ਮਲਾਰ ਮਹਲਾ ੫ ॥
malaar mahalaa 5 |
Sant Singh KhalsaMalaar, Fifth Mehl:
Manmohan SinghMalar 5thGuru.
Manmohan Singh (Punjabi)ਮਲਾਰ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Mejl Guru Aryan, Quinto Canal Divino.
ਗੁਨ ਗੋੁਪਾਲ; ਗਾਉ ਨੀਤ ॥
gun guopaal; gaau neet |
Sant Singh KhalsaSing forever the Glorious Praises of the Lord of the World.
Manmohan SinghEver sing thou the praises of the Lord,
Manmohan Singh (Punjabi)ਤੂੰ ਸਦੀਵ ਹੀ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਗਾਇਨ ਕਰਨ,
Fareedkot Teekaਹੇ ਭਾਈ! ਗੁਪਾਲ ਕੇ ਗੁਣੋਂ ਕੋ ਨਿਤ ਗਾਵਣਾ ਕਰੁ॥
Prof. Sahib Singhਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਸਦਾ ਗਾਇਆ ਕਰ।ਪਦ ਅਰਥ ਗਪਾਲ = (ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ। ਇਥੇ 'ਗੁਪਾਲ' ਪੜ੍ਹਨਾ ਹੈ) ਸ੍ਰਿਸ਼ਟੀ ਦਾ ਪਾਲਣ ਵਾਲਾ। ਗਾਉ = ਗਾਇਆ ਕਰ। ਨੀਤ = ਸਦਾ।
SikhNet (Spanish)Entona para siempre las Alabanzas Gloriosas del Señor del Mundo,
ਰਾਮ ਨਾਮ ਧਾਰਿ ਚੀਤ ॥੧॥ ਰਹਾਉ ॥
raam naam dhaar cheet |1| rahaau |
Sant Singh KhalsaEnshrine the Lord's Name in your consciousness. ||1||Pause||
Manmohan Singhand enshrine the Master's Name in thy mind. Pause.
Manmohan Singh (Punjabi)ਅਤੇ ਮਾਲਕ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾ। ਠਹਿਰਾਉ।
Fareedkot Teekaਰਾਮ ਨਾਮ ਕੋ ਚਿਤ ਮੇਂ ਧਾਰਨ ਕਰੁ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਆਪਣੇ ਚਿੱਤ ਵਿਚ ਟਿਕਾਈ ਰੱਖ ॥੧॥ ਰਹਾਉ ॥ਪਦ ਅਰਥ ਚੀਤਿ = ਚਿੱਤ ਵਿਚ। ਧਾਰਿ = ਟਿਕਾਈ ਰੱਖ ॥੧॥ ਰਹਾਉ ॥
SikhNet (Spanish)enaltece Su Nombre en tu conciencia. (1-Pausa)
ਛੋਡਿ ਮਾਨੁ. ਤਜਿ ਗੁਮਾਨੁ; ਮਿਲਿ ਸਾਧੂਆ ਕੈ ਸੰਗਿ ॥
chhodd maan. taj gumaan; mil saadhooaa kai sang |
Sant Singh KhalsaForsake your pride, and abandon your ego; join the Saadh Sangat, the Company of the Holy.
Manmohan SinghAssociating with the saints, forsake thou self-conceit and still thy ego.
Manmohan Singh (Punjabi)ਸੰਤਾਂ ਨਾਲ ਸੰਗਤ ਕਰਨ ਦੁਆਰਾ, ਤੂੰ ਆਪਣੀ ਸਵੈ-ਹੰਗਤਾ ਛੜ ਦੇ ਅਤੇ ਹੰਕਾਰ ਨੂੰ ਮਾਰ ਸੁਟ।
Fareedkot Teekaਸਾਧੂਓਂ ਕੇ ਸੰਗ ਮਿਲਕਰ ਮਨ ਕਰ ਕੇ ਮਾਨ ਕੋ ਛੋਡ ਔਰ ਤਨ ਕਰ ਕੇ ਗੋਮਾਨ ਕੋ ਤਜੋ॥
Prof. Sahib Singhਹੇ ਮਿੱਤਰ! ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਮਾਣ ਛੱਡ ਅਹੰਕਾਰ ਤਿਆਗ।ਪਦ ਅਰਥ ਤਜਿ = ਤਿਆਗ ਦੇ। ਮਿਲਿ = ਮਿਲ ਕੇ। ਸਾਧੂਆ ਕੈ ਸੰਗ = ਸੰਤ ਜਨਾਂ ਦੀ ਸੰਗਤ ਵਿਚ।
SikhNet (Spanish)Haz a un lado tu orgullo y abandonando tu ego acércate a la Saad Sangat,
ਹਰਿ ਸਿਮਰਿ ਏਕ ਰੰਗਿ; ਮਿਟਿ ਜਾਂਹਿ ਦੋਖ ਮੀਤ ॥੧॥
har simar ek rang; mitt jaanhi dokh meet |1|
Sant Singh KhalsaMeditate in loving remembrance on the One Lord; your sorrows shall be ended, O friend. ||1||
Manmohan SinghContemplating the One Lord with Love, thy sorrows shall be ended, O friend.
Manmohan Singh (Punjabi)ਪਿਆਰ ਨਾਲ ਇਕ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਤੇਰੇ ਦੁਖੜੇ ਨਵਿਰਤ ਹੋ ਜਾਣਗੇ, ਹੇ ਮਿਤ੍ਰ!
Fareedkot Teekaਹੇ ਮੀਤ! ਤੁਮਾਰੇ ਦੂਖ ਮਿਟ ਜਾਵੇਂਗੇ, ਪਰੇਮ ਕਰ ਕੇ ਏਕ ਹਰੀ ਕੋ ਸਿਮਰੁ॥੧॥
Prof. Sahib Singhਇਕ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੇਰੇ ਸਾਰੇ ਐਬ ਦੂਰ ਹੋ ਜਾਣਗੇ ॥੧॥ਪਦ ਅਰਥ ਏਕ ਰੰਗੀ = ਇਕ ਦੇ ਪ੍ਰੇਮ-ਰੰਗ ਵਿਚ। ਮੀਤ = ਹੇ ਮਿੱਤਰ ॥੧॥
SikhNet (Spanish)la Compañía de los Santos. Medita en el Recuerdo Amoroso del Señor. Oh, amigo, y tus tristezas llegarán a su fin. (1)
ਪਾਰਬ੍ਰਹਮ ਭਏ ਦਇਆਲ ॥
paarabraham bhe deaal |
Sant Singh KhalsaThe Supreme Lord God has become merciful;
Manmohan SinghWhen the Transcendent Lord becomes Merciful,
Manmohan Singh (Punjabi)ਜਦ ਪਰਮ ਪ੍ਰਭੂ ਮਿਹਰਬਾਨ ਹੋ ਜਾਂਦਾ ਹੈ,
Fareedkot Teekaਜਿਨ ਪਰ ਪਾਰਬ੍ਰਹਮ ਦ੍ਯਾਲ ਹੂਏ ਹੈਂ॥
Prof. Sahib Singhਪ੍ਰਭੂ ਜੀ ਉਸ ਉਤੇ ਦਇਆਵਾਨ ਹੋ ਜਾਂਦੇ ਹਨ,
SikhNet (Spanish)Dios, nuestro Señor Supremo ha mostrado Su Misericordia
ਬਿਨਸਿ ਗਏ; ਬਿਖੈ ਜੰਜਾਲ ॥
binas ge; bikhai janjaal |
Sant Singh Khalsacorrupt entanglements have come to an end.
Manmohan Singhthen all the entanglements of mammon are past.
Manmohan Singh (Punjabi)ਤਾਂ ਮਾਇਆ ਦੇ ਸਾਰੇ ਅਲਸੇਟੇ ਮੁਕ ਜਾਂਦੇ ਹਨ।
Fareedkot Teekaਤਿਨ ਕੇ ਬਿਸੇ ਜੰਜਾਲ ਸਭ ਬਿਨਸ ਗਏ ਹੈਂ॥
Prof. Sahib Singh(ਉਸ ਦੇ ਅੰਦਰੋਂ) ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ ਮੁੱਕ ਜਾਂਦੀਆਂ ਹਨ,ਪਦ ਅਰਥ ਬਿਖੈ ਜੰਜਾਲ = ਵਿਸ਼ੇ-ਵਿਕਾਰਾਂ ਦੀਆਂ ਫਾਹੀਆਂ।
SikhNet (Spanish)y los enredos corruptos de la mente han terminado
ਸਾਧ ਜਨਾਂ ਕੈ ਚਰਨ ਲਾਗਿ ॥
saadh janaan kai charan laag |
Sant Singh KhalsaGrasping the feet of the Holy,
Manmohan SinghClinging to the feet of the holy persons,
Manmohan Singh (Punjabi)ਨੇਕ ਪੁਰਸ਼ਾਂ ਦੇ ਪੈਰਾਂ ਨਾਲ ਜੁੜ ਕੇ,
Fareedkot Teekaਤਾਂ ਤੇ ਪ੍ਰਾਣੀ ਸਾਧ ਜਨੋਂ ਕੀ ਚਰਨੀ ਲਾਗ॥
Prof. Sahib Singhਸੰਤ ਜਨਾਂ ਦੇ ਚਰਨਾਂ ਵਿਚ ਜੁੜ ਕੇ-ਪਦ ਅਰਥ ਕੈ ਚਰਨ ਲਾਗਿ = ਦੇ ਚਰਨਾਂ ਵਿਚ ਟਿੱਕ ਕੇ।
SikhNet (Spanish)al aferrarse a los Pies de los Santos.
ਨਾਨਕ ਗਾਵੈ; ਗੋਬਿੰਦ ਨੀਤ ॥੨॥੬॥੨੮॥
naanak gaavai; gobind neet |2|6|28|
Sant Singh KhalsaNanak sings forever the Glorious Praises of the Lord of the World. ||2||6||28||
Manmohan SinghNanak ever sings the praise of the Lord of the World.
Manmohan Singh (Punjabi)ਨਾਨਕ ਸਦੀਵ ਹੀ ਸ਼੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੋਬਿੰਦ ਕੇ ਗੁਣੋਂ ਕੋ ਨਿਤ ਹੀ ਗਾਵਣਾ ਕਰੇ॥੨॥੬॥੨੮॥
Prof. Sahib Singhਹੇ ਨਾਨਕ (ਜਿਹੜਾ ਮਨੁੱਖ) ਸਦਾ ਗੋਬਿੰਦ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੬॥੨੮॥ਪਦ ਅਰਥ ਗਾਵੈ = ਗਾਂਦਾ ਹੈ, ਸਿਫ਼ਤ-ਸਾਲਾਹ ਕਰਦਾ ਹੈ। ਨੀਤ = ਸਦਾ ॥੨॥੬॥੨੮॥
SikhNet (Spanish)Ahí, Nanak canta para siempre las Alabanzas Gloriosas del Señor del Mundo. (2-6-28)