ੴ

ਸਿੱਖਬਾਣੀ · SikhBani

ਧਨਿ ਧਨਿ ਮੇਘਾ ਰੋਮਾਵਲੀ ॥

dhan dhan meghaa romaavalee
Bhagat Namdev Ji ਭਗਤ ਨਾਮਦੇਵ ਜੀ · Raag Maalee Gauraa · Ang 988 · 12 lines
Translations

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ॥

maalee gaurraa baanee bhagat naamadev jee kee |

Sant Singh KhalsaMaalee Gauraa, The Word Of Devotee Naam Dayv Jee:
Manmohan SinghMali Gaura, Thy hymns of Reverend Saint Namdev
Manmohan Singh (Punjabi)ਮਾਲੀ ਗਊੜਾ ਬਾਣੀ ਪੂਜਯ ਸੰਤ ਨਾਮ ਦੇਵ ਜੀ।
Prof. Sahib Singhਰਾਗ ਮਾਲੀ-ਗਉੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Mali Gaura, Palabras del Devoto Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru

ਧਨਿ ਧੰਨਿ; ਓ ਰਾਮ ਬੇਨੁ ਬਾਜੈ ॥

dhan dhan; o raam ben baajai |

Sant Singh KhalsaBlessed, blessed is that flute which the Lord plays.
Manmohan SinghBlessed, blessed is the flute which the Lord sweet,
Manmohan Singh (Punjabi)ਮੁਬਾਰਕ, ਮੁਬਾਰਕ! ਹੈ ਉਹ ਬੰਸਰੀ ਜੋ ਸੁਆਮੀ ਵਜਾਉਂਦਾ ਹੈ;
Fareedkot Teekaਧੰਨ ਰਾਮ ਬਲਭਦ੍ਰ ਔ ਧੰਨ ਉਹ ਕ੍ਰਿਸਨ ਹੈ, ਧੰਨਿ ਓਹ ਬੰਸੀ ਹੈ, ਜੋ ਕ੍ਰਿਸਨ ਜੀ ਕੇ ਅਧਰੋ ਸੇਂ ਲਾਗਕੈ ਅਧਰਾਮ੍ਰਤ ਪਾਨ ਕਰਤੀ ਹੂਈ ਬਾਜਤੀ ਹੈ॥
Prof. Sahib Singhਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ,

ਪਦ ਅਰਥ ਧੰਨਿ = ਸਦਕੇ ਹੋਣ = ਜੋਗ। ਰਾਮ ਬੇਨੁ = ਰਾਮ (ਜੀ) ਦੀ ਬੰਸਰੀ। ਬਾਜੈ = ਵੱਜ ਰਹੀ ਹੈ।

SikhNet (Spanish)Bendita sea la Flauta del Señor que, Sutil, Dulce

ਮਧੁਰ ਮਧੁਰ ਧੁਨਿ; ਅਨਹਤ ਗਾਜੈ ॥੧॥ ਰਹਾਉ ॥

madhur madhur dhun; anahat gaajai |1| rahaau |

Sant Singh KhalsaThe sweet, sweet unstruck sound current sings forth. ||1||Pause||
Manmohan Singhsweet, sweet and unbeaten sound issues forth from it. Pause.
Manmohan Singh (Punjabi)ਮਿਠੜੀ, ਮਿਠੜੀ ਤੇ ਸਸੁਤੇ ਸਿਧ ਆਵਾਜ਼ ਜੋ ਇਸ ਤੌਂ ਉਤਪੰਨ ਹੁੰਦੀ ਹੈ। ਠਹਿਰਾਉ।
Fareedkot Teekaਔ ਮਿਠੀ ਮਿਠੀ ਧੁਨੀ ਕਰ ਕੇ ਏਕ ਰਸ ਬਾਜ ਰਹੀ ਹੈ॥੧॥ ਰਹਾਉ ॥
Prof. Sahib Singhਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥

ਪਦ ਅਰਥ ਮਧੁਰ = ਮਿੱਠੀ। ਧੁਨਿ = ਸੁਰ। ਅਨਹਤ = ਇੱਕ-ਰਸ। ਗਾਜੈ = ਗੱਜ ਰਹੀ ਹੈ, ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥

SikhNet (Spanish)y Suavemente resuena sin ser tocada en mi interior. (1-Pausa)

ਧਨਿ ਧਨਿ ਮੇਘਾ ਰੋਮਾਵਲੀ ॥

dhan dhan meghaa romaavalee |

Sant Singh KhalsaBlessed, blessed is the wool of the sheep;
Manmohan SinghBlessed, blessed is the fleece of the ram.
Manmohan Singh (Punjabi)ਮੁਬਾਰਕ, ਮੁਬਾਰਕ! ਹੈ ਭੇਡੂ ਦੀ ਉਨ।
Fareedkot Teekaਧੰਨ ਹੈ (ਮੇਘਾ) ਭੇਡੂ ਅਰਥਾਤ ਛਤ੍ਰਾ ਔ ਧੰਨ ਉਸ ਕੀ (ਰੋਮਾਵਲੀ) ਉੱਨ ਹੈ॥
Prof. Sahib Singhਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ,

ਪਦ ਅਰਥ ਮੇਘਾ = ਮੇਂਢਾ। ਰੋਮਾਵਲੀ = ਰੋਮ-ਆਵਲੀ, ਰੋਮਾਂ ਦੀ ਕਤਾਰ, ਉੱਨ।

SikhNet (Spanish)Benditas sean las ovejas

ਧਨਿ; ਧਨਿ; ਕ੍ਰਿਸਨ ਓਢੈ ਕਾਂਬਲੀ ॥੧॥

dhan; dhan; krisan odtai kaanbalee |1|

Sant Singh Khalsablessed, blessed is the blanket worn by Krishna. ||1||
Manmohan SinghBlessed, blessed is Krishan who wears the blanket.
Manmohan Singh (Punjabi)ਮੁਬਾਰਕ, ਮੁਬਾਰਕ! ਹੈ ਕ੍ਰਿਸ਼ਨ ਜੋ ਕੰਬਲੀ ਉੱਤੇ ਲੈਂਦਾ ਹੈ।
Fareedkot Teekaਪੁਨਾ ਧੰਨ ਉਨ ਕੀ ਕੰਬਲੀ ਹੈ ਔ ਧੰਨ ਹੀ ਕ੍ਰਿਸਨ ਜੀ ਕੰਬਲੀ ਓਢਣੇ ਵਾਲੇ ਹਨ॥੧॥
Prof. Sahib Singhਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥

ਪਦ ਅਰਥ ਓਢੈ = ਪਹਿਨਦਾ ਹੈ ॥੧॥

SikhNet (Spanish)que ofrecen su lana para tejer la cobija que se pone Krishna. (1)

ਧਨਿ ਧਨਿ; ਤੂ ਮਾਤਾ ਦੇਵਕੀ ॥

dhan dhan; too maataa devakee |

Sant Singh KhalsaBlessed, blessed are you, O mother Dayvakee;
Manmohan SinghBlessed, blessed thou art, O mother Devki,
Manmohan Singh (Punjabi)ਮੁਬਾਰਕ, ਮੁਬਾਰਕ! ਹੈਂ ਤੂੰ, ਹੇ ਮਾਤਾ ਦੇਵਕੀ!
Fareedkot Teekaਹੇ ਮਾਤਾ ਦੇਵਕੀ! ਤੂੰ ਧੰਨਿ ਹੈਂ॥
Prof. Sahib Singhਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ,
SikhNet (Spanish)Oh, Devaki, madre de Krishna, bendita seas;

ਜਿਹ ਗ੍ਰਿਹ; ਰਮਈਆ ਕਵਲਾਪਤੀ ॥੨॥

jih grih; rameea kavalaapatee |2|

Sant Singh Khalsainto your home the Lord was born. ||2||
Manmohan Singhon whose home was born the Lord the Master of wealth.
Manmohan Singh (Punjabi)ਜਿਸ ਦੇ ਘਰ ਵਿੱਚ ਮਾਇਆ ਦਾ ਮਾਲਕ ਸੁਆਮੀ ਪੈਦਾ ਹੋਇਆ ਸੀ।
Fareedkot Teekaਜਿਸ ਕੇ ਗ੍ਰਹਿ ਮੇਂ ਰਮਈਏ ਕਮਲਾਪਤੀ ਨੇ ਜਨਮ ਲੀਆ ਹੈ। ਔ ਧੰਨ ਮਾਤਾ ਜਸੋਧਾਂ ਹੈ ਜਿਸ ਕੇ ਗ੍ਰਹ ਮੇਂ ਬਾਲ ਚਰਿਤ੍ਰ ਕੀਏ ਹੈਂ॥੨॥
Prof. Sahib Singhਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥

ਪਦ ਅਰਥ ਜਿਹ ਗ੍ਰਿਹਿ = ਜਿਸਦੇ ਘਰ ਵਿਚ (ਜੰਮੇ)। ਰਮਈਆ = ਸੋਹਣੇ ਰਾਮ ਜੀ। ਕਵਲਾਪਤੀ = ਕਮਲਾ ਦੇ ਪਤੀ, ਲੱਛਮੀ ਦੇ ਪਤੀ, ਵਿਸ਼ਨੂੰ, ਕ੍ਰਿਸ਼ਨ ਜੀ ॥੨॥

SikhNet (Spanish)a tu casa llegó el Señor Omnisciente. (2)

ਧਨਿ ਧਨਿ; ਬਨ ਖੰਡ ਬਿੰਦ੍ਰਾਬਨਾ ॥

dhan dhan; ban khandd bindraabanaa |

Sant Singh KhalsaBlessed, blessed are the forests of Brindaaban;
Manmohan SinghBlessed, blessed is the forest region of Bindraban,
Manmohan Singh (Punjabi)ਮੁਬਾਰਕ, ਮੁਬਾਰਕ ਹੈ, ਬਿੰਦ੍ਰਾਬਨ ਦੇ ਜੰਗਲ ਦਾ ਖਿੱਤਾ,
Fareedkot Teekaਧੰਨਿ ਬਨ ਅਸਥਾਨ ਹੈ ਔ ਧੰਨ ਬ੍ਰਿੰਦ੍ਰਾਬਨ ਸਹਰ ਹੈ॥
Prof. Sahib Singhਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ,

ਪਦ ਅਰਥ ਬਨਖੰਡ = ਜੰਗਲ ਦਾ ਹਿੱਸਾ, ਬਨ ਦਾ ਖੰਡ। ਬਿੰਦ੍ਰਾਬਨ = {Skt. वृन्दावन} ਤੁਲਸੀ ਦਾ ਜੰਗਲ।

SikhNet (Spanish)Benditos sean los bosques de Brindavan,

ਜਹ ਖੇਲੈ; ਸ੍ਰੀ ਨਾਰਾਇਨਾ ॥੩॥

jeh khelai; sree naaraaeinaa |3|

Sant Singh Khalsathe Supreme Lord plays there. ||3||
Manmohan Singhwhere the Venerable Lord does sport.
Manmohan Singh (Punjabi)ਜਿਥੇ ਮਾਣਨੀਯ ਸੁਆਮੀ ਖੇਡਦਾ ਹੈ।
Fareedkot Teekaਜਹਾਂ ਸ੍ਰੀ ਨਾਰਾਇਣ ਖੇਲੇ ਹੈਂ॥੩॥
Prof. Sahib Singhਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥
SikhNet (Spanish)donde juega el Supremo Señor.(3)

ਬੇਨੁ ਬਜਾਵੈ; ਗੋਧਨੁ ਚਰੈ ॥

ben bajaavai; godhan charai |

Sant Singh KhalsaHe plays the flute, and herds the cows;
Manmohan SinghHe plays the flute and grazes the cows.
Manmohan Singh (Punjabi)ਉਹ ਬੰਸਰੀ ਵਜਾਉਂਦਾ ਹੈ ਅਤੇ ਗਾਈਆਂ ਨੂੰ ਚਾਰਦਾ ਹੈ।
Fareedkot Teekaਜਿਸ ਅਸਥਾਨੋਂ ਮੇਂ ਬੰਸਰੀ ਬਜਾਵਤਾ ਰਹਾ ਹੈ ਔ (ਗੋਧਨੁ) ਗਊਆਂ ਰੂਪ ਮਾਲ ਚਰਾਵਤਾ ਰਹਾ ਹੈ॥
Prof. Sahib Singhਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ,

ਪਦ ਅਰਥ ਬੇਨੁ = ਬੰਸਰੀ। ਗੋਧਨੁ = ਗਾਈਆਂ, (ਗਾਈਆਂ-ਰੂਪ ਧਨ)। ਚਰੈ = ਚਾਰਦਾ ਹੈ।

SikhNet (Spanish)Él toca la flauta y pastorea a las vacas;

ਨਾਮੇ ਕਾ ਸੁਆਮੀ; ਆਨਦ ਕਰੈ ॥੪॥੧॥

naame kaa suaamee; aanad karai |4|1|

Sant Singh KhalsaNaam Dayv's Lord and Master plays happily. ||4||1||
Manmohan SinghThe Lord of Namdev makes merry.
Manmohan Singh (Punjabi)ਨਾਮਦੇਵ ਦਾ ਸਾਈਂ ਮੌਜਾਂ ਮਾਣਦਾ ਹੈ।
Fareedkot Teekaਨਾਮਦੇਵ ਜੀ ਕਹਿਤੇ ਹੈਂ: ਜਹਾਂ ਮੇਰਾ ਸ੍ਵਾਮੀ ਆਨੰਦ ਕਰਤਾ ਰਹਾ ਹੈ, ਸਭ ਅਸਥਾਨ ਧੰਨਤਾ ਯੋਗ ਹੈਂ॥੪॥੧॥
Prof. Sahib Singhਤੇ (ਇਹੋ ਜਿਹਾ ਹੋਰ) ਖ਼ੁਸ਼ੀ ਦੇ ਕੌਤਕ ਕਰ ਰਿਹਾ ਹੈ ॥੪॥੧॥

ਪਦ ਅਰਥ ਆਨਦੁ = ਖ਼ੁਸ਼ੀ, ਕੌਤਕ ॥੪॥੧॥

* ਸ਼ਬਦ ਦਾ ਭਾਵ: ਪ੍ਰੀਤ ਦਾ ਸਰੂਪ-ਪਿਆਰੇ ਨਾਲ ਸੰਬੰਧ ਰੱਖਣ ਵਾਲੀ ਹਰ ਸ਼ੈ ਪਿਆਰੀ ਲੱਗਦੀ ਹੈ। * ਨੋਟ: ਇਨਸਾਨੀ ਸੁਭਾਵ ਵਿਚ ਇਹ ਇਕ ਕੁਦਰਤੀ ਕੌਤਕ ਹੈ ਕਿ ਮਨੁੱਖ ਨੂੰ ਆਪਣੇ ਕਿਸੇ ਅਤਿ ਪਿਆਰੇ ਨਾਲ ਸੰਬੰਧ ਰੱਖਣ ਵਾਲੀਆਂ ਚੀਜ਼ਾਂ ਪਿਆਰੀਆਂ ਲੱਗੀਆਂ ਹਨ। ਭਾਈ ਗੁਰਦਾਸ ਜੀ ਲਿਖਦੇ ਹਨ: ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖਿ ਲੋਭਾਣਾ ॥ ਕੁਤੇ ਦੀ ਪੈਰੀ ਪਵੈ, ਹੜਿ ਹੜਿ ਹਸੈ ਲੋਕ ਵਿਡਾਣਾ ॥ ਗੁਰੂ ਦੇ ਪਿਆਰ ਤੋਂ ਵਿਕੇ ਹੋਏ ਗੁਰੂ ਅਮਰਦਾਸ ਜੀ ਭੀ ਲਿਖਦੇ ਹਨ: "ਧਨੁ ਜਨਨੀ ਜਿਨਿ ਜਾਇਆ, ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ, ਵਿਚਹੁ ਗਇਆ ਗੁਮਾਨੁ ॥ ਦਰਿ ਸੇਵਨਿ ਸੰਤ ਜਨ ਖੜੇ, ਪਾਇਨਿ ਗੁਣੀ ਨਿਧਾਨੁ ॥੧॥੧੬॥੪੯॥ (ਸਿਰੀ ਰਾਗੁ ਮ: ੩)। ਇਸੇ ਤਰ੍ਹਾਂ: "ਜਿਥੈ ਜਾਇ ਬਹੈ ਮੇਰਾ ਸਤਿਗੁਰੂ, ਸੋ ਥਾਨੁ ਸੁਹਾਵਾ..." (ਆਸਾ ਮਹਲਾ ੪ ਛੰਤ)। ਗੁਰੂ ਤੋਂ ਸਦਕੇ ਹੋ ਰਹੇ ਗੁਰੂ ਰਾਮਦਾਸ ਜੀ ਗੁਰੂ ਦੇ ਸਰੀਰ ਤੇ ਗੁਰੂ ਦੀ ਜੀਭ ਤੋਂ ਭੀ ਕੁਰਬਾਨ ਹੁੰਦੇ ਹਨ: ਸੋ ਧੰਨੁ ਗੁਰੂ ਸਾਬਾਸਿ ਹੈ, ਹਰਿ ਦੇਇ ਸਨੇਹਾ ॥ ਹਉ ਵੇਖਿ ਵੇਖਿ ਗੁਰੂ ਵਿਗਸਿਆ, ਗੁਰ ਸਤਿਗੁਰ ਦੇਹਾ ॥੧੭॥ (ਦੇਹਾ = ਸਰੀਰ)। ਗੁਰ ਰਸਨਾ ਅੰਮ੍ਰਿਤੁ ਬੋਲਦੀ, ਹਰਿ ਨਾਮਿ ਸੁਹਾਵੀ ॥ ਜਿਨਿ ਸੁਣਿ ਸਿਖਾ ਗੁਰੁ ਮੰਨਿਆ, ਤਿਨਾ ਭੁਖ ਸਭ ਜਾਵੀ ॥੧੮॥੨॥ (ਤਿਲੰਗ ਮ: ੪)। ਜਿਸ ਜੀਵ-ਇਸਤ੍ਰੀ ਨੇ ਪਤੀ-ਪ੍ਰਭੂ ਨਾਲ ਲਾਵਾਂ ਲੈਣੀਆਂ ਹਨ, ਉਸ ਦੇ ਵਾਸਤੇ ਚਾਰ ਲਾਵਾਂ ਵਿਚੋਂ ਇਹ ਦੂਜੀ ਲਾਂਵ ਹੈ ਕਿ ਉਹ ਪਿਆਰੇ ਨ

SikhNet (Spanish)el Señor de Nam Dev siempre está alegre. (4-1)
Answers quote the Granth verbatim with Ang citations. AI commentary is not Gurbani and not a religious ruling.