ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਆਪੇ ਕਰਣੀ ਕਾਰ ਆਪਿ; ਆਪੇ ਕਰੇ ਰਜਾਇ ॥
aape karanee kaar aap; aape kare rajaae |
Sant Singh KhalsaHe Himself is the Doer, and He is the deed; He Himself issues the Command.
Manmohan SinghGod Himself is the conduct, Himself the deed and Himself issues commands.
Manmohan Singh (Punjabi)ਹਰੀ ਖੁਦ ਆਚਰਣ ਹੈ, ਖ਼ੁਦ ਅਮਲ ਅਤੇ ਖ਼ੁਦ ਹੀ ਫ਼ੁਰਮਾਨ ਜਾਰੀ ਕਰਦਾ ਹੈ।
Fareedkot Teekaਆਪੇ ਆਪਿ (ਕਰਣੀ ਕਾਰ) ਭਗਤੀ ਰੂਪ ਕਾਰ ਹੈ ਔ ਆਪ ਹੀ ਭਗਤੀ ਕਮਾਉਣੇ ਕੀ ਆਗ੍ਯਾ ਕਰਤਾ ਹੈ॥
Prof. Sahib Singhਪ੍ਰਭੂ ਆਪਣੀ ਰਜ਼ਾ ਵਿਚ ਆਪ ਹੀ ਕਰਨ-ਜੋਗ ਕਾਰ ਕਰਦਾ ਹੈ,
ਪਦ ਅਰਥ ਕਰਣੀ = ਕਰਨ-ਯੋਗ, ਜੋ ਕਰਨੀ ਚਾਹੀਦੀ ਹੈ।
SikhNet (Spanish)Sólo Él es el Hacedor, la Acción y el que actúa por Su Voluntad.
ਆਪੇ ਕਿਸ ਹੀ ਬਖਸਿ ਲਏ; ਆਪੇ ਕਾਰ ਕਮਾਇ ॥
aape kis hee bakhas le; aape kaar kamaae |
Sant Singh KhalsaHe Himself forgives some, and He Himself does the deed.
Manmohan SinghHe, of Himself, forgives some and of Himself performs service.
Manmohan Singh (Punjabi)ਉਹ ਖ਼ੁਦ ਕਈਆਂ ਨੂੰ ਬਖ਼ਸ਼ ਦਿੰਦਾ ਹੈ ਅਤੇ ਖ਼ੁਦ ਹੀ ਘਾਲ ਕਮਾਉਂਦਾ ਹੈ।
Fareedkot Teekaਆਪ ਹੀ ਸਿਖ ਹੋਇਕੈ ਭਗਤੀ ਕੀ ਕਾਰ ਕਮਾਵਤਾ ਹੈ, ਆਪ ਹੀ ਉਸ ਕਿਸੀ ਕੋ ਬਖਸ ਲੇਤਾ ਹੈ॥
Prof. Sahib Singhਆਪ ਹੀ ਜੀਵ ਨੂੰ ਬਖ਼ਸ਼ਦਾ ਹੈ ਆਪ ਹੀ (ਜਿਸ ਤੇ ਮਿਹਰ ਕਰੇ ਉਸ ਵਿਚ ਪ੍ਰਤੱਖ ਹੋ ਕੇ ਭਗਤੀ ਦੀ) ਕਾਰ ਕਮਾਂਦਾ ਹੈ।
ਪਦ ਅਰਥ ਕਿਸ ਹੀ = ਜਿਸ ਕਿਸੇ ਨੂੰ।
SikhNet (Spanish)Él es Quien por Sí Mismo perdona a algunos y desde Sí Mismo actúa rectamente.
ਨਾਨਕ ਚਾਨਣੁ ਗੁਰ ਮਿਲੇ; ਦੁਖ ਬਿਖੁ ਜਾਲੀ ਨਾਇ ॥੨॥
naanak chaanan gur mile; dukh bikh jaalee naae |2|
Sant Singh KhalsaO Nanak, receiving the Divine Light from the Guru, suffering and corruption are burnt away, through the Name. ||2||
Manmohan SinghNanak, obtaining the Divine Light from the Guru, man burns off his suffering and sin through the Name.
Manmohan Singh (Punjabi)ਨਾਨਕ ਰੱਬੀ ਨੂਰ ਗੁਰਾਂ ਪਾਸੋਂ ਪ੍ਰਾਪਤ ਕਰ, ਬੰਦਾ ਆਪਣੀ ਪੀੜ ਤੇ ਪਾਪ ਨੂੰ ਨਾਮ ਦੇ ਰਾਹੀਂ ਸਾੜ ਸੁੱਟਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੂ ਮਿਲੇ ਹੈਂ ਤਿਨ ਕੋ ਗ੍ਯਾਨ ਰੂਪ ਚਾਨਣ ਹੂਆ ਹੈ। ਦੁਖ ਰੂਪ ਜੋ ਵਿਸੇ ਵਾਸਨਾ ਜਹਰ ਹੈ, ਸੋ ਤਿਨੋਂ ਨੇ ਨਾਮ ਕਰ ਕੇ ਜਾਲੀ ਅਰਥਾਤ ਦੂਰ ਕਰੀ ਹੈ॥੨॥
Prof. Sahib Singhਹੇ ਨਾਨਕ! ਗੁਰੂ ਨੂੰ ਮਿਲ ਕੇ ਜਿਸ ਦੇ ਹਿਰਦੇ ਵਿਚ ਪ੍ਰਕਾਸ਼ ਹੁੰਦਾ ਹੈ ਉਹ 'ਨਾਮ' ਸਿਮਰ ਕੇ ਵਿਹੁ-ਰੂਪ ਮਾਇਆ ਤੋਂ ਪੈਦਾ ਹੋਏ ਦੁੱਖ ਸਾੜ ਦੇਂਦਾ ਹੈ ॥੨॥
ਪਦ ਅਰਥ ਗੁਰ ਮਿਲੇ = ਗੁਰੂ ਨੂੰ ਮਿਲਿਆਂ। ਬਿਖੁ = ਵਿਹੁ। ਨਾਇ = ਨਾਮ ਦੀ ਰਾਹੀਂ ॥੨॥
SikhNet (Spanish)Dice Nanak, cuando uno es bendecido con la Luz del Guru, quema su tristeza a través del Nombre del Señor. (2)