ੴ

ਸਿੱਖਬਾਣੀ · SikhBani

Ang 810

Sri Guru Granth Sahib · Raag Bilaaval · 5 shabads, 41 lines
Translations
Shabad Guru Arjan Dev Ji Raag Bilaaval continued from Ang 809

ਸ੍ਰਮੁ ਕਰਤੇ. ਦਮ ਆਢ ਕਉ; ਤੇ ਗਨੀ ਧਨੀਤਾ ॥੩॥

sram karate. dam aadt kau; te ganee dhaneetaa |3|

Sant Singh KhalsaThose who worked for half a shell, will be judged very wealthy. ||3||
Manmohan SinghThey, who toiled for half a shell, are accounted very wealthy.
Manmohan Singh (Punjabi)ਜੋ ਇਕ ਅੱਧੀ ਕਉਡੀ ਦੇ ਲਈ ਭੀ ਮੁਸ਼ੱਕਰ ਕਰਦੇ ਸਨ, ਉਹ ਦੌਲਤਮੰਦ ਗਿਣੇ ਜਾਂਦੇ ਹਨ।
Fareedkot Teekaਜੋ (ਸ੍ਰਮੁ) ਕਸਟ ਕਰਤੇ ਥੇ ਆਧੇ ਦਮ ਵਾਸਤੇ (ਦਮ) ਪੈਸੇ ਕਾ ਅਠਤਾਲੀਵਾਂ ਹਿਸਾ, ਭਾਵ ਸੇ ਇਹ ਜੋ ਕੌਡੀ ਕੌਡੀ ਕੇ ਵਾਸਤੇ ਕਸਟ ਕਰਤੇ ਥੇ, ਸੋ ਪੁਰਸ ਸੰਤਾਂ ਕੀ ਸੰਗਤ ਕਰਨੇ ਸੇ ਬਡੇ ਧਨੀ ਸਾਹੁ ਗਿਣੇ ਜਾਤੇ ਹੈਂ॥੩॥
Prof. Sahib Singh(ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ॥੩॥

ਪਦ ਅਰਥ ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ-ਮੰਦ। ਧਨੀਤਾ = ਧਨੀ, ਧਨਾਢ ॥੩॥

SikhNet (Spanish)Quienes trabajaron con baja paga se vuelven los Maestros del Tesoro.(3)

ਕਵਨ ਵਡਾਈ ਕਹਿ ਸਕਉ; ਬੇਅੰਤ ਗੁਨੀਤਾ ॥

kavan vaddaaee keh skau; beant guneetaa |

Sant Singh KhalsaWhat glorious greatness of Yours can I describe, O Lord of infinite excellences?
Manmohan SinghWhat praises of Thine can utter I of Thou of endless excellences?
Manmohan Singh (Punjabi)ਮੈਂ ਤੇਰੀਆਂ ਕਿਹੜੀਆ ਸਿਫਤਾਂ ਵਰਣਨ ਕਰ ਸਕਦਾ ਹਾਂ, ਹੇ ਤੂੰ ਅਨੰਤ ਬਜ਼ੁਰਗੀਆਂ ਵਾਲੇ!
Fareedkot Teekaਤਾਂ ਤੇ ਸੰਤਾਂ ਕੀ ਵਡਿਆਈ ਕਿਸ ਪ੍ਰਕਾਰ ਮੈਂ ਕਥਨ ਕਰ ਸਕੌ ਅਰਥਾਤ ਕਹੀ ਨਹੀਂ ਜਾਤੀ, (ਤਾ) ਸੋ ਸੰਤ ਬੇਅੰਤ ਗੁਣੋਂ ਵਾਲੇ ਹੈਂ॥
Prof. Sahib Singh(ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ।

ਪਦ ਅਰਥ ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ।

SikhNet (Spanish)¿Cuáles de Tus Alabanzas podría recitar, oh Señor, si no tienen fin?;

ਕਰਿ ਕਿਰਪਾ, ਮੋਹਿ ਨਾਮੁ ਦੇਹੁ; ਨਾਨਕ. ਦਰਸ ਰੀਤਾ ॥੪॥੭॥੩੭॥

kar kirapaa, mohi naam dehu; naanak. daras reetaa |4|7|37|

Sant Singh KhalsaPlease bless me with Your Mercy, and grant me Your Name; O Nanak, I am lost without the Blessed Vision of Your Darshan. ||4||7||37||
Manmohan SinghO Nanak, mercifully bless me with thine Name, I am bereft of Thy vision.
Manmohan Singh (Punjabi)ਹੇ ਨਾਨਕ! ਮਿਹਰ ਧਾਰ ਕੇ ਮੈਨੂੰ ਆਪਣਾ ਨਾਮ ਬਖਸ਼, ਮੈਂ ਜੋ ਤੇਰੇ ਦਰਸ਼ਨ ਤੋਂ ਵਾਝਿਆ ਹੋਇਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤਾਂ ਪਾਸ ਐਸੀ ਬੇਨਤੀ ਕਰੇ: ਹੇ ਸੰਤੋ! ਕ੍ਰਿਪਾ ਕਰ ਕੇ ਮੇਰੇ ਕੋ ਨਾਮ ਦੇਵੋ, ਇਹੀ ਆਪ ਕੇ ਦਰਸਨ ਕਰੇ ਕੀ ਰਹੁ ਰੀਤੀ ਹੈ। ਭਾਵ ਇਹ ਹੈ ਪੂਰਬੋਕਤ ਗੁਨ ਆਪ ਸੇ ਪ੍ਰਾਪਤ ਹੋਤੇ ਹੈਂ ਵਾ ਦਰਸਨ ਤੇ (ਰੀਤਾ) ਖਾਲੀ ਹੂੰ॥੪॥੭ ॥੩੭॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼ ॥੪॥੭॥੩੭॥

ਪਦ ਅਰਥ ਦਰ ਸਰੀਤਾ = ਦਰ ਦਾ ਗ਼ੁਲਾਮ ॥੪॥੭॥੩੭॥

SikhNet (Spanish)bendíceme con Tu Nombre, oh Dios, ya que estoy privado de la Bendita Visión de Tu Darshan. (4-7-37)

Open this shabad (11 lines, Angs 809-810) →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਅਹੰਬੁਧਿ ਪਰਬਾਦ ਨੀਤ; ਲੋਭ ਰਸਨਾ ਸਾਦਿ ॥

ahanbudh parabaad neet; lobh rasanaa saad |

Sant Singh KhalsaHe is constantly entangled in pride, conflict, greed and tasty flavors.
Manmohan SinghThe mortal ever remains engrossed in pride, strife, greed and the tongue's relishes.
Manmohan Singh (Punjabi)ਪ੍ਰਾਣੀ ਹਮੇਸ਼ਾਂ ਹੰਕਾਰ, ਝਗੜੇ, ਲਾਲਚ ਅਤੇ ਜੀਭ ਦੇ ਸੁਆਦ ਅੰਦਰ ਗਲਤਾਨ ਰਹਿੰਦਾ ਹੈ।
Fareedkot Teekaਤਿਸ ਨਾਮ ਤੇ ਬਿਨਾਂ ਇਹ ਜੀਵ ਬੁਧੀ ਮੇਂ ਅਹੰਕਾਰ ਕੌ ਧਾਰ ਕਰ (ਪਰਬਾਦ) ਔਰ ਲੋਕੋਂ ਸਾਥ ਝਗੜ ਰਹੇ ਹੈਂ, ਪੁਨਾ ਨਿਤਹੀ ਲੋਭ ਕੇ ਭਟਕਾਏ ਹੂਏ ਰਸਨਾ ਕੇ ਸ੍ਵਾਦੋਂ ਹੇਤ ਅਨੇਕ ਉਦਮ ਕਰ ਭਰਮ ਰਹੇ ਹੈਂ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਮਨੁੱਖ) ਅਹੰਕਾਰ ਦੀ ਅਕਲ ਦੇ ਆਸਰੇ ਦੂਜਿਆਂ ਨੂੰ ਵੰਗਾਰਨ ਦੇ ਖਰ੍ਹਵੇ ਬੋਲ ਬੋਲਦਾ ਹੈ, ਸਦਾ ਲਾਲਚ ਅਤੇ ਜੀਭ ਦੇ ਸੁਆਦ ਵਿਚ (ਫਸਿਆ ਰਹਿੰਦਾ ਹੈ);

ਪਦ ਅਰਥ ਅਹੰਬੁਧਿ = {अहंबुध्दि} ਮੈਂ ਮੈਂ ਕਰਨ ਵਾਲੀ ਅਕਲ। ਪਰਬਾਦ = {प्रवाद, ਪ੍ਰਵਾਦ} ਦੂਜਿਆਂ ਨੂੰ ਵੰਗਾਰਨ ਵਾਸਤੇ ਜੋਸ਼-ਭਰੇ ਖਰ੍ਹਵੇ ਬੋਲ। ਨੀਤ = ਨਿੱਤ, ਸਦਾ। ਸਾਦਿ = ਸੁਆਦ ਵਿਚ। ਰਸਨਾ = ਜੀਭ।

SikhNet (Spanish)El hombre vive en la contienda, en el ego, en la avaricia y en los sabores sensuales;

ਲਪਟਿ ਕਪਟਿ ਗ੍ਰਿਹਿ ਬੇਧਿਆ; ਮਿਥਿਆ ਬਿਖਿਆਦਿ ॥੧॥

lapatt kapatt grihi bedhiaa; mithiaa bikhiaad |1|

Sant Singh KhalsaHe is involved in deception, fraud, household affairs and corruption. ||1||
Manmohan SinghFrom the beginning, he is involved in deception, guile, house-hold and false sins.
Manmohan Singh (Punjabi)ਮੁੱਢ ਤੋਂ ਹੀ ਉਹ ਠੱਗੀ-ਬੱਗੀ, ਵਲਛਲ, ਕਬੀਲਦਾਰੀ ਅਤੇ ਕੂੜੇ ਪਾਪਾਂ ਅੰਦਰ ਫਾਥਾ ਹੋਇਆ ਹੈ।
Fareedkot Teekaਇਹ ਕਪਟੀ ਜੀਵ ਵਾਸਨਾ ਮੇਂ ਲੰਪਟ ਹੋ ਕਰ (ਗ੍ਰਿਹਿ) ਘਰ ਕੇ ਧੰਧਿਓਂ ਮੇਂ (ਬੇਧਿਆ) ਮਿਲ ਰਹਾ ਹੈ। ਜਿਨ ਵਿਸਿਅਹੁ ਕੇ ਸ੍ਵਾਦ ਲੇਨੇ ਹੇਤ ਯਤਨ ਕਰਤਾ ਹੈ, ਸੋ ਸਭੀ ਆਦਿ ਸੇ ਹੀ (ਮਿਥਿਆ) ਝੂਠੇ ਹੈਂ॥੧॥
Prof. Sahib Singhਘਰ (ਦੇ ਮੋਹ) ਵਿਚ, ਠੱਗੀ-ਫ਼ਰੇਬ ਵਿਚ ਫਸ ਕੇ, ਨਾਸਵੰਤ ਮਾਇਆ (ਦੇ ਮੋਹ) ਵਿਚ ਵਿੱਝਾ ਰਹਿੰਦਾ ਹੈ ॥੧॥

ਪਦ ਅਰਥ ਲਪਟਿ = ਲਪਟ ਕੇ, ਫਸ ਕੇ। ਕਪਟਿ = ਕਪਟ ਵਿਚ, ਠੱਗੀ-ਫ਼ਰੇਬ ਵਿਚ। ਗ੍ਰਿਹਿ = ਘਰ (ਦੇ ਮੋਹ) ਵਿਚ। ਮਿਥਿਆ = ਨਾਸਵੰਤ। ਬਿਖਿਆਦਿ = ਬਿਖਿਆ ਆਦਿ, ਮਾਇਆ ਆਦਿਕ ॥੧॥

SikhNet (Spanish)sí, involucrado en su hogar se vuelve malvado y vicioso. (1)

ਐਸੀ ਪੇਖੀ ਨੇਤ੍ਰ ਮਹਿ; ਪੂਰੇ ਗੁਰ ਪਰਸਾਦਿ ॥

aisee pekhee netr meh; poore gur parasaad |

Sant Singh KhalsaI have seen this with my eyes, by the Grace of the Perfect Guru.
Manmohan SinghBy perfect Guru's grace, mine eyes have seen like this,
Manmohan Singh (Punjabi)ਪੂਰਨ ਗੁਰਾਂ ਦੀ ਦਇਆ ਦੁਆਰਾ ਮੇਰੀਆਂ ਅੱਖਾਂ ਨੇ ਇਸ ਤਰ੍ਹਾਂ ਵੇਖ ਲਿਆ ਹੈ,
Fareedkot Teekaਪੂਰੇ ਸਤਿਗੁਰਾਂ ਕੀ (ਪਰਸਾਦਿ) ਕ੍ਰਿਪਾ ਕਰ ਕੇ ਵਿਚਾਰ ਵੈਰਾਗ ਰੂਪੀ ਨੇਤ੍ਰੋਂ ਦ੍ਵਾਰਾ ਐਸੀ ਦ੍ਰਿਸ਼ਟੀ ਦੇਖੀ ਹੈ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਅੱਖੀਂ ਹੀ (ਜਗਤ ਦੇ ਪਦਾਰਥਾਂ ਦੀ) ਇਹੋ ਜਿਹੀ ਹਾਲਤ ਵੇਖ ਲਈ ਹੈ,

ਪਦ ਅਰਥ ਪੇਖੀ = ਵੇਖੀ ਹੈ। ਮਹਿ = ਵਿਚ। ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ।

SikhNet (Spanish)Por la Gracia del Guru mis ojos han visto ahora que, sin el Nombre del Señor,

ਰਾਜ ਮਿਲਖ ਧਨ ਜੋਬਨਾ; ਨਾਮੈ ਬਿਨੁ. ਬਾਦਿ ॥੧॥ ਰਹਾਉ ॥

raaj milakh dhan jobanaa; naamai bin. baad |1| rahaau |

Sant Singh KhalsaPower, property, wealth and youth are useless, without the Naam, the Name of the Lord. ||1||Pause||
Manmohan Singhthat without the Name, dominions, property, riches and youth are all vain. Pause.
Manmohan Singh (Punjabi)ਕਿ ਨਾਮ ਦੇ ਬਗੈਰ ਪਾਤਿਸ਼ਾਹੀ, ਜਾਇਦਾਦ, ਮਾਲ-ਦੌਲਤ ਅਤੇ ਜੁਆਨੀ ਸਭ ਫਜ਼ੂਲ ਹਨ। ਠਹਿਰਾਉ।
Fareedkot Teeka(ਰਾਜ) ਹੁਕਮ ਔ ਮਿਲਖ, ਜਗੀਰ, ਮਕਾਨ, ਜਮੀਨ ਆਦੀ (ਧਨ) ਰੋਕੜੀ ਔ ਜੋਬਨ ਅਵਸਥਾ ਮੇਂ ਇਤਯਾਦੀ ਬਿਭੂਤੀ ਸੇ ਜੋ ਸੁਖੋਂ ਕਾ ਭੋਗਣਾਂ ਹੈ, ਸੋ ਵਾਹਿਗੁਰੂ ਕੇ ਨਾਮ ਜਪੇ ਤੇ ਬਿਨਾਂ ਸੰਪੂਰਣ (ਬਾਦਿ) ਵਿਅਰਥ ਹੈਂ॥੧॥ ਰਹਾਉ ॥☬ਵਿਸਿਓਂ ਕੀ ਮਲੀਨਤਾ ਦਿਖਾਵਤੇ ਹੈਂ:
Prof. Sahib Singh(ਕਿ ਦੁਨੀਆ ਦੀਆਂ) ਪਾਤਸ਼ਾਹੀਆਂ, ਜ਼ਮੀਨਾਂ (ਦੀ ਮਾਲਕੀ), ਧਨ ਅਤੇ ਜੁਆਨੀ (ਆਦਿਕ ਸਾਰੇ ਹੀ) ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ ॥੧॥ ਰਹਾਉ ॥

ਪਦ ਅਰਥ ਬਾਦਿ = ਵਿਅਰਥ ॥੧॥ ਰਹਾਉ ॥

SikhNet (Spanish)las propiedades, riquezas y belleza, son vanas. (1-Pausa)

ਰੂਪ ਧੂਪ ਸੋਗੰਧਤਾ; ਕਾਪਰ ਭੋਗਾਦਿ ॥

roop dhoop sogandhataa; kaapar bhogaad |

Sant Singh KhalsaBeauty, incense, scented oils, beautiful clothes and foods
Manmohan SinghBeauteous thing, otto, perfume clothes and victuals,
Manmohan Singh (Punjabi)ਸੁੰਦਰ ਵਸਤੂਆਂ, ਅੱਤਰ, ਖੁਸ਼ਬੂਆਂ ਬਸਤਰ ਅਤੇ ਭੋਜਨ,
Fareedkot Teekaਰੂਪ, ਭਾਵ ਸਾਵੇ ਚਿਟੇ ਬਸਤ੍ਰੋਂ ਕਾ ਪਹਰਨਾ, (ਧੂਪ) ਅਤਰ ਸੁਗੰਧ, (ਭੋਗ) ਭੋਜਨ ਇਤਆਦਿ ਅਨੇਕ ਪਦਾਰਥ ਜੋ ਹੈਂ॥
Prof. Sahib Singh(ਪ੍ਰਭੂ ਦੇ ਨਾਮ ਤੋਂ ਖੁੰਝ ਕੇ ਜਿਸ ਸਰੀਰ ਦਾ ਮਨੁੱਖ ਮਾਣ ਕਰਦਾ ਹੈ) ਸੋਹਣੇ ਸੋਹਣੇ ਪਦਾਰਥ, ਧੂਪ ਆਦਿਕ ਸੁਗੰਧੀਆਂ, ਕੱਪੜੇ, ਚੰਗੇ ਚੰਗੇ ਖਾਣੇ-

ਪਦ ਅਰਥ ਧੂਪ = ਧੁਖਾਣ ਵਾਲੀਆਂ ਸੁਗੰਧੀ ਵਾਲੀਆਂ ਚੀਜ਼ਾਂ। ਸੋਗੰਧਤਾ = ਖ਼ੁਸ਼ਬੂ। ਕਾਪਰ = ਕੱਪੜੇ। ਭੋਗਾਦਿ = ਭੋਗ ਆਦਿ, ਖਾਣ ਵਾਲੇ ਚੰਗੇ ਪਦਾਰਥ।

SikhNet (Spanish)La fragancia del incienso, la dicha de los atuendos, los placeres sensuales,

ਮਿਲਤ ਸੰਗਿ ਪਾਪਿਸਟ ਤਨ; ਹੋਏ ਦੁਰਗਾਦਿ ॥੨॥

milat sang paapisatt tan; hoe duragaad |2|

Sant Singh Khalsa- when they come into contact with the body of the sinner, they stink. ||2||
Manmohan Singhmeeting with the body of the great sinner become foul-smelling.
Manmohan Singh (Punjabi)ਮਹਾਨ ਪਾਪੀ ਦੇ ਸਰੀਰ ਨਾਲ ਮਿਲ ਕੇ ਬਦਬੂਦਾਰ ਹੋ ਜਾਂਦੇ ਹਨ।
Fareedkot Teekaਪੂਰਬੋਕਤ ਪਦਾਰਥ (ਪਾਪਿਸਟ) ਪਾਪੀ ਸ਼ਰੀਰ ਕੋ ਮਿਲ ਕੇ ਦੁਰਗੰਧ ਰੂਪ ਹੋਏ ਹੈਂ॥੨॥
Prof. Sahib Singhਮਹਾ ਵਿਕਾਰੀ ਮਨੁੱਖ ਦੇ ਸਰੀਰ ਦੇ ਨਾਲ ਛੁਹ ਕੇ ਛੁਹ ਕੇ ਦੁਰਗੰਧੀ ਦੇਣ ਵਾਲੇ ਬਣ ਜਾਂਦੇ ਹਨ ॥੨॥

ਪਦ ਅਰਥ ਸੰਗਿ = ਨਾਲ। ਪਾਪਿਸਟ = ਮਹਾਂ ਪਾਪੀ। ਤਨ = ਸਰੀਰ। ਦੁਰਗਾਦਿ = ਦੁਰਗੰਧੀ ॥੨॥

SikhNet (Spanish)la belleza, se vuelven viles y pierden su esplendor cuando un ser que vibra la maldad goza de ellos (2)

ਫਿਰਤ ਫਿਰਤ ਮਾਨੁਖੁ ਭਇਆ; ਖਿਨ ਭੰਗਨ ਦੇਹਾਦਿ ॥

firat firat maanukh bheaa; khin bhangan dehaad |

Sant Singh KhalsaWandering, wandering around, the soul is reincarnated as a human, but this body lasts only for an instant.
Manmohan SinghRambling and roaming, one becomes a man and short-lived is this body of his.
Manmohan Singh (Punjabi)ਭਟਕਦਾ ਤੇ ਭਰਮਦਾ ਹੋਇਆ, ਉਹ ਇਨਸਾਨ ਬਣ ਜਾਂਦਾ ਹੈ ਅਤੇ ਨਿਮੱਖ ਵਿੱਚ ਨਾਸ ਹੋਣ ਵਾਲੀ ਹੈ ਉਸ ਦੀ ਇਹ ਦੇਹ।
Fareedkot Teekaਚੌਰਾਸੀ ਲਾਖ ਜੋਨੀ ਮੇਂ ਫਿਰਤੇ ਫਿਰਤੇ ਕੌ ਇਹ ਮਨੁਖ ਜਨਮ ਦੁਰਲਭ ਪ੍ਰਾਪਤ ਭ੍ਯਾ ਹੈ, ਪੁਨਾ ਇਹੁ ਦੇਹੁ ਆਦੀ ਸਭ ਪਦਾਰਥ ਖਿਨ ਭੰਗਰ ਹੈਂ ਕਯਾ ਅਸਤ ਰੂਪ ਹੈਂ॥
Prof. Sahib Singhਹੇ ਭਾਈ! ਅਨੇਕਾਂ ਜੂਨਾਂ ਵਿਚ ਭਟਕਦਾ ਭਟਕਦਾ ਜੀਵ ਮਨੁੱਖ ਬਣਦਾ ਹੈ, ਇਹ ਸਰੀਰ ਭੀ ਇਕ ਖਿਨ ਵਿਚ ਨਾਸ ਹੋ ਜਾਣ ਵਾਲਾ ਹੈ (ਇਸ ਦਾ ਮਾਣ ਭੀ ਕਾਹਦਾ? ਇਸ ਸਰੀਰ ਵਿਚ ਭੀ ਪਰਮਾਤਮਾ ਦੇ ਨਾਮ ਤੋਂ ਖੁੰਝਿਆ ਰਹਿੰਦਾ ਹੈ)।

ਪਦ ਅਰਥ ਫਿਰਤ ਫਿਰਤ = (ਕਈ ਜੂਨਾਂ ਵਿਚ) ਭਟਕਦਾ ਭਟਕਦਾ। ਖਿਨ ਭੰਗਨ = ਇਕ ਖਿਨ ਵਿਚ ਨਾਸ ਹੋ ਜਾਣ ਵਾਲਾ। ਦੇਹਾਦਿ = ਦੇਹ, ਸਰੀਰ।

SikhNet (Spanish)Vagando por muchas vidas uno llega a la forma humana, pero el cuerpo es destruido en un momento

ਇਹ ਅਉਸਰ ਤੇ ਚੂਕਿਆ; ਬਹੁ ਜੋਨਿ ਭ੍ਰਮਾਦਿ ॥੩॥

eih aausar te chookiaa; bahu jon bhramaad |3|

Sant Singh KhalsaLosing this opportunity, he must wander again through countless incarnations. ||3||
Manmohan SinghLosing this opportunity, he wanders through many existences.
Manmohan Singh (Punjabi)ਇਸ ਮੌਕੇ ਨੂੰ ਗੁਆ ਕੇ, ਉਹ ਅਨੇਕਾਂ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
Fareedkot Teekaਇਸ ਮਨੁਖ ਦੇਹ ਰੂਪੀ ਸਮੇਂ ਸੇ ਜੇਕਰ ਨਾਮ ਤੇ ਭੂਲ ਗਿਆ ਤਬ ਓਹੀ ਸੂਕਰ ਕੂਕਰਾਦਿ ਚੌਰਾਸੀ ਲਾਖ ਜੋਨੀਓਂ ਮੇਂ ਫੇਰ ਭਰਮੇਂਗਾ॥੩॥
Prof. Sahib Singhਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ (ਫਿਰ) ਅਨੇਕਾਂ ਜੂਨਾਂ ਵਿਚ ਜਾ ਭਟਕਦਾ ਹੈ ॥੩॥

ਪਦ ਅਰਥ ਅਉਸਰ = ਮੌਕਾ, ਵੇਲਾ। ਤੇ = ਤੋਂ। ਚੁਕਿਆ = ਖੁੰਝਿਆ। ਭ੍ਰਮਾਦਿ = ਭਟਕਦਾ ਹੈ ॥੩॥

SikhNet (Spanish)y así si uno pierde esta pequeña oportunidad, vuelve a viajar a través de millones de encarnaciones.(3)

ਪ੍ਰਭ ਕਿਰਪਾ ਤੇ ਗੁਰ ਮਿਲੇ; ਹਰਿ ਹਰਿ ਬਿਸਮਾਦ ॥

prabh kirapaa te gur mile; har har bisamaad |

Sant Singh KhalsaBy God's Grace, he meets the Guru; contemplating the Lord, Har, Har, he is wonderstruck.
Manmohan SinghMeeting the Guru, by Lord's grace, the mortal contemplates the Lord God, and enters the wonderous state.
Manmohan Singh (Punjabi)ਸੁਆਮੀ ਦੀ ਦਇਆ ਦੁਆਰਾ ਗੁਰਾਂ ਨੂੰ ਮਿਲ ਕੇ ਪ੍ਰਾਣੀ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਅਦਭੁਤ ਅਵਸਥਾ ਅੰਦਰ ਪ੍ਰਵੇਸ਼ ਕਰ ਜਾਂਦਾ ਹੈ।
Fareedkot Teekaਜਿਨ ਕੋ ਪ੍ਰਭੂ ਕੀ ਕ੍ਰਿਪਾ ਤੇ ਸਤਗੁਰ ਮਿਲੇ ਹੈਂ, ਸੋ ਜਨ ਹਰਿ ਹਰਿ ਨਾਮ ਕੋ ਜਪ ਕੇ (ਬਿਸਮਾਦਿ) ਅਚਰਜ ਸਰੂਪ ਹਰੀ ਕੌ ਪ੍ਰਾਪਤਿ ਭਏ ਹੈਂ॥
Prof. Sahib Singhਹੇ ਨਾਨਕ! ਪਰਮਾਤਮਾ ਦੀ ਕਿਰਪਾ ਨਾਲ ਜੇਹੜੇ ਮਨੁੱਖ ਗੁਰੂ ਨੂੰ ਮਿਲ ਪਏ, ਉਹਨਾਂ ਨੇ ਅਚਰਜ-ਰੂਪ ਹਰੀ ਦਾ ਨਾਮ ਜਪਿਆ,

ਪਦ ਅਰਥ ਕਿਰਪਾ ਤੇ = ਕਿਰਪਾ ਤੋਂ, ਕਿਰਪਾ ਨਾਲ। ਬਿਸਮਾਦ = ਅਸਚਰਜ-ਰੂਪ।

SikhNet (Spanish)Por la Gracia del Señor uno logra encontrar al Guru, y meditando en el Señor, entra en el Estado Maravilloso,

ਸੂਖ ਸਹਜ ਨਾਨਕ ਅਨੰਦ; ਤਾ ਕੈ ਪੂਰਨ ਨਾਦ ॥੪॥੮॥੩੮॥

sookh sehaj naanak anand; taa kai pooran naad |4|8|38|

Sant Singh KhalsaHe is blessed with peace, poise and bliss, O Nanak, through the perfect sound current of the Naad. ||4||8||38||
Manmohan SinghHe is blessed with peace, poise and bliss and bears the exquisite celestial strain.
Manmohan Singh (Punjabi)ਉਸ ਨੂੰ ਆਰਾਮ, ਅਡੋਲਤਾ ਅਤੇ ਖੁਸ਼ੀ ਦੀ ਦਾਤ ਮਿਲਦੀ ਹੈ ਅਤੇ ਉਹ ਉਤਕ੍ਰਿਸਟ ਬੈਕੁੰਠੀ ਕੀਰਤਨ ਸੁਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨਾਂ ਕੋ (ਸਹਜ ਸੁਖ) ਆਤਮ ਸੁਖ ਔ ਵਿਵਹਾਰਕ ਅਨੰਦ ਪ੍ਰਾਪਤ ਭਏ ਹੈਂ ਔ ਤਿਨੋਂ ਕੇ (ਪੂਰਨ ਨਾਦ) ਪੂਰਨ ਜਸ ਕੇ ਵਾਜੇ ਬਜਤੇ ਭਏ ਹੈਂ॥੪॥੮॥੩੮॥☬ਪ੍ਰਸ਼ਨ: ਸਤਿਗੁਰਾਂ ਕੇ ਮਿਲਾਪ ਤੇ ਐਸਾ ਅਨੰਦ ਤਿਨਾਂ ਸੰਤ ਜਨਾਂ ਨੇ ਕਿਸ ਕਰਮ ਕਰਨੇ ਸੇ ਪਾਯਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਹਨਾਂ ਦੇ ਹਿਰਦੇ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਵਾਜੇ ਸਦਾ ਵੱਜਣ ਲੱਗ ਪਏ ॥੪॥੮॥੩੮॥

ਪਦ ਅਰਥ ਤਾ ਕੈ = ਉਸ (ਮਨੁੱਖ) ਦੇ ਹਿਰਦੇ ਵਿਚ। ਨਾਦ = ਧੁਨੀ, ਸ਼ਬਦ, ਵਾਜੇ। ਸਹਜ = ਆਤਮਕ ਅਡੋਲਤਾ ॥੪॥੮॥੩੮॥

SikhNet (Spanish)viviendo siempre en Paz, en Éxtasis, y escuchando la Melodía del Alma. (4-8-38)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਚਰਨ ਭਏ ਸੰਤ ਬੋਹਿਥਾ; ਤਰੇ ਸਾਗਰੁ ਜੇਤ ॥

charan bhe sant bohithaa; tare saagar jet |

Sant Singh KhalsaThe feet of the Saints are the boat, to cross over the world-ocean.
Manmohan SinghThe saints feet are the ship, wherein the world ocean is crossed.
Manmohan Singh (Punjabi)ਸਾਧੂਆਂ ਦੇ ਪੈਰ ਜਹਾਜ਼ ਹਨ, ਜਿਨ੍ਹਾਂ ਦੇ ਨਾਲ ਸੰਸਾਰ ਸਮੁੰਦਰ ਪਾਰ ਕੀਤਾ ਜਾਂਦਾ ਹੈ।
Fareedkot Teekaਜਿਨ ਕੇ ਆਸਰੇ ਸੰਸਾਰ ਸਾਗਰ ਤੇ ਤਰੇ ਹੈਂ, ਐਸੇ ਸੰਤ ਜਨਾਂ ਕੇ ਚਰਨ (ਬੋਹਿਥਾ) ਜਹਾਜ ਵਤ ਭਏ ਹੈਂ ਔ ਕਾਮ ਕ੍ਰੋਧਾਦੀ ਵਿਕਾਰੋਂ ਤੇ ਜੀਤੇ ਹੂਏ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਚਰਨ (ਉਸ ਮਨੁੱਖ ਵਾਸਤੇ) ਜਹਾਜ਼ ਬਣ ਗਏ ਜਿਸ (ਜਹਾਜ਼) ਦੀ ਰਾਹੀਂ ਉਹ ਮਨੁੱਖ (ਸੰਸਾਰ-) ਸਮੁੰਦਰ ਤੋਂ ਪਾਰ ਲੰਘ ਗਿਆ।

ਪਦ ਅਰਥ ਬੋਹਿਥਾ = ਜਹਾਜ਼। ਸਾਗਰੁ = (ਸੰਸਾਰ-) ਸਮੁੰਦਰ। ਜੇਤ = ਜਿਤੁ, ਜਿਸ (ਜਹਾਜ਼) ਦੀ ਰਾਹੀਂ।

SikhNet (Spanish)Los Pies del Santo son el Barco en el cual uno cruza el mar de la existencia

ਮਾਰਗ ਪਾਏ ਉਦਿਆਨ ਮਹਿ; ਗੁਰਿ. ਦਸੇ ਭੇਤ ॥੧॥

maarag paae udiaan meh; gur. dase bhet |1|

Sant Singh KhalsaIn the wilderness, the Guru places them on the Path, and reveals the secrets of the Lord's Mystery. ||1||
Manmohan SinghThe Guru puts man on the Lord's path in wilderness and reveals to him the Lord's mystery.
Manmohan Singh (Punjabi)ਗੁਰੂ ਬੀਆਬਾਨ ਵਿੱਚ, ਬੰਦੇ ਨੂੰ ਪ੍ਰਭੂ ਦੇ ਰਸਤੇ ਪਾਉਂਦੇ ਅਤੇ ਉਸ ਨੂੰ ਪ੍ਰਭੂ ਦੇ ਰਾਜ ਤੋਂ ਜਾਣੂ ਕਰਦੇ ਹਨ।
Fareedkot Teekaਸੰਸਾਰ ਰੂਪੀ ਉਜਾੜ ਵਿਖੇ ਗਿਆਨ ਔ ਭਗਤੀ ਕੇ (ਮਾਰਗ) ਰਸਤੇ ਤਿਨਾਂ ਨੇ ਪਾਏ ਹੈਂ ਜਿਨ ਕੋ ਸਤਿਗੁਰਾਂ ਨੇ ਭੇਤ ਦਸੇ ਹੈਂ॥੧॥
Prof. Sahib Singh(ਜਿਸ ਮਨੁੱਖ ਨੂੰ ਹਰਿ-ਨਾਮ ਸਿਮਰਨ ਦਾ) ਭੇਤ ਗੁਰੂ ਨੇ ਦੱਸ ਦਿੱਤਾ, ਉਸ ਨੇ (ਵਿਕਾਰਾਂ ਵਲ ਲੈ ਜਾਣ ਵਾਲੇ) ਔਝੜ ਵਿਚ (ਜੀਵਨ ਦਾ ਸਹੀ) ਰਸਤਾ ਲੱਭ ਲਿਆ ॥੧॥

ਪਦ ਅਰਥ ਮਾਰਗ = ਰਸਤਾ। ਉਦਿਆਨ = ਜੰਗਲ, (ਵਿਕਾਰਾਂ ਵਲ ਲੈ ਜਾਣ ਵਾਲਾ) ਔਝੜ। ਗੁਰਿ = ਗੁਰੂ ਨੇ ॥੧॥

SikhNet (Spanish)y encuentra el Sendero aun en los medios salvajes, pues el Misterio es revelado por el Guru.(1)

ਹਰਿ ਹਰਿ ਹਰਿ. ਹਰਿ ਹਰਿ ਹਰੇ; ਹਰਿ ਹਰਿ ਹਰਿ ਹੇਤ ॥

har har har. har har hare; har har har het |

Sant Singh KhalsaO Lord, Har Har Har, Har Har Haray, Har Har Har, I love You.
Manmohan SinghGod, God, God, God, God, God, God, God for God, O man, enshrine thou love.
Manmohan Singh (Punjabi)ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ, ਹਰੀ ਦੇ ਨਾਲ, ਹੇ ਬੰਦੇ! ਤੂੰ ਪਿਰਹੜੀ ਪਾ।
Fareedkot Teekaਮਨ ਤਨ ਬਾਣੀ ਕਰ ਕੇ ਹਰੀ ਦੇ ਹਰਿ ਹਰਿ ਨਾਮੋਂ ਵਿਖੇ ਹਰ ਪ੍ਰਕਾਰ ਸੇਂ (ਹੇਤ) ਪ੍ਰੇਮ ਕੀਆ ਹੈ। ਕੈਸੇ?
Prof. Sahib Singhਹੇ ਭਾਈ! ਸਦਾ ਹੀ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਪਿਆਰ ਪਾ।

ਪਦ ਅਰਥ ਹੇਤ = ਹਿਤੁ, ਪਿਆਰ।

SikhNet (Spanish)Él ama a su Señor; sí, alaba a su Dios,

ਊਠਤ ਬੈਠਤ ਸੋਵਤੇ; ਹਰਿ ਹਰਿ ਹਰਿ ਚੇਤ ॥੧॥ ਰਹਾਉ ॥

aootthat baitthat sovate; har har har chet |1| rahaau |

Sant Singh KhalsaWhile standing up, sitting down and sleeping, think of the Lord, Har Har Har. ||1||Pause||
Manmohan SinghStanding sitting and sleeping, remember thou thy Lord God the Creator. Pause.
Manmohan Singh (Punjabi)ਖਲੋਤਿਆਂ, ਬਹਿੰਦਿਆਂ ਅਤੇ ਸੁੱਤਿਆਂ ਤੂੰ ਆਪਣੇ ਸੁਆਮੀ ਵਾਹਿਗੁਰੂ ਸਿਰਜਣਹਾਰ ਦਾ ਸਿਮਰਨ ਕਰ। ਠਹਿਰਾਉ।
Fareedkot Teekaਉਠਤੇ ਬੀ ਹਰੀ ਬੈਠਤੇ ਬੀ ਹਰੀ ਸੋਵਤੇ ਬੀ ਹਰੀ ਨਾਮ ਕੋ ਸੋ (ਚੇਤ) ਸਿਮਰਨ ਕਰਤੇ ਹੈਂ॥੧॥ ਰਹਾਉ ॥ ਯਥਾ-☬"ਊਠਤ ਬੈਠਤ ਸੋਵਤ ਨਾਮ॥☬ਕਹੁ ਨਾਨਕ ਜਨ ਕੈ ਸਦ ਕਾਮ"॥ (ਗ: ਸੁ: ਮ:੫)॥੧॥
Prof. Sahib Singhਉਠਦਿਆਂ ਬੈਠਦਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕਰਿਆ ਕਰ ॥੧॥ ਰਹਾਉ ॥

ਪਦ ਅਰਥ ਚੇਤ = ਚੇਤੇ ਕਰ, ਸਿਮਰ ॥੧॥ ਰਹਾਉ ॥

SikhNet (Spanish)y sentado o parado conserva al Señor en su mente. (1-Pausa)

ਪੰਚ ਚੋਰ ਆਗੈ ਭਗੇ; ਜਬ ਸਾਧਸੰਗੇਤ ॥

panch chor aagai bhage; jab saadhasanget |

Sant Singh KhalsaThe five thieves run away, when one joins the Saadh Sangat, the Company of the Holy.
Manmohan SinghThe five thieves take to their heels, when the mortal repairs to the society of saints.
Manmohan Singh (Punjabi)ਪੰਜੇ ਚੋਰ ਭੱਜ ਜਾਂਦੇ ਹਨ, ਜਦ ਪ੍ਰਾਣੀ ਸਤਿ ਸੰਗਤ ਅੰਦਰ ਜੁੜ ਜਾਂਦਾ ਹੈ।
Fareedkot Teekaਜਬ ਐਸੇ ਸੰਤ ਜਨੋਂ ਕਾ ਸੰਗ ਪ੍ਰਾਪਤਿ ਹੂਆ, ਤਬ ਕਾਮ ਕ੍ਰੋਧਾਦੀ ਪੰਚ ਚੋਰ ਆਗੇ ਹੀ ਭਾਗ ਗਏ ਹੈਂ॥
Prof. Sahib Singh(ਹੇ ਭਾਈ!) ਜਦੋਂ (ਮਨੁੱਖ) ਸਾਧ ਸੰਗਤਿ ਵਿਚ (ਜਾ ਟਿਕਦਾ ਹੈ, ਤਦੋਂ ਕਾਮਾਦਿਕ) ਪੰਜੇ ਚੋਰ ਉਸ ਦੇ ਟਾਕਰੇ ਤੋਂ ਭੱਜ ਜਾਂਦੇ ਹਨ।

ਪਦ ਅਰਥ ਪੰਚ = (ਕਾਮਾਦਿਕ) ਪੰਜ। ਆਗੈ = ਟਾਕਰੇ ਤੇ। ਭਗੇ = ਦੌੜ ਜਾਂਦੇ ਹਨ। ਸੰਗੇਤ = ਸੰਗਤਿ।

SikhNet (Spanish)Los cinco ladrones se le hincan cuando él se une a la Hermandad de los Santos;

ਪੂੰਜੀ ਸਾਬਤੁ ਘਣੋ ਲਾਭੁ; ਗ੍ਰਿਹਿ ਸੋਭਾ ਸੇਤ ॥੨॥

poonjee saabat ghano laabh; grihi sobhaa set |2|

Sant Singh KhalsaHis investment is intact, and he earns great profits; his household is blessed with honor. ||2||
Manmohan SinghHis capital remains whole, he earns good profit and goes to his house with honour.
Manmohan Singh (Punjabi)ਉਸ ਦੀ ਰਾਸ ਸਹੀ ਸਲਾਮਤ ਰਹਿੰਦੀ ਹੈ ਉਹ ਬਹੁਤ ਨਫਾ ਖੱਟਦਾ ਹੈ ਅਤੇ ਇੱਜ਼ਤ-ਆਬਰੂ ਨਾਲ ਆਪਣੇ ਘਰ ਨੂੰ ਜਾਂਦਾ ਹੈ।
Fareedkot Teekaਤਿਸ ਸਤਿਸੰਗ ਕਰ ਕੇ ਸ੍ਵਾਸਿ ਰੂਪੀ ਪੂੰਜੀ ਰਾਸ ਸਬੂਤ ਰਹਾ ਹੈ, ਭਾਵ ਸਫਲ ਹੋਆ ਹੈ ਅਰ ਨਾਮ ਧਨ ਕਾ ਬਡਾ ਲਾਭ ਹੂਆ ਹੈ। ਸ੍ਵੈ ਸਰੂਪ ਕੌ ਪਾਇਕਰ ਸਦਾ ਤਿਨ ਕੀ (ਸੇਤ) ਉਜਲ ਸੋਭਾ ਹੋਈ ਹੈ, ਵਾ ਸੋਭਾ ਕੇ (ਸੇਤ) ਸਹਤ ਹੂਏ ਹੈਂ॥੨॥
Prof. Sahib Singhਉਸ ਦੀ ਆਤਮਕ ਜੀਵਨ ਦੀ ਸਾਰੀ ਦੀ ਸਾਰੀ ਰਾਸਿ-ਪੂੰਜੀ (ਲੁੱਟੇ ਜਾਣ ਤੋਂ) ਬਚ ਜਾਂਦੀ ਹੈ, (ਸਗੋਂ ਉਸ ਨੂੰ ਇਸ ਨਾਮ-ਵਣਜ ਵਿਚ) ਬਹੁਤਾ ਨਫ਼ਾ ਭੀ ਪੈਂਦਾ ਹੈ, ਅਤੇ ਪਰਲੋਕ ਵਿਚ ਸੋਭਾ ਨਾਲ ਜਾਂਦਾ ਹੈ ॥੨॥

ਪਦ ਅਰਥ ਪੂੰਜੀ (ਆਤਮਕ ਜੀਵਨ ਵਾਲੀ) ਰਾਸ, ਸਰਮਾਇਆ। ਘਣੋ = ਬਹੁਤ। ਗ੍ਰਿਹਿ = ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਸੇਤ = ਸੇਤੀ, ਨਾਲ ॥੨॥

SikhNet (Spanish)su capital permanece íntegro y gana una inmensa utilidad, llegando así, hasta su Hogar con Gloria. (2)

ਨਿਹਚਲ ਆਸਣੁ. ਮਿਟੀ ਚਿੰਤ; ਨਾਹੀ ਡੋਲੇਤ ॥

nihachal aasan. mittee chint; naahee ddolet |

Sant Singh KhalsaHis position is unmoving and eternal, his anxiety is ended, and he wavers no more.
Manmohan SinghImmovable becomes his seat, his anxiety is ended, and he wavers not.
Manmohan Singh (Punjabi)ਅਹਿੱਲ ਹੋ ਜਾਂਦਾ ਹੈ ਉਸ ਦਾ ਟਿਕਾਣਾ, ਉਸ ਦਾ ਫਿਕਰ ਮਿਟ ਜਾਂਦਾ ਹੈ ਅਤੇ ਉਹ ਡਿਕਡੋਲੇ ਨਹੀਂ ਖਾਂਦਾ।
Fareedkot Teekaਤਿਨੋਂ ਕੀ ਅਚਲ ਸਰੂਪ ਮੇਂ ਇਸਥਿਤੀ ਹੋਇਕਰ ਸਰਬ ਚਿੰਤਾ ਮਿਟ ਜਾਤੀ ਭਈ ਹੈ, ਪੁਨਾ ਉਨ ਕਾ ਮਨ ਕਬੀ ਡੁਲਾਇਵਾਨ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ! ਵਿਕਾਰਾਂ ਦੇ ਟਾਕਰੇ ਤੇ) ਉਸ ਦਾ ਹਿਰਦਾ-ਆਸਣ ਅਟੱਲ ਹੋ ਜਾਂਦਾ ਹੈ, ਉਸ ਦੀ (ਹਰੇਕ ਕਿਸਮ ਦੀ) ਚਿੰਤਾ ਮਿਟ ਜਾਂਦੀ ਹੈ, ਕੁਰਾਹੇ ਜਾਣ ਵਾਲੀ ਆਦਤ ਦੂਰ ਹੋ ਜਾਂਦੀ ਹੈ। ਉਹ ਮਨੁੱਖ (ਵਿਕਾਰਾਂ ਦੇ ਸਾਹਮਣੇ) ਡੋਲਦਾ ਨਹੀਂ।

ਪਦ ਅਰਥ ਨਿਹਚਲ = ਅਡੋਲ। ਡੋਲੇਤ = (ਵਿਕਾਰਾਂ ਵਿਚ) ਡੋਲਦਾ।

SikhNet (Spanish)Su aposento es inamovible; sus preocupaciones desaparecen y él no vacila más.

ਭਰਮੁ ਭੁਲਾਵਾ ਮਿਟਿ ਗਇਆ; ਪ੍ਰਭ ਪੇਖਤ ਨੇਤ ॥੩॥

bharam bhulaavaa mitt geaa; prabh pekhat net |3|

Sant Singh KhalsaHis doubts and misgivings are dispelled, and he sees God everywhere. ||3||
Manmohan SinghHis doubt and misgiving are shattered and he ever sees the Lord.
Manmohan Singh (Punjabi)ਉਸ ਦਾ ਸੰਦੇਹ ਅਤੇ ਭੁਲੇਖਾ ਦੂਰ ਹੋ ਜਾਂਦਾ ਹੈ ਅਤੇ ਉਹ ਸਦਾ ਹੀ ਸੁਆਮੀ ਨੂੰ ਵੇਖਦਾ ਹੈ।
Fareedkot Teekaਤਿਨੋਂ ਕਾ ਭਰਮ ਜੰਨ ਭੁਲਾਵਾ ਮਿਟ ਗ੍ਯਾ ਹੈ, ਕ੍ਯੋਂਕਿ ਤਿਸ ਪ੍ਰਭੂ ਕੌ ਅਪਨੇ ਨੇਤ੍ਰੋਂ ਸੇ ਤਿਨੋਂ ਨੇ ਦੇਖ ਲੀਆ ਹੈ॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ ਹਰ ਥਾਂ) ਅੱਖਾਂ ਨਾਲ ਪਰਮਾਤਮਾ ਦਾ ਦਰਸ਼ਨ ਕਰ ਕੇ ਉਸ ਮਨੁੱਖ ਦੀ ਭਟਕਣਾ ਮੁੱਕ ਜਾਂਦੀ ਹੈ ॥੩॥

ਪਦ ਅਰਥ ਭਰਮੁ = ਭਟਕਣਾ। ਨੇਤ = ਨੇਤ੍ਰੀ, ਅੱਖਾਂ ਨਾਲ ॥੩॥

SikhNet (Spanish)Sus falsas ilusiones se desvanecen, pues él puede ver al Señor con sus propios ojos. (3)

ਗੁਣ ਗਭੀਰ ਗੁਨ ਨਾਇਕਾ; ਗੁਣ ਕਹੀਅਹਿ ਕੇਤ ॥

gun gabheer gun naaeikaa; gun kaheeeh ket |

Sant Singh KhalsaThe Virtues of our Virtuous Lord and Master are so profound; how many of His Glorious Virtues should I speak?
Manmohan SinghThou art the fortitudinous Lord of virtues and merits. How many excellences of thine should I narrate?
Manmohan Singh (Punjabi)ਤੂੰ ਨੇਕੀਆਂ ਅਤੇ ਖੂਬੀਆਂ ਦਾ ਧੀਰਜਵਾਨ ਸੁਆਮੀ ਹੈਂ। ਮੈਂ ਤੇਰੀਆਂ ਕਿੰਨੀਆਂ ਕੁ ਵਡਿਆਈਆਂ ਵਰਣਨ ਕਰਾਂ?
Fareedkot Teekaਗੰਭੀਰਤਾ ਆਦਿ ਗੁਣੋਂ ਕੇ ਸਹਤ ਓਹ ਸੰਤ ਜਨ ਸਰਬ ਗੁਣਾਂ ਕੇ (ਨਾਇਕ) ਪਤੀ ਹੈ, ਤਾਂ ਤੇ ਤਿਨ ਕੇ ਗੁਣ ਕਿਤਨੇ ਕ ਉਚਾਰਨ ਕਰੀਏ, ਭਾਵ ਸੇ ਸੋ ਸੰਤ ਜਨ ਬਿਅੰਤ ਗੁਣੋਂ ਵਾਲੇ ਹੈਂ॥
Prof. Sahib Singhਪਰਮਾਤਮਾ ਗੁਣਾਂ ਦਾ ਅਥਾਹ ਸਮੁੰਦਰ ਹੈ, ਗੁਣਾਂ ਦਾ ਖ਼ਜ਼ਾਨਾ ਹੈ (ਬਿਆਨ ਕੀਤਿਆਂ) ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।

ਪਦ ਅਰਥ ਗਭੀਰ = ਡੂੰਘਾ (ਸਮੁੰਦਰ)। ਗੁਣ ਨਾਇਕਾ = ਗੁਣਾਂ ਦਾ ਮਾਲਕ, ਗੁਣਾਂ ਦਾ ਖ਼ਜ਼ਾਨਾ। ਕਹੀਅਹਿ = ਕਹੇ ਜਾਂਦੇ ਹਨ। ਕਹੀਅਹਿ ਕੇਤ = ਕਿਤਨੇ ਕੁ (ਗੁਣ) ਕਹੇ ਜਾ ਸਕਣ?

SikhNet (Spanish)El Señor es el Tesoro Inconmensurable de Virtud; es nuestro Dios del Mérito. Sin embargo, ¿cuáles de Sus Méritos podría yo cantar?

ਨਾਨਕ. ਪਾਇਆ ਸਾਧਸੰਗਿ; ਹਰਿ ਹਰਿ ਅੰਮ੍ਰੇਤ ॥੪॥੯॥੩੯॥

naanak. paaeaa saadhasang; har har amret |4|9|39|

Sant Singh KhalsaNanak has obtained the Ambrosial Nectar of the Lord, Har, Har, in the Company of the Holy. ||4||9||39||
Manmohan SinghIn thy galaxy of the saints, Nanak has obtained the Nectar of God's Name.
Manmohan Singh (Punjabi)ਸਤਿ ਸੰਗਤ ਅੰਦਰ ਨਾਨਕ ਨੇ ਵਾਹਿਗੁਰੂ ਦੇ ਨਾਮ ਦਾ ਆਬਿ-ਹਿਯਾਤ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨਾਂ ਨੇ ਤਿਸ ਸਾਧ ਸੰਗ ਕਰ ਹਰਿ ਹਰਿ ਨਾਮ ਕੇ ਜਾਪ ਕੋ ਜਪ੍ਯਾ ਹੈ, ਤਿਨੋਂ ਨੇ ਹੀ ਆਤਮ ਅਨੰਦ ਰੂਪੀ ਅੰਮ੍ਰਿਤ ਕੋ ਪਾਇ ਲੀਆ ਹੈ॥੪॥੯॥੩॥੯॥☬ਪੁਨਾ: ਸਤਿਸੰਗ ਕੀ ਮਹਿਮਾਂ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਪਰ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਂਦਾ ਹੈ, ਉਸ ਨੂੰ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੯॥੩੯॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਅੰਮ੍ਰੇਤ = ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ॥੪॥੯॥੩੯॥

SikhNet (Spanish)He obtenido el Néctar del Nombre del Señor en la Compañía de los Santos y sólo quiero cantar Su Alabanza.(4-9-39)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal, 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਬਿਨੁ ਸਾਧੂ ਜੋ ਜੀਵਨਾ; ਤੇਤੋ ਬਿਰਥਾਰੀ ॥

bin saadhoo jo jeevanaa; teto birathaaree |

Sant Singh KhalsaThat life, which has no contact with the Holy, is useless.
Manmohan SinghVain is the life, that is led without the association of saints.
Manmohan Singh (Punjabi)ਵਿਅਰਥ ਹੈ ਜਿੰਦਗੀ, ਜੋ ਸਤਿ ਸੰਗਤ ਦੇ ਬਾਝੋਂ ਬਤੀਤ ਹੋ ਜਾਂਦੀ ਹੈ।
Fareedkot Teekaਤਿਨ ਸੰਤੋਂ ਕੀ ਸੰਗਤ ਬਿਨਾਂ ਜੋ ਜਗਤ ਮੇਂ ਜੀਵਣਾ ਹੈ, ਸੋ ਸੰਪੂਰਣ ਵਿਅਰਥ ਹੈ॥
Prof. Sahib Singh(ਹੇ ਭਾਈ! ਗੁਰੂ (ਦੇ ਮਿਲਾਪ) ਤੋਂ ਬਿਨਾ ਜਿਤਨੀ ਭੀ ਉਮਰ ਗੁਜ਼ਾਰਨੀ ਹੈ, ਉਹ ਸਾਰੀ ਵਿਅਰਥ ਚਲੀ ਜਾਂਦੀ ਹੈ।

ਪਦ ਅਰਥ ਸਾਧੂ = ਗੁਰੂ। ਤੇਤੋ = ਉਤਨਾ ਹੀ, ਉਹ ਸਾਰਾ ਹੀ।

SikhNet (Spanish)En vano pasan los días que uno vive sin el Santo;

ਮਿਲਤ ਸੰਗਿ ਸਭਿ ਭ੍ਰਮ ਮਿਟੇ; ਗਤਿ ਭਈ ਹਮਾਰੀ ॥੧॥

milat sang sabh bhram mitte; gat bhee hamaaree |1|

Sant Singh KhalsaJoining their congregation, all doubts are dispelled, and I am emancipated. ||1||
Manmohan SinghMeeting with their society all the doubts are dispelled and I am emancipated.
Manmohan Singh (Punjabi)ਉਨ੍ਹਾਂ ਦੀ ਸੰਗਤ ਨਾਲ ਮਿਲ ਕੇ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ ਤੇ ਮੈਂ ਮੁਕਤ ਹੋ ਜਾਂਦਾ ਹਾਂ।
Fareedkot Teekaਸੰਤੋਂ ਕੇ ਸਾਥ ਮਿਲਨੇ ਕਰ ਹਮਾਰੇ ਸੰਪੂਰਣ ਭ੍ਰਮ ਮਿਟ ਗਏ ਹੈਂ ਔ ਸਰਬ ਪ੍ਰਕਾਰ ਸੇ ਹਮਾਰੀ (ਗਤਿ) ਕਲ੍ਯਾਨ ਭਈ ਹੈ॥੧॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲਦਿਆਂ ਹੀ ਸਾਰੀਆਂ ਭਟਕਣਾ ਮਿਟ ਜਾਂਦੀਆਂ ਹਨ, (ਗੁਰੂ ਦੀ ਕਿਰਪਾ ਨਾਲ) ਅਸਾਂ ਜੀਵਾਂ ਨੂੰ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ॥੧॥

ਪਦ ਅਰਥ ਸੰਗ = (ਗੁਰੂ ਦੇ) ਨਾਲ। ਭ੍ਰਮ = ਭਟਕਣਾ। ਗਤਿ = ਉੱਚੀ ਆਤਮਕ ਅਵਸਥਾ ॥੧॥

SikhNet (Spanish)cuando lo encuentro, mis dudas desaparecen y soy liberado.(1)

ਜਾ ਦਿਨ ਭੇਟੇ ਸਾਧ ਮੋਹਿ; ਉਆ ਦਿਨ ਬਲਿਹਾਰੀ ॥

jaa din bhette saadh mohi; uaa din balihaaree |

Sant Singh KhalsaThat day, when I meet with the Holy - I am a sacrifice to that day.
Manmohan SinghThe day, when I meet with the saints; unto that day I am a sacrifice.
Manmohan Singh (Punjabi)ਜਿਸ ਦਿਹਾੜੇ ਮੈਂ ਸੰਤਾਂ ਨਾਲ ਮਿਲਦਾ ਹਾਂ ਉਸ ਦਿਹਾੜੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਜਿਸ ਦਿਨ ਮੇਂ ਸੰਤੋਂ ਕਾ ਮੇਰੇ ਕੋ ਮਿਲਾਪ ਹੋਵੈ, ਉਸ ਦਿਨ ਪਰ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਦਿਨ ਤੋਂ ਸਦਕੇ ਜਾਂਦਾ ਹਾਂ, ਜਿਸ ਦਿਨ ਮੈਨੂੰ ਮੇਰੇ ਗੁਰੂ (ਪਾਤਿਸ਼ਾਹ) ਮਿਲ ਪਏ।

ਪਦ ਅਰਥ ਜਾ ਦਿਨ = ਜਿਸ ਦਿਨ। ਸਾਧੂ = ਗੁਰੂ ਜੀ। ਭੇਟੇ = ਮਿਲੇ। ਮੋਹਿ = ਮੈਨੂੰ। ਉਆ ਦਿਨ = ਉਸ ਦਿਨ ਤੋਂ।

SikhNet (Spanish)Ofrezco mi ser en sacrificio a ese momento en el que encuentre al Santo;

ਤਨੁ ਮਨੁ ਅਪਨੋ ਜੀਅਰਾ; ਫਿਰਿ ਫਿਰਿ ਹਉ ਵਾਰੀ ॥੧॥ ਰਹਾਉ ॥

tan man apano jeearaa; fir fir hau vaaree |1| rahaau |

Sant Singh KhalsaAgain and again, I sacrifice my body, mind and soul to them. ||1||Pause||
Manmohan SinghAgain and again sacrifice I, my body, mind and soul unto them. Pause.
Manmohan Singh (Punjabi)ਮੁੜ ਮੁੜ ਕੇ ਮੈਂ ਆਪਣਾ ਸਰੀਰ, ਚਿੱਤ ਅਤੇ ਜਿੰਦੜੀ ਉਨ੍ਹਾਂ ਉਤੋਂ ਘੋਲ ਘੁਮਾਉਂਦਾ ਹਾਂ। ਠਹਿਰਾਉ।
Fareedkot Teekaਪੁਨਾ ਤਿਨ ਸੰਤ ਜਨਾਂ ਪਰ ਮੈਂ ਬਲਿਹਾਰਨੇ ਜਾਤਾ ਹੂੰ, ਪੁਨਾ ਤਿਨ ਸੰਤ ਜਨਾਂ ਪਰ ਅਪਨੇ ਤਨ ਮਨ ਸਹਤ ਜੀਅ ਕੇ ਮੈਂ ਵਾਰਨੇ ਕਰਤਾ ਹੂੰ॥੧॥ ਰਹਾਉ ॥
Prof. Sahib Singhਹੁਣ ਮੈਂ (ਆਪਣੇ ਗੁਰੂ ਤੋਂ) ਆਪਣਾ ਸਰੀਰ, ਆਪਣਾ ਮਨ, ਆਪਣੀ ਪਿਆਰੀ ਜਿੰਦ ਮੁੜ ਮੁੜ ਸਦਕੇ ਕਰਦਾ ਹਾਂ ॥੧॥ ਰਹਾਉ ॥

ਪਦ ਅਰਥ ਜੀਅਰਾ = ਪਿਆਰੀ ਜਿੰਦ। ਹਉ = ਮੈਂ। ਵਾਰੀ = ਵਾਰੀਂ, ਕੁਰਬਾਨ ਕਰਾਂ ॥੧॥ ਰਹਾਉ ॥

SikhNet (Spanish)voy a dedicar mi cuerpo y mi mente a Él para siempre. (1-Pausa)

ਏਤ ਛਡਾਈ ਮੋਹਿ ਤੇ; ਇਤਨੀ ਦ੍ਰਿੜਤਾਰੀ ॥

et chhaddaaee mohi te; itanee drirrataaree |

Sant Singh KhalsaThey have helped me renounce this ego, and implant this humility within myself.
Manmohan SinghThis ego, Guru has made me shed and this much humbleness. ha has implanted in me.
Manmohan Singh (Punjabi)ਇਹ ਹੰਗਤਾ, ਗੁਰਾਂ ਨੇ ਮੇਰੇ ਵਿਚੋਂ ਕੰਢ ਛੱਡੀ ਅਤੇ ਐਨੀ ਕੁ ਨਿਮਰਤਾ ਮੇਰੇ ਅੰਦਰ ਪੱਕੀ ਕਰ ਦਿੱਤੀ ਹੈ।
Fareedkot Teekaਇਤਨੀ ਬਾਤ ਮੇਰੇ ਤੇ ਛੁਡਾਈ ਹੈ ਔਰ ਏਤੀ ਦ੍ਰਿੜ ਕਰਵਾਈ ਹੈ॥
Prof. Sahib Singhਹੇ ਭਾਈ! (ਗੁਰੂ ਨੇ ਕਿਰਪਾ ਕਰ ਕੇ) ਮੈਥੋਂ ਅਪਣੱਤ ਇਤਨੀ ਛਡਾ ਦਿੱਤੀ ਹੈ, ਅਤੇ ਨਿੰਮ੍ਰਤਾ (ਮੇਰੇ ਹਿਰਦੇ ਵਿਚ) ਇਤਨੀ ਪੱਕੀ ਕਰ ਦਿੱਤੀ ਹੈ,

ਪਦ ਅਰਥ ਏਤ = ਏਤ (ਅਪਰਾਧੀ), ਇਤਨੀ ਅਪਣੱਤ। ਮੋਹਿ ਤੇ = ਮੈਥੋਂ। ਇਤਨੀ = ਇਤਨੀ (ਨਿੰਮ੍ਰਤਾ)। ਦ੍ਰਿੜਤਾਰੀ = ਪਕਿਆਈ।

SikhNet (Spanish)Me ha hecho abandonar mi ego negativo y me ha inculcado la humildad.

ਸਗਲ ਰੇਨ. ਇਹੁ ਮਨੁ ਭਇਆ; ਬਿਨਸੀ ਅਪਧਾਰੀ ॥੨॥

sagal ren. ihu man bheaa; binasee apadhaaree |2|

Sant Singh KhalsaThis mind has become the dust of all men's feet, and my self-conceit has been dispelled. ||2||
Manmohan SinghThis mind has become the dust of all men's feet and my self conceit is stilled.
Manmohan Singh (Punjabi)ਇਹ ਮਨੂਆ ਸਮੂਹ ਜੀਵਾਂ ਦੇ ਪੈਰਾਂ ਦੀ ਧੂੜ ਹੋ ਗਿਆ ਹੈ ਅਤੇ ਮੇਰੀ ਸਵੈ-ਹੰਗਤਾ ਨਵਿਰਤ ਹੋ ਗਈ ਹੈ।
Fareedkot Teekaਸੋ ਸਰਬ ਕੇ ਚਰਨਾਂ ਕੀ (ਰੇਣ) ਧੂੜੀ ਇਹ ਮਨ ਹੋਆ ਹੈ, ਇਹੁ ਨਿਮ੍ਰਤਾ ਦ੍ਰਿੜ ਕਰਾਈ ਹੈ। ਔਰ (ਅਪਰਾਧੀ) ਜੋ ਆਪਾ ਭਾਵ ਰੂਪ ਮੇਂ ਬ੍ਰਿਤੀ ਧਾਰੀ ਹੋਈ ਥੀ, ਸੋ ਸਭ ਬਿਨਸ ਜਾਤੀ ਭਈ ਇਹ ਛੁਡਾਈ ਹੈ॥੩॥
Prof. Sahib Singhਕਿ ਹੁਣ ਮੇਰਾ ਇਹ ਮਨ ਸਭਨਾਂ ਦੀ ਚਰਨ-ਧੂੜ ਬਣ ਗਿਆ ਹੈ, ਹਰ ਵੇਲੇ ਆਪਣੇ ਹੀ ਸੁਆਰਥ ਦਾ ਖ਼ਿਆਲ ਮੇਰੇ ਅੰਦਰੋਂ ਮੁੱਕ ਗਿਆ ਹੈ ॥੨॥

ਪਦ ਅਰਥ ਰੇਨ = ਚਰਨ-ਧੂੜ। ਅਪਧਾਰੀ = ਅਪਣੱਤ ॥੨॥

SikhNet (Spanish)Ahora me he vuelto el Polvo debajo de los Pies de los Santos y mi ego se ha desvanecido. (2)

ਨਿੰਦ ਚਿੰਦ ਪਰ ਦੂਖਨਾ; ਏ ਖਿਨ ਮਹਿ ਜਾਰੀ ॥

nind chind par dookhanaa; e khin meh jaaree |

Sant Singh KhalsaIn an instant, I burnt away the ideas of slander and ill-will towards others.
Manmohan SinghThe idea of slander and ill of others, these I have burnt in an instant.
Manmohan Singh (Punjabi)ਬਦਖੋਈ ਦਾ ਖਿਆਲ ਅਤੇ ਹੋਰਨਾਂ ਦਾ ਬੁਰਾ, ਇਹ ਮੈਂ ਇਕ ਛਿਨ ਵਿੱਚ ਸਾੜ ਸੁੱਟੇ ਹਨ।
Fareedkot Teekaਪਰਾਈ ਜੋ (ਨਿੰਦ ਚਿੰਦ) ਨਿੰਦਾ ਉਸਤਤੀ ਅਰ ਪਰ ਮੇਂ ਦੋਖ ਅਰੋਪਣ ਕਰਨੇ ਕੀ ਬੁਧੀ, ਐਸੇ ਅਵਗੁਣੋਂ ਕੀ ਪੰਗਤੀ ਇਹ ਖਿਨ ਵਿਖੇ ਜਲਾਇ ਦਈ ਹੈ॥
Prof. Sahib Singhਹੇ ਭਾਈ! ਗੁਰੂ ਨੇ ਮੇਰੇ ਅੰਦਰੋਂ ਪਰਾਈ ਨਿੰਦਾ ਦਾ ਖ਼ਿਆਲ, ਦੂਜਿਆਂ ਦਾ ਬੁਰਾ ਤੱਕਣਾ-ਇਹ ਸਭ ਕੁਝ ਇਕ ਖਿਨ ਵਿਚ ਹੀ ਸਾੜ ਦਿੱਤੇ ਹਨ।

ਪਦ ਅਰਥ ਨਿੰਦ ਚਿੰਦ = ਨਿੰਦਾ ਦਾ ਖ਼ਿਆਲ। ਪਰ ਦੂਖਨਾ = ਦੂਜਿਆਂ ਦਾ ਮੰਦਾ ਚਿਤਵਣਾ। ਏ = ਇਹ ਵਿਕਾਰ। ਜਾਰੀ = ਸਾੜ ਦਿੱਤੇ।

SikhNet (Spanish)Al fuego purificador he echado mis ideas calumniosas e injuriosas para con otros.

ਦਇਆ ਮਇਆ ਅਰੁ ਨਿਕਟਿ ਪੇਖੁ; ਨਾਹੀ ਦੂਰਾਰੀ ॥੩॥

deaa meaa ar nikatt pekh; naahee dooraaree |3|

Sant Singh KhalsaI see close at hand, the Lord of mercy and compassion; He is not far away at all. ||3||
Manmohan SinghI see very near the Lord of kindness and compassion, he is not far.
Manmohan Singh (Punjabi)ਦਇਆਲਤਾ ਅਤੇ ਕਿਰਪਾਲਤਾ ਦੇ ਸੁਆਮੀ ਨੂੰ ਮੈਂ ਬਣਾ ਹੀ ਨੇੜੇ ਵੇਖਦਾ ਹਾਂ। ਉਹ ਦੂਰ ਨਹੀਂ।
Fareedkot Teekaਦਇਆ ਸਰੂਪ ਵਾਹਿਗੁਰੂ ਕੋ ਅਪਨੇ ਸਦਾ (ਨਿਕਟਿ) ਨਜੀਕ ਦੇਖ ਕਰ ਸਰਬ ਪਰ ਦਇਆ ਦ੍ਰਿਸ਼ਟੀ ਕਰ ਕੇ ਇਹੀ ਉਪਦੇਸ ਦੇਨਾ, ਸੋ ਪਰਮਾਤਮਾ ਸਰੂਪ ਦੂਰ ਨਹੀਂ ਹੈ ਸਰਬ ਮੇਂ ਵਿਆਪਕ ਹੈ, ਇਹੁ ਸੰਤਾਂ ਨੇ ਦ੍ਰਿੜ ਕਰਵਾਈ ਹੈ॥੩॥
Prof. Sahib Singh(ਦੂਜਿਆਂ ਉਤੇ) ਦਇਆ (ਕਰਨੀ), (ਲੋੜਵੰਦਿਆਂ ਉਤੇ) ਤਰਸ (ਕਰਨਾ), ਅਤੇ (ਪਰਮਾਤਮਾ ਨੂੰ ਹਰ ਵੇਲੇ) ਆਪਣੇ ਨੇੜੇ ਵੇਖਣਾ-ਇਹ ਹਰ ਵੇਲੇ ਮੇਰੇ ਅੰਦਰ ਵੱਸਦੇ ਹਨ ॥੩॥

ਪਦ ਅਰਥ ਮਇਆ = ਤਰਸ। ਅਰੁ = ਅਤੇ {ਲਫ਼ਜ਼ 'ਅਰਿ' ਅਤੇ 'ਅਰੁ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}। ਨਿਕਟਿ ਪੇਖੁ = ਪ੍ਰਭੂ ਨੂੰ ਨੇੜੇ ਵੇਖਣਾ। ਦੂਰਾਰੀ = ਦੂਰ ॥੩॥

SikhNet (Spanish)Tal es la Misericordia de mi Señor Bondadoso que Lo puedo ver tan cerca y nunca lejos. (3)

ਤਨ ਮਨ ਸੀਤਲ ਭਏ; ਅਬ ਮੁਕਤੇ ਸੰਸਾਰੀ ॥

tan man seetal bhe; ab mukate sansaaree |

Sant Singh KhalsaMy body and mind are cooled and soothed, and now, I am liberated from the world.
Manmohan SinghMy body and soul are cooled down and I have now found deliverance from the world.
Manmohan Singh (Punjabi)ਮੇਰੀ ਦੇਹ ਅਤੇ ਆਤਮਾ ਠੰਢੇ ਠਾਰ ਹੋ ਗਏ ਹਨ ਅਤੇ ਹੁਣ ਮੈਂ ਦੁਨੀਆਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਤਿਸੀ ਤੇ ਅਬ ਤਨ ਮਨ ਸੀਤਲ ਹੋ ਗਏ ਹੈਂ, ਪੁਨਾ ਸੰਸਾਰੀ ਬੰਧਨਾਂ ਤੇ (ਮੁਕਤੇ) ਛੂਟਤੇ ਭਏ ਹੈਂ॥
Prof. Sahib Singh(ਹੇ ਭਾਈ! ਜਦੋਂ ਤੋਂ ਮੈਨੂੰ ਗੁਰੂ ਮਿਲ ਪਿਆ ਹੈ, ਉਸ ਦੀ ਮੇਹਰ ਨਾਲ) ਹੁਣ ਮੇਰਾ ਮਨ ਅਤੇ ਤਨ (ਵਿਕਾਰਾਂ ਵਲੋਂ) ਸ਼ਾਂਤ ਹੋ ਗਏ ਹਨ, ਦੁਨੀਆ ਦੇ ਮੋਹ ਤੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ।

ਪਦ ਅਰਥ ਸੀਤਲ = ਠੰਢੇ-ਠਾਰ ਸ਼ਾਂਤ। ਅਬ = ਹੁਣ। ਮੁਕਤੇ = ਆਜ਼ਾਦ। ਸੰਸਾਰੀ = ਦੁਨੀਆ ਦੇ ਬੰਧਨਾਂ ਤੋਂ।

SikhNet (Spanish)Mi cuerpo y mi mente son confortados y he encontrado la Liberación en este mundo.

ਹੀਤ ਚੀਤ ਸਭ ਪ੍ਰਾਨ ਧਨ; ਨਾਨਕ ਦਰਸਾਰੀ ॥੪॥੧੦॥੪੦॥

heet cheet sabh praan dhan; naanak darasaaree |4|10|40|

Sant Singh KhalsaLove, consciousness, the breath of life, wealth and everything, O Nanak, are in the Blessed Vision of the Lord's Darshan. ||4||10||40||
Manmohan SinghThe Lord's vision is Nanak's love, soul, life, wealth and everything.
Manmohan Singh (Punjabi)ਸੁਆਮੀ ਦਾ ਦਰਸ਼ਨ ਹੀ ਨਾਨਕ ਦੀ ਪ੍ਰੀਤ ਆਤਮਾ, ਜਿੰਦ-ਜਾਨ, ਦੌਲਤ ਅਤੇ ਸਾਰਾ ਕੁਛ ਹੈ।
Fareedkot Teekaਐਸੇ ਸੰਤ ਜਨੋਂ ਕਾ ਜੋ (ਦਰਸਾਰੀ) ਦਰਸਨ ਹੈ, ਸੋਈ ਹਮਾਰੇ ਪ੍ਰਾਨ ਅਰ ਧਨ ਸਭ ਹੈਂ। ਤਿਸੀ ਮੇਂ ਹਮਾਰੇ ਚਿਤ ਕਾ (ਹੀਤ) ਪ੍ਰੇਮ ਲਾਗ ਰਹਾ ਹੈ॥੪॥੧੦॥੪੦॥☬ਸ੍ਰੀ ਅਕਾਲ ਪੁਰਖ ਤੇ ਨਾਮ ਦਾਨ ਮਾਂਗਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੁਣ ਮੇਰੀ ਲਗਨ, ਮੇਰੀ ਸੁਰਤਿ, ਮੇਰੀ ਜਿੰਦ ਪ੍ਰਭੂ ਦੇ ਦਰਸਨ ਵਿਚ ਹੀ ਮਗਨ ਹੈ, ਪ੍ਰਭੂ ਦਾ ਦਰਸਨ ਹੀ ਮੇਰੇ ਵਾਸਤੇ ਧਨ ਹੈ ॥੪॥੧੦॥੪੦॥

ਪਦ ਅਰਥ ਹੀਤ = ਹਿਤ, ਲਗਨ। ਚੀਤ = ਚਿੱਤ, ਸੁਰਤਿ। ਪ੍ਰਾਨ = ਜਿੰਦ ॥੪॥੧੦॥੪੦॥

SikhNet (Spanish)Ahora mi amor, mi conciencia, mi respiración vital y mi energía las dedico enteramente a la Visión del Señor. (4-10-40)

Open this shabad →

Shabad Guru Arjan Dev Ji Raag Bilaaval continues on Ang 811

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal, 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਟਹਲ ਕਰਉ. ਤੇਰੇ ਦਾਸ ਕੀ; ਪਗ ਝਾਰਉ ਬਾਲ ॥

ttehal krau. tere daas kee; pag jhaarau baal |

Sant Singh KhalsaI perform service for Your slave, O Lord, and wipe his feet with my hair.
Manmohan SinghI perform service for Thy slave, O Lord, and wipe his feet with my hair.
Manmohan Singh (Punjabi)ਮੈਂ ਤੇਰੇ ਗੋਲੇ ਦੀ ਸੇਵਾ ਕਮਾਉਂਦਾ ਹਾਂ, ਹੇ ਸੁਆਮੀ! ਅਤੇ ਆਪਣੇ ਕੇਸਾਂ ਨਾਲ ਉਸ ਦੇ ਪੈਰ ਝਾੜਦਾ ਹਾਂ।
Fareedkot Teekaਤੇਰੇ ਦਾਸ ਸੰਤ ਜਨੋਂ ਕੀ (ਟਹਲ) ਸੇਵਾ ਕਰੋਂ ਔ ਤਿਨਾਂ ਕੇ ਚਰਨਾਂ ਕੀ ਧੂੜੀ ਕੋ (ਬਾਲ) ਕੇਸੋਂ ਕਰ ਝਾੜਨਾਂ ਕਰੂੰ॥
Prof. Sahib Singh(ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੀ ਸੇਵਾ ਕਰਦਾ ਰਹਾਂ। ਮੈਂ (ਤੇਰੇ ਸੇਵਕ ਦੇ) ਚਰਨ (ਆਪਣੇ) ਕੇਸਾਂ ਨਾਲ ਝਾੜਦਾ ਰਹਾਂ।

ਪਦ ਅਰਥ ਕਰਉ = ਕਰਉਂ, ਮੈਂ ਕਰਦਾ ਰਹਾਂ। ਪਗ = ਪੈਰ, ਚਰਨ। ਝਾਰਉ = ਝਾਰਉਂ, ਮੈਂ ਝਾੜਾਂ। ਬਾਲ = ਕੇਸਾਂ ਨਾਲ।

SikhNet (Spanish)Quiero servir a Tu Devoto, oh Señor, y lavar Sus Pies con mi cabello.

ਮਸਤਕੁ ਅਪਨਾ ਭੇਟ ਦੇਉ; ਗੁਨ ਸੁਨਉ ਰਸਾਲ ॥੧॥

masatak apanaa bhett deo; gun sunau rasaal |1|

Sant Singh KhalsaI offer my head to him, and listen to the Glorious Praises of the Lord, the source of bliss. ||1||
Manmohan SinghI surrender my head to him and hear from him the praises of the Home of Bliss.
Manmohan Singh (Punjabi)ਮੈਂ ਉਸ ਨੂੰ ਆਪਣਾ ਸਿਰ ਸਮਰਪਨ ਕਰਦਾ ਹਾਂ ਅਤੇ ਉਸ ਪਾਸੋਂ ਖੁਸ਼ੀ ਦੇ ਘਰ ਦੀਆਂ ਸਿਫਤਾਂ ਸੁਣਦਾ ਹਾਂ।
Fareedkot Teekaਅਪਨਾ (ਮਸਤਕੁ) ਸੀਸ ਤਿਨ ਕੀ ਭੇਟਾ ਕਰ ਦੇਵੋਂ, ਔ ਤਿਨ ਕੇ ਮੁਖ ਤੇ ਤੇਰੇ ਗੁਣਾਨਵਾਦ (ਰਸਾਲ) ਰਸੋਂ ਕਾ ਘਰ ਸਦਾ ਸ੍ਰਵਣ ਕਰੂੰ॥੧॥
Prof. Sahib Singhਮੈਂ ਆਪਣਾ ਸਿਰ (ਤੇਰੇ ਸੇਵਕ ਅੱਗੇ) ਭੇਟਾ ਕਰ ਦਿਆਂ, (ਤੇ ਉਸ ਪਾਸੋਂ ਤੇਰੇ) ਰਸ-ਭਰੇ ਗੁਣ ਸੁਣਦਾ ਰਹਾਂ ॥੧॥

ਪਦ ਅਰਥ ਮਸਤਕੁ = ਮੱਥਾ, ਸਿਰ। ਭੇਟ ਦੇਉ = ਭੇਟ ਦੇਉਂ, ਮੈਂ ਅਰਪਣ ਕਰ ਦਿਆਂ। ਸੁਨਉ = ਸੁਨਉਂ, ਮੈਂ ਸੁਣਾਂ। ਰਸਾਲ = {ਰਸ ਆਲਯ} ਸੁਆਦਲੇ ॥੧॥

SikhNet (Spanish)Entregaría mi cabeza a él si pudiera escuchar Tu Alabanza Gloriosa.(1)

ਤੁਮੑ ਮਿਲਤੇ ਮੇਰਾ ਮਨੁ ਜੀਓ; ਤੁਮੑ ਮਿਲਹੁ ਦਇਆਲ ॥

tuma milate meraa man jeeo; tuma milahu deaal |

Sant Singh KhalsaMeeting You, my mind is rejuvenated, so please meet me, O Merciful Lord.
Manmohan SinghOn meeting Thee, my soul revives, so meet me Thou, O Merciful Master.
Manmohan Singh (Punjabi)ਤੈਨੂੰ ਭੇਟ ਕੇ ਮੇਰੀ ਆਤਮਾ ਸੁਰਜੀਤ ਹੋ ਜਾਂਦੀ ਹੈ। ਇਸ ਲਈ ਤੂੰ ਮੈਨੂੰ ਮਿਲ ਪਉ, ਹੇ ਮਿਹਰਬਾਨ ਸੁਆਮੀ!
Fareedkot Teekaਹੇ ਵਾਹਿਗੁਰੂ! ਤੁਮਾਰੇ ਮਿਲਾਪ ਤੇ ਮੇਰਾ ਮਨ ਜੀਵਤਾ ਹੋਵੈਗਾ, ਤਾਂ ਤੇ ਤੁਮ ਮੈਨੂੰ ਮਿਲੋ॥
Prof. Sahib Singhਹੇ ਦਇਆ ਦੇ ਸੋਮੇ ਪ੍ਰਭੂ! ਮੈਨੂੰ ਮਿਲ। ਤੈਨੂੰ ਮਿਲਿਆਂ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ।

ਪਦ ਅਰਥ ਜੀਓ = ਜੀਊ ਪੈਂਦਾ ਹੈ, ਆਤਮਕ ਜੀਵਨ ਹਾਸਲ ਕਰ ਲੈਂਦਾ ਹੈ। ਦਇਆਲ = ਹੇ ਦਇਆ ਦੇ ਸੋਮੇ!

SikhNet (Spanish)Encontrándote mi mente rejuvenece; por favor, encuéntrame ya, oh Señor de Misericordia.

ਨਿਸਿ ਬਾਸੁਰ ਮਨਿ ਅਨਦੁ ਹੋਤ; ਚਿਤਵਤ ਕਿਰਪਾਲ ॥੧॥ ਰਹਾਉ ॥

nis baasur man anad hot; chitavat kirapaal |1| rahaau |

Sant Singh KhalsaNight and day, my mind enjoys bliss, contemplating the Lord of Compassion. ||1||Pause||
Manmohan SinghContemplating the compassionate Lord, night and day my mind enjoys bliss. Pause.
Manmohan Singh (Punjabi)ਦਇਆਲੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੇਰਾ ਚਿੱਤ ਰਾਤ ਦਿਨ ਮੌਜਾਂ ਮਾਣਦਾ ਹੈ। ਠਹਿਰਾਉ।
Fareedkot Teekaਹੇ ਕ੍ਰਿਪਾਲ ਸਰੂਪ! ਤੇਰੇ ਨਾਮ ਕੌ (ਚਿਤਵਤ) ਸਿਮਰਨ ਕਰਤੇ ਹੂਏ ਦਿਨੇ ਰਾਤ੍ਰੀ ਮੇਂ ਮੇਰਾ ਮਨ ਸਦਾ ਅਨੰਦ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਕਿਰਪਾ ਦੇ ਘਰ ਪ੍ਰਭੂ! (ਤੇਰੇ ਗੁਣ) ਯਾਦ ਕਰਦਿਆਂ ਦਿਨ ਰਾਤ ਮੇਰੇ ਮਨ ਵਿਚ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਮਨਿ = ਮਨ ਵਿਚ {ਲਫ਼ਜ਼ 'ਮਨੁ' ਅਤੇ 'ਮਨਿ' ਦਾ ਵਿਆਕਰਨਿਕ ਫ਼ਰਕ ਚੇਤੇ ਰਹੇ}। ਕਿਰਪਾਲ = ਹੇ ਕਿਰਪਾ ਦੇ ਸੋਮੇ! ॥੧॥ ਰਹਾਉ ॥

SikhNet (Spanish)Noche y día, mi mente está en la Gloria, Contemplando al Dios Compasivo. (1-Pausa)

Open this shabad (11 lines, Angs 810-811) →

Ang 810 of 1430