ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਤਖਤਿ ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥
takhat raajaa so bahai; ji takhatai laaeik hoee |
Sant Singh KhalsaThat king sits upon the throne, who is worthy of that throne.
Manmohan SinghThat King alone sits on the throne, who is worthy of the throne.
Manmohan Singh (Punjabi)ਕੇਵਲ ਉਹ ਪਾਤਿਸ਼ਾਹ ਹੀ ਰਾਜ਼ ਸਿੰਘਾਸਣ ਤੇ ਬੈਠਦਾ ਹੈ ਜਿਹੜਾ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
Fareedkot Teekaਜੋ ਉਤਮ ਅਧਕਾਰੀ ਗ੍ਯਾਨ ਤਖਤ ਕੇ ਲਾਇਕ ਹੋਤਾ ਹੈ, ਸੋਈ ਗਿਆਨ ਤਖਤ ਪਰ ਬਿਰਾਜਤਾ ਹੈ॥
Prof. Sahib Singhਜੋ ਮਨੁੱਖ ਤਖ਼ਤ ਦੇ ਜੋਗ ਹੁੰਦਾ ਹੈ ਉਹੀ ਰਾਜਾ ਬਣ ਕੇ ਤਖ਼ਤ ਤੇ ਬੈਠਦਾ ਹੈ (ਭਾਵ, ਜੋ ਮਾਇਆ ਦੀ 'ਤ੍ਰਿਸ਼ਨਾ ਭੁਖ' ਗਵਾ ਕੇ ਬੇਪਰਵਾਹ ਹੋ ਜਾਂਦਾ ਹੈ ਉਹੀ ਆਦਰ ਪਾਂਦਾ ਹੈ)।
ਪਦ ਅਰਥ ਤਖਤਿ = ਤਖ਼ਤ ਉੱਤੇ।
SikhNet (Spanish)El rey se debe sentar en ese trono del cual es merecedor, sí, aquél que toma Conciencia de la Verdad de Dios.
ਜਿਨੀ ਸਚੁ ਪਛਾਣਿਆ; ਸਚੁ ਰਾਜੇ ਸੇਈ ॥
jinee sach pachhaaniaa; sach raaje seee |
Sant Singh KhalsaThose who realize the True Lord, they alone are the true kings.
Manmohan SinghThey, who realise the True Lord, They alone are the True Kings.
Manmohan Singh (Punjabi)ਜੋ ਆਪਣੇ ਸੱਚੇ ਸਾਹਿਬ ਨੂੰ ਅਨੁਭਵ ਕਰਦੇ ਹਨ; ਕੇਵਲ ਉਹ ਹੀ ਸੱਚੇ ਪਾਤਿਸ਼ਾਹ ਹਨ।
Fareedkot Teekaਜਿਸ ਨੇ ਸਚ ਕੋ ਪਛਾਣਿਆ ਹੈ, ਸੋਈ ਸਚੇ ਰਾਜੇ ਹੈਂ॥
Prof. Sahib Singhਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਉਹੀ ਅਸਲ ਰਾਜੇ ਹਨ।
SikhNet (Spanish)Sólo él es el verdadero rey, los regidores en la tierra no muestran la realeza de la mente, pues viven retorcidos por la dualidad y el sufrimiento.
ਏਹਿ ਭੂਪਤਿ ਰਾਜੇ. ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥
ehi bhoopat raaje. na aakheeeh; doojai bhaae dukh hoee |
Sant Singh KhalsaThese mere earthly rulers are not called kings; in the love of duality, they suffer.
Manmohan SinghThese Lords of earth are not called kings. Through love of another, they come to grief.
Manmohan Singh (Punjabi)ਇਹ ਧਰਤੀ ਦੇ ਸੁਆਮੀ, ਪਾਤਿਸ਼ਾਹ ਨਹੀਂ ਆਖੇ ਜਾਂਦੇ। ਹੋਰਸ ਦੇ ਪਿਆਰ ਰਾਹੀਂ, ਉਹ ਕਸ਼ਟ ਉਠਾਉਂਦੇ ਹਨ।
Fareedkot Teekaਇਹ ਜੋ ਪ੍ਰਿਥਵੀ ਪਤੀ ਹੈਂ, ਸੋ ਸਚੇ ਰਾਜੇ ਨਹੀਂ ਕਹੀਦੇ, ਕਿਉਂਕਿ ਤਿਨ ਕੋ ਦ੍ਵੈਤ ਭਾਵ ਕਰ ਦੁਖ ਕੀ ਪ੍ਰਾਪਤੀ ਹੋਤੀ ਹੈ ॥
Prof. Sahib Singhਧਰਤੀ ਦੇ ਮਾਲਕ ਬਣੇ ਹੋਏ ਇਹ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਹਨਾਂ ਨੂੰ (ਇਕ ਤਾਂ) ਮਾਇਆ ਦੇ ਮੋਹ ਕਰਕੇ ਸਦਾ ਦੁੱਖ ਵਾਪਰਦਾ ਹੈ,
ਪਦ ਅਰਥ ਭੂਪਤਿ = {ਭੂ = ਧਰਤੀ। ਪਤਿ = ਮਾਲਕ} ਧਰਤੀ ਦੇ ਮਾਲਕ। ਦੂਜੈ ਭਾਇ = ਮਾਇਆ ਦੇ ਮੋਹ ਵਿਚ।
SikhNet (Spanish)Oh, ¿por qué debería uno enaltecer a la criatura que sabe lo que pasa aquí,
ਕੀਤਾ ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ. ਨ ਹੋਈ ॥
keetaa kiaa saalaaheeai; jis jaade bilam. na hoee |
Sant Singh KhalsaWhy should someone praise someone else who is also created? They depart in no time at all.
Manmohan SinghWhy should man praise the created one, who makes no delay in departing?
Manmohan Singh (Punjabi)ਇਨਸਾਨ ਰਚੇ ਹੋਏ ਦੀ ਕਿਉਂ ਉਸਤਤੀ ਕਰੇ, ਜਿਸ ਨੂੰ ਤੁਰਦਿਆਂ ਢਿਲ ਨਹੀਂ ਲਗਦੀ?
Fareedkot Teekaਕੀਤਾ ਹੂਆ ਜੋ ਜੀਵ ਹੈ ਇਸ ਕੋ ਕਿਆ ਸਾਲਾਹਣਾ ਹੈ, ਜਿਸ ਕੋ ਜਾਂਦਿਆਂ ਰਤੀ ਦੇਰ ਨਹੀਂ ਹੋਤੀ॥
Prof. Sahib Singh(ਦੂਜੇ) ਉਸ ਨੂੰ ਕੀਹ ਵਡਿਆਉਣਾ ਹੋਇਆ ਜੋ ਪੈਦਾ ਕੀਤਾ ਹੋਇਆ ਹੈ ਜਿਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।
ਪਦ ਅਰਥ ਕੀਤਾ = ਪੈਦਾ ਕੀਤਾ ਹੋਇਆ। ਬਿਲਮ = ਚਿਰ, ਦੇਰ।
SikhNet (Spanish)pero no sabe nada del más allá en ningún momento? Sí, Eterno es el Uno Verdadero,
ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ. ਸੁ ਨਿਹਚਲੁ ਹੋਈ ॥੬॥
nihachal sachaa ek hai; guramukh boojhai. su nihachal hoee |6|
Sant Singh KhalsaThe One True Lord is eternal and imperishable. One who, as Gurmukh, understands becomes eternal as well. ||6||
Manmohan SinghEternal is the True Lord alone He who understands Him through the Guru, become eternal as well.
Manmohan Singh (Punjabi)ਸਦੀਵੀ ਸਥਿਰ ਹੈ ਕੇਵਲ ਸੱਚਾ ਸੁਆਮੀ। ਜੋ, ਗੁਰਾਂ ਦੇ ਰਾਹੀਂ, ਉਸ ਨੂੰ ਸਮਝਦਾ ਹੈ, ਉਹ ਭੀ ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਏਕ ਪਰਮਾਤਮਾਂ ਹੀ ਨਿਸਚਲ ਸਚਾ ਹੈ, ਜੋ ਗੁਰੋਂ ਦਵਾਰੇ ਇਸ ਬਾਤ ਕੋ ਸਮਝਤਾ ਹੈ, ਸੋ ਭੀ ਨਿਸਚਲ ਹੋ ਜਾਤਾ ਹੈ॥੬॥
Prof. Sahib Singhਅਟੱਲ ਰਾਜ ਵਾਲਾ ਇਕ ਪ੍ਰਭੂ ਹੀ ਹੈ। ਜੋ ਗੁਰੂ ਦੇ ਸਨਮੁਖ ਹੋ ਕੇ ਇਹ ਗੱਲ ਸਮਝ ਲੈਂਦਾ ਹੈ, ਉਹ ਭੀ ("ਤ੍ਰਿਸ਼ਨਾ ਭੁਖ" ਵਲੋਂ) ਅਡੋਲ ਹੋ ਜਾਂਦਾ ਹੈ ॥੬॥
SikhNet (Spanish)y El que logra el Conocimiento a través del Guru, se vuelve Eterno también. (6)