ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸਾਹੀ।
SikhNet (Spanish)Slok, Mejl Guru Ram Das, Cuarto Canal Divino.
ਮਨ ਅੰਤਰਿ ਹਉਮੈ ਰੋਗੁ ਹੈ; ਭ੍ਰਮਿ ਭੂਲੇ ਮਨਮੁਖ ਦੁਰਜਨਾ ॥
man antar haumai rog hai; bhram bhoole manamukh durajanaa |
Sant Singh KhalsaThe disease of egotism is deep within the mind; the self-willed manmukhs and the evil beings are deluded by doubt.
Manmohan SinghWithin men's mind is the ailment of ego and the egocentric and evil persons stray in doubt.
Manmohan Singh (Punjabi)ਮਨੁੱਖਾਂ ਦੇ ਹਿਰਦੇ ਅੰਦਰ ਹੰਕਾਰ ਦੀ ਬਿਮਾਰੀ ਹੈ ਅਤੇ ਪ੍ਰਤੀਕੂਲ ਮੰਦੇ ਪੁਰਸ਼ ਵਹਿਮ ਅੰਦਰ ਕੁਰਾਹੇ ਪਏ ਹੋਏ ਹਨ।
Fareedkot Teekaਖੋਟੇ ਪੁਰਸ ਮਨਮੁਖੋਂ ਕੇ ਮਨ ਕੇ ਬੀਚ ਹੰਤਾ, ਮਮਤਾ ਰੂਪ ਰੋਗ ਹੂਆ ਹੈ, ਇਸੀ ਤੇ ਭਰਮ ਕਰ ਕੇ ਸ੍ਵਰੂਪ ਸੇ ਭੂਲੇ ਹੋਏ ਹੈਂ॥☬ਜੇ ਕਹੇਂ ਰੋਗ ਕੈਸੇ ਨਿਬ੍ਰਿਤਿ ਹੋ? ਸੋ ਕਹਤੇ ਹੈਂ:
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਦੁਰਾਚਾਰੀ ਮਨੁੱਖ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ (ਕਿਉਂਕਿ ਉਹਨਾਂ ਦੇ) ਮਨ ਵਿਚ ਹਉਮੈ (ਦਾ) ਰੋਗ (ਟਿਕਿਆ ਰਹਿੰਦਾ) ਹੈ।
ਪਦ ਅਰਥ ਭ੍ਰਮਿ = (ਮਾਇਆ ਦੀ) ਭਟਕਣਾ ਵਿਚ ਪੈ ਕੇ। ਭੂਲੇ = ਕੁਰਾਹੇ ਪਏ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ।
SikhNet (Spanish)La enfermedad del egoísmo se encuentra en las profundidades de la mente. El Manmukj arrogante y los seres malvados se encuentran engañados por la duda.
ਨਾਨਕ. ਰੋਗੁ ਵਞਾਇ ਮਿਲਿ; ਸਤਿਗੁਰ, ਸਾਧੂ, ਸਜਨਾ ॥੧॥
naanak. rog vayaae mil; satigur, saadhoo, sajanaa |1|
Sant Singh KhalsaO Nanak, the disease is cured only by meeting with the True Guru, the Holy Friend. ||1||
Manmohan SinghNanak, meeting with the True Guru saint, the Friend, men are purged of the ailment.
Manmohan Singh (Punjabi)ਨਾਨਕ, ਸੱਚੇ ਗੁਰੂ-ਸੰਤ, ਮਿੱਤਰ ਨਾਲ ਮਿਲ ਕੇ ਮਨੁਸ਼ਾਂ ਦੀ ਬਿਮਾਰੀ ਕੱਟੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਜਨ ਮਿਤ੍ਰ ਸੰਤ ਜਨੋ ਕੋ ਮਿਲ ਕੇ ਅਗ੍ਯਾਨ ਰੋਗ ਗਵਾਇ ਲਈਤਾ ਹੈ॥੧॥
Prof. Sahib Singhਹੇ ਨਾਨਕ! (ਸਾਧੂ ਸੱਜਣ ਗੁਰੂ ਨੂੰ ਮਿਲ ਕੇ (ਹੀ ਇਹ) ਰੋਗ ਦੂਰ ਕਰ (ਦੂਰ ਕੀਤਾ ਜਾ ਸਕਦਾ ਹੈ) ॥੧॥
ਪਦ ਅਰਥ ਵਞਾਇ = ਦੂਰ ਕਰ। ਮਿਲਿ = ਮਿਲ ਕੇ ॥੧॥
SikhNet (Spanish)Oh, dice Nanak, esa enfermedad sólo se cura encontrando al Verdadero Guru, al Santo Amigo. (1)