ਪਉੜੀ ॥
paurree | Ang 1087
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਮਾਇਆ ਵੇਖਿ. ਨ ਭੁਲੁ ਤੂ; ਮਨਮੁਖ ਮੂਰਖਾ ॥
maaeaa vekh. na bhul too; manamukh moorakhaa | Ang 1087
Sant Singh KhalsaDon't be fooled by gazing at the riches of Maya, you foolish self-willed manmukh.
Manmohan SinghO foolish perverse person be thou not misled by beholding riches.
Manmohan Singh (Punjabi)ਹੇ ਮੂੜ੍ਹ ਮਨਮੁਖ ਪੁਰਸ਼! ਤੂੰ ਧਨ-ਦੌਲਤ ਨੂੰ ਦੇਖ ਕੇ ਗ਼ਲਤੀ ਨਾਂ ਕਰ।
Fareedkot Teekaਹੇ ਮਨਮੁਖ ਮੂਰਖ! ਤੂੰ ਮਾਇਆ ਕੋ ਦੇਖਕੈ ਨਾ ਭੁਲ॥
Prof. Sahib Singhਹੇ ਮੂਰਖ! ਹੇ ਮਨ ਦੇ ਗ਼ੁਲਾਮ! ਮਾਇਆ ਨੂੰ ਵੇਖ ਕੇ ਉਕਾਈ ਨਾਹ ਖਾਹ,
SikhNet (Spanish)Oh, egoísta ignorante, no te dejes engañar por Maya,
ਚਲਦਿਆ. ਨਾਲਿ ਨ ਚਲਈ; ਸਭੁ ਝੂਠੁ ਦਰਬੁ ਲਖਾ ॥
chaladiaa. naal na chalee; sabh jhootth darab lakhaa | Ang 1087
Sant Singh KhalsaIt shall not go along with you when you must depart; all the wealth you see is false.
Manmohan SinghAll the wealth which thou see is false and at the time of departure, if shall go not with thee.
Manmohan Singh (Punjabi)ਸਾਰਾ ਪਦਾਰਥ ਜੋ ਤੂੰ ਦੇਖਦਾ ਹੈਂ, ਕੂੜਾ ਹੈ ਅਤੇ ਤੁਰਨ ਵੇਲੇ ਇਸ ਨੇ ਤੇਰੇ ਨਾਲ ਨਹੀਂ, ਜਾਣਾ।
Fareedkot Teekaਇਹ ਚਲਦਿਆਂ ਸਾਥ ਨਹੀਂ ਚਲਦੀ, ਜਿਤਨਾਂ ਦਰਬੁ ਲਖਾਂ ਕ੍ਰੋੜਾਂ ਦੇਖਤਾ ਹੈਂ ਸਭ ਝੂਠਾ ਹੈ॥
Prof. Sahib Singhਇਹ (ਏਥੋਂ) ਤੁਰਨ ਵੇਲੇ ਕਿਸੇ ਦੇ ਨਾਲ ਨਹੀਂ ਤੁਰਦੀ, ਸੋ, ਸਾਰੇ ਧਨ ਨੂੰ ਝੂਠਾ (ਸਾਥੀ) ਜਾਣ।
ਪਦ ਅਰਥ ਦਰਬੁ = ਧਨ। ਲਖਾ = ਲਖ, ਵੇਖ।
SikhNet (Spanish)pues tus millones no se irán contigo y se quedan ahí donde están. Sí,
ਅਗਿਆਨੀ ਅੰਧੁ. ਨ ਬੂਝਈ; ਸਿਰ ਊਪਰਿ. ਜਮ ਖੜਗੁ ਕਲਖਾ ॥
agiaanee andh. na boojhee; sir aoopar. jam kharrag kalakhaa | Ang 1087
Sant Singh KhalsaThe blind and ignorant do not understand, that the sword of death is hanging over their heads.
Manmohan SinghThe ignorant blind man knows not, that Death's sword is hanging over his head.
Manmohan Singh (Punjabi)ਬੇਸਮਝ ਅੰਨ੍ਹਾ ਬੰਦਾ ਜਾਣਦਾ ਨਹੀਂ, ਕਿ ਮੌਤ ਦੀ ਤਲਵਾਰ ਉਸ ਦੇ ਸਿਰ ਉੰਤੇ ਲਟਕ ਰਹੀ ਹੈ।
Fareedkot Teekaਜੋ ਅਗ੍ਯਾਨੀ ਅੰਧੇ ਹੈਂ, ਸੋ ਇਸ ਬਾਤ ਕੋ ਨਹੀਂ ਸਮਝਤੇ, ਜੋ ਸਿਰ ਪਰ ਜਮ ਕਾਲ ਕਰਨੇ ਵਾਲਾ ਖੜਗ ਕੋ (ਕਲਖਾ) ਖੈਂਚੀ ਖੜਾ ਹੈ॥
Prof. Sahib Singh(ਪਰ ਇਸ ਮਾਇਆ ਨੂੰ ਵੇਖ ਕੇ) ਮੂਰਖ ਅੰਨ੍ਹਾ ਮਨੁੱਖ ਨਹੀਂ ਸਮਝਦਾ ਕਿ ਸਿਰ ਉਤੇ ਜਮ ਦੀ ਮੌਤ ਦੀ ਤਲਵਾਰ ਭੀ ਹੈ (ਤੇ ਇਸ ਮਾਇਆ ਨਾਲੋਂ ਸਾਥ ਟੁੱਟਣਾ ਹੈ)।
ਪਦ ਅਰਥ ਕਲਖਾ = ਕਲ ਖਾ, ਕਾਲ ਦਾ।
SikhNet (Spanish)en tu ignorancia no entiendes que la espada del terrible mensajero de la muerte, está pendiendo siempre sobre tu Cabeza.
ਗੁਰ ਪਰਸਾਦੀ ਉਬਰੇ; ਜਿਨ; ਹਰਿ ਰਸੁ ਚਖਾ ॥
gur parasaadee ubare; jin; har ras chakhaa | Ang 1087
Sant Singh KhalsaBy Guru's Grace, those who drink in the sublime essence of the Lord are saved.
Manmohan SinghThey, who in-drink God's elixir, are saved by the Guru's grace,
Manmohan Singh (Punjabi)ਜੋ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ, ਉਹ ਗੁਰਾਂ ਦੀ ਦਇਆ ਦੁਆਰਾ ਪਾਰ ਉੱਤਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰੋਂ ਕੀ ਕ੍ਰਿਪਾ ਕਰ ਕੇ ਹਰੀ ਕੇ ਰਸ ਕੋ ਚਾਖਿਆ ਹੈ ਸੇ ਬਚੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਦਾ ਰਸ ਚੱਖਿਆ ਹੈ ਉਹ ਗੁਰੂ ਦੀ ਮਿਹਰ ਨਾਲ (ਮਾਇਆ ਵਿਚ ਮੋਹ ਪਾਣ ਦੀ ਉਕਾਈ ਤੋਂ) ਬਚ ਜਾਂਦੇ ਹਨ।
ਪਦ ਅਰਥ ਜਿਨਿ = ਜਿਨ੍ਹਾਂ ਨੇ।
SikhNet (Spanish)Son salvados por la Gracia del Guru, quienes prueben de la Esencia de Dios.
ਆਪਿ; ਕਰਾਏ ਕਰੇ ਆਪਿ; ਆਪੇ ਹਰਿ ਰਖਾ ॥੩॥
aap; karaae kare aap; aape har rakhaa |3| Ang 1088
Sant Singh KhalsaHe Himself is the Doer, and He Himself is the Cause; the Lord Himself is our Saving Grace. ||3||
Manmohan SinghGod Himself is the Doer and Himself the Cause. The Lord Himself saves.
Manmohan Singh (Punjabi)ਵਾਹਿਗੁਰੂ ਆਪੇ ਕਰਨ ਵਾਲਾ ਤੇ ਆਪੇ ਹੀ ਕਰਾਉਣ ਵਾਲਾ ਹੈ। ਖ਼ੁਦ ਹੀ ਸੁਆਮੀ ਰੱਖਿਆ ਕਰਦਾ ਹੈ।
Fareedkot Teekaਪਰਮੇਸਰ ਨੇ ਜੀਵ ਆਪ ਹੀ ਉਤਪੰਨ ਕਰੇ ਹੈਂ ਔਰ ਜੋ ਉਨਸੇ ਕਰਮ ਕਰਾਵਤਾ ਹੈ, ਸੋ ਕਰਤੇ ਹੈਂ, ਆਪ ਹੀ ਹਰੀ ਤਿਨ ਕਾ ਰਾਖਾ ਹੋਤਾ ਹੈ॥
Prof. Sahib Singhਇਹ (ਉੱਦਮ) ਪ੍ਰਭੂ ਆਪ ਹੀ (ਜੀਵ ਪਾਸੋਂ) ਕਰਾਂਦਾ ਹੈ (ਜੀਵ ਵਿਚ ਬੈਠ ਕੇ, ਮਾਨੋ) ਆਪ ਹੀ ਕਰਦਾ ਹੈ, ਆਪ ਹੀ ਜੀਵ ਦਾ ਰਾਖਾ ਹੈ ॥੩॥
ਪਦ ਅਰਥ ਰਖਾ = ਰਾਖਾ ॥੩॥
SikhNet (Spanish)Sí, el Mismo Dios es el Hacedor y la Causa, Él es nuestra Gracia Salvadora. (3)