ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਅਹੰਬੁਧਿ ਪਰਬਾਦ ਨੀਤ; ਲੋਭ ਰਸਨਾ ਸਾਦਿ ॥
ahanbudh parabaad neet; lobh rasanaa saad |
Sant Singh KhalsaHe is constantly entangled in pride, conflict, greed and tasty flavors.
Manmohan SinghThe mortal ever remains engrossed in pride, strife, greed and the tongue's relishes.
Manmohan Singh (Punjabi)ਪ੍ਰਾਣੀ ਹਮੇਸ਼ਾਂ ਹੰਕਾਰ, ਝਗੜੇ, ਲਾਲਚ ਅਤੇ ਜੀਭ ਦੇ ਸੁਆਦ ਅੰਦਰ ਗਲਤਾਨ ਰਹਿੰਦਾ ਹੈ।
Fareedkot Teekaਤਿਸ ਨਾਮ ਤੇ ਬਿਨਾਂ ਇਹ ਜੀਵ ਬੁਧੀ ਮੇਂ ਅਹੰਕਾਰ ਕੌ ਧਾਰ ਕਰ (ਪਰਬਾਦ) ਔਰ ਲੋਕੋਂ ਸਾਥ ਝਗੜ ਰਹੇ ਹੈਂ, ਪੁਨਾ ਨਿਤਹੀ ਲੋਭ ਕੇ ਭਟਕਾਏ ਹੂਏ ਰਸਨਾ ਕੇ ਸ੍ਵਾਦੋਂ ਹੇਤ ਅਨੇਕ ਉਦਮ ਕਰ ਭਰਮ ਰਹੇ ਹੈਂ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ);ਪਦ ਅਰਥ ਅਹੰਬੁਧਿ = {अहंबुध्दि} ਮੈਂ ਮੈਂ ਕਰਨ ਵਾਲੀ ਅਕਲ। ਪਰਬਾਦ = {प्रवाद, ਪ੍ਰਵਾਦ} ਦੂਜਿਆਂ ਨੂੰ ਵੰਗਾਰਨ ਵਾਸਤੇ ਜੋਸ਼-ਭਰੇ ਖਰ੍ਹਵੇ ਬੋਲ। ਨੀਤ = ਨਿੱਤ, ਸਦਾ। ਸਾਦਿ = ਸੁਆਦ ਵਿਚ। ਰਸਨਾ = ਜੀਭ।
SikhNet (Spanish)El hombre vive en la contienda, en el ego, en la avaricia y en los sabores sensuales;
ਲਪਟਿ ਕਪਟਿ ਗ੍ਰਿਹਿ ਬੇਧਿਆ; ਮਿਥਿਆ ਬਿਖਿਆਦਿ ॥੧॥
lapatt kapatt grihi bedhiaa; mithiaa bikhiaad |1|
Sant Singh KhalsaHe is involved in deception, fraud, household affairs and corruption. ||1||
Manmohan SinghFrom the beginning, he is involved in deception, guile, house-hold and false sins.
Manmohan Singh (Punjabi)ਮੁੱਢ ਤੋਂ ਹੀ ਉਹ ਠੱਗੀ-ਬੱਗੀ, ਵਲਛਲ, ਕਬੀਲਦਾਰੀ ਅਤੇ ਕੂੜੇ ਪਾਪਾਂ ਅੰਦਰ ਫਾਥਾ ਹੋਇਆ ਹੈ।
Fareedkot Teekaਇਹ ਕਪਟੀ ਜੀਵ ਵਾਸਨਾ ਮੇਂ ਲੰਪਟ ਹੋ ਕਰ (ਗ੍ਰਿਹਿ) ਘਰ ਕੇ ਧੰਧਿਓਂ ਮੇਂ (ਬੇਧਿਆ) ਮਿਲ ਰਹਾ ਹੈ। ਜਿਨ ਵਿਸਿਅਹੁ ਕੇ ਸ੍ਵਾਦ ਲੇਨੇ ਹੇਤ ਯਤਨ ਕਰਤਾ ਹੈ, ਸੋ ਸਭੀ ਆਦਿ ਸੇ ਹੀ (ਮਿਥਿਆ) ਝੂਠੇ ਹੈਂ॥੧॥
Prof. Sahib Singhਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ ॥੧॥ਪਦ ਅਰਥ ਲਪਟਿ = ਲਪਟ ਕੇ, ਫਸ ਕੇ। ਕਪਟਿ = ਕਪਟ ਵਿਚ, ਠੱਗੀ-ਫ਼ਰੇਬ ਵਿਚ। ਗ੍ਰਿਹਿ = ਘਰ (ਦੇ ਮੋਹ) ਵਿਚ। ਮਿਥਿਆ = ਨਾਸਵੰਤ। ਬਿਖਿਆਦਿ = ਬਿਖਿਆ ਆਦਿ, ਮਾਇਆ ਆਦਿਕ ॥੧॥
SikhNet (Spanish)sí, involucrado en su hogar se vuelve malvado y vicioso. (1)
ਐਸੀ ਪੇਖੀ ਨੇਤ੍ਰ ਮਹਿ; ਪੂਰੇ ਗੁਰ ਪਰਸਾਦਿ ॥
aisee pekhee netr meh; poore gur parasaad |
Sant Singh KhalsaI have seen this with my eyes, by the Grace of the Perfect Guru.
Manmohan SinghBy perfect Guru's grace, mine eyes have seen like this,
Manmohan Singh (Punjabi)ਪੂਰਨ ਗੁਰਾਂ ਦੀ ਦਇਆ ਦੁਆਰਾ ਮੇਰੀਆਂ ਅੱਖਾਂ ਨੇ ਇਸ ਤਰ੍ਹਾਂ ਵੇਖ ਲਿਆ ਹੈ,
Fareedkot Teekaਪੂਰੇ ਸਤਿਗੁਰਾਂ ਕੀ (ਪਰਸਾਦਿ) ਕ੍ਰਿਪਾ ਕਰ ਕੇ ਵਿਚਾਰ ਵੈਰਾਗ ਰੂਪੀ ਨੇਤ੍ਰੋਂ ਦ੍ਵਾਰਾ ਐਸੀ ਦ੍ਰਿਸ਼ਟੀ ਦੇਖੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ,ਪਦ ਅਰਥ ਪੇਖੀ = ਵੇਖੀ ਹੈ। ਮਹਿ = ਵਿਚ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।
SikhNet (Spanish)Por la Gracia del Guru mis ojos han visto ahora que, sin el Nombre del Señor,
ਰਾਜ ਮਿਲਖ ਧਨ ਜੋਬਨਾ; ਨਾਮੈ ਬਿਨੁ. ਬਾਦਿ ॥੧॥ ਰਹਾਉ ॥
raaj milakh dhan jobanaa; naamai bin. baad |1| rahaau |
Sant Singh KhalsaPower, property, wealth and youth are useless, without the Naam, the Name of the Lord. ||1||Pause||
Manmohan Singhthat without the Name, dominions, property, riches and youth are all vain. Pause.
Manmohan Singh (Punjabi)ਕਿ ਨਾਮ ਦੇ ਬਗੈਰ ਪਾਤਿਸ਼ਾਹੀ, ਜਾਇਦਾਦ, ਮਾਲ-ਦੌਲਤ ਅਤੇ ਜੁਆਨੀ ਸਭ ਫਜ਼ੂਲ ਹਨ। ਠਹਿਰਾਉ।
Fareedkot Teeka(ਰਾਜ) ਹੁਕਮ ਔ ਮਿਲਖ, ਜਗੀਰ, ਮਕਾਨ, ਜਮੀਨ ਆਦੀ (ਧਨ) ਰੋਕੜੀ ਔ ਜੋਬਨ ਅਵਸਥਾ ਮੇਂ ਇਤਯਾਦੀ ਬਿਭੂਤੀ ਸੇ ਜੋ ਸੁਖੋਂ ਕਾ ਭੋਗਣਾਂ ਹੈ, ਸੋ ਵਾਹਿਗੁਰੂ ਕੇ ਨਾਮ ਜਪੇ ਤੇ ਬਿਨਾਂ ਸੰਪੂਰਣ (ਬਾਦਿ) ਵਿਅਰਥ ਹੈਂ॥੧॥ ਰਹਾਉ ॥☬ਵਿਸਿਓਂ ਕੀ ਮਲੀਨਤਾ ਦਿਖਾਵਤੇ ਹੈਂ:
Prof. Sahib Singh(ਕਿ ਦੁਨੀਆ ਦੀਆਂ) ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ), ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ ॥੧॥ ਰਹਾਉ ॥ਪਦ ਅਰਥ ਬਾਦਿ = ਵਿਅਰਥ ॥੧॥ ਰਹਾਉ ॥
SikhNet (Spanish)las propiedades, riquezas y belleza, son vanas. (1-Pausa)
ਰੂਪ ਧੂਪ ਸੋਗੰਧਤਾ; ਕਾਪਰ ਭੋਗਾਦਿ ॥
roop dhoop sogandhataa; kaapar bhogaad |
Sant Singh KhalsaBeauty, incense, scented oils, beautiful clothes and foods
Manmohan SinghBeauteous thing, otto, perfume clothes and victuals,
Manmohan Singh (Punjabi)ਸੁੰਦਰ ਵਸਤੂਆਂ, ਅੱਤਰ, ਖੁਸ਼ਬੂਆਂ ਬਸਤਰ ਅਤੇ ਭੋਜਨ,
Fareedkot Teekaਰੂਪ, ਭਾਵ ਸਾਵੇ ਚਿਟੇ ਬਸਤ੍ਰੋਂ ਕਾ ਪਹਰਨਾ, (ਧੂਪ) ਅਤਰ ਸੁਗੰਧ, (ਭੋਗ) ਭੋਜਨ ਇਤਆਦਿ ਅਨੇਕ ਪਦਾਰਥ ਜੋ ਹੈਂ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜਿਸ ਸਰੀਰ ਦਾ ਮਨੁੱਖ ਮਾਣ ਕਰਦਾ ਹੈ) ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ-ਪਦ ਅਰਥ ਧੂਪ = ਧੁਖਾਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ। ਸੋਗੰਧਤਾ = ਖ਼ੁਸ਼ਬੂ। ਕਾਪਰ = ਕੱਪੜੇ। ਭੋਗਾਦਿ = ਭੋਗ ਆਦਿ, ਖਾਣ ਵਾਲੇ ਚੰਗੇ ਪਦਾਰਥ।
SikhNet (Spanish)La fragancia del incienso, la dicha de los atuendos, los placeres sensuales,
ਮਿਲਤ ਸੰਗਿ ਪਾਪਿਸਟ ਤਨ; ਹੋਏ ਦੁਰਗਾਦਿ ॥੨॥
milat sang paapisatt tan; hoe duragaad |2|
Sant Singh Khalsa- when they come into contact with the body of the sinner, they stink. ||2||
Manmohan Singhmeeting with the body of the great sinner become foul-smelling.
Manmohan Singh (Punjabi)ਮਹਾਨ ਪਾਪੀ ਦੇ ਸਰੀਰ ਨਾਲ ਮਿਲ ਕੇ ਬਦਬੂਦਾਰ ਹੋ ਜਾਂਦੇ ਹਨ।
Fareedkot Teekaਪੂਰਬੋਕਤ ਪਦਾਰਥ (ਪਾਪਿਸਟ) ਪਾਪੀ ਸ਼ਰੀਰ ਕੋ ਮਿਲ ਕੇ ਦੁਰਗੰਧ ਰੂਪ ਹੋਏ ਹੈਂ॥੨॥
Prof. Sahib Singhਮਹਾ ਵਿਕਾਰੀ ਮਨੁੱਖ ਦੇ ਸਰੀਰ ਦੇ ਨਾਲ ਛੁਹ ਕੇ ਛੁਹ ਕੇ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ॥੨॥ਪਦ ਅਰਥ ਸੰਗਿ = ਨਾਲ। ਪਾਪਿਸਟ = ਮਹਾਂ ਪਾਪੀ। ਤਨ = ਸਰੀਰ। ਦੁਰਗਾਦਿ = ਦੁਰਗੰਧੀ ॥੨॥
SikhNet (Spanish)la belleza, se vuelven viles y pierden su esplendor cuando un ser que vibra la maldad goza de ellos (2)
ਫਿਰਤ ਫਿਰਤ ਮਾਨੁਖੁ ਭਇਆ; ਖਿਨ ਭੰਗਨ ਦੇਹਾਦਿ ॥
firat firat maanukh bheaa; khin bhangan dehaad |
Sant Singh KhalsaWandering, wandering around, the soul is reincarnated as a human, but this body lasts only for an instant.
Manmohan SinghRambling and roaming, one becomes a man and short-lived is this body of his.
Manmohan Singh (Punjabi)ਭਟਕਦਾ ਤੇ ਭਰਮਦਾ ਹੋਇਆ, ਉਹ ਇਨਸਾਨ ਬਣ ਜਾਂਦਾ ਹੈ ਅਤੇ ਨਿਮੱਖ ਵਿੱਚ ਨਾਸ ਹੋਣ ਵਾਲੀ ਹੈ ਉਸ ਦੀ ਇਹ ਦੇਹ।
Fareedkot Teekaਚੌਰਾਸੀ ਲਾਖ ਜੋਨੀ ਮੇਂ ਫਿਰਤੇ ਫਿਰਤੇ ਕੌ ਇਹ ਮਨੁਖ ਜਨਮ ਦੁਰਲਭ ਪ੍ਰਾਪਤ ਭ੍ਯਾ ਹੈ, ਪੁਨਾ ਇਹੁ ਦੇਹੁ ਆਦੀ ਸਭ ਪਦਾਰਥ ਖਿਨ ਭੰਗਰ ਹੈਂ ਕਯਾ ਅਸਤ ਰੂਪ ਹੈਂ॥
Prof. Sahib Singhਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ)।ਪਦ ਅਰਥ ਫਿਰਤ ਫਿਰਤ = (ਕਈ ਜੂਨਾਂ ਵਿਚ) ਭਟਕਦਾ ਭਟਕਦਾ। ਖਿਨ ਭੰਗਨ = ਇਕ ਖਿਨ ਵਿਚ ਨਾਸ ਹੋ ਜਾਣ ਵਾਲਾ। ਦੇਹਾਦਿ = ਦੇਹ, ਸਰੀਰ।
SikhNet (Spanish)Vagando por muchas vidas uno llega a la forma humana, pero el cuerpo es destruido en un momento
ਇਹ ਅਉਸਰ ਤੇ ਚੂਕਿਆ; ਬਹੁ ਜੋਨਿ ਭ੍ਰਮਾਦਿ ॥੩॥
eih aausar te chookiaa; bahu jon bhramaad |3|
Sant Singh KhalsaLosing this opportunity, he must wander again through countless incarnations. ||3||
Manmohan SinghLosing this opportunity, he wanders through many existences.
Manmohan Singh (Punjabi)ਇਸ ਮੌਕੇ ਨੂੰ ਗੁਆ ਕੇ, ਉਹ ਅਨੇਕਾਂ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
Fareedkot Teekaਇਸ ਮਨੁਖ ਦੇਹ ਰੂਪੀ ਸਮੇਂ ਸੇ ਜੇਕਰ ਨਾਮ ਤੇ ਭੂਲ ਗਿਆ ਤਬ ਓਹੀ ਸੂਕਰ ਕੂਕਰਾਦਿ ਚੌਰਾਸੀ ਲਾਖ ਜੋਨੀਓਂ ਮੇਂ ਫੇਰ ਭਰਮੇਂਗਾ॥੩॥
Prof. Sahib Singhਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ ॥੩॥ਪਦ ਅਰਥ ਅਉਸਰ = ਮੌਕਾ, ਵੇਲਾ। ਤੇ = ਤੋਂ। ਚੁਕਿਆ = ਖੁੰਝਿਆ। ਭ੍ਰਮਾਦਿ = ਭਟਕਦਾ ਹੈ ॥੩॥
SikhNet (Spanish)y así si uno pierde esta pequeña oportunidad, vuelve a viajar a través de millones de encarnaciones.(3)
ਪ੍ਰਭ ਕਿਰਪਾ ਤੇ ਗੁਰ ਮਿਲੇ; ਹਰਿ ਹਰਿ ਬਿਸਮਾਦ ॥
prabh kirapaa te gur mile; har har bisamaad |
Sant Singh KhalsaBy God's Grace, he meets the Guru; contemplating the Lord, Har, Har, he is wonderstruck.
Manmohan SinghMeeting the Guru, by Lord's grace, the mortal contemplates the Lord God, and enters the wonderous state.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਗੁਰਾਂ ਨੂੰ ਮਿਲ ਕੇ ਪ੍ਰਾਣੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਅਦਭੁਤ ਅਵਸਥਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਜਿਨ ਕੋ ਪ੍ਰਭੂ ਕੀ ਕ੍ਰਿਪਾ ਤੇ ਸਤਗੁਰ ਮਿਲੇ ਹੈਂ, ਸੋ ਜਨ ਹਰਿ ਹਰਿ ਨਾਮ ਕੋ ਜਪ ਕੇ (ਬਿਸਮਾਦਿ) ਅਚਰਜ ਸਰੂਪ ਹਰੀ ਕੌ ਪ੍ਰਾਪਤਿ ਭਏ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ,ਪਦ ਅਰਥ ਕਿਰਪਾ ਤੇ = ਕਿਰਪਾ ਤੋਂ, ਕਿਰਪਾ ਨਾਲ। ਬਿਸਮਾਦ = ਅਸਚਰਜ-ਰੂਪ।
SikhNet (Spanish)Por la Gracia del Señor uno logra encontrar al Guru, y meditando en el Señor, entra en el Estado Maravilloso,
ਸੂਖ ਸਹਜ ਨਾਨਕ ਅਨੰਦ; ਤਾ ਕੈ ਪੂਰਨ ਨਾਦ ॥੪॥੮॥੩੮॥
sookh sehaj naanak anand; taa kai pooran naad |4|8|38|
Sant Singh KhalsaHe is blessed with peace, poise and bliss, O Nanak, through the perfect sound current of the Naad. ||4||8||38||
Manmohan SinghHe is blessed with peace, poise and bliss and bears the exquisite celestial strain.
Manmohan Singh (Punjabi)ਉਸ ਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲਦੀ ਹੈ ਅਤੇ ਉਹ ਉਤਕ੍ਰਿਸਟ ਬੈਕੁੰਠੀ ਕੀਰਤਨ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਕੋ (ਸਹਜ ਸੁਖ) ਆਤਮ ਸੁਖ ਔ ਵਿਵਹਾਰਕ ਅਨੰਦ ਪ੍ਰਾਪਤ ਭਏ ਹੈਂ ਔ ਤਿਨੋਂ ਕੇ (ਪੂਰਨ ਨਾਦ) ਪੂਰਨ ਜਸ ਕੇ ਵਾਜੇ ਬਜਤੇ ਭਏ ਹੈਂ॥੪॥੮॥੩੮॥☬ਪ੍ਰਸ਼ਨ: ਸਤਿਗੁਰਾਂ ਕੇ ਮਿਲਾਪ ਤੇ ਐਸਾ ਅਨੰਦ ਤਿਨਾਂ ਸੰਤ ਜਨਾਂ ਨੇ ਕਿਸ ਕਰਮ ਕਰਨੇ ਸੇ ਪਾਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ ॥੪॥੮॥੩੮॥ਪਦ ਅਰਥ ਤਾ ਕੈ = ਉਸ (ਮਨੁੱਖ) ਦੇ ਹਿਰਦੇ ਵਿਚ। ਨਾਦ = ਧੁਨੀ, ਸ਼ਬਦ, ਵਾਜੇ। ਸਹਜ = ਆਤਮਕ ਅਡੋਲਤਾ ॥੪॥੮॥੩੮॥
SikhNet (Spanish)viviendo siempre en Paz, en Éxtasis, y escuchando la Melodía del Alma. (4-8-38)