ੴ

ਸਿੱਖਬਾਣੀ · SikhBani

ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

aad ante madh toohai prabh binaa naahee koe
Guru Arjan Dev Ji ਗੁਰੂ ਅਰਜਨ ਦੇਵ ਜੀ · Raag Maalee Gauraa · Ang 988 · 7 lines
Translations

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 |

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਮਨਿ ਤਨਿ ਬਸਿ ਰਹੇ ਗੋਪਾਲ ॥

man tan bas rahe gopaal |

Sant Singh KhalsaThe Lord of the World abides in my mind and body.
Manmohan SinghWithin my mind and body is enshrined my God, the Cherisher of the world.
Manmohan Singh (Punjabi)ਮੇਰੇ ਹਿਰਦੇ ਅਤੇ ਸਰੀਰ ਅੰਦਰ ਪ੍ਰਿਥਵੀ ਦਾ ਪਾਲਣ-ਪੋਸਣਹਾਰ ਮੇਰਾ ਵਾਹਿਗੁਰੂ ਵੱਸ ਰਿਹਾ ਹੈ।
Fareedkot Teekaਹੇ ਗੋਪਾਲ! ਤੁਮ ਮੇਰੇ ਮਨ ਤਨ ਮੇਂ ਵਸ ਰਹੇ ਹੋ॥
Prof. Sahib Singhਹੇ ਸ੍ਰਿਸ਼ਟੀ ਦੇ ਪਾਲਕ! ਤੁਸੀ ਹੀ ਮੇਰੇ ਮਨ ਵਿਚ ਮੇਰੇ ਤਨ ਵਿਚ ਵੱਸ ਰਹੇ ਹੋ-

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਗੋਪਾਲ = ਸ੍ਰਿਸ਼ਟੀ ਦਾ ਪਾਲਕ।

SikhNet (Spanish)Mi Señor Dios está enaltecido en mi mente y en mi cuerpo;

ਦੀਨ ਬਾਂਧਵ ਭਗਤਿ ਵਛਲ; ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

deen baandhav bhagat vachhal; sadaa sadaa kripaal |1| rahaau |

Sant Singh KhalsaFriend of the meek, Lover of His devotees, forever and ever merciful. ||1||Pause||
Manmohan SinghMy Lord, the Relation of the meek and the Lover of His saints, is ever, ever merciful. Pause.
Manmohan Singh (Punjabi)ਮਸਕੀਨਾਂ ਦਾ ਸੰਨਬੰਧੀ ਅਤੇ ਆਪਣੇ ਸਾਧੂਆਂ ਦਾ ਪ੍ਰੀਤਮ, ਮੇਰਾ ਸੁਆਮੀ, ਹਮੇਸ਼ਾ, ਹਮੇਸ਼ਾਂ ਹੀ ਮਿਹਰਬਾਨ ਹੈ। ਠਹਿਰਾਉ।
Fareedkot Teekaਤੁਮ ਨਿਤ੍ਯਪ੍ਰਤੀ ਜੋ ਕਿਰਪਾਲ ਦੀਨੋਂ ਕੇ ਸਹਾਈਂ ਔ ਭਗਤੋਂ ਕੇ ਪਿਆਰੇ ਹੋ॥੧॥ ਰਹਾਉ ॥
Prof. Sahib Singhਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ॥੧॥ ਰਹਾਉ ॥

ਪਦ ਅਰਥ ਦੀਨ ਬਾਂਧਵ = ਗਰੀਬਾਂ ਦਾ ਸਹਾਈ। ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ ॥੧॥ ਰਹਾਉ ॥

SikhNet (Spanish)Él es el Soporte de los que no tienen ninguno, el Amante de Sus Devotos y es siempre Compasivo con toda vida.(1-Pausa)

ਆਦਿ ਅੰਤੇ ਮਧਿ ਤੂਹੈ; ਪ੍ਰਭ ਬਿਨਾ. ਨਾਹੀ ਕੋਇ ॥

aad ante madh toohai; prabh binaa. naahee koe |

Sant Singh KhalsaIn the beginning, in the end and in the middle, You alone exist, God; there is none other than You.
Manmohan SinghIn the beginning, middle and the end, Thou alone art, O Lord. Without Thee there is not another.
Manmohan Singh (Punjabi)ਆਰੰਭ, ਵਿਚਕਾਰ ਅਤੇ ਅਖ਼ੀਰ ਵਿੱਚ, ਕੇਵਲ ਤੂੰ ਹੀ ਹੈਂ, ਹੇ ਸੁਆਮੀ! ਤੇਰੇ ਬਗ਼ੈਰ ਹੋਰ ਕੋਈ ਨਹੀਂ।
Fareedkot Teekaਸੰਸਾਰ ਕੀ ਆਦਿ ਔ ਅੰਤ ਪੁਨਾ ਮਧ ਭੀ ਤੂਹੀ ਹੈਂ, ਹੇ ਪ੍ਰਭੂ! ਤੇਰੇ ਬਿਨਾ ਕੋਈ ਭੀ ਨਹੀਂ ਹੈ॥
Prof. Sahib Singhਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ)। ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ।

ਪਦ ਅਰਥ ਆਦਿ = (ਜਗਤ ਦੇ) ਸ਼ੁਰੂ ਤੋਂ। ਅੰਤੇ = (ਜਗਤ ਦੇ) ਅਖ਼ੀਰ ਵਿਚ। ਮਧਿ = (ਜਗਤ ਦੇ) ਵਿਚਕਾਰ, ਹੁਣ ਭੀ।

SikhNet (Spanish)Oh Dios, Tú eras en el principio, eres ahora y serás al final.

ਪੂਰਿ ਰਹਿਆ ਸਗਲ ਮੰਡਲ; ਏਕੁ ਸੁਆਮੀ ਸੋਇ ॥੧॥

poor rahiaa sagal manddal; ek suaamee soe |1|

Sant Singh KhalsaHe is totally permeating and pervading all worlds; He is the One and only Lord and Master. ||1||
Manmohan SinghThat Unique Lord is fully-filling all the worlds.
Manmohan Singh (Punjabi)ਉਹ ਅਦੁੱਤੀ ਸਾਹਿਬ ਸਾਰਿਆਂ ਭਵਨਾਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਜੋ ਸੰਪੂਰਨ ਪ੍ਰਿਥ੍ਵੀ ਮੰਡਲ ਮੇਂ ਪੂਰਨ ਹੋ ਰਹਾ ਹੈਂ, ਸੋਈ ਤੂੰ ਇਕੋ ਮੇਰਾ ਸ੍ਵਾਮੀ ਹੈਂ॥੧॥
Prof. Sahib Singhਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ ॥੧॥

ਪਦ ਅਰਥ ਸਗਲ ਮੰਡਲ = ਸਾਰੇ ਭਵਨਾਂ ਵਿਚ। ਪੂਰਿ ਰਹਿਆ = ਭਰਪੂਰ ਹੈ, ਵਿਆਪਕ ਹੈ ॥੧॥

SikhNet (Spanish)Sin Ti no hay nada; Tú, el Señor de todos, llenas todas las esferas y todos los mundos. (1)

ਕਰਨਿ ਹਰਿ ਜਸੁ. ਨੇਤ੍ਰ ਦਰਸਨੁ; ਰਸਨਿ ਹਰਿ ਗੁਨ ਗਾਉ ॥

karan har jas. netr darasan; rasan har gun gaau |

Sant Singh KhalsaWith my ears I hear God's Praises, and with my eyes I behold the Blessed Vision of His Darshan; with my tongue I sing the Lord's Glorious Praises.
Manmohan SinghWith my ears I hear God's praise, with mine eyes I see His vision and with the tongue I sing the Lord's excellences.
Manmohan Singh (Punjabi)ਆਪਣੇ ਕੰਨਾਂ ਨਾਲ ਮੈਂ ਹਰੀ ਦੀ ਮਹਿਮਾ ਸੁਣਦਾ ਹਾਂ, ਆਪਣੀਆਂ ਅੱਖਾ ਨਾਲ ਮੈਂ ਉਸ ਦਾ ਦੀਦਾਰ ਵੇਖਦਾ ਹਾਂ ਅਤੇ ਜੀਭ੍ਹਾ ਨਾਲ ਮੈਂ ਪ੍ਰਭੂ ਦੀਆਂ ਸਿਫ਼ਤਾਂ ਦਾ ਗਾਇਨ ਕਰਦਾ ਹਾਂ।
Fareedkot Teekaਹੇ ਹਰੀ! ਕਾਨੋਂ ਦ੍ਵਾਰਾ ਤੇਰਾ ਜਸ ਸੁਨੂੰ ਔ ਨੇਤ੍ਰੋਂ ਦ੍ਵਾਰਾ ਦਰਸਨ ਕਰੂੰ। ਪੁਨਾ ਰਸਨਾ ਦ੍ਵਾਰਾ ਹੇ ਹਰੀ! ਤੇਰੇ ਗੁਨੋਂ ਕੋ ਗਾਊਂ॥
Prof. Sahib Singhਮੈਂ ਕੰਨ ਨਾਲ ਹਰੀ ਦੀ ਸਿਫ਼ਤ-ਸਾਲਾਹ (ਸੁਣਦਾ ਹਾਂ), ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ।

ਪਦ ਅਰਥ ਕਰਨਿ = ਕੰਨ ਨਾਲ। ਨੇਤ੍ਰ = ਅੱਖਾਂ ਨਾਲ। ਰਸਨਿ = ਜੀਭ ਨਾਲ। ਗਾਉ = ਗਾਉਂ, ਮੈਂ ਗਾਂਦਾ ਹਾਂ।

SikhNet (Spanish)Con mis oídos escucho Tu Alabanza, con mis ojos tengo Tu Visión y con mis labios recito elogios a Tu Palabra.

ਬਲਿਹਾਰਿ ਜਾਏ ਸਦਾ ਨਾਨਕੁ; ਦੇਹੁ ਅਪਣਾ ਨਾਉ ॥੨॥੩॥੮॥੬॥੧੪॥

balihaar jaae sadaa naanak; dehu apanaa naau |2|3|8|6|14|

Sant Singh KhalsaNanak is forever a sacrifice to You; please, bless me with Your Name. ||2||3||8||6||14||
Manmohan SinghNanak is ever a sacrifice unto The, O Lord Bless me Thou with Thy Name.
Manmohan Singh (Punjabi)ਨਾਨਕ ਸਦੀਵ ਹੀ ਤੇਰੇ ਉੱਤੋਂ ਕੁਰਬਾਨ ਵੰਝਦਾ ਹੈਂ, ਹੇ ਸਾਈਂ! ਤੂੰ ਮੈਨੂੰ ਆਪਣਾ ਨਾਮ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਊਪਰ ਸੇ ਬਲਿਹਾਰ ਜਾਤਾ ਹੂੰ। ਤੂੰ ਅਪਨਾ ਨਾਮੁ ਮੈਨੂੰ ਦੇਹੁ, ਜਿਸ ਕੋ ਜਪ ਕੇ ਤੇਰੇ ਮੇਂ ਅਭੇਦ ਹੋਵੀਐ॥੨॥੩॥੮॥੬॥੧੪॥☬ਪੂਰਬ ਜਨਮ ਮੇਂ 'ਤੋਖਰ' ਪੋਥੀ ਕਾ ਬੇਟਾ ਨਾਮਦੇਵ ਥਾ। ਤਿਸ ਕੋ ਮਾਰ ਕ੍ਰਿਸ਼ਨ ਜੀ ਨੇ ਕੰਸ ਕੇ ਬਸਤ੍ਰ ਪਹਰ ਲੀਏ। ਇਹੁ ਗ੍ਵਾਲੋਂ ਮੇਂ ਰਹਾ ਥਾ। ਕ੍ਰਿਸਨ ਜੀ ਕੀ ਬੰਸੀ ਕਾ ਗ੍ਯਾਨੁ ਥਾ। ਸੋ ਸੰਸਕਾਰ ਫੁਰੇ ਤਿਸਕਰ ਕ੍ਰਿਸਨ ਅਰ ਬੰਸੀ ਕੋ ਧੰਨਤਾ ਕਹੀ।
Prof. Sahib Singh(ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ-ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼ ॥੨॥੩॥੮॥੬॥੧੪॥

ਪਦ ਅਰਥ ਬਲਿਹਾਰਿ ਜਾਏ = ਕੁਰਬਾਨ ਜਾਂਦਾ ਹੈ ॥੨॥੩॥੮॥੬॥੧੪॥

* ਅੰਕਾਂ ਦਾ ਵੇਰਵਾ: ਮਹਲਾ ੪ = ੬ ਸ਼ਬਦ। ਮਹਲਾ ੫ = ੮ ਸ਼ਬਦ। ਕੁੱਲ ਜੋੜ = ੧੪। ਇਹਨਾਂ ੮ ਸ਼ਬਦ ਦਾ ਨਿਰਨਾ: ਚਉਪਦੇ = ੫। ਦੁਪਦੇ = ੩। ਜੋੜ = ੮।

SikhNet (Spanish)Oh Dios, ofrezco mi ser siempre en sacrificio a Ti, bendíceme con Tu Nombre.(2-3-8-6-14)
Answers quote the Granth verbatim with Ang citations. AI commentary is not Gurbani and not a religious ruling.