ਆਸਾ ਘਰੁ ੮ ਕਾਫੀ ਮਹਲਾ ੫ ॥
aasaa ghar 8 kaafee mahalaa 5 |
Sant Singh KhalsaAasaa, Eighth House, Kaafee, Fifth Mehl:
Manmohan SinghAsa Measure. 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਕਾਫੀ'।
SikhNet (Spanish)Asa, Mejl Guru Aryan, Quinto Canal Divino, Kafi.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser el Eterno, el Iluminador
ਮੈ ਬੰਦਾ ਬੈ ਖਰੀਦੁ; ਸਚੁ ਸਾਹਿਬੁ ਮੇਰਾ ॥
mai bandaa bai khareed; sach saahib meraa |
Sant Singh KhalsaI am Your purchased slave, O True Lord Master.
Manmohan SinghI am a purchaser slave of Thine. Thou art my True Lord.
Manmohan Singh (Punjabi)ਮੈਂ ਤੇਰਾ ਮੁਲ ਲਿਆ ਹੋਇਆ ਗੋਲਾ ਹਾਂ। ਤੂੰ ਮੇਰਾ ਸੱਚਾ ਸੁਆਮੀ ਹੈ।
Fareedkot Teekaਹੇ ਸ੍ਵਾਮੀ! ਮੈਂ (ਬੈ ਖਰੀਦੁ) ਮੋਲ ਲਿਆ ਹੂਆ ਆਪ ਕਾ ਦਾਸ ਹੂੰ, ਤੂੰ ਮੇਰਾ ਸਾਚਾ ਸ੍ਵਾਮੀ ਹੈਂ॥
Prof. Sahib Singhਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ।ਪਦ ਅਰਥ ਬੰਦਾ = ਗ਼ੁਲਾਮ। ਬੈ ਖਰੀਦ = ਮੁੱਲ ਦੇ ਕੇ ਖ਼ਰੀਦਿਆ ਹੋਇਆ। ਸਚੁ = ਸਦਾ ਕਾਇਮ ਰਹਿਣ ਵਾਲਾ। ਸਾਹਿਬੁ = ਮਾਲਕ।
SikhNet (Spanish)Yo soy tu Esclavo, oh mi Verdadero Señor;
ਜੀਉ ਪਿੰਡੁ ਸਭੁ ਤਿਸ ਦਾ; ਸਭੁ ਕਿਛੁ ਹੈ ਤੇਰਾ ॥੧॥
jeeo pindd sabh tis daa; sabh kichh hai teraa |1|
Sant Singh KhalsaMy soul and body, and all of this, everything is Yours. ||1||
Manmohan SinghMy soul and body are all His. My everything is Thine, O Lord.
Manmohan Singh (Punjabi)ਮੇਰੀ ਆਤਮਾ ਅਤੇ ਦੇਹਿ ਸਮੁਹ ਉਸੇ ਦੀਆਂ ਹਨ। ਮੇਰੀ ਹਰ ਵਸਤੂ ਤੇਰੀ ਹੈ, ਹੇ ਸੁਆਮੀ।
Fareedkot Teekaਜੀਉ ਪਿੰਡੁ ਸਭੁ ਕੁਛ ਜੋ (ਤਿਸ ਦਾ) ਤਿਸ ਮਨ ਦਾ ਆਪਣਾ ਮਾਨਾ ਹੂਆ ਥਾ, ਸੋ ਅਬ ਸਭ ਕੁਛ ਤੇਰਾ ਹੀ ਜਾਨਾ ਹੈ॥੧॥
Prof. Sahib Singhਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ ॥੧॥ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਦਾ = {ਲਫ਼ਜ਼ 'ਤਿਸ' ਦਾ (ੁ) ਸੰਬੰਧਕ 'ਦਾ' ਦੇ ਕਾਰਨ ਉਡ ਗਿਆ ਹੈ} ॥੧॥
SikhNet (Spanish)soy Tuyo en cuerpo y Alma, lo mío es Tuyo. (1)
ਮਾਣੁ ਨਿਮਾਣੇ ਤੂੰ ਧਣੀ; ਤੇਰਾ ਭਰਵਾਸਾ ॥
maan nimaane toon dhanee; teraa bharavaasaa |
Sant Singh KhalsaYou are the honor of the dishonored. O Master, in You I place my trust.
Manmohan SinghThou art the honour of the dishonoured, O Master and in Thee I put my trust.
Manmohan Singh (Punjabi)ਤੂੰ ਬੇਇਜ਼ਤਿਆਂ ਦੀ ਇਜ਼ਤ ਹੈ, ਹੇ ਮਾਲਕ। ਤੇਰੇ ਵਿੱਚ ਹੀ ਮੇਰਾ ਭਰੋਸਾ ਹੈ।
Fareedkot Teekaਹੇ ਅਕਾਲ ਪੁਰਖ! ਨਿਮਾਣੋਂ ਕੋ ਮਾਨ ਦੇਨੇ ਹਾਰ ਤੂੰ ਹੀ ਧਨੀ ਹੈਂ, ਮੁਝੇ ਤੇਰਾ ਹੀ ਭਰੋਸਾ ਹੈ॥
Prof. Sahib Singhਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ।ਪਦ ਅਰਥ ਧਣੀ = ਮਾਲਕ।
SikhNet (Spanish)Eres mi máximo orgullo, soy Tu humilde Siervo, oh Maestro; eres mi Único Soporte.
ਬਿਨੁ ਸਾਚੇ. ਅਨ ਟੇਕ ਹੈ; ਸੋ ਜਾਣਹੁ ਕਾਚਾ ॥੧॥ ਰਹਾਉ ॥
bin saache. an ttek hai; so jaanahu kaachaa |1| rahaau |
Sant Singh KhalsaWithout the True One, any other support is false - know this well. ||1||Pause||
Manmohan SinghHe, who has another support except the True One, know him to be imperfect. Pause.
Manmohan Singh (Punjabi)ਜਿਸ ਨੂੰ ਸਤਿਪੁਰਖ ਦੇ ਬਗੈਰ ਹੋਰ ਕਿਸੇ ਦੀ ਓਟ ਹੈ ਉਸ ਨੂੰ ਨਾਂ-ਮੁਕੰਮਲ ਸਮਝ। ਠਹਿਰਾਉ।
Fareedkot Teekaਹੇ ਸਚੇ ਪ੍ਰਭੂ! ਬਿਨਾਂ ਤੇਰੇ ਜਿਨ ਕੋ (ਆਨ) ਹੋਰ ਕਾ ਆਸਰਾ ਹੈ, ਸੋ ਮੈਂ ਉਸ ਪੁਰਸ ਕੋ ਕਚਾ, ਭਾਵ ਅਗ੍ਯਾਨੀ ਜਾਨਤਾ ਹੂੰ॥੧॥ ਰਹਾਉ ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਅਨ = ਹੋਰ। ਕਾਚਾ = ਕੱਚੇ ਜੀਵਨ ਵਾਲਾ, ਕਮਜ਼ੋਰ ਜੀਵਨ ਵਾਲਾ ॥੧॥ ਰਹਾਉ ॥
SikhNet (Spanish)Sin el Uno Verdadero, cualquier otro soporte es falso. (1-Pausa)
ਤੇਰਾ ਹੁਕਮੁ ਅਪਾਰ ਹੈ; ਕੋਈ ਅੰਤੁ. ਨ ਪਾਏ ॥
teraa hukam apaar hai; koee ant. na paae |
Sant Singh KhalsaYour Command is infinite; no one can find its limit.
Manmohan SinghThine empire is boundless, No one knows its limit.
Manmohan Singh (Punjabi)ਤੇਰੀ ਹਕੂਮਤ ਬੇਹੱਦ ਹੈ। ਕੋਈ ਭੀ ਇਸ ਦਾ ਓੜਕ ਨਹੀਂ ਜਾਣਦਾ।
Fareedkot Teekaਤੇਰਾ ਜੋ ਅਪਾਰ ਹੁਕਮੁ ਹੈ ਤਿਸ ਕਾ ਕੋਈ ਅੰਤੁ ਨਹੀਂ ਪਾਇ ਸਕ੍ਤਾ ਹੈ॥
Prof. Sahib Singhਹੇ ਪ੍ਰਭੂ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ।ਪਦ ਅਰਥ ਅਪਾਰ = ਜਿਸ ਦਾ ਪਾਰਲਾ ਬੰਨਾ ਨਾਹ ਲੱਭ ਸਕੇ, ਬੇਅੰਤ।
SikhNet (Spanish)Tu Voluntad no conoce fronteras, y nadie puede encontrar Su fin.
ਜਿਸੁ ਗੁਰੁ ਪੂਰਾ ਭੇਟਸੀ; ਸੋ ਚਲੈ ਰਜਾਏ ॥੨॥
jis gur pooraa bhettasee; so chalai rajaae |2|
Sant Singh KhalsaOne who meets with the Perfect Guru, walks in the Way of the Lord's Will. ||2||
Manmohan SinghHe, who, meets the Perfect Guru, walks according to Thy will.
Manmohan Singh (Punjabi)ਜਿਸ ਨੂੰ ਪੂਰਨ ਮਿਲ ਪੈਦੇ ਹਨ, ਊਹ ਤੇਰੇ ਭਾਣੇ ਅਨੁਸਾਰ ਟੁਰਦਾ ਹੈ।
Fareedkot Teekaਜਿਸ ਕੋ ਪੂਰਾ ਗੁਰੂ ਮਿਲਤਾ ਹੈ, ਸੋਈ ਤੇਰੇ ਹੁਕਮ ਮੇਂ ਚਲਤਾ ਹੈ॥੨॥
Prof. Sahib Singh(ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ॥੨॥ਪਦ ਅਰਥ ਭੇਟਸੀ = ਮਿਲੇਗਾ, ਮਿਲਦਾ ਹੈ। ਰਜਾਏ = ਰਜ਼ਾ ਵਿਚ ॥੨॥
SikhNet (Spanish)Aquél que encuentra al Perfecto Guru, vive en la Voluntad del Señor. (2)
ਚਤੁਰਾਈ ਸਿਆਣਪਾ; ਕਿਤੈ. ਕਾਮਿ ਨ ਆਈਐ ॥
chaturaaee siaanapaa; kitai. kaam na aaeeai |
Sant Singh KhalsaCunning and cleverness are of no use.
Manmohan SinghCunning and cleverness serve no purpose.
Manmohan Singh (Punjabi)ਚਾਲਾਕੀ ਅਤੇ ਹੁਸ਼ਿਆਰੀ ਕਿਸੇ ਕੰਮ ਨਹੀਂ ਆਉਂਦੀਆਂ।
Fareedkot Teekaਬਾਣੀ ਕੀ ਚਤੁਰਾਈ ਮਨ ਕੀ ਸਿਆਨਪ ਕਿਸੀ ਕਾਮ ਨਹੀਂ ਆਉਤੀ ਹੈ॥
Prof. Sahib Singh(ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ;ਪਦ ਅਰਥ ਕਿਤੈ ਕਾਮਿ = ਕਿਸੇ ਕੰਮ ਵਿਚ।
SikhNet (Spanish)Ni mañas, ni astucias funcionan con el Señor,
ਤੁਠਾ ਸਾਹਿਬੁ ਜੋ ਦੇਵੈ; ਸੋਈ ਸੁਖੁ ਪਾਈਐ ॥੩॥
tutthaa saahib jo devai; soee sukh paaeeai |3|
Sant Singh KhalsaThat which the Lord Master gives, by the Pleasure of His Will - that is pleasing to me. ||3||
Manmohan SinghWhatever the Lord gives through His pleasure that is my peace.
Manmohan Singh (Punjabi)ਜਿਹੜਾ ਕੁਛ ਆਪਣੀ ਪਰਸੰਨਤਾ ਰਾਹੀਂ ਸੁਆਮੀ ਦਿੰਦਾ ਹੈ, ਓਹੀ ਮੇਰਾ ਆਰਾਮ ਹੈ।
Fareedkot Teekaਹੇ ਸਾਹਿਬ! ਤੂੰ ਪ੍ਰਸੰਨ ਹੋ ਕਰ ਜੋ ਦੇਤਾ ਹੈਂ ਸੋਈ ਹਮ ਦਾਸ ਸੁਖ ਜਾਨ ਕਰ ਪਾਉਤੇ ਹੈਂ॥੩॥
Prof. Sahib Singhਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ ॥੩॥ਪਦ ਅਰਥ ਤੁਠਾ = ਪ੍ਰਸੰਨ ਹੋਇਆ ॥੩॥
SikhNet (Spanish)y lo que sea que el Señor da en Su Misericordia, eso me trae Paz. (3)
ਜੇ ਲਖ ਕਰਮ ਕਮਾਈਅਹਿ; ਕਿਛੁ. ਪਵੈ ਨ ਬੰਧਾ ॥
je lakh karam kamaaeeeh; kichh. pavai na bandhaa |
Sant Singh KhalsaOne may perform tens of thousands of actions, but attachment to things is not satisfied.
Manmohan SinghEven though a man performs lacs of ceremonies, no halt is put to his desire.
Manmohan Singh (Punjabi)ਭਾਵੇਂ ਆਦਮੀ ਲੱਖਾਂ ਕਰਮ ਕਾਂਡ ਪਿਆ ਕਮਾਵੇ ਉਸਦੀ ਤ੍ਰਿਸ਼ਨਾ ਨੂੰ ਕੋਈ ਠੱਲ੍ਹ ਨਹੀਂ ਪੈਦੀ।
Fareedkot Teekaਨਾਮ ਸੇ ਬਿਨਾਂ ਜੇ ਲਾਖੋਂ ਕਰਮ ਕਰੀਐ ਤੋ ਕੁਛੁ ਭੀ ਤ੍ਰਿਸਨਾ ਕੋ ਬੰਧ ਨਹੀਂ ਪੜਤਾ, ਭਾਵ ਤ੍ਰਿਸਨਾ ਰੁਕਤੀ ਨਹੀਂ ਹੈ॥
Prof. Sahib Singh(ਹੇ ਭਾਈ! ਦੁਨੀਆ ਵਿਚ ਸੁਖਾਂ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ) ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ।ਪਦ ਅਰਥ ਕਮਾਈਅਹਿ = ਕਮਾਏ ਜਾਣ। ਕਰਮ = ਮਿਥੇ ਹੋਏ ਧਾਰਮਿਕ ਕੰਮ। ਬੰਧਾ = ਬੰਧ, ਬੰਨ੍ਹ, ਰੋਕ।
SikhNet (Spanish)Aun practicando millones de acciones buenas, no por eso la mente se conserva en Paz.
ਜਨ ਨਾਨਕ. ਕੀਤਾ ਨਾਮੁ ਧਰ; ਹੋਰੁ ਛੋਡਿਆ ਧੰਧਾ ॥੪॥੧॥੧੦੩॥
jan naanak. keetaa naam dhar; hor chhoddiaa dhandhaa |4|1|103|
Sant Singh KhalsaServant Nanak has made the Naam his Support. He has renounced other entanglements. ||4||1||103||
Manmohan SinghServant Nanak has made God's Name his support and forsaken other avocations.
Manmohan Singh (Punjabi)ਨੌਕਰ ਨਾਨਕ ਨੇ ਰੱਬ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੈ ਅਤੇ ਬਾਕੀ ਕਾਰ ਵਿਹਾਰ ਤਿਆਗ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸੀ ਕਰ ਕੇ ਮੈਂ ਦਾਸ ਨੇ ਸਭ ਕਰਮੋਂ ਕਾ ਧੰਧਾ ਛੋਡਿਆ ਹੈ ਅਰ ਏਕ ਨਾਮ ਹੀ ਕਾ (ਧਰ) ਆਸਰਾ ਕੀਆ ਹੈ॥੪॥੧॥੧੦੩॥
Prof. Sahib Singhਹੇ ਦਾਸ ਨਾਨਕ! (ਆਖ-) ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ (ਸੁਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ ॥੪॥੧॥੧੦੩॥ਪਦ ਅਰਥ ਧਰ = ਆਸਰਾ ॥੪॥੧॥੧੦੩॥
* ਨੋਟ: ਆਸਾ ਘਰੁ ੮ ਕਾਫੀ-ਇਥੋਂ ਉਹਨਾਂ ਸ਼ਬਦਾਂ ਦਾ ਉਹ ਸੰਗ੍ਰਹ ਸ਼ੁਰੂ ਹੁੰਦਾ ਹੈ ਜੋ ਘਰ ਅਠਵੇਂ ਵਿਚ ਗਾਏ ਜਾਣ ਵਾਲੇ ਹਨ, ਤੇ, ਕਾਫੀ ਇਕ ਰਾਗਣੀ ਦਾ ਨਾਮ ਹੈ।
SikhNet (Spanish)Nanak ha hecho del Naam, el Nombre del Señor, su Único Soporte, y así ha abandonado toda lucha. (4-1-103)