ਵਡਹੰਸੁ ਮਃ ੫ ॥
vaddahans mahalaa 5 |
Sant Singh KhalsaWadahans, Fifth Mehl:
Manmohan SinghWadhans 5th Guru.
Manmohan Singh (Punjabi)ਵਡਹੰਸ ਪੰਜਵੀਂ ਪਾਤਸ਼ਾਹੀ।
SikhNet (Spanish)Wadajans, Mejl Guru Aryan, Quinto Canal Divino, Chant.
ਅੰਤਰਜਾਮੀ. ਸੋ ਪ੍ਰਭੁ ਪੂਰਾ ॥
antarajaamee. so prabh pooraa |
Sant Singh KhalsaGod is perfect - He is the Inner-knower, the Searcher of hearts.
Manmohan SinghHe, the Perfect Lord can read the heart.
Manmohan Singh (Punjabi)ਉਹ ਪੂਰਨ ਪ੍ਰਭੂ ਦਿਲਾਂ ਦੀਆਂ ਜਾਨਣ ਵਾਲਾ ਹੈ।
Fareedkot Teekaਸੋ ਹੇ ਪੂਰਨ ਪ੍ਰਭੂ ਤੂੰ ਅੰਤਰਜਾਮੀ ਹੈਂ॥
Prof. Sahib Singhਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ।ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।
SikhNet (Spanish)Nuestro Señor, el Conocedor de lo íntimo, es nuestro Perfecto Maestro,
ਦਾਨੁ ਦੇਇ. ਸਾਧੂ ਕੀ ਧੂਰਾ ॥੧॥
daan dee. saadhoo kee dhooraa |1|
Sant Singh KhalsaHe blesses us with the gift of the dust of the feet of the Saints. ||1||
Manmohan SinghHe blesses one with the gift of the dust of saints feet.
Manmohan Singh (Punjabi)ਉਹ ਬੰਦੇ ਨੂੰ ਸੰਤਾਂ ਦੇ ਪੈਰਾਂ ਦੀ ਧੂੜ ਦੀ ਦਾਤ ਦਿੰਦਾ ਹੈ।
Fareedkot Teekaਮੈਨੂੰ ਆਪਣੇ ਸੰਤੋਂ ਕੀ ਚਰਣਧੂਰੀ ਕਾ ਦਾਨ ਦੇਹੁ॥੧॥
Prof. Sahib Singh(ਜਦੋਂ ਪ੍ਰਭੂ ਮੇਹਰ ਕਰਦਾ ਹੈ ਤਾਂ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ ॥੧॥ਪਦ ਅਰਥ ਦਾਨੁ = ਬਖ਼ਸ਼ੀਸ਼। ਦੇਇ = ਦੇਂਦਾ ਹੈ। ਸਾਧੂ = ਗੁਰੂ ॥੧॥
SikhNet (Spanish)y nos bendice con el Polvo de los Pies de los Santos. (1)
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
kar kirapaa prabh deen deaalaa |
Sant Singh KhalsaBless me with Your Grace, God, O Merciful to the meek.
Manmohan SinghO my Master, merciful to the meek, show mercy unto me.
Manmohan Singh (Punjabi)ਹੇ ਮਸਕੀਨ ਉਤੇ ਮਿਹਰਬਾਨ ਪ੍ਰਭੂ! ਮੇਰੇ ਉਤੇ ਰਹਿਮਤ ਧਾਰ।
Fareedkot Teekaਹੇ ਦੀਨ ਦਇਆਲ ਪ੍ਰਭੂ! ਤੂੰ ਮੁਝ ਪਰ ਕਿਰਪਾ ਕਰ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ) ਕਿਰਪਾ ਕਰ।ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh Señor Benévolo con el humilde, bendíceme con Tu Gracia;
ਤੇਰੀ ਓਟ ਪੂਰਨ ਗੋਪਾਲਾ ॥੧॥ ਰਹਾਉ ॥
teree ott pooran gopaalaa |1| rahaau |
Sant Singh KhalsaI seek Your Protection, O Perfect Lord, Sustainer of the World. ||1||Pause||
Manmohan SinghI seek Thy protection, O Perfect Cherisher of the world. Pause.
Manmohan Singh (Punjabi)ਮੈਂ ਤੇਰੀ ਪਨਾਹ ਲੋੜਦਾ ਹਾਂ, ਹੇ ਜੱਗ ਨੂੰ ਪੂਰੀ ਤਰ੍ਹਾਂ ਪਾਲਣਹਾਰ। ਠਹਿਰਾਉ।
Fareedkot Teekaਹੇ ਗੋਪਾਲ ਪੂਰਨ ਰੂਪ! ਮੈਨੂੰ ਤੇਰੀ ਹੀ ਓਟ ਹੈ॥੧॥ ਰਹਾਉ ॥
Prof. Sahib Singhਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ ॥੧॥ ਰਹਾਉ ॥ਪਦ ਅਰਥ ਓਟ = ਆਸਰਾ। ਪੂਰਨ = ਹੇ ਸਰਬ-ਵਿਆਪਕ! ਗੋਪਾਲਾ = ਹੇ ਸ੍ਰਿਸ਼ਟੀ ਦੇ ਪਾਲਣਹਾਰ! ॥੧॥ ਰਹਾਉ ॥
SikhNet (Spanish)busco Tu Santuario, oh Señor Perfecto, Sostenedor de la Tierra. (1‑Pausa)
ਜਲਿ ਥਲਿ ਮਹੀਅਲਿ; ਰਹਿਆ ਭਰਪੂਰੇ ॥
jal thal maheeal; rahiaa bharapoore |
Sant Singh KhalsaHe is totally pervading and permeating the water, the land and the sky.
Manmohan SinghThe Lord is fully filling the ocean, earth and the sky.
Manmohan Singh (Punjabi)ਵਾਹਿਗੁਰੂ ਸਮੁੰਦਰ ਧਰਤੀ ਤੇ ਆਸਮਾਨ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਤੂੰ (ਜਲਿ ਥਲਿ) ਪਾਤਾਲ ਔ (ਅਲਿ) ਅਕਾਸ ਪੁਨਾ (ਮਹੀ) ਪ੍ਰਿਥਵੀ ਮੇਂ ਭਰਪੂਰ ਹੋ ਰਹਾ ਹੈਂ॥
Prof. Sahib Singhਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ,ਪਦ ਅਰਥ ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉੱਤੇ, ਪੁਲਾੜ ਵਿਚ, ਆਕਾਸ਼ ਵਿਚ।
SikhNet (Spanish)Tú llenas todo, la tierra, las aguas, los espacios siderales;
ਨਿਕਟਿ ਵਸੈ; ਨਾਹੀ ਪ੍ਰਭੁ ਦੂਰੇ ॥੨॥
nikatt vasai; naahee prabh doore |2|
Sant Singh KhalsaGod is near at hand, not far away. ||2||
Manmohan SinghThe Lord abides near and is not far off.
Manmohan Singh (Punjabi)ਸੁਆਮੀ ਨੇੜੇ ਵੱਸਦਾ ਹੈ, ਦੁਰੇਡੇ ਨਹੀਂ।
Fareedkot Teekaਯਾਂ ਤੇ ਸਭ ਕੇ ਨਿਕਟ ਹੀ ਬਸਤਾ ਹੈਂ, ਹੇ ਪ੍ਰਭੂ! ਕਿਸੀ ਸੇ ਤੂੰ ਦੂਰ ਨਹੀਂ ਹੈਂ॥੨॥
Prof. Sahib Singhਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ ॥੨॥ਪਦ ਅਰਥ ਨਿਕਟਿ = ਨੇੜੇ ॥੨॥
SikhNet (Spanish)Estás tan cerca de mí y nunca lejos.(2)
ਜਿਸ ਨੋ ਨਦਰਿ ਕਰੇ. ਸੋ ਧਿਆਏ ॥
jis no nadar kare. so dhiaae |
Sant Singh KhalsaOne whom He blesses with His Grace, meditates on Him.
Manmohan SinghWhom He blesses with His mercy, remembers Him,
Manmohan Singh (Punjabi)ਜਿਸ ਉਤੇ ਉਹ ਮਿਹਰ ਧਾਰਦਾ ਹੈ, ਉਹ ਉਸ ਨੂੰ ਸਿਮਰਦਾ ਹੈ,
Fareedkot Teekaਜਿਸ ਪਰ ਤੂੰ ਕਿਰਪਾ ਦ੍ਰਿਸ਼ਟ ਕਰਤਾ ਹੈਂ, ਸੋ ਤੁਝ ਕੋ ਧਿਆਉਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ,ਪਦ ਅਰਥ ਜਿਸ ਨੋ = ਜਿਸ ਨੂੰ {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ}।
SikhNet (Spanish)Aquél en quien reside Tu Gracia,
ਆਠ ਪਹਰ ਹਰਿ ਕੇ ਗੁਣ ਗਾਏ ॥੩॥
aatth pehar har ke gun gaae |3|
Sant Singh KhalsaTwenty-four hours a day, he sings the Glorious Praises of the Lord. ||3||
Manmohan Singhand all the eight watches through, he sings God's praise.
Manmohan Singh (Punjabi)ਅਤੇ ਅੱਠੇ ਪਹਿਰ ਹੀ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਔਰ ਹੇ ਹਰਿ! ਵਹੁ ਅਸਟ ਪਹਰ ਆਪ ਕੇ ਗੁਣੋਂ ਕੋ ਗਾਉਤਾ ਹੈ॥੩॥
Prof. Sahib Singhਤੇ ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥ਪਦ ਅਰਥ ਗਾਏ = ਗਾਂਦਾ ਹੈ ॥੩॥
SikhNet (Spanish)sólo él habita en Ti y canta Tu Alabanza noche y día. (3)
ਜੀਅ ਜੰਤ ਸਗਲੇ ਪ੍ਰਤਿਪਾਰੇ ॥
jeea jant sagale pratipaare |
Sant Singh KhalsaHe cherishes and sustains all beings and creatures.
Manmohan SinghAll the men and other beings He sustains,
Manmohan Singh (Punjabi)ਸਾਰਿਆਂ ਬੰਦਿਆਂ ਤੇ ਹੋਰ ਜਾਨਦਾਰਾਂ ਨੂੰ ਉਹ ਪਾਲਦਾ ਹੈ।
Fareedkot Teekaਹੇ ਸੁਆਮੀ! ਆਪ ਨੇ ਸਭੀ ਜੀਵ ਜੰਤ ਪ੍ਰਤਿਪਾਲੇ ਹੈਂ॥
Prof. Sahib Singhਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ।ਪਦ ਅਰਥ ਜੀਅ = ਕਈ ਜੀਵ {ਲਫ਼ਜ਼ 'ਜੀਉ' ਤੋਂ ਬਹੁ-ਵਚਨ}।
SikhNet (Spanish)Das sustento a todas tus criaturas;
ਸਰਨਿ ਪਰਿਓ ਨਾਨਕ; ਹਰਿ ਦੁਆਰੇ ॥੪॥੪॥
saran pario naanak; har duaare |4|4|
Sant Singh KhalsaNanak seeks the Sanctuary of the Lord's Door. ||4||4||
Manmohan SinghNanak has taken refuge at God's door.
Manmohan Singh (Punjabi)ਨਾਨਕ ਨੇ ਵਾਹਿਗੁਰੂ ਦੇ ਦਰ ਦੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਮੈਂ ਆਪ ਕੇ ਦੁਆਰੇ, ਭਾਵ ਸਤਸੰਗ ਮੇਂ ਆਕਰ ਆਪ ਕੀ ਸਰਨਿ ਪੜਾ ਹੂੰ॥੪॥੪॥☬ਪੁਨਾ ਬੇਨਤੀ:
Prof. Sahib Singhਨਾਨਕ ਪ੍ਰਭੂ ਦੇ ਦਰ ਤੇ ਆ ਕੇ ਤੇਰੀ (ਪ੍ਰਭੂ ਦੀ) ਸਰਨ ਪਿਆ ਹੈ ॥੪॥੪॥ਪਦ ਅਰਥ ਦੁਆਰੇ = ਦੁਆਰਿ, ਦਰ ਤੇ ॥੪॥੪॥
SikhNet (Spanish)Nanak busca refugio a Tu Puerta. (4‑4)