ਸਾਰੰਗ ਮਹਲਾ ੫ ਸੂਰਦਾਸ ॥
saarang mahalaa 5 sooradaas |
Sant Singh KhalsaSaarang, Fifth Mehl, Sur Daas:
Manmohan SinghSarang 5th Guru Sur Das.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ। ਸੂਰਦਾਸ।
Prof. Sahib Singhਰਾਗ ਸਾਰੰਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ, ਭਗਤ ਸੂਰਦਾਸ ਦੇ ਸਿਰਲੇਖ ਹੇਠ।
SikhNet (Spanish)Sarang, Mejl Guru Aryan Dev, Quinto Canal Divino, Surdas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਹਰਿ ਕੇ ਸੰਗ; ਬਸੇ ਹਰਿ ਲੋਕ ॥
har ke sang; base har lok |
Sant Singh KhalsaThe people of the Lord dwell with the Lord.
Manmohan SinghThe men of God, ever dwell with God.
Manmohan Singh (Punjabi)ਰੱਬ ਦੇ ਬੰਦੇ, ਸਦਾ ਹੀ ਰੱਬ ਨਾਲ ਵਸਦੇ ਹਨ।
Fareedkot Teekaਹਰੀ ਕੇ ਲੋਕ ਸੰਤ ਜਨ ਹਰੀ ਕੇ ਸੰਗ ਬਸਤੇ ਹੈਂ॥
Prof. Sahib Singh(ਹੇ ਸੂਰਦਾਸ!) ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦੇ (ਸਦਾ) ਪਰਮਾਤਮਾ ਦੇ ਨਾਲ ਵੱਸਦੇ ਹਨ (ਇਸ ਤਰ੍ਹਾਂ ਸਹਿਜ ਸੁਭਾਇ ਬੇ-ਮੁਖਾਂ ਨਾਲੋਂ ਉਹਨਾਂ ਦਾ ਸਾਥ ਛੁੱਟ ਜਾਂਦਾ ਹੈ);ਪਦ ਅਰਥ ਹਰਿ ਲੋਕ = ਪਰਮਾਤਮਾ ਦੀ ਬੰਦਗੀ ਕਰਨ ਵਾਲੇ।
SikhNet (Spanish)Los Gurmukjs habitan siempre en Dios, ellos se rinden en cuerpo, mente
ਤਨੁ ਮਨੁ ਅਰਪਿ. ਸਰਬਸੁ ਸਭੁ ਅਰਪਿਓ; ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥
tan man arap. sarabas sabh arapio; anad sehaj dhun jhok |1| rahaau |
Sant Singh KhalsaThey dedicate their minds and bodies to Him; they dedicate everything to Him. They are intoxicated with the celestial melody of intuitive ecstasy. ||1||Pause||
Manmohan SinghUnto God they dedicate their body and soul and also dedicate they there entire family to Him. While uttering His Name they are intoxicated with the melody of celestial bliss. Pause.
Manmohan Singh (Punjabi)ਵਾਹਿਗੁਰੂ ਨੂੰ ਉਹ ਆਪਣੀ ਦੇਹ ਤੇ ਆਤਮਾ ਭੇਟਾ ਕਰਦੇ ਹਨ ਅਤੇ ਉਹ ਆਪਣਾ ਸਾਰਾ ਸਰੱਬੰਸ ਭੀ ਉਸ ਨੂੰ ਭੇਟਾ ਕਰ ਦਿੰਦੇ ਹਨ। ਉਸ ਦੇ ਨਾਮ ਨੂੰ ਉਚਾਰਦੇ ਹੋਏ ਉਹ ਬੈਕੁੰਠੀ ਪ੍ਰਸੰਨਤਾ ਦੇ ਕੀਰਤਨ ਨਾਲ ਮਤਵਾਲੇ ਹੋ ਜਾਂਦੇ ਹਨ। ਠਹਿਰਾਉ।
Fareedkot Teekaਤਨ ਮਨ ਕੋ ਅਰਪ ਕਰ ਕੇ ਪੁਨਹ ਭਗਵੰਤ ਕੋ ਅਪਨਾ ਸਰਬੰਸ ਅਰਪਨ ਕਰ ਦੀਆ ਹੈ ਅਰ ਅਨੰਦਦਾਇਕ ਸਾਂਤੀ ਰੂਪ ਧੁਨੀ ਵਿਖੇ ਅਰਥਾਤ ਨਾਮ ਉਚਾਰਨ ਰੂਪ ਸਬਦੋਂ ਮੇਂ (ਝੋਕ) ਬ੍ਰਿਤੀ ਲਗ ਰਹੀ ਹੈ॥੧॥ ਰਹਾਉ ॥
Prof. Sahib Singhਉਹ ਆਪਣਾ ਤਨ ਮਨ ਆਪਣਾ ਸਭ ਕੁਝ (ਇਸ ਪਿਆਰ ਤੋਂ) ਸਦਕੇ ਕਰ ਦੇਂਦੇ ਹਨ, ਉਹਨਾਂ ਨੂੰ ਆਨੰਦ ਦੇ ਹੁਲਾਰੇ ਆਉਂਦੇ ਹਨ, ਸਹਿਜ ਅਵਸਥਾ ਦੀ ਤਾਰ (ਉਹਨਾਂ ਦੇ ਅੰਦਰ ਬੱਝ ਜਾਂਦੀ ਹੈ) ॥੧॥ ਰਹਾਉ ॥ਪਦ ਅਰਥ ਅਰਪਿ = ਭੇਟਾ ਕਰ ਕੇ, ਵਾਰ ਕੇ। ਸਰਬਸੁ = (Skt. सर्वस्व। ਸ੍ਵ = ਧਨ, ਸਭ ਕੁਝ, all in all) ਆਪਣਾ ਸਭ ਕੁਝ। ਸਹਜ = ਅਡੋਲਤਾ। ਧੁਨਿ = ਸੁਰ। ਝੋਕ = ਹੁਲਾਰਾ, ਝੂਟਾ ॥੧॥ ਰਹਾਉ ॥
SikhNet (Spanish)y todo lo que tienen y se inmergen en el encantamiento de la Melodía del Éxtasis del Equilibrio. (1-Pausa)
ਦਰਸਨੁ ਪੇਖਿ. ਭਏ ਨਿਰਬਿਖਈ; ਪਾਏ ਹੈ ਸਗਲੇ ਥੋਕ ॥
darasan pekh. bhe nirabikhee; paae hai sagale thok |
Sant Singh KhalsaGazing upon the Blessed Vision of the Lord's Darshan, they are cleansed of corruption. They obtain absolutely everything.
Manmohan SinghSeeing the Lord's vision, they are freed of sin, and obtain all the things.
Manmohan Singh (Punjabi)ਸਾਹਿਬ ਦਾ ਦੀਦਾਰ ਵੇਖ ਕੇ ਉਹ ਪਾਪ-ਰਹਿਤ ਹੋ ਜਾਂਦੇ ਹਨ ਅਤੇ ਸਾਰੀਆਂ ਵਸਤੂਆਂ ਨੂੰ ਪਾ ਲੈਂਦੇ ਹਨ।
Fareedkot Teekaਹਰੀ ਕੇ ਦਰਸਨ ਕੋ ਦੇਖ ਕਰ ਬਿਖ੍ਯੋਂ ਸੇ ਰਹਿਤ ਹੂਏ ਹੈਂ ਔਰ ਸਗਲੇ (ਥੋਕ) ਪਦਾਰਥ ਤਿਨੋਂ ਨੇ ਪਾਇ ਲੀਏ ਹੈਂ॥
Prof. Sahib Singh(ਹੇ ਸੂਰਦਾਸ!) ਭਗਤੀ ਕਰਨ ਵਾਲੇ ਬੰਦੇ ਪ੍ਰਭੂ ਦਾ ਦੀਦਾਰ ਕਰ ਕੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦੇ ਹਨ, ਉਹਨਾਂ ਨੂੰ ਸਾਰੇ ਪਦਾਰਥ ਮਿਲ ਜਾਂਦੇ ਹਨ (ਭਾਵ, ਉਹਨਾਂ ਦੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ);ਪਦ ਅਰਥ ਨਿਰਬਿਖਈ = ਵਿਸ਼ਿਆਂ ਤੋਂ ਰਹਿਤ। ਥੋਕ = ਪਦਾਰਥ।
SikhNet (Spanish)Teniendo la Visión del Señor, se liberan de sus vicios y logran todo lo que su Alma añora,
ਆਨ ਬਸਤੁ ਸਿਉ ਕਾਜੁ. ਨ ਕਛੂਐ; ਸੁੰਦਰ ਬਦਨ ਅਲੋਕ ॥੧॥
aan basat siau kaaj. na kachhooai; sundar badan alok |1|
Sant Singh KhalsaThey have nothing to do with anything else; they gaze on the beauteous Face of God. ||1||
Manmohan SinghGazing on the Lord's beauteous face, they have nothing to do with any other affair.
Manmohan Singh (Punjabi)ਸੁਆਮੀ ਦਾ ਸੋਹਣਾ ਮੁਖਾਰਬਿੰਦ ਵੇਖਣ ਦੁਆਰਾ, ਉਨ੍ਹਾਂ ਦਾ ਕਿਸੇ ਹੋਰਸ ਕੰਮ ਨਾਲ ਕੋਈ ਵਾਸਤਾ ਨਹੀਂ ਰਹਿ ਜਾਂਦਾ।
Fareedkot Teekaਸੁੰਦਰ ਬਦਨ ਹਰੀ ਕੋ (ਅਲੋਕ) ਵਿਚਾਰ ਕਰ ਵਾ ਦੇਖ ਕਰ ਕੇ ਔਰ ਬਸਤੂ ਸੇ ਕੁਛ ਕਾਮ ਨਹੀਂ ਰਹਾ॥੧॥
Prof. Sahib Singhਪ੍ਰਭੂ ਦੇ ਸੋਹਣੇ ਮੁਖ ਦਾ ਦੀਦਾਰ ਕਰ ਕੇ ਉਹਨਾਂ ਨੂੰ ਦੁਨੀਆ ਦੀ ਕਿਸੇ ਹੋਰ ਸ਼ੈ ਦੀ ਕੋਈ ਗ਼ਰਜ਼ ਨਹੀਂ ਰਹਿ ਜਾਂਦੀ ॥੧॥ਪਦ ਅਰਥ ਆਨ = ਹੋਰ। ਕਾਜੁ = ਗ਼ਰਜ਼। ਬਦਨ = ਮੂੰਹ। ਅਲੋਕ = ਵੇਖ ਕੇ ॥੧॥
SikhNet (Spanish)no se involucran en nada más, pues ven la Eterna Permanencia del Dios Glorioso. (1)
ਸਿਆਮ ਸੁੰਦਰ ਤਜਿ. ਆਨ ਜੁ ਚਾਹਤ; ਜਿਉ ਕੁਸਟੀ ਤਨਿ ਜੋਕ ॥
siaam sundar taj. aan ju chaahat; jiau kusattee tan jok |
Sant Singh KhalsaBut one who forsakes the elegantly beautiful Lord, and harbors desire for anything else, is like a leech on the body of a leper.
Manmohan SinghForsaking the sable and beauteous Lord, he who desires anything else, is life a leech on the body of a leper.
Manmohan Singh (Punjabi)ਸਿਆਹ ਅਤੇ ਸੋਹਣੇ ਸੁਆਮੀ ਨੂੰ ਛੱਡ ਕੇ ਜੋ ਕਿਸੇ ਹੋਰਸ ਸ਼ੈ ਦੀ ਇਛਿਆ ਕਰਦਾ ਹੈ, ਉਹ ਕੋੜ੍ਹੀ ਦੀ ਦੇਹ ਉਤੇ ਇਕ ਜੋਕ ਦੀ ਮਾਨੰਦ ਹੈ।
Fareedkot Teekaਐਸੇ ਸ੍ਯਾਮ ਸੁੰਦਰ ਸ੍ਵਰੂਪ ਧਾਰਨੇ ਵਾਲੇ ਪਰਮੇਸ੍ਵਰ ਕੋ ਤ੍ਯਾਗ ਕਰ ਜੋ ਔਰ ਕੋ ਚਾਹਤੇ ਹੈਂ। ਵਹੁ ਬਾਰ ਬਾਰ ਐਸੇ ਨਸ਼ਟ ਹੋਤੇ ਹੈਂ ਜ੍ਯੋਂ ਕੁਸ਼ਟੀ ਕੇ ਸਰੀਰ ਕੋ ਜੋਕ ਲਗੀ ਹੋਈ ਮਰ ਜਾਤੀ ਹੈ ਬਚਤੀ ਨਹੀਂ ਹੈ॥
Prof. Sahib Singhਜੋ ਮਨੁੱਖ ਸੋਹਣੇ ਸਾਂਵਲੇ ਸੱਜਣ (ਪ੍ਰਭੂ) ਨੂੰ ਵਿਸਾਰ ਕੇ ਹੋਰ ਹੋਰ ਪਦਾਰਥਾਂ ਦੀ ਲਾਲਸਾ ਕਰਦੇ ਹਨ, ਉਹ ਉਸ ਜੋਕ ਵਾਂਗ ਹਨ, ਜੋ ਕਿਸੇ ਕੋਹੜੀ ਦੇ ਸਰੀਰ ਤੇ (ਲੱਗ ਕੇ ਗੰਦ ਹੀ ਚੂਸਦੀ ਹੈ)।ਪਦ ਅਰਥ ਸਿਆਮ = ਸਾਂਵਲੇ ਰੰਗ ਵਾਲਾ। ਤਜਿ = ਛੱਡ ਕੇ। ਕੁਸਟੀ ਤਨਿ = ਕੋਹੜੀ ਦੇ ਸਰੀਰ ਉੱਤੇ।
SikhNet (Spanish)Quien no busca a su Dios, es como el gusano que se alimenta del leproso.
ਸੂਰਦਾਸ ਮਨੁ. ਪ੍ਰਭਿ ਹਥਿ ਲੀਨੋ; ਦੀਨੋ ਇਹੁ ਪਰਲੋਕ ॥੨॥੧॥੮॥
sooradaas man. prabh hath leeno; deeno ihu paralok |2|1|8|
Sant Singh KhalsaSays Sur Daas, God has taken my mind in His Hands. He has blessed me with the world beyond. ||2||1||8||
Manmohan SinghSur Das, the Lord has taken my soul in His hand and has blessed me with this hand and has blessed me with this Heaven of His.
Manmohan Singh (Punjabi)ਸੂਰਦਾਸ, ਪ੍ਰਭੂ ਨੇ ਮੇਰੀ ਆਤਮਾ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਮੈਨੂੰ ਆਪਣਾ ਇਕ ਬੈਕੁੰਠ ਪਰਦਾਨ ਕਰ ਦਿਤਾ ਹੈ।
Fareedkot Teekaਸੂਰਦਾਸ ਜੀ ਕਹਿਤੇ ਹੈਂ: ਮਨ ਮੇਰਾ ਪ੍ਰਭੂ ਨੇ ਅਪਨੇ ਹਾਥ ਮੇਂ ਲੇ ਲੀਆ ਹੈ ਅਰਥਾਤ ਵਸ ਕਰ ਲੀਆ ਹੈ। ਇਹ ਲੋਕ ਅਰ ਪਰਲੋਕ ਦੀਨੇ ਹੈ, ਭਾਵ ਪਰਮੇਸ੍ਵਰ ਮੇਂ ਪ੍ਰੀਤ ਲਗਾਉਣੇ ਕਰ ਪੁਰਸ਼ ਲੋਕ ਪਰਲੋਕ ਮੇਂ ਸੁਖ ਪਾਵਤਾ ਹੈ॥੨॥੧॥੮॥☬ਉਪਦੇਸ਼ ਕਰ ਵੈਰਾਗ ਕੋ ਉਪਜਾਵਤੇ ਹੂਏ ਕਹਿਤੇ ਹੈਂ:
Prof. Sahib Singhਪਰ, ਹੇ ਸੂਰਦਾਸ! ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪ ਆਪਣੇ ਹੱਥ ਵਿਚ ਲੈ ਲਿਆ ਹੈ ਉਹਨਾਂ ਨੂੰ ਉਸ ਨੇ ਇਹ ਲੋਕ ਤੇ ਪਰਲੋਕ ਦੋਵੇਂ ਬਖ਼ਸ਼ੇ ਹਨ (ਭਾਵ, ਉਹ ਲੋਕ ਪਰਲੋਕ ਦੋਹੀਂ ਥਾਈਂ ਆਨੰਦ ਵਿਚ ਰਹਿੰਦੇ ਹਨ) ॥੨॥੧॥੮॥ਪਦ ਅਰਥ ਪ੍ਰਭਿ = ਪ੍ਰਭੂ ਨੇ। ਹਥਿ = (ਆਪਣੇ) ਹੱਥ ਵਿਚ। ਇਹੁ = ਇਹ ਲੋਕ, ਇਸ ਲੋਕ ਵਿਚ ਸੁਖ ॥੨॥੧॥੮॥
* ਨੋਟ: ਲਫ਼ਜ਼ 'ਮਹਲਾ ੫' ਤੋਂ ਜ਼ਾਹਰ ਹੁੰਦਾ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਹੈ। ਲਫ਼ਜ਼ 'ਸੂਰਦਾਸ' ਦੱਸਦਾ ਹੈ ਕਿ ਸਤਿਗੁਰੂ ਜੀ ਨੇ ਸੂਰਦਾਸ ਜੀ ਦੀ ਉਚਾਰੀ ਪਿਛਲੀ ਤੁਕ ਦੇ ਸੰਬੰਧ ਵਿਚ ਇਹ ਸ਼ਬਦ ਉਚਾਰਿਆ ਹੈ। * ਨੋਟ: ਭਾਵੇਂ ਭਗਤ ਸੂਰਦਾਸ ਜੀ ਦੀ ਇਕੋ ਹੀ ਤੁਕ ਦਰਜ ਕੀਤੀ ਹੈ, ਪਰ ਗਿਣਤੀ ਵਿਚ ਉਸ ਨੂੰ ਸਾਰੇ ਸ਼ਬਦ ਵਾਂਗ ਗਿਣਿਆ ਹੈ; ਤਾਹੀਏਂ ਹੁਣ ਤਕ ਦੀ ਗਿਣਤੀ ੮ ਬਣਦੀ ਹੈ। ਜੇ ਸਤਿਗੁਰੂ ਜੀ ਨੇ ਆਪ ਹੀ ਸੂਰਦਾਸ ਜੀ ਦਾ ਸਾਰਾ ਸ਼ਬਦ ਦਰਜ ਕਰਾਇਆ ਹੁੰਦਾ, ਤਾਂ ਇਸ ਸ਼ਬਦ ਦੇ ਸਿਰਲੇਖ ਵਾਸਤੇ ਲਫ਼ਜ਼ ਸਿਰਫ਼ 'ਮਹਲਾ ੫' ਹੁੰਦਾ; ਇਸ ਨਾਲ ਲਫ਼ਜ਼ 'ਸੂਰਦਾਸ' ਦੀ ਲੋੜ ਨਹੀਂ ਸੀ। ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਦੋ ਸੂਰਦਾਸ ਹੋਏ ਹਨ, ਪਰ ਜਿਹੜਾ ਭੀ ਹੈ ਉਸ ਦੀ ਸਿਰਫ਼ ਇਕੋ ਤੁਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਹ ਸ਼ਬਦ ਸਤਿਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਹੈ। ਸੂਰਦਾਸ ਦਾ ਨਹੀਂ। * ਨੋਟ: ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ-ਬਾਣੀ ਦੇ ਵਿਰੋਧੀ ਸੱਜਣ ਭਗਤ ਸੂਰਦਾਸ ਜੀ ਬਾਰੇ ਇਉਂ ਲਿਖਦੇ ਹਨ: 'ਭਗਤ ਸੂਰਦਾਸ ਜੀ ਜ਼ਾਤ ਦੇ ਬ੍ਰਾਹਮਣ ਸਨ। ਆਪ ਦਾ ਜਨਮ ਸੰਮਤ ੧੫੮੬ ਬਿ: ਦਾ ਪਤਾ ਲੱਗਦਾ ਹੈ। ਇਹਨਾਂ ਦਾ ਅਸਲ ਨਾਮ ਮਦਨ ਮੋਹਨ ਸੀ, ਪਹਿਲਾਂ ਆਪ ਸੰਧੀਲਾ ਦੇ ਹਾਕਮ ਰਹੇ। ਆਪ ਜੀ ਦੇ ਦੋ ਸ਼ਬਦ ਰਾਗ ਸਾਰੰਗ ਭਗਤ ਬਾਣੀ ਸੰਗ੍ਰਹਿ ਵਿਚ ਆਏ ਹਨ। ਇਕ ਸ਼ਬਦ ਤਾਂ ਪੂਰਾ ਹੈ, ਅਤੇ ਦੂਜੇ ਦੀ ਕੇਵਲ ਇਕੋ ਪੰਗਤੀ ਲਿਖੀ ਹੈ। ਪਰੰਤੂ ਬੰਨੋ ਵਾਲੀ ਬੀੜ ਵਿਚ ਸੰਪੂਰਨ ਹੈ। ਕਰਤਾਰਪ
SikhNet (Spanish)Dice Surdas, mantengo a mi Dios en la palma de mi mano y esto para mí es el Paraíso. (2-1-8)