ਗੁਰੁ ਨਾਨਕ; ਜਾ ਕਉ ਭਇਆ ਦਇਆਲਾ ॥
gur naanak; jaa kau bheaa deaalaa |
ਪਦ ਅਰਥ ਹੇ ਨਾਨਕ! ਜਾ ਕਉ = ਜਿਸ ਮਨੁੱਖ ਉਤੇ।
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
so jan hoaa sadaa nihaalaa |4|6|100|
ਪਦ ਅਰਥ ਨਿਹਾਲਾ = ਪ੍ਰਸੰਨ, ਖ਼ੁਸ਼ ॥੪॥੬॥੧੦੦॥
ਗੁਰੁ ਨਾਨਕ; ਜਾ ਕਉ ਭਇਆ ਦਇਆਲਾ ॥
gur naanak; jaa kau bheaa deaalaa |
ਪਦ ਅਰਥ ਹੇ ਨਾਨਕ! ਜਾ ਕਉ = ਜਿਸ ਮਨੁੱਖ ਉਤੇ।
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥
so jan hoaa sadaa nihaalaa |4|6|100|
ਪਦ ਅਰਥ ਨਿਹਾਲਾ = ਪ੍ਰਸੰਨ, ਖ਼ੁਸ਼ ॥੪॥੬॥੧੦੦॥
ਆਸਾ ਮਹਲਾ ੫ ॥
aasaa mahalaa 5 |
ਸਤਿਗੁਰ ਸਾਚੈ; ਦੀਆ ਭੇਜਿ ॥
satigur saachai; deea bhej |
ਪਦ ਅਰਥ ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ।
ਚਿਰੁ ਜੀਵਨੁ; ਉਪਜਿਆ ਸੰਜੋਗਿ ॥
chir jeevan; upajiaa sanjog |
ਪਦ ਅਰਥ ਚਿਰੁਜੀਵਨੁ = ਅਟੱਲ ਆਤਮਕ ਜੀਵਨ। ਸੰਜੋਗਿ = (ਗੁਰੂ ਦੀ) ਸੰਗਤਿ ਨਾਲ।
ਉਦਰੈ ਮਾਹਿ; ਆਇ ਕੀਆ ਨਿਵਾਸੁ ॥
audarai maeh; aae keea nivaas |
ਪਦ ਅਰਥ ਉਦਰੈ ਮਾਹਿ = (ਮਾਂ ਦੇ) ਪੇਟ ਵਿਚ।
ਮਾਤਾ ਕੈ ਮਨਿ; ਬਹੁਤੁ ਬਿਗਾਸੁ ॥੧॥
maataa kai man; bahut bigaas |1|
ਪਦ ਅਰਥ ਕੈ ਮਨਿ = ਦੇ ਮਨ ਵਿਚ। ਬਿਗਾਸੁ = ਖ਼ੁਸ਼ੀ ॥੧॥
ਜੰਮਿਆ ਪੂਤੁ; ਭਗਤੁ ਗੋਵਿੰਦ ਕਾ ॥
jamiaa poot; bhagat govind kaa |
ਪਦ ਅਰਥ ਪੂਤੁ = (ਪਰਮਾਤਮਾ ਦਾ) ਪੁੱਤਰ।
ਪ੍ਰਗਟਿਆ ਸਭ ਮਹਿ; ਲਿਖਿਆ ਧੁਰ ਕਾ ॥ ਰਹਾਉ ॥
pragattiaa sabh meh; likhiaa dhur kaa | rahaau |
ਪਦ ਅਰਥ ਸਭ ਮਹਿ = ਸਭ ਜੀਵਾਂ ਦੇ ਅੰਦਰ। ਪ੍ਰਗਟਿਆ = ਪਰਗਟ ਹੋ ਪਿਆ, ਜਾਗ ਪਿਆ। ਲਿਖਿਆ ਧੁਰ ਕਾ = (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਦਾ ਲਿਖਿਆ (ਸੰਸਕਾਰ-ਰੂਪ) ਲੇਖ ॥ਰਹਾਉ॥
ਦਸੀ ਮਾਸੀ; ਹੁਕਮਿ. ਬਾਲਕ ਜਨਮੁ ਲੀਆ ॥
dasee maasee; hukam. baalak janam leea |
ਪਦ ਅਰਥ ਦਸੀ ਮਾਸੀ = ਦਸੀਂ ਮਹੀਨੀਂ। ਹੁਕਮਿ = (ਪਰਮਾਤਮਾ ਦੇ) ਹੁਕਮ ਅਨੁਸਾਰ।
ਮਿਟਿਆ ਸੋਗੁ; ਮਹਾ ਅਨੰਦੁ ਥੀਆ ॥
mittiaa sog; mahaa anand theea |
ਪਦ ਅਰਥ ਸੋਗੁ = ਚਿੰਤਾ-ਫ਼ਿਕਰ।
ਗੁਰਬਾਣੀ ਸਖੀ ਅਨੰਦੁ ਗਾਵੈ ॥
gurabaanee sakhee anand gaavai |
ਪਦ ਅਰਥ ਸਖੀ = ਜੇਹੜੀ ਸਖੀ, ਜੇਹੜਾ ਸਤਸੰਗੀ।
ਸਾਚੇ ਸਾਹਿਬ ਕੈ ਮਨਿ ਭਾਵੈ ॥੨॥
saache saahib kai man bhaavai |2|
ਪਦ ਅਰਥ ਭਾਵੈ = ਪਿਆਰਾ ਲੱਗਦਾ ਹੈ ॥੨॥
ਵਧੀ ਵੇਲਿ; ਬਹੁ ਪੀੜੀ ਚਾਲੀ ॥
vadhee vel; bahu peerree chaalee |
ਪਦ ਅਰਥ ਵੇਲਿ = ਗੁਰਸਿੱਖੀ ਵਾਲੀ ਵੇਲ। ਪੀੜੀ = ਬੰਸ, ਕੁਲ।
ਧਰਮ ਕਲਾ; ਹਰਿ ਬੰਧਿ ਬਹਾਲੀ ॥
dharam kalaa; har bandh bahaalee |
ਪਦ ਅਰਥ ਕਲਾ = ਸੱਤਿਆ, ਤਾਕਤ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ।
ਮਨ ਚਿੰਦਿਆ; ਸਤਿਗੁਰੂ ਦਿਵਾਇਆ ॥
man chindiaa; satiguroo divaaeaa |
ਪਦ ਅਰਥ ਮਨ ਚਿੰਦਿਆ = ਮਨ-ਇੱਛਤ (ਫਲ)।
ਭਏ ਅਚਿੰਤ; ਏਕ ਲਿਵ ਲਾਇਆ ॥੩॥
bhe achint; ek liv laaeaa |3|
ਪਦ ਅਰਥ ਅਚਿੰਤ = ਬੇ-ਫ਼ਿਕਰ ॥੩॥
ਜਿਉ ਬਾਲਕੁ; ਪਿਤਾ ਊਪਰਿ ਕਰੇ ਬਹੁ ਮਾਣੁ ॥
jiau baalak; pitaa aoopar kare bahu maan |
ਬੁਲਾਇਆ ਬੋਲੈ; ਗੁਰ ਕੈ ਭਾਣਿ ॥
bulaaeaa bolai; gur kai bhaan |
ਪਦ ਅਰਥ ਬੋਲੈ = ਬੋਲਦਾ ਹੈ। ਕੈ ਭਾਣਿ = ਦੇ ਭਾਣੇ ਵਿਚ (ਤੁਰ ਕੇ)।
ਗੁਝੀ ਛੰਨੀ ਨਾਹੀ ਬਾਤ ॥
gujhee chhanee naahee baat |
ਪਦ ਅਰਥ ਗੁਝੀ ਛੰਨੀ = ਲੁਕੀ ਹੋਈ।
ਗੁਰੁ ਨਾਨਕੁ ਤੁਠਾ; ਕੀਨੀ ਦਾਤਿ ॥੪॥੭॥੧੦੧॥
gur naanak tutthaa; keenee daat |4|7|101|
* ਨੋਟ: ਪੁੱਤਰ ਦੇ ਜਨਮ ਦੀ ਖ਼ੁਸ਼ੀ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਦੀ ਸਰਨ ਤੋਂ ਪ੍ਰਾਪਤ ਹੋਏ ਸੁਖ ਦਾ ਵਰਨਣ ਕੀਤਾ ਗਿਆ ਹੈ।
ਆਸਾ ਮਹਲਾ ੫ ॥
aasaa mahalaa 5 |
ਗੁਰ ਪੂਰੇ; ਰਾਖਿਆ ਦੇ ਹਾਥ ॥
gur poore; raakhiaa de haath |
ਪਦ ਅਰਥ ਪੂਰਾ = ਸਭ ਗੁਣਾਂ ਨਾਲ ਭਰਪੂਰ। ਦੇ = ਦੇ ਕੇ।
ਪ੍ਰਗਟੁ ਭਇਆ; ਜਨ ਕਾ ਪਰਤਾਪੁ ॥੧॥
pragatt bheaa; jan kaa parataap |1|
ਪਦ ਅਰਥ ਜਨ = ਸੇਵਕ ॥੧॥
ਗੁਰੁ ਗੁਰੁ ਜਪੀ; ਗੁਰੂ ਗੁਰੁ ਧਿਆਈ ॥
gur gur japee; guroo gur dhiaaee |
ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਧਿਆਈ = ਧਿਆਈਂ, ਮੈਂ ਧਿਆਉਂਦਾ ਹਾਂ।
ਜੀਅ ਕੀ ਅਰਦਾਸਿ; ਗੁਰੂ ਪਹਿ ਪਾਈ ॥ ਰਹਾਉ ॥
jeea kee aradaas; guroo peh paaee | rahaau |
ਪਦ ਅਰਥ ਜੀਅ ਕੀ = ਜਿੰਦ ਦੀ। ਪਹਿ = ਪਾਸ, ਪਾਸੋਂ। ਪਾਈ = ਪਾਈਂ, ਮੈਂ ਪ੍ਰਾਪਤ ਕਰਦਾ ਹਾਂ ॥ਰਹਾਉ॥
ਸਰਨਿ ਪਰੇ; ਸਾਚੇ ਗੁਰਦੇਵ ॥
saran pare; saache guradev |
ਪਦ ਅਰਥ ਸਾਚੇ ਗੁਰਦੇਵ ਸਰਨ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਰੂਪ ਸਤਿਗੁਰੂ ਦੀ ਸਰਨ।
ਪੂਰਨ ਹੋਈ; ਸੇਵਕ ਸੇਵ ॥੨॥
pooran hoee; sevak sev |2|
ਪਦ ਅਰਥ ਪੂਰਨ = ਸਫਲ ॥੨॥
ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥
jeeo pindd joban raakhai praan |
ਪਦ ਅਰਥ ਜੀਉ = ਜਿੰਦੁ। ਪਿੰਡੁ = ਸਰੀਰ।
ਕਹੁ ਨਾਨਕ; ਗੁਰ ਕਉ ਕੁਰਬਾਨ ॥੩॥੮॥੧੦੨॥
kahu naanak; gur kau kurabaan |3|8|102|
ਪਦ ਅਰਥ ਨਾਨਕ = ਹੇ ਨਾਨਕ! ਕਉ = ਨੂੰ ॥੩॥੮॥੧੦੨॥
ਆਸਾ ਘਰੁ ੮ ਕਾਫੀ ਮਹਲਾ ੫ ॥
aasaa ghar 8 kaafee mahalaa 5 |
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
ਮੈ ਬੰਦਾ ਬੈ ਖਰੀਦੁ; ਸਚੁ ਸਾਹਿਬੁ ਮੇਰਾ ॥
mai bandaa bai khareed; sach saahib meraa |
ਪਦ ਅਰਥ ਬੰਦਾ = ਗ਼ੁਲਾਮ। ਬੈ ਖਰੀਦ = ਮੁੱਲ ਦੇ ਕੇ ਖ਼ਰੀਦਿਆ ਹੋਇਆ। ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ।
ਜੀਉ ਪਿੰਡੁ ਸਭੁ ਤਿਸ ਦਾ; ਸਭੁ ਕਿਛੁ ਹੈ ਤੇਰਾ ॥੧॥
jeeo pindd sabh tis daa; sabh kichh hai teraa |1|
ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਦਾ' ਦੇ ਕਾਰਨ ਉਡ ਗਿਆ ਹੈ} ॥੧॥
ਮਾਣੁ ਨਿਮਾਣੇ ਤੂੰ ਧਣੀ; ਤੇਰਾ ਭਰਵਾਸਾ ॥
maan nimaane toon dhanee; teraa bharavaasaa |
ਪਦ ਅਰਥ ਧਣੀ = ਮਾਲਕ।
ਬਿਨੁ ਸਾਚੇ. ਅਨ ਟੇਕ ਹੈ; ਸੋ ਜਾਣਹੁ ਕਾਚਾ ॥੧॥ ਰਹਾਉ ॥
bin saache. an ttek hai; so jaanahu kaachaa |1| rahaau |
ਪਦ ਅਰਥ ਅਨ = ਹੋਰ। ਕਾਚਾ = ਕੱਚੇ ਜੀਵਨ ਵਾਲਾ, ਕਮਜ਼ੋਰ ਜੀਵਨ ਵਾਲਾ ॥੧॥ ਰਹਾਉ ॥
ਤੇਰਾ ਹੁਕਮੁ ਅਪਾਰ ਹੈ; ਕੋਈ ਅੰਤੁ. ਨ ਪਾਏ ॥
teraa hukam apaar hai; koee ant. na paae |
ਪਦ ਅਰਥ ਅਪਾਰ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।
ਜਿਸੁ ਗੁਰੁ ਪੂਰਾ ਭੇਟਸੀ; ਸੋ ਚਲੈ ਰਜਾਏ ॥੨॥
jis gur pooraa bhettasee; so chalai rajaae |2|
ਪਦ ਅਰਥ ਭੇਟਸੀ = ਮਿਲੇਗਾ, ਮਿਲਦਾ ਹੈ। ਰਜਾਏ = ਰਜ਼ਾ ਵਿਚ ॥੨॥
ਚਤੁਰਾਈ ਸਿਆਣਪਾ; ਕਿਤੈ. ਕਾਮਿ ਨ ਆਈਐ ॥
chaturaaee siaanapaa; kitai. kaam na aaeeai |
ਪਦ ਅਰਥ ਕਿਤੈ ਕਾਮਿ = ਕਿਸੇ ਕੰਮ ਵਿਚ।
ਤੁਠਾ ਸਾਹਿਬੁ ਜੋ ਦੇਵੈ; ਸੋਈ ਸੁਖੁ ਪਾਈਐ ॥੩॥
tutthaa saahib jo devai; soee sukh paaeeai |3|
ਪਦ ਅਰਥ ਤੁਠਾ = ਪ੍ਰਸੰਨ ਹੋਇਆ ॥੩॥
ਜੇ ਲਖ ਕਰਮ ਕਮਾਈਅਹਿ; ਕਿਛੁ. ਪਵੈ ਨ ਬੰਧਾ ॥
je lakh karam kamaaeeeh; kichh. pavai na bandhaa |
ਪਦ ਅਰਥ ਕਮਾਈਅਹਿ = ਕਮਾਏ ਜਾਣ। ਕਰਮ = ਮਿਥੇ ਹੋਏ ਧਾਰਮਿਕ ਕੰਮ। ਬੰਧਾ = ਬੰਧ, ਬੰਨ੍ਹ, ਰੋਕ।
ਜਨ ਨਾਨਕ. ਕੀਤਾ ਨਾਮੁ ਧਰ; ਹੋਰੁ ਛੋਡਿਆ ਧੰਧਾ ॥੪॥੧॥੧੦੩॥
jan naanak. keetaa naam dhar; hor chhoddiaa dhandhaa |4|1|103|
ਪਦ ਅਰਥ ਧਰ = ਆਸਰਾ ॥੪॥੧॥੧੦੩॥
* ਨੋਟ: ਆਸਾ ਘਰੁ ੮ ਕਾਫੀ-ਇਥੋਂ ਉਹਨਾਂ ਸ਼ਬਦਾਂ ਦਾ ਉਹ ਸੰਗ੍ਰਹ ਸ਼ੁਰੂ ਹੁੰਦਾ ਹੈ ਜੋ ਘਰ ਅਠਵੇਂ ਵਿਚ ਗਾਏ ਜਾਣ ਵਾਲੇ ਹਨ, ਤੇ, ਕਾਫੀ ਇਕ ਰਾਗਣੀ ਦਾ ਨਾਮ ਹੈ।
ਆਸਾ ਮਹਲਾ ੫ ॥
aasaa mahalaa 5 |
ਸਰਬ ਸੁਖਾ ਮੈ ਭਾਲਿਆ; ਹਰਿ ਜੇਵਡੁ. ਨ ਕੋਈ ॥
sarab sukhaa mai bhaaliaa; har jevadd. na koee |
ਪਦ ਅਰਥ ਸਰਬ ਸੁਖਾ = ਸਾਰੇ ਸੁਖਾਂ ਨੂੰ। ਹਰਿ ਜੇਵਡੁ = ਹਰਿ-ਮਿਲਾਪ ਜੇਡਾ ਸੁਖ।
ਗੁਰ ਤੁਠੇ ਤੇ ਪਾਈਐ; ਸਚੁ ਸਾਹਿਬੁ ਸੋਈ ॥੧॥
gur tutthe te paaeeai; sach saahib soee |1|
ਪਦ ਅਰਥ ਤੁਠਾ = ਪ੍ਰਸੰਨ ਹੋਇਆ ਹੋਇਆ। ਤੇ = ਤੋਂ, ਪਾਸੋਂ। ਸਚੁ = ਸਦਾ ਕਾਇਮ ਰਹਿਣ ਵਾਲਾ ॥੧॥
ਬਲਿਹਾਰੀ ਗੁਰ ਆਪਣੇ; ਸਦ ਸਦ ਕੁਰਬਾਨਾ ॥
balihaaree gur aapane; sad sad kurabaanaa |
ਪਦ ਅਰਥ ਬਲਿਹਾਰੀ = ਸਦਕੇ।
ਨਾਮੁ. ਨ ਵਿਸਰਉ ਇਕੁ ਖਿਨੁ ਚਸਾ; ਇਹੁ ਕੀਜੈ ਦਾਨਾ ॥੧॥ ਰਹਾਉ ॥
naam. na visrau ik khin chasaa; ihu keejai daanaa |1| rahaau |
ਪਦ ਅਰਥ ਨ ਵਿਸਰਉ = ਮੈਂ ਨਾਹ ਭੁਲਾਵਾਂ। ਚਸਾ = ਪਲ ਦਾ ਤੀਜਾ ਹਿੱਸਾ, ਬਹੁਤ ਥੋੜਾ ਸਮਾ ॥੧॥ ਰਹਾਉ ॥
ਭਾਗਠੁ ਸਚਾ ਸੋਇ ਹੈ; ਜਿਸੁ. ਹਰਿ ਧਨੁ ਅੰਤਰਿ ॥
bhaagatth sachaa soe hai; jis. har dhan antar |
ਪਦ ਅਰਥ ਭਾਗਠੁ = ਭਾਗਾਂ ਵਾਲਾ, ਧਨਾਢ। ਜਿਸੁ ਅੰਤਰਿ = ਜਿਸ ਦੇ ਹਿਰਦੇ ਵਿਚ।