ੴ

ਸਿੱਖਬਾਣੀ · SikhBani

ਗੁਰ ਪੂਰੇ ਰਾਖਿਆ ਦੇ ਹਾਥ ॥

gur poore raakhiaa de haath
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 396 · 9 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਗੁਰ ਪੂਰੇ; ਰਾਖਿਆ ਦੇ ਹਾਥ ॥

gur poore; raakhiaa de haath |

Sant Singh KhalsaGiving His Hand, the Perfect Guru has protected the child.
Manmohan SinghGiving his hand the perfect Guru has protected the child.
Manmohan Singh (Punjabi)ਆਪਣਾ ਹੱਥ ਦੇ ਕੇ ਪੂਰਨ ਗੁਰਾਂ ਨੇ ਬੱਚੇ ਨੂੰ ਬਚਾ ਲਿਆ ਹੈ।
Fareedkot Teekaਪੂਰੇ ਗੁਰੂ ਨੇ ਮੇਰੇ ਕੋ ਹਾਥ ਦੇ ਕਰ ਰਖ੍ਯਾ ਹੈ॥
Prof. Sahib Singh(ਹੇ ਭਾਈ!) ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ,

ਪਦ ਅਰਥ ਪੂਰਾ = ਸਭ ਗੁਣਾਂ ਨਾਲ ਭਰਪੂਰ। ਦੇ = ਦੇ ਕੇ।

SikhNet (Spanish)El Perfecto Guru ha protegido a mi hijo con Su Mano.

ਪ੍ਰਗਟੁ ਭਇਆ; ਜਨ ਕਾ ਪਰਤਾਪੁ ॥੧॥

pragatt bheaa; jan kaa parataap |1|

Sant Singh KhalsaThe glory of His servant has become manifest. ||1||
Manmohan SinghThe glory of His servant has become manifest.
Manmohan Singh (Punjabi)ਉਸ ਸੇਵਕ ਦੀ ਨਾਮਵਰੀ ਊਜਾਗਰ ਹੋ ਗਈ ਹੈ।
Fareedkot Teekaਮੁਝ ਦਾਸ ਕਾ ਪ੍ਰਤਾਪ ਸੰਸਾਰ ਭਰ ਮੇਂ ਪ੍ਰਗਟ ਹੂਆ ਹੈ॥੧॥
Prof. Sahib Singhਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ ॥੧॥

ਪਦ ਅਰਥ ਜਨ = ਸੇਵਕ ॥੧॥

SikhNet (Spanish)Y el poder de su Sirviente se ha vuelto manifiesto en el mundo. (1)

ਗੁਰੁ ਗੁਰੁ ਜਪੀ; ਗੁਰੂ ਗੁਰੁ ਧਿਆਈ ॥

gur gur japee; guroo gur dhiaaee |

Sant Singh KhalsaI contemplate the Guru, the Guru; I meditate on the Guru, the Guru.
Manmohan SinghContemplate I on the exalted Guru and on the great Guru do I meditate.
Manmohan Singh (Punjabi)ਉਤਕ੍ਰਿਸ਼ਟ ਗੁਰਾਂ ਦਾ ਮੈਂ ਆਰਾਧਨ ਕਰਦਾ ਹਾਂ, ਅਤੇ ਵਿਸ਼ਾਲ ਗੁਰਾਂ ਨੂੰ ਹੀ ਮੈਂ ਸਿਰਮਦਾ ਹਾਂ।
Fareedkot Teekaਹੇ ਭਾਈ ਸਿਖੋ! ਗੁਰੂ ਗੁਰੂ ਜਪੀਏ ਅਰ ਪੂਜ੍ਯ ਗੁਰੂ ਕਾ ਹੀ ਧ੍ਯਾਨ ਕਰੀਏ॥
Prof. Sahib Singh(ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ।

ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।

SikhNet (Spanish)Contemplo siempre al Guru, habito siempre en él y le rezo;

ਜੀਅ ਕੀ ਅਰਦਾਸਿ; ਗੁਰੂ ਪਹਿ ਪਾਈ ॥ ਰਹਾਉ ॥

jeea kee aradaas; guroo peh paaee | rahaau |

Sant Singh KhalsaI offer my heart-felt prayer to the Guru, and it is answered. ||Pause||
Manmohan SinghWhat I pray for with my heart I receive that from the Guru. Pause.
Manmohan Singh (Punjabi)ਜਿਸ ਕਾਸੇ ਲਈ ਮੈਂ ਆਪਣੇ ਦਿਲੋਂ ਪ੍ਰਾਰਥਨਾ ਕਰਦਾ ਹਾਂ, ਉਹ ਮੈਂ ਗੁਰਾ ਪਾਸੋਂ ਪਾ ਲੈਦਾ ਹਾਂ। ਠਹਿਰਾਉ।
Fareedkot Teekaਮਨ ਕੀ (ਅਰਦਾਸਿ) ਬੇਨਤੀ ਗੁਰੂ ਪਾਸ ਪਾਈਏ, ਭਾਵ ਕਰੀਏ॥ ਰਹਾਉ ॥
Prof. Sahib Singhਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ਰਹਾਉ॥

ਪਦ ਅਰਥ ਜੀਅ ਕੀ = ਜਿੰਦ ਦੀ। ਪਹਿ = ਪਾਸ, ਪਾਸੋਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥ਰਹਾਉ॥

SikhNet (Spanish)es así como recibí del Guru la respuesta que mi corazón había anhelado. (1-Pausa)

ਸਰਨਿ ਪਰੇ; ਸਾਚੇ ਗੁਰਦੇਵ ॥

saran pare; saache guradev |

Sant Singh KhalsaI have taken to the Sanctuary of the True Divine Guru.
Manmohan SinghI have entered the sanctuary of the True Divine Guru.
Manmohan Singh (Punjabi)ਮੈਂ ਸੱਚੇ ਰੱਬ ਰੂਪ ਗੁਰਾਂ ਦੀ ਓਟ ਲਈ ਹੈ।
Fareedkot Teekaਸਾਚੇ ਸਤਿਗੁਰ ਕੀ ਜਬ ਹਮ ਸਰਨ ਮੇਂ ਪੜੇ॥
Prof. Sahib Singh(ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ,

ਪਦ ਅਰਥ ਸਾਚੇ ਗੁਰਦੇਵ ਸਰਨ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਰੂਪ ਸਤਿਗੁਰੂ ਦੀ ਸਰਨ।

SikhNet (Spanish)Busqué el Refugio del Perfecto Señor

ਪੂਰਨ ਹੋਈ; ਸੇਵਕ ਸੇਵ ॥੨॥

pooran hoee; sevak sev |2|

Sant Singh KhalsaThe service of His servant has been fulfilled. ||2||
Manmohan SinghHis servant service has been accomplished.
Manmohan Singh (Punjabi)ਉਸ ਦੇ ਟਹਿਲੂਏ ਦੀ ਟਹਿਲ ਸੰਪੂਰਨ ਹੋ ਗਈ ਹੈ।
Fareedkot Teekaਤਬ ਹਮ ਸੇਵਕ ਕੀ ਸੇਵਾ ਪੂਰਨ ਹੋਤੀ ਭਈ ਹੈ॥੨॥
Prof. Sahib Singhਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ ॥੨॥

ਪਦ ਅਰਥ ਪੂਰਨ = ਸਫਲ ॥੨॥

SikhNet (Spanish)y el servicio del Devoto fue aprobado por Dios. (2)

ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥

jeeo pindd joban raakhai praan |

Sant Singh KhalsaHe has preserved my soul, body, youth and breath of life.
Manmohan SinghHe has preserved my soul, body youth and life.
Manmohan Singh (Punjabi)ਉਸ ਨੇ ਮੇਰੀ ਆਤਮਾ, ਦੇਹਿ, ਜੁਆਨੀ ਅਤੇ ਜਿੰਦ ਜਾਨ ਦੀ ਰਖਿਆ ਕੀਤੀ ਹੈ।
Fareedkot Teekaਜਿਸ ਗੁਰੂ ਨੇ ਜੀਵ ਕੇ (ਪਿੰਡ) ਸਰੀਰ ਮੇਂ ਪ੍ਰਾਨ ਅਰ ਜੋਬਨ ਧਾਰਨ ਕਰ ਰਖੇ ਹੈਂ॥
Prof. Sahib Singh(ਹੇ ਭਾਈ!) (ਗੁਰੂ ਸਰਨ ਪਏ ਸੇਵਕ ਦੀ) ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ।

ਪਦ ਅਰਥ ਜੀਉ = ਜਿੰਦੁ। ਪਿੰਡੁ = ਸਰੀਰ।

SikhNet (Spanish)El protegió su cuerpo, vida, belleza y su respiración vital.

ਕਹੁ ਨਾਨਕ; ਗੁਰ ਕਉ ਕੁਰਬਾਨ ॥੩॥੮॥੧੦੨॥

kahu naanak; gur kau kurabaan |3|8|102|

Sant Singh KhalsaSays Nanak, I am a sacrifice to the Guru. ||3||8||102||
Manmohan SinghSays Nanak I am a sacrifice unto my Guru.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਗੁਰੂ ਕੇ ਬਲਿਹਾਰਨੇ ਜਾਈਏ॥੩॥੮॥੧੦੨॥☬ਪਰਮੇਸ੍ਵਰ ਆਗੇ ਨਿਮਰਤਾ ਸੇਂ ਬੇਨਤੀ ਕਰੇ:
Prof. Sahib Singhਨਾਨਕ ਆਖਦਾ ਹੈ- (ਉਸ ਸੇਵਕ ਨੂੰ) ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੩॥੮॥੧੦੨॥

ਪਦ ਅਰਥ ਨਾਨਕ = ਹੇ ਨਾਨਕ! ਕਉ = ਨੂੰ ॥੩॥੮॥੧੦੨॥

SikhNet (Spanish)Dice Nanak, ofrezco mi ser en sacrificio al Guru. (3-8-102)
Answers quote the Granth verbatim with Ang citations. AI commentary is not Gurbani and not a religious ruling.