ੴ

ਸਿੱਖਬਾਣੀ · SikhBani

Ang 1335

Sri Guru Granth Sahib · Raag Prabhaatee · 4 shabads, 38 lines
Translations
Shabad Guru Amardas Ji Raag Prabhaatee continued from Ang 1334

ਪੂਰਾ ਭਾਗੁ ਹੋਵੈ ਮੁਖਿ ਮਸਤਕਿ; ਸਦਾ ਹਰਿ ਕੇ ਗੁਣ ਗਾਹਿ ॥੧॥ ਰਹਾਉ ॥

pooraa bhaag hovai mukh masatak; sadaa har ke gun gaeh |1| rahaau |

Sant Singh KhalsaPerfect destiny is inscribed upon your forehead and face; sing the Praises of the Lord forever. ||1||Pause||
Manmohan SinghIf perfect destiny is writ on thy face and forehead, then sing thou ever the praise of the God. Pause.
Manmohan Singh (Punjabi)ਜੇਕਰ ਪੂਰਨ ਪਰਾਲਭਧ ਤੇਰੇ ਚਿਹਰੇ ਅਤੇ ਮਥੇ ਤੇ ਲਿਖੀ ਹੋਈ ਹੈ, ਤਾਂ ਤੂੰ ਵਾਹਿਗੁਰੂ ਦੀ ਸਦੀਵੀ ਹੀ ਉਸਤਤੀ ਗਾਇਨ ਕਰ। ਠਹਿਰਾਉ।
Fareedkot Teekaਜਬ ਮਸਤਕ ਪਰ ਪੂਰਾ ਭਾਗ ਹੋਵੇ ਤੋ ਮੁਖ ਕਰ ਕੇ ਸਦਾ ਹਰੀ ਕੇ ਗੁਣੋਂ ਕੋ ਹੀ ਗਾਵਣਾ ਕਰੀਏ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਗੁਣਾਂ ਵਿਚ ਚੁੱਭੀ ਲਾਇਆ ਕਰ। ਤੇਰੇ ਮੱਥੇ ਉੱਤੇ ਪੂਰੀ ਕਿਸਮਤ ਜਾਗ ਪਵੇਗੀ ॥੧॥ ਰਹਾਉ ॥

ਪਦ ਅਰਥ ਭਾਗੁ = ਕਿਸਮਤ। ਮੁਖਿ = ਮੂੰਹ ਉੱਤੇ। ਮਸਤਕਿ = ਮੱਥੇ ਉੱਤੇ। ਗਾਹਿ = ਚੁੱਭੀ ਲਾਇਆ ਕਰ। ਗੁਣ ਗਾਹਿ = ਗੁਣਾਂ ਵਿਚ ਚੁੱਭੀ ਲਾਇਆ ਕਰ ॥੧॥ ਰਹਾਉ ॥

SikhNet (Spanish)El Destino Perfecto es inscrito sobre tu frente y en tu cara, canta las Alabanzas del Señor para siempre. (1-Pausa)

ਅੰਮ੍ਰਿਤ ਨਾਮੁ ਭੋਜਨੁ; ਹਰਿ ਦੇਇ ॥

amrit naam bhojan; har dee |

Sant Singh KhalsaThe Lord bestows the Ambrosial Food of the Naam.
Manmohan SinghGod alone gives the fare of the Name-Nectar.
Manmohan Singh (Punjabi)ਕੇਵਲ ਵਾਹਿਗੁਰੂ ਹੀ ਨਾਮ-ਸੁਧਾਰਸ ਦਾ ਖਾਣਾ ਦਿੰਦਾ ਹੈ।
Fareedkot Teekaਹਰੀ ਕਾ ਨਾਮ ਰੂਪੀ ਅੰਮ੍ਰਿਤੁ ਭੋਜਨ ਸਤਿਗੁਰੂ ਦੇਤੇ ਹੈਂ॥
Prof. Sahib Singh(ਪਰਮਾਤਮਾ ਉਸ ਮਨੁੱਖ ਨੂੰ ਉਸ ਦੀ ਜਿੰਦ ਵਾਸਤੇ) ਖ਼ੁਰਾਕ (ਆਪਣਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਦਾ ਹੈ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਦੇਇ = ਦੇਂਦਾ ਹੈ।

SikhNet (Spanish)El Señor nos da la Fruta Ambrosial del Naam,

ਕੋਟਿ ਮਧੇ; ਕੋਈ ਵਿਰਲਾ ਲੇਇ ॥

kott madhe; koee viralaa lee |

Sant Singh KhalsaOut of millions, only a rare few receive it
Manmohan SinghOut of millions, rare is the one, who attains unto it,
Manmohan Singh (Punjabi)ਕ੍ਰੋੜਾ ਵਿਚੋਂ ਕੋਈ ਵਿਰਲਾ ਹੀ ਇਸ ਨੂੰ ਪਰਾਪਤ ਕਰਦਾ ਹੈ,
Fareedkot Teekaਪਰੰਤੂ ਕਰੋੜੋਂ ਵਿੱਚੋਂ ਕੋਈ ਵਿਰਲਾ ਹੀ ਲੇਤਾ ਹੈ॥
Prof. Sahib Singh(ਪਰ) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੀ (ਇਹ ਦਾਤਿ) ਹਾਸਲ ਕਰਦਾ ਹੈ,

ਪਦ ਅਰਥ ਕੋਟਿ ਮਧੇ = ਕ੍ਰੋੜਾਂ ਵਿਚੋਂ। ਲੇਇ = ਲੈਂਦਾ ਹੈ।

SikhNet (Spanish)pero de millones, extraordinario es en verdad quien la recibe,

ਜਿਸ ਨੋ ਅਪਣੀ; ਨਦਰਿ ਕਰੇਇ ॥੧॥

jis no apanee; nadar karee |1|

Sant Singh Khalsa- only those who are blessed by God's Glance of Grace. ||1||
Manmohan Singhhe is the one, on whom He shows His mercy.
Manmohan Singh (Punjabi)ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ।
Fareedkot Teekaਸੋਈ ਲੇਤਾ ਹੈ ਜਿਸ ਕੋ ਵਾਹਿਗੁਰੂ ਆਪਣੀ ਕ੍ਰਿਪਾ ਦ੍ਰਿਸ਼ਟੀ ਕਰਤਾ ਹੈ॥੧॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ॥੧॥

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ ॥੧॥

SikhNet (Spanish)muy raro es, sólo los que han sido bendecidos con la Mirada de Gracia de Dios lo logra. (1)

ਗੁਰ ਕੇ ਚਰਣ; ਮਨ ਮਾਹਿ ਵਸਾਇ ॥

gur ke charan; man maeh vasaae |

Sant Singh KhalsaWhoever enshrines the Guru's Feet within his mind,
Manmohan SinghWhosoever enshrines the Guru's feet in his mind,
Manmohan Singh (Punjabi)ਜੋ ਕੋਈ ਗੁਰਾਂ ਦੇ ਚਰਨਾ ਨੂੰ ਆਪਣੇ ਰਿਦੇ ਅੰਦਰ ਟਿਕਾ ਲੈਂਦਾ ਹੈ,
Fareedkot Teekaਤਾਂ ਤੇ ਹੇ ਮਨ! ਸਤਿਗੁਰੋਂ ਕੇ ਚਰਨੋਂ ਕੋ ਤੂੰ ਅਪਣੇ ਰਿਦੇ ਮੇਂ ਵਸਾਵਣਾ ਕਰ॥
Prof. Sahib Singhਗੁਰੂ ਦੇ (ਸੋਹਣੇ) ਚਰਨ (ਆਪਣੇ) ਮਨ ਵਿਚ ਟਿਕਾਈ ਰੱਖ,

ਪਦ ਅਰਥ ਵਸਾਇ = ਵਸਾਈ ਰੱਖ।

SikhNet (Spanish)Quien enaltece los Pies del Guru en su mente,

ਦੁਖੁ ਅਨੑੇਰਾ; ਅੰਦਰਹੁ ਜਾਇ ॥

dukh anaeraa; andarahu jaae |

Sant Singh Khalsais rid of pain and darkness from within.
Manmohan Singhhe is rid of pain and inner darkness,
Manmohan Singh (Punjabi)ਉਹ ਪੀੜ ਅਤੇ ਅੰਤ੍ਰੀਵੀ ਅਨ੍ਹੇਰੇ ਤੋਂ ਖਲਾਸੀ ਪਾ ਜਾਂਦਾ ਹੈ,
Fareedkot Teekaਕਿਉਂਕਿ ਤਿਨ ਕੋ ਵਸਾਵਣੇ ਕਰ ਕੇ ਤੇਰੇ ਅੰਦਰਹੁ ਰਾਗ ਦ੍ਵੈਸ਼ ਕਾ ਦੁਖੁ ਔ ਅਗਿਆਨ ਰੂਪੀ ਅੰਧੇਰਾ ਜਾਤਾ ਰਹੇਗਾ॥
Prof. Sahib Singh(ਇਸ ਤਰ੍ਹਾਂ) ਮਨ ਵਿਚੋਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ, (ਆਤਮਕ ਜੀਵਨ ਵਲੋਂ) ਬੇ-ਸਮਝੀ ਦਾ ਹਨੇਰਾ ਹਟ ਜਾਂਦਾ ਹੈ,

ਪਦ ਅਰਥ ਜਾਇ = ਦੂਰ ਹੋ ਜਾਂਦਾ ਹੈ। ਅਨ੍ਹ੍ਹੇਰਾ = ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ।

SikhNet (Spanish)se libera de pena y oscuridad en su interior,

ਆਪੇ ਸਾਚਾ; ਲਏ ਮਿਲਾਇ ॥੨॥

aape saachaa; le milaae |2|

Sant Singh KhalsaThe True Lord unites him with Himself. ||2||
Manmohan Singhand him, the True Lord unites with Himself.
Manmohan Singh (Punjabi)ਅਤੇ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਸਚਾ ਵਾਹਿਗੁਰੂ ਆਪੇ ਹੀ ਤੁਝ ਕੋ ਅਪਨੇ ਸਰੂਪ ਮੇਂ ਮਿਲਾਇ ਲੇਵੇਗਾ॥੨॥
Prof. Sahib Singh(ਅਤੇ) ਸਦਾ ਕਾਇਮ ਰਹਿਣ ਵਾਲਾ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ ॥੨॥

ਪਦ ਅਰਥ ਆਪੇ = ਆਪ ਹੀ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ ॥੨॥

SikhNet (Spanish)el Guru Verdadero lo une en Su Ser. (2)

ਗੁਰ ਕੀ ਬਾਣੀ ਸਿਉ; ਲਾਇ ਪਿਆਰੁ ॥

gur kee baanee siau; laae piaar |

Sant Singh KhalsaSo embrace love for the Word of the Guru's Bani.
Manmohan SinghEmbrace thou love for the Guru's word.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨਾਲ ਪਿਰਹੜੀ ਪਾ।
Fareedkot Teekaਗੁਰੋਂ ਕੀ ਬਾਣੀ ਸਾਥ (ਪਿਆਰੁ) ਲਗਾਉ॥
Prof. Sahib Singhਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।

ਪਦ ਅਰਥ ਸਿਉ = ਨਾਲ।

SikhNet (Spanish)Expresa entonces tu Amor por la Palabra del Bani

ਐਥੈ ਓਥੈ; ਏਹੁ ਅਧਾਰੁ ॥

aithai othai; ehu adhaar |

Sant Singh KhalsaHere and hereafter, this is your only Support.
Manmohan SinghHere and hereafter, this alone is thy support.
Manmohan Singh (Punjabi)ਏਥੇ ਤੇ ਓਥੇ, ਕੇਵਲ ਇਹ ਹੀ ਤੇਰਾ ਆਸਰਾ ਹੈ।
Fareedkot Teekaਇਸ ਲੋਕ ਮੇਂ ਔ ਪ੍ਰਲੋਕ ਮੇਂ ਤੇਰਾ ਇਹੀ ਆਸਰਾ ਰੂਪੁ ਹੈ॥
Prof. Sahib Singh(ਇਹ ਬਾਣੀ ਹੀ) ਇਸ ਲੋਕ ਅਤੇ ਪਰਲੋਕ ਵਿਚ (ਜ਼ਿੰਦਗੀ ਦਾ) ਆਸਰਾ ਹੈ,

ਪਦ ਅਰਥ ਐਥੈ = ਇਸ ਲੋਕ ਵਿਚ। ਓਥੇ = ਪਰਲੋਕ ਵਿਚ। ਅਧਾਰੁ = (ਜ਼ਿੰਦਗੀ ਦਾ) ਆਸਰਾ।

SikhNet (Spanish)del Guru, pues es aquí y será aquí después tu Único Soporte,

ਆਪੇ ਦੇਵੈ ਸਿਰਜਨਹਾਰੁ ॥੩॥

aape devai sirajanahaar |3|

Sant Singh KhalsaThe Creator Lord Himself bestows it. ||3||
Manmohan SinghThe Creator, of Himself, blesses man with the love of the Guru's word.
Manmohan Singh (Punjabi)ਕਰਤਾਰ, ਖੁਦ ਹੀ ਬੰਦੇ ਨੂੰ ਗੁਰਬਾਣੀ ਦਾ ਪਿਆਰ ਪਰਦਾਨ ਕਰਦਾ ਹੈ।
Fareedkot Teekaਜਿਨ ਕੋ ਸਿਰਜਨਹਾਰ ਆਪੇ ਦੇਤਾ ਹੈ ਤਿਨੋਂ ਕੋ ਹੀ ਗੁਰਬਾਣੀ ਕਾ ਪਿਆਰੁ ਪ੍ਰਾਪਤਿ ਹੋਤਾ ਹੈ॥੩॥
Prof. Sahib Singh(ਪਰ ਇਹ ਦਾਤਿ) ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ ॥੩॥
SikhNet (Spanish)el Mismo Creador es Quien otorga, (3)

ਸਚਾ ਮਨਾਏ. ਅਪਣਾ ਭਾਣਾ ॥

sachaa manaae. apanaa bhaanaa |

Sant Singh KhalsaOne whom the Lord inspires to accept His Will,
Manmohan SinghWhom the True Lord makes one to submit to His will,
Manmohan Singh (Punjabi)ਜਿਸ ਪਾਸੋ ਸੱਚਾ ਸੁਆਮੀ ਆਪਣੀ ਰਜਾ ਨੂੰ ਮਨਵਾਉਂਦਾ ਹੈ,
Fareedkot Teekaਜਿਨੋਂ ਕੋ ਸਚਾ ਵਾਹਿਗੁਰੂ ਆਪਣਾ ਭਾਣਾ ਮਨਾਵਤਾ ਹੈ, ਭਾਵ ਜੋ ਤਿਸ ਕੋ ਭਾਣੇ ਮੇਂ ਪ੍ਰਸੰਨ ਰਹਿਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਗੁਰੂ ਦੀ ਸਰਨ ਪਾ ਕੇ) ਆਪਣੀ ਰਜ਼ਾ ਮਿੱਠੀ ਕਰ ਕੇ ਮੰਨਣ ਲਈ (ਮਨੁੱਖ ਦੀ) ਸਹਾਇਤਾ ਕਰਦਾ ਹੈ।

ਪਦ ਅਰਥ ਭਾਣਾ = ਰਜ਼ਾ, ਮਰਜ਼ੀ। ਮਨਾਏ = ਮੰਨਣ ਲਈ ਮਦਦ ਕਰਦਾ ਹੈ।

SikhNet (Spanish)Quien recibe la inspiración de aceptar la Voluntad del Señor,

ਸੋਈ ਭਗਤੁ; ਸੁਘੜੁ ਸੋੁਜਾਣਾ ॥

soee bhagat; sugharr suojaanaa |

Sant Singh Khalsais a wise and knowing devotee.
Manmohan Singhhe alone is an accomplished and wise saint.
Manmohan Singh (Punjabi)ਕੇਵਲ ਉਹ ਹੀ ਕਾਮਲ ਅਤੇ ਸਿਆਣਾ ਹੈ ਸੰਤ ਹੈ।
Fareedkot Teekaਸੋਈ ਭਗਤੁ (ਸੁਘੜੁ) ਉਤਮ ਘਾੜਤ ਵਾਲਾ ਔ (ਸਜਾਣਾ) ਚਤਰੁ ਹੈ॥
Prof. Sahib Singh(ਜਿਹੜਾ ਮਨੁੱਖ ਰਜ਼ਾ ਨੂੰ ਮੰਨ ਲੈਂਦਾ ਹੈ) ਉਹੀ ਹੈ ਸੋਹਣਾ ਸੁਚੱਜਾ ਸਿਆਣਾ ਭਗਤ।

ਪਦ ਅਰਥ ਸੁਘੜੁ = ਸੋਹਣੀ ਮਾਨਸਕ ਘਾੜਤ ਵਾਲਾ, ਸੁਚੱਜਾ। ਸਜਾਣਾ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸੁਜਾਣਾ' ਹੈ, ਇਥੇ 'ਸੋਜਾਣਾ' ਪੜ੍ਹਨਾ ਹੈ) ਸਿਆਣਾ।

SikhNet (Spanish)se vuelve sabio y conocedor

ਨਾਨਕੁ ਤਿਸ ਕੈ; ਸਦ ਕੁਰਬਾਣਾ ॥੪॥੭॥੧੭॥੭॥੨੪॥

naanak tis kai; sad kurabaanaa |4|7|17|7|24|

Sant Singh KhalsaNanak is forever a sacrifice to him. ||4||7||17||7||24||
Manmohan SinghNanak is ever a sacrifice unto him.
Manmohan Singh (Punjabi)ਨਾਨਕ ਉਸ ਉਤੋਂ ਹਮੇਸ਼ਾਂ ਹੀ ਘੋਲੀ ਵੰਞਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਕੇ ਉਪਰ ਸੇ ਸਦਾ ਕੁਰਬਾਨ ਜਾਤੇ ਹੈਂ॥੪॥੭॥੧੭॥੭॥੨੪॥☬ਅਪਨਾ ਲਾਭ ਉਚਾਰਨ ਕਰਤੇ ਹੈਂ:
Prof. Sahib Singh(ਅਜਿਹੇ ਮਨੁੱਖ ਤੋਂ) ਨਾਨਕ ਸਦਾ ਸਦਕੇ ਜਾਂਦਾ ਹੈ ॥੪॥੭॥੧੭॥੭॥੨੪॥

ਪਦ ਅਰਥ ਤਿਸ ਕੈ = (ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਤੋਂ। ਸਦ = ਸਦਾ ॥੪॥੭॥੧੭॥੭॥੨੪॥

* ਵੇਰਵਾ ਅੰਕਾਂ ਦਾ: ਪ੍ਰਭਾਤੀ ਮ: ੧ = ੧੭। ਪ੍ਰਭਾਤੀ ਮ: ੩ = ੭। ਜੋੜ = ੨੪।

SikhNet (Spanish)y Nanak ofrece Su Ser para siempre a Él. (4-7-17-7-24)

Open this shabad (15 lines, Angs 1334-1335) →

Shabad Guru Ramdas Ji Raag Prabhaatee

ਪ੍ਰਭਾਤੀ ਮਹਲਾ ੪ ਬਿਭਾਸ ॥

prabhaatee mahalaa 4 bibhaas |

Sant Singh KhalsaPrabhaatee, Fourth Mehl, Bibhaas:
Manmohan SinghParbhati 4th Guru Bibhas.
Manmohan Singh (Punjabi)ਪਰਭਾਤੀ ਚੋਥੀ ਪਾਤਿਸ਼ਾਹੀ ਬਿਭਾਸ।
Prof. Sahib Singhਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Parbhati, Mejl Guru Ram Das, Cuarto Canal Divino, Bibbas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਰਸਕਿ ਰਸਕਿ ਗੁਨ ਗਾਵਹ ਗੁਰਮਤਿ; ਲਿਵ ਉਨਮਨਿ ਨਾਮਿ ਲਗਾਨ ॥

rasak rasak gun gaavah guramat; liv unaman naam lagaan |

Sant Singh KhalsaThrough the Guru's Teachings, I sing the Glorious Praises of the Lord with joyous love and delight; I am enraptured, lovingly attuned to the Naam, the Name of the Lord.
Manmohan SinghBy the Guru's instructions, I sing the Lord's praise with love and relish and my mind is attuned to the most-exalted Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਪਿਆਰ ਤੇ ਸੁਆਦ ਨਾਲ ਪ੍ਰਭੂ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰੇ ਚਿੱਤ ਦੀ ਪਰਮ ਉਤਕ੍ਰਿਸ਼ਟ ਨਾਮ ਨਾਲ ਪਿਰਹੜੀ ਪੈ ਗਈ ਹੈ।
Fareedkot Teekaਹੇ ਭਾਈ! ਗੁਰੋਂ ਕੀ (ਮਤਿ) ਸਿਖ੍ਯਾ ਸੇ ਮਨ ਤਨ ਕਰ (ਰਸਕਿ) ਪ੍ਰੇਮ ਸਾਥ ਤਿਸ ਵਾਹਿਗੁਰੂ ਕੇ ਗੁਣੋਂ ਕੋ ਹਮ ਗਾਵਤੇ ਹੈਂ, ਤਿਸੀ ਕਰ ਅਬ ਹਮਾਰੀ ਬ੍ਰਿਤੀ (ਉਨਮਨਿ) ਤੁਰੀਆ ਸਰੂਪ ਨਾਮੀ ਮੇਂ ਲਾਗੀ ਹੈ॥
Prof. Sahib Singhਗੁਰੂ ਦੀ ਮੱਤ ਉਤੇ ਤੁਰ ਕੇ, ਆਓ ਅਸੀਂ ਮੁੜ ਮੁੜ ਸੁਆਦ ਨਾਲ ਪਰਮਾਤਮਾ ਦੇ ਗੁਣ ਗਾਵਿਆ ਕਰੀਏ, (ਇਸ ਤਰ੍ਹਾਂ) ਪਰਮਾਤਮਾ ਦੇ ਨਾਮ ਵਿਚ ਲਗਨ ਲੱਗ ਜਾਂਦੀ ਹੈ (ਪ੍ਰਭੂ-ਮਿਲਾਪ ਦੀ) ਤਾਂਘ ਵਿਚ ਸੁਰਤ ਟਿਕੀ ਰਹਿੰਦੀ ਹੈ।

ਪਦ ਅਰਥ ਰਸਕਿ = ਸੁਆਦ ਨਾਲ। ਰਸਕਿ ਰਸਕਿ = ਮੁੜ ਮੁੜ ਸੁਆਦ ਨਾਲ। ਗਾਵਹ = ਆਓ ਅਸੀਂ ਗਾਇਆ ਕਰੀਏ। ਉਨਮਨਿ = ਉਨਮਨ ਵਿਚ, (ਪ੍ਰਭੂ-ਮਿਲਾਪ ਦੀ) ਤਾਂਘ ਵਿਚ। ਨਾਮਿ = ਨਾਮ ਵਿਚ। ਲਗਾਨ = ਲੱਗ ਜਾਂਦੀ ਹੈ।

SikhNet (Spanish)Mediante la Enseñanza del Guru, canto la Gloriosa Alabanza del Señor

ਅੰਮ੍ਰਿਤੁ ਰਸੁ ਪੀਆ ਗੁਰਸਬਦੀ; ਹਮ ਨਾਮ ਵਿਟਹੁ ਕੁਰਬਾਨ ॥੧॥

amrit ras peea gurasabadee; ham naam vittahu kurabaan |1|

Sant Singh KhalsaThrough the Word of the Guru's Shabad, I drink in the Ambrosial Essence; I am a sacrifice to the Naam. ||1||
Manmohan SinghThrough the Guru's word, I in-drink the Immortalising Name-Nectar. Unto the Lord's Name, I am a sacrifice.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਮੈਂ ਸੁਰਜੀਤ ਕਰ ਦੇਣ ਵਾਲੇ ਨਾਮ-ਅੰਮ੍ਰਿਤ ਨੂੰ ਪਾਨ ਕਰਦਾ ਹਾਂ। ਸੁਆਮੀ ਦੇ ਨਾਮ ਉਤੋਂ, ਮੈਂ ਸਦਕੇ ੰਞਦਾ ਹਾਂ।
Fareedkot Teekaਗੁਰੋਂ ਕੇ ਸਬਦ ਕਰ ਨਾਮ ਅੰਮ੍ਰਿਤ ਰਸ ਕੋ ਹਮ ਨੇ ਪਾਨ ਕੀਆ ਹੈ, ਤਿਸੀ ਤੇ ਤਿਸ ਨਾਮ ਪਰ ਹਮ ਕੁਰਬਾਨ ਜਾਤੇ ਹੈਂ॥੧॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ ਜਾ ਸਕਦਾ ਹੈ। ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਵਿਟਹੁ = ਤੋਂ ॥੧॥

SikhNet (Spanish)con Dicha, Amor y Deleite, entonado amorosamente me envuelvo en el Naam, el Nombre del Señor. A través del Shabd del Guru, bebo de la Esencia Ambrosial y ofrezco mi ser en sacrificio al Naam. (1)

ਹਮਰੇ ਜਗਜੀਵਨ ਹਰਿ; ਪ੍ਰਾਨ ॥

hamare jagajeevan har; praan |

Sant Singh KhalsaThe Lord, the Life of the World, is my Breath of Life.
Manmohan SinghGod, the life of the world, is my vital breath.
Manmohan Singh (Punjabi)ਜਗਤ ਦੀ ਜਿੰਦਗੀ, ਵਾਹਿਗੁਰੂ ਮੇਰੀ ਜਿੰਦ-ਜਾਨ ਹੈ!
Fareedkot Teekaਸਰਬ ਜਗਤ ਕਾ ਜੀਵਨ ਜੋ ਹਰੀ ਹੈ, ਸੋਈ ਹਮਾਰੇ ਪ੍ਰਾਨ ਰੂਪ ਹੈ॥
Prof. Sahib Singhਜਗਤ ਦੇ ਜੀਵਨ ਪ੍ਰਭੂ ਜੀ ਹੀ ਅਸਾਂ ਜੀਵਾਂ ਦੀ ਜਿੰਦ-ਜਾਨ ਹਨ (ਫਿਰ ਭੀ ਅਸਾਂ ਜੀਵਾਂ ਨੂੰ ਇਹ ਸਮਝ ਨਹੀਂ ਆਉਂਦੀ)।

ਪਦ ਅਰਥ ਜਗਜੀਵਨ ਹਰਿ = ਜਗਤ ਦੇ ਜੀਵਨ ਪ੍ਰਭੂ ਜੀ। ਪ੍ਰਾਨ = ਜਿੰਦ-ਜਾਨ।

SikhNet (Spanish)El Señor, la Vida del mundo es mi Respiración Vital,

ਹਰਿ ਊਤਮੁ ਰਿਦ ਅੰਤਰਿ ਭਾਇਓ; ਗੁਰਿ. ਮੰਤੁ ਦੀਓ ਹਰਿ ਕਾਨ ॥੧॥ ਰਹਾਉ ॥

har aootam rid antar bhaaeo; gur. mant deeo har kaan |1| rahaau |

Sant Singh KhalsaThe Lofty and Exalted Lord became pleasing to my heart and my inner being, when the Guru breathed the Mantra of the Lord into my ears. ||1||Pause||
Manmohan SinghWhen the Guru ministered the Name through my ears, the Supreme Lord became pleasing unto my mind. Pause.
Manmohan Singh (Punjabi)ਜਦ ਗੁਰਾਂ ਨੇ ਮੇਰੇ ਕੰਨਾਂ ਵਿੱਚ ਨਾਮ ਪਾ ਦਿਤਾ ਤਾਂ ਸ੍ਰੇਸ਼ਟ ਸੁਆਮੀ ਮੇਰੇ ਮਨ ਨੂੰ ਚੰਗਾ ਲਗਣ ਲੱਗ ਗਿਆ। ਠਹਿਰਾਉ।
Fareedkot Teekaਜੋ ਹਰੀ ਨਾਮ ਕਾ ਮੰਤ੍ਰ ਸਤਿਗੁਰੋਂ ਨੇ ਹਮਾਰੇ ਕਾਨੋਂ ਮੇਂ ਦੀਆ ਹੈ, ਸੋਈ ਹਰੀ ਕਾ ਨਾਮ ਉਤਮ ਹਮਾਰੇ ਰਿਦੇ ਬੀਚ ਭਾਯਾ ਹੈ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਦੇ) ਕੰਨਾਂ ਵਿਚ ਗੁਰੂ ਨੇ ਹਰਿ-ਨਾਮ ਦਾ ਉਪਦੇਸ਼ ਦੇ ਦਿੱਤਾ, ਉਸ ਮਨੁੱਖ ਨੂੰ ਉੱਤਮ ਹਰੀ (ਆਪਣੇ) ਹਿਰਦੇ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੧॥ ਰਹਾਉ ॥

ਪਦ ਅਰਥ ਰਿਦ = ਹਿਰਦਾ। ਭਾਇਓ = ਪਿਆਰਾ ਲੱਗ ਪੈਂਦਾ ਹੈ। ਗੁਰਿ = ਗੁਰੂ ਨੇ। ਮੰਤੁ = ਉਪਦੇਸ਼। ਕਾਨ = ਕੰਨਾਂ ਵਿਚ ॥੧॥ ਰਹਾਉ ॥

SikhNet (Spanish)ese Suave y Exaltado Señor dio Bienestar a mi corazón y a mi ser interior cuando el Guru exhaló el Mantra de mi Señor en mis oídos. (1-Pausa)

ਆਵਹੁ ਸੰਤ. ਮਿਲਹੁ ਮੇਰੇ ਭਾਈ; ਮਿਲਿ ਹਰਿ ਹਰਿ ਨਾਮੁ ਵਖਾਨ ॥

aavahu sant. milahu mere bhaaee; mil har har naam vakhaan |

Sant Singh KhalsaCome, O Saints: let us join together, O Siblings of Destiny; let us meet and chant the Name of the Lord, Har, Har.
Manmohan SinghO brother saints, come and meet me, so that getting together, we may utter the Lord God's Name.
Manmohan Singh (Punjabi)ਹੇ ਵੀਰ ਸਾਧੂਉ! ਤੁਸੀਂ ਆ ਕੇ ਮੈਨੂੰ ਮਿਲੋ, ਤਾਂ ਜੋ ਇਕੱਠੇ ਹੋ ਆਪਾਂ ਸਾਈਂ ਹਰੀ ਦੇ ਨਾਮ ਦਾ ਉਚਾਰਣ ਕਰੀਏ।
Fareedkot Teekaਹੇ ਮੇਰੇ ਭਾਈ ਸੰਤ ਜਨੋਂ! ਮੁਝ ਕੋ ਆਇ ਕਰ ਮਿਲੋ, ਕਿਉਂਕਿ ਤੁਮ ਹਮ ਮਿਲ ਕਰ ਕੇ ਹਰਿ ਹਰਿ ਨਾਮ ਕੋ (ਵਖਾਨ) ਉਚਾਰਨ ਕਰੀਏ॥
Prof. Sahib Singhਹੇ ਸੰਤ ਜਨੋ! ਹੇ ਮੇਰੇ ਭਰਾਵੋ! ਆਓ, ਮਿਲ ਬੈਠੋ। ਮਿਲ ਕੇ ਪਰਮਾਤਮਾ ਦਾ ਨਾਮ ਜਪੀਏ।

ਪਦ ਅਰਥ ਸੰਤ = ਹੇ ਸੰਤ ਜਨੋ! ਭਾਈ = ਹੇ ਭਰਾਵੋ! ਮਿਲਿ = ਮਿਲ ਕੇ। ਵਖਾਨ = ਉਚਾਰੀਏ।

SikhNet (Spanish)Vengan oh Santos del Señor y juntémonos, oh Hermanos del Destino, sentémonos a cantar el Nombre del Señor, Jar, Jar.

ਕਿਤੁ ਬਿਧਿ ਕਿਉ ਪਾਈਐ ਪ੍ਰਭੁ ਅਪੁਨਾ; ਮੋ ਕਉ ਕਰਹੁ ਉਪਦੇਸੁ ਹਰਿ ਦਾਨ ॥੨॥

kit bidh kiau paaeeai prabh apunaa; mo kau karahu upades har daan |2|

Sant Singh KhalsaHow am I to find my God? Please bless me with the Gift of the Lord's Teachings. ||2||
Manmohan SinghBless ye me, with the bounty of the Lord's Name and instruct me as to by what means and how can I attain unto my Lord?
Manmohan Singh (Punjabi)ਤੁਸੀਂ ਮੈਨੂੰ ਪ੍ਰਭੂ ਦੇ ਨਾਮ ਦੀ ਦਾਤ ਬਖਸ਼ੋ ਅਤੇ ਮੈਨੂੰ ਸਿਖਮਤ ਦਿਉ ਕਿ ਕਿਸ ਤਰੀਕੇ ਨਾਲ ਅਤੇ ਕਿਸ ਤਰ੍ਹਾਂ ਮੈਂ ਆਪਣੇ ਪ੍ਰਭੂ ਨੂੰ ਪਰਾਪਤ ਹੋ ਸਕਦਾ ਹਾਂ?
Fareedkot Teekaਪ੍ਰਸਨੁ: ਕਿਸ ਬਿਧੀ ਕਾ ਸਰੂਪੁ ਹੈ ਅਰੁ ਕਿਉਂ ਕਰ ਸੋ ਅਪਨਾ ਪ੍ਰਭੂ ਪਾਈਤਾ ਹੈ? ਮੁਝ ਕੋ ਉਪਦੇਸ ਦੇ ਕਰ ਹਰੀ ਕੇ ਨਾਮ ਕਾ ਦਾਨੁ ਕਰੀਏ॥੨॥
Prof. Sahib Singhਹੇ ਸੰਤ ਜਨੋ! ਪ੍ਰਭੂ-ਮਿਲਾਪ ਦਾ ਉਪਦੇਸ ਮੈਨੂੰ ਦਾਨ ਵਜੋਂ ਦੇਵੋ (ਮੈਨੂੰ ਦੱਸੋ ਕਿ) ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ॥੨॥

ਪਦ ਅਰਥ ਕਿਤੁ = ਕਿਸ ਦੀ ਰਾਹੀਂ? ਕਿਤੁ ਬਿਧਿ = ਕਿਸ ਵਿਧੀ ਨਾਲ? ਕਿਉ = ਕਿਵੇਂ? ਮੋ ਕਉ = ਮੈਨੂੰ ॥੨॥

SikhNet (Spanish)¿Cómo encontrar a mi Dios?, por favor bendíceme con el Regalo de la Enseñanza del Señor. (2)

ਸਤਸੰਗਤਿ ਮਹਿ ਹਰਿ ਹਰਿ ਵਸਿਆ; ਮਿਲਿ ਸੰਗਤਿ ਹਰਿ ਗੁਨ ਜਾਨ ॥

satasangat meh har har vasiaa; mil sangat har gun jaan |

Sant Singh KhalsaThe Lord, Har, Har, abides in the Society of the Saints; joining this Sangat, the Lord's Glories are known.
Manmohan SinghThe Lord God abides in the saints society. Meeting with their association, God's virtues are known.
Manmohan Singh (Punjabi)ਸੁਆਮੀ ਵਾਹਿਗੁਰੂ ਸਾਧ ਸੰਗਤ ਅੰਦਰ ਵਸਦਾ ਹੈ। ਉਨ੍ਹਾਂ ਦੇ ਮੇਲ ਮਿਲਾਪ ਨਾਲ ਜੁੜਨ ਦੁਆਰਾ ਵਾਹਿਗੁਰੂ ਦੀਆਂ ਨੇਕੀਆਂ ਜਾਣੀਆਂ ਜਾਂਦੀਆਂ ਹਨ।
Fareedkot Teekaਉਤ੍ਰ: ਸੰਤੋਂ ਕੀ ਸੰਗਤਿ ਮੇਂ ਹਰ ਪ੍ਰਕਾਰ ਸੇ ਹਰੀ ਵਸਿਆ ਹੈ, ਤਾਂ ਤੇ ਸਤਿਸੰਗਤ ਮੇਂ ਮਿਲ ਕਰ ਹਰੀ ਕੇ ਗੁਣ ਜਾਣੀਤੇ ਹੈਂ॥
Prof. Sahib Singhਪਰਮਾਤਮਾ ਸਾਧ ਸੰਗਤ ਵਿਚ ਸਦਾ ਵੱਸਦਾ ਹੈ। ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪੈ ਸਕਦੀ ਹੈ।

ਪਦ ਅਰਥ ਹਰਿ ਗੁਨ ਜਾਨ = ਪ੍ਰਭੂ ਦੇ ਗੁਣਾਂ ਨਾਲ ਸਾਂਝ ਬਣਦੀ ਹੈ।

SikhNet (Spanish)El Señor, Jar, Jar, habita en la Sociedad de los Santos, acercándose a la Saad Sangat, las Glorias del Señor se conocen.

ਵਡੈ ਭਾਗਿ ਸਤਸੰਗਤਿ ਪਾਈ; ਗੁਰੁ ਸਤਿਗੁਰੁ ਪਰਸਿ ਭਗਵਾਨ ॥੩॥

vaddai bhaag satasangat paaee; gur satigur paras bhagavaan |3|

Sant Singh KhalsaBy great good fortune, the Society of the Saints is found. Through the Guru, the True Guru, I receive the Touch of the Lord God. ||3||
Manmohan SinghIt is by great good fortune that one is blest with the saints congregation and through the great True Guru, one meets with the Lord.
Manmohan Singh (Punjabi)ਵਡੀ ਚੰਗੀ ਕਿਸਮਤ ਦੁਆਰਾ, ਜੀਵ ਨੂੰ ਸਾਧ ਸੰਗਤ ਪਰਾਪਤ ਹੁੰਦੀ ਹੈ ਅਤੇ ਵਿਸ਼ਾਲ ਸਚੇ ਗੁਰਾਂ ਦੇ ਰਾਹੀਂ ਉਹ ਆਪਣੇ ਮਾਲਕ ਨੂੰ ਮਿਲ ਪੈਦਾ ਹੈ।
Fareedkot Teekaਬਡੇ ਭਾਗੋਂ ਕਰ ਕੇ ਹਮ ਨੇ ਸੰਤੋਂ ਕੀ ਸੰਗਤਿ ਪਾਈ ਹੈ, (ਗੁਰੁ) ਪੂਜਨੇ ਯੋਗ ਸਤਿਗੁਰੋਂ ਕੋ ਪਰਸ ਕੇ ਭਗਵਾਨ ਕੌ ਮਿਲੇ ਹੈਂ॥੩॥
Prof. Sahib Singhਜਿਸ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਹੋ ਗਈ, ਉਸ ਨੇ ਗੁਰੂ ਸਤਿਗੁਰੂ (ਦੇ ਚਰਨ) ਛੁਹ ਕੇ ਭਗਵਾਨ (ਦਾ ਮਿਲਾਪ ਹਾਸਲ ਕਰ ਲਿਆ) ॥੩॥

ਪਦ ਅਰਥ ਭਾਗਿ = ਕਿਸਮਤ ਨਾਲ। ਪਰਸਿ = ਛੂਹ ਕੇ ॥੩॥

SikhNet (Spanish)Por una Gran Fortuna la Saad Sangat es encontrada, por la Gracia del Guru del Verdadero Guru, y ahí recibo el Toque de Dios nuestro Señor (3)

ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ; ਗੁਨ ਗਾਇ ਰਹੇ ਹੈਰਾਨ ॥

gun gaavah prabh agam tthaakur ke; gun gaae rahe hairaan |

Sant Singh KhalsaI sing the Glorious Praises of God, my Inaccessible Lord and Master; singing His Praises, I am enraptured.
Manmohan SinghI sing the praise of my Unfathomable Lord Master and, singing His praise, I am struck with wonder.
Manmohan Singh (Punjabi)ਮੈਂ ਆਪਣੇ ਬੇਥਾਹ ਸੁਆਮੀ ਮਾਲਕ ਦੀ ਮਹਿਮਾ ਗਾਇਨ ਕਰਦਾ ਹਾਂ ਅਤੇ ਉਸ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਂ ਅਦਭੁਤ ਹੋ ਗਿਆ ਹਾਂ।
Fareedkot Teekaਹਮ ਮਨ, ਬਾਣੀ ਸੇ ਅਗਮ ਰੂਪ ਠਾਕੁਰ ਪ੍ਰਭੂ ਕੇ ਗੁਣੋਂ ਕੋ ਗਾਵਤੇ ਹੈਂ, ਜਿਸ ਕੇ ਗੁਣੋਂ ਕੋ ਗਾਇ ਕਰ ਕੇ ਸਭ ਅਸਚਰਜ ਹੋਇ ਰਹੇ ਹੈਂ॥
Prof. Sahib Singhਆਓ, ਅਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵਿਆ ਕਰੀਏ। ਉਸ ਦੇ ਗੁਣ ਗਾ ਗਾ ਕੇ (ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ) ਹੈਰਤ ਵਿਚ ਗੁੰਮ ਹੋ ਜਾਈਦਾ ਹੈ।

ਪਦ ਅਰਥ ਗਾਵਹ = ਆਓ ਅਸੀਂ ਗਾਵੀਏ। ਅਗਮ = ਅਪਹੁੰਚ। ਗਾਇ = ਗਾ ਕੇ। ਹੈਰਾਨ = ਵਿਸਮਾਦ ਅਵਸਥਾ ਵਿਚ।

SikhNet (Spanish)Canta las Gloriosas Alabanzas de Dios, de mi Inaccesible Señor y Maestro, recitándolas, me envuelvo en Él.

ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਹਰਿ ਨਾਮੁ ਦੀਓ ਖਿਨ ਦਾਨ ॥੪॥੧॥

jan naanak kau. gur kirapaa dhaaree; har naam deeo khin daan |4|1|

Sant Singh KhalsaThe Guru has showered His Mercy on servant Nanak; in an instant, He blessed him with the Gift of the Lord's Name. ||4||1||
Manmohan SinghThe Guru has shown mercy unto slave Nanak and, in a moment, has he blessed him with the gift of the Lord's Name.
Manmohan Singh (Punjabi)ਗੋਲੇ ਨਾਨਕ ਉਤੇ ਗੁਰਾਂ ਨੇ ਮਿਹਰ ਕੀਤੀ ਹੈ ਅਤੇ ਇਕ ਨਿਮਖੁ ਅੰਦਰ ਉਸ ਨੂੰ ਸੁਆਮੀ ਦੇ ਨਾਮ ਦੀ ਦਾਤ ਬਖਸ਼ ਦਿਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ (ਜਨ) ਦਾਸੋਂ ਪਰ ਸਤਿਗੁਰੋਂ ਨੇ ਕ੍ਰਿਪਾ ਧਾਰੀ ਹੈ, ਤਿਸੀ ਕਰ ਹਰਿ ਨਾਮ ਕਾ ਦਾਨ ਹਮ ਕੋ ਇਕ ਖਿਨ ਮੇਂ ਹੀ ਕਰ ਦੀਆ ਹੈ॥੪॥੧॥☬ਗੁਰਮੁਖੋਂ ਕੀ ਵਡਿਆਈ ਸਹਿਤ ਸਤਿਗੁਰੋਂ ਆਗੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ ਦਾਸ ਉੱਤੇ ਗੁਰੂ ਨੇ ਮਿਹਰ ਕੀਤੀ, ਉਸ ਨੂੰ (ਗੁਰੂ ਨੇ) ਇਕ ਖਿਨ ਵਿਚ ਪਰਮਾਤਮਾ ਦਾ ਨਾਮ ਦਾਨ ਦੇ ਦਿੱਤਾ ॥੪॥੧॥

ਪਦ ਅਰਥ ਗੁਰਿ = ਗੁਰੂ ਨੇ ॥੪॥੧॥

SikhNet (Spanish)El Guru ha mostrado Misericordia en el Esclavo Nanak, en un instante lo bendijo con el Regalo del Nombre del Señor. (4-1)

Open this shabad →

Shabad Guru Ramdas Ji Raag Prabhaatee

ਪ੍ਰਭਾਤੀ ਮਹਲਾ ੪ ॥

prabhaatee mahalaa 4 |

Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪਰਭਾਤੀ ਚੋਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.

ਉਗਵੈ ਸੂਰੁ ਗੁਰਮੁਖਿ ਹਰਿ ਬੋਲਹਿ; ਸਭ ਰੈਨਿ ਸਮੑਾਲਹਿ ਹਰਿ ਗਾਲ ॥

augavai soor guramukh har boleh; sabh rain samaaleh har gaal |

Sant Singh KhalsaWith the rising of the sun, the Gurmukh speaks of the Lord. All through the night, he dwells upon the Sermon of the Lord.
Manmohan SinghWith the sunrise, the Guru-ward utters the Lord's Name and remembers he, the Divine gospel the whole night through.
Manmohan Singh (Punjabi)ਸੂਰਜ ਦੇ ਚੜ੍ਹਨ ਨਾਲ ਗੁਰੂ ਅਨੁਸਾਰੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ ਅਤੇ ਸਾਰੀ ਰਾਤ ਹੀ ਰੱਬੀ ਵਾਰਤਾ ਨੂੰ ਯਾਦ ਕਰਦਾ ਹੈ।
Fareedkot Teekaਹੇ ਭਾਈ! ਸੂਰਜ ਉਦੇ ਭਏ ਤੇ ਗੁਰੋਂ ਦ੍ਵਾਰੇ ਹਮ ਹਰਿ ਨਾਮ ਕੋ ਹੀ ਉਚਾਰਨ ਕਰਤੇ ਹੈਂ ਔ ਸੰਪੂਰਨ ਰਾਤ੍ਰੀ ਮੇਂ ਭੀ ਹਰੀ ਕੀਆਂ (ਗਾਲ) ਬਾਤਾਂ ਕਰ ਤਿਸ ਕੋ ਸਮਾਲਤੇ ਹੈਂ॥
Prof. Sahib Singh(ਜਦੋਂ) ਸੂਰਜ ਚੜ੍ਹਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦੇ ਹਨ, ਸਾਰੀ ਰਾਤ ਭੀ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ ਕਰਦੇ ਹਨ।

ਪਦ ਅਰਥ ਸੂਰੁ = ਸੂਰਜ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਬੋਲਹਿ = ਬੋਲਦੇ ਹਨ। ਰੈਨਿ = ਰਾਤ। ਸਮ੍ਹ੍ਹਾਲਹਿ = ਸੰਭਾਲਦੇ ਹਨ, ਚੇਤੇ ਕਰਦੇ ਹਨ। ਹਰਿ ਗਾਲ = ਹਰੀ ਦੀਆਂ (ਸਿਫ਼ਤ-ਸਾਲਾਹ ਦੀਆਂ) ਗੱਲਾਂ।

SikhNet (Spanish)En el alba el Gurmukj medita en el Señor y durante la noche habita en el Sermón del Señor,

ਹਮਰੈ ਪ੍ਰਭਿ ਹਮ ਲੋਚ ਲਗਾਈ; ਹਮ ਕਰਹ ਪ੍ਰਭੂ ਹਰਿ ਭਾਲ ॥੧॥

hamarai prabh ham loch lagaaee; ham karah prabhoo har bhaal |1|

Sant Singh KhalsaMy God has infused this longing within me; I seek my Lord God. ||1||
Manmohan SinghMy Lord has welled up the craving within me and I search ever my Lord God.
Manmohan Singh (Punjabi)ਮੇਰੇ ਸੁਆਮੀ ਨੇ ਮੇਰੇ ਅੰਦਰ ਚਾਹਨਾ ਪੈਦਾ ਕਰ ਦਿਤੀ ਹੈ ਅਤੇ ਮੈਂ ਨਿਤ ਹੀ ਆਪਣੇ ਸਾਈਂ ਹਰੀ ਦੀ ਖੋਜ ਭਾਲ ਕਰਦਾ ਹਾਂ।
Fareedkot Teekaਹਮਾਰੇ ਪ੍ਰਭੂ ਨੇ ਹਮ ਕੋ ਨਾਮ ਕੀ (ਲੋਚ) ਇਛਾ ਲਗਾਈ ਹੈ, ਤਾਂ ਤੇ ਹਮ ਤਿਸ ਹਰਿ ਪ੍ਰਭੂ ਕਾ ਹੀ (ਭਾਲ) ਖੋਜਨਾ ਕਰਤੇ ਹੈਂ॥੧॥
Prof. Sahib Singhਮੇਰੇ ਪ੍ਰਭੂ ਨੇ ਮੇਰੇ ਅੰਦਰ ਭੀ ਇਹ ਲਗਨ ਪੈਦਾ ਕਰ ਦਿੱਤੀ ਹੈ, (ਇਸ ਵਾਸਤੇ) ਮੈਂ ਭੀ ਪ੍ਰਭੂ ਦੀ ਢੂੰਢ ਕਰਦਾ ਰਹਿੰਦਾ ਹਾਂ ॥੧॥

ਪਦ ਅਰਥ ਹਮਰੈ ਪ੍ਰਭਿ = ਅਸਾਡੇ ਪ੍ਰਭੂ ਨੇ, ਮੇਰੇ ਪ੍ਰਭੂ ਨੇ। ਲੋਚ = ਤਾਂਘ। ਹਮ = ਮੈਨੂੰ, ਅਸਾਨੂੰ। ਹਮ ਕਰਹ = ਅਸੀਂ ਕਰਦੇ ਹਾਂ, ਮੈਂ ਕਰਦਾ ਹਾਂ। ਭਾਲ = ਢੂੰਢ ॥੧॥

SikhNet (Spanish)mi Dios ha infundido esta añoranza en mí y así busco a mi Señor Dios. (1)

ਮੇਰਾ ਮਨੁ; ਸਾਧੂ ਧੂਰਿ ਰਵਾਲ ॥

meraa man; saadhoo dhoor ravaal |

Sant Singh KhalsaMy mind is the dust of the feet of the Holy.
Manmohan SinghMy soul is the dust, yea, the dust of the saints feet.
Manmohan Singh (Punjabi)ਮੇਰੀ ਜਿੰਦੜੀ ਸੰਤਾ ਦੇ ਪੈਰਾ ਦੀ ਧੂੜ ਹੈ। ਹਾਂ ਉਨ੍ਹਾਂ ਦੀ ਧੂੜ।
Fareedkot Teekaਜਬ ਮੇਰਾ ਮਨ ਸੰਤੋਂ ਕੀ ਚਰਨ ਧੂੜੀ ਮੇਂ (ਰਵਾਲ) ਅਲਪ ਮਾਤ੍ਰ ਭੀ ਪ੍ਰਾਪਤਿ ਹੂਆ ਹੈ॥
Prof. Sahib Singhਮੇਰਾ ਮਨ ਗੁਰੂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।

ਪਦ ਅਰਥ ਸਾਧੂ = ਗੁਰੂ। ਰਵਾਲ = ਚਰਨ-ਧੂੜ।

SikhNet (Spanish)Mi mente es el Polvo de los Pies de los Santos, el Guru ha implantado el Dulce Nombre del Señor,

ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ; ਗੁਰ ਪਗ ਝਾਰਹ ਹਮ ਬਾਲ ॥੧॥ ਰਹਾਉ ॥

har har naam drirraaeo gur meetthaa; gur pag jhaarah ham baal |1| rahaau |

Sant Singh KhalsaThe Guru has implanted the Sweet Name of the Lord, Har, Har, within me. I dust the Guru's Feet with my hair. ||1||Pause||
Manmohan SinghThe Guru has implanted the Lord God's sweet Name within me and I dust the Guru's feet with my hair. Pause.
Manmohan Singh (Punjabi)ਗੁਰਦੇਵ ਜੀ ਨੇ ਸਾਈਂ ਹਰੀ ਦਾ ਮਿੱਠਾ ਨਾਮ ਮੇਰੇ ਅੰਦਰ ਪੱਕਾ ਕਰ ਦਿਤਾ ਹੈ ਅਤੇ ਮੈਂ ਗੁਰਦੇਵ ਜੀ ਦੇ ਚਰਨ ਆਪਣੇ ਕੇਸਾਂ ਨਾਲ ਝਾੜਦਾ ਹਾਂ। ਠਹਿਰਾਉ।
Fareedkot Teekaਤਬ ਸਤਿਗੁਰੋਂ ਨੇ ਹਰਿ ਹਰਿ ਨਾਮ ਮੀਠਾ ਮੁਝ ਕੋ ਦ੍ਰਿੜਾਇ ਦੀਆ ਹੈ, ਤਿਨ ਸਤਿਗੁਰੋਂ ਕੇ ਚਰਨੋਂ ਕੋ ਹਮ (ਬਾਲ) ਕੇਸੋਂ ਕਰ ਝਾੜਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ। ਮੈਂ (ਆਪਣੇ) ਕੇਸਾਂ ਨਾਲ ਗੁਰੂ ਦੇ ਚਰਨ ਝਾੜਦਾ ਹਾਂ ॥੧॥ ਰਹਾਉ ॥

ਪਦ ਅਰਥ ਦ੍ਰਿੜਾਇਓ = ਹਿਰਦੇ ਵਿਚ ਪੱਕਾ ਕੀਤਾ ਹੈ। ਗੁਰਿ = ਗੁਰੂ ਨੇ। ਗੁਰ ਪਗ = ਗੁਰੂ ਦੇ ਪੈਰ। ਝਾਰਹ ਹਮ = ਅਸੀਂ ਝਾੜਦੇ ਹਾਂ। ਬਾਲ = ਕੇਸਾਂ ਨਾਲ ॥੧॥ ਰਹਾਉ ॥

SikhNet (Spanish)Jar, Jar en el seno de mi ser y yo sacudo los Pies de mi Guru con mi cabello. (1-Pausa)

ਸਾਕਤ ਕਉ. ਦਿਨੁ ਰੈਨਿ ਅੰਧਾਰੀ; ਮੋਹਿ ਫਾਥੇ ਮਾਇਆ ਜਾਲ ॥

saakat kau. din rain andhaaree; mohi faathe maaeaa jaal |

Sant Singh KhalsaDark are the days and nights of the faithless cynics; they are caught in the trap of attachment to Maya.
Manmohan SinghDark are the day and night for the mammon worshippers, they are caught in snare of the love of riches.
Manmohan Singh (Punjabi)ਅਨ੍ਹੇਰੇ ਹਨ ਦਿਹਾੜੇ ਅਤੇ ਰਾਤ੍ਰੀਆਂ ਮਾਇਆ ਦੇ ਉਪਾਸ਼ਕਾ ਲਈ। ਉਹ ਧਨ-ਦੌਲਤ ਦੇ ਪਿਆਰ ਦੀ ਫਾਹੀ ਅੰਦਰ ਫਸੇ ਹੋਏ ਹਨ।
Fareedkot Teekaਸਾਕਤ ਪੁਰਸ਼ੋਂ ਕੋ ਦਿਨ ਔ ਰਾਤ੍ਰ ਅੰਧੇਰੀ ਹੀ ਹੈ, ਭਾਵ ਯੇਹ ਹੈ ਕਿ ਸਦਾ ਅਗਿਆਨ ਕਰ ਅੰਧੇ ਹੂਏ ਹੂਏ ਹੈਂ, ਤਿਸ ਕਰ ਮਾਯਾ ਕੋ ਮੋਹਿ ਜਾਲ ਮੇਂ ਫਾਥੇ ਹੂਏ ਹੈਂ॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਵਾਸਤੇ (ਸਾਰਾ) ਦਿਨ (ਸਾਰੀ) ਰਾਤ ਘੁੱਪ ਹਨੇਰਾ ਹੁੰਦੀ ਹੈ, (ਕਿਉਂਕਿ ਉਹ) ਮਾਇਆ ਦੇ ਮੋਹ ਵਿਚ, ਮਾਇਆ (ਦੇ ਮੋਹ) ਦੀਆਂ ਫਾਹੀਆਂ ਵਿਚ ਫਸੇ ਰਹਿੰਦੇ ਹਨ।

ਪਦ ਅਰਥ ਸਾਕਤ ਕਉ = ਸਾਕਤਾਂ ਨੂੰ, ਪ੍ਰਭੂ ਤੋਂ ਟੁੱਟੇ ਹੋਏ ਬੰਦਿਆਂ ਨੂੰ। ਅੰਧਾਰੀ = ਹਨੇਰੀ। ਮੋਹਿ = ਮੋਹ ਵਿਚ। ਜਾਲ = ਫਾਹੀਆਂ।

SikhNet (Spanish)Oscuros son los días y las noches de los cínicos sin Fe, viven atrapados en las garras del apego a Maya

ਖਿਨੁ ਪਲੁ ਹਰਿ ਪ੍ਰਭੁ ਰਿਦੈ. ਨ ਵਸਿਓ; ਰਿਨਿ ਬਾਧੇ ਬਹੁ ਬਿਧਿ ਬਾਲ ॥੨॥

khin pal har prabh ridai. na vasio; rin baadhe bahu bidh baal |2|

Sant Singh KhalsaThe Lord God does not dwell in their hearts, even for an instant; every hair of their heads is totally tied up in debts. ||2||
Manmohan SinghThe Lord God abides not in their mind even for an instant and a moment. Their every hair is bound, in many ways, with the debt of God.
Manmohan Singh (Punjabi)ਸਾਈਂ ਵਾਹਿਗੁਰੂ ਇਕ ਮੁਹਤ ਤੇ ਨਿਮਖ ਭਰ ਲਈ ਭੀ ਉਨ੍ਹਾਂ ਦੇ ਹਿਰਦੇ ਅੰਦਰ ਨਹੀਂ ਵਸਦਾ। ਉਨ੍ਹਾਂ ਦਾ ਹਰ ਇਕ ਵਾਲ ਵਾਹਿਗੁਰੂ ਦੇ ਕਰਜੇ ਨਾਲ ਅਨੇਕਾਂ ਤਰੀਕਿਆਂ ਨਾਲ ਬੱਝਾ ਹੋਇਆ ਹੈ।
Fareedkot Teekaਤਿਨ ਕੇ ਰਿਦੇ ਮੇਂ ਹਰਿ ਪ੍ਰਭੂ ਖਿਨ ਔ ਪਲ ਮਾਤ੍ਰ ਭੀ ਨਹੀਂ ਵਸਿਆ ਹੈ, ਤਿਸ ਤੇ ਬਹੁਤ ਪ੍ਰਕਾਰ ਕੇ (ਰਿਨਿ) ਕਰਜਿਉਂ ਕਰ ਕੇ ਤਿਨ ਕੇ (ਬਾਲ) ਰੋਮ ਰੋਮ ਬਾਂਧੇ ਹੂਏ ਹੈਂ ਅਰਥਾਤ ਪਿਤਰੋਂ ਔ ਦੇਵਤੇ ਔ ਰਿਖੀਓਂ ਕੇ ਰਿਣ ਕਰ ਬਾਂਧੇ ਹੂਏ ਹੈਂ॥੨॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਇਕ ਖਿਨ ਭਰ ਭੀ ਇਕ ਪਲ ਭਰ ਭੀ ਨਹੀਂ ਵੱਸਦਾ। ਉਹ ਕਈ ਤਰੀਕਿਆਂ ਨਾਲ (ਵਿਕਾਰਾਂ ਦੇ) ਕਰਜ਼ੇ ਵਿਚ ਵਾਲ ਵਾਲ ਬੱਝੇ ਰਹਿੰਦੇ ਹਨ ॥੨॥

ਪਦ ਅਰਥ ਰਿਦੈ = ਹਿਰਦੇ ਵਿਚ। ਰਿਨਿ = ਕਰਜ਼ੇ ਨਾਲ (ਰਿਨ = ਕਰਜ਼ਾ)। ਬਾਲ ਬਾਧੇ = ਵਾਲ ਵਾਲ ਬੱਝੇ ਰਹਿੰਦੇ ਹਨ ॥੨॥

SikhNet (Spanish)y Dios no habita en sus corazones ni siquiera por un instante, viven llenos de deudas hasta el tope de su cabeza. (2)

ਸਤਸੰਗਤਿ ਮਿਲਿ ਮਤਿ ਬੁਧਿ ਪਾਈ; ਹਉ ਛੂਟੇ ਮਮਤਾ ਜਾਲ ॥

satasangat mil mat budh paaee; hau chhootte mamataa jaal |

Sant Singh KhalsaJoining the Sat Sangat, the True Congregation, wisdom and understanding are obtained, and one is released from the traps of egotism and possessiveness.
Manmohan SinghMeeting the society of saints, one attains good understanding and wisdom and is released from the snare of ego and attachment.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਚੰਗੀ ਸਮਝ ਅਤੇ ਅਕਲ ਪਰਰਾਪਤ ਹੋ ਜਾਂਦੀਆਂ ਹਨ ਅਤੇ ਉਹ ਹੰਕਾਰ ਅਤੇ ਲਗਨ ਦੇ ਫੰਧੇ ਵਿਚੋਂ ਖਲਾਸੀ ਪਾ ਜਾਂਦਾ ਹੈ।
Fareedkot Teekaਜਿਨੋਂ ਨੇ ਸੰਤੋਂ ਕੀ ਸੰਗਤਿ ਮੇਂ ਮਿਲ ਕਰ ਗੁਰੋਂ ਤੇ ਹਰਿ ਨਾਮ ਕੀ (ਮਤਿ) ਸਿਖ੍ਯਾ ਬੁਧੀ ਮੇਂ ਪਾਈ ਹੈ, ਸੋ ਜਨ ਹੰਤਾ, ਮਮਤਾ ਕੇ ਜਾਲ ਸੇ ਛੂਟੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਵਿਚ ਮਿਲ ਕੇ (ਉੱਚੀ) ਮੱਤ (ਉੱਚੀ) ਅਕਲ ਪ੍ਰਾਪਤ ਕਰ ਲਈ, (ਉਹਨਾਂ ਦੇ ਅੰਦਰੋਂ) ਹਉਮੈ ਮੁੱਕ ਜਾਂਦੀ ਹੈ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ।

ਪਦ ਅਰਥ ਮਿਲਿ = ਮਿਲ ਕੇ। ਹਉ = ਹਉਮੈ। ਮਮਤਾ ਜਾਲ = ਅਪਣੱਤ ਦੀਆਂ ਫਾਹੀਆਂ।

SikhNet (Spanish)Acercándose a la Saad Sangat, la Verdadera Congregación, la Sabiduría y el Entendimiento son obtenidos y uno es liberado de la trampa del egoísmo y la actitud posesiva.

ਹਰਿ ਨਾਮਾ. ਹਰਿ ਮੀਠ ਲਗਾਨਾ; ਗੁਰਿ. ਕੀਏ ਸਬਦਿ ਨਿਹਾਲ ॥੩॥

har naamaa. har meetth lagaanaa; gur. kee sabad nihaal |3|

Sant Singh KhalsaThe Lord's Name, and the Lord, seem sweet to me. Through the Word of His Shabad, the Guru has made me happy. ||3||
Manmohan SinghGod's Name and God seem sweet unto me and, through his word, the Guru has make me happy.
Manmohan Singh (Punjabi)ਹਰੀ ਦਾ ਨਾਮ ਅਤੇ ਹਰੀ ਮੈਨੂੰ ਮਿੱਠੜਾ ਲਗਦਾ ਹੈ ਅਤੇ ਆਪਣੀ ਬਾਣੀ ਰਾਹੀਂ ਗੁਰਾਂ ਨੇ ਮੈਨੂੰ ਪ੍ਰਸੰਨ ਕਰ ਦਿਤਾ ਹੈ।
Fareedkot Teekaਜਿਨੋਂ ਕੋ ਹਰਿ ਨਾਮ ਕਾ ਰਸ ਹਰ ਪ੍ਰਕਾਰ ਕਰ ਮੀਠਾ ਲਾਗਾ ਹੈ ਤੇ ਜਨ ਗੁਰੋਂ ਨੇ ਸਬਦ ਦੇ ਕਰ ਨਿਹਾਲ ਕਰ ਦੀਏ ਹੈਂ॥੩॥☬ਓਹ ਸਤਿਗੁਰ ਆਗੇ ਐਸੀ ਬੇਨਤੀ ਕਰਤੇ ਹੈਂ:
Prof. Sahib Singhਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ। ਗੁਰੂ ਨੇ (ਉਹਨਾਂ ਨੂੰ ਆਪਣੇ) ਸ਼ਬਦ ਦੀ ਬਰਕਤਿ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ ॥੩॥

ਪਦ ਅਰਥ ਗੁਰਿ = ਗੁਰੂ ਨੇ। ਸਬਦਿ = ਸ਼ਬਦ ਦੀ ਰਾਹੀਂ। ਨਿਹਾਲ = ਪ੍ਰਸੰਨ, ਸ਼ਾਂਤ ॥੩॥

SikhNet (Spanish)El Señor y Su Nombre se muestran Dulces para mí; a través de Su Shabd el Guru me ha bendecido con Felicidad. (3)

ਹਮ ਬਾਰਿਕ. ਗੁਰ ਅਗਮ ਗੁਸਾਈ; ਗੁਰ. ਕਰਿ ਕਿਰਪਾ ਪ੍ਰਤਿਪਾਲ ॥

ham baarik. gur agam gusaaee; gur. kar kirapaa pratipaal |

Sant Singh KhalsaI am just a child; the Guru is the Unfathomable Lord of the World. In His Mercy, He cherishes and sustains me.
Manmohan SinghThe Guru is my unfathomable Lord and I am his child, in his mercy, the Guru sustains me.
Manmohan Singh (Punjabi)ਗੁਰੂ ਜੀ ਮੇਰੇ ਬੇਥਾਹ ਸੁਆਮੀ ਹਨ ਤੇ ਮੈਂ ਉਨ੍ਹਾਂ ਦਾ ਬੱਚਾ ਹਾਂ। ਆਪਣੀ ਮਿਹਰ ਸਦਕਾ ਗੁਰੂ ਜੀ ਮੇਰੀ ਪਰਵਰਸ਼ ਕਰਦੇ ਹਨ।
Fareedkot Teekaਹੇ ਅਗਮ ਗੁਸਾਈ ਸਤਿਗੁਰੂ! ਹਮ ਤੇਰੇ ਬਾਲਕ ਹੈਂ, ਤਾਂ ਤੇ ਹੇ ਗੁਰੋ! ਕ੍ਰਿਪਾ ਕਰ ਕੇ ਹਮਾਰੀ ਪ੍ਰਤਿਪਾਲਾ ਕਰੋ॥
Prof. Sahib Singhਹੇ ਗੁਰੂ! ਹੇ ਅਪਹੁੰਚ ਮਾਲਕ! ਅਸੀਂ ਜੀਵ ਤੇਰੇ (ਅੰਞਾਣ) ਬੱਚੇ ਹਾਂ। ਹੇ ਗੁਰੂ ਮਿਹਰ ਕਰ, ਸਾਡੀ ਰੱਖਿਆ ਕਰ।

ਪਦ ਅਰਥ ਹਮ = ਅਸੀਂ ਜੀਵ। ਬਾਰਿਕ = ਬੱਚੇ। ਗੁਰ = ਵੱਡਾ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ (ਗੋ = ਧਰਤੀ। ਸਾਂਈ = ਖਸਮ)। ਗੁਰ = ਹੇ ਗੁਰੂ! ਪ੍ਰਤਿਪਾਲ = ਰੱਖਿਆ ਕਰ।

SikhNet (Spanish)Soy sólo un niño, el Guru es el Insondable Señor del mundo y en Su Misericordia me acoge y me da sustento.

ਬਿਖੁ ਭਉਜਲ ਡੁਬਦੇ, ਕਾਢਿ ਲੇਹੁ ਪ੍ਰਭ; ਗੁਰ ਨਾਨਕ. ਬਾਲ ਗੁਪਾਲ ॥੪॥੨॥

bikh bhaujal ddubade, kaadt lehu prabh; gur naanak. baal gupaal |4|2|

Sant Singh KhalsaI am drowning in the ocean of poison; O God, Guru, Lord of the World, please save Your child, Nanak. ||4||2||
Manmohan SinghO Great Lord, the World-Cherisher, Nanak, Thy child is drowning in the dreadful ocean of poison. Mercifully save Thou him.
Manmohan Singh (Punjabi)ਹੇ ਸੰਸਾਰ ਦੇ ਪਾਲਣਹਾਰ ਵਿਸ਼ਾਲ ਸੁਆਮੀ! ਨਾਨਕ ਤੇਰਾ ਬੱਚਾ ਜ਼ਹਿਰ ਦੇ ਭਿਆਨਕ ਸਮੁੰਦਰ ਅੰਦਰ ਡੁਬ ਰਿਹਾ ਹੈ। ਕਿਰਪਾ ਕਰਕੇ ਤੂੰ ਉਸ ਨੂੰ ਬਾਹਰ ਕੱਢ ਲੈ।
Fareedkot Teekaਹੇ ਪ੍ਰਭ! ਇਸ ਸੰਸਾਰ ਰੂਪੀ ਭਉਜਲ (ਬਿਖੁ) ਵਿਚੋਂ ਹਮ ਕੋ ਡੂਬਤਿਆਂ ਹੋਇਆਂ ਕਾਢ ਲੇਵੋ। ਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਗੋਪਾਲ! ਹਮ ਤੇਰੇ ਬਾਲਕੇ ਹੈਂ॥੪॥੨॥☬ਸ੍ਵੈਮਨ ਪਰਥਾਇ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਹੇ ਗੁਰੂ! ਹੇ ਪ੍ਰਭੂ! ਹੇ ਧਰਤੀ ਦੇ ਰਾਖੇ! ਅਸੀਂ ਤੇਰੇ (ਅੰਞਾਣ) ਬੱਚੇ ਹਾਂ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ ॥੪॥੨॥

ਪਦ ਅਰਥ ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਿਰ। ਭਉਜਲ = ਸੰਸਾਰ-ਸਮੁੰਦਰ। ਪ੍ਰਭ = ਹੇ ਪ੍ਰਭੂ! ਗੁਪਾਲ = ਹੇ ਗੁਪਾਲ! ਹੇ ਸ੍ਰਿਸ਼ਟੀ ਦੇ ਰਾਖੇ! ॥੪॥੨॥

SikhNet (Spanish)Me ahogo en el océano de veneno. Oh, Dios, oh Guru, Señor del mundo, por favor salva a Nanak. (4-2)

Open this shabad →

Shabad Guru Ramdas Ji Raag Prabhaatee continues on Ang 1336

ਪ੍ਰਭਾਤੀ ਮਹਲਾ ੪ ॥

prabhaatee mahalaa 4 |

Sant Singh KhalsaPrabhaatee, Fourth Mehl:
Manmohan SinghParbhati 4th Guru.
Manmohan Singh (Punjabi)ਪ੍ਰਭਾਤੀ ਚੌਥੀ ਪਾਤਿਸ਼ਾਹੀ।
SikhNet (Spanish)Parbhati, Mejl Guru Ram Das, Cuarto Canal Divino.

ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ; ਗੁਨ ਗਾਏ ਰਸਕ ਰਸੀਕ ॥

eik khin har prabh kirapaa dhaaree; gun gaae rasak raseek |

Sant Singh KhalsaThe Lord God showered me with His Mercy for an instant; I sing His Glorious Praises with joyous love and delight.
Manmohan SinghWhen the Lord God shows mercy unto me, even for an instant, I sing His praise with utter joy.
Manmohan Singh (Punjabi)ਜਦ ਸਾਈਂ ਹਰੀ ਇਕ ਨਿਮਖ ਭਰ ਲਈ ਭੀ ਮੇਰੇ ਤੇ ਮਿਹਰ ਕਰਦਾ ਹੈ, ਮੈਂ ਪਰਮ ਪ੍ਰਸੰਨਤਾ ਨਾਲ ਉਸ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਜਬ ਏਕ ਖਿਨ ਮਾਤ੍ਰ ਹਰਿ ਪ੍ਰਭ ਨੇ ਕ੍ਰਿਪਾ ਧਾਰੀ ਹੈ ਤਬ (ਰਸਕ) ਪ੍ਰੇਮੀ ਸੰਤ ਜਨੋਂ ਸਾਥ ਮਿਲ ਕਰ ਹਰੀ ਕੇ ਗੁਣ (ਰਸੀਕ) ਇਕ ਰਸ ਗਾਏ ਹੈਂ॥
Prof. Sahib Singh(ਜਿਨ੍ਹਾਂ ਮਨੁੱਖਾਂ ਉਤੇ) ਪ੍ਰਭੂ ਨੇ ਇਕ ਖਿਨ ਭਰ ਭੀ ਮਿਹਰ ਕੀਤੀ, ਉਹਨਾਂ ਨੇ ਨਾਮ-ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।

ਪਦ ਅਰਥ ਪ੍ਰਭਿ = ਪ੍ਰਭੂ ਦੇ। ਰਸਕ ਰਸੀਕ = ਹਰਿ-ਨਾਮ-ਰਸ ਦੇ ਰਸੀਆਂ ਨੇ।

SikhNet (Spanish)El Señor me mostró Su Misericordia por un instante y así canto Su Alabanzas de Dicha con Amoroso Júbilo y Placer.

Open this shabad (11 lines, Angs 1335-1336) →

Ang 1335 of 1430