ੴ

ਸਿੱਖਬਾਣੀ · SikhBani

ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥੧॥

har charan saran taran saagar dhun anahataa ras bain 1
Guru Arjan Dev Ji ਗੁਰੂ ਅਰਜਨ ਦੇਵ ਜੀ · Raag Malaar · Ang 1272 · 6 lines
Translations

ਮਲਾਰ ਮਹਲਾ ੫ ॥

malaar mahalaa 5 |

Sant Singh KhalsaMalaar, Fifth Mehl:
Manmohan SinghMalar 5th Guru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.

ਘਨੁ ਗਰਜਤ; ਗੋਬਿੰਦ ਰੂਪ ॥

ghan garajat; gobind roop |

Sant Singh KhalsaThe Embodiment of the Lord of the Universe roars like the thunder-cloud.
Manmohan SinghThe Guru, the embodiment of God, roars like the cloud.
Manmohan Singh (Punjabi)ਵਾਹਿਗੁਰੂ ਸਰੂਪ ਗੁਰੂ ਜੀ, ਬੱਦਲ ਦੀ ਤਰ੍ਹਾਂ ਗੱਜਦੇ ਹਨ।
Fareedkot Teekaਗੁਰੂ ਰੂਪ ਬਦਲ ਗੋਬਿੰਦ ਕੇ ਰੂਪ ਕੋ ਗਰਜਤ, ਭਾਵ ਉਚਾਰਨ ਕਰਤਾ ਹੈ॥
Prof. Sahib Singh(ਜਦੋਂ) ਪਰਮਾਤਮਾ ਦਾ ਰੂਪ ਗੁਰੂ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਰਪੂਰ ਗੁਰੂ (ਨਾਮ-ਜਲ ਦੀ) ਵਰਖਾ ਕਰਦਾ ਹੈ,

ਪਦ ਅਰਥ ਘਨੁ = ਬੱਦਲ, ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ਭਰਪੂਰ ਗੁਰੂ। ਗਰਜਤ = ਗੱਜਦਾ ਹੈ, ਵਰਖਾ ਕਰਦਾ ਹੈ।

SikhNet (Spanish)La Encarnación del Señor del Universo ruge como trueno en la nube.

ਗੁਨ ਗਾਵਤ; ਸੁਖ ਚੈਨ ॥੧॥ ਰਹਾਉ ॥

gun gaavat; sukh chain |1| rahaau |

Sant Singh KhalsaSinging His Glorious Praises brings peace and bliss. ||1||Pause||
Manmohan SinghHe sings the Lord's praise and so is in peace and bliss. Pause.
Manmohan Singh (Punjabi)ਉਹ ਪ੍ਰਭੂ ਦਾ ਜੱਸ ਗਾਇਨ ਕਰਦੇ ਹਨ ਅਤੇ ਇੰਜ ਆਰਾਮ ਤੇ ਆਨੰਦ ਵਿੱਚ ਹਨ। ਠਹਿਰਾਉ।
Fareedkot Teekaਤਿਨਾਂ ਦ੍ਵਾਰੇ ਗੁਨ ਗਾਵਨੇ ਕਰ ਸੁਖ ਅਰ (ਚੈਨ) ਸਾਂਤੀ ਹੂਈ ਹੈ॥੧॥ ਰਹਾਉ ॥
Prof. Sahib Singhਤਦੋਂ ਪ੍ਰਭੂ ਦੇ ਗੁਣ ਗਾਂਦਿਆਂ ਸੁਖ ਮਿਲਦਾ ਹੈ ਸ਼ਾਂਤੀ ਪ੍ਰਾਪਤ ਹੁੰਦੀ ਹੈ (ਜਿਵੇਂ 'ਮੋਰ ਬਬੀਹੇ ਬੋਲਦੇ, ਵੇਖਿ ਬੱਦਲ ਕਾਲੇ') ॥੧॥ ਰਹਾਉ ॥

ਪਦ ਅਰਥ ਗਾਵਤ = ਗਾਂਦਿਆਂ। ਚੈਨ = ਸ਼ਾਂਤੀ, ਠੰਢ ॥੧॥ ਰਹਾਉ ॥

SikhNet (Spanish)Cantando su Alabanza Gloriosa obtenemos Paz y Gloria. (1-Pausa)

ਹਰਿ ਚਰਨ ਸਰਨ. ਤਰਨ ਸਾਗਰ; ਧੁਨਿ ਅਨਹਤਾ ਰਸ ਬੈਨ ॥੧॥

har charan saran. taran saagar; dhun anahataa ras bain |1|

Sant Singh KhalsaThe Sanctuary of the Lord's Feet carries us across the world-ocean. His Sublime Word is the unstruck celestial melody. ||1||
Manmohan SinghThe refuge of God's feet ferries man across the world-ocean and the Guru's ambrosial word is the Unstruck melody.
Manmohan Singh (Punjabi)ਵਾਹਿਗੁਰੂ ਦੇ ਪੈਰਾਂ ਦੀ ਸ਼ਰਣਾਗਤ ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ ਪਾਰ ਕਰ ਦਿੰਦੀ ਹੈ ਤੇ ਗੁਰਾਂ ਦੀ ਅੰਮ੍ਰਿਤਮਈ ਬਾਣੀ ਇਕ ਰਸ ਹੋਣ ਵਾਲਾ ਕੀਰਤਨ ਹੈ।
Fareedkot Teekaਹਰੀ ਕੇ ਚਰਨੋਂ ਕੀ ਸਰਣ ਕਰ ਸੰਸਾਰ ਸਾਗਰ ਤੇ ਤਰਨਾ ਹੋਤਾ ਹੈ ਔਰ (ਅਨਹਤਾ) ਏਕ ਰਸ ਬਾਣੀ ਧੁਨੀ ਅਰਥਾਤ ਉਚਾਰਨ ਸੇ (ਰਸ) ਆਨੰਦ ਹੋਤਾ ਹੈ॥੧॥
Prof. Sahib Singh(ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੇ ਚਰਨਾਂ ਦੀ ਸਰਨ (ਪ੍ਰਾਪਤ ਹੁੰਦੀ ਹੈ, ਜੋ ਸੰਸਾਰ-) ਸਮੁੰਦਰ (ਤੋਂ ਪਾਰ ਲੰਘਣ ਲਈ) ਜਹਾਜ਼ ਹੈ। (ਗੁਰੂ ਦੀ ਕਿਰਪਾ ਨਾਲ ਆਤਮਕ ਪੈਂਡੇ ਦੇ) ਪਾਂਧੀ (ਜੀਵ) ਨੂੰ ਤਾਂਘ ਪੈਦਾ ਹੁੰਦੀ ਹੈ ॥੧॥

ਪਦ ਅਰਥ ਹਰਿ ਚਰਨ ਸਰਨ = ਪ੍ਰਭੂ ਦੇ ਚਰਨਾਂ ਦੀ ਸਰਨ (ਵਿਚ ਰਹਿਣਾ)। ਤਰਨ ਸਾਗਰ = (ਸੰਸਾਰ-) ਸਮੁੰਦਰ (ਤੋਂ ਪਾਰ ਲੰਘਣ ਲਈ) ਜਹਾਜ਼। ਅਨਹਤਾ = ਇਕ-ਰਸ, ਲਗਾਤਾਰ। ਬੈਨ = ਬਚਨ, ਸਿਫ਼ਤ-ਸਾਲਾਹ ਦੀ ਬਾਣੀ ॥੧॥

SikhNet (Spanish)El Santuario de los Pies del Señor nos conduce a través del océano del mundo. Su Palabra Sublime es la Melodía Celestial Inefable. (1)

ਪਥਿਕ ਪਿਆਸ. ਚਿਤ ਸਰੋਵਰ; ਆਤਮ ਜਲੁ ਲੈਨ ॥

pathik piaas. chit sarovar; aatam jal lain |

Sant Singh KhalsaThe thirsty traveller's consciousness obtains the water of the soul from the pool of nectar.
Manmohan SinghThe thirsty way-farer's mind is attached to the Guru-Tank to obtain the spiritual water,
Manmohan Singh (Punjabi)ਤਿਹਾਏ ਰਾਹੀਂ ਦਾ ਮਨ ਰੂਹਾਨੀ ਪਾਣੀ ਪਰਾਪਤ ਕਰਨ ਲਈ ਗੁਰੂ-ਤਾਲਾਬ ਦੇ ਨਾਲ ਜੁੜਿਆ ਹੋਇਆ ਹੈ।
Fareedkot Teekaਜਗ੍ਯਾਸੂ ਰੂਪ (ਪਥਿਕ) ਰਾਹੀ ਕੋ ਜੋ ਪ੍ਯਾਸ ਹੈ, ਸੋ ਆਤਮ ਜਲ ਕੇ ਲੈਣੇ ਕੋ ਤਿਨ ਕਾ ਚਿਤ (ਸਰੋਵਰ) ਸਤਸੰਗ ਮੇਂ ਲਗ ਰਹਾ ਹੈ॥
Prof. Sahib Singhਉਸ ਦਾ ਚਿੱਤ (ਨਾਮ-ਜਲ ਦੇ) ਸਰੋਵਰ (ਗੁਰੂ) ਵਲ (ਪਰਤਦਾ ਹੈ)।

ਪਦ ਅਰਥ ਪਥਿਕ = ਰਾਹੀ, ਮੁਸਾਫ਼ਿਰ, ਪਾਂਧੀ। ਲੈਨ = ਹਾਸਲ ਕਰਨ ਲਈ।

SikhNet (Spanish)La conciencia sedienta del viajero obtiene, de la Abundancia del Néctar, Agua para el Alma.

ਹਰਿ ਦਰਸ ਪ੍ਰੇਮ. ਜਨ ਨਾਨਕ; ਕਰਿ ਕਿਰਪਾ ਪ੍ਰਭ ਦੈਨ ॥੨॥੭॥੨੯॥

har daras prem. jan naanak; kar kirapaa prabh dain |2|7|29|

Sant Singh KhalsaServant Nanak loves the Blessed Vision of the Lord; in His Mercy, God has blessed him with it. ||2||7||29||
Manmohan SinghSlave Nanak loves to see the Lord's vision and the Lord, in His mercy, has blessed him with it.
Manmohan Singh (Punjabi)ਗੋਲੇ ਨਾਨਕ ਦਾ ਪ੍ਰਭੂ ਦੇ ਦਰਸ਼ਨ ਵੇਖਣ ਨਾਲ ਪਿਆਰ ਹੈ ਅਤੇ ਪ੍ਰਭੂ ਨੇ ਆਪਣੀ ਰਹਿਮਤ ਦੁਆਰਾ, ਉਸ ਨੂੰ ਇਸ ਦੀ ਦਾਤ ਬਖਸ਼ ਦਿੱਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਦਰਸਨ ਕਾ ਤਿਨ ਕੋ ਪ੍ਰੇਮ ਹੈ ਕ੍ਰਿਪਾ ਕਰ ਕੇ ਪ੍ਰਭੂ ਦੇਣੇ ਵਾਲਾ ਹੈ॥੨॥੭॥੨੯॥☬ਪ੍ਰਾਰਥਨਾ:
Prof. Sahib Singhਹੇ ਨਾਨਕ! (ਜਦੋਂ ਨਾਮ-ਜਲ ਨਾਲ ਭਰਪੂਰ ਗੁਰੂ ਨਾਮ ਦੀ ਵਰਖਾ ਕਰਦਾ ਹੈ, ਤਦੋਂ) ਸੇਵਕਾਂ ਦੇ ਅੰਦਰ ਪਰਮਾਤਮਾ ਦੇ ਦਰਸਨ ਦੀ ਤਾਂਘ ਪੈਦਾ ਹੁੰਦੀ ਹੈ, ਪ੍ਰਭੂ ਮਿਹਰ ਕਰ ਕੇ (ਉਹਨਾਂ ਨੂੰ ਇਹ ਦਾਤਿ) ਦੇਂਦਾ ਹੈ ॥੨॥੭॥੨੯॥

ਪਦ ਅਰਥ ਦੈਨ = ਦੇਂਦਾ ਹੈ। ਕਰਿ = ਕਰ ਕੇ ॥੨॥੭॥੨੯॥

SikhNet (Spanish)El Sirviente Nanak ama la Visión Bendita del Señor, pues con Su Misericordia lo ha bendecido con ella. (2-7-29)
Answers quote the Granth verbatim with Ang citations. AI commentary is not Gurbani and not a religious ruling.