ਸਲੋਕੁ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.
ਸਭਨਾ ਕਾ ਪਿਰੁ ਏਕੁ ਹੈ; ਪਿਰ ਬਿਨੁ. ਖਾਲੀ ਨਾਹਿ ॥
sabhanaa kaa pir ek hai; pir bin. khaalee naeh |
Sant Singh KhalsaThe One Lord is the Husband of all. No one is without the Husband Lord.
Manmohan SinghOne Lord is the Spouse of all. No one is bereft of the Spouse.
Manmohan Singh (Punjabi)ਇੱਕ ਸੁਆਮੀ ਹੀ ਸਾਰਿਆਂ ਦਾ ਖ਼ਸਮ ਹੈ। ਕੋਈ ਭੀ ਖ਼ਸਮ ਦੇ ਬਗੈਰ ਨਹੀਂ।
Fareedkot Teekaਸਭ ਜੀਵ ਰੂਪ ਇਸਤ੍ਰੀਆਂ ਕਾ ਏਕ ਹੀ ਪਤੀ ਹੈ ਅਰ ਪਤੀ ਹੈ ਪਰਮੇਸੁਰ ਬਿਨਾਂ ਖਾਲੀ ਕੋਈ ਨਹੀਂ॥
Prof. Sahib Singhਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ।
SikhNet (Spanish)El Esposo, el Dios, pertenece a todos, no hay nadie ni nada que no Lo tenga,
ਨਾਨਕ ਸੇ ਸੋਹਾਗਣੀ; ਜਿ ਸਤਿਗੁਰ ਮਾਹਿ ਸਮਾਹਿ ॥੧॥
naanak se sohaaganee; ji satigur maeh samaeh |1|
Sant Singh KhalsaO Nanak, they are the pure soul-brides, who merge in the True Guru. ||1||
Manmohan SinghNanak, they alone are the chaste brides, who merge in their True Guru.
Manmohan Singh (Punjabi)ਨਾਨਕ, ਕੇਵਲ ਉਹ ਹੀ ਸਤਵੰਤੀਆਂ ਪਤਨੀਆਂ ਹਨ, ਜੋ ਆਪਣੇ ਸੱਚੇ ਗੁਰਾਂ ਅੰਦਰ ਲੀਨ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਸੁਹਾਗਣੀਆਂ ਸੇ ਹੈਂ ਜੇਹੜੀਆਂ ਸਤਿਗੁਰੋਂ ਕੇ ਉਪਦੇਸ ਮੇਂ ਸਮਾਈਆਂ ਹੈਂ॥੧॥
Prof. Sahib Singhਪਰ, ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ ॥੧॥
SikhNet (Spanish)pero sólo será Su Novia, aquélla que se funda en Él, en el Guru Verdadero. (1)