ੴ

ਸਿੱਖਬਾਣੀ · SikhBani

Ang 387

Sri Guru Granth Sahib · Raag Aasaa · 6 shabads, 54 lines
Translations
Shabad Guru Arjan Dev Ji Raag Aasaa continued from Ang 386

ਰਾਮ ਰਾਮਾ; ਰਾਮਾ ਗੁਨ ਗਾਵਉ ॥

raam raamaa; raamaa gun gaavau |

Sant Singh KhalsaI sing the Praises of the Lord, Raam, Raam, Raam.
Manmohan SinghI sing the praise of the All-pervading Lord.
Manmohan Singh (Punjabi)ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਹੇ ਭਾਈ! ਮਨ ਤਨ ਬਾਣੀ ਕਰ ਕੇ ਰਾਮ ਕੇ ਗੁਣ ਗਾਓ॥
Prof. Sahib Singhਹੇ ਭਾਈ! ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ,

ਪਦ ਅਰਥ ਰਾਮਾ = ਰਮਾ, ਸੁੰਦਰ। ਗਾਵਉ = ਮੈਂ ਗਾਂਦਾ ਹਾਂ।

SikhNet (Spanish)Canto las Alabanzas del Señor, Ram, Ram, Ram,

ਸੰਤ ਪ੍ਰਤਾਪਿ. ਸਾਧ ਕੈ ਸੰਗੇ; ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥

sant prataap. saadh kai sange; har har naam dhiaavau re |1| rahaau |

Sant Singh KhalsaBy the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
Manmohan SinghBy saints greatness I, in the saints congregation utter the Name of Lord God. Pause.
Manmohan Singh (Punjabi)ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
Fareedkot Teekaਸੰਤ ਜੋ ਪ੍ਰਤਾਪਵਾਨ ਹੈਂ ਔਰ (ਸਾਧ) ਸ੍ਰੇਸਟ ਹੈਂ, ਹੇ ਭਾਈ! ਤਿਨ ਕੇ ਸੰਗ ਕਰ ਕੇ ਹਰਿ ਹਰਿ ਨਾਮ ਧਿਆਵਹੁ॥੧॥ ਰਹਾਉ ॥
Prof. Sahib Singhਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਸੰਤ ਪ੍ਰਤਾਪਿ = ਗੁਰੂ ਦੇ ਬਖ਼ਸ਼ੇ ਪ੍ਰਤਾਪ ਨਾਲ ॥੧॥ ਰਹਾਉ ॥

SikhNet (Spanish)por el Gracioso favor de los Santos, y medito en el Naam, el Nombre del Señor, Jar, Jar, en la Saad Sangat, la Compañía de los Santos. (1‑Pausa)

ਸਗਲ ਸਮਗ੍ਰੀ; ਜਾ ਕੈ ਸੂਤਿ ਪਰੋਈ ॥

sagal samagree; jaa kai soot paroee |

Sant Singh KhalsaEverything is strung on His string.
Manmohan SinghOn whose thread all the things are strung,
Manmohan Singh (Punjabi)ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ,
Fareedkot Teekaਸੰਸਾਰ ਰੂਪ ਸਗਲ ਸਮਗ੍ਰੀ ਜਿਸ ਕੀ ਸੱਤਾ ਰੂਪ ਸੂਤ੍ਰ ਮੇਂ ਪਰੋਈ ਹੂਈ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਜਿਸ (ਪਰਮਾਤਮਾ ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ,

ਪਦ ਅਰਥ ਸਮਗ੍ਰੀ = ਚੀਜ਼ਾਂ, ਪਦਾਰਥ। ਸੂਤਿ = ਸੂਤਰ ਵਿਚ, ਮਰਯਾਦਾ ਵਿਚ।

SikhNet (Spanish)En Su Hilo, el Universo entero ha sido engarzado;

ਘਟ ਘਟ ਅੰਤਰਿ; ਰਵਿਆ ਸੋਈ ॥੨॥

ghatt ghatt antar; raviaa soee |2|

Sant Singh KhalsaHe is contained in each and every heart. ||2||
Manmohan SinghHe, the Lord, is contained in all the hearts.
Manmohan Singh (Punjabi)ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ।
Fareedkot Teekaਸੋਈ ਸਭ ਘਟੋਂ ਘਟੋਂ ਮੇਂ ਰਮ ਰਹਾ ਹੈ॥੨॥
Prof. Sahib Singhਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ॥੨॥

ਪਦ ਅਰਥ ਸੋਈ = ਉਹ ਪਰਮਾਤਮਾ ਹੀ ॥੨॥

SikhNet (Spanish)Él, el Señor, prevalece en todos los corazones. (2)

ਓਪਤਿ ਪਰਲਉ; ਖਿਨ ਮਹਿ ਕਰਤਾ ॥

opat parlau; khin meh karataa |

Sant Singh KhalsaHe creates and destroys in an instant.
Manmohan SinghEvolution and destruction, He, the Lord, does in a moment.
Manmohan Singh (Punjabi)ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ।
Fareedkot Teeka(ਓਪਤਿ) ਉਤਪਤ ਪ੍ਰਲ੍ਯ ਏਕ ਖਿਨ ਮੇਂ ਕਰਤਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ,

ਪਦ ਅਰਥ ਓਪਤਿ = ਉਤਪੱਤੀ। ਪਰਲਉ = ਸਾਰੇ ਜਗਤ ਦਾ ਨਾਸ।

SikhNet (Spanish)Dios crea y destruye todo en un momento,

ਆਪਿ ਅਲੇਪਾ; ਨਿਰਗੁਨੁ ਰਹਤਾ ॥੩॥

aap alepaa; niragun rahataa |3|

Sant Singh KhalsaHe Himself remains unattached, and without attributes. ||3||
Manmohan SinghThe Absolute Lord Himself remains detached.
Manmohan Singh (Punjabi)ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ।
Fareedkot Teekaਔਰ ਆਪ ਨਿਰਗੁਣ ਪ੍ਰਮਾਤਮਾ ਅਲੇਪ ਰਹਤਾ ਹੈ॥੩॥
Prof. Sahib Singh(ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ॥੩॥

ਪਦ ਅਰਥ ਅਲੇਪਾ = ਨਿਰਲੇਪ, ਵੱਖਰਾ। ਨਿਰਗੁਨੁ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ॥੩॥

SikhNet (Spanish)pero permanece Él Mismo sin atributos, desapegado de todo. (3)

ਕਰਨ ਕਰਾਵਨ ਅੰਤਰਜਾਮੀ ॥

karan karaavan antarajaamee |

Sant Singh KhalsaHe is the Creator, the Cause of causes, the Searcher of hearts.
Manmohan SinghThe searcher of Hearts is the Designer of causes.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ।
Fareedkot Teekaਕਰਨੇ ਕਰਾਉਨੇ ਮੇਂ ਜੋ ਸਮਰਥ ਔਰ ਅੰਤਰਿਜਾਮੀ ਹੈ॥
Prof. Sahib Singh(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ।
SikhNet (Spanish)Él, el Conocedor de lo más Íntimo es el Hacedor y la Causa;

ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥

anand karai naanak kaa suaamee |4|13|64|

Sant Singh KhalsaNanak's Lord and Master celebrates in bliss. ||4||13||64||
Manmohan SinghNanak's Lord ever makes merry.
Manmohan Singh (Punjabi)ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ ਹਮਾਰਾ ਸੁਆਮੀ ਭਗਤੋਂ ਕੋ ਦਰਸਨ ਦੇ ਕਰ ਆਨੰਦਤਿ ਕਰ ਦੇਤਾ ਹੈ॥੪॥੧੩॥੬੪॥
Prof. Sahib Singh(ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ॥੪॥੧੩॥੬੪॥

ਪਦ ਅਰਥ ਅਨੰਦ ਕਰੈ = ਹਰ ਵੇਲੇ ਪ੍ਰਸੰਨ ਰਹਿੰਦਾ ਹੈਂ ॥੪॥੧੩॥੬੪॥

SikhNet (Spanish)sí, siempre en Éxtasis prevalece el Señor de Nanak. (4‑13‑64)

Open this shabad (11 lines, Angs 386-387) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਕੋਟਿ ਜਨਮ ਕੇ; ਰਹੇ ਭਵਾਰੇ ॥

kott janam ke; rahe bhavaare |

Sant Singh KhalsaMy wandering through millions of births has ended.
Manmohan SinghMy rounds in millions of births have ceased.
Manmohan Singh (Punjabi)ਕ੍ਰੋੜਾਂ ਜਨਮਾਂ ਵਿੱਚ ਦੇ ਮੇਰੇ ਚੱਕਰ ਮਿਟ ਗਏ ਹਨ।
Fareedkot Teekaਕਰੋੜ ਜਨਮੋਂ ਕੇ ਜੋ ਭ੍ਰਮਨ ਥੇ, ਸੋ (ਰਹੇ) ਹਟ ਗਏ, ਭਾਵ ਚੌਰਾਸੀ ਸੇ ਛੂਟਿ ਗਏ ਹੈਂ॥
Prof. Sahib Singh(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ,

ਪਦ ਅਰਥ ਕੋਟਿ = ਕ੍ਰੋੜਾਂ। ਰਹੇ = ਮੁੱਕ ਗਏ। ਭਵਾਰੇ = ਭੌਣੇ, ਗੇੜ, ਭਟਕਣ।

SikhNet (Spanish)No tendré que vagar a través de millones de nacimientos más;

ਦੁਲਭ ਦੇਹ ਜੀਤੀ; ਨਹੀ ਹਾਰੇ ॥੧॥

dulabh deh jeetee; nahee haare |1|

Sant Singh KhalsaI have won, and not lost, this human body, so difficult to obtain. ||1||
Manmohan SinghI have won and not lost this rarely procurable human body.
Manmohan Singh (Punjabi)ਮੈਂ ਮੁਸ਼ਕਲ ਨਾਲ ਹੱਥ ਲੱਗਣ ਵਾਲਾ ਇਹ ਮਨੁੱਖੀ ਸਰੀਰ ਜਿੱਤ ਲਿਆ ਹੈ, ਹਾਰਿਆ ਨਹੀਂ।
Fareedkot Teekaਮਾਨੁਖ ਦੇਹ ਜੋ ਦੁਰਲਭ ਹੈ, ਸੋ ਨਾਮ ਸਿਮਰਨ ਕਰਿ ਜੀਤ ਲਈ ਹੈ ਹਾਰੇ ਨਹੀਂ ਹੈਂ॥੧॥
Prof. Sahib Singhਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ॥੧॥

ਪਦ ਅਰਥ ਦੁਲਭ = ਜੋ ਬੜੀ ਮੁਸ਼ਕਲ ਨਾਲ ਮਿਲੀ ਹੈ ॥੧॥

SikhNet (Spanish)he ganado el juego de esta preciosa vida sin haber perdido nada. (1)

ਕਿਲਬਿਖ ਬਿਨਾਸੇ; ਦੁਖ ਦਰਦ ਦੂਰਿ ॥

kilabikh binaase; dukh darad door |

Sant Singh KhalsaMy sins have been erased, and my sufferings and pains are gone.
Manmohan SinghMy sins have been annulled, and gone are my sufferings and agonies.
Manmohan Singh (Punjabi)ਮੇਰੇ ਪਾਪ ਕੱਟੇ ਗਏ ਹਨ ਅਤੇ ਰਫਾ ਹੋ ਗਈਆਂ ਹਨ ਮੇਰੀਆਂ ਤਕਲੀਫਾਂ ਅਤੇ ਪੀੜਾਂ।
Fareedkot Teeka(ਕਿਲਬਿਖ) ਪਾਪ ਨਸ੍ਟ ਭਏ ਹੈਂ, ਜਨਮ ਮਰਨ ਦੁਖ ਔਰ ਦਰਦ ਈਰਖਾਦਿ ਬਿਕਾਰ ਦੂਰ ਭਏ ਹੈਂ
Prof. Sahib Singh(ਹੇ ਭਾਈ! (ਉਹਨਾਂ ਦੇ ਸਾਰੇ) ਪਾਪ ਨਸ਼ਟ ਹੋ ਗਏ, ਦੁਖ ਕਲੇਸ਼ ਦੂਰ ਹੋ ਗਏ,

ਪਦ ਅਰਥ ਕਿਲਬਿਖ = ਪਾਪ।

SikhNet (Spanish)Mis errores han sido lavados, mis penas y sufrimientos se han ido;

ਭਏ ਪੁਨੀਤ; ਸੰਤਨ ਕੀ ਧੂਰਿ ॥੧॥ ਰਹਾਉ ॥

bhe puneet; santan kee dhoor |1| rahaau |

Sant Singh KhalsaI have been sanctified by the dust of the feet of the Saints. ||1||Pause||
Manmohan SinghPure I have become with the dust of saints feet. Pause.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੈਂ ਪਵਿੱਤਰ ਹੋ ਗਿਆ ਹਾਂ। ਠਹਿਰਾਉ।
Fareedkot Teekaਇਸ ਸੇ ਹਮ ਸੰਤੋਂ ਕੀ ਚਰਣ ਧੂਰੀ ਕਰ ਕੇ ਪਵਿੱਤ੍ਰ ਹੂਏ ਹੈਂ॥੧॥ ਰਹਾਉ ॥
Prof. Sahib Singhਉਹ ਪਵਿਤ੍ਰ ਜੀਵਨ ਵਾਲੇ ਹੋ ਗਏ, ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ ॥੧॥ ਰਹਾਉ ॥

ਪਦ ਅਰਥ ਪੁਨੀਤ = ਪਵਿਤ੍ਰ। ਧੂਰਿ = ਚਰਨ-ਧੂੜ ॥੧॥ ਰਹਾਉ ॥

SikhNet (Spanish)sí, me he vuelto puro convirtiéndome en el Polvo debajo de los Pies de los Santos. (1‑Pausa)

ਪ੍ਰਭ ਕੇ ਸੰਤ; ਉਧਾਰਨ ਜੋਗ ॥

prabh ke sant; udhaaran jog |

Sant Singh KhalsaThe Saints of God have the ability to save us;
Manmohan SinghLord's saint are potent to save.
Manmohan Singh (Punjabi)ਸੁਆਮੀ ਦੇ ਸਾਧੂ ਬਚਾਉਣ ਨੂੰ ਸਮਰਥ ਹਨ।
Fareedkot Teekaਪ੍ਰਭ ਕੇ ਜੋ ਸੰਤ ਹੈਂ, ਸੋ ਸਭ ਜੀਵੋਂ ਕਾ ਉਧਾਰ ਕਰਨੇ ਜੋਗ ਹੈਂ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ,

ਪਦ ਅਰਥ ਉਧਾਰਨ ਜੋਗ = ਬਚਾਣ ਦੀ ਤਾਕਤ ਰੱਖਣ ਵਾਲੇ।

SikhNet (Spanish)Los Santos del Señor tienen el poder de salvar a todos,

ਤਿਸੁ ਭੇਟੇ; ਜਿਸੁ ਧੁਰਿ ਸੰਜੋਗ ॥੨॥

tis bhette; jis dhur sanjog |2|

Sant Singh Khalsathey meet with those of us who have such pre-ordained destiny. ||2||
Manmohan SinghMeet they him, who is predestined to meet them.
Manmohan Singh (Punjabi)ਉਹ ਉਸ ਨੂੰ ਮਿਲਦੇ ਹਨ, ਜਿਸ ਦੇ ਲਈ ਉਨ੍ਹਾਂ ਦਾ ਮਿਲਾਪ ਮੁੱਢ ਤੋਂ ਲਿਖਿਆ ਹੋਇਆ ਹੁੰਦਾ ਹੈ।
Fareedkot Teekaਜਿਸ ਕੋ (ਧੁਰਿ) ਆਦਿ ਸੇ ਪੂਰਬ ਪੁੰਨੋਂ ਕਾ ਸੰਜੋਗ ਹੈ ਤਿਸ ਕੋ ਮਿਲੇ ਹੈਂ॥
Prof. Sahib Singhਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੨॥

ਪਦ ਅਰਥ ਤਿਸੁ = ਉਸ ਮਨੁੱਖ ਨੂੰ। ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ । ਧੁਰਿ = ਮਨ ਵਿਚ। ॥੨॥

SikhNet (Spanish)pero lo logra solamente aquél que así lo tiene escrito en su Destino por Dios. (2)

ਮਨਿ ਆਨੰਦੁ; ਮੰਤ੍ਰੁ ਗੁਰਿ ਦੀਆ ॥

man aanand; mantru gur deea |

Sant Singh KhalsaMy mind is filled with bliss, since the Guru gave me the Mantra of the Lord's Name.
Manmohan SinghHappy is my mind, the Guru has given me the spell of Lord's Name.
Manmohan Singh (Punjabi)ਮੇਰਾ ਚਿੱਤ ਪ੍ਰਸੰਨ ਹੈ, ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦਾ ਜਾਦੂ ਦਿੱਤਾ ਹੈ।
Fareedkot Teekaਜਬ ਗੁਰੋਂ ਨੇ ਉਪਦੇਸ ਦੀਆ ਤਬ ਮਨ ਮੇਂ ਅਨੰਦ ਹੂਆ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Su mente está en Éxtasis con la Bendición del Mantra del Guru.

ਤ੍ਰਿਸਨ ਬੁਝੀ; ਮਨੁ ਨਿਹਚਲੁ ਥੀਆ ॥੩॥

trisan bujhee; man nihachal theea |3|

Sant Singh KhalsaMy thirst has been quenched, and my mind has become steady and stable. ||3||
Manmohan SinghMy desire is extinguished, and my soul has become constant.
Manmohan Singh (Punjabi)ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਆਤਮਾ ਸਥਿਰ ਹੋ ਗਈ ਹੈ।
Fareedkot Teekaਔਰ ਤ੍ਰਿਸਨਾ ਨਿਬ੍ਰਿਤ ਹੂਈ, ਮਨੁ ਸਿਥਰ ਹੂਆ॥੨॥
Prof. Sahib Singh(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ॥੩॥

ਪਦ ਅਰਥ ਤ੍ਰਿਸਨ = ਤ੍ਰਿਸ਼ਨਾ। ਨਿਹਚਲੁ = ਅਡੋਲ ॥੩॥

SikhNet (Spanish)Sí, sacia su sed y en calma se encuentra su mente. (3)

ਨਾਮੁ ਪਦਾਰਥੁ; ਨਉ ਨਿਧਿ ਸਿਧਿ ॥

naam padaarath; nau nidh sidh |

Sant Singh KhalsaThe wealth of the Naam, the Name of the Lord, is for me the nine treasures, and the spiritual powers of the Siddhas.
Manmohan SinghThe Name's wealth is my nine treasure and miraculous powers.
Manmohan Singh (Punjabi)ਨਾਮ ਦੀ ਦੌਲਤ ਹੀ ਮੇਰੇ ਨੌਂ ਖਜਾਨੇ ਅਤੇ ਕਰਾਮਾਤਾਂ ਹਨ।
Fareedkot Teekaਨਾਮ ਪਦਾਰਥ ਮਿਲਨੇ ਸੇ ਨਉਨਿਧਿ ਔਰ ਸਿਧੀਆਂ ਪ੍ਰਾਪਤ ਭਈ ਹੈ॥
Prof. Sahib Singhਉਸ ਮਨੁੱਖ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ),

ਪਦ ਅਰਥ ਨਉ ਨਿਧਿ = ਜਗਤ ਦੇ ਸਾਰੇ ਹੀ ਨੌ ਖ਼ਜ਼ਾਨੇ। ਸਿਧਿ = ਮਾਨਸਕ ਤਾਕਤਾਂ, ਕਰਾਮਾਤੀ ਤਾਕਤਾਂ।

SikhNet (Spanish)Realizar el Nombre es para mí poseer los Nueve Tesoros.

ਨਾਨਕ ਗੁਰ ਤੇ; ਪਾਈ ਬੁਧਿ ॥੪॥੧੪॥੬੫॥

naanak gur te; paaee budh |4|14|65|

Sant Singh KhalsaO Nanak, I have obtained understanding from the Guru. ||4||14||65||
Manmohan SinghFrom the Guru, O Nanak, I have obtained understanding.
Manmohan Singh (Punjabi)ਗੁਰਾਂ ਦੇ ਪਾਸੋਂ ਨਾਨਕ ਨੂੰ ਸਮਝ ਪਰਾਪਤ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਸੇ ਉਤਮ ਬੁਧਿ ਪ੍ਰਾਪਤ ਭਈ ਹੈ॥੪॥੧੪॥੬੫॥
Prof. Sahib Singhਹੇ ਨਾਨਕ! ਜਿਸ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ॥੪॥੧੪॥੬੫॥

ਪਦ ਅਰਥ ਬੁਧਿ = ਅਕਲ, ਸੂਝ। ਤੇ = ਤੋਂ ॥੪॥੧੪॥੬੫॥

SikhNet (Spanish)Dice Nanak, a través del Guru mi mente ha despertado. (4-14-65)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਿਟੀ ਤਿਆਸ; ਅਗਿਆਨ ਅੰਧੇਰੇ ॥

mittee tiaas; agiaan andhere |

Sant Singh KhalsaMy thirst, and the darkness of ignorance have been removed.
Manmohan SinghMy thirst and darkness of ignorance are removed.
Manmohan Singh (Punjabi)ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ।
Fareedkot Teekaਅਗ੍ਯਾਨ ਰੂਪ ਅੰਧੇਰੇ ਮੇਂ ਜੋ ਸੰਸਾਰ ਕੇ ਬਿਖ੍ਯੋਂ ਕੀ ਤ੍ਰਿਸ਼ਨਾ ਲਗ ਰਹੀ ਥੀ ਸੋ ਮਿਟ ਗਈ ਹੈ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਤਿਆਸ = ਤ੍ਰੇਹ, ਪਿਆਸ, ਤ੍ਰਿਸ਼ਨਾ। ਅਗਿਆਨ = ਗਿਆਨ ਦੀ ਅਣਹੋਂਦ, ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਦੀ ਅਣਹੋਂਦ।

SikhNet (Spanish)Mi sed y la oscuridad de miles de encarnaciones han desaparecido.

ਸਾਧ ਸੇਵਾ; ਅਘ ਕਟੇ ਘਨੇਰੇ ॥੧॥

saadh sevaa; agh katte ghanere |1|

Sant Singh KhalsaServing the Holy Saints, countless sins are obliterated. ||1||
Manmohan SinghBy saints service, many sins are obliterated.
Manmohan Singh (Punjabi)ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ।
Fareedkot Teekaਔਰ ਸਾਧੋਂ ਕੀ ਸੇਵਾ ਕਰਨੇ ਸੇ ਜਨਮ ਜਨਮਾਂਤਰੋਂ ਕੇ ਜੋ ਬਹੁਤੇ ਪਾਪ ਥੇ, ਸੋ ਸਭ ਕਟੇ ਗਏ॥੧॥
Prof. Sahib Singhਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥

ਪਦ ਅਰਥ ਸਾਧ = ਗੁਰੂ। ਅਘ = ਪਾਪ। ਘਨੇਰੇ = ਬਹੁਤ ॥੧॥

SikhNet (Spanish)Sirviendo a los Santos incontables consecuencias de mis acciones son destruidas. (1)

ਸੂਖ ਸਹਜ ਆਨੰਦੁ ਘਨਾ ॥

sookh sehaj aanand ghanaa |

Sant Singh KhalsaI have obtained celestial peace and immense joy.
Manmohan SinghI have attained celestial peace and immense joy.
Manmohan Singh (Punjabi)ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ।
Fareedkot Teeka(ਸੂਖ ਸਹਜ) ਆਤਮ ਸੁਖ (ਆਨੰਦੁ) ਇਸ ਲੋਕ ਕਾ ਸੁਖ (ਘਨਾ) ਅਤ੍ਯੰਤ ਪ੍ਰਾਪਤ ਹੂਆ ਹੈ॥
Prof. Sahib Singh(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,

ਪਦ ਅਰਥ ਸਹਜ = ਆਤਮਕ ਅਡੋਲਤਾ। ਘਨਾ = ਬਹੁਤ।

SikhNet (Spanish)He obtenido Paz Celestial e inmensa Dicha.

ਗੁਰ ਸੇਵਾ ਤੇ ਭਏ ਮਨ ਨਿਰਮਲ; ਹਰਿ ਹਰਿ ਹਰਿ ਹਰਿ, ਨਾਮੁ ਸੁਨਾ ॥੧॥ ਰਹਾਉ ॥

gur sevaa te bhe man niramal; har har har har, naam sunaa |1| rahaau |

Sant Singh KhalsaServing the Guru, my mind has become immaculately pure, and I have heard the Name of the Lord, Har, Har, Har, Har. ||1||Pause||
Manmohan SinghBy Guru's service, my mind has become immaculate and I have heard the Lord, Lord, Lord, Lord's Name. Pause.
Manmohan Singh (Punjabi)ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ।
Fareedkot Teekaਜਬ ਗੁਰੋਂ ਕੀ ਸੇਵਾ ਕਰਨੇ ਕਰ ਕੇ ਗੁਰੋਂ ਸੇ ਮਨ ਤਨ ਬਾਣੀ ਕਰ ਕੇ ਹਰੀ ਕਾ ਹਰਿ ਨਾਮ ਸ੍ਰਵਣ ਕਰਾ ਹੈ ਤਬ ਮਨ ਕਰ ਕੇ ਸੁਧ ਹੂਏ॥੧॥ ਰਹਾਉ ॥
Prof. Sahib Singhਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥

ਪਦ ਅਰਥ ਨਿਰਮਲ = ਪਵਿਤ੍ਰ ॥੧॥ ਰਹਾਉ ॥

SikhNet (Spanish)Sirviendo al Guru mi mente se ha vuelto inmaculadamente pura y he escuchado el Naam, el Nombre del Señor Jar, Jar, Jar, Jar. (1-Pausa)

ਬਿਨਸਿਓ; ਮਨ ਕਾ ਮੂਰਖੁ ਢੀਠਾ ॥

binasio; man kaa moorakh dteetthaa |

Sant Singh KhalsaThe stubborn foolishness of my mind is gone;
Manmohan SinghThe foolish shamelessness of my soul is gone.
Manmohan Singh (Punjabi)ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ।
Fareedkot Teekaਜੋ ਕਿਸੀ ਕਾ ਕਹਨਾ ਨਹੀਂ ਮਾਨਤਾ ਥਾ ਐਸਾ ਮੂਰਖ ਮਨ ਕਾ (ਢੀਠਾ) ਕਠੋਰਪਨਾ ਦੂਰ ਹੋ ਗਯਾ ਹੈ॥
Prof. Sahib Singh(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।

ਪਦ ਅਰਥ ਮੂਰਖੁ = ਮੂਰਖਪੁਣਾ। ਢੀਠਾ = ਅਮੋੜ-ਪਨ।

SikhNet (Spanish)La necia tontería de mi mente me ha dejado

ਪ੍ਰਭ ਕਾ ਭਾਣਾ; ਲਾਗਾ ਮੀਠਾ ॥੨॥

prabh kaa bhaanaa; laagaa meetthaa |2|

Sant Singh KhalsaGod's Will has become sweet to me. ||2||
Manmohan SinghLord's will has become sweet unto me.
Manmohan Singh (Punjabi)ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ।
Fareedkot Teekaਅਬ ਤਿਸ ਮਨ ਕੋ ਪ੍ਰਭੂ ਕਾ ਹੁਕਮੁ ਮੀਠਾ ਲਗਾ ਹੈ॥੨॥
Prof. Sahib Singhਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥

ਪਦ ਅਰਥ ਭਾਣਾ = ਰਜ਼ਾ ॥੨॥

SikhNet (Spanish)y la Voluntad de Dios es dulce para mí. (2)

ਗੁਰ ਪੂਰੇ ਕੇ; ਚਰਣ ਗਹੇ ॥

gur poore ke; charan gahe |

Sant Singh KhalsaI have grasped the Feet of the Perfect Guru,
Manmohan SinghI have grasped the feet of the Perfect Guru,
Manmohan Singh (Punjabi)ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ,
Fareedkot Teekaਜਬ ਸੇ ਪੂਰਨ ਸਤਗੁਰੋਂ ਕੇ ਚਰਨ ਪਕੜੇ ਹੈਂ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,

ਪਦ ਅਰਥ ਗਹੇ = ਫੜੇ।

SikhNet (Spanish)Cuando amas los Pies del Señor,

ਕੋਟਿ ਜਨਮ ਕੇ; ਪਾਪ ਲਹੇ ॥੩॥

kott janam ke; paap lahe |3|

Sant Singh Khalsaand the sins of countless incarnations have been washed away. ||3||
Manmohan Singhand the sins of myriads of births of mind, have been washed off.
Manmohan Singh (Punjabi)ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ।
Fareedkot Teekaਏਕ ਜਨਮ ਕੀ ਤੋ ਕੌਨ ਕਹੈ ਕਰੋੜੋਂ ਜਨਮੋਂ ਕੇ ਪਾਪ ਲਹ ਗਏ, ਭਾਵ ਨਾਸ ਭਏ ਹੈਂ॥੩॥
Prof. Sahib Singhਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥

ਪਦ ਅਰਥ ਕੋਟਿ = ਕ੍ਰੋੜਾਂ ॥੩॥

SikhNet (Spanish)te limpias del sin número de errores de tus nacimientos. (3)

ਰਤਨ ਜਨਮੁ ਇਹੁ; ਸਫਲ ਭਇਆ ॥

ratan janam ihu; safal bheaa |

Sant Singh KhalsaThe jewel of this life has become fruitful.
Manmohan SinghThis jewel like life of mine has become fruitful.
Manmohan Singh (Punjabi)ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ।
Fareedkot Teekaਤਬ ਇਹ ਰਤਨ ਰੂਪ ਮਾਨੁਖ ਜਨਮ ਸਫਲਾ ਭ੍ਯਾ ਹੈ॥
Prof. Sahib Singhਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,

ਪਦ ਅਰਥ ਸਫਲ = ਕਾਮਯਾਬ।

SikhNet (Spanish)Tu precioso nacimiento humano, entonces, da frutos de satisfacción.

ਕਹੁ ਨਾਨਕ; ਪ੍ਰਭ ਕਰੀ ਮਇਆ ॥੪॥੧੫॥੬੬॥

kahu naanak; prabh karee meaa |4|15|66|

Sant Singh KhalsaSays Nanak, God has shown mercy to me. ||4||15||66||
Manmohan SinghSays Nanak, the Lord has shown mercy unto me.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਪ੍ਰਭੂ ਨੇ ਕ੍ਰਿਪਾ ਕਰੀ ਹੈ॥੪॥੧੫॥੬੬॥☬ਮਨ ਕੇ ਪ੍ਰਤਿ ਉਪਦੇਸ਼:
Prof. Sahib Singhਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥

ਪਦ ਅਰਥ ਮਇਆ = ਦਇਆ ॥੪॥੧੫॥੬੬॥

SikhNet (Spanish)Dice Nanak, es entonces cuando la Misericordia del Señor está sobre ti. (4-15-66)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5thGuru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਸਤਿਗੁਰੁ ਅਪਨਾ; ਸਦ ਸਦਾ ਸਮੑਾਰੇ ॥

satigur apanaa; sad sadaa samaare |

Sant Singh KhalsaI contemplate, forever and ever, the True Guru;
Manmohan SinghEver, ever, I think of the True Guru,
Manmohan Singh (Punjabi)ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ,
Fareedkot Teekaਹੇ ਮਨ! ਅਪਨਾ ਜੋ ਸਤਿਗੁਰੂ ਹੈ ਤਿਸ ਕੋ ਸਰਬਕਾਲ ਸਿਮਰਨ ਕਰੁ॥
Prof. Sahib Singhਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।

ਪਦ ਅਰਥ ਸਦ ਸਦਾ-ਸਦਾ ਸਦਾ, ਸਦਾ ਹੀ। ਸਮ੍ਹ੍ਹਾਰੇ = ਸਮ੍ਹ੍ਹਾਰਿ, ਸੰਭਾਲ, ਹਿਰਦੇ ਵਿਚ ਸਾਂਭ ਰੱਖ।

SikhNet (Spanish)Enaltece siempre al Verdadero Guru en tu mente,

ਗੁਰ ਕੇ ਚਰਨ; ਕੇਸ ਸੰਗਿ ਝਾਰੇ ॥੧॥

gur ke charan; kes sang jhaare |1|

Sant Singh Khalsawith my hair, I dust the feet of the Guru. ||1||
Manmohan Singhand the Guru's feet I brush with my head's hair.
Manmohan Singh (Punjabi)ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ।
Fareedkot Teekaਅਰ ਗੁਰੋਂ ਕੇ ਚਰਨੋਂ ਕੀ ਧੂਰਿ ਕੇਸੋਂ ਸੇ ਝਾੜਤਾ ਰਹੁ॥੧॥
Prof. Sahib Singh(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥

ਪਦ ਅਰਥ ਝਾਰੇ = ਝਾਰਿ ॥੧॥

SikhNet (Spanish)y barre el Polvo de los Pies de los Santos con tu cabello precioso. (1)

ਜਾਗੁ ਰੇ ਮਨ; ਜਾਗਨਹਾਰੇ ॥

jaag re man; jaaganahaare |

Sant Singh KhalsaBe wakeful, O my awakening mind!
Manmohan SinghBe wakeful, O my awaking soul.
Manmohan Singh (Punjabi)ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ!
Fareedkot Teekaਹੇ ਸੰਸਾਰ ਕੀ ਤਰਫ ਜਾਗਨ ਹਾਰੇ ਮਨ! ਤੂੰ ਪਰਮੇਸਰ ਕੀ ਤਰਫ ਜਾਗੁ, ਭਾਵ ਯੇਹ ਸਾਵਧਾਨ ਹੋਹੁ॥
Prof. Sahib Singhਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।

ਪਦ ਅਰਥ ਰੇ = ਹੇ! ਜਾਗਨਹਾਰੇ = ਹੇ ਜਾਗਣ ਜੋਗੇ!

SikhNet (Spanish)Despierta y levántate, oh mente, pues sin el Señor nada te sirve.

ਬਿਨੁ ਹਰਿ. ਅਵਰੁ ਨ ਆਵਸਿ ਕਾਮਾ; ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥

bin har. avar na aavas kaamaa; jhootthaa mohu mithiaa pasaare |1| rahaau |

Sant Singh KhalsaWithout the Lord, nothing else shall be of use to you; false is emotional attachment, and useless are worldly entanglements. ||1||Pause||
Manmohan SinghWithout God, nothing shall be of avail unto Thee, and false is the worldly attachment and vain the worldly involvements. Pause.
Manmohan Singh (Punjabi)ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ।
Fareedkot Teekaਇਸ ਝੂਠੇ (ਪਸਾਰੇ) ਫੈਲਾਵ ਸੰਸਾਰ ਕਾ ਝੂਠਾ ਮੋਹ ਹੈ। ਇਸਮੈ ਬਿਨਾਂ ਹਰਿ ਨਾਮ ਔਰ ਕੋਈ ਕਾਮ ਨਹੀਂ ਆਵੇਗਾ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥

ਪਦ ਅਰਥ ਆਵਸਿ = ਆਵੇਗਾ। ਕਾਮਾ = ਕੰਮਿ। ਮਿਥਿਆ = ਨਾਸਵੰਤ ॥੧॥ ਰਹਾਉ ॥

SikhNet (Spanish)Falsa es la fascinación por Maya e ilusoria la expansión del mundo. (1‑Pausa)

ਗੁਰ ਕੀ ਬਾਣੀ ਸਿਉ; ਰੰਗੁ ਲਾਇ ॥

gur kee baanee siau; rang laae |

Sant Singh KhalsaEmbrace love for the Word of the Guru's Bani.
Manmohan SinghEmbrace through the love for Guru's hymns.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ।
Fareedkot Teekaਗੁਰੋਂ ਕੀ ਬਾਣੀ ਸੇ (ਰੰਗੁ) ਪ੍ਰੇਮ ਲਗਾਉ॥
Prof. Sahib Singh(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।

ਪਦ ਅਰਥ ਸਿਉ = ਨਾਲ। ਰੰਗੁ = ਪਿਆਰ। ਲਾਇ = ਜੋੜ।

SikhNet (Spanish)Así que ama y revolotea en la Palabra del Guru,

ਗੁਰੁ ਕਿਰਪਾਲੁ ਹੋਇ; ਦੁਖੁ ਜਾਇ ॥੨॥

gur kirapaal hoe; dukh jaae |2|

Sant Singh KhalsaWhen the Guru shows His Mercy, pain is destroyed. ||2||
Manmohan SinghIf the Guru becomes merciful, then is the pain destroyed.
Manmohan Singh (Punjabi)ਜੇਕਰ ਗੁਰੂ ਜੀ ਮਿਹਰਬਾਨ ਹੋ ਵੰਞਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ।
Fareedkot Teekaਜਬ ਗੁਰ ਕ੍ਰਿਪਾਲ ਹੋਇਂਗੇ ਤਬ ਦੁਖ ਦੂਰ ਹੋ ਜਾਇਗਾ॥੨॥
Prof. Sahib Singhਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥
SikhNet (Spanish)el Señor es Misericordioso y tu dolor ahuyentará. (2)

ਗੁਰ ਬਿਨੁ; ਦੂਜਾ ਨਾਹੀ ਥਾਉ ॥

gur bin; doojaa naahee thaau |

Sant Singh KhalsaWithout the Guru, there is no other place of rest.
Manmohan SinghWithout the Guru, there is no other place or rest.
Manmohan Singh (Punjabi)ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ।
Fareedkot Teekaਜੀਵ ਕੋ ਗੁਰੋਂ ਸੇ ਬਿਨਾਂ ਦੂਸਰਾ ਥਾਉਂ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।

ਪਦ ਅਰਥ ਥਾਉ = ਆਸਰਾ, ਸਹਾਰਾ।

SikhNet (Spanish)Fuera del Guru no hay ningún otro lado a donde ir; sí, el Guru es el Dador,

ਗੁਰੁ ਦਾਤਾ; ਗੁਰੁ ਦੇਵੈ ਨਾਉ ॥੩॥

gur daataa; gur devai naau |3|

Sant Singh KhalsaThe Guru is the Giver, the Guru gives the Name. ||3||
Manmohan SinghThe Guru is giver, and the Guru bestows the Name.
Manmohan Singh (Punjabi)ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ।
Fareedkot Teekaਗੁਰ ਹੀ ਔਰ ਪਦਾਰਥੋਂ ਕੇ ਦਾਤਾ ਹੈਂ ਪੁਨਾ ਗੁਰੂ ਹੀ ਨਾਮ ਕੇ ਦੇਨੇ ਹਾਰੇ ਹੈਂ॥੩॥
Prof. Sahib Singhਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥

ਪਦ ਅਰਥ ਦੇਵੈ = ਦੇਂਦਾ ਹੈ ॥੩॥

SikhNet (Spanish)el Guru es El que Bendice con el Naam, el Nombre del Señor. (3)

ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥

gur paarabraham paramesar aap |

Sant Singh KhalsaThe Guru is the Supreme Lord God; He Himself is the Transcendent Lord.
Manmohan SinghThe Guru himself is the transcendent Lord and the supreme master.
Manmohan Singh (Punjabi)ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ।
Fareedkot Teekaਗੁਰੂ ਹੀ ਆਪ ਪਾਰਬ੍ਰਹਮ ਪਰਮੇਸਰੁ ਰੂਪ ਹੈਂ॥
Prof. Sahib Singh(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।
SikhNet (Spanish)El Guru Mismo es el Señor Trascendente y el Supremo Dios;

ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥

aatth pehar naanak gur jaap |4|16|67|

Sant Singh KhalsaTwenty-four hours a day, O Nanak, meditate on the Guru. ||4||16||67||
Manmohan SinghThroughout the eight watches of the day, O Nanak meditate thou on the Guru.
Manmohan Singh (Punjabi)ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਆਠ ਪਹਰ ਗੁਰੂ ਗੁਰੂ ਜਾਪ ਜਪੁ॥੪॥੧੬॥੬੭॥
Prof. Sahib Singhਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥

ਪਦ ਅਰਥ ਗੁਰ ਜਾਪਿ = ਗੁਰੂ ਦਾ ਜਾਪ ਜਪ, ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥

SikhNet (Spanish)así que contempla al Guru para siempre y por siempre. (4‑16‑67)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.

ਆਪੇ ਪੇਡੁ; ਬਿਸਥਾਰੀ ਸਾਖ ॥

aape pedd; bisathaaree saakh |

Sant Singh KhalsaHe Himself is the tree, and the branches extending out.
Manmohan SinghThe Lord himself is the tree and its extended branches.
Manmohan Singh (Punjabi)ਸੁਆਮੀ ਆਪ ਹੀ ਬਿਰਛ ਅਤੇ ਇਸ ਦੀਆਂ ਫੈਲਰੀਆਂ ਹੋਈਆਂ ਟਹਿਣੀਆਂ ਹੈ।
Fareedkot Teeka(ਪੇਡੁ) ਮੂਲ ਰੂਪ ਭੀ, ਭਾਵ ਮਾਯਾ ਸਬਲੁ ਆਪ ਹੀ ਹੈ, ਸ੍ਰਿਸਟੀ ਰੂਪ ਸਾਖ ਭੀ ਆਪ ਹੀ ਫੈਲਾਈ ਹੈ॥
Prof. Sahib Singh(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ।

ਪਦ ਅਰਥ ਪੇਡੁ = ਵੱਡਾ ਤਨਾ ਜੋ ਰੁੱਖ ਦੇ ਸਾਰੇ ਖਿਲਾਰ ਦਾ ਸਹਾਰਾ ਹੁੰਦਾ ਹੈ। ਬਿਸਥਾਰੀ = ਖਿਲਾਰੀਆਂ ਹੋਈਆਂ ਹਨ। ਸਾਖ = ਸ਼ਾਖ਼ਾਂ, ਟਹਿਣੀਆਂ, ਸਾਰਾ ਜਗਤ-ਪਸਾਰਾ।

SikhNet (Spanish)Él Mismo es Él, el árbol; Él Mismo, sus ramificaciones;

ਅਪਨੀ ਖੇਤੀ; ਆਪੇ ਰਾਖ ॥੧॥

apanee khetee; aape raakh |1|

Sant Singh KhalsaHe Himself preserves His own crop. ||1||
Manmohan SinghHis own crop, He himself preserve.
Manmohan Singh (Punjabi)ਆਪਣੀ ਫਸਲ ਦੀ ਉਹ ਆਪ ਹੀ ਰੱਖਿਆ ਕਰਦਾ ਹੈ।
Fareedkot Teekaਇਸ ਚਰਾਚਰ ਰੂਪ ਸ੍ਰਿਸਟੀ ਖੇਤੀ ਕੀ ਖਾਨ, ਪਾਨ, ਪਹਿਰਾਨਾਦਿ ਕਰ ਕੇ ਰਖ੍ਯਾ ਭੀ ਆਪ ਹੀ ਕਰਤਾ ਹੈ॥੧॥
Prof. Sahib Singh(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ॥੧॥

ਪਦ ਅਰਥ ਰਾਖ = ਰਾਖਾ ॥੧॥

SikhNet (Spanish)Él Mismo es el Protector de Su Propia Granja. (1)

ਜਤ ਕਤ ਪੇਖਉ; ਏਕੈ ਓਹੀ ॥

jat kat pekhau; ekai ohee |

Sant Singh KhalsaWherever I look, I see that One Lord alone.
Manmohan SinghWhere ever I behold, I behold that Lord alone.
Manmohan Singh (Punjabi)ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਮੈਂ ਕੇਵਲ ਉਸ ਸੁਆਮੀ ਨੂੰ ਹੀ ਪਾਉਂਦਾ ਹਾਂ।
Fareedkot Teeka(ਸੋਈ) ਓਹੀ ਏਕ (ਜਤ ਕਤ) ਜਹਾਂ ਕਹਾਂ ਦੇਖੀਏ॥
Prof. Sahib Singh(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ,

ਪਦ ਅਰਥ ਜਤ ਕਤ = ਜਿਧਰ ਕਿਧਰ। ਪੇਖਉ = ਪੇਖਉਂ, ਮੈਂ ਵੇਖਦਾ ਹਾਂ। ਓਹੀ = ਉਹ (ਪਰਮਾਤਮਾ) ਹੀ।

SikhNet (Spanish)A donde sea que volteas solamente encuentras a Dios, el Señor;

ਘਟ ਘਟ ਅੰਤਰਿ; ਆਪੇ ਸੋਈ ॥੧॥ ਰਹਾਉ ॥

ghatt ghatt antar; aape soee |1| rahaau |

Sant Singh KhalsaDeep within each and every heart, He Himself is contained. ||1||Pause||
Manmohan SinghAmong all the hearts, he himself is contained. Pause.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਉਹ ਖੁਦ ਹੀ ਰਮਿਆ ਹੋਇਆ ਹੈ। ਠਹਿਰਾਉ।
Fareedkot Teekaਜੋ ਆਪ ਸਰਬ ਘਟੋਂ ਕੇ ਅੰਦਰ ਪੂਰਣ ਹੈਂ॥੧॥ ਰਹਾਉ ॥
Prof. Sahib Singhਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਘਟ = ਸਰੀਰ। ਆਪੇ = (ਪਰਮਾਤਮਾ) ਆਪ ਹੀ ॥੧॥ ਰਹਾਉ ॥

SikhNet (Spanish)sí, Aquél que prevalece Compenetrado en todos los corazones. (1-Pausa)

ਆਪੇ ਸੂਰੁ ਕਿਰਣਿ ਬਿਸਥਾਰੁ ॥

aape soor kiran bisathaar |

Sant Singh KhalsaHe Himself is the sun, and the rays emanating from it.
Manmohan SinghHe himself is the sun and the expanse of its rays.
Manmohan Singh (Punjabi)ਉਹ ਆਪ ਹੀ ਸੂਰਜ ਅਤੇ ਇਸ ਦੀਆਂ ਸ਼ੁਆਵਾਂ ਦਾ ਖਿਲਾਰਾ ਹੈ।
Fareedkot Teekaਆਪ ਹੀ ਸੂਰਜ ਰੂਪ ਹੋ ਕਰ ਪ੍ਰਪੰਚ ਰੂਪ ਵਾ ਸਕਤਿਆ ਰੂਪ ਕਿਰਣੋਂ ਕਾ ਬਿਸਤਾਰ ਕਰ ਰਹਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ,

ਪਦ ਅਰਥ ਸੂਰੁ = ਸੂਰਜ। ਬਿਸਥਾਰੁ = ਖਿਲਾਰਾ।

SikhNet (Spanish)Él Mismo es el sol; Él Mismo la expansión de los rayos;

ਸੋਈ ਗੁਪਤੁ; ਸੋਈ ਆਕਾਰੁ ॥੨॥

soee gupat; soee aakaar |2|

Sant Singh KhalsaHe is concealed, and He is revealed. ||2||
Manmohan SinghHe is concealed and He is apparent.
Manmohan Singh (Punjabi)ਉਹ ਲੁਕਿਆ ਹੋਇਆ ਹੈ ਅਤੇ ਓਹੀ ਸਾਖਿਆਤ।
Fareedkot Teekaਆਪੇ ਗੁਪਤੁ ਨਿਰਗੁਨ ਨਿਰਾਕਾਰ ਰੂਪ ਹੈ, ਆਪੇ ਹੀ ਅਕਾਰ ਸਰਗੁਨ ਰੂਪ ਹੋ ਰਹਾ ਹੈ॥੨॥
Prof. Sahib Singhਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ॥੨॥

ਪਦ ਅਰਥ ਸੋਈ = ਉਹ (ਪਰਮਾਤਮਾ) ਹੀ। ਗੁਪਤੁ = ਲੁਕਿਆ ਹੋਇਆ, ਅਦ੍ਰਿਸ਼ਟ। ਆਕਾਰੁ = ਦਿੱਸਦਾ ਜਗਤ ॥੨॥

SikhNet (Spanish)Él es Impalpable y a la vez Manifiesto en todas las formas. (2)

ਸਰਗੁਣ ਨਿਰਗੁਣ; ਥਾਪੈ ਨਾਉ ॥

saragun niragun; thaapai naau |

Sant Singh KhalsaHe is said to be of the highest attributes, and without attributes.
Manmohan SinghAttached and above attachments, are the Names, He is described with.
Manmohan Singh (Punjabi)ਲੱਛਣਾਂ-ਸਹਿਤ ਅਤੇ ਲਛਣਾਂ-ਰਹਿਤ, ਉਸ ਦੇ ਨਾਮ ਵਰਨਣ ਕੀਤੇ ਜਾਂਦੇ ਹਨ।
Fareedkot Teekaਬੇਦ ਨੇ ਨਿਰਗੁਨ ਔਰ ਸਰਗੁਣ ਪਰਮੇਸ੍ਵਰ ਕੇ ਦੋ ਨਾਮ ਅਸਥਾਪਨ ਕੀਏ, ਭਾਵ ਰਖੇ ਹੈਂ॥
Prof. Sahib Singh(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ।

ਪਦ ਅਰਥ ਸਰਗੁਣ = ਮਾਇਆ ਦੇ ਤਿੰਨਾਂ ਗੁਣਾਂ ਵਾਲਾ ਪਸਾਰਾ। ਨਿਰਗੁਣ = ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ। ਥਾਪੈ = ਬਣਾਂਦਾ ਹੈ। ਨਾਉ = ਨਾਮ।

SikhNet (Spanish)Lo absoluto y lo relativo son maneras de Concebirlo,

ਦੁਹ ਮਿਲਿ; ਏਕੈ ਕੀਨੋ ਠਾਉ ॥੩॥

duh mil; ekai keeno tthaau |3|

Sant Singh KhalsaBoth converge onto His single point. ||3||
Manmohan SinghAnd in him -the unique Lord both converge on the single place.
Manmohan Singh (Punjabi)ਉਸ ਅਦੁੱਤੀ ਸਾਹਿਬ ਵਿੱਚ, ਦੋਨੋਂ (ਨਿਰਗੁਣ ਤੇ ਸਰਗੁਣ) ਇਕ ਜਗ੍ਹਾਂ ਇਕੱਠੇ ਹੋ ਜਾਂਦੇ ਹਨ।
Fareedkot Teekaਦੋਨੋਂ ਮੇਂ ਮਿਲ ਕਰ ਏਕ ਚੇਤੰਨ ਸੱਤਾ ਨੇ ਹੀ ਅਸਥਾਨ ਕੀਆ ਹੈ, ਭਾਵ ਸੇ ਨਿਰਗੁਣ ਔਰ ਸਰਗੁਣ ਮੇਂ ਭੇਦ ਨਹੀਂ ਹੈ॥੩॥
Prof. Sahib Singh(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ॥੩॥

ਪਦ ਅਰਥ ਮਿਲਿ = ਮਿਲ ਕੇ। ਏਕੈ ਠਾਉ = ਇਕੋ ਹੀ ਥਾਂ ॥੩॥

SikhNet (Spanish)pero en Él ambos convergen en un punto único. (3)

ਕਹੁ ਨਾਨਕ; ਗੁਰਿ. ਭ੍ਰਮੁ ਭਉ ਖੋਇਆ ॥

kahu naanak; gur. bhram bhau khoeaa |

Sant Singh KhalsaSays Nanak, the Guru has dispelled my doubt and fear.
Manmohan SinghSays Nanak, the Guru has dispelled my doubt and dread.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਅਤੇ ਡਰ ਦੂਰ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਮੇਰਾ ਭਰਮ ਔਰ ਭਯ ਦੂਰ ਕਰ ਦੀਆ ਹੈ॥
Prof. Sahib Singhਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ,

ਪਦ ਅਰਥ ਗੁਰਿ = ਗੁਰੂ ਨੇ। ਭ੍ਰਮੁ = ਭਟਕਣਾ।

SikhNet (Spanish)Dice Nanak, conociendo al Guru, uno se deshace del miedo y de la duda,

ਅਨਦ ਰੂਪੁ; ਸਭੁ ਨੈਨ ਅਲੋਇਆ ॥੪॥੧੭॥੬੮॥

anad roop; sabh nain aloeaa |4|17|68|

Sant Singh KhalsaWith my eyes, I perceive the Lord, the embodiment of bliss, to be everywhere. ||4||17||68||
Manmohan SinghGod, the embodiment of bliss, I, now, perceive everywhere with my eyes.
Manmohan Singh (Punjabi)ਪਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹੁਣ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਦਾ ਹਾਂ।
Fareedkot Teekaਅਰ ਮੈਨੇ ਨੇਤ੍ਰੋਂ ਕਰ ਕੇ ਅਨੰਦ ਰੂਪ ਅਕਾਲ ਪੁਰਖ ਕੋ ਸਰਬ ਮੇਂ ਪੂਰਨ ਦੇਖਾ ਹੈ॥੪॥੧੭॥੬੮॥
Prof. Sahib Singhਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ॥੪॥੧੭॥੬੮॥

ਪਦ ਅਰਥ ਅਨਦ ਰੂਪੁ = ਉਹ ਪਰਮਾਤਮਾ ਸਦਾ ਹੀ ਆਨੰਦ ਵਿਚ ਰਹਿੰਦਾ ਹੈ। ਨੈਨ = ਅੱਖਾਂ ਨਾਲ। ਅਲੋਇਆ = ਵੇਖ ਲਿਆ ॥੪॥੧੭॥੬੮॥

SikhNet (Spanish)y ve con sus ojos al Señor, Cuya Forma es el Éxtasis. (4-17-68)

Open this shabad →

Shabad Guru Arjan Dev Ji Raag Aasaa continues on Ang 388

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl, Guru Aryan, Quinto Canal Divino.

ਉਕਤਿ ਸਿਆਨਪ ਕਿਛੂ; ਨ ਜਾਨਾ ॥

aukat siaanap kichhoo; na jaanaa |

Sant Singh KhalsaI know nothing of arguments or cleverness.
Manmohan SinghI know no argumentation and wisdom.
Manmohan Singh (Punjabi)ਮੈਂ ਕੋਈ ਦਲੀਲ-ਬਾਜੀ ਅਤੇ ਚਤੁਰਾਈ ਨਹੀਂ ਜਾਣਦਾ।
Fareedkot Teekaਹੇ ਹਰੀ! (ਉਕਤਿ) ਕਥਨੀ (ਸਿਆਨਪ) ਬੁਧੀ ਕੀ ਚਤੁਰਾਈ ਯਹ ਮੈਂ ਕੁਛੁ ਨਹੀਂ ਜਾਨਤਾ॥
Prof. Sahib Singhਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ,

ਪਦ ਅਰਥ ਉਕਤਿ = ਯੁਕਤਿ, ਦਲੀਲ। ਕਿਛੂ = ਕੁਝ ਭੀ।

SikhNet (Spanish)No conozco ningún artefacto ni ninguna destreza.

Open this shabad (11 lines, Angs 387-388) →

Ang 387 of 1430