ੴ

ਸਿੱਖਬਾਣੀ · SikhBani

ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥

bhoolee bhoolee mai firee paadhar kahai na koe
Guru Nanak Dev Ji ਗੁਰੂ ਨਾਨਕ ਦੇਵ ਜੀ · Raag Maaroo · Ang 1087 · 5 lines
Translations

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਭੂਲੀ ਭੂਲੀ ਮੈ ਫਿਰੀ; ਪਾਧਰੁ ਕਹੈ. ਨ ਕੋਇ ॥

bhoolee bhoolee mai firee; paadhar kahai. na koe |

Sant Singh KhalsaConfused and deluded, I wander around, but no one shows me the way.
Manmohan SinghMistaken and gone-amiss, I wander about and no one tells me the way.
Manmohan Singh (Punjabi)ਭੁੱਲੀ ਭਟਕੀ ਹੋਈ, ਮੈਂ ਭਟਕਦੀ ਫਿਰਦੀ ਹਾਂ ਅਤੇ ਕੋਈ ਭੀ ਮੈਨੂੰ ਰਾਹ ਨਹੀਂ ਦਸਦਾ।
Fareedkot Teekaਮੈਂ ਭੂਲੀ ਹੂਈ, ਭਾਵ ਅਗ੍ਯਾਨ ਸਹਿਤ ਭੂਲੀ ਫਿਰੀ ਪਰਮੇਸੁਰ ਦਾ ਰਸਤਾ ਕੋਈ ਨਾ ਕਹੇ॥
Prof. Sahib Singhਬਥੇਰੇ ਚਿਰ ਤੋਂ ਖੁੰਝੀ ਹੋਈ ਮੈਂ ਭਟਕ ਰਹੀ ਹਾਂ, ਮੈਨੂੰ ਕੋਈ ਪੱਧਰਾ ਰਾਹ ਨਹੀਂ ਦੱਸਦਾ,

ਪਦ ਅਰਥ ਭੂਲੀ ਭੂਲੀ = ਬਥੇਰਾ ਚਿਰ ਖੁੰਝੀ ਹੋਈ। ਪਾਧਰੁ = ਪੱਧਰਾ ਰਾਹ।

SikhNet (Spanish)Me he desviado del Sendero y nadie me muestra por dónde ir.

ਪੂਛਹੁ ਜਾਇ ਸਿਆਣਿਆ; ਦੁਖੁ ਕਾਟੈ ਮੇਰਾ ਕੋਇ ॥

poochhahu jaae siaaniaa; dukh kaattai meraa koe |

Sant Singh KhalsaI go and ask the clever people, if there is there anyone who can rid me of my pain.
Manmohan SinghI go and ask the wise, If there any one who can rid me of my suffering?
Manmohan Singh (Punjabi)ਮੈਂ ਜਾ ਕੇ ਅਕਲਮੰਦਾਂ ਨੂੰ ਪੁਛਦੀ ਹਾਂ, ਕੀ ਕੋਈ ਜਣਾ ਹੈ ਜੋ ਕਸ਼ਟ ਤੋਂ ਮੇਰੀ ਖ਼ਲਾਸੀ ਕਰ ਦੇਵੇ?
Fareedkot Teekaਮੇਰੇ ਮਨ ਮੇਂ ਬਿਚਾਰ ਹੂਆ, ਮੈਂ ਜਾਇਕੈ ਸਿਆਣਿਆਂ ਪੰਡਤਾਂ ਕੋਲੋਂ ਤੋ ਪੁਛੋਂ: ਭਲਾ ਜੇ ਮੇਰਾ ਕੋਈ ਦੁਖ ਕਾਟ ਦੇਤਾ ਹੋਵੇ ਤਾਂ ਸੰਸੇ ਰੂਪ ਦੁਖ ਤਾਂ ਵੀ ਨਾ ਗਿਆ ਪੁਨ:॥
Prof. Sahib Singhਕੋਈ ਧਿਰ ਜਾ ਕੇ ਕਿਸੇ ਸਿਆਣੇ ਬੰਦਿਆਂ ਨੂੰ ਪੁੱਛੋ, ਭਲਾ ਜੇ ਕੋਈ ਮੇਰਾ ਕਸ਼ਟ ਕੱਟ ਦੇਵੇ।
SikhNet (Spanish)Voy y pregunto a los Sabios: por favor díganme si hay alguien que me libere de este dolor que cargo.

ਸਤਿਗੁਰੁ ਸਾਚਾ ਮਨਿ ਵਸੈ; ਸਾਜਨੁ ਉਤ ਹੀ ਠਾਇ ॥

satigur saachaa man vasai; saajan ut hee tthaae |

Sant Singh KhalsaIf the True Guru abides within my mind, then I see the Lord, my best friend, there.
Manmohan SinghIf the True Satguru, abides within my mind, I see my Lord, the Friend, in that very place.
Manmohan Singh (Punjabi)ਜੇਕਰ ਸੱਚੇ ਸਤਿਗੁਰੂ ਮੇਰੇ ਚਿੱਤ ਅੰਦਰ ਨਿਵਾਸ ਕਰ ਲੈਣ ਤਾਂ ਮੈਂ ਆਪਣੇ ਮਿੱਤ੍ਰ ਪ੍ਰਭੂ ਨੂੰ ਐਨ ਉਸੇ ਥਾਂ ਤੇ ਵੇਖ ਲੈਂਦੀ ਹਾਂ।
Fareedkot Teekaਸਤਿਗੁਰੋਂ ਨੇ ਕਹਿਆ: ਜਬ ਪਰਮੇਸੁਰ ਕਾ ਨਾਮ ਸਾਚਾ ਤੇਰੇ ਮਨ ਮੇਂ ਵਸੇ ਤਬ ਸਾਜਨ ਪਰਮੇਸਰ ਕੋ (ਉਤ ਹੀ) ਉਸੀ ਅੰਤਸਕਰਣ ਮੇਂ ਦੇਖ ਲਏਗਾ॥
Prof. Sahib Singhਹੇ ਨਾਨਕ! ਜੇ ਸੱਚਾ ਗੁਰੂ ਮਨ ਵਿਚ ਆ ਵੱਸੇ ਤਾਂ ਸੱਜਣ ਪ੍ਰਭੂ ਭੀ ਓਸੇ ਥਾਂ (ਭਾਵ, ਹਿਰਦੇ ਵਿਚ ਹੀ ਮਿਲ ਪੈਂਦਾ ਹੈ),

ਪਦ ਅਰਥ ਉਤ ਹੀ ਠਾਇ = ਓਸੇ ਥਾਂ।

SikhNet (Spanish)Sí, si el Guru Verdadero habita en la mente, uno encuentra al Verdadero Amigo.

ਨਾਨਕ ਮਨੁ ਤ੍ਰਿਪਤਾਸੀਐ; ਸਿਫਤੀ ਸਾਚੈ ਨਾਇ ॥੧॥

naanak man tripataaseeai; sifatee saachai naae |1|

Sant Singh KhalsaO Nanak, my mind is satisfied and fulfilled, contemplating the Praises of the True Name. ||1||
Manmohan SinghNanak, hymning the praise of the True Name, the soul is satiated.
Manmohan Singh (Punjabi)ਨਾਨਕ, ਸੱਚੇ ਨਾਮ ਦੀ ਮਹਿਮਾ ਗਾਇਨ ਕਰਨ ਦੁਆਰਾ, ਆਤਮਾ ਰੱਜ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਾਚੇ ਸਿਫਤੀ ਕੇ ਨਾਮ ਜਪਨੇ ਸੇ ਤੇਰਾ ਮਨ ਤ੍ਰਿਪਤ ਹੋਵੈਗਾ॥੧॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਕਰਨ ਨਾਲ ਤੇ ਪ੍ਰਭੂ ਦਾ ਨਾਮ ਸਿਮਰਿਆਂ ਮਨ ਭਟਕਣੋਂ ਹਟ ਜਾਂਦਾ ਹੈ ॥੧॥

ਪਦ ਅਰਥ ਤ੍ਰਿਪਤਾਸੀਐ = ਰੱਜ ਜਾਂਦਾ ਹੈ, ਭਟਕਣੋਂ ਹਟ ਜਾਂਦਾ ਹੈ। ਨਾਇ = ਨਾਮ ਦੀ ਰਾਹੀਂ ॥੧॥

SikhNet (Spanish)El Dios Interno. Dice Nanak, nuestra mente es confortada por la Alabanza del Guru, a través del Nombre Verdadero. (1)
Answers quote the Granth verbatim with Ang citations. AI commentary is not Gurbani and not a religious ruling.