ੴ

ਸਿੱਖਬਾਣੀ · SikhBani

ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

eik khineh thaap uthaapadaa gharr bhan karanaihaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Maalee Gauraa · Ang 988 · 7 lines
Translations

ਮਾਲੀ ਗਉੜਾ ਮਹਲਾ ੫ ॥

maalee gaurraa mahalaa 5 |

Sant Singh KhalsaMaalee Gauraa, Fifth Mehl:
Manmohan SinghMali Gaura, 5th Guru.
Manmohan Singh (Punjabi)ਮਾਲੀ ਗਉੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Mali Gaura, Mejl Guru Aryan, Quinto Canal Divino.

ਪ੍ਰਭ ਸਮਰਥ ਦੇਵ ਅਪਾਰ ॥

prabh samarath dev apaar |

Sant Singh KhalsaGod is all-powerful, divine and infinite.
Manmohan SinghLuminous and Infinite is my omnipotent Lord.
Manmohan Singh (Punjabi)ਪ੍ਰਕਾਸ਼ਵਾਨ ਤੇ ਅਨੰਤ ਹੈ ਮੇਰਾ ਸਰਬ ਸ਼ਕਤੀਵਾਨ ਸੁਆਮੀ!
Fareedkot Teekaਹੇ (ਪ੍ਰਭ) ਪ੍ਰਮੇਸਰ! ਤੂੰ ਕਰਨ ਕਾਰਨ (ਅਪਾਰ) ਬੇਅੰਤ (ਦੇਵ) ਪ੍ਰਕਾਸ਼ਤ ਰੂਪ ਹੈਂ॥
Prof. Sahib Singhਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ!

ਪਦ ਅਰਥ ਪ੍ਰਭ = ਹੇ ਪ੍ਰਭੂ! ਸਮਰਥ = ਹੇ ਸਭ ਤਾਕਤਾਂ ਦੇ ਮਾਲਕ! ਦੇਵ = ਹੇ ਪ੍ਰਕਾਸ਼-ਰੂਪ! ਅਪਾਰ = ਹੇ ਬੇਅੰਤ!

SikhNet (Spanish)Dios es Todopoderoso, Divino e Infinito,

ਕਉਨੁ ਜਾਨੈ ਚਲਿਤ ਤੇਰੇ; ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥

kaun jaanai chalit tere; kichh ant naahee paar |1| rahaau |

Sant Singh KhalsaWho knows Your wondrous plays? You have no end or limitation. ||1||Pause||
Manmohan SinghWho can know Thy wonderous plays? Thine limit and yonder shore one can fathom not. Pause.
Manmohan Singh (Punjabi)ਤੇਰੇ ਅਸਚਰਜ ਕੌਤਕਾਂ ਨੂੰ ਕੌਣ ਜਾਣ ਸਕਦਾ ਹੈ? ਤੇਰੇ ਓੜਕ ਅਤੇ ਪਰਲੇ ਕਿਨਾਰੇ ਦੀ ਬੰਦਾ ਥਾਹ ਨਹੀਂ ਲੈ ਸਕਦਾ। ਠਹਿਰਾਉ।
Fareedkot Teekaਤੇਰੇ ਚਰਿਤ੍ਰਾਂ ਕੋ ਕੌਨ ਜਾਨ ਸਕਤਾ ਹੈ, ਤੇਰੇ ਉਰਾਰ ਪਾਰ ਕਾ ਕਿਛ ਭੀ ਅੰਤੁ ਨਹੀਂ ਹੈ॥੧॥ ਰਹਾਉ ॥
Prof. Sahib Singhਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਪਦ ਅਰਥ ਜਾਨੈ = ਜਾਣਦਾ ਹੈ। ਚਲਿਤ = ਤਮਾਸ਼ੇ, ਕੌਤਕ। ਪਾਰ = ਪਾਰਲਾ ਬੰਨਾ ॥੧॥ ਰਹਾਉ ॥

SikhNet (Spanish)¿quién conoce Tu Maravillosa Obra? No tienes ni fin, ni límite.(1-Pausa)

ਇਕ ਖਿਨਹਿ ਥਾਪਿ ਉਥਾਪਦਾ; ਘੜਿ ਭੰਨਿ ਕਰਨੈਹਾਰੁ ॥

eik khineh thaap uthaapadaa; gharr bhan karanaihaar |

Sant Singh KhalsaIn an instant, You establish and disestablish; You create and destroy, O Creator Lord.
Manmohan SinghIn a moment, Thou, O Lord, art potent to establish and to make and unmake.
Manmohan Singh (Punjabi)ਇਕ ਮੁਹਤ ਵਿੱਚ ਤੂੰ, ਹੇ ਪ੍ਰਭੂ, ਅਸਥਾਪਨ ਤੇ ਉਖੇੜਨ ਨੂੰ ਸਮਰਥ ਹੈਂ ਅਤੇ ਬਣਾ ਅਤੇ ਢਾਹ ਦਿੰਦਾ ਹੈ।
Fareedkot Teekaਤੂੰ ਇਕ ਖਿਨ ਵਿਖੇ ਇਸਥਿਤ ਕਰ ਕੇ ਉਠਾ ਦੇਤਾ ਹੈਂ। ਇਸੀ ਤਰਾਂ ਸ੍ਰਿਸ੍ਟੀ ਕੋ (ਘੜਿ), ਭਾਵ ਰਚਕੇ (ਭੰਨਿ) ਤੋੜਨੇ, ਭਾਵ ਲ੍ਯ ਕਰਨੇਹਾਰਾ ਹੈਂ; ਭਾਵ ਵਾਰੰਵਾਰ ਉਤਪਤੀ ਇਸਥਿਤੀ ਲੈ ਕਰਤਾ ਹੈਂ॥
Prof. Sahib Singhਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ।

ਪਦ ਅਰਥ ਖਿਨਹਿ = ਖਿਨ ਵਿਚ। ਥਾਪਿ = ਪੈਦਾ ਕਰ ਕੇ। ਉਥਾਪਦਾ = ਨਾਸ ਕਰਦਾ ਹੈ। ਘੜਿ = ਘੜ ਕੇ। ਭੰਨਿ = ਭੰਨ ਕੇ। ਕਰਨੈਹਾਰੁ = ਸਭ ਕੁਝ ਕਰ ਸਕਣ ਵਾਲਾ।

SikhNet (Spanish)Tú das, estableces y quitas en un momento, haces y deshaces en otro;

ਜੇਤ ਕੀਨ ਉਪਾਰਜਨਾ; ਪ੍ਰਭੁ ਦਾਨੁ ਦੇਇ. ਦਾਤਾਰ ॥੧॥

jet keen upaarajanaa; prabh daan dee. daataar |1|

Sant Singh KhalsaAs many beings as You created, God, so many You bless with Your blessings. ||1||
Manmohan SinghAs many are the beings, created by Thee, O beneficent Lord, so many blesseth Thou with Thine gifts.
Manmohan Singh (Punjabi)ਜਿੰਨੇ ਜੀਵ ਤੂੰ ਪੈਦਾ ਕੀਤੇ ਹਨ, ਹੇ ਦਰਿਆ-ਦਿਲ ਪ੍ਰਭੂ! ਓਨਿਆਂ ਨੂੰ ਹੀ ਤੂੰ ਆਪਣੀਆਂ ਦਾਤਾਂ ਦਿੰਦਾ ਹੈ।
Fareedkot Teekaਅਰ ਜਿਤਨੇ ਜੀਵ ਉਤਪਤ ਕੀਏ ਹੈਂ, ਤਿਨ ਸਭ ਕੋ ਹੇ ਪ੍ਰਭੂ ਬੇਅੰਤ! ਤੂੰ ਹੀ ਦਾਨ ਦੇਤਾ ਹੈਂ॥੧॥
Prof. Sahib Singhਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ ॥੧॥

ਪਦ ਅਰਥ ਜੇਤ ਉਪਾਰਜਨਾ = ਜਿਤਨੀ ਭੀ ਸ੍ਰਿਸ਼ਟੀ। ਕੀਨ = ਪੈਦਾ ਕੀਤੀ ਹੈ। ਦੇਇ = ਦੇਂਦਾ ਹੈ। ਦਾਤਾਰ = ਦਾਤਾਂ ਦੇਣ ਵਾਲਾ ॥੧॥

SikhNet (Spanish)eres el Único capaz de hacerlo, hay infinidad de criaturas creadas por Ti y a todas las bendices con Tu Maravillosa Abundancia.(1)

ਹਰਿ ਸਰਨਿ ਆਇਓ ਦਾਸੁ ਤੇਰਾ; ਪ੍ਰਭ ਊਚ ਅਗਮ ਮੁਰਾਰ ॥

har saran aaeo daas teraa; prabh aooch agam muraar |

Sant Singh KhalsaI have come to Your Sanctuary, Lord; I am Your slave, O Inaccessible Lord God.
Manmohan SinghO my lofty and Inaccessible Lord, the Enemy of ego, Thine slave has sought Thy protection.
Manmohan Singh (Punjabi)ਹੇ ਹੰਕਾਰ ਦੇ ਵੈਰੀ! ਮੇਰੇ ਬੁਲੰਦ ਤੇ ਪਹੁੰਚ ਤੋਂ ਪਰੇ ਵਾਹਿਗੁਰੂ ਸਾਈਂ! ਤੈਂਡੇ ਗੋਲੇ ਨੇ ਤੈਂਡੀ ਪਨਾਹ ਲਈ ਹੈ।
Fareedkot Teekaਹੇ ਹਰੀ ਪ੍ਰਭੂ ਊਚੇ ਅਗਮ ਮੁਰਾਰਿ! ਮੈਂ ਤੇਰਾ ਦਾਸ ਹੋਇਕੇ ਤੇਰੀ ਸਰਨ ਆਇਆ ਹੂੰ॥
Prof. Sahib Singhਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ।

ਪਦ ਅਰਥ ਹਰਿ = ਹੇ ਹਰੀ! ਪ੍ਰਭ = ਹੇ ਪ੍ਰਭੂ! ਊਚ = ਹੇ ਸਭ ਤੋਂ ਉੱਚੇ! ਅਗਮ = ਹੇ ਅਪਹੁੰਚ! ਮੁਰਾਰ = ਹੇ ਮੁਰਾਰਿ!

SikhNet (Spanish)He venido hasta Tu Santuario, oh Señor, soy Tu Esclavo. Oh Dios Inaccesible, sácame de este aterrador y traicionero océano del mundo.

ਕਢਿ ਲੇਹੁ ਭਉਜਲ ਬਿਖਮ ਤੇ; ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

kadt lehu bhaujal bikham te; jan naanak sad balihaar |2|2|7|

Sant Singh KhalsaLift me up and pull me out of the terrifying, treacherous world-ocean; servant Nanak is forever a sacrifice to You. ||2||2||7||
Manmohan SinghPull Thou me out of the arduous and dreadful world-ocean. Serf Nanak is ever a sacrifice unto Thee.
Manmohan Singh (Punjabi)ਤੂੰ ਮੈਨੂੰ ਕਠਨ ਅਤੇ ਭਿਆਨਕ ਸੰਸਾਰ ਸਮੁੰਦਰ ਵਿਚੋਂ ਬਾਹਰ ਧੂਲੇ। ਦਾਸ ਨਾਨਕ ਸਦੀਵ ਹੀ ਤੇਰੇ ਉਤੋਂ ਸਦਕੇ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਕੌ ਅਤੀ ਕਠਨ ਇਸ ਸੰਸਾਰ ਸਮੁੰਦ੍ਰ ਤੇ ਕਾਢ ਲੇਵੋ, ਸਦੀਵ ਤੇਰੇ ਬਲਿਹਾਰ ਜਾਤੇ ਹੈਂ॥੨॥੨॥੭॥
Prof. Sahib Singh(ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੨॥੭॥

ਪਦ ਅਰਥ ਭਉਜਲ ਬਿਖਮ ਤੇ = ਔਖੇ ਸੰਸਾਰ-ਸਮੁੰਦਰ ਤੋਂ। ਤੇ = ਤੋਂ, ਵਿਚੋਂ। ਸਦ = ਸਦਾ ॥੨॥੨॥੭॥

SikhNet (Spanish)El Sirviente Nanak ofrece su Ser para siempre en sacrificio a Ti.(2-2-7)
Answers quote the Granth verbatim with Ang citations. AI commentary is not Gurbani and not a religious ruling.