ੴ

ਸਿੱਖਬਾਣੀ · SikhBani

Ang 501

Sri Guru Granth Sahib · Raag Gujri · 5 shabads, 37 lines
Translations
Shabad Guru Arjan Dev Ji Raag Gujri continued from Ang 500

ਧੰਧਾ ਕਰਤ. ਬਿਹਾਨੀ ਅਉਧਹਿ; ਗੁਣ ਨਿਧਿ ਨਾਮੁ. ਨ ਗਾਇਓ ॥੧॥ ਰਹਾਉ ॥

dhandhaa karat. bihaanee aaudheh; gun nidh naam. na gaaeo |1| rahaau |

Sant Singh KhalsaYou have spent your life engaged in worldly pursuits; you have not sung the Glorious Praises of the treasure of the Naam. ||1||Pause||
Manmohan SinghThy life has passed in doing worldly deeds and thou hast not chanted the Name of the Treasury of excellences. Pause.
Manmohan Singh (Punjabi)ਦੁਨਿਆਵੀ ਕੰਮ-ਕਾਜ ਕਰਨ ਵਿੱਚ ਤੇਰੀ ਜਿੰਦਗੀ ਬੀਤ ਗਈ ਹੈ ਅਤੇ ਤੂੰ ਖੂਬੀਆਂ ਦੇ ਖਜਾਨੇ ਦੇ ਨਾਮ ਦਾ ਗਾਇਨ ਨਹੀਂ ਕੀਤਾ ਠਹਿਰਾਉ।
Fareedkot Teekaਸਾਰੀ ਉਮਰ ਸੰਸਾਰ ਕੇ ਧੰਧੇ ਕਰਨ ਮੇਂ ਬੀਤ ਗਈ ਔਰ ਤੇਰੇ ਨਾਮ ਕਾ ਗਾਯਨ ਨ ਕੀਆ॥੧॥ ਰਹਾਉ ॥
Prof. Sahib Singh(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ॥੧॥ ਰਹਾਉ ॥

ਪਦ ਅਰਥ ਬਿਹਾਨੀ = ਬੀਤ ਗਈ। ਅਉਧਹਿ = ਉਮਰ। ਗੁਣਿ ਨਿਧਿ ਨਾਮੁ = ਸਾਰੇ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਨਾਮ ॥੧॥ ਰਹਾਉ ॥

SikhNet (Spanish)Has pasado tu vida en la contienda, no has cantado las Gloriosas Alabanzas del Tesoro del Naam. (1‑Pausa)

ਕਉਡੀ ਕਉਡੀ ਜੋਰਤ ਕਪਟੇ; ਅਨਿਕ ਜੁਗਤਿ ਕਰਿ ਧਾਇਓ ॥

kauddee kauddee jorat kapatte; anik jugat kar dhaaeo |

Sant Singh KhalsaShell by shell, you accumulate money; in various ways, you work for this.
Manmohan SinghThrough deception thou amasseth money shell by shell and in many ways thou strivest for this.
Manmohan Singh (Punjabi)ਠੱਗੀ-ਬੱਗੀ ਰਾਹੀਂ ਕੌਡੀ ਕੌਡੀ ਕਰ ਕੇ ਤੂੰ ਧਨ ਇਕੱਤਰ ਕਰਦਾ ਹੈਂ। ਇਸ ਦੀ ਖਾਤਰ ਤੂੰ ਅਨੇਕਾਂ ਤਰੀਕੇ ਧਾਰਨ ਕਰਦਾ ਹੈ।
Fareedkot Teekaਅਨੇਕ ਜੁਗਤਿ ਕਪਟ ਕੀ ਕਰ ਕਰ ਅਨੇਕ ਅਸਥਾਨੋਂ ਮੇਂ ਦੌੜਨੇ ਕਰ ਕੌਡੀ ਕੌਡੀ ਜੋੜੀ ਹੈ॥
Prof. Sahib Singhਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ।

ਪਦ ਅਰਥ ਜੋਰਤ = ਜੋੜਦਿਆਂ, ਇਕੱਠੀ ਕਰਦਿਆਂ। ਕਪਟੇ = ਧੋਖੇ ਨਾਲ। ਜੁਗਤਿ = ਢੰਗ। ਧਾਇਓ = ਭਟਕਦਾ ਫਿਰਿਆ।

SikhNet (Spanish)Atesoras tus pequeñas moneditas con engaños, y de miles de formas luchas primero por esto y luego por lo otro,

ਬਿਸਰਤ ਪ੍ਰਭ. ਕੇਤੇ ਦੁਖ ਗਨੀਅਹਿ; ਮਹਾ ਮੋਹਨੀ ਖਾਇਓ ॥੧॥

bisarat prabh. kete dukh ganeeeh; mahaa mohanee khaaeo |1|

Sant Singh KhalsaForgetting God, you suffer awful pain beyond measure, and you are consumed by the Great Enticer, Maya. ||1||
Manmohan SinghBy forgetting the Lord thou meetest with numberless calamities which cannot be counted and art eaten up by the chief fascinator the mammon.
Manmohan Singh (Punjabi)ਸੁਆਮੀ ਨੂੰ ਭੁਲਾ ਕੇ, ਅਣਗਿਣਤ ਮੁਸੀਬਤਾਂ ਭੋਗਦਾ ਹੈ, ਜੋ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਤੈਨੂੰ ਪਰਮ ਫਰੇਫਤਾ ਕਰਨ ਵਾਲੀ ਮਾਇਆ ਖਾ ਜਾਂਦੀ ਹੈ।
Fareedkot Teekaਜੋ ਆਪ ਕੋ ਭੂਲ ਗਿਆ ਹੂੰ, ਅਬ ਮੈਂ ਅਪਨੇ ਕਿਤਨੇ ਦੁਖੋਂ ਕੋ ਗਿਨੂੰ ਅਰਥਾਤ ਅਨਗਿਨਤ ਹੋ ਗਏ ਹੈਂ। ਮਹਾਂ ਮੋਹਨੀ ਮਾਇਆ ਨੇ ਮੈਨੂੰ ਖਾ ਲੀਆ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ। ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ॥੧॥

ਪਦ ਅਰਥ ਕੇਤੇ = ਕਿਤਨੇ ਕੁ? ਗਨੀਅਹਿ = ਗਿਣੇ ਜਾ ਸਕਦੇ ਹਨ। ਮਹਾ ਮੋਹਨੀ = ਮਨ ਨੂੰ ਠੱਗਣ ਵਾਲੀ ਸਭ ਤੋਂ ਵੱਡੀ (ਮਾਇਆ)। ਖਾਇਓ = ਆਤਮਕ ਜੀਵਨ ਨੂੰ ਖਾ ਗਈ ॥੧॥

SikhNet (Spanish)y abandonando a tu Señor, un inmenso dolor invade tu ser y eres devorado por Maya, la gran embustera. (1)

ਕਰਹੁ ਅਨੁਗ੍ਰਹੁ. ਸੁਆਮੀ ਮੇਰੇ; ਗਨਹੁ ਨ. ਮੋਹਿ ਕਮਾਇਓ ॥

karahu anugrahu. suaamee mere; ganahu na. mohi kamaaeo |

Sant Singh KhalsaShow Mercy to me, O my Lord and Master, and do not hold me to account for my actions.
Manmohan SinghShow mercy, O my Master and take not mine acts into account.
Manmohan Singh (Punjabi)ਮਿਹਰ ਧਾਰ, ਹੇ ਮਾਲਕ! ਅਤੇ ਮੇਰੇ ਕਰਮਾਂ ਨੂੰ ਹਿਸਾਬ ਕਿਤਾਬ ਵਿੱਚ ਨਾਂ ਲੈ।
Fareedkot Teekaਹੇ ਮੇਰੇ ਸੁਆਮੀ! ਮੇਰੇ ਪਰ ਅਨੁਗ੍ਰਹ ਕਰੋ ਔਰ ਮੇਰਾ ਕਮਾਇਆ ਹੂਆ ਔਗੁਨ ਨ ਗਿਨੋਂ॥
Prof. Sahib Singhਹੇ ਨਾਨਕ! (ਆਖ-) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ।

ਪਦ ਅਰਥ ਅਨੁਗ੍ਰਹੁ = ਕਿਰਪਾ। ਸੁਆਮੀ = ਹੇ ਸੁਆਮੀ! ਗਨਹੁ ਨ = ਨਾਹ ਵਿਚਾਰੋ, ਨਾਹ ਗਿਣੋ। ਮੋਹਿ ਕਮਾਇਓ = ਮੇਰੇ ਕੀਤੇ ਕਰਮਾਂ ਨੂੰ।੨। ਨੋਟ: ਲਫ਼ਜ਼ 'ਲਾਇਓ, ਗਾਇਓ' ਆਦਿਕ ਭੂਤਕਾਲ ਨੂੰ ਵਰਤਮਾਨ ਕਾਲ ਵਿਚ ਸਮਝਣਾ ਹੈ।

SikhNet (Spanish)Oh Señor, ten Misericordia de mí y no tomes mis acciones en cuenta;

ਗੋਬਿੰਦ ਦਇਆਲ ਕ੍ਰਿਪਾਲ. ਸੁਖ ਸਾਗਰ; ਨਾਨਕ. ਹਰਿ ਸਰਣਾਇਓ ॥੨॥੧੬॥੨੫॥

gobind deaal kripaal. sukh saagar; naanak. har saranaaeo |2|16|25|

Sant Singh KhalsaO merciful and compassionate Lord God, ocean of peace, Nanak has taken to Your Sanctuary, Lord. ||2||16||25||
Manmohan SinghO Thou kind and compassionate Lord God Ocean of Peace Nanak has come under Thine protection.
Manmohan Singh (Punjabi)ਹੇ! ਠੰਢ ਚੈਨ ਦੇ ਸਮੁੰਦਰ, ਮਇਆਵਾਨ ਤੇ ਮਿਹਰਬਾਨ ਵਾਹਿਗੁਰੂ ਸੁਆਮੀ! ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਗੋਬਿੰਦ ਦ੍ਯਾਲ ਕ੍ਰਿਪਾ ਕਰਤਾ ਸੁਖੋਂ ਕੇ ਸਮੁੰਦ੍ਰ ਹਰਿ! ਮੈਂ ਤੇਰੀ ਸਰਣ ਆਇਆ ਹੂੰ॥੨॥੧੬॥੨੫॥
Prof. Sahib Singhਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ॥੨॥੧੬॥੨੫॥
SikhNet (Spanish)oh Compasivo y Todo Misericordioso Gobind, Océano de Paz, Nanak busca Tu Refugio. (2‑16‑25)

Open this shabad (7 lines, Angs 500-501) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਰਸਨਾ; ਰਾਮ ਰਾਮ ਰਵੰਤ ॥

rasanaa; raam raam ravant |

Sant Singh KhalsaWith your tongue, chant the Lord's Name, Raam, Raam.
Manmohan SinghWith thy tongue repeat thou the Lord's Name.
Manmohan Singh (Punjabi)ਆਪਣੀ ਜੀਭ੍ਹ ਦੇ ਨਾਲ ਤੂੰ ਸੁਆਮੀ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਭਾਈ! ਰਸਨਾ ਕਰ ਕੇ ਰਾਮ ਰਾਮ (ਰਵੰਤ) ਜਪਤੇ ਰਹੋ॥
Prof. Sahib Singhਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ।

ਪਦ ਅਰਥ ਰਸਨਾ = ਜੀਭ (ਨਾਲ)। ਰਵੰਤ = ਜਪਦਾ ਰਹੁ।

SikhNet (Spanish)Mis labios recitan siempre el Nombre del Señor y abandonando todo lo demás,

ਛੋਡਿ ਆਨ ਬਿਉਹਾਰ ਮਿਥਿਆ; ਭਜੁ ਸਦਾ ਭਗਵੰਤ ॥੧॥ ਰਹਾਉ ॥

chhodd aan biauhaar mithiaa; bhaj sadaa bhagavant |1| rahaau |

Sant Singh KhalsaRenounce other false occupations, and vibrate forever on the Lord God. ||1||Pause||
Manmohan SinghForsake thou other false occupations and ever meditate on the Fortunate Lord. Pause.
Manmohan Singh (Punjabi)ਤੂੰ ਹੋਰ ਝੂਠੇ ਕਾਰ ਵਿਹਾਰ ਤਿਆਗ ਦੇ ਅਤੇ ਹਮੇਸ਼ਾਂ ਹੀ ਭਾਗਾਂ ਵਾਲੇ ਸੁਆਮੀ ਦਾ ਸਿਮਰਨ ਕਰ। ਠਹਿਰਾਉ।
Fareedkot Teekaਆਨ ਮਿਥ੍ਯਾ ਬਿਵਹਾਰੋਂ ਕੋ ਤ੍ਯਾਗ ਕਰ ਕੇ ਸਦੀਵ ਕਾਲ ਭਗਵੰਤ ਕਾ ਭਜਨ ਕਰੋ॥੧॥ ਰਹਾਉ ॥
Prof. Sahib Singhਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ॥੧॥ ਰਹਾਉ ॥

ਪਦ ਅਰਥ ਛੋਡਿ = ਛੱਡ ਕੇ। ਮਿਥਿਆ = ਝੂਠੇ, ਨਾਸਵੰਤ। ਆਨ = ਹੋਰ। ਭਗਵੰਤ = ਭਗਵਾਨ ॥੧॥ ਰਹਾਉ ॥

SikhNet (Spanish)contemplo a nadie más que a Dios. (1‑Pausa)

ਨਾਮੁ ਏਕੁ ਅਧਾਰੁ ਭਗਤਾ; ਈਤ ਆਗੈ ਟੇਕ ॥

naam ek adhaar bhagataa; eet aagai ttek |

Sant Singh KhalsaThe One Name is the support of His devotees; in this world, and in the world hereafter, it is their anchor and support.
Manmohan SinghThe Name alone is His Saints sustenance and in this world and the world beyond it is their prop.
Manmohan Singh (Punjabi)ਕੇਵਲ ਨਾਮ ਹੀ ਉਸ ਦੇ ਸੰਤਾਂ ਦਾ ਆਹਾਰ ਹੈ। ਇਸ ਲੋਕ ਅਤੇ ਪ੍ਰਲੋਕ ਵਿੱਚ ਇਹ ਉਨ੍ਹਾਂ ਦਾ ਆਸਰਾ ਹੈ।
Fareedkot Teekaਭਗਤੋਂ ਕੋ ਏਕ ਨਾਮੁ ਹੀ ਕਾ ਅਧਾਰ ਹੈ, (ਈਤ) ਇਸ ਲੋਕ ਮੇਂ ਭੀ ਅਰ ਆਗੇ ਪ੍ਰਲੋਕ ਮੇਂ ਭੀ ਨਾਮ ਕੀ ਟੇਕ ਹੈ॥
Prof. Sahib Singhਉਨ੍ਹਾਂ ਲਈ ਤੇਰਾ ਨਾਮ ਹੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ,

ਪਦ ਅਰਥ ਆਧਾਰੁ = ਆਸਰਾ। ਈਤ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਟੇਕ = ਸਹਾਰਾ।

SikhNet (Spanish)El Nombre del Señor es el Único Soporte de los Devotos; sí, es lo Primordial aquí y aquí después.

ਕਰਿ ਕ੍ਰਿਪਾ ਗੋਬਿੰਦ ਦੀਆ; ਗੁਰ ਗਿਆਨੁ ਬੁਧਿ ਬਿਬੇਕ ॥੧॥

kar kripaa gobind deea; gur giaan budh bibek |1|

Sant Singh KhalsaIn His mercy and kindness, the Guru has given me the divine wisdom of God, and a discriminating intellect. ||1||
Manmohan SinghThe Guru has mercifully given me the Lord's gnosis and the discerning intellect.
Manmohan Singh (Punjabi)ਦਇਆ ਧਾਰ ਕੇ ਗੁਰਾਂ ਨੇ ਮੈਨੂੰ ਸਾਹਿਬ ਦੀ ਗਿਆਤ ਅਤੇ ਵਿਚਾਰ ਵਾਲੀ ਅਕਲ ਦਿੱਤੀ ਹੈ।
Fareedkot Teekaਗੋਬਿੰਦ ਕੀ ਕ੍ਰਿਪਾ ਕਰ ਕੇ ਗੁਰੋਂ ਨੇ ਬੁਧਿ ਮੇਂ ਬਿਬੇਕ ਗ੍ਯਾਨ ਦੀਆ ਵਾ (ਬਿਬੇਕ) ਜੀਵ ਈਸਰ ਕੀ ਏਕਤਾ ਕਾ ਗ੍ਯਾਨੁ ਦੀਆ ਹੈ॥੧॥
Prof. Sahib Singhਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ, ਹੇ ਗੋਬਿੰਦ! ॥੧॥

ਪਦ ਅਰਥ ਗੋਬਿੰਦ = ਹੇ ਗੋਬਿੰਦ! ਗਿਆਨੁ = ਆਤਮਕ ਜੀਵਨ ਦੀ ਸੂਝ। ਬਿਬੇਕ ਬੁਧਿ = ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ॥੧॥

SikhNet (Spanish)Teniendo Piedad de mí, mi Guru me ha bendecido con la Sabiduría y con una Conciencia despierta. (1)

ਕਰਣ ਕਾਰਣ ਸੰਮ੍ਰਥ ਸ੍ਰੀਧਰ; ਸਰਣਿ ਤਾ ਕੀ ਗਹੀ ॥

karan kaaran samrath sreedhar; saran taa kee gahee |

Sant Singh KhalsaThe all-powerful Lord is the Creator, the Cause of causes; He is the Master of wealth - I seek His Sanctuary.
Manmohan SinghThe Omnipotent Lord is the cause of all causes and the Master of wealth and His refuge. I have sought.
Manmohan Singh (Punjabi)ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੂ ਅਤੇ ਧਨ-ਦੌਲਤ ਦਾ ਮਾਲਕ ਹੈ, ਉਸ ਦੀ ਪਨਾਹ ਮੈਂ ਪਕੜੀ ਹੈ।
Fareedkot Teekaਸ੍ਰੀ ਧਰ ਜੋ ਕਰਨ ਕਾਰਨ ਸਮਰਥ ਹੈਂ, ਤਿਸ ਕੀ ਹਮਨੇ ਸਰਨ ਪਕੜੀ ਹੈ॥
Prof. Sahib Singhਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ (ਮਾਇਆ) ਦਾ ਪਤੀ ਹੈ,

ਪਦ ਅਰਥ ਕਰਣ = ਜਗਤ। ਕਾਰਣੁ = ਮੂਲ। ਸਮ੍ਰਥ = ਸਾਰੀਆਂ ਤਾਕਤਾਂ ਵਾਲਾ। ਸ੍ਰੀਧਰ = ਲੱਛਮੀ-ਪਤੀ। ਤਾ ਕੀ = ਉਸ (ਹਰੀ) ਦੀ। ਗਹੀ = ਫੜੀ।

SikhNet (Spanish)He buscado el Refugio de mi Señor Creador, la Causa de causas, el Maestro de Lakshmi. La Emancipación y el Sendero Espiritual están debajo del Polvo de los Pies de los Santos.

ਮੁਕਤਿ ਜੁਗਤਿ ਰਵਾਲ ਸਾਧੂ; ਨਾਨਕ. ਹਰਿ ਨਿਧਿ ਲਹੀ ॥੨॥੧੭॥੨੬॥

mukat jugat ravaal saadhoo; naanak. har nidh lahee |2|17|26|

Sant Singh KhalsaLiberation and worldly success come from the dust of the feet of the Holy Saints; Nanak has obtained the Lord's treasure. ||2||17||26||
Manmohan SinghSalvation and secular success abide in the dust of the saints feet, and Nanak has obtained Thus the Lord's treasure.
Manmohan Singh (Punjabi)ਮੋਖਸ਼ ਅਤੇ ਸੰਸਾਰੀ ਸਿੱਧਤਾ, ਸੰਤਾਂ ਦੇ ਪੈਰਾਂ ਦੀ ਧੂੜ ਵਿੱਚ ਹਨ। ਨਾਨਕ ਨੂੰ ਸਾਹਿਬ ਦਾ ਇਹ ਖਜਾਨਾ ਪਰਾਪਤ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਸਾਧੂਓਂ ਕੀ ਚਰਨ ਧੂੜ ਜੋ ਹੈ ਮੁਕਤੀ ਕੀ ਜੁਗਤੀ ਰੂਪ, ਹਮ ਨੇ ਯਹ ਨਿਧਿ ਪਾਈ ਹੈ॥੨॥੧੭॥੨੬॥
Prof. Sahib Singhਤੇ, ਹੇ ਨਾਨਕ! ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ ॥੨॥੧੭॥੨੬॥

ਪਦ ਅਰਥ ਮੁਕਤਿ ਜੁਗਤਿ = ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਵਸੀਲਾ। ਰਵਾਲ ਸਾਧੂ = ਗੁਰੂ ਦੀ ਚਰਨ-ਧੂੜ। ਨਿਧਿ = ਖ਼ਜ਼ਾਨਾ। ਲਹੀ = ਲੱਭਾ ॥੨॥੧੭॥੨੬॥

SikhNet (Spanish)Dice Nanak, este es el Maravilloso Tesoro que el Señor me ha revelado. (2‑17‑26)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ਘਰੁ ੪ ਚਉਪਦੇ ॥

goojaree mahalaa 5 ghar 4 chaupade |

Sant Singh KhalsaGoojaree, Fifth Mehl, Fourth House, Chau-Padhay:
Manmohan SinghGujri 5th Guru. Chaupade.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਗੂਜਰੀ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ਪਦ ਅਰਥ ਚਉਪਦੇ = ਚਾਰ ਬੰਦਾਂ ਵਾਲੇ ਸ਼ਬਦ।

SikhNet (Spanish)Guyeri, Mejl Guru Aryan, Quinto Canal Divino, Chau-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's Grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਛਾਡਿ ਸਗਲ ਸਿਆਣਪਾ; ਸਾਧ ਸਰਣੀ ਆਉ ॥

chhaadd sagal siaanapaa; saadh saranee aau |

Sant Singh KhalsaGive up all your clever tricks, and seek the Sanctuary of the Holy Saint.
Manmohan SinghForsake all thy clevernesses and seek the saint Guru's protection.
Manmohan Singh (Punjabi)ਆਪਣੀਆਂ ਸਾਰੀਆਂ ਚਤੁਰਾਈਆਂ ਤਿਆਗ ਦੇ ਅਤੇ ਸੰਤ ਗੁਰਾਂ ਦੀ ਪਨਾਹ ਲੈ।
Fareedkot Teekaਹੇ ਮਨ! ਸਭ ਚਤੁਰਾਈਓਂ ਕੋ ਛੋਡ ਕਰ ਸਾਧੋਂ ਕੀ ਸਰਣ ਮੇਂ ਪ੍ਰਾਪਤ ਹੋ॥
Prof. Sahib Singh(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ) ਸਾਰੀਆਂ ਸਿਆਣਪਾਂ ਛੱਡ ਦੇਹ, ਗੁਰੂ ਦਾ ਆਸਰਾ ਲੈ,

ਪਦ ਅਰਥ ਸਗਲ = ਸਾਰੀਆਂ। ਸਾਧ = ਗੁਰੂ।

SikhNet (Spanish)Deja ya tu astucia y busca el Refugio de los Santos

ਪਾਰਬ੍ਰਹਮ ਪਰਮੇਸਰੋ; ਪ੍ਰਭੂ ਕੇ ਗੁਣ ਗਾਉ ॥੧॥

paarabraham paramesaro; prabhoo ke gun gaau |1|

Sant Singh KhalsaSing the Glorious Praises of the Supreme Lord God, the Transcendent Lord. ||1||
Manmohan SinghSing thou the praises of thy Transcendent Master the Lord God.
Manmohan Singh (Punjabi)ਤੂੰ ਆਪਣੇ ਪਰਮ ਪ੍ਰਭੂ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
Fareedkot Teekaਪਾਰਬ੍ਰਹਮ ਪਰਮੇਸ੍ਵਰ ਪ੍ਰਭੂ ਕੇ ਗੁਣੋਂ ਕੋ ਗਾਉ॥੧॥
Prof. Sahib Singh(ਤੇ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ॥੧॥
SikhNet (Spanish)y canta la Alabanza de tu Señor Trascendente. (1)

ਰੇ ਚਿਤ; ਚਰਣ ਕਮਲ ਅਰਾਧਿ ॥

re chit; charan kamal araadh |

Sant Singh KhalsaO my consciousness, contemplate and adore the Lotus Feet of the Lord.
Manmohan SinghO my soul, ponder over the Lord's lotus feet.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਦੇ ਕੰਵਲ ਪੈਂਰਾਂ ਦਾ ਸਿਮਰਨ ਕਰ।
Fareedkot Teekaਰੇ ਚਿਤ! ਤੂੰ ਪ੍ਰਭੂ ਕੇ ਚਰਨਾਰਬਿੰਦ ਕਾ ਅਰਾਧਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,

ਪਦ ਅਰਥ ਚਰਣ ਕਮਲ = ਸੋਹਣੇ ਕੋਮਲ ਚਰਨ (ਕੌਲ ਫੁੱਲ ਵਰਗੇ)।

SikhNet (Spanish)Oh mi mente, alaba los Pies de Loto de los Santos para que obtengas Paz

ਸਰਬ ਸੂਖ ਕਲਿਆਣ ਪਾਵਹਿ; ਮਿਟੈ ਸਗਲ ਉਪਾਧਿ ॥੧॥ ਰਹਾਉ ॥

sarab sookh kaliaan paaveh; mittai sagal upaadh |1| rahaau |

Sant Singh KhalsaYou shall obtain total peace and salvation, and all troubles shall depart. ||1||Pause||
Manmohan SinghThou shall obtain all peace and salvation and all thine woes shall depart. Pause.
Manmohan Singh (Punjabi)ਤੂੰ ਸਭ ਆਰਾਮ ਅਤੇ ਮੁਕਤੀ ਪਾ ਲਵਨੂੰਗੀ ਅਤੇ ਤੇਰੇ ਸਾਰੇ ਦੁੱਖੜੇ ਦੂਰ ਹੋ ਜਾਣਗੇ। ਠਹਿਰਾਉ।
Fareedkot Teekaਜਿਸ ਕਰ ਸਭ ਪ੍ਰਕਾਰ ਕੇ ਸੁਖ ਔ (ਕਲਿਆਣ) ਮੁਕਤਿ ਪ੍ਰਾਪਤ ਹੋਇ ਔਰ ਸਭ ਸੰਸਾਰਕ ਉਪਾਧੀਆਂ ਮਿਟਿ ਜਾਇਂ॥੧॥ ਰਹਾਉ ॥
Prof. Sahib Singhਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਉਪਾਧਿ = ਰੋਗ ॥੧॥ ਰਹਾਉ ॥

SikhNet (Spanish)y Emancipación y todas tus aflicciones desaparezcan. (1‑Pausa)

ਮਾਤ ਪਿਤਾ ਸੁਤ ਮੀਤ ਭਾਈ; ਤਿਸੁ ਬਿਨਾ ਨਹੀ ਕੋਇ ॥

maat pitaa sut meet bhaaee; tis binaa nahee koe |

Sant Singh KhalsaMother, father, children, friends and siblings - without the Lord, none of them are real.
Manmohan SinghMother, father, sons, friends and brothers without Him none of them is thine.
Manmohan Singh (Punjabi)ਮਾਂ, ਪਿਓ, ਪੁੱਤ੍ਰ, ਮਿੱਤਰ ਅਤੇ ਭਰਾ ਉਸ ਦੇ ਬਾਝੋਂ ਤੇਰਾ ਕੋਈ ਨਹੀਂ।
Fareedkot Teekaਮਾਤਾ ਪਿਤਾ ਪੁਤ੍ਰ ਭ੍ਰਾਤਾ, ਤਿਸ ਪ੍ਰਭੂ ਬਿਨਾ ਦੂਸਰਾ ਕੋਈ ਰਖ੍ਯਕ ਨਹੀਂ ਹੈ॥
Prof. Sahib Singhਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ-ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ।

ਪਦ ਅਰਥ ਸੁਤ = ਪੁੱਤਰ। ਈਤ ਊਤ = ਇਸ ਲੋਕ ਤੇ ਪਰਲੋਕ ਵਿਚ।

SikhNet (Spanish)Sin Dios no hay nadie más a quien podamos llamar madre, padre, hijo, hermano o amigo,

ਈਤ ਊਤ. ਜੀਅ ਨਾਲਿ ਸੰਗੀ; ਸਰਬ ਰਵਿਆ ਸੋਇ ॥੨॥

eet aoot. jeea naal sangee; sarab raviaa soe |2|

Sant Singh KhalsaHere and hereafter, He is the companion of the soul; He is pervading everywhere. ||2||
Manmohan SinghHere and hereafter, He is with the soul as its companion and He the Lord is pervading everywhere.
Manmohan Singh (Punjabi)ਐਥੇ ਅਤੇ ਉਥੇ ਉਹ ਸੁਆਮੀ ਦੀ ਆਤਮਾ ਦੇ ਸਹਿਤ ਸਾਥੀ ਵੱਜੋਂ ਰਹਿੰਦਾ ਹੈ ਅਤੇ ਸਾਰੇ ਵਿਆਪਕ ਹੋ ਰਿਹਾ ਹੈ।
Fareedkot Teekaਔ ਪਰਮੇਸ੍ਵਰ ਲੋਕ ਪ੍ਰਲੋਕ ਮੇਂ ਜੀਵ ਕੇ ਸਾਥ ਸੰਗੀ ਰਹਤਾ ਹੈ, ਸਰਬਤ੍ਰ ਮੇਂ ਸੋਈ ਰਮਣ ਕਰ ਰਹਾ ਹੈ॥੨॥
Prof. Sahib Singhਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ॥੨॥

ਪਦ ਅਰਥ ਜੀਅ ਨਾਲਿ = ਜਿੰਦ ਦੇ ਨਾਲ। ਰਵਿਆ = ਵਿਆਪਕ ॥੨॥

SikhNet (Spanish)pues Él es nuestro Único Compañero del Alma aquí y aquí después, Él es Quien prevalece en todo. (2)

ਕੋਟਿ ਜਤਨ ਉਪਾਵ ਮਿਥਿਆ; ਕਛੁ ਨ ਆਵੈ ਕਾਮਿ ॥

kott jatan upaav mithiaa; kachh na aavai kaam |

Sant Singh KhalsaMillions of plans, tricks, and efforts are of no use, and serve no purpose.
Manmohan SinghMillions of devices designs and efforts are of no avail and serve no purpose.
Manmohan Singh (Punjabi)ਕ੍ਰੋੜਾਂ ਹੀ ਤਰੀਕੇ ਤੇ ਉਪਰਾਲੇ ਨਿਸਫਲ ਹਨ, ਅਤੇ ਕਿਸੇ ਭੀ ਕੰਮ ਨਹੀਂ ਆਉਂਦੇ।
Fareedkot Teekaਮਨ ਬਾਣੀ ਕੇ ਕਰੋੜੋਂ ਉਪਾਇ ਔ ਜਤਨ ਝੂਠੇ ਹੈਂ। ਇਨ ਮੇਂ ਸੇ ਕਛੁ ਭੀ ਪਰਲੋਕ ਮੇਂ ਕਾਮ ਨਹੀਂ ਆਉਤਾ॥
Prof. Sahib Singh(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕ੍ਰੋੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ।

ਪਦ ਅਰਥ ਕੋਟਿ = ਕ੍ਰੋੜਾਂ। ਮਿਥਿਆ = ਵਿਅਰਥ। ਕਾਮਿ = ਕੰਮ ਵਿਚ।

SikhNet (Spanish)Millones de maquinaciones y esfuerzos no te sirven de nada, la purificación

ਸਰਣਿ ਸਾਧੂ ਨਿਰਮਲਾ; ਗਤਿ ਹੋਇ. ਪ੍ਰਭ ਕੈ ਨਾਮਿ ॥੩॥

saran saadhoo niramalaa; gat hoe. prabh kai naam |3|

Sant Singh KhalsaIn the Sanctuary of the Holy, one becomes immaculate and pure, and obtains salvation, through the Name of God. ||3||
Manmohan SinghIn the sanctuary of the saints man becomes pure and obtains salvation by the Lord's Name.
Manmohan Singh (Punjabi)ਸੰਤਾਂ ਦੀ ਸ਼ਰਣਾਗਤ ਅੰਦਰ, ਬੰਦਾ ਪਵਿੱਤ੍ਰ ਹੋ ਜਾਂਦਾ ਹੈ ਅਤੇ ਸੁਆਮੀ ਦੇ ਨਾਮ ਦੁਆਰਾ ਉਹ ਮੋਖਸ਼ ਪਾ ਲੈਂਦਾ ਹੈ।
Fareedkot Teekaਕੇਵਲ ਸਾਧੂਓਂ ਕੀ ਸਰਨ ਮੇਂ ਆਉਨੇ ਸੇ ਜੀਵ ਨਿਰਮਲ ਸੁਧ ਹੋਤਾ ਹੈ ਔਰ ਪ੍ਰਭੂ ਕੇ ਨਾਮ ਮੇਂ (ਗਤਿ) ਮੁਕਤੀ ਪ੍ਰਾਪਤ ਹੋਤੀ ਹੈ॥੩॥
Prof. Sahib Singhਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ॥੩॥

ਪਦ ਅਰਥ ਨਿਰਮਲਾ = ਪਵਿਤ੍ਰ। ਗਤਿ = ਉੱਚੀ ਆਤਮਕ ਅਵਸਥਾ। ਨਾਮਿ = ਨਾਮ ਵਿਚ ਜੁੜਿਆਂ ॥੩॥

SikhNet (Spanish)se da sólo en el Santos de los Santos y la Emancipación únicamente se da a través del Nombre del Señor. (3)

ਅਗਮ ਦਇਆਲ ਪ੍ਰਭੂ ਊਚਾ; ਸਰਣਿ ਸਾਧੂ ਜੋਗੁ ॥

agam deaal prabhoo aoochaa; saran saadhoo jog |

Sant Singh KhalsaGod is profound and merciful, lofty and exalted; He gives Sanctuary to the Holy.
Manmohan SinghThe Inaccessible, compassionate and lofty Lord is potent to afford shelter to the saints.
Manmohan Singh (Punjabi)ਪਹੁੰਚ ਤੋਂ ਪਰੇ, ਕ੍ਰਿਪਾਲੂ ਅਤੇ ਬੁਲੰਦ ਸੁਆਮੀ, ਸੰਤਾਂ ਨੂੰ ਪਨਾਹ ਦੇਣ ਨੂੰ ਸਮਰਥ ਹੈ।
Fareedkot Teekaਅਗਮ ਦ੍ਯਾਲ ਪ੍ਰਭੂ ਜੋ ਸਭ ਸੇ ਊਚਾ ਹੈ, ਸੋਈ ਸਾਧੂਓਂ ਕੋ ਸਰਣ ਦੇਨੇ ਜੋਗ ਹੈ॥
Prof. Sahib Singhਅਪਹੁੰਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ।

ਪਦ ਅਰਥ ਅਗਮ = ਅਪਹੁੰਚ। ਸਰਣਿ ਸਾਧੂ ਜੋਗੁ = ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ ਦੀ ਸਮਰਥਾ ਵਾਲਾ।

SikhNet (Spanish)El Señor es Insondable, Compasivo, lo más Alto de lo alto, el Único Refugio de los Santos.

ਤਿਸੁ ਪਰਾਪਤਿ ਨਾਨਕਾ; ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥

tis paraapat naanakaa; jis likhiaa dhur sanjog |4|1|27|

Sant Singh KhalsaHe alone obtains the Lord, O Nanak, who is blessed with such pre-ordained destiny to meet Him. ||4||1||27||
Manmohan SinghHe alone obtained the Lord, O Nanak, who is pre-ordained to meet Him.
Manmohan Singh (Punjabi)ਕੇਵਲ ਓਹੀ ਸੁਆਮੀ ਨੂੰ ਪਾਉਂਦਾ ਹੈ, ਹੇ ਨਾਨਕ! ਜਿਸ ਲਈ ਮੁੱਢ ਤੋਂ ਹੀ ਉਸ ਦਾ ਮਿਲਾਪ ਲਿਖਿਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਮਾਥੇ ਪਰ ਆਦਿ ਸੇ ਸੰਜੋਗੁ ਲਿਖਾ ਹੈ ਤਿਸ ਕੋ ਪ੍ਰਾਪਤਿ ਹੋਤਾ ਹੈ॥੪॥੧॥੨੭॥
Prof. Sahib Singhਹੇ ਨਾਨਕ! ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੁੰਦਾ ਹੈ ॥੪॥੧॥੨੭॥

ਪਦ ਅਰਥ ਜਿਸੁ ਲਿਖਿਆ = ਜਿਸ ਦੇ ਮੱਥੇ ਉਤੇ ਲਿਖਿਆ। ਧੁਰਿ = ਧੁਰ ਦਰਗਾਹ ਤੋਂ। ਸੰਜੋਗੁ = ਮਿਲਾਪ ॥੪॥੧॥੨੭॥

SikhNet (Spanish)Sólo Lo recibe, dice Nanak, aquél cuyo Destino esta así asignado por Dios. (4‑1‑27)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਆਪਨਾ ਗੁਰੁ. ਸੇਵਿ ਸਦ ਹੀ; ਰਮਹੁ ਗੁਣ ਗੋਬਿੰਦ ॥

aapanaa gur. sev sad hee; ramahu gun gobind |

Sant Singh KhalsaServe your Guru forever, and chant the Glorious Praises of the Lord of the Universe.
Manmohan SinghEver serve thy Guru and utter the praises of God the World-Lord.
Manmohan Singh (Punjabi)ਹਮੇਸ਼ਾਂ ਹੀ ਆਪਣੇ ਗੁਰਾਂ ਦੀ ਟਹਿਲ ਕਮਾ ਅਤੇ ਸ੍ਰਿਸ਼ਟੀ ਦੇ ਸੁਆਮੀ ਵਾਹਿਗੁਰੂ ਦੀ ਸਿਫ਼ਤ ਸਲਾਹ ਉਚਾਰਨ ਕਰ।
Fareedkot Teekaਤਾਂ ਤੇ ਅਪਨੇ ਗੁਰੋਂ ਕਾ ਨਿਤ੍ਯ ਸਿਮਰਣ ਕਰ ਔਰ ਗੋਬਿੰਦ ਕੇ ਗੁਣੋਂ ਮੇਂ ਰਮਣ ਕਰੋ, ਭਾਵ ਪ੍ਰਵਿਰਤ ਹੋਵੋ॥
Prof. Sahib Singhਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ,

ਪਦ ਅਰਥ ਗੁਰੁ ਸੇਵਿ = ਗੁਰੂ ਦੀ ਸਰਨ ਪੈ ਕੇ। ਸਦ = ਸਦਾ। ਰਮਹੁ = ਚੇਤੇ ਕਰਦਾ ਰਹੁ।

SikhNet (Spanish)Medita siempre en tu Guru; sí, recita la Alabanza del Señor.

ਸਾਸਿ ਸਾਸਿ ਅਰਾਧਿ ਹਰਿ ਹਰਿ; ਲਹਿ ਜਾਇ ਮਨ ਕੀ ਚਿੰਦ ॥੧॥

saas saas araadh har har; leh jaae man kee chind |1|

Sant Singh KhalsaWith each and every breath, worship the Lord, Har, Har, in adoration, and the anxiety of your mind will be dispelled. ||1||
Manmohan SinghBy remembering the Lord God with every breath, mind's anxiety is removed.
Manmohan Singh (Punjabi)ਹਰ ਇਕ ਸੁਆਸ ਨਾਲ ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ ਚਿੱਤ ਦੀ ਚਿੰਤਾ ਦੂਰ ਹੋ ਜਾਂਦੀ ਹੈ।
Fareedkot Teekaਸ੍ਵਾਸ ਸ੍ਵਾਸ ਹਰਿ ਹਰਿ ਅਰਾਧ ਤਬ ਮਨ ਕੀ ਸਭ ਚਿੰਤਾ ਉਤਰ ਜਾਇਗੀ॥੧॥
Prof. Sahib Singhਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ॥੧॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਚਿੰਦ = ਚਿੰਤਾ ॥੧॥

SikhNet (Spanish)Contempla siempre a tu Señor para que tu mente se libere de todas sus preocupaciones. (1)

ਮੇਰੇ ਮਨ; ਜਾਪਿ ਪ੍ਰਭ ਕਾ ਨਾਉ ॥

mere man; jaap prabh kaa naau |

Sant Singh KhalsaO my mind, chant the Name of God.
Manmohan SinghO my soul, utter thou the Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸਾਹਿਬ ਦੇ ਨਾਮ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਪ੍ਰਭੂ ਕਾ ਨਾਮ ਜਪੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ,
SikhNet (Spanish)Oh mi mente, habita en el Nombre del Señor

ਸੂਖ ਸਹਜ ਅਨੰਦ ਪਾਵਹਿ; ਮਿਲੀ ਨਿਰਮਲ ਥਾਉ ॥੧॥ ਰਹਾਉ ॥

sookh sehaj anand paaveh; milee niramal thaau |1| rahaau |

Sant Singh KhalsaYou shall be blessed with peace, poise and pleasure, and you shall find the immaculate place. ||1||Pause||
Manmohan SinghThou shall be blessed with peace, poise and pleasure and thou shall secure an immaculate seat. Pause.
Manmohan Singh (Punjabi)ਤੈਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲੇਗੀ ਅਤੇ ਤੂੰ ਪਵਿੱਤ੍ਰ ਟਿਕਾਣਾ ਪ੍ਰਾਪਤ ਕਰ ਲਵੇਂਗਾ। ਠਹਿਰਾਉ।
Fareedkot Teekaਤਿਸ ਕੇ ਜਪਨੇ ਕਰ ਕੇ ਆਤਮ ਸੁਖ ਰੂਪ ਅਨੰਦ ਕੋ ਪ੍ਰਾਪਤ ਹੋਇਗਾ ਔਰ ਸੁਧ ਅਸਥਾਨ ਮਿਲੇਗਾ॥੧॥ ਰਹਾਉ ॥☬ਅਬ ਅਨੰਦ ਪ੍ਰਾਪਤੀ ਕੀ ਰੀਤਿ ਕਹਤੇ ਹੈਂ:
Prof. Sahib Singhਇਸ ਤਰ੍ਹਾਂ; ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਮਿਲੀ = ਮਿਲਿਆ ਰਹੇਗਾ। ਨਿਰਮਲ = ਪਵਿਤ੍ਰ ਰੱਖਣ ਵਾਲਾ ॥੧॥ ਰਹਾਉ ॥

SikhNet (Spanish)para que seas bendecida con Paz, Equilibrio, Éxtasis y con un Estado Inmaculado. (1‑Pausa)

ਸਾਧਸੰਗਿ, ਉਧਾਰਿ ਇਹੁ ਮਨੁ; ਆਠ ਪਹਰ ਆਰਾਧਿ ॥

saadhasang, udhaar ihu man; aatth pehar aaraadh |

Sant Singh KhalsaIn the Saadh Sangat, the Company of the Holy, redeem your mind, and adore the Lord, twenty-four hours a day.
Manmohan SinghIn the society of saints redeem thou this soul of thine and think of the Lord, eight watches through.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰ ਅਤੇ ਅੱਠੇ ਪਹਿਰ ਹੀ ਸੁਆਮੀ ਨੂੰ ਯਾਦ ਕਰ।
Fareedkot Teekaਸਾਧੂ ਕੇ ਸੰਗ ਸੇ ਇਸ ਮਨ ਕਾ ਉਧਾਰ ਕਰ ਔਰ ਆਠ ਪਹਰ ਪ੍ਰਭੂ ਕੋ ਅਰਾਧ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹੁ,

ਪਦ ਅਰਥ ਸੰਗਿ = ਸੰਗਤ ਵਿਚ। ਉਧਾਰਿ = (ਵਿਕਾਰਾਂ ਤੋਂ) ਬਚਾ ਲੈ।

SikhNet (Spanish)En la Sociedad de los Santos redime tu mente y contempla al Señor día y noche para que tu lujuria,

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਟੈ ਸਗਲ ਉਪਾਧਿ ॥੨॥

kaam krodh ahankaar binasai; mittai sagal upaadh |2|

Sant Singh KhalsaSexual desire, anger and egotism will be dispelled, and all troubles shall end. ||2||
Manmohan SinghThine lust, wrath and ego shall be stilled and all thine wranglings shall end.
Manmohan Singh (Punjabi)ਤੇਰੀ ਕਾਮਚੇਸ਼ਟਾ, ਗੁੱਸਾ ਅਤੇ ਹੰਗਤਾ ਨਾਸ ਹੋ ਵੰਞਣਗੇ।
Fareedkot Teekaਤਬ ਤੇਰੇ ਕਾਮ ਕ੍ਰੋਧ ਹੰਕਾਰ ਬਿਨਾਸ ਹੋ ਜਾਇਂਗੇ, ਉਪਾਧਿ ਭੀ ਸਭ ਮਿਟ ਜਾਇਗੀ॥੨॥
Prof. Sahib Singhਇਸ ਤਰ੍ਹਾਂ; (ਤੇਰੇ ਅੰਦਰੋਂ) ਕਾਮ ਕ੍ਰੋਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ॥੨॥

ਪਦ ਅਰਥ ਉਪਾਧਿ = ਰੋਗ ॥੨॥

SikhNet (Spanish)enojo y ego sean controlados y tus aflicciones sean disipadas. (2)

ਅਟਲ ਅਛੇਦ ਅਭੇਦ ਸੁਆਮੀ; ਸਰਣਿ ਤਾ ਕੀ ਆਉ ॥

attal achhed abhed suaamee; saran taa kee aau |

Sant Singh KhalsaThe Lord Master is immovable, immortal and inscrutable; seek His Sanctuary.
Manmohan SinghImmovable, Immortal and Inscrutable is the Lord, His protection seek thou, O man.
Manmohan Singh (Punjabi)ਅਹਿੱਲ, ਅਮਰ ਅਤੇ ਅਖੋਜ ਹੇ, ਪ੍ਰਭੂ, ਤੂੰ ਉਸ ਦੀ ਸ਼ਰਣ ਲੈ, ਹੇ ਬੰਦੇ!
Fareedkot Teekaਜੋ ਟਲਤਾ ਨਹੀਂ, ਜਿਸ ਕੋ ਕੋਈ ਸਸਤ੍ਰ ਕਰ ਛੇਦ ਨਹੀਂ ਸਕਤਾ, ਜਿਸ ਕਾ ਕੋਈ ਭੇਦ ਨਹੀਂ ਪਾਉਤਾ, ਤਿਸ ਕੀ ਸਰਣ ਮੇਂ ਆਓ॥
Prof. Sahib Singhਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਅਛੇਦ = ਅਵਿਨਾਸੀ। ਅਭੇਦ = ਡੂੰਘਾ, ਜਿਸ ਦਾ ਭੇਤ ਨਾ ਪਾਇਆ ਜਾ ਸਕੇ।

SikhNet (Spanish)Busca el Refugio de tu Eterno, Inmaculado y Misterioso Señor y alaba Sus Pies

ਚਰਣ ਕਮਲ ਅਰਾਧਿ ਹਿਰਦੈ; ਏਕ ਸਿਉ ਲਿਵ ਲਾਉ ॥੩॥

charan kamal araadh hiradai; ek siau liv laau |3|

Sant Singh KhalsaWorship in adoration the lotus feet of the Lord in your heart, and center your consciousness lovingly on Him alone. ||3||
Manmohan SinghMeditate thou on His lotus feet in thy mind and contract love for the Lord alone.
Manmohan Singh (Punjabi)ਤੂੰ ਉਸ ਦੇ ਕੰਵਲ ਪੈਰਾਂ ਨੂੰ ਆਪਣੇ ਚਿੱਤ ਵਿੱਚ ਚੇਤੇ ਕਰ ਅਤੇ ਕੇਵਲ ਸੁਆਮੀ ਨਾਲ ਹੀ ਪਿਰਹੜੀ (ਪਿਆਰ) ਪਾ।
Fareedkot Teekaਚਰਨ ਕਮਲੋਂ ਕੋ ਹਿਰਦ੍ਯ ਮੇਂ ਅਰਾਧਨਾ ਕਰ ਔ ਏਕ ਅਦੁਤੀ੍ਯ ਪਰਮਾਤਮਾਂ ਮੇਂ ਹੀ ਬਿਰਤੀ ਕੋ ਲਗਾਓ॥੩॥
Prof. Sahib Singhਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ॥੩॥

ਪਦ ਅਰਥ ਲਿਵ = ਲਗਨ ॥੩॥

SikhNet (Spanish)de Loto en tu mente y entona tu ser en el Uno sólo. (3)

ਪਾਰਬ੍ਰਹਮਿ ਪ੍ਰਭਿ ਦਇਆ ਧਾਰੀ; ਬਖਸਿ ਲੀਨੑੇ ਆਪਿ ॥

paarabraham prabh deaa dhaaree; bakhas leenae aap |

Sant Singh KhalsaThe Supreme Lord God has shown mercy to me, and He Himself has forgiven me.
Manmohan SinghThe Transcendent Lord Master has shown mercy and Himself pardoned me.
Manmohan Singh (Punjabi)ਪਰਮ ਪ੍ਰਭੂ ਮਾਲਕ ਨੇ ਮਿਹਰ ਕੀਤੀ ਹੈ ਅਤੇ ਖੁਦ ਹੀ ਮੈਨੂੰ ਮੁਆਫ ਕਰ ਦਿੱਤਾ ਹੈ।
Fareedkot Teekaਪਾਰਬ੍ਰਹਮ ਪ੍ਰਭੂ ਨੇ ਜਬ ਕ੍ਰਿਪਾ ਧਾਰਨ ਕਰੀ ਤਬ ਆਪ ਹੀ ਜੀਵੋਂ ਕੇ ਅਵਗੁਣ ਬਖਸ਼ ਲੀਏ॥
Prof. Sahib Singhਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ (ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ),

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ।

SikhNet (Spanish)El Señor Trascendente es Compasivo y ha perdonado todas y cada una de mis faltas.

ਸਰਬ ਸੁਖ ਹਰਿ ਨਾਮੁ ਦੀਆ; ਨਾਨਕ. ਸੋ ਪ੍ਰਭੁ ਜਾਪਿ ॥੪॥੨॥੨੮॥

sarab sukh har naam deea; naanak. so prabh jaap |4|2|28|

Sant Singh KhalsaThe Lord has given me His Name, the treasure of peace; O Nanak, meditate on that God. ||4||2||28||
Manmohan SinghGod has given me His Name the treasure of all peace O Nanak then contemplate thou on Him, the Lord.
Manmohan Singh (Punjabi)ਵਾਹਿਗੁਰੂ ਨੇ ਸਾਰੇ ਆਰਾਮ ਦਾ ਖਜਾਨਾ, ਆਪਣਾ ਨਾਮ, ਮੈਨੂੰ ਦਿੱਤਾ ਹੈ। ਹੇ ਨਾਨਕ! ਤੂੰ ਉਸ ਸੁਆਮੀ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਹਰੀ ਨੇ ਸਰਬ ਸੁਖ ਔ ਅਪਨਾ ਨਾਮ ਦੀਆ ਹੈ. ਸੋ ਤਿਸ ਪ੍ਰਭ ਕੇ ਜਾਪ ਕੋ ਜਪ ॥੪॥੨॥੨੮॥
Prof. Sahib Singhਤੇ ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ। ਹੇ ਨਾਨਕ! ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ॥੪॥੨॥੨੮॥

ਪਦ ਅਰਥ ਨਾਨਕ = ਹੇ ਨਾਨਕ! ॥੪॥੨॥੨੮॥

SikhNet (Spanish)Me ha bendecido con Su Nombre, con el Tesoro de Paz, y así, sólo habito en mi Señor. (4‑2‑28)

Open this shabad →

Shabad Guru Arjan Dev Ji Raag Gujri continues on Ang 502

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜ਼ਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਗੁਰ ਪ੍ਰਸਾਦੀ ਪ੍ਰਭੁ ਧਿਆਇਆ; ਗਈ ਸੰਕਾ ਤੂਟਿ ॥

gur prasaadee prabh dhiaaeaa; gee sankaa toott |

Sant Singh KhalsaBy Guru's Grace, I meditate on God, and my doubts are gone.
Manmohan SinghBy Guru's grace, I have meditated on the Lord and my doubt is stilled.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਮੈਂ ਸਾਹਿਬ ਦਾ ਸਿਮਰਨ ਕੀਤਾ ਹੈ ਅਤੇ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਪ੍ਰਭੂ ਕਾ ਧਿਆਨ ਕੀਆ, ਸਭ ਸੰਕਾ ਨਿਬਰਤ ਹੋ ਗਈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗਏ,

ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਸੰਕਾ = ਸ਼ੱਕ, ਭਟਕਣਾ।

SikhNet (Spanish)Habito en mi Señor y por la Gracia del Guru mi duda es disipada.

Open this shabad (11 lines, Angs 501-502) →

Ang 501 of 1430