ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਸਤਿਗੁਰ ਸਾਚੈ; ਦੀਆ ਭੇਜਿ ॥
satigur saachai; deea bhej |
Sant Singh KhalsaThe True Guru has truly given a child.
Manmohan SinghThe True Satguru has sent the child.
Manmohan Singh (Punjabi)ਸੱਚੇ ਸਤਿਗੁਰਾਂ ਨੇ ਬੱਚਾ ਭੇਜਿਆ ਹੈ।
Fareedkot Teekaਸਾਚੇ ਸਤਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਭੇਜ ਦੀਆ ਹੈ॥
Prof. Sahib Singh(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ।ਪਦ ਅਰਥ ਸਾਚੈ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ।
SikhNet (Spanish)Dios me ha bendecido con el regalo de un hijo
ਚਿਰੁ ਜੀਵਨੁ; ਉਪਜਿਆ ਸੰਜੋਗਿ ॥
chir jeevan; upajiaa sanjog |
Sant Singh KhalsaThe long-lived one has been born to this destiny.
Manmohan SinghThe long lived child has been born by destiny.
Manmohan Singh (Punjabi)ਵੱਡੀ ਉਮਰ ਵਾਲਾ ਬੱਚਾ ਭਾਗਾਂ ਦੁਆਰਾ ਪੈਦਾ ਹੋਇਆ ਹੈ।
Fareedkot Teekaਬਾਬੇ ਬੁਢੇ ਜੀ ਕੇ ਬਰ ਦਾਨ ਕੇ ਸੰਜੋਗ ਕਰ ਕੇ ਇਹ ਚਿਰੰਜੀਵੀ ਉਤਪੰਨ ਹੂਆ ਹੈ॥
Prof. Sahib Singhਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ।ਪਦ ਅਰਥ ਚਿਰੁਜੀਵਨੁ = ਅਟੱਲ ਆਤਮਕ ਜੀਵਨ। ਸੰਜੋਗਿ = (ਗੁਰੂ ਦੀ) ਸੰਗਤਿ ਨਾਲ।
SikhNet (Spanish)sano y fuerte y con un buen Destino.
ਉਦਰੈ ਮਾਹਿ; ਆਇ ਕੀਆ ਨਿਵਾਸੁ ॥
audarai maeh; aae keea nivaas |
Sant Singh KhalsaHe came to acquire a home in the womb,
Manmohan SinghWhen he came and acquired an abode in the womb,
Manmohan Singh (Punjabi)ਜਦ ਉਸ ਨੇ ਆ ਕੇ ਬੱਚੇਦਾਨੀ ਵਿੱਚ ਵਸੇਬਾ ਕੀਤਾ,
Fareedkot Teekaਜਬ ਇਸ ਨੇ ਉਦਰ ਮੇਂ ਆਇ ਕਰ ਨਿਵਾਸ ਕੀਆ ਥਾ॥
Prof. Sahib Singh(ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ,ਪਦ ਅਰਥ ਉਦਰੈ ਮਾਹਿ = (ਮਾਂ ਦੇ) ਪੇਟ ਵਿਚ।
SikhNet (Spanish)El hijo concebido en el seno de la madre
ਮਾਤਾ ਕੈ ਮਨਿ; ਬਹੁਤੁ ਬਿਗਾਸੁ ॥੧॥
maataa kai man; bahut bigaas |1|
Sant Singh Khalsaand his mother's heart is so very glad. ||1||
Manmohan Singhhis mother's heart became very glad.
Manmohan Singh (Punjabi)ਉਸ ਦੀ ਮਾਤਾ ਦਾ ਦਿਲ ਨਿਹਾਇਤ ਹੀ ਪ੍ਰਸੰਨ ਹੋ ਗਿਆ।
Fareedkot Teekaਤਬ ਸੇ ਇਸ ਕੀ ਮਾਤਾ ਕੇ ਮਨ ਮੇਂ ਬਡਾ ਅਨੰਦ ਥਾ॥੧॥
Prof. Sahib Singhਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ॥੧॥ਪਦ ਅਰਥ ਕੈ ਮਨਿ = ਦੇ ਮਨ ਵਿਚ। ਬਿਗਾਸੁ = ਖ਼ੁਸ਼ੀ ॥੧॥
SikhNet (Spanish)trajo una inmensa felicidad para ella. (1)
ਜੰਮਿਆ ਪੂਤੁ; ਭਗਤੁ ਗੋਵਿੰਦ ਕਾ ॥
jamiaa poot; bhagat govind kaa |
Sant Singh KhalsaA son is born - a devotee of the Lord of the Universe.
Manmohan SinghThe son the saint of the World-Lord is born.
Manmohan Singh (Punjabi)ਸ੍ਰਿਸ਼ਟੀ ਦੇ ਸੁਆਮੀ ਦਾ ਸੰਤ ਪੁਤ੍ਰ ਪੈਦਾ ਹੋਇਆ ਹੈ।
Fareedkot Teekaਹੇ ਭਾਈ ਸਿਖੋ! ਯਹ ਪੁਤ੍ਰ ਗੋਬਿੰਦ ਕਾ ਭਗਤ ਅਵਤਾਰੁ ਪ੍ਰਗਟ ਹੂਆ ਹੈ॥
Prof. Sahib Singh(ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ।ਪਦ ਅਰਥ ਪੂਤੁ = (ਪਰਮਾਤਮਾ ਦਾ) ਪੁੱਤਰ।
SikhNet (Spanish)El hijo nació; sí, el Devoto del Señor, y el Escrito de la Eternidad
ਪ੍ਰਗਟਿਆ ਸਭ ਮਹਿ; ਲਿਖਿਆ ਧੁਰ ਕਾ ॥ ਰਹਾਉ ॥
pragattiaa sabh meh; likhiaa dhur kaa | rahaau |
Sant Singh KhalsaThis pre-ordained destiny has been revealed to all. ||Pause||
Manmohan SinghThe primal writ has become manifest amongst all. Pause.
Manmohan Singh (Punjabi)ਮੁੱਢਲੀ ਲਿਖਤ ਸਾਰਿਆਂ ਵਿੱਚ ਜਾਹਰ ਹੋ ਗਈ ਹੈ, ਠਹਿਰਾਉ।
Fareedkot Teekaਸਭ ਜੀਵੋਂ ਮੇਂ (ਧੁਰ) ਅਕਾਲ ਪੁਰਖ ਕੀ ਕ੍ਰਿਪਾ ਕਾ ਲੇਖੁ ਲਿਖਿਆ ਹੂਆ ਪ੍ਰਗਟ ਹੂਆ ਹੈ॥ ਰਹਾਉ ॥
Prof. Sahib Singh(ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ ਰਹਾਉ॥ਪਦ ਅਰਥ ਸਭ ਮਹਿ = ਸਭ ਜੀਵਾਂ ਦੇ ਅੰਦਰ। ਪ੍ਰਗਟਿਆ = ਪਰਗਟ ਹੋ ਪਿਆ, ਜਾਗ ਪਿਆ। ਲਿਖਿਆ ਧੁਰ ਕਾ = (ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਦਾ ਲਿਖਿਆ (ਸੰਸਕਾਰ-ਰੂਪ) ਲੇਖ ॥ਰਹਾਉ॥
SikhNet (Spanish)se hizo manifiesto en el mundo. (Pausa)
ਦਸੀ ਮਾਸੀ; ਹੁਕਮਿ. ਬਾਲਕ ਜਨਮੁ ਲੀਆ ॥
dasee maasee; hukam. baalak janam leea |
Sant Singh KhalsaIn the tenth month, by the Lord's Order, the baby has been born.
Manmohan SinghIn the tenth month by Lord command the baby has been born.
Manmohan Singh (Punjabi)ਦਸਵੇਂ ਮਹੀਨੇ ਵਿੱਚ ਸਾਹਿਬ ਦੇ ਫਰਮਾਨ ਦੁਆਰਾ ਬਾਲ ਪੈਦਾ ਹੋਇਆ ਹੈ।
Fareedkot Teekaਦਸਾਂ ਮਹੀਨਿਆਂ ਮੇਂ, ਭਾਵ ਦਸਮੇਂ ਮੇਂ ਅਕਾਲ ਪੁਰਖ ਕੇ ਹੁਕਮ ਸੇ ਬਾਲਕ ਨੇ ਜਨਮ ਲੀਆ ਹੈ॥
Prof. Sahib Singh(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ,ਪਦ ਅਰਥ ਦਸੀ ਮਾਸੀ = ਦਸੀਂ ਮਹੀਨੀਂ। ਹੁਕਮਿ = (ਪਰਮਾਤਮਾ ਦੇ) ਹੁਕਮ ਅਨੁਸਾਰ।
SikhNet (Spanish)Después de diez meses, por Su Voluntad, el niño nació,
ਮਿਟਿਆ ਸੋਗੁ; ਮਹਾ ਅਨੰਦੁ ਥੀਆ ॥
mittiaa sog; mahaa anand theea |
Sant Singh KhalsaSorrow is dispelled, and great joy has ensued.
Manmohan SinghSorrow has left and great joy has become manifest.
Manmohan Singh (Punjabi)ਸੋਗ ਦੁਰ ਹੋ ਗਿਆ ਹੈ ਅਤੇ ਪਰਮ ਖੁਸ਼ੀ ਪਰਗਟ ਹੋ ਗਈ ਹੈ।
Fareedkot Teekaਅਬ ਪੁਤ੍ਰ ਕੇ ਨ ਹੋਨੇ ਕਾ ਸੋਕੁ ਮਿਟ ਗਯਾ ਹੈ ਔਰ ਅਨੰਦ ਹੋਤਾ ਭ੍ਯਾ ਹੈ॥
Prof. Sahib Singh(ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ;ਪਦ ਅਰਥ ਸੋਗੁ = ਚਿੰਤਾ-ਫ਼ਿਕਰ।
SikhNet (Spanish)y toda mi tristeza se disipó, hubo gran júbilo.
ਗੁਰਬਾਣੀ ਸਖੀ ਅਨੰਦੁ ਗਾਵੈ ॥
gurabaanee sakhee anand gaavai |
Sant Singh KhalsaThe companions blissfully sing the songs of the Guru's Bani.
Manmohan SinghThe mates sing the Guru's hymns in glee.
Manmohan Singh (Punjabi)ਖੁਸ਼ੀ ਵਿੱਚ ਸਈਆਂ ਗੁਰਾਂ ਦੀ ਬਾਣੀ ਗਾਇਨ ਕਰਦੀਆਂ ਹਨ।
Fareedkot Teekaਅਬ ਗੁਰ ਬਾਣੀ ਕੇ ਵਾ (ਗੁਰ) ਬਡੀ, ਭਾਵ ਉਚੀ ਬਾਣੀ ਕਰ ਸਭ ਸਖੀਆਂ ਮੰਗਲਾਚਾਰ ਗਾਵਤੀ ਹੈਂ॥
Prof. Sahib Singh(ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ,ਪਦ ਅਰਥ ਸਖੀ = ਜੇਹੜੀ ਸਖੀ, ਜੇਹੜਾ ਸਤਸੰਗੀ।
SikhNet (Spanish)Mis compañeros entonaban los Cantos de Dicha del Señor,
ਸਾਚੇ ਸਾਹਿਬ ਕੈ ਮਨਿ ਭਾਵੈ ॥੨॥
saache saahib kai man bhaavai |2|
Sant Singh KhalsaThis is pleasing to the Lord Master. ||2||
Manmohan SinghThis is pleasing to the True Lord's heart.
Manmohan Singh (Punjabi)ਇਹ ਸੱਚੇ ਸੁਆਮੀ ਦੇ ਦਿਲ ਨੂੰ ਚੰਗੀ ਲਗਦੀ ਹੈ।
Fareedkot Teekaਕੈਸੀ ਗੁਰਬਾਣੀ ਹੈ, ਜੋ ਸਾਚੇ ਸਾਹਿਬ ਅਕਾਲ ਪੁਰਖ ਕੇ ਮਨ ਭਾਵਤੀ ਹੈ॥੨॥
Prof. Sahib Singhਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥ਪਦ ਅਰਥ ਭਾਵੈ = ਪਿਆਰਾ ਲੱਗਦਾ ਹੈ ॥੨॥
SikhNet (Spanish)pues sólo esto complace al Señor, mi Dios. (2)
ਵਧੀ ਵੇਲਿ; ਬਹੁ ਪੀੜੀ ਚਾਲੀ ॥
vadhee vel; bahu peerree chaalee |
Sant Singh KhalsaThe vine has grown, and shall last for many generations.
Manmohan SinghThe vine has extended and shall last for many generations.
Manmohan Singh (Punjabi)ਬੇਲ ਫੈਲਰੀ ਹੈ ਅਤੇ ਬਹੁਤੀਆਂ ਪੁਸ਼ਤਾ ਤੌੜੀ ਚਲਦੀ ਰਹੇਗੀ।
Fareedkot Teekaਅਬ ਸੋਢੀਓਂ ਕੀ ਕੁਲ ਰੂਪ ਬੇਲ ਬਹੁਤ ਬਢਤੀ ਭਈ ਹੈ ਔਰ ਗੁਰਿਆਈ ਕੀ ਪੀਢੀ ਚਲਤੀ ਭਈ ਹੈ॥
Prof. Sahib Singh(ਹੇ ਭਾਈ! ਉਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ,ਪਦ ਅਰਥ ਵੇਲਿ = ਗੁਰਸਿੱਖੀ ਵਾਲੀ ਵੇਲ। ਪੀੜੀ = ਬੰਸ, ਕੁਲ।
SikhNet (Spanish)La enredadera ha dado su fruto y mi sucesión
ਧਰਮ ਕਲਾ; ਹਰਿ ਬੰਧਿ ਬਹਾਲੀ ॥
dharam kalaa; har bandh bahaalee |
Sant Singh KhalsaThe Power of the Dharma has been firmly established by the Lord.
Manmohan SinghThe Lord has firmly established the machinery of devotion and love.
Manmohan Singh (Punjabi)ਸੁਆਮੀ ਨੇ ਸ਼ਰਧਾ ਪ੍ਰੇਮ ਦੀ ਮਸ਼ੀਨ ਪੱਕੇ ਪੈਰਾ ਤੇ ਅਸਥਾਪਨ ਕਰ ਦਿੱਤੀ ਹੈ।
Fareedkot Teekaਧਰਮ ਕੀ ਜੋ ਕਲਾ ਹੈ ਤਿਸ ਕੀ ਹਰੀ ਨੇ ਮਾਨੋ ਏਕ ਮੂਰਤੀ ਬਨਾ ਕਰ ਬੈਠਾਲੀ ਹੈ॥
Prof. Sahib Singhਜਿਹਨਾਂ ਗੁਰਸਿੱਖਾਂ ਵਿਚ ਗੁਰੂ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ।ਪਦ ਅਰਥ ਕਲਾ = ਸੱਤਿਆ, ਤਾਕਤ। ਬੰਧਿ = ਬੰਨ੍ਹ ਕੇ, ਪੱਕੀ ਕਰ ਕੇ। ਬਹਾਲੀ = ਟਿਕਾ ਦਿੱਤੀ।
SikhNet (Spanish)ahora se incrementará. Sí, el Señor ha establecido firmemente el
ਮਨ ਚਿੰਦਿਆ; ਸਤਿਗੁਰੂ ਦਿਵਾਇਆ ॥
man chindiaa; satiguroo divaaeaa |
Sant Singh KhalsaThat which my mind wishes for, the True Guru has granted.
Manmohan SinghThe Satguru has granted me what my mind wished for.
Manmohan Singh (Punjabi)ਸਤਿਗੁਰਾਂ ਨੇ ਮੈਨੂੰ ਉਹ ਕੁਛ ਬਖਸ਼ ਦਿੱਤਾ ਹੈ ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ।
Fareedkot Teekaਹਮਾਰੇ ਕੋ ਗੁਰੂ ਰਾਮਦਾਸ ਜੀ ਨੇ ਮਨ ਇਛਤ ਫਲੁ ਅਕਾਲ ਪੁਰਖ ਸੇ ਦਿਵਾਇਆ ਹੈ॥
Prof. Sahib Singhਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ,ਪਦ ਅਰਥ ਮਨ ਚਿੰਦਿਆ = ਮਨ-ਇੱਛਤ (ਫਲ)।
SikhNet (Spanish)Poder de la Rectitud. Así fue mi deseo, y así fui bendecido por Dios,
ਭਏ ਅਚਿੰਤ; ਏਕ ਲਿਵ ਲਾਇਆ ॥੩॥
bhe achint; ek liv laaeaa |3|
Sant Singh KhalsaI have become carefree, and I fix my attention on the One Lord. ||3||
Manmohan SinghI have become care free and have fixed my attention on one God.
Manmohan Singh (Punjabi)ਮੈਂ ਬੇਫਿਕਰ ਹੋ ਗਿਆ ਹਾਂ, ਅਤੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਵਿੱਚ ਜੋੜ ਲਈ ਹੈ।
Fareedkot Teekaਅਬ ਹਮ ਨੇ ਨਿਸਚਿੰਤ ਹੋ ਕਰ ਏਕ ਹਰੀ ਮੇਂ ਬ੍ਰਿਤੀ ਕੋ ਲਗਾਇਆ ਹੈ॥੩॥
Prof. Sahib Singhਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ॥੩॥ਪਦ ਅਰਥ ਅਚਿੰਤ = ਬੇ-ਫ਼ਿਕਰ ॥੩॥
SikhNet (Spanish)y encontrándome sin preocupaciones, me entoné en el Señor. (3)
ਜਿਉ ਬਾਲਕੁ; ਪਿਤਾ ਊਪਰਿ ਕਰੇ ਬਹੁ ਮਾਣੁ ॥
jiau baalak; pitaa aoopar kare bahu maan |
Sant Singh KhalsaAs the child places so much faith in his father,
Manmohan SinghAs a child takes great pride on its father,
Manmohan Singh (Punjabi)ਜਿਸ ਤਰ੍ਹਾਂ ਬੱਚਾ ਆਪਣੇ ਬਾਪ ਤੇ ਘਣੇਰਾ ਫਖਰ ਕਰਦਾ ਹੈ,
Fareedkot Teekaਜੈਸੇ ਬਾਲਕ ਪਿਤਾ ਕੇ ਊਪਰ ਬਹੁਤ ਮਾਨ ਕਰਤਾ ਹੈ, ਤੈਸੇ ਹੀ ਮੈਂ ਗੁਰੋਂ ਕੇ ਊਪਰ ਮਾਨ ਕਰਤਾ ਹੂੰ॥
Prof. Sahib Singh(ਹੇ ਭਾਈ!) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ, ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ)
SikhNet (Spanish)Así como el niño tiene gran fe en su padre,
ਬੁਲਾਇਆ ਬੋਲੈ; ਗੁਰ ਕੈ ਭਾਣਿ ॥
bulaaeaa bolai; gur kai bhaan |
Sant Singh KhalsaI speak as it pleases the Guru to have me speak.
Manmohan Singhso do I speak as it pleases the Guru to have me speak.
Manmohan Singh (Punjabi)ਏਸੇ ਤਰ੍ਹਾਂ ਮੈਂ ਉਹ ਕੁਛ ਆਖਦਾ ਹਾਂ, ਜੋ ਗੁਰਾਂ ਨੂੰ ਮੇਰੇ ਪਾਸੋ ਅਖਵਾਉਣਾ ਚੰਗਾ ਲਗਦਾ ਹੈ।
Fareedkot Teekaਔਰ ਤਿਨ ਕਾ ਬੁਲਾਯਾ ਹੂਆ ਤਿਨ ਕੇ ਹੁਕਮ ਮੇਂ ਬੋਲਤਾ ਹੂੰ॥
Prof. Sahib Singhਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ।ਪਦ ਅਰਥ ਬੋਲੈ = ਬੋਲਦਾ ਹੈ। ਕੈ ਭਾਣਿ = ਦੇ ਭਾਣੇ ਵਿਚ (ਤੁਰ ਕੇ)।
SikhNet (Spanish)así yo hablo como es la Voluntad del Señor.
ਗੁਝੀ ਛੰਨੀ ਨਾਹੀ ਬਾਤ ॥
gujhee chhanee naahee baat |
Sant Singh KhalsaThis is not a hidden secret;
Manmohan SinghIt is not a concealed and hidden matter.
Manmohan Singh (Punjabi)ਇਹ ਕੋਈ ਲੁਕੀ ਛਿਪੀ ਹੋਈ ਗੱਲ ਨਹੀਂ।
Fareedkot Teekaਯਹ ਬਾਰਤਾ ਕੁਛੁ ਲੁਕੀ ਛੁਪੀ ਨਹੀਂ ਹੈ ਪ੍ਰਗਟ ਹੈ॥
Prof. Sahib Singhਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ,ਪਦ ਅਰਥ ਗੁਝੀ ਛੰਨੀ = ਲੁਕੀ ਹੋਈ।
SikhNet (Spanish)Ahora no es un secreto; el milagro es manifiesto;
ਗੁਰੁ ਨਾਨਕੁ ਤੁਠਾ; ਕੀਨੀ ਦਾਤਿ ॥੪॥੭॥੧੦੧॥
gur naanak tutthaa; keenee daat |4|7|101|
Sant Singh KhalsaGuru Nanak, greatly pleased, has bestowed this gift. ||4||7||101||
Manmohan SinghGuru Nanak being mightily pleased has given me this gift.
Manmohan Singh (Punjabi)ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਬਖਸ਼ੀਸ਼ ਮੈਨੂੰ ਬਖਸ਼ੀ ਹੈ।
Fareedkot Teekaਜੋ ਗੁਰੂ ਨਾਨਕ ਦੇਵ ਪ੍ਰਸੰਨ ਹੂਏ ਤੌ ਹਮ ਕੋ ਪੁਤ੍ਰ ਹੋਣੇ ਕੀ ਬਖਸੀਸ ਕਰੀ ਹੈ॥੪॥੭॥੧੦੧॥☬ਅਬ ਅੰਤ੍ਰੀਵ ਅਰਥ ਕਹਤੇ ਹੈਂ: ਜੋ ਗੋਬਿੰਦ ਕਾ ਭਗਤ ਹੈ ਤਿਸ ਕੇ ਰਿਦੇ ਮੇਂ (ਪੂਤੁ) ਪਵਿਤ੍ਰ ਗ੍ਯਾਨ ਉਤਪਤਿ ਹੂਆ ਹੈ। ਜਿਸ ਪੁਰਸ ਕਾ ਪੁੰਨ (ਧੁਰਿ) ਆਦ ਕਾ ਲਿਖਾ ਹੂਆ ਥਾ ਸਰਬ ਜੀਵੋਂ ਬਿਖੈ ਤਿਸ ਕੋ ਗ੍ਯਾਨ ਪ੍ਰਗਟ ਹੂਆ ਹੈ॥ ਰਹਾਉ॥ ਸਾਚੇ ਸਤਿਗੁਰੂ ਨੇ ਗ੍ਯਾਨ ਭੇਜ ਦੀਆ, ਭਾਵ ਪ੍ਰਾਪਤਿ ਕੀਆ ਹੈ। ਤਿਸ ਕਰ (ਚਿਰੁਜੀਵਨੁ) ਪਰਮੇਸ੍ਵਰ ਕੇ ਸਾਥ ਸੰਜੋਗ ਉਪਜਿਆ ਹੈ। ਵਾ ਜਬ ਗੁਰੋਂ ਕੇ ਸੰਜੋਗ ਸੇ ਗ੍ਯਾਨ ਉਤਪਤਿ ਹੂਆ, ਭਾਵ ਆਪ ਕੋ ਬ੍ਰਹਮ ਨਿਸਚੇ ਕੀਆ ਤਬ ਚਿਰਜੀਵੀ ਹੂਏ। ਜਬ ਗ੍ਯਾਨ ਨੇ ਜਗ੍ਯਾਸੂ ਕੇ ਰਿਦੇ ਮੇਂ ਨਿਵਾਸ ਆਇ ਕੀਆ ਤਬ ਮਾਤਾ ਕੇ ਮਨ ਮੇਂ ਅਰਥਾਤ ਬੁਧੀ ਕੇ ਬੀਚ ਬਹੁਤ ਅਨੰਦ ਹੂਆ। ੧੦ ਦਸ ਇੰਦ੍ਰਯੋਂ ਕੋ ਰੋਕਣੇ ਸੇ ਵਾ ਦਸ ਪ੍ਰਕਾਰ ਕੀ ਭਗਤੀ ਕਰਨੇ ਸੇ ਪਰਮੇਸ੍ਵਰ ਕੇ ਹੁਕਮ ਕਰ ਗ੍ਯਾਨ ਬਾਲਕ ਨੇ ਜਨਮ ਲੀਆ ਹੈ। (ਬਾਲਕੁ) ਜਿਸ ਕੇ ਰੋਮ ਰੋਮ ਮੇਂ ਬ੍ਰਹਮਾ, ਭਾਵ ਬ੍ਰਹਮੰਡ ਹੈ, ਸੋ ਬਾਲਕ ਤਿਸ ਕਾ ਗਿਆਨ ਹੂਆ ਹੈ। ਤਿਸ ਗ੍ਯਾਨ ਕਰ ਸੋਕ ਨਿਬ੍ਰਿਤ ਹੂਆ ਅਰੁ ਅਤੀ ਆਨੰਦ ਹੂਆ ਹੈ॥ ਸਖੀਆਂ ਇੰਦ੍ਰੀਆਂ ਅਨੰਦ ਪੂਰਬਕ ਗੁਰ ਬਾਣੀ ਕੋ ਗਾਵਤੀ ਹੈਂ। ਤਿਨ ਕਾ ਗਾਵਣਾ ਸਾਚੇ ਸਾਹਿਬ ਕੇ ਮਨ ਮੇਂ ਭਾਵਤਾ ਹੈ। ਸੁਭ ਗੁਣੋਂ ਰੂਪੀ ਬੇਲ ਬੁਹਤ ਵਧੀ ਹੈ ਅਰ ਸੰਪ੍ਰਾਦਾਇ ਰੂਪੀ ਪੀੜੀ ਚਲੀ ਹੈ। ਹਰੀ ਨੇ ਧਰਮ ਕਲਾ ਕਾ ਸ੍ਵਰੂਪ ਹੀ ਗ੍ਯਾਨ ਕੀ ਮੂਰਤੀ ਰਿਦੇ ਮੇਂ ਬੰਨ ਕਰ ਬੈਠਾਲੀ ਹੈ। ਯਥਾ-
Prof. Sahib Singh(ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਉਸ ਨੂੰ) ਦਾਤਿ ਦੇਂਦਾ ਹੈ ॥੪॥੭॥੧੦੧॥* ਨੋਟ: ਪੁੱਤਰ ਦੇ ਜਨਮ ਦੀ ਖ਼ੁਸ਼ੀ ਦਾ ਦ੍ਰਿਸ਼ਟਾਂਤ ਦੇ ਕੇ ਗੁਰੂ ਦੀ ਸਰਨ ਤੋਂ ਪ੍ਰਾਪਤ ਹੋਏ ਸੁਖ ਦਾ ਵਰਨਣ ਕੀਤਾ ਗਿਆ ਹੈ।
SikhNet (Spanish)dice Nanak, el Guru en Su Misericordia me ha bendecido con ese regalo. (4-7-101)