ਬਿਲਾਵਲੁ ਮਹਲਾ ੫ ॥
bilaaval mahalaa 5 | Ang 809
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਪਿੰਗੁਲ. ਪਰਬਤ ਪਾਰਿ ਪਰੇ; ਖਲ. ਚਤੁਰ ਬਕੀਤਾ ॥
pingul. parabat paar pare; khal. chatur bakeetaa | Ang 809
Sant Singh KhalsaThe cripple crosses over the mountain, the fool becomes a wise man,
Manmohan SinghThe cripple crosses over the mountain, the block head becomes a man,
Manmohan Singh (Punjabi)ਲੰਗੜਾ ਪਹਾੜ ਤੋਂ ਪਾਰ ਹੋ ਜਾਂਦਾ ਹੈ, ਬੁੱਧੂ ਸਿਆਣਾ ਪੁਰਸ਼ ਹੋ ਜਾਂਦਾ ਹੈ,
Fareedkot Teekaਜੋ ਨਿਸਕਾਂਮ ਕਰਮ ਰੂਪੀ ਚਰਨੋਂ ਸੇ ਹੀਨ ਥੇ, ਐਸੇ ਪਿੰਗਲ ਸੰਸਾਰ ਪਰਬਤ ਸੇ ਪਾਰ ਹੂਏ ਹੈਂ ਔਰ ਜੋ (ਖਲ) ਮਹਾਂ ਮੂਰਖ ਥੇ, ਸਤਸੰਗ ਨੇ ਸੋ ਚਤੁਰਬ ਅਰਥਾਤ ਸਰਬ ਸਾਸਤ੍ਰੋਂ ਕੇ ਬਕਤਾ ਕਰ ਦੀਏ ਹੈਂ॥
Prof. Sahib Singhਹੇ ਮਿੱਤਰ! (ਗੁਰੂ ਦੀ ਕ੍ਰਿਪਾ ਨਾਲ ਮਾਨੋ) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,ਪਦ ਅਰਥ ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ।
SikhNet (Spanish)El leproso escala la montaña, el tonto se vuelve un hombre de sabio lenguaje,
ਅੰਧੁਲੇ ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ॥੧॥
andhule tribhavan soojhiaa; gur bhett puneetaa |1| Ang 809
Sant Singh Khalsaand the blind man sees the three worlds, by meeting with the True Guru and being purified. ||1||
Manmohan Singhand sees the three worlds, by meeting with the pure Guru.
Manmohan Singh (Punjabi)ਅਤੇ ਅੰਨ੍ਹਾਂ ਆਦਮੀ ਤਿੰਨਾਂ ਹੀ ਜਹਾਨਾਂ ਨੂੰ ਵੇਖ ਲੈਂਦਾ ਹੈ, ਪਵਿੱਤਰ ਗੁਰਾਂ ਨਾਲ ਮਿਲ ਪੈਂਣ ਦੁਆਰਾ।
Fareedkot Teekaਅੰਧਲੇ ਅਗਯਾਨੀਓਂ ਕੋ ਪਵਿਤ੍ਰ ਗੁਰੂ ਕੇ ਮਿਲਣੇ ਤੇ ਮਿਥਿਆ ਰੂਪ ਵਾ ਪਾਰਬ੍ਰਹਮ ਰੂਪਤਾ ਕਰ ਕੇ ਤ੍ਰਿਲੋਕੀ ਕਾ ਗ੍ਯਾਨ ਹੂਆ ਹੈ॥੧॥
Prof. Sahib Singhਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ॥੧॥ਪਦ ਅਰਥ ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ ॥੧॥
SikhNet (Spanish)y el ciego ve los tres mundos cuando se vuelve Santo a través de la Gracia del Guru.(1)
ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ ॥
mahimaa saadhoo sang kee; sunahu mere meetaa | Ang 809
Sant Singh KhalsaThis is the Glory of the Saadh Sangat, the Company of the Holy; listen, O my friends.
Manmohan SinghHear ye the glory of the society of the saints, O my friends.
Manmohan Singh (Punjabi)ਤੁਸੀਂ ਸਤਿ ਸੰਗਤ ਦੀ ਵਡਿਆਈ ਸ੍ਰਵਣ ਕਰੋ, ਹੇ ਮੇਰੇ ਮਿੱਤਰੋ!
Fareedkot Teekaਹੇ ਮੇਰੇ ਮਿਤ੍ਰ ਜਨੋਂ! ਸੰਤਾਂ ਕੀ ਸੰਗਤ ਕੀ ਮਹਿਮਾਂ ਸ੍ਰਵਨ ਕਰੋ॥
Prof. Sahib Singhਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ।ਪਦ ਅਰਥ ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ!
SikhNet (Spanish)Tal es la Gloria de los Santos, que al unirse con ellos, uno se libera de su mugre,
ਮੈਲੁ ਖੋਈ ਕੋਟਿ ਅਘ ਹਰੇ; ਨਿਰਮਲ ਭਏ ਚੀਤਾ ॥੧॥ ਰਹਾਉ ॥
mail khoee kott agh hare; niramal bhe cheetaa |1| rahaau | Ang 809
Sant Singh KhalsaFilth is washed away, millions of sins are dispelled, and the consciousness becomes immaculate and pure. ||1||Pause||
Manmohan SinghThe filth is washed away. millions of sins are dispelled and the soul becomes pure. Pause.
Manmohan Singh (Punjabi)ਗੰਦਗੀ ਧੋਤੀ ਜਾਂਦੀ ਹੈ, ਕ੍ਰੋੜਾਂ ਹੀ ਪਾਪ ਦੂਰ ਹੋ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ। ਠਹਿਰਾਉ।
Fareedkot Teekaਕੋਟਾਨਕੋਟ (ਅਘ) ਪਾਪ ਤਿਨਾਂ ਨੇ ਦੂਰ ਕਰੇ ਹੈਂ ਅਰ ਰਾਗ ਦਵੈਖ ਰੂਪੁ ਮਲ ਭੀ ਖੋਈ ਹੈ, ਜਿਨੋਂ ਨੇ ਸਤਸੰਗ ਕੀਆ ਹੈ, ਪੁਨਾ ਸਤਸੰਗੀਆਂ ਤੇ ਚਿਤ ਨਿਰਮਲ ਹੂਏ ਹੈਂ॥੧॥ ਰਹਾਉ ॥
Prof. Sahib Singh(ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ ॥੧॥ ਰਹਾਉ ॥
SikhNet (Spanish)millones de errores son borrados y la mente se vuelve inmaculada. (1-Pausa)
ਐਸੀ ਭਗਤਿ ਗੋਵਿੰਦ ਕੀ; ਕੀਟਿ ਹਸਤੀ ਜੀਤਾ ॥
aisee bhagat govind kee; keett hasatee jeetaa | Ang 809
Sant Singh KhalsaSuch is devotional worship of the Lord of the Universe, that the ant can overpower the elephant.
Manmohan SinghSuch is the devotional service of the World-Lord, that an ant overpowers an elephant.
Manmohan Singh (Punjabi)ਇਹੋ ਜਿਹੀ ਹੈ ਪ੍ਰੇਮਮਈ ਸੇਵਾ ਸ਼੍ਰਿਸ਼ਟੀ ਦੇ ਸੁਆਮੀ ਦੀ ਕਿ ਕੀੜੀ ਹਾਥੀ ਉਤੇ ਜਿੱਤ ਪਰਾਪਤ ਕਰ ਨੈਂਦੀ ਹੈ।
Fareedkot Teekaਗੋਬਿੰਦ ਕੀ ਐਸੀ ਭਗਤੀ ਪ੍ਰਾਪਤ ਭਈ ਹੈ ਜਿਸ ਤੇ ਨਿਮ੍ਰਤਾ ਵਾ ਵਿਚਾਰ ਰੂਪੀ ਕੀੜੀ ਨੇ ਮਨਰੂਪੀ ਹਸਤੀ ਕੌ ਜੀਤ ਲੀਆ ਹੈ॥
Prof. Sahib Singh(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ।ਪਦ ਅਰਥ ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ-ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ।
SikhNet (Spanish)Tal mérito tiene la Alabanza del Señor: que aún una pequeña hormiga podría vencer a un elefante,
ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ॥੨॥
jo jo keeno aapano; tis abhai daan deetaa |2| Ang 809
Sant Singh KhalsaWhoever the Lord makes His own, is blessed with the gift of fearlessness. ||2||
Manmohan SinghWhomsoever the Lord makes His own, He blesses him with the gift of fearlessness.
Manmohan Singh (Punjabi)ਜਿਸ ਕਿਸੇ ਨੂੰ ਪ੍ਰਭੂ ਆਪਣਾ ਨਿੱਜ ਦਾ ਬਣਾ ਲੈਂਦਾ ਹੈ; ਉਸ ਨੂੰ ਉਹ ਨਿਰਭੈਤਾ ਦੀ ਦਾਤ ਬਖਸ਼ ਦਿੰਦਾ ਹੈ।
Fareedkot Teekaਜਿਸ ਜਿਸ ਕੌ ਅਪਨਾ ਦਾਸ ਕਰ ਲੀਆ ਹੈ, ਤਿਸ ਤਿਸ ਕੌ ਸੰਤਾਂ ਨੇ ਅਭੈ ਪਦ ਕਾ ਦਾਨ ਦੇ ਦੀਆ ਹੈ॥੨॥
Prof. Sahib Singh(ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤ ਦੇ ਦਿੱਤੀ ॥੨॥ਪਦ ਅਰਥ ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ ॥੨॥
SikhNet (Spanish)pues aquél que pertenece al Señor deja de tener miedo. (2)
ਸਿੰਘੁ ਬਿਲਾਈ ਹੋਇ ਗਇਓ; ਤ੍ਰਿਣੁ ਮੇਰੁ ਦਿਖੀਤਾ ॥
singh bilaaee hoe geo; trin mer dikheetaa | Ang 809
Sant Singh KhalsaThe lion becomes a cat, and the mountain looks like a blade of grass.
Manmohan SinghFor him a lion becomes a cat and a mountain appears to be the blade of grass.
Manmohan Singh (Punjabi)ਉਸ ਲਈ ਸ਼ੇਰ ਇਕ ਬਿੱਲੀ ਬਣ ਜਾਂਦਾ ਹੈ ਅਤੇ ਪਹਾੜ ਇਕ ਘਾਅ ਦੀ ਤਿੜ ਦਿੱਸਦਾ ਹੈ।
Fareedkot Teekaਕ੍ਰੋਧ ਵਾ ਹੰਕਾਰ ਰੂਪੀ ਸੇਰ (ਬਿਲਾਈ) ਬਿਲੀ ਵਤ ਤੁਛ ਹੋ ਜਾਤਾ ਭਯਾ ਵਾ ਬਿਲੀ ਤੋਂ ਸ਼ੇਰ ਹੋ ਗਯਾ, ਭਾਵ ਜੀਵ ਤੇ ਬ੍ਰਹਮ ਹੋ ਗਯਾ ਹੈ। (ਮੇਰੁ) ਸੁਮੇਰ ਪਰਬਤ ਸਮ ਜੋ ਸੰਸਾਰ ਦਿਖਾਈ ਦੇਤਾ ਥਾ, ਸੋ (ਤ੍ਰਿਣੁ) ਕਖ ਸਮਾਨ ਤੁਛ ਦਿਖਲਾਈ ਦੇਤਾ ਭਯਾ ਹੈ, ਵਾ ਜੋ ਤ੍ਰਿਣ ਸਮ ਡੋਲਤਾ ਫਿਰਤਾ ਥਾ, ਸੋ ਜੀਓ ਸਮੇਰ ਪਰਬਤ ਸਮੁ ਅਚਲ ਹੋ ਗਯਾ ਹੈ॥
Prof. Sahib Singh(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ।ਪਦ ਅਰਥ ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ-ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ।
SikhNet (Spanish)El león se vuelve un gato y un pedazo de paja asume el tamaño de la montaña
ਸ੍ਰਮੁ ਕਰਤੇ. ਦਮ ਆਢ ਕਉ; ਤੇ ਗਨੀ ਧਨੀਤਾ ॥੩॥
sram karate. dam aadt kau; te ganee dhaneetaa |3| Ang 810
Sant Singh KhalsaThose who worked for half a shell, will be judged very wealthy. ||3||
Manmohan SinghThey, who toiled for half a shell, are accounted very wealthy.
Manmohan Singh (Punjabi)ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ।
Fareedkot Teekaਜੋ (ਸ੍ਰਮੁ) ਕਸਟ ਕਰਤੇ ਥੇ ਆਧੇ ਦਮ ਵਾਸਤੇ (ਦਮ) ਪੈਸੇ ਕਾ ਅਠਤਾਲੀਵਾਂ ਹਿਸਾ, ਭਾਵ ਸੇ ਇਹ ਜੋ ਕੌਡੀ ਕੌਡੀ ਕੇ ਵਾਸਤੇ ਕਸਟ ਕਰਤੇ ਥੇ, ਸੋ ਪੁਰਸ ਸੰਤਾਂ ਕੀ ਸੰਗਤ ਕਰਨੇ ਸੇ ਬਡੇ ਧਨੀ ਸਾਹੁ ਗਿਣੇ ਜਾਤੇ ਹੈਂ॥੩॥
Prof. Sahib Singh(ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ॥੩॥ਪਦ ਅਰਥ ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ-ਮੰਦ। ਧਨੀਤਾ = ਧਨੀ, ਧਨਾਢ ॥੩॥
SikhNet (Spanish)Quienes trabajaron con baja paga se vuelven los Maestros del Tesoro.(3)
ਕਵਨ ਵਡਾਈ ਕਹਿ ਸਕਉ; ਬੇਅੰਤ ਗੁਨੀਤਾ ॥
kavan vaddaaee keh skau; beant guneetaa | Ang 810
Sant Singh KhalsaWhat glorious greatness of Yours can I describe, O Lord of infinite excellences?
Manmohan SinghWhat praises of Thine can utter I of Thou of endless excellences?
Manmohan Singh (Punjabi)ਮੈਂ ਤੇਰੀਆਂ ਕਿਹੜੀਆ ਸਿਫਤਾਂ ਵਰਣਨ ਕਰ ਸਕਦਾ ਹਾਂ, ਹੇ ਤੂੰ ਅਨੰਤ ਬਜ਼ੁਰਗੀਆਂ ਵਾਲੇ!
Fareedkot Teekaਤਾਂ ਤੇ ਸੰਤਾਂ ਕੀ ਵਡਿਆਈ ਕਿਸ ਪ੍ਰਕਾਰ ਮੈਂ ਕਥਨ ਕਰ ਸਕੌ ਅਰਥਾਤ ਕਹੀ ਨਹੀਂ ਜਾਤੀ, (ਤਾ) ਸੋ ਸੰਤ ਬੇਅੰਤ ਗੁਣੋਂ ਵਾਲੇ ਹੈਂ॥
Prof. Sahib Singh(ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ।ਪਦ ਅਰਥ ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ।
SikhNet (Spanish)¿Cuáles de Tus Alabanzas podría recitar, oh Señor, si no tienen fin?;
ਕਰਿ ਕਿਰਪਾ, ਮੋਹਿ ਨਾਮੁ ਦੇਹੁ; ਨਾਨਕ. ਦਰਸ ਰੀਤਾ ॥੪॥੭॥੩੭॥
kar kirapaa, mohi naam dehu; naanak. daras reetaa |4|7|37| Ang 810
Sant Singh KhalsaPlease bless me with Your Mercy, and grant me Your Name; O Nanak, I am lost without the Blessed Vision of Your Darshan. ||4||7||37||
Manmohan SinghO Nanak, mercifully bless me with thine Name, I am bereft of Thy vision.
Manmohan Singh (Punjabi)ਹੇ ਨਾਨਕ! ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਬਖਸ਼, ਮੈਂ ਜੋ ਤੇਰੇ ਦਰਸ਼ਨ ਤੋਂ ਵਾਝਿਆ ਹੋਇਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤਾਂ ਪਾਸ ਐਸੀ ਬੇਨਤੀ ਕਰੇ: ਹੇ ਸੰਤੋ! ਕ੍ਰਿਪਾ ਕਰ ਕੇ ਮੇਰੇ ਕੋ ਨਾਮ ਦੇਵੋ, ਇਹੀ ਆਪ ਕੇ ਦਰਸਨ ਕਰੇ ਕੀ ਰਹੁ ਰੀਤੀ ਹੈ। ਭਾਵ ਇਹ ਹੈ ਪੂਰਬੋਕਤ ਗੁਨ ਆਪ ਸੇ ਪ੍ਰਾਪਤ ਹੋਤੇ ਹੈਂ ਵਾ ਦਰਸਨ ਤੇ (ਰੀਤਾ) ਖਾਲੀ ਹੂੰ॥੪॥੭ ॥੩੭॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼ ॥੪॥੭॥੩੭॥ਪਦ ਅਰਥ ਦਰ ਸਰੀਤਾ = ਦਰ ਦਾ ਗ਼ੁਲਾਮ ॥੪॥੭॥੩੭॥
SikhNet (Spanish)bendíceme con Tu Nombre, oh Dios, ya que estoy privado de la Bendita Visión de Tu Darshan. (4-7-37)