ਗੂਜਰੀ ਮਹਲਾ ੫ ਘਰੁ ੪ ਚਉਪਦੇ ॥
goojaree mahalaa 5 ghar 4 chaupade |
Sant Singh KhalsaGoojaree, Fifth Mehl, Fourth House, Chau-Padhay:
Manmohan SinghGujri 5th Guru. Chaupade.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ।
SikhNet (Spanish)Guyeri, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's Grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਛਾਡਿ ਸਗਲ ਸਿਆਣਪਾ; ਸਾਧ ਸਰਣੀ ਆਉ ॥
chhaadd sagal siaanapaa; saadh saranee aau |
Sant Singh KhalsaGive up all your clever tricks, and seek the Sanctuary of the Holy Saint.
Manmohan SinghForsake all thy clevernesses and seek the saint Guru's protection.
Manmohan Singh (Punjabi)ਆਪਣੀਆਂ ਸਾਰੀਆਂ ਚਤੁਰਾਈਆਂ ਤਿਆਗ ਦੇ ਅਤੇ ਸੰਤ ਗੁਰਾਂ ਦੀ ਪਨਾਹ ਲੈ।
Fareedkot Teekaਹੇ ਮਨ! ਸਭ ਚਤੁਰਾਈਓਂ ਕੋ ਛੋਡ ਕਰ ਸਾਧੋਂ ਕੀ ਸਰਣ ਮੇਂ ਪ੍ਰਾਪਤ ਹੋ॥
Prof. Sahib Singh(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,ਪਦ ਅਰਥ ਸਗਲ = ਸਾਰੀਆਂ। ਸਾਧ = ਗੁਰੂ।
SikhNet (Spanish)Deja ya tu astucia y busca el Refugio de los Santos
ਪਾਰਬ੍ਰਹਮ ਪਰਮੇਸਰੋ; ਪ੍ਰਭੂ ਕੇ ਗੁਣ ਗਾਉ ॥੧॥
paarabraham paramesaro; prabhoo ke gun gaau |1|
Sant Singh KhalsaSing the Glorious Praises of the Supreme Lord God, the Transcendent Lord. ||1||
Manmohan SinghSing thou the praises of thy Transcendent Master the Lord God.
Manmohan Singh (Punjabi)ਤੂੰ ਆਪਣੇ ਪਰਮ ਪ੍ਰਭੂ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਪਾਰਬ੍ਰਹਮ ਪਰਮੇਸ੍ਵਰ ਪ੍ਰਭੂ ਕੇ ਗੁਣੋਂ ਕੋ ਗਾਉ॥੧॥
Prof. Sahib Singh(ਤੇ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ॥੧॥
SikhNet (Spanish)y canta la Alabanza de tu Señor Trascendente. (1)
ਰੇ ਚਿਤ; ਚਰਣ ਕਮਲ ਅਰਾਧਿ ॥
re chit; charan kamal araadh |
Sant Singh KhalsaO my consciousness, contemplate and adore the Lotus Feet of the Lord.
Manmohan SinghO my soul, ponder over the Lord's lotus feet.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਂਰਾਂ ਦਾ ਸਿਮਰਨ ਕਰ।
Fareedkot Teekaਰੇ ਚਿਤ! ਤੂੰ ਪ੍ਰਭੂ ਕੇ ਚਰਨਾਰਬਿੰਦ ਕਾ ਅਰਾਧਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,ਪਦ ਅਰਥ ਚਰਣ ਕਮਲ = ਸੋਹਣੇ ਕੋਮਲ ਚਰਨ (ਕੌਲ ਫੁੱਲ ਵਰਗੇ)।
SikhNet (Spanish)Oh mi mente, alaba los Pies de Loto de los Santos para que obtengas Paz
ਸਰਬ ਸੂਖ ਕਲਿਆਣ ਪਾਵਹਿ; ਮਿਟੈ ਸਗਲ ਉਪਾਧਿ ॥੧॥ ਰਹਾਉ ॥
sarab sookh kaliaan paaveh; mittai sagal upaadh |1| rahaau |
Sant Singh KhalsaYou shall obtain total peace and salvation, and all troubles shall depart. ||1||Pause||
Manmohan SinghThou shall obtain all peace and salvation and all thine woes shall depart. Pause.
Manmohan Singh (Punjabi)ਤੂੰ ਸਭ ਆਰਾਮ ਅਤੇ ਮੁਕਤੀ ਪਾ ਲਵਨੂੰਗੀ ਅਤੇ ਤੇਰੇ ਸਾਰੇ ਦੁੱਖੜੇ ਦੂਰ ਹੋ ਜਾਣਗੇ। ਠਹਿਰਾਉ।
Fareedkot Teekaਜਿਸ ਕਰ ਸਭ ਪ੍ਰਕਾਰ ਕੇ ਸੁਖ ਔ (ਕਲਿਆਣ) ਮੁਕਤਿ ਪ੍ਰਾਪਤ ਹੋਇ ਔਰ ਸਭ ਸੰਸਾਰਕ ਉਪਾਧੀਆਂ ਮਿਟਿ ਜਾਇਂ॥੧॥ ਰਹਾਉ ॥
Prof. Sahib Singhਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਉਪਾਧਿ = ਰੋਗ ॥੧॥ ਰਹਾਉ ॥
SikhNet (Spanish)y Emancipación y todas tus aflicciones desaparezcan. (1‑Pausa)
ਮਾਤ ਪਿਤਾ ਸੁਤ ਮੀਤ ਭਾਈ; ਤਿਸੁ ਬਿਨਾ ਨਹੀ ਕੋਇ ॥
maat pitaa sut meet bhaaee; tis binaa nahee koe |
Sant Singh KhalsaMother, father, children, friends and siblings - without the Lord, none of them are real.
Manmohan SinghMother, father, sons, friends and brothers without Him none of them is thine.
Manmohan Singh (Punjabi)ਮਾਂ, ਪਿਓ, ਪੁੱਤ੍ਰ, ਮਿੱਤਰ ਅਤੇ ਭਰਾ ਉਸ ਦੇ ਬਾਝੋਂ ਤੇਰਾ ਕੋਈ ਨਹੀਂ।
Fareedkot Teekaਮਾਤਾ ਪਿਤਾ ਪੁਤ੍ਰ ਭ੍ਰਾਤਾ, ਤਿਸ ਪ੍ਰਭੂ ਬਿਨਾ ਦੂਸਰਾ ਕੋਈ ਰਖ੍ਯਕ ਨਹੀਂ ਹੈ॥
Prof. Sahib Singhਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ।ਪਦ ਅਰਥ ਸੁਤ = ਪੁੱਤਰ। ਈਤ ਊਤ = ਇਸ ਲੋਕ ਤੇ ਪਰਲੋਕ ਵਿਚ।
SikhNet (Spanish)Sin Dios no hay nadie más a quien podamos llamar madre, padre, hijo, hermano o amigo,
ਈਤ ਊਤ. ਜੀਅ ਨਾਲਿ ਸੰਗੀ; ਸਰਬ ਰਵਿਆ ਸੋਇ ॥੨॥
eet aoot. jeea naal sangee; sarab raviaa soe |2|
Sant Singh KhalsaHere and hereafter, He is the companion of the soul; He is pervading everywhere. ||2||
Manmohan SinghHere and hereafter, He is with the soul as its companion and He the Lord is pervading everywhere.
Manmohan Singh (Punjabi)ਐਥੇ ਅਤੇ ਉਥੇ ਉਹ ਸੁਆਮੀ ਦੀ ਆਤਮਾ ਦੇ ਸਹਿਤ ਸਾਥੀ ਵੱਜੋਂ ਰਹਿੰਦਾ ਹੈ ਅਤੇ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਔ ਪਰਮੇਸ੍ਵਰ ਲੋਕ ਪ੍ਰਲੋਕ ਮੇਂ ਜੀਵ ਕੇ ਸਾਥ ਸੰਗੀ ਰਹਤਾ ਹੈ, ਸਰਬਤ੍ਰ ਮੇਂ ਸੋਈ ਰਮਣ ਕਰ ਰਹਾ ਹੈ॥੨॥
Prof. Sahib Singhਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ॥੨॥ਪਦ ਅਰਥ ਜੀਅ ਨਾਲਿ = ਜਿੰਦ ਦੇ ਨਾਲ। ਰਵਿਆ = ਵਿਆਪਕ ॥੨॥
SikhNet (Spanish)pues Él es nuestro Único Compañero del Alma aquí y aquí después, Él es Quien prevalece en todo. (2)
ਕੋਟਿ ਜਤਨ ਉਪਾਵ ਮਿਥਿਆ; ਕਛੁ ਨ ਆਵੈ ਕਾਮਿ ॥
kott jatan upaav mithiaa; kachh na aavai kaam |
Sant Singh KhalsaMillions of plans, tricks, and efforts are of no use, and serve no purpose.
Manmohan SinghMillions of devices designs and efforts are of no avail and serve no purpose.
Manmohan Singh (Punjabi)ਕ੍ਰੋੜਾਂ ਹੀ ਤਰੀਕੇ ਤੇ ਉਪਰਾਲੇ ਨਿਸਫਲ ਹਨ, ਅਤੇ ਕਿਸੇ ਭੀ ਕੰਮ ਨਹੀਂ ਆਉਂਦੇ।
Fareedkot Teekaਮਨ ਬਾਣੀ ਕੇ ਕਰੋੜੋਂ ਉਪਾਇ ਔ ਜਤਨ ਝੂਠੇ ਹੈਂ। ਇਨ ਮੇਂ ਸੇ ਕਛੁ ਭੀ ਪਰਲੋਕ ਮੇਂ ਕਾਮ ਨਹੀਂ ਆਉਤਾ॥
Prof. Sahib Singh(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ।ਪਦ ਅਰਥ ਕੋਟਿ = ਕ੍ਰੋੜਾਂ। ਮਿਥਿਆ = ਵਿਅਰਥ। ਕਾਮਿ = ਕੰਮ ਵਿਚ।
SikhNet (Spanish)Millones de maquinaciones y esfuerzos no te sirven de nada, la purificación
ਸਰਣਿ ਸਾਧੂ ਨਿਰਮਲਾ; ਗਤਿ ਹੋਇ. ਪ੍ਰਭ ਕੈ ਨਾਮਿ ॥੩॥
saran saadhoo niramalaa; gat hoe. prabh kai naam |3|
Sant Singh KhalsaIn the Sanctuary of the Holy, one becomes immaculate and pure, and obtains salvation, through the Name of God. ||3||
Manmohan SinghIn the sanctuary of the saints man becomes pure and obtains salvation by the Lord's Name.
Manmohan Singh (Punjabi)ਸੰਤਾਂ ਦੀ ਸ਼ਰਣਾਗਤ ਅੰਦਰ, ਬੰਦਾ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਦੁਆਰਾ ਉਹ ਮੋਖਸ਼ ਪਾ ਲੈਂਦਾ ਹੈ।
Fareedkot Teekaਕੇਵਲ ਸਾਧੂਓਂ ਕੀ ਸਰਨ ਮੇਂ ਆਉਨੇ ਸੇ ਜੀਵ ਨਿਰਮਲ ਸੁਧ ਹੋਤਾ ਹੈ ਔਰ ਪ੍ਰਭੂ ਕੇ ਨਾਮ ਮੇਂ (ਗਤਿ) ਮੁਕਤੀ ਪ੍ਰਾਪਤ ਹੋਤੀ ਹੈ॥੩॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੩॥ਪਦ ਅਰਥ ਨਿਰਮਲਾ = ਪਵਿਤ੍ਰ। ਗਤਿ = ਉੱਚੀ ਆਤਮਕ ਅਵਸਥਾ। ਨਾਮਿ = ਨਾਮ ਵਿਚ ਜੁੜਿਆਂ ॥੩॥
SikhNet (Spanish)se da sólo en el Santos de los Santos y la Emancipación únicamente se da a través del Nombre del Señor. (3)
ਅਗਮ ਦਇਆਲ ਪ੍ਰਭੂ ਊਚਾ; ਸਰਣਿ ਸਾਧੂ ਜੋਗੁ ॥
agam deaal prabhoo aoochaa; saran saadhoo jog |
Sant Singh KhalsaGod is profound and merciful, lofty and exalted; He gives Sanctuary to the Holy.
Manmohan SinghThe Inaccessible, compassionate and lofty Lord is potent to afford shelter to the saints.
Manmohan Singh (Punjabi)ਪਹੁੰਚ ਤੋਂ ਪਰੇ, ਕ੍ਰਿਪਾਲੂ ਅਤੇ ਬੁਲੰਦ ਸੁਆਮੀ, ਸੰਤਾਂ ਨੂੰ ਪਨਾਹ ਦੇਣ ਨੂੰ ਸਮਰਥ ਹੈ।
Fareedkot Teekaਅਗਮ ਦ੍ਯਾਲ ਪ੍ਰਭੂ ਜੋ ਸਭ ਸੇ ਊਚਾ ਹੈ, ਸੋਈ ਸਾਧੂਓਂ ਕੋ ਸਰਣ ਦੇਨੇ ਜੋਗ ਹੈ॥
Prof. Sahib Singhਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ।ਪਦ ਅਰਥ ਅਗਮ = ਅਪਹੁੰਚ। ਸਰਣਿ ਸਾਧੂ ਜੋਗੁ = ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ ਦੀ ਸਮਰਥਾ ਵਾਲਾ।
SikhNet (Spanish)El Señor es Insondable, Compasivo, lo más Alto de lo alto, el Único Refugio de los Santos.
ਤਿਸੁ ਪਰਾਪਤਿ ਨਾਨਕਾ; ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥
tis paraapat naanakaa; jis likhiaa dhur sanjog |4|1|27|
Sant Singh KhalsaHe alone obtains the Lord, O Nanak, who is blessed with such pre-ordained destiny to meet Him. ||4||1||27||
Manmohan SinghHe alone obtained the Lord, O Nanak, who is pre-ordained to meet Him.
Manmohan Singh (Punjabi)ਕੇਵਲ ਓਹੀ ਸੁਆਮੀ ਨੂੰ ਪਾਉਂਦਾ ਹੈ, ਹੇ ਨਾਨਕ! ਜਿਸ ਲਈ ਮੁੱਢ ਤੋਂ ਹੀ ਉਸ ਦਾ ਮਿਲਾਪ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਾਥੇ ਪਰ ਆਦਿ ਸੇ ਸੰਜੋਗੁ ਲਿਖਾ ਹੈ ਤਿਸ ਕੋ ਪ੍ਰਾਪਤਿ ਹੋਤਾ ਹੈ॥੪॥੧॥੨੭॥
Prof. Sahib Singhਹੇ ਨਾਨਕ! ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ॥੪॥੧॥੨੭॥ਪਦ ਅਰਥ ਜਿਸੁ ਲਿਖਿਆ = ਜਿਸ ਦੇ ਮੱਥੇ ਉਤੇ ਲਿਖਿਆ। ਧੁਰਿ = ਧੁਰ ਦਰਗਾਹ ਤੋਂ। ਸੰਜੋਗੁ = ਮਿਲਾਪ ॥੪॥੧॥੨੭॥
SikhNet (Spanish)Sólo Lo recibe, dice Nanak, aquél cuyo Destino esta así asignado por Dios. (4‑1‑27)