ਜੋ ਜਾਨੈ; ਤਿਸੁ ਸਦਾ ਸੁਖੁ ਹੋਇ ॥
jo jaanai; tis sadaa sukh hoe | Ang 294
Sant Singh KhalsaOne who knows Him, obtains everlasting peace.
Manmohan SinghHe who knows Him obtains eternal peace.
Manmohan Singh (Punjabi)ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।
Fareedkot Teekaਜੋ ਇਸ ਬਾਤ ਕੋ ਜਾਨਤਾ ਹੈ ਤਿਸ ਕੋ ਸਦਾ ਸੁਖ ਪ੍ਰਾਪਤਿ ਹੋਤਾ ਹੈ॥
Prof. Sahib Singhਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
SikhNet (Spanish)Toda Paz llega a aquél que Lo conoce.
ਆਪਿ ਮਿਲਾਇ ਲਏ; ਪ੍ਰਭੁ ਸੋਇ ॥
aap milaae le; prabh soe | Ang 294
Sant Singh KhalsaGod blends that one into Himself.
Manmohan SinghThe Lord blends him with Himself.
Manmohan Singh (Punjabi)ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਸੋ ਉਸ ਜਨ ਕੋ ਪ੍ਰਭ ਆਪ ਹੀ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
SikhNet (Spanish)El Señor lo une Consigo Mismo
ਓਹੁ ਧਨਵੰਤੁ; ਕੁਲਵੰਤੁ ਪਤਿਵੰਤੁ ॥
ohu dhanavant; kulavant pativant | Ang 294
Sant Singh KhalsaHe is wealth and prosperous, and of noble birth.
Manmohan SinghHe is wealthy, of high-family and honourable,
Manmohan Singh (Punjabi)ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,
Fareedkot Teekaਵੁਹੀ ਪੁਰਸ਼ ਧਨ ਵਾਰਾ ਔ ਕੁਲਵੰਤ ਪੁਨਾ ਪਤਿਸਟਾ ਵਾਰਾ ਹੈ॥
Prof. Sahib Singhਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,ਪਦ ਅਰਥ ਕੁਲਵੰਤੁ = ਚੰਗੀ ਕੁਲ ਵਾਲਾ। ਪਤਿਵੰਤੁ = ਇੱਜ਼ਤ ਵਾਲਾ।
SikhNet (Spanish)y así es enriquecido, ennoblecido y glorificado.
ਜੀਵਨ ਮੁਕਤਿ; ਜਿਸੁ ਰਿਦੈ ਭਗਵੰਤੁ ॥
jeevan mukat; jis ridai bhagavant | Ang 294
Sant Singh KhalsaHe is Jivan Mukta - liberated while yet alive; the Lord God abides in his heart.
Manmohan Singhin whose mind the illustrious Lord abides and he obtains salvation while alive.
Manmohan Singh (Punjabi)ਜਿਸ ਦੇ ਅੰਤਰ-ਆਤਮੇ ਪ੍ਰਸਿੱਧ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੀਉਂਦੇ ਜੀ ਮੁਕਤੀ ਪਾ ਲੈਦਾ ਹੈ।
Fareedkot Teekaਜੋ ਜੀਵਨ ਮੁਕਤ ਸਰੂਪ ਹੈ ਜਿਸ ਕੇ ਰਿਦੇ ਮੇਂ ਭਗਵੰਤ ਕਾ ਨਿਵਾਸ ਹੈ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।ਪਦ ਅਰਥ ਜੀਵਨ ਮੁਕਤਿ = ਜਿਸ ਨੇ ਜੀਊਂਦਿਆਂ ਹੀ (ਮਾਇਆ ਦੇ ਬੰਧਨਾਂ ਤੋਂ) ਮੁਕਤੀ ਪਾ ਲਈ ਹੈ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ।
SikhNet (Spanish)Ese hombre Yivan Mukta, vive liberado en Plena Conciencia
ਧੰਨੁ ਧੰਨੁ; ਧੰਨੁ ਜਨੁ ਆਇਆ ॥
dhan dhan; dhan jan aaeaa | Ang 294
Sant Singh KhalsaBlessed, blessed, blessed is the coming of that humble being;
Manmohan SinghBlessed, blessed, blessed is the advent of Lord's serf,
Manmohan Singh (Punjabi)ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,
Fareedkot Teekaਸੋ ਜਨ ਮਨ ਤਨ ਬਾਣੀ ਸੇ ਵਾ ਸਰਬ ਸਮੇਂ ਮੇਂ ਧੰਨ੍ਯਤਾ ਯੋਗ ਸੰਸਾਰ ਮੇਂ ਆਇਆ ਹੈ॥
Prof. Sahib Singhਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,ਪਦ ਅਰਥ ਧੰਨੁ = ਮੁਬਾਰਿਕ।
SikhNet (Spanish)y conserva al Señor enaltecido en su corazón.
ਜਿਸੁ ਪ੍ਰਸਾਦਿ; ਸਭੁ ਜਗਤੁ ਤਰਾਇਆ ॥
jis prasaad; sabh jagat taraaeaa | Ang 295
Sant Singh Khalsaby his grace, the whole world is saved.
Manmohan Singhby whose grace the entire world is saved.
Manmohan Singh (Punjabi)ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਸੇ ਵਾਹਿਗੁਰੂ ਨੇ ਜੀਵੋਂ ਕੋ ਇਸ ਜਗਤ ਸੇ ਤਰਾਇਆ ਹੈ॥
Prof. Sahib Singhਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
SikhNet (Spanish)Bendita, bendita, bendita en Verdad es su vida y
ਜਨ ਆਵਨ ਕਾ; ਇਹੈ ਸੁਆਉ ॥
jan aavan kaa; ihai suaau | Ang 295
Sant Singh KhalsaThis is his purpose in life;
Manmohan SinghThe object of the advent of Lord's serf is,
Manmohan Singh (Punjabi)ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,
Fareedkot Teekaਤਿਸ ਸੰਤ ਜਨ ਕੇ ਆਵਣੇ ਕਾ ਇਹੀ ਲਾਭ ਵਾ ਪ੍ਰਯੋਜਨ ਹੈ॥
Prof. Sahib Singhਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,ਪਦ ਅਰਥ ਸੁਆਉ = ਪ੍ਰਯੋਜਨ, ਮਨੋਰਥ।
SikhNet (Spanish)Su Gracia redime a la humanidad entera.
ਜਨ ਕੈ ਸੰਗਿ; ਚਿਤਿ ਆਵੈ ਨਾਉ ॥
jan kai sang; chit aavai naau | Ang 295
Sant Singh Khalsain the Company of this humble servant, the Lord's Name comes to mind.
Manmohan Singhthis that in the company of Lord's serf the name is remembered.
Manmohan Singh (Punjabi)ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।
Fareedkot Teekaਤਿਸ ਜਨ ਕੇ ਸੰਗ ਕਰ ਚਿਤ ਮੇਂ ਨਾਮ ਕਾ ਸਿਮਰਨ ਆਵਤਾ ਹੈ॥
Prof. Sahib Singhਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।ਪਦ ਅਰਥ ਚਿਤਿ = ਚਿਤ ਵਿਚ।
SikhNet (Spanish)La verdadera meta de esta vida consiste en experimentar el Naam, el Nombre del Señor en Compañía de Sus Sirvientes.
ਆਪਿ ਮੁਕਤੁ; ਮੁਕਤੁ ਕਰੈ ਸੰਸਾਰੁ ॥
aap mukat; mukat karai sansaar | Ang 295
Sant Singh KhalsaHe Himself is liberated, and He liberates the universe.
Manmohan SinghHe Himself is emancipated and emancipates the world.
Manmohan Singh (Punjabi)ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।
Fareedkot Teekaਜੋ ਸੰਤ ਜਨ ਆਪ ਮੁਕਤ ਸਰੂਪ ਹੈ ਪੁਨਾ ਔਰੋਂ ਜੀਵੋਂ ਕੋ ਸੰਸਾਰ ਮੇਂ ਮੁਕਤਿ ਕਰਤਾ ਹੈ॥
Prof. Sahib Singhਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
SikhNet (Spanish)Aquél que lo consigue, es liberado y abre a todos la posibilidad del Éxtasis.
ਨਾਨਕ. ਤਿਸੁ ਜਨ ਕਉ; ਸਦਾ ਨਮਸਕਾਰੁ ॥੮॥੨੩॥
naanak. tis jan kau; sadaa namasakaar |8|23| Ang 295
Sant Singh KhalsaO Nanak, to that humble servant, I bow in reverence forever. ||8||23||
Manmohan SinghUnto that slave of the Lord Nanak ever makes an obeisance.
Manmohan Singh (Punjabi)ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਤਿਸ ਸੰਤ ਜਨ ਕੋ ਹਮਾਰੀ ਸਦਾ ਨਮਸਕਾਰ ਹੈ॥੮॥੨੩॥
Prof. Sahib Singhਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
SikhNet (Spanish)¡Rindamos homenaje a tal hombre! (8-23)