ਗੂਜਰੀ ਮਹਲਾ ੫ ॥
goojaree mahalaa 5 | Ang 500
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਕਬਹੂ; ਹਰਿ ਸਿਉ ਚੀਤੁ. ਨ ਲਾਇਓ ॥
kabahoo; har siau cheet. na laaeo | Ang 500
Sant Singh KhalsaYou never focused your consciousness on the Lord.
Manmohan SinghThou hast never fixed thy attention on God.
Manmohan Singh (Punjabi)ਤੂੰ ਕਦੇ ਭੀ ਆਪਣੀ ਬਿਰਤੀ ਵਾਹਿਗੁਰੂ ਨਾਲ ਨਹੀਂ ਜੋੜੀ।
Fareedkot Teekaਹੇ ਗੁਣ ਨਿਧਿ! ਮੈਨੇ ਕਬੀ ਤੇਰੇ ਸਿਮਰਨ ਮੇਂ ਚਿਤ ਨ ਲਗਾਇਆ॥
Prof. Sahib Singh(ਮਾਇਆ-ਮੋਹਿਆ ਜੀਵ) ਕਦੇ ਆਪਣਾ ਮਨ ਪਰਮਾਤਮਾ (ਦੇ ਚਰਨਾਂ) ਨਾਲ ਨਹੀਂ ਜੋੜਦਾ।ਪਦ ਅਰਥ ਕਬ ਹੂ = ਕਦੇ ਭੀ। ਸਿਉ = ਨਾਲ। ਨ ਲਾਇਓ = ਨਹੀਂ ਜੋੜਿਆ।
SikhNet (Spanish)No has enfocado tu Conciencia en el Señor.
ਧੰਧਾ ਕਰਤ. ਬਿਹਾਨੀ ਅਉਧਹਿ; ਗੁਣ ਨਿਧਿ ਨਾਮੁ. ਨ ਗਾਇਓ ॥੧॥ ਰਹਾਉ ॥
dhandhaa karat. bihaanee aaudheh; gun nidh naam. na gaaeo |1| rahaau | Ang 501
Sant Singh KhalsaYou have spent your life engaged in worldly pursuits; you have not sung the Glorious Praises of the treasure of the Naam. ||1||Pause||
Manmohan SinghThy life has passed in doing worldly deeds and thou hast not chanted the Name of the Treasury of excellences. Pause.
Manmohan Singh (Punjabi)ਦੁਨਿਆਵੀ ਕੰਮ-ਕਾਜ ਕਰਨ ਵਿੱਚ ਤੇਰੀ ਜਿੰਦਗੀ ਬੀਤ ਗਈ ਹੈ ਅਤੇ ਤੂੰ ਖੂਬੀਆਂ ਦੇ ਖਜਾਨੇ ਦੇ ਨਾਮ ਦਾ ਗਾਇਨ ਨਹੀਂ ਕੀਤਾ ਠਹਿਰਾਉ।
Fareedkot Teekaਸਾਰੀ ਉਮਰ ਸੰਸਾਰ ਕੇ ਧੰਧੇ ਕਰਨ ਮੇਂ ਬੀਤ ਗਈ ਔਰ ਤੇਰੇ ਨਾਮ ਕਾ ਗਾਯਨ ਨ ਕੀਆ॥੧॥ ਰਹਾਉ ॥
Prof. Sahib Singh(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ ॥ਪਦ ਅਰਥ ਬਿਹਾਨੀ = ਬੀਤ ਗਈ। ਅਉਧਹਿ = ਉਮਰ। ਗੁਣਿ ਨਿਧਿ ਨਾਮੁ = ਸਾਰੇ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਨਾਮ ॥੧॥ ਰਹਾਉ ॥
SikhNet (Spanish)Has pasado tu vida en la contienda, no has cantado las Gloriosas Alabanzas del Tesoro del Naam. (1‑Pausa)
ਕਉਡੀ ਕਉਡੀ ਜੋਰਤ ਕਪਟੇ; ਅਨਿਕ ਜੁਗਤਿ ਕਰਿ ਧਾਇਓ ॥
kauddee kauddee jorat kapatte; anik jugat kar dhaaeo | Ang 501
Sant Singh KhalsaShell by shell, you accumulate money; in various ways, you work for this.
Manmohan SinghThrough deception thou amasseth money shell by shell and in many ways thou strivest for this.
Manmohan Singh (Punjabi)ਠੱਗੀ-ਬੱਗੀ ਰਾਹੀਂ ਕੌਡੀ ਕੌਡੀ ਕਰ ਕੇ ਤੂੰ ਧਨ ਇਕੱਤਰ ਕਰਦਾ ਹੈਂ। ਇਸ ਦੀ ਖਾਤਰ ਤੂੰ ਅਨੇਕਾਂ ਤਰੀਕੇ ਧਾਰਨ ਕਰਦਾ ਹੈ।
Fareedkot Teekaਅਨੇਕ ਜੁਗਤਿ ਕਪਟ ਕੀ ਕਰ ਕਰ ਅਨੇਕ ਅਸਥਾਨੋਂ ਮੇਂ ਦੌੜਨੇ ਕਰ ਕੌਡੀ ਕੌਡੀ ਜੋੜੀ ਹੈ॥
Prof. Sahib Singhਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ।ਪਦ ਅਰਥ ਜੋਰਤ = ਜੋੜਦਿਆਂ, ਇਕੱਠੀ ਕਰਦਿਆਂ। ਕਪਟੇ = ਧੋਖੇ ਨਾਲ। ਜੁਗਤਿ = ਢੰਗ। ਧਾਇਓ = ਭਟਕਦਾ ਫਿਰਿਆ।
SikhNet (Spanish)Atesoras tus pequeñas moneditas con engaños, y de miles de formas luchas primero por esto y luego por lo otro,
ਬਿਸਰਤ ਪ੍ਰਭ. ਕੇਤੇ ਦੁਖ ਗਨੀਅਹਿ; ਮਹਾ ਮੋਹਨੀ ਖਾਇਓ ॥੧॥
bisarat prabh. kete dukh ganeeeh; mahaa mohanee khaaeo |1| Ang 501
Sant Singh KhalsaForgetting God, you suffer awful pain beyond measure, and you are consumed by the Great Enticer, Maya. ||1||
Manmohan SinghBy forgetting the Lord thou meetest with numberless calamities which cannot be counted and art eaten up by the chief fascinator the mammon.
Manmohan Singh (Punjabi)ਸੁਆਮੀ ਨੂੰ ਭੁਲਾ ਕੇ, ਅਣਗਿਣਤ ਮੁਸੀਬਤਾਂ ਭੋਗਦਾ ਹੈ, ਜੋ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਤੈਨੂੰ ਪਰਮ ਫਰੇਫਤਾ ਕਰਨ ਵਾਲੀ ਮਾਇਆ ਖਾ ਜਾਂਦੀ ਹੈ।
Fareedkot Teekaਜੋ ਆਪ ਕੋ ਭੂਲ ਗਿਆ ਹੂੰ, ਅਬ ਮੈਂ ਅਪਨੇ ਕਿਤਨੇ ਦੁਖੋਂ ਕੋ ਗਿਨੂੰ ਅਰਥਾਤ ਅਨਗਿਨਤ ਹੋ ਗਏ ਹੈਂ। ਮਹਾਂ ਮੋਹਨੀ ਮਾਇਆ ਨੇ ਮੈਨੂੰ ਖਾ ਲੀਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥ਪਦ ਅਰਥ ਕੇਤੇ = ਕਿਤਨੇ ਕੁ? ਗਨੀਅਹਿ = ਗਿਣੇ ਜਾ ਸਕਦੇ ਹਨ। ਮਹਾ ਮੋਹਨੀ = ਮਨ ਨੂੰ ਠੱਗਣ ਵਾਲੀ ਸਭ ਤੋਂ ਵੱਡੀ (ਮਾਇਆ)। ਖਾਇਓ = ਆਤਮਕ ਜੀਵਨ ਨੂੰ ਖਾ ਗਈ ॥੧॥
SikhNet (Spanish)y abandonando a tu Señor, un inmenso dolor invade tu ser y eres devorado por Maya, la gran embustera. (1)
ਕਰਹੁ ਅਨੁਗ੍ਰਹੁ. ਸੁਆਮੀ ਮੇਰੇ; ਗਨਹੁ ਨ. ਮੋਹਿ ਕਮਾਇਓ ॥
karahu anugrahu. suaamee mere; ganahu na. mohi kamaaeo | Ang 501
Sant Singh KhalsaShow Mercy to me, O my Lord and Master, and do not hold me to account for my actions.
Manmohan SinghShow mercy, O my Master and take not mine acts into account.
Manmohan Singh (Punjabi)ਮਿਹਰ ਧਾਰ, ਹੇ ਮਾਲਕ! ਅਤੇ ਮੇਰੇ ਕਰਮਾਂ ਨੂੰ ਹਿਸਾਬ ਕਿਤਾਬ ਵਿੱਚ ਨਾਂ ਲੈ।
Fareedkot Teekaਹੇ ਮੇਰੇ ਸੁਆਮੀ! ਮੇਰੇ ਪਰ ਅਨੁਗ੍ਰਹ ਕਰੋ ਔਰ ਮੇਰਾ ਕਮਾਇਆ ਹੂਆ ਔਗੁਨ ਨ ਗਿਨੋਂ॥
Prof. Sahib Singhਹੇ ਨਾਨਕ! (ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ।ਪਦ ਅਰਥ ਅਨੁਗ੍ਰਹੁ = ਕਿਰਪਾ। ਸੁਆਮੀ = ਹੇ ਸੁਆਮੀ! ਗਨਹੁ ਨ = ਨਾਹ ਵਿਚਾਰੋ, ਨਾਹ ਗਿਣੋ। ਮੋਹਿ ਕਮਾਇਓ = ਮੇਰੇ ਕੀਤੇ ਕਰਮਾਂ ਨੂੰ।੨। ਨੋਟ: ਲਫ਼ਜ਼ 'ਲਾਇਓ, ਗਾਇਓ' ਆਦਿਕ ਭੂਤਕਾਲ ਨੂੰ ਵਰਤਮਾਨ ਕਾਲ ਵਿਚ ਸਮਝਣਾ ਹੈ।
SikhNet (Spanish)Oh Señor, ten Misericordia de mí y no tomes mis acciones en cuenta;
ਗੋਬਿੰਦ ਦਇਆਲ ਕ੍ਰਿਪਾਲ. ਸੁਖ ਸਾਗਰ; ਨਾਨਕ. ਹਰਿ ਸਰਣਾਇਓ ॥੨॥੧੬॥੨੫॥
gobind deaal kripaal. sukh saagar; naanak. har saranaaeo |2|16|25| Ang 501
Sant Singh KhalsaO merciful and compassionate Lord God, ocean of peace, Nanak has taken to Your Sanctuary, Lord. ||2||16||25||
Manmohan SinghO Thou kind and compassionate Lord God Ocean of Peace Nanak has come under Thine protection.
Manmohan Singh (Punjabi)ਹੇ! ਠੰਢ ਚੈਨ ਦੇ ਸਮੁੰਦਰ, ਮਇਆਵਾਨ ਤੇ ਮਿਹਰਬਾਨ ਵਾਹਿਗੁਰੂ ਸੁਆਮੀ! ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੋਬਿੰਦ ਦ੍ਯਾਲ ਕ੍ਰਿਪਾ ਕਰਤਾ ਸੁਖੋਂ ਕੇ ਸਮੁੰਦ੍ਰ ਹਰਿ! ਮੈਂ ਤੇਰੀ ਸਰਣ ਆਇਆ ਹੂੰ॥੨॥੧੬॥੨੫॥
Prof. Sahib Singhਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ॥੨॥੧੬॥੨੫॥
SikhNet (Spanish)oh Compasivo y Todo Misericordioso Gobind, Océano de Paz, Nanak busca Tu Refugio. (2‑16‑25)