ੴ

ਸਿੱਖਬਾਣੀ · SikhBani

ਜਿਸੁ ਸਿਮਰਤ ਦੂਖੁ ਸਭੁ ਜਾਇ ॥

jis simarat dookh sabh jaae
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 192 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਜਿਸੁ ਸਿਮਰਤ; ਦੂਖੁ ਸਭੁ ਜਾਇ ॥

jis simarat; dookh sabh jaae |

Sant Singh KhalsaRemembering Him in meditation, all pains are gone.
Manmohan SinghBy remembering whom all the agonies end.
Manmohan Singh (Punjabi)ਜੀਹਦੇ ਚਿੰਤਨ ਕਰਨ ਨਾਲ ਸਾਰੀਆਂ ਪੀੜਾ ਮੁਕ ਜਾਂਦੀਆਂ ਹਨ।
Fareedkot Teekaਜਿਸ ਕੇ ਸਿਮਰਨੇ ਕਰ ਸਰਬ ਦੁਖ ਜਾਤਾ ਰਹਿਤਾ ਹੈ॥
Prof. Sahib Singh(ਹੇ ਭਾਈ! ਉਸ ਗੋਬਿੰਦ ਦੀ ਬਾਣੀ ਜਪ) ਜਿਸ ਦਾ ਸਿਮਰਨ ਕੀਤਿਆਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ,
SikhNet (Spanish)Meditando en el Señor todas nuestras aflicciones se van,

ਨਾਮੁ ਰਤਨੁ; ਵਸੈ ਮਨਿ ਆਇ ॥੧॥

naam ratan; vasai man aae |1|

Sant Singh KhalsaThe jewel of the Naam, the Name of the Lord, comes to dwell in the mind. ||1||
Manmohan SinghAnd the Name jewel comes and abides in the mind.
Manmohan Singh (Punjabi)ਅਤੇ ਨਾਮ ਦਾ ਜਵੇਹਰ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਤਿਸ ਕਾ ਰਤਨ ਰੂਪੁ ਨਾਮ ਮਨ ਮੇਂ ਆਇ ਬਸੇਗਾ॥੨॥
Prof. Sahib Singh(ਤੇ ਬਾਣੀ ਦੀ ਬਰਕਤਿ ਨਾਲ) ਪਰਮਾਤਮਾ ਦਾ ਅਮੋਲਕ ਨਾਮ ਮਨ ਵਿਚ ਆ ਵੱਸਦਾ ਹੈ ॥੧॥

ਪਦ ਅਰਥ ਮਨਿ = ਮਨ ਵਿਚ ॥੧॥

SikhNet (Spanish)y la Joya de Su Nombre es enaltecida en la mente.(1)

ਜਪਿ ਮਨ ਮੇਰੇ; ਗੋਵਿੰਦ ਕੀ ਬਾਣੀ ॥

jap man mere; govind kee baanee |

Sant Singh KhalsaO my mind, chant the Bani, the Hymns of the Lord of the Universe.
Manmohan SinghO my soul, repeat thou the hymns of the Master of the Universe.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਸ੍ਰਿਸ਼ਟੀ ਦੇ ਮਾਲਕ ਦੀ ਬਾਣੀ ਦਾ ਉਚਾਰਨ ਕਰ।
Fareedkot Teekaਹੇ ਮੇਰੇ ਮਨ! ਗੋਬਿੰਦ ਕੀ ਬਾਣੀ ਜੋ ਨਾਮੁ ਹੈ, ਸੋ ਜਪ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਉੱਚਾਰਨ ਕਰ।

ਪਦ ਅਰਥ ਮਨ = ਹੇ ਮਨ!

SikhNet (Spanish)Medita en la Palabra de Gobind, Dios Sostenedor,

ਸਾਧੂ ਜਨ; ਰਾਮੁ ਰਸਨ ਵਖਾਣੀ ॥੧॥ ਰਹਾਉ ॥

saadhoo jan; raam rasan vakhaanee |1| rahaau |

Sant Singh KhalsaThe Holy People chant the Lord's Name with their tongues. ||1||Pause||
Manmohan SinghWith the Lord on their tongue the sacred persons have uttered, these hymns. Pause.
Manmohan Singh (Punjabi)ਆਪਣੀਆਂ ਜੀਭਾਂ ਉਤੇ ਸੁਆਮੀ ਸਹਿਤ ਪਵਿੱਤ੍ਰ ਵਿਅਕਤੀਆਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਹੈ। ਠਹਿਰਾਉ।
Fareedkot Teekaਕਿਉਂਕਿ ਜੋ ਸ੍ਰੇਸ੍ਟ ਜਨ ਹੈਂ, ਸੋ ਨਾਮ ਕੋ ਰਸਨਾ ਕਰ ਕੇ ਜਪਤੇ ਹੈਂ॥੧॥ ਰਹਾਉ ॥
Prof. Sahib Singh(ਇਸ ਬਾਣੀ ਦੀ ਰਾਹੀਂ ਹੀ) ਸੰਤ ਜਨ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਾਧੂ ਜਨ = ਗੁਰਮੁਖਾਂ ਨੇ। ਰਸਨ = ਜੀਭ ਨਾਲ ॥੧॥ ਰਹਾਉ ॥

SikhNet (Spanish)así como los Santos La han pronunciado con sus lenguas. (1-Pausa)

ਇਕਸੁ ਬਿਨੁ; ਨਾਹੀ ਦੂਜਾ ਕੋਇ ॥

eikas bin; naahee doojaa koe |

Sant Singh KhalsaWithout the One Lord, there is no other at all.
Manmohan SinghWithout one God there is not any other.
Manmohan Singh (Punjabi)ਇਕ ਵਾਹਿਗੁਰੂ ਦੇ ਬਾਝੌਂ ਕੋਈ ਦੂਸਰਾ ਨਹੀਂ।
Fareedkot Teekaਤਿਸ ਏਕ ਹਰੀ ਬਿਨ ਦੂਸਰਾ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਉਸ ਗੋਬਿੰਦ ਦੀ ਸਿਫ਼ਤ-ਸਾਲਾਹ ਕਰਦਾ ਰਹੁ),
SikhNet (Spanish)Sin el Uno, no hay ningún otro,

ਜਾ ਕੀ ਦ੍ਰਿਸਟਿ; ਸਦਾ ਸੁਖੁ ਹੋਇ ॥੨॥

jaa kee drisatt; sadaa sukh hoe |2|

Sant Singh KhalsaBy His Glance of Grace, eternal peace is obtained. ||2||
Manmohan SinghBy His gracious glance eternal peace is obtained.
Manmohan Singh (Punjabi)ਉਸ ਦੀ ਮਿਹਰ ਦੀ ਨਜ਼ਰ ਦੁਆਰਾ ਸਦੀਵੀ ਆਰਾਮ ਪ੍ਰਾਪਤ ਹੋ ਜਾਂਦਾ ਹੈ।
Fareedkot Teekaਜਿਸ ਕੀ ਦ੍ਰਿਸਟੀ ਕਰ ਸਦਾ ਸੁਖ ਹੋਤਾ ਹੈ॥੨॥
Prof. Sahib Singhਜਿਸ ਦੀ ਮਿਹਰ ਦੀ ਨਿਗਾਹ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ ॥੨॥

ਪਦ ਅਰਥ ਦ੍ਰਿਸ਼ਟਿ = ਨਿਗਾਹ ॥੨॥

SikhNet (Spanish)y por Su Gracia te trae la Paz para siempre. (2)

ਸਾਜਨੁ ਮੀਤੁ; ਸਖਾ ਕਰਿ ਏਕੁ ॥

saajan meet; sakhaa kar ek |

Sant Singh KhalsaMake the One Lord your friend, intimate and companion.
Manmohan SinghMake the One Lord, thy friend intimate and comrade.
Manmohan Singh (Punjabi)ਅਦੁੱਤੀ ਸਾਹਿਬ ਨੂੰ ਤੂੰ ਆਪਨਾ ਦੋਸਤ ਯਾਰ ਅਤੇ ਸਾਥੀ ਬਣਾ।
Fareedkot Teekaਮਨ ਬਚ ਕਰਮ ਕਰ ਕੇ ਏਕ ਹਰੀ ਕੋ ਹੀ ਮਿਤ੍ਰ ਕਰ॥
Prof. Sahib Singh(ਹੇ ਭਾਈ! ਉਸ) ਇੱਕ ਗੋਬਿੰਦ ਨੂੰ ਆਪਣਾ ਸੱਜਣ ਮਿੱਤਰ ਸਾਥੀ ਬਣਾ,

ਪਦ ਅਰਥ ਸਖਾ = ਮਿੱਤਰ। ਕਰਿ = ਬਣਾ।

SikhNet (Spanish)Sé el amigo de Dios solamente,

ਹਰਿ ਹਰਿ ਅਖਰ; ਮਨ ਮਹਿ ਲੇਖੁ ॥੩॥

har har akhar; man meh lekh |3|

Sant Singh KhalsaWrite in your mind the Word of the Lord, Har, Har. ||3||
Manmohan Singhinscribe in the mind the Word of Lord God.
Manmohan Singh (Punjabi)ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਸ਼ਬਦ ਉਕਰ ਲੈ।
Fareedkot Teekaਹਰਿ ਹਰਿ ਨਾਮ ਅਖਰ ਵਾ ਹਰੀ ਜੋ ਸਰਬ ਦੁਖੋਂ ਕੇ ਹਰਨੇ ਹਾਰ, ਪੁਨਾ ਅਖਰ ਰੂਪ ਹੈ ਤਿਸ ਕੋ ਹੇ ਮਨ! ਤੂੰ ਅਪਨੇ ਮਨ ਮੇਂ ਲਿਖ ਲੇ ਵਾ ਲਖ ਲੈ॥੩॥
Prof. Sahib Singhਤੇ ਉਸ ਹਰੀ ਦੀ ਸਿਫ਼ਤ-ਸਾਲਾਹ ਦੇ ਅੱਖਰ (ਸੰਸਕਾਰ) ਆਪਣੇ ਮਨ ਵਿਚ ਉੱਕਰ ਲੈ ॥੩॥

ਪਦ ਅਰਥ ਲੇਖੁ = ਲਿਖ, ਉੱਕਰ ਲੈ ॥੩॥

SikhNet (Spanish)y graba en tu mente la Palabra del Shabd del Señor. (3)

ਰਵਿ ਰਹਿਆ ਸਰਬਤ ਸੁਆਮੀ ॥

rav rahiaa sarabat suaamee |

Sant Singh KhalsaThe Lord Master is totally pervading everywhere.
Manmohan SinghThe Lord is pervading everywhere.
Manmohan Singh (Punjabi)ਸਾਹਿਬ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਜੋ ਸ੍ਵਾਮੀ ਸਰਬ ਮੇਂ ਏਕ ਰਸ ਵ੍ਯਾਪ ਰਹਾ ਹੈ॥
Prof. Sahib Singh(ਹੇ ਭਾਈ! ਸਾਰੇ ਜਗਤ ਦਾ ਉਹ) ਮਾਲਕ ਹਰ ਥਾਂ ਵਿਆਪਕ ਹੈ,

ਪਦ ਅਰਥ ਰਵਿ ਰਹਿਆ = ਵਿਆਪਕ ਹੈ। ਸਰਬਤ = {सर्वत्र} ਹਰ ਥਾਂ।

SikhNet (Spanish)El Señor prevalece en todo y por todas partes,

ਗੁਣ ਗਾਵੈ ਨਾਨਕੁ; ਅੰਤਰਜਾਮੀ ॥੪॥੬੨॥੧੩੧॥

gun gaavai naanak; antarajaamee |4|62|131|

Sant Singh KhalsaNanak sings the Praises of the Inner-knower, the Searcher of hearts. ||4||62||131||
Manmohan SinghNanak says the praises of the Searcher of hearts.
Manmohan Singh (Punjabi)ਨਾਨਕ ਦਿਲਾਂ ਦੀਆਂ ਜਾਨਣਹਾਰ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਾਂ ਤੇ ਯਹੀ ਸ੍ਰੇਸ੍ਟ ਹੈ ਕਿ ਜੀਵ ਤਿਸ ਅੰਤਰਜਾਮੀ ਕੇ ਗੁਣ ਗਾਇਨ ਕਰੇ॥੪॥੬੨॥੧੩੧॥☬ਸਨਮੁਖ ਬੇਨਤੀ ਹੈ:
Prof. Sahib Singhਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਨਾਨਕ (ਭੀ) ਉਸ ਅੰਤਰਜਾਮੀ ਸੁਆਮੀ ਦੇ ਗੁਣ ਗਾਂਦਾ ਹੈ ॥੪॥੬੨॥੧੩੧॥

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥

SikhNet (Spanish)y Nanak canta las Alabanzas del Conocedor de lo íntimo de los corazones.(4-62-131)
Answers quote the Granth verbatim with Ang citations. AI commentary is not Gurbani and not a religious ruling.