ੴ

ਸਿੱਖਬਾਣੀ · SikhBani

ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥

hau hau karatee sabh muee sanpau kisai na naal
Guru Amardas Ji ਗੁਰੂ ਅਮਰਦਾਸ ਜੀ · Siree Raag · Ang 84, 85 · 4 lines
Translations

ਸਲੋਕ ਮਃ ੩ ॥

salok mahalaa 3 | Ang 84

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਹਉ ਹਉ ਕਰਤੀ ਸਭ ਮੁਈ; ਸੰਪਉ. ਕਿਸੈ ਨ ਨਾਲਿ ॥

hau hau karatee sabh muee; sanpau. kisai na naal | Ang 84

Sant Singh KhalsaThose who act in ego shall all die. Their worldly possessions shall not go along with them.
Manmohan SinghIndulging in excessive ego, the entire world has perished. The worldly wealth goes not with anyone.5
Manmohan Singh (Punjabi)ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ।
Fareedkot Teekaਸਰਬ ਸ੍ਰਿਸਟੀ ਮੈਂ ਮੈਂ ਕਰਤੀ ਮਰ ਗਈ ਹੈ, ਪਰੰਤੂ (ਸੰਪਉ) ਵਿਭੂਤੀ ਕਿਸੀ ਕੇ ਸਾਥ ਨਹੀਂ ਚਲੀ॥
Prof. Sahib Singhਧਨ ਕਿਸੇ ਦੇ ਨਾਲ ਨਹੀਂ (ਨਿਭਦਾ, ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਪਦੇ ਹਨ, ਆਤਮਕ ਮੌਤੇ ਮਰੇ ਰਹਿੰਦੇ ਹਨ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਮੁਈ = ਦੁਖੀ ਹੋਈ ਹੈ। ਹਉ ਹਉ ਕਰਤੀ = ਅਹੰਕਾਰ ਕਰ ਕਰ ਕੇ। ਸੰਪਉ = ਧਨ।

SikhNet (Spanish)Los que viven en su ego, no saben que van a morir sin poderse llevar ninguno de sus tesoros consigo.

ਦੂਜੈ ਭਾਇ ਦੁਖੁ ਪਾਇਆ; ਸਭ ਜੋਹੀ ਜਮਕਾਲਿ ॥

doojai bhaae dukh paaeaa; sabh johee jamakaal | Ang 84

Sant Singh KhalsaBecause of their love of duality, they suffer in pain. The Messenger of Death is watching all.
Manmohan SinghBecause of profane affection, the man suffers agony. Death's courier is spying all.
Manmohan Singh (Punjabi)ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।
Fareedkot Teekaਦ੍ਵੈਤ ਭਾਵ ਸੇ ਦੁਖ ਕੋ ਪਾਯਾ ਹੈ, ਯਾਂ ਤੇ ਸਭ ਸ੍ਰਿਸਟੀ ਜਮ ਕਾਲ ਕਰਨੇ ਵਾਲੇ ਨੇ (ਜੋਹੀ) ਤਕੀ ਹੈ, ਭਾਵ ਯਹਿ ਕਿ ਸਭ ਕਾਲ ਕੇ ਵਸ ਹੈ॥
Prof. Sahib Singhਮਾਇਆ ਦੇ ਪਿਆਰ ਵਿਚ ਸਭ ਨੇ ਦੁੱਖ (ਹੀ) ਪਾਇਆ ਹੈ (ਕਿਉਂਕਿ) ਜਮਕਾਲ ਨੇ (ਇਹੋ ਜਿਹੇ) ਸਭਨਾਂ ਨੂੰ ਘੂਰਿਆ ਹੈ (ਭਾਵ, ਮਾਇਆ ਦੇ ਮੋਹ ਵਿਚ ਫਸੇ ਜੀਵ ਮੌਤ ਤੋਂ ਥਰ-ਥਰ ਕੰਬਦੇ ਹਨ, ਮਾਨੋ, ਉਹਨਾਂ ਨੂੰ ਜਮਕਾਲ ਘੂਰ ਰਿਹਾ ਹੈ)।

ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਜੋਹੀ = ਤੱਕੀ, ਵੇਖੀ, ਘੂਰਿਆ। ਕਾਲਿ = ਕਾਲਿ ਨੇ।

SikhNet (Spanish)Ellos sufren pena por su dualidad y Yama los tiene en su mira a todos.

ਨਾਨਕ ਗੁਰਮੁਖਿ ਉਬਰੇ; ਸਾਚਾ ਨਾਮੁ ਸਮਾਲਿ ॥੧॥

naanak guramukh ubare; saachaa naam samaal |1| Ang 85

Sant Singh KhalsaO Nanak, the Gurmukhs are saved, by contemplating the True Name. ||1||
Manmohan SinghNanak, the Guruwards are saved by contemplating over the True Name.
Manmohan Singh (Punjabi)ਨਾਨਕ ਸੱਚੇ ਨਾਮ ਦਾ ਅਰਾਧਨ ਕਰਨ ਦੁਆਰਾ ਗੁਰੂ ਅਨੁਸਾਰੀ ਬਚ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੋਂਦ੍ਵਾਰਾ ਸਾਚਾ ਨਾਮੁ ਸਮਾਲਤੇ ਹੈਂ, ਸੋ ਦੁਖੋਂ ਸੇ ਬਚੇ ਹੈਂ॥੧॥☬ਕਦਲੀ ਬਨ ਤ੍ਰਿਆ ਰਾਜ ਏਕ ਦੇਸ ਹੈ। ਵਹਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਬਾਲੇ ਮਰਦਾਨੇ ਸਹਿਤ ਪਹੁੰਚੇ। ਮਰਦਾਨੇ ਕਹਾ ਗੁਰੂ ਜੀ ਭੂਖ ਲਗੀ ਹੈ ਹੁਕਮ ਹੋ ਤੌ ਨਗਰ ਮੇਂ ਭੋਜਨ ਪਾਇ ਆਊਂ। ਗੁਰੂ ਜੀ ਕੇ ਰੋਕਨੇ ਸੇ ਨ ਰੁਕਾ। ਜਬ ਸ਼ਹਰ ਮੇਂ ਗਯਾ ਤਬ ਇਕ ਇਸਤ੍ਰੀ ਨੇ ਕੌਤਕ ਕੇ ਵਾਸਤੇ ਗਲ ਮੇਂ ਤਾਗਾ ਬਾਂਧ ਕਰ ਭੇਡਾ ਬਨਾਇ ਬਾਂਧ ਰਖਾ। ਗੁਰੂ ਜੀ ਨੇ ਕਹਾ ਕਿ ਹੇ ਬਾਲੇ ਮਰਦਾਨਾ ਭੇਡਾ ਬਨਾ ਹੂਆ ਹੈ। ਬਾਲੇ ਕੀ ਬੇਨਤੀ ਕਰਨੇ ਸੇ ਗੁਰੂ ਜੀ ਨੇ ਸਹਰ ਮੇਂ ਜਾ ਕਰ ਬਾਲੇ ਕੋ ਹੁਕਮ ਦੀਆ ਕਿ ਤੂੰ ਇਸ ਕੇ ਗਲੇ ਕਾ ਤੰਤ ਤੋੜ ਦੇ। ਜਬ ਤੰਤ ਤੋੜੀ ਤਬ ਮਰਦਾਨੇ ਨੇ ਗੁਰੂ ਜੀ ਕੋ ਮਥਾ ਟੇਕਿਆ। ਔਰ ਇਸਤ੍ਰੀਆਂ ਜੋ ਗੁਰੂ ਜੀ ਕੇ ਔਰ ਬਾਲੇ ਕੇ ਤੰਤ ਬਾਂਧਨੇ ਆਈਂ ਥੀਂ, ਤਿਨ ਕੀ ਜੈਸੀ ਕਿਰਿਆ ਥੀ ਤੈਸੀ ਹੀ ਬੰਦ ਹੋ ਗਈ। ਕਿਸੀ ਕੇ ਸਿਰ ਪਰ ਘੜਾ ਹੈ, ਕੋਈ ਪੀਹੜੀ ਪਰ ਹੀ ਬੈਠੀ ਜਮ ਗਈ, ਏਹੁ ਸਭ ਹਾਲ ਸਹਰ ਮੇਂ ਸੁਨਾ ਗਿਆ। ਵਹਾਂ ਕੀ ਹਾਕਮ ਨੂਰ ਸਾਹ ਨਾਮ ਕਰ ਕੇ ਇਸਤ੍ਰੀ ਥੀ। ਵਹੁ ਸੁਣ ਕੇ ਗੁਰੂ ਜੀ ਕੇ ਚਰਨੀ ਪੜੀ ਔਰ ਅਵੱਗ੍ਯਾ ਬਖਸਾਈ। ਤਹਾਂ ਗੁਰੂ ਜੀ ਨੇ ਧਰਮਸਾਲ ਬਨਵਾਈ। ਤਿਨ ਕੇ ਪ੍ਰਥਾਇ ਸਲੋਕ ਉਚਾਰਨ ਕੀਆ:
Prof. Sahib Singhਹੇ ਨਾਨਕ! ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ ਕੇ ਆਤਮਕ ਮੌਤ ਤੋਂ ਬਚੇ ਰਹਿੰਦੇ ਹਨ ॥੧॥

ਪਦ ਅਰਥ ਸਮਾਲਿ = ਸਾਂਭ ਕੇ ॥੧॥

SikhNet (Spanish)Dice Nanak, el Gurmukj es salvado sólo a través del Guru, habitando en el Naam, el Nombre Verdadero del Señor.(1)
Answers quote the Granth verbatim with Ang citations. AI commentary is not Gurbani and not a religious ruling.