ੴ

ਸਿੱਖਬਾਣੀ · SikhBani

ਮਨੁ ਤਨੁ ਤਾਮਿ ਸਗਾਰਵਾ ਜਾਂ ਦੇਖਾ ਹਰਿ ਨੈਣੇ ॥

man tan taam sagaaravaa jaan dekhaa har naine
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1317 · 3 lines
Translations

ਮਃ ੪ ॥

mahalaa 4 |

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਮਨੁ ਤਨੁ, ਤਾਮਿ ਸਗਾਰਵਾ; ਜਾਂ ਦੇਖਾ ਹਰਿ ਨੈਣੇ ॥

man tan, taam sagaaravaa; jaan dekhaa har naine |

Sant Singh KhalsaMy mind and body are embellished and exalted, when I behold the Lord with my eyes.
Manmohan SinghThe alone my soul and body are embellished, when I see my Lord with my eyes.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਕੇਵਲ ਤਦ ਹੀ ਸ਼ਿੰਗਾਰੀਆਂ ਜਾਂਣੀਆਂ ਹਨ, ਜਦ ਆਪਣਿਆਂ ਨੇਤਰਾਂ ਨਾਲ ਮੈਂ ਆਪਣੇ ਪ੍ਰਭੂ ਨੂੰ ਵੇਖਦਾ ਹਾਂ।
Fareedkot Teekaਮਨ ਅਰੁ ਤਨ (ਤਾਮਿ) ਤੌ (ਸਗਾਰਵਾ) ਸਹਤ ਗੌਰਵਤਾ ਦੇ ਹੋਤਾ ਹੈ ਜੇਕਰ ਜੌਹਰੀ ਨੇਤ੍ਰੋਂ ਕਰ ਦੇਖਾ ਜਾਵੇ॥
Prof. Sahib Singh(ਮੇਰਾ ਇਹ) ਮਨ ਅਤੇ ਸਰੀਰ ਤਦੋਂ ਹੀ ਆਦਰ ਜੋਗ ਹੋ ਸਕਦਾ ਹੈ, ਜਦੋਂ ਮੈਂ (ਆਪਣੀਆਂ) ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰ ਸਕਾਂ।

ਪਦ ਅਰਥ ਤਾਮਿ = ਤਦੋਂ ਹੀ। ਸਗਾਰਵਾ = ਗੌਰਾ, ਆਦਰ = ਜੋਗ। ਦੇਖਾ = ਦੇਖਾਂ, ਮੈਂ ਵੇਖ ਸਕਾਂ। ਨੈਣੇ = ਅੱਖਾਂ ਨਾਲ।

SikhNet (Spanish)Mi cuerpo y mente son embellecidos y enaltecidos cuando tengo a mi Señor en mis ojos.

ਨਾਨਕ. ਸੋ ਪ੍ਰਭੁ ਮੈ ਮਿਲੈ; ਹਉ ਜੀਵਾ ਸਦੁ ਸੁਣੇ ॥੨॥

naanak. so prabh mai milai; hau jeevaa sad sune |2|

Sant Singh KhalsaO Nanak, meeting with that God, I live, hearing His Voice. ||2||
Manmohan SinghNanak seeks to meet with that Lord, by hearing whose voice he lives.
Manmohan Singh (Punjabi)ਨਾਨਕ, ਉਸ ਪ੍ਰਭੂ ਨਾਲ ਮਿਲਣਾ ਲੋੜਦਾ ਹੈ ਜਿਸ ਦੀ ਆਵਾਜ਼ ਸੁਣਨ ਦੁਆਰਾ ਉਹ ਜੀਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਪ੍ਰਭੂ ਮੇਰੇ ਕੋ ਮਿਲੇ ਹੈਂ ਔਰ ਤਿਸ ਕੇ (ਸਦੁ) ਉਪਦੇਸ ਕੋ ਸੁਣ ਕਰ ਮੈਂ ਜੀਵਤਾ ਹੂੰ॥੨॥
Prof. Sahib Singhਹੇ ਨਾਨਕ! (ਜਦੋਂ) ਉਹ ਪ੍ਰਭੂ ਮੈਨੂੰ ਮਿਲਦਾ ਹੈ, ਤਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਦੀ ਗੱਲ ਸੁਣ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ॥੨॥

ਪਦ ਅਰਥ ਮੈ = ਮੈਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸਦੁ = (ਉਸ ਦੀ) ਆਵਾਜ਼, ਸਿਫ਼ਤ = ਸਾਲਾਹ ਦੀ ਗੱਲ। ਸੁਣੇ = ਸੁਣਿ, ਸੁਣ ਕੇ ॥੨॥

* ਨੋਟ: ਵਾਰਾਂ ਤੇ ਵਧੀਕ ਸਲੋਕ ਮ: ੪ ਵਿਚ ਨੰ: ੨੯ ਤੇ ਇਹ ਸਲੋਕ ਮਿਲਦਾ ਹੈ, ਥੋੜ੍ਹਾ ਜਿਹਾ ਫ਼ਰਕ ਹੈ। ਮ: ੪ ॥ ਤਾਮਿ-ਤਦੋਂ ਹੀ। ਸਗਾਰਵਾ-ਗੌਰਾ, ਆਦਰ-ਜੋਗ। ਦੇਖਾ-ਦੇਖਾਂ, ਮੈਂ ਵੇਖ ਸਕਾਂ। ਨੈਣੇ-ਅੱਖਾਂ ਨਾਲ। ਮੈ-ਮੈਨੂੰ। ਹਉ-ਮੈਂ। ਜੀਵਾ-ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਸਦੁ-(ਉਸ ਦੀ) ਆਵਾਜ਼, ਸਿਫ਼ਤਿ-ਸਾਲਾਹ ਦੀ ਗੱਲ। ਸੁਣੇ-ਸੁਣਿ, ਸੁਣ ਕੇ।੨।

SikhNet (Spanish)Oh, dice Nanak, encontrando a Tal Dios, vivo escuchando Su Voz. (2)
Answers quote the Granth verbatim with Ang citations. AI commentary is not Gurbani and not a religious ruling.