ੴ

ਸਿੱਖਬਾਣੀ · SikhBani

ਇਸ ਤੇ ਹੋਇ ਸੁ ਨਾਹੀ ਬੁਰਾ ॥

eis te hoe su naahee buraa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 294 · 10 lines
Translations

ਇਸ ਤੇ ਹੋਇ; ਸੁ. ਨਾਹੀ ਬੁਰਾ ॥

eis te hoe; su. naahee buraa |

Sant Singh KhalsaIf it comes from Him, it cannot be bad.
Manmohan SinghWhatever comes from Him that cannot be bad.
Manmohan Singh (Punjabi)ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।
Fareedkot Teekaਤਾਂ ਤੇ ਹੇ ਭਾਈ! ਤਿਸ (ਇਸ) ਈਸ੍ਵਰ ਤੇ ਜੋ ਕਿਛੁ ਹੋਤਾ ਹੈ, ਸੋ ਬੁਰਾ ਨਹੀਂ ਹੋਤਾ ਹੈ; ਭਾਵ ਸੇ ਜੋ ਕਿਛੁ ਵਾਹਗੁਰੂ ਕਰਤਾ ਹੈ, ਸੋ ਬੁਰਾ ਨਹੀਂ ਕਰਤਾ ਹੈ॥
Prof. Sahib Singhਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;

ਪਦ ਅਰਥ ਇਸ ਤੇ = ਇਸ (ਪ੍ਰਭੂ) ਤੋਂ।

SikhNet (Spanish)Nada que de Él provenga puede ser malo,

ਓਰੈ ਕਹਹੁ; ਕਿਨੈ ਕਛੁ ਕਰਾ ॥

orai kahahu; kinai kachh karaa |

Sant Singh KhalsaOther than Him, who can do anything?
Manmohan SinghWithout Him say has any one done anything?
Manmohan Singh (Punjabi)ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?
Fareedkot Teekaਤਿਸ ਈਸ੍ਵਰ ਸੇ (ਓਰੈ) ਉਰੇ ਕਹੋ ਤੌ ਕਿਸੀ ਨੇ ਕੁਛ ਕਰਾ ਹੈ ਅਰਥਾਤ ਕਿਸੀ ਨੇ ਨਹੀਂ ਕਰਾ, ਭਾਵ ਜੀਵ ਪ੍ਰਤੰਤ੍ਰ ਹੈ॥
Prof. Sahib Singhਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?

ਪਦ ਅਰਥ ਓਰੈ = (ਰੱਬ ਤੋਂ) ਉਰੇ, ਰੱਬ ਤੋਂ ਬਿਨਾ। ਕਿਨੈ = ਕਿਸੇ ਨੇ।

SikhNet (Spanish)porque fuera de Él no existe nada.

ਆਪਿ ਭਲਾ; ਕਰਤੂਤਿ ਅਤਿ ਨੀਕੀ ॥

aap bhalaa; karatoot at neekee |

Sant Singh KhalsaHe Himself is good; His actions are the very best.
Manmohan SinghHe Himself is good and very good are His acts.
Manmohan Singh (Punjabi)ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।
Fareedkot Teekaਵਹੁ ਆਪ ਭਲਾ ਹੈ ਔ ਤਿਸ ਕੀ ਕਰਤੂਤ ਸੁੰਦਰ ਹੈ॥
Prof. Sahib Singhਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,

ਪਦ ਅਰਥ ਕਰਤੂਤਿ = ਕੰਮ। ਨੀਕੀ = ਚੰਗੀ।

SikhNet (Spanish)Él es Bueno, y Aceptable es todo aquello que Él hace.

ਆਪੇ ਜਾਨੈ; ਅਪਨੇ ਜੀ ਕੀ ॥

aape jaanai; apane jee kee |

Sant Singh KhalsaHe Himself knows His Own Being.
Manmohan SinghHe alone knows what is in His mind.
Manmohan Singh (Punjabi)ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।
Fareedkot Teekaਅਪਨੇ ਰਿਦੇ ਕੀ ਵਹੁ ਆਪ ਹੀ ਜਾਨਤਾ ਹੈ॥
Prof. Sahib Singhਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।

ਪਦ ਅਰਥ ਜੀ ਕੀ = ਦਿਲ ਦੀ।

SikhNet (Spanish)Sólo Él conoce Su Propio Ser.

ਆਪਿ ਸਾਚੁ; ਧਾਰੀ ਸਭ ਸਾਚੁ ॥

aap saach; dhaaree sabh saach |

Sant Singh KhalsaHe Himself is True, and all that He has established is True.
Manmohan SinghHe Himself is True and True is everything which He has stationed.
Manmohan Singh (Punjabi)ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।
Fareedkot Teekaਆਪ ਹੀ ਵਹੁ ਸਤਿ ਸਰੂਪ ਹੈ ਔਰ ਤਿਸ ਨੇ ਜੋ ਸ੍ਰਿਸਟੀ ਧਾਰੀ ਹੈ, ਸੋ ਭੀ ਸਚੁ ਹੈ॥
Prof. Sahib Singhਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,

ਪਦ ਅਰਥ ਸਾਚੁ = ਹੋਂਦ ਵਾਲਾ। ਸਭ = ਸਾਰੀ ਰਚਨਾ।

SikhNet (Spanish)Él es Verdad y Verdad es Su Creación;

ਓਤਿ ਪੋਤਿ; ਆਪਨ ਸੰਗਿ ਰਾਚੁ ॥

ot pot; aapan sang raach |

Sant Singh KhalsaThrough and through, He is blended with His creation.
Manmohan SinghLike warp and woof, He is merged into Himself.
Manmohan Singh (Punjabi)ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।
Fareedkot Teekaਤਾਣੇ ਪੇਟੇ ਵਤ ਹੋ ਕਰ ਅਪਨੇ ਆਪ ਸੰਗਿ ਰਚ ਰਹਿਆ ਹੈ॥
Prof. Sahib Singhਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।

ਪਦ ਅਰਥ ਓਤਿ ਪੋਤਿ = ਤਾਣੇ ਪੇਟੇ ਵਾਂਗ।

SikhNet (Spanish)la extensión y la condición de Su Ser no pueden ser determinadas por nuestra conciencia,

ਤਾ ਕੀ ਗਤਿ ਮਿਤਿ; ਕਹੀ ਨ ਜਾਇ ॥

taa kee gat mit; kahee na jaae |

Sant Singh KhalsaHis state and extent cannot be described.
Manmohan SinghHis condition and extent cannot be told.
Manmohan Singh (Punjabi)ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।
Fareedkot Teekaਤਿਸ ਕੀ ਗਤਿ ਮਿਤਿ ਕਹੀ ਨਹੀਂ ਜਾਤੀ ਹੈ॥
Prof. Sahib Singhਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,

ਪਦ ਅਰਥ ਮਿਤਿ = ਮਿਣਤੀ।

SikhNet (Spanish)Una y otra vez, el sefusiona con la naturaleza,

ਦੂਸਰ ਹੋਇ; ਤ ਸੋਝੀ ਪਾਇ ॥

doosar hoe; ta sojhee paae |

Sant Singh KhalsaIf there were another like Him, then only he could understand Him.
Manmohan SinghIf there were another like him then he could understand Him.
Manmohan Singh (Punjabi)ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।
Fareedkot Teekaਜੇ ਕੋਈ ਦੂਸਰਾ ਹੋਵੈ ਤਬ ਸਮਝ ਪਾਵੈ, ਭਾਵ ਕੋਈ ਨਹੀਂ ਜਾਨ ਸਕਤਾ ਹੈ॥
Prof. Sahib Singhਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
SikhNet (Spanish)A donde va y hasta donde se extiende , no puede ser medido por el ser humano,

ਤਿਸ ਕਾ ਕੀਆ; ਸਭੁ ਪਰਵਾਨੁ ॥

tis kaa keea; sabh paravaan |

Sant Singh KhalsaHis actions are all approved and accepted.
Manmohan SinghAll is done by Him must be accepted,
Manmohan Singh (Punjabi)ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,
Fareedkot Teekaਤਿਸ ਕਾ ਕੀਆ ਹੂਆ ਸਭ ਪਰਵਾਨ ਹੈ॥
Prof. Sahib Singhਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
SikhNet (Spanish)pues fuera de Él nada existe.

ਗੁਰ ਪ੍ਰਸਾਦਿ; ਨਾਨਕ ਇਹੁ ਜਾਨੁ ॥੭॥

gur prasaad; naanak ihu jaan |7|

Sant Singh KhalsaBy Guru's Grace, O Nanak, this is known. ||7||
Manmohan Singhthrough Guru's grace Nanak has come to know this.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।
Fareedkot Teekaਸ੍ਰੀ ਗਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਸੇ ਬਾਤ ਜਾਣੀਤੀ ਹੈਂ॥੭॥
Prof. Sahib Singh(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
SikhNet (Spanish)Por la Gracia del Guru hazte consciente de esta Palabra. (7)
Answers quote the Granth verbatim with Ang citations. AI commentary is not Gurbani and not a religious ruling.