ੴ

ਸਿੱਖਬਾਣੀ · SikhBani

ਗੁਰ ਕਾ ਸਬਦੁ ਰਾਖੁ ਮਨ ਮਾਹਿ ॥

gur kaa sabad raakh man maeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 192 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਗੁਰ ਕਾ ਸਬਦੁ; ਰਾਖੁ ਮਨ ਮਾਹਿ ॥

gur kaa sabad; raakh man maeh |

Sant Singh KhalsaKeep the Word of the Guru's Shabad in your mind.
Manmohan SinghKeep thou Guru's Word in thy mind.
Manmohan Singh (Punjabi)ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ।
Fareedkot Teekaਗੁਰੋਂ ਕਾ ਉਪਦੇਸ਼ ਮਨ ਮੇਂ ਧਾਰਨ ਕਰੋ॥
Prof. Sahib Singh(ਹੇ ਭਾਈ! ਜੇ ਉਸ ਭਗਵਾਨ ਦਾ ਆਸਰਾ ਮਨ ਵਿਚ ਪੱਕਾ ਕਰਨਾ ਹੈ, ਤਾਂ) ਗੁਰੂ ਦਾ ਸ਼ਬਦ (ਆਪਣੇ) ਮਨ ਵਿਚ ਟਿਕਾਈ ਰੱਖ।

ਪਦ ਅਰਥ ਮਾਹਿ = ਵਿਚ।

SikhNet (Spanish)Mantén la Palabra del Shabd del Guru en tu mente,

ਨਾਮੁ ਸਿਮਰਿ; ਚਿੰਤਾ ਸਭ ਜਾਹਿ ॥੧॥

naam simar; chintaa sabh jaeh |1|

Sant Singh KhalsaMeditating in remembrance on the Naam, the Name of the Lord, all anxiety is removed. ||1||
Manmohan SinghBy remembering the Name all the anxiety is removed.
Manmohan Singh (Punjabi)ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ iਫ਼ਕਰ ਮਿਟ ਜਾਂਦਾ ਹੈ।
Fareedkot Teekaਨਾਮ ਕੋ ਸਿਮਰੋ ਤਿਸ ਕਰ ਕੇ ਚਿੰਤਾ ਸਭ ਜਾਤੀ ਰਹੇਗੀ॥੧॥
Prof. Sahib Singh(ਗੁਰ-ਸ਼ਬਦ ਦੀ ਸਹਾਇਤਾ ਨਾਲ ਭਗਵਾਨ ਦਾ) ਨਾਮ ਸਿਮਰ, ਤੇਰੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਣਗੇ ॥੧॥

ਪਦ ਅਰਥ ਜਾਹਿ = ਦੂਰ ਹੋ ਜਾਂਦੀਆਂ ਹਨ ॥੧॥

SikhNet (Spanish)y habita en el Naam, el Nombre del Señor, para que tus preocupaciones se vayan.(1)

ਬਿਨੁ ਭਗਵੰਤ; ਨਾਹੀ ਅਨ ਕੋਇ ॥

bin bhagavant; naahee an koe |

Sant Singh KhalsaWithout the Lord God, there is no one else at all.
Manmohan SinghSave the Auspicious Lord, there is not any other.
Manmohan Singh (Punjabi)ਮੁਬਾਰਕ ਮਾਲਕ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਹੇ ਭਾਈ! ਭਗਵੰਤ ਸੇ ਬਿਨਾ ਅੰਨ ਕੋਈ ਨਹੀਂ ਹੈ॥
Prof. Sahib Singh(ਹੇ ਭਾਈ!) ਭਗਵਾਨ ਤੋਂ ਬਿਨਾ (ਜੀਵਾਂ ਦਾ) ਹੋਰ ਕੋਈ ਆਸਰਾ ਨਹੀਂ ਹੈ।

ਪਦ ਅਰਥ ਭਗਵੰਤ = ਭਗਵਾਨ, ਪਰਮਾਤਮਾ। ਅਨ = {अन्य} ਹੋਰ।

SikhNet (Spanish)Sirve al Señor Supremo, porque no hay ningún otro;

ਮਾਰੈ ਰਾਖੈ; ਏਕੋ ਸੋਇ ॥੧॥ ਰਹਾਉ ॥

maarai raakhai; eko soe |1| rahaau |

Sant Singh KhalsaHe alone preserves and destroys. ||1||Pause||
Manmohan SinghHe alone protects and destroys. Pause.
Manmohan Singh (Punjabi)ਕੇਵਲ ਉਹੀ ਰਖਿਆ ਕਰਦਾ ਤੇ ਤਬਾਹ ਕਰਦਾ ਹੈ। ਠਹਿਰਾਉ।
Fareedkot Teekaਏਕ ਸੋਈ ਪਰਮੇਸ੍ਵਰ ਮਾਰਨੇ ਔਰ ਰਾਖਨੇਹਾਰਾ ਹੈ॥੧॥ ਰਹਾਉ ॥
Prof. Sahib Singhਉਹ ਭਗਵਾਨ ਹੀ (ਜੀਵਾਂ ਨੂੰ) ਮਾਰਦਾ ਹੈ, ਉਹ ਭਗਵਾਨ ਹੀ (ਜੀਵਾਂ ਨੂੰ) ਪਾਲਦਾ ਹੈ ॥੧॥ ਰਹਾਉ ॥

ਪਦ ਅਰਥ ਸੋਇ = ਉਹੀ ॥੧॥ ਰਹਾਉ ॥

SikhNet (Spanish)Él solamente es Quien salva o destruye. (1-Pausa)

ਗੁਰ ਕੇ ਚਰਣ; ਰਿਦੈ ਉਰਿ ਧਾਰਿ ॥

gur ke charan; ridai ur dhaar |

Sant Singh KhalsaEnshrine the Guru's Feet in your heart.
Manmohan SinghGuru's feet, place thou in the heart of thy heart.
Manmohan Singh (Punjabi)ਗੁਰਾਂ ਦੇ ਚਰਨ ਤੂੰ ਆਪਣੇ ਦਿਲ ਦੇ ਦਿਲ ਵਿੱਚ ਟਿਕਾ।
Fareedkot Teekaਗੁਰੋਂ ਕੇ ਚਰਨ ਰਿਦੇ ਮੇਂ (ਉਰਿ ਧਾਰਿ) ਅਧਿਕ ਜਾਨ ਕਰ ਧਾਰਣ ਕਰ॥
Prof. Sahib Singh(ਹੇ ਭਾਈ! ਜੇ ਭਗਵਾਨ ਦਾ ਆਸਰਾ ਲੈਣਾ ਹੈ, ਤਾਂ) ਆਪਣੇ ਹਿਰਦੇ ਵਿਚ ਦਿਲ ਵਿਚ ਗੁਰੂ ਦੇ ਚਰਨ ਵਸਾ (ਭਾਵ, ਨਿਮਤ੍ਰਾ ਨਾਲ ਗੁਰੂ ਦੀ ਸਰਨ ਪਉ)।

ਪਦ ਅਰਥ ਉਰਿ = ਦਿਲ ਵਿਚ {उरस्}। ਧਾਰਿ = ਰੱਖ।

SikhNet (Spanish)Enaltece los Pies del Guru en tu corazón,

ਅਗਨਿ ਸਾਗਰੁ; ਜਪਿ ਉਤਰਹਿ ਪਾਰਿ ॥੨॥

agan saagar; jap utareh paar |2|

Sant Singh KhalsaMeditate on Him and cross over the ocean of fire. ||2||
Manmohan Singhocean of fire, thou shalt cross through Lord's meditation.
Manmohan Singh (Punjabi)ਅੱਗ ਦਾ ਸਮੁੰਦਰ ਤੂੰ ਸਾਹਿਬ ਦੇ ਸਿਮਰਨ ਦੁਆਰਾ ਪਾਰ ਕਰ ਲਵੇਗਾ।
Fareedkot Teekaਨਾਮ ਜਪਨੇ ਕਰ ਸੰਸਾਰ ਰੂਪ ਅਗਨ ਕੇ ਸਮੁੰਦ੍ਰ ਸੇ ਪਾਰ ਹੋਵੇਂਗਾ॥੨॥
Prof. Sahib Singh(ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਪਰਮਾਤਮਾ ਦਾ ਨਾਮ) ਜਪ ਕੇ ਤੂੰ (ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥

ਪਦ ਅਰਥ ਜਪਿ = ਜਪ ਕੇ ॥੨॥

SikhNet (Spanish)y meditando en Él cruza el mar de fuego.(2)

ਗੁਰ ਮੂਰਤਿ ਸਿਉ; ਲਾਇ ਧਿਆਨੁ ॥

gur moorat siau; laae dhiaan |

Sant Singh KhalsaFocus your meditation on the Guru's Sublime Form.
Manmohan Singhwith guru's from, fix thou thy attention.
Manmohan Singh (Punjabi)ਗੁਰਾਂ ਦੇ ਸਰੂਪ ਨਾਲ ਤੂੰ ਆਪਣੀ ਬ੍ਰਿਤੀ ਜੋੜ।
Fareedkot Teekaਗੁਰੋਂ ਕੀ ਮੂਰਤੀ ਕੇ ਸਾਥ ਧ੍ਯਾਨ ਲਗਾਉ॥
Prof. Sahib Singh(ਹੇ ਭਾਈ! ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤਿ ਹੈ, ਗੁਰੂ ਦਾ ਸਰੂਪ ਹੈ) ਗੁਰੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜ,

ਪਦ ਅਰਥ ਗੁਰ ਮੂਰਤਿ = ਗੁਰੂ ਦਾ ਰੂਪ, ਗੁਰੂ ਦਾ ਸ਼ਬਦ। ਸਿਉ = ਨਾਲ।

SikhNet (Spanish)Contempla la Presencia del Guru,

ਈਹਾ ਊਹਾ; ਪਾਵਹਿ ਮਾਨੁ ॥੩॥

eehaa aoohaa; paaveh maan |3|

Sant Singh KhalsaHere and hereafter, you shall be honored. ||3||
Manmohan SinghHere and there thou shalt obtain honour.
Manmohan Singh (Punjabi)ਐਥੇ ਅਤੇ ਉਥੇ ਤੂੰ ਇੱਜ਼ਤ ਹਾਸਲ ਕਰੇਗਾ।
Fareedkot Teekaਤਿਸ ਕਰ ਲੋਕ ਪਰਲੋਕ ਮੇਂ ਮਾਨ ਪ੍ਰਾਪਤਿ ਹੋਵੇਗਾ॥੩॥
Prof. Sahib Singhਤੂੰ ਇਸ ਲੋਕ ਵਿਚ ਤੇ ਪਰਲੋਕ ਵਿਚ ਆਦਰ ਹਾਸਲ ਕਰੇਂਗਾ ॥੩॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਪਰਲੋਕ ਵਿਚ ॥੩॥

SikhNet (Spanish)para que seas honrado aquí y en el más allá.(3)

ਸਗਲ ਤਿਆਗਿ; ਗੁਰ ਸਰਣੀ ਆਇਆ ॥

sagal tiaag; gur saranee aaeaa |

Sant Singh KhalsaRenouncing everything, I have come to the Guru's Sanctuary.
Manmohan SinghAbandoning all, Nanak has entered Guru's Sanctuary.
Manmohan Singh (Punjabi)ਸਮੂਹ ਨੂੰ ਛੱਡ ਕੇ ਨਾਨਕ ਨੇ ਗੁਰਾਂ ਦੀ ਸ਼ਰਣਾਗਤ ਸੰਭਾਲੀ ਹੈ।
Fareedkot Teekaਜੋ ਸਰਬ ਤ੍ਯਾਗ ਕਰ ਗੁਰੋਂ ਕੀ ਸ਼ਰਣ ਮੇਂ ਪ੍ਰਾਪਤਿ ਹੂਆ ਹੈ॥
Prof. Sahib Singhਹੇ ਨਾਨਕ! ਜੇਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਗੁਰੂ ਦੀ ਸਰਨ ਆਉਂਦਾ ਹੈ,

ਪਦ ਅਰਥ ਸਗਲ = ਸਾਰੇ (ਆਸਰੇ)।

SikhNet (Spanish)Aquél que abandona todo y busca el Refugio del Guru,

ਮਿਟੇ ਅੰਦੇਸੇ; ਨਾਨਕ. ਸੁਖੁ ਪਾਇਆ ॥੪॥੬੧॥੧੩੦॥

mitte andese; naanak. sukh paaeaa |4|61|130|

Sant Singh KhalsaMy anxieties are over - O Nanak, I have found peace. ||4||61||130||
Manmohan SinghHis anxieties are over, and he has obtained peace.
Manmohan Singh (Punjabi)ਉਸ ਦੇ iਫ਼ਕਰ ਮੁਕ ਗਏ ਹਨ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ (ਅੰਦੇਸੇ) ਸੰਸੇ ਨਿਬ੍ਰਿਤ ਹੂਏ ਹੈਂ ਔਰ ਸੁਖ ਕੋ ਪ੍ਰਾਪਤ ਭਯਾ ਹੈ॥੪॥੬੧॥੧੩੦॥
Prof. Sahib Singhਉਸ ਦੇ ਸਾਰੇ ਚਿੰਤਾ-ਫ਼ਿਕਰ ਮੁੱਕ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦਾ ਹੈ ॥੪॥੬੧॥੧੩੦॥

ਪਦ ਅਰਥ ਅੰਦੇਸੇ = ਫ਼ਿਕਰ ॥੪॥

* 'ਗੁਰ ਮੂਰਤਿ ਗੁਰ ਸਬਦੁ ਹੈ' (ਭਾ: ਗੁਰਦਾਸ ਜੀ) ਬਾਰੇ ਨੋਟ: ਮਨੁੱਖ ਮਨੁੱਖ ਦੇ ਮੁਹਾਂਦਰੇ ਵਿਚ ਤਾਂ ਪ੍ਰਤੱਖ ਫ਼ਰਕ ਦਿੱਸਦਾ ਹੈ, ਪਰ ਪੈਰਾਂ ਵਿਚ ਫ਼ਰਕ ਲੱਭਣਾ ਬਹੁਤ ਕਠਨ ਹੈ। ਜੇ ਗੁਰ-ਵਿਅਕਤੀਆਂ ਦੀ ਤਸਵੀਰ ਦਾ ਧਿਆਨ ਧਰਨ ਦੀ ਹਿਦਾਇਤ ਸਮਝੀ ਜਾਏ, ਤਾਂ ਗੁਰੂ ਗ੍ਰੰਥ ਸਾਹਿਬ ਵਿਚ ਅਨੇਕਾਂ ਵਾਰੀ ਗੁਰੂ ਦੇ ਚਰਨਾਂ ਦਾ ਹੀ ਜ਼ਿਕਰ ਹੈ। ਲਫ਼ਜ਼ 'ਗੁਰ-ਮੂਰਤਿ' ਤਾਂ ਇਕ ਦੋ ਵਾਰੀ ਹੀ ਆਇਆ ਹੈ। ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਭੀ ਕਈ ਵਾਰੀ ਲਿਖਿਆ ਮਿਲਦਾ ਹੈ। ਇਸ ਦਾ ਭਾਵ ਇਹ ਹੈ ਕਿ ਹਿਰਦੇ ਵਿਚੋਂ ਅਹੰਕਾਰ ਕੱਢ ਕੇ ਹਰਿ-ਨਾਮ ਵਿਚ ਸੁਰਤਿ ਜੋੜਨੀ ਹੈ, ਜਾਂ, ਗੁਰੂ ਦੇ ਸ਼ਬਦ ਵਿਚ ਜੁੜਨਾ ਹੈ।

SikhNet (Spanish)su duda se va, y él, oh, dice Nanak, es bendecido con Éxtasis. (4-61-130)
Answers quote the Granth verbatim with Ang citations. AI commentary is not Gurbani and not a religious ruling.