ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਰਸਨਾ; ਰਾਮ ਰਾਮ ਰਵੰਤ ॥
rasanaa; raam raam ravant |
Sant Singh KhalsaWith your tongue, chant the Lord's Name, Raam, Raam.
Manmohan SinghWith thy tongue repeat thou the Lord's Name.
Manmohan Singh (Punjabi)ਆਪਣੀ ਜੀਭ੍ਹ ਦੇ ਨਾਲ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਰਸਨਾ ਕਰ ਕੇ ਰਾਮ ਰਾਮ (ਰਵੰਤ) ਜਪਤੇ ਰਹੋ॥
Prof. Sahib Singhਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ।ਪਦ ਅਰਥ ਰਸਨਾ = ਜੀਭ (ਨਾਲ)। ਰਵੰਤ = ਜਪਦਾ ਰਹੁ।
SikhNet (Spanish)Mis labios recitan siempre el Nombre del Señor y abandonando todo lo demás,
ਛੋਡਿ ਆਨ ਬਿਉਹਾਰ ਮਿਥਿਆ; ਭਜੁ ਸਦਾ ਭਗਵੰਤ ॥੧॥ ਰਹਾਉ ॥
chhodd aan biauhaar mithiaa; bhaj sadaa bhagavant |1| rahaau |
Sant Singh KhalsaRenounce other false occupations, and vibrate forever on the Lord God. ||1||Pause||
Manmohan SinghForsake thou other false occupations and ever meditate on the Fortunate Lord. Pause.
Manmohan Singh (Punjabi)ਤੂੰ ਹੋਰ ਝੂਠੇ ਕਾਰ ਵਿਹਾਰ ਤਿਆਗ ਦੇ ਅਤੇ ਹਮੇਸ਼ਾਂ ਹੀ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਆਨ ਮਿਥ੍ਯਾ ਬਿਵਹਾਰੋਂ ਕੋ ਤ੍ਯਾਗ ਕਰ ਕੇ ਸਦੀਵ ਕਾਲ ਭਗਵੰਤ ਕਾ ਭਜਨ ਕਰੋ॥੧॥ ਰਹਾਉ ॥
Prof. Sahib Singhਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ॥੧॥ ਰਹਾਉ ॥ਪਦ ਅਰਥ ਛੋਡਿ = ਛੱਡ ਕੇ। ਮਿਥਿਆ = ਝੂਠੇ, ਨਾਸਵੰਤ। ਆਨ = ਹੋਰ। ਭਗਵੰਤ = ਭਗਵਾਨ ॥੧॥ ਰਹਾਉ ॥
SikhNet (Spanish)contemplo a nadie más que a Dios. (1‑Pausa)
ਨਾਮੁ ਏਕੁ ਅਧਾਰੁ ਭਗਤਾ; ਈਤ ਆਗੈ ਟੇਕ ॥
naam ek adhaar bhagataa; eet aagai ttek |
Sant Singh KhalsaThe One Name is the support of His devotees; in this world, and in the world hereafter, it is their anchor and support.
Manmohan SinghThe Name alone is His Saints sustenance and in this world and the world beyond it is their prop.
Manmohan Singh (Punjabi)ਕੇਵਲ ਨਾਮ ਹੀ ਉਸ ਦੇ ਸੰਤਾਂ ਦਾ ਆਹਾਰ ਹੈ। ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਉਨ੍ਹਾਂ ਦਾ ਆਸਰਾ ਹੈ।
Fareedkot Teekaਭਗਤੋਂ ਕੋ ਏਕ ਨਾਮੁ ਹੀ ਕਾ ਅਧਾਰ ਹੈ, (ਈਤ) ਇਸ ਲੋਕ ਮੇਂ ਭੀ ਅਰ ਆਗੇ ਪ੍ਰਲੋਕ ਮੇਂ ਭੀ ਨਾਮ ਕੀ ਟੇਕ ਹੈ॥
Prof. Sahib Singhਉਨ੍ਹਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ,ਪਦ ਅਰਥ ਆਧਾਰੁ = ਆਸਰਾ। ਈਤ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਟੇਕ = ਸਹਾਰਾ।
SikhNet (Spanish)El Nombre del Señor es el Único Soporte de los Devotos; sí, es lo Primordial aquí y aquí después.
ਕਰਿ ਕ੍ਰਿਪਾ ਗੋਬਿੰਦ ਦੀਆ; ਗੁਰ ਗਿਆਨੁ ਬੁਧਿ ਬਿਬੇਕ ॥੧॥
kar kripaa gobind deea; gur giaan budh bibek |1|
Sant Singh KhalsaIn His mercy and kindness, the Guru has given me the divine wisdom of God, and a discriminating intellect. ||1||
Manmohan SinghThe Guru has mercifully given me the Lord's gnosis and the discerning intellect.
Manmohan Singh (Punjabi)ਦਇਆ ਧਾਰ ਕੇ ਗੁਰਾਂ ਨੇ ਮੈਨੂੰ ਸਾਹਿਬ ਦੀ ਗਿਆਤ ਅਤੇ ਵਿਚਾਰ ਵਾਲੀ ਅਕਲ ਦਿੱਤੀ ਹੈ।
Fareedkot Teekaਗੋਬਿੰਦ ਕੀ ਕ੍ਰਿਪਾ ਕਰ ਕੇ ਗੁਰੋਂ ਨੇ ਬੁਧਿ ਮੇਂ ਬਿਬੇਕ ਗ੍ਯਾਨ ਦੀਆ ਵਾ (ਬਿਬੇਕ) ਜੀਵ ਈਸਰ ਕੀ ਏਕਤਾ ਕਾ ਗ੍ਯਾਨੁ ਦੀਆ ਹੈ॥੧॥
Prof. Sahib Singhਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਹੇ ਗੋਬਿੰਦ! ॥੧॥ਪਦ ਅਰਥ ਗੋਬਿੰਦ = ਹੇ ਗੋਬਿੰਦ! ਗਿਆਨੁ = ਆਤਮਕ ਜੀਵਨ ਦੀ ਸੂਝ। ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ॥੧॥
SikhNet (Spanish)Teniendo Piedad de mí, mi Guru me ha bendecido con la Sabiduría y con una Conciencia despierta. (1)
ਕਰਣ ਕਾਰਣ ਸੰਮ੍ਰਥ ਸ੍ਰੀਧਰ; ਸਰਣਿ ਤਾ ਕੀ ਗਹੀ ॥
karan kaaran samrath sreedhar; saran taa kee gahee |
Sant Singh KhalsaThe all-powerful Lord is the Creator, the Cause of causes; He is the Master of wealth - I seek His Sanctuary.
Manmohan SinghThe Omnipotent Lord is the cause of all causes and the Master of wealth and His refuge. I have sought.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੂ ਅਤੇ ਧਨ-ਦੌਲਤ ਦਾ ਮਾਲਕ ਹੈ, ਉਸ ਦੀ ਪਨਾਹ ਮੈਂ ਪਕੜੀ ਹੈ।
Fareedkot Teekaਸ੍ਰੀ ਧਰ ਜੋ ਕਰਨ ਕਾਰਨ ਸਮਰਥ ਹੈਂ, ਤਿਸ ਕੀ ਹਮਨੇ ਸਰਨ ਪਕੜੀ ਹੈ॥
Prof. Sahib Singhਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ (ਮਾਇਆ) ਦਾ ਪਤੀ ਹੈ,ਪਦ ਅਰਥ ਕਰਣ = ਜਗਤ। ਕਾਰਣੁ = ਮੂਲ। ਸਮ੍ਰਥ = ਸਾਰੀਆਂ ਤਾਕਤਾਂ ਵਾਲਾ। ਸ੍ਰੀਧਰ = ਲੱਛਮੀ-ਪਤੀ। ਤਾ ਕੀ = ਉਸ (ਹਰੀ) ਦੀ। ਗਹੀ = ਫੜੀ।
SikhNet (Spanish)He buscado el Refugio de mi Señor Creador, la Causa de causas, el Maestro de Lakshmi. La Emancipación y el Sendero Espiritual están debajo del Polvo de los Pies de los Santos.
ਮੁਕਤਿ ਜੁਗਤਿ ਰਵਾਲ ਸਾਧੂ; ਨਾਨਕ. ਹਰਿ ਨਿਧਿ ਲਹੀ ॥੨॥੧੭॥੨੬॥
mukat jugat ravaal saadhoo; naanak. har nidh lahee |2|17|26|
Sant Singh KhalsaLiberation and worldly success come from the dust of the feet of the Holy Saints; Nanak has obtained the Lord's treasure. ||2||17||26||
Manmohan SinghSalvation and secular success abide in the dust of the saints feet, and Nanak has obtained Thus the Lord's treasure.
Manmohan Singh (Punjabi)ਮੋਖਸ਼ ਅਤੇ ਸੰਸਾਰੀ ਸਿੱਧਤਾ, ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਹਨ। ਨਾਨਕ ਨੂੰ ਸਾਹਿਬ ਦਾ ਇਹ ਖਜਾਨਾ ਪਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਾਧੂਓਂ ਕੀ ਚਰਨ ਧੂੜ ਜੋ ਹੈ ਮੁਕਤੀ ਕੀ ਜੁਗਤੀ ਰੂਪ, ਹਮ ਨੇ ਯਹ ਨਿਧਿ ਪਾਈ ਹੈ॥੨॥੧੭॥੨੬॥
Prof. Sahib Singhਤੇ, ਹੇ ਨਾਨਕ! ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ ॥੨॥੧੭॥੨੬॥ਪਦ ਅਰਥ ਮੁਕਤਿ ਜੁਗਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਵਸੀਲਾ। ਰਵਾਲ ਸਾਧੂ = ਗੁਰੂ ਦੀ ਚਰਨ-ਧੂੜ। ਨਿਧਿ = ਖ਼ਜ਼ਾਨਾ। ਲਹੀ = ਲੱਭਾ ॥੨॥੧੭॥੨੬॥
SikhNet (Spanish)Dice Nanak, este es el Maravilloso Tesoro que el Señor me ha revelado. (2‑17‑26)