੪॥੧੩॥☬ਮਨ ਕੇ ਪ੍ਰਥਾਇ ਦ੍ਰਿਸ੍ਟਾਂਤੋਂ ਕਰ ਉਪਦੇਸੁ ਕਰਤੇ ਹੈਂ:
Prof. Sahib Singh(ਤਾਹੀਏਂ) ਨਾਨਕ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ ॥੪॥੧॥੧੩॥ਪਦ ਅਰਥ ਨਾਨਕੁ ਵਖਾਣੈ = ਨਾਨਕ ਉਚਾਰਦਾ ਹੈ। ਸਾਚੁ = ਸਦਾ ਕਾਇਮ ਰਹਿਣ ਵਾਲਾ ॥੪॥੧॥੧੩॥
SikhNet (Spanish)y así Nanak recita por siempre el Nombre Eterno del Señor. (4-1-13)