ੴ

ਸਿੱਖਬਾਣੀ · SikhBani

ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਵਸਗਤਿ ਕੀਤਾ ॥

tudh aape jagat upaae kai tudh aape vasagat keetaa
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਤੁਧੁ ਆਪੇ. ਜਗਤੁ ਉਪਾਇ ਕੈ; ਤੁਧੁ ਆਪੇ ਵਸਗਤਿ ਕੀਤਾ ॥

tudh aape. jagat upaae kai; tudh aape vasagat keetaa |

Sant Singh KhalsaYou Yourself created the world, and You Yourself control it.
Manmohan SinghCreating the world Thyself, O Lord, Thou Thyself hold it under Thy sway.
Manmohan Singh (Punjabi)ਖੁਦ ਹੀ ਸੰਸਾਰ ਨੂੰ ਰਚ ਕੇ, ਹੇ ਸੁਆਮੀ! ਤੂੰ ਖੁਦ ਹੀ ਇਸ ਨੂੰ ਆਪਣੇ ਇਖਤਿਆਰ ਵਿੱਚ ਰੱਖਦਾ ਹੈਂ।
Fareedkot Teekaਹੇ ਪਰਮੇਸ੍ਵਰ! ਤੈਨੇ ਆਪ ਹੀ ਜਗਤ ਕੋ ਉਤਪਤਿ ਕਰ ਕੇ ਪੁਨਹ ਤਿਸ ਕੀ ਗਤੀ ਕੋ ਅਪਨੇ ਬਸ ਮੇਂ ਕੀਆ ਹੂਆ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਜਗਤ ਪੈਦਾ ਕਰ ਕੇ (ਇਸ ਨੂੰ) ਤੂੰ ਆਪ ਹੀ (ਆਪਣੇ) ਵੱਸ ਵਿਚ ਰੱਖਿਆ ਹੋਇਆ ਹੈ।

ਪਦ ਅਰਥ ਉਪਾਇ ਕੈ = ਪੈਦਾ ਕਰ ਕੇ। ਵਸਗਤਿ = ਵੱਸ ਵਿਚ।

SikhNet (Spanish)Tú Mismo creaste el Mundo y Tú Mismo lo controlas.

ਇਕਿ ਮਨਮੁਖ ਕਰਿ ਹਾਰਾਇਅਨੁ; ਇਕਨਾ ਮੇਲਿ ਗੁਰੂ. ਤਿਨਾ ਜੀਤਾ ॥

eik manamukh kar haaraaeian; ikanaa mel guroo. tinaa jeetaa |

Sant Singh KhalsaSome are self-willed manmukhs - they lose. Others are united with the Guru - they win.
Manmohan SinghMaking some self-willed, Thou make them lose and some Thou unite with the Guru and they win their life game.
Manmohan Singh (Punjabi)ਕਈਆਂ ਨੂੰ ਆਪ-ਹੁਦਰੇ ਬਣਾ, ਉਹਨਾਂ ਨੂੰ ਹਰਾ ਦਿੰਦਾ ਹੈਂ ਅਤੇ ਕਈਆਂ ਨੂੰ ਤੂੰ ਗੁਰਾਂ ਨਾਲ ਜੋੜ ਦਿੰਦਾ ਹੈਂ ਅਤੇ ਉਹ ਆਪਣੀ ਖੇਡ ਨੂੰ ਜਿੱਤ ਲੈਂਦੇ ਹਨ।
Fareedkot Teekaਇਸ ਜਗਤ ਮੇਂ ਇਕ ਮਨਮੁਖਤਾ ਕਰ ਕੇ ਹਰਾਇ ਦੀਏ ਹੈਂ, ਇਕਨਾਂ ਕੋ ਗੁਰੂ ਮੇਲ ਦੀਆ ਹੈ, ਤਿਨੋਂ ਨੇ ਜਨਮ ਕੋ ਜੀਤਾ ਅਰਥਾਤ ਸਫਲ ਕੀਆ ਹੈ॥
Prof. Sahib Singhਕਈ ਜੀਵਾਂ ਨੂੰ ਮਨ ਦੇ ਮੁਰੀਦ ਬਣਾ ਕੇ ਉਸ (ਪਰਮਾਤਮਾ) ਨੇ (ਜੀਵਨ-ਖੇਡ ਵਿਚ) ਹਾਰ ਦੇ ਦਿੱਤੀ ਹੈ, ਪਰ ਕਈਆਂ ਨੂੰ ਗੁਰੂ ਮਿਲਾ ਕੇ (ਉਸ ਨੇ ਇਹੋ ਜਿਹਾ ਬਣਾ ਦਿੱਤਾ ਹੈ ਕਿ) ਉਹਨਾਂ ਨੇ (ਜੀਵਨ ਦੀ ਬਾਜ਼ੀ) ਜਿੱਤ ਲਈ ਹੈ।

ਪਦ ਅਰਥ ਇਕਿ = ਕਈ ਜੀਵ। ਮਨਮੁਖ = (ਆਪਣੇ) ਮਨ ਦੇ ਮੁਰੀਦ। ਕਰਿ = ਕਰ ਕੇ। ਹਾਰਾਇਅਨੁ = ਉਸ ਨੇ (ਜੀਵਨ-ਬਾਜ਼ੀ ਵਿਚ) ਹਰਾ ਦਿੱਤੇ। ਮੇਲਿ = ਮਿਲਾ ਕੇ।

SikhNet (Spanish)Algunos son Manmukjs soberbios y pierden, pero otros ganan uniéndose al Guru.

ਹਰਿ ਊਤਮੁ ਹਰਿ ਪ੍ਰਭ ਨਾਮੁ ਹੈ; ਗੁਰ ਬਚਨਿ ਸਭਾਗੈ ਲੀਤਾ ॥

har aootam har prabh naam hai; gur bachan sabhaagai leetaa |

Sant Singh KhalsaThe Name of the Lord, the Lord God is Sublime. The fortunate ones chant it, through the Word of the Guru's Teachings.
Manmohan SinghSublime is the Name of God, the Lord Master. The fortunate ones alone utter it through the Guru's word.
Manmohan Singh (Punjabi)ਸ੍ਰੇਸ਼ਟ ਹੈ ਵਾਹਿਗੁਰੂ ਸੁਆਮੀ ਮਾਲਕ ਦਾ ਨਾਮ। ਕੇਵਲ ਚੰਗੀ ਪ੍ਰਾਲਬਧ ਵਾਲੇ ਹੀ ਗੁਰਾਂ ਦੀ ਬਾਣੀ ਰਾਹੀਂ ਇਸ ਦਾ ਉਚਾਰਨ ਕਰਦੇ ਹਨ।
Fareedkot Teekaਹੇ ਹਰਿ ਹਰਿ ਪ੍ਰਭੂ! ਆਪ ਕਾ ਨਾਮੁ ਉਤਮ ਹੈ, ਗੁਰੋਂ ਕੇ ਬਚਨੋ ਕਰ ਕਿਸੀ ਉਤਮ ਭਾਗ ਵਾਲੇ ਨੇ ਲੀਆ ਹੈ॥
Prof. Sahib Singhਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਉੱਚਾ ਕਰਨ ਵਾਲਾ ਹੈ, ਪਰ ਕਿਸੇ ਭਾਗਾਂ ਵਾਲੇ ਨੇ (ਹੀ) ਗੁਰੂ ਦੇ ਉਪਦੇਸ਼ ਦੀ ਰਾਹੀਂ (ਇਹ ਨਾਮ) ਸਿਮਰਿਆ ਹੈ।

ਪਦ ਅਰਥ ਊਤਮੁ = (ਜੀਵਨ ਨੂੰ) ਉੱਚਾ ਕਰਨ ਵਾਲਾ। ਗੁਰਬਚਨਿ = ਗੁਰੂ ਦੇ ਉਪਦੇਸ਼ ਦੀ ਰਾਹੀਂ। ਸਭਾਗੈ = ਭਾਗਾਂ ਵਾਲੇ (ਮਨੁੱਖ) ਨੇ।

SikhNet (Spanish)El Nombre del Señor, de Dios, Nuestro Señor es Sublime.

ਦੁਖੁ ਦਾਲਦੁ ਸਭੋ ਲਹਿ ਗਇਆ; ਜਾਂ ਨਾਉ ਗੁਰੂ ਹਰਿ ਦੀਤਾ ॥

dukh daalad sabho leh geaa; jaan naau guroo har deetaa |

Sant Singh KhalsaAll pain and poverty are taken away, when the Guru bestows the Lord's Name.
Manmohan SinghWhen the Guru blesses man with the Lord's Name, he is rid of all his pain and penury.
Manmohan Singh (Punjabi)ਜਦ ਗੁਰੂ ਜੀ ਪ੍ਰਾਣੀ ਨੂੰ ਪ੍ਰਭੂ ਦਾ ਨਾਮ ਪ੍ਰਦਾਨ ਕਰ ਦਿੰਦੇ ਹਨ, ਉਸ ਦੀ ਪੀੜ ਤੇ ਗਰੀਬੀ ਸਭ ਦੂਰ ਹੋ ਜਾਂਦੀਆਂ ਹਨ।
Fareedkot Teekaਹੇ ਹਰੀ! ਤਿਸ ਕਾ ਦੁਖ ਅਰੁ ਦਰਿਦ੍ਰ ਸਭ ਉੱਤਰ ਗਿਆ ਹੈ, ਜਬ ਗੁਰੋਂ ਨੇ ਤੇਰਾ ਨਾਮੁ ਦੀਆ ਹੈ। ਹੇ ਹਰੀ! ਆਪ ਕਾ ਉਪਦੇਸੁ ਔਰ ਜੀਵੋਂ ਕੋ ਹਮ ਐਸੇ ਕਰਤੇ ਹੈਂ॥
Prof. Sahib Singhਜਦੋਂ ਗੁਰੂ ਨੇ ਪਰਮਾਤਮਾ ਦਾ ਨਾਮ (ਕਿਸੇ ਭਾਗਾਂ ਵਾਲੇ ਨੂੰ) ਦਿੱਤਾ, ਤਾਂ ਉਸ ਦਾ ਸਾਰਾ ਦੁੱਖ ਸਾਰਾ ਦਰਿੱਦ੍ਰ ਦੂਰ ਹੋ ਗਿਆ।
SikhNet (Spanish)Los afortunados Lo cantan a través de la Enseñanza de la Palabra del Guru.

ਸਭਿ ਸੇਵਹੁ. ਮੋਹਨੋ ਮਨਮੋਹਨੋ ਜਗਮੋਹਨੋ; ਜਿਨਿ ਜਗਤੁ ਉਪਾਇ. ਸਭੋ ਵਸਿ ਕੀਤਾ ॥੧੧॥

sabh sevahu. mohano manamohano jagamohano; jin jagat upaae. sabho vas keetaa |11|

Sant Singh KhalsaLet everyone serve the Enticing Enticer of the Mind, the Enticer of the World, who created the world, and controls it all. ||11||
Manmohan SinghLet everyone serve the Enchanter, the soul Enchanter, the world Enchanter, who creating the world, holds all under His sway.
Manmohan Singh (Punjabi)ਹਰ ਕਿਸੇ ਨੂੰ ਫਰੇਫਤਾ ਕਰਨ ਵਾਲੇ, ਜਿੰਦੜੀ ਨੂੰ ਫਰੇਫਤਾ ਕਰਨ ਵਾਲੇ, ਸੰਸਾਰ ਨੂੰ ਫਰੇਫਤਾ ਕਰਨ ਵਾਲੇ ਦੀ ਸੇਵਾ ਕਰਨੀ ਉਚਿਤ ਹੈ, ਜੋ ਸੰਸਾਰ ਨੂੰ ਰਚ ਕੇ ਸਾਰਿਆਂ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ।
Fareedkot Teekaਤਾਂ ਤੇ ਹੇ ਭਾਈ ਜਨੋ! ਸਭੀ ਮਨ ਕੇ ਮੋਹਨੇ ਵਾਲੇ ਔਰ ਜਗਤ ਕੇ ਮੋਹਨੇ ਵਾਲੇ ਮੋਹਨੇ ਕਾ ਸੇਵਨ ਕਰੋ, ਜਿਸ ਨੇ ਸਭ ਜਗਤ ਕੋ ਉਤਪਤਿ ਕਰ ਕੇ ਅਪਨੇ (ਵਸਿ ਕੀਤਾ) ਵਸੀਕਾਰ ਕੀਆ ਹੈ॥੧੧॥
Prof. Sahib Singhਤੁਸੀਂ ਸਾਰੇ ਉਸ ਮੋਹਨ ਪ੍ਰਭੂ ਦਾ ਮਨ-ਮੋਹਨ ਪ੍ਰਭੂ ਦਾ ਜਗ-ਮੋਹਨ ਪ੍ਰਭੂ ਦਾ ਨਾਮ ਸਿਮਰਿਆ ਕਰੋ, ਜਿਸ ਨੇ ਜਗਤ ਪੈਦਾ ਕਰ ਕੇ ਇਹ ਸਾਰਾ ਆਪਣੇ ਵੱਸ ਵਿਚ ਰੱਖਿਆ ਹੋਇਆ ਹੈ ॥੧੧॥

ਪਦ ਅਰਥ ਸਭਿ = ਸਾਰੈ। ਜਿਨਿ = ਜਿਸ (ਪ੍ਰਭੂ) ਨੇ। ਵਸਿ = (ਆਪਣੇ) ਵੱਸ ਵਿਚ ॥੧੧॥

SikhNet (Spanish)Todo dolor y pobreza desaparece cuando el Guru otorga el Nombre del Señor. Que todos sirvan al Seductor que fascina a la mente, al Seductor del Mundo, Quién lo creó y lo controla. (11)
Answers quote the Granth verbatim with Ang citations. AI commentary is not Gurbani and not a religious ruling.