ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਹਰਿ ਨਾਮੁ ਰਿਦੈ ਪਰੋਇਆ ॥
har naam ridai paroeaa |
Sant Singh KhalsaI have woven the Lord's Name into the fabric of my heart.
Manmohan SinghThe God's Name, I have weaved into my mind,
Manmohan Singh (Punjabi)ਰੱਬ ਦਾ ਨਾਮ, ਮੈਂ ਆਪਣੇ ਹਿਰਦੇ ਵਿੱਚ ਪਰੋਂ ਲਿਆ ਹੈ,
Fareedkot Teekaਹਰੀ ਨਾਮ ਕੋ ਤੌ ਰਿਦੇ ਮੇਂ ਪਰੋਇ ਲੀਆ ਹੈ॥
Prof. Sahib Singhਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,ਪਦ ਅਰਥ ਰਿਦੈ = ਹਿਰਦੇ ਵਿਚ। ਪਰੋਇਆ = ਚੰਗੀ ਤਰ੍ਹਾਂ ਵਸਾ ਲਿਆ।
SikhNet (Spanish)He entretejido el Nombre del Señor
ਸਭੁ ਕਾਜੁ ਹਮਾਰਾ ਹੋਇਆ ॥
sabh kaaj hamaaraa hoeaa |
Sant Singh KhalsaAll my affairs are resolved.
Manmohan Singhand all my affairs have been resolved.
Manmohan Singh (Punjabi)ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ।
Fareedkot Teekaਇਸੀ ਸੇ ਸਭ ਕਾਮ ਹਮਾਰਾ ਪੂਰਨ ਹੂਆ ਹੈ॥
Prof. Sahib Singhਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।ਪਦ ਅਰਥ ਸਭੁ = ਸਾਰਾ। ਕਾਜੁ = ਜੀਵਨ-ਮਨੋਰਥ।
SikhNet (Spanish)en mi mente y estoy en verdad Feliz.
ਪ੍ਰਭ ਚਰਣੀ ਮਨੁ ਲਾਗਾ ॥
prabh charanee man laagaa |
Sant Singh KhalsaHis mind is attached to God's feet,
Manmohan SinghHis mind alone gets attached to the Lord's feet,
Manmohan Singh (Punjabi)ਕੇਵਲ ਉਸੇ ਦਾ ਹੀ ਹਿਰਦਾ ਸੁਆਮੀ ਦੇ ਪੈਰਾਂ ਨਾਲ ਜੁੜਦਾ ਹੈ,
Fareedkot Teekaਪ੍ਰਭੂ ਕੇ ਚਰਣੋਂ ਮੇਂ ਮਨ ਤਿਸ ਕਾ ਲਾਗਾ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ,
SikhNet (Spanish)Sólo aquél cuyo Destino es Perfecto,
ਪੂਰਨ ਜਾ ਕੇ ਭਾਗਾ ॥੧॥
pooran jaa ke bhaagaa |1|
Sant Singh Khalsawhose destiny is perfect. ||1||
Manmohan Singhwhose destiny is perfect.
Manmohan Singh (Punjabi)ਜਿਸ ਦੀ ਪ੍ਰਾਲਭਧ ਐਨ ਪੂਰੀ ਹੈ।
Fareedkot Teekaਜਿਸ ਕੇ ਪੂਰੇ ਭਾਗ ਹੈਂ॥
Prof. Sahib Singhਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ॥੧॥ਪਦ ਅਰਥ ਜਾ ਕੇ = ਜਿਸ ਮਨੁੱਖ ਦੇ ॥੧॥
SikhNet (Spanish)entona su mente en los Pies del Señor. (1)
ਮਿਲਿ ਸਾਧਸੰਗਿ; ਹਰਿ ਧਿਆਇਆ ॥
mil saadhasang; har dhiaaeaa |
Sant Singh KhalsaJoining the Saadh Sangat, the Company of the Holy, I meditate on the Lord.
Manmohan SinghMeeting with the society of the saints, I have meditated on the Lord.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਮੈਂ ਸਾਹਿਬ ਦਾ ਸਿਮਰਨ ਕੀਤਾ ਹੈ।
Fareedkot Teekaਸਤਸੰਗ ਮੇਂ ਮਿਲ ਕੇ ਹਰੀ ਕੋ ਧਿਆ੍ਯਾ ਹੈ॥
Prof. Sahib Singh(ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ,ਪਦ ਅਰਥ ਮਿਲਿ = ਮਿਲ ਕੇ। ਸਾਧ ਸੰਗਿ = ਸਾਧ ਸੰਗਤਿ ਵਿਚ।
SikhNet (Spanish)Uniéndose a la Sociedad de los Santos, habita en el Señor, contempla siempre a su Dios
ਆਠ ਪਹਰ ਅਰਾਧਿਓ ਹਰਿ ਹਰਿ; ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥
aatth pehar araadhio har har; man chindiaa fal paaeaa | rahaau |
Sant Singh KhalsaTwenty-four hours a day, I worship and adore the Lord, Har, Har; I have obtained the fruits of my mind's desires. ||Pause||
Manmohan SinghReflecting over the Lord God, throughout the eight watches of the day, I have gathered the fruit of my hearts desire. Pause.
Manmohan Singh (Punjabi)ਦਿਨ ਦੇ ਅੱਠੇ ਪਹਿਰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਆਪਣਾ ਚਿੱਤ-ਚਾਹੁੰਦਾ ਫਲ ਪ੍ਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਆਠ ਪਹਰ ਹੀ ਹਰਿ ਹਰਿ ਨਾਮ ਕੋ ਅਰਾਧ੍ਯਾ ਹੈ, ਇਸੀਤੇ ਮਨਇਛਤ ਫਲ ਪਾਯਾ ਹੈ॥ ਰਹਾਉ ॥
Prof. Sahib Singhਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ਰਹਾਉ॥ਪਦ ਅਰਥ ਅਰਾਧਿਓ = ਸਿਮਰਿਆ। ਮਨ ਚਿੰਦਿਆ = ਮਨ-ਇੱਛਤ ॥ਰਹਾਉ॥
SikhNet (Spanish)y logra el Fruto de la añoranza que tiene en su corazón. (Pausa)
ਪਰਾ ਪੂਰਬਲਾ ਅੰਕੁਰੁ ਜਾਗਿਆ ॥
paraa poorabalaa ankur jaagiaa |
Sant Singh KhalsaThe seeds of my past actions have sprouted.
Manmohan SinghThe seed of my primal and past deeds has sprouted,
Manmohan Singh (Punjabi)ਮੇਰੇ ਆਦੀ ਤੇ ਪੁਰਾਤਨ ਕਰਮਾਂ ਦਾ ਬੀਜ ਫੁੱਟ ਆਇਆ ਹੈ,
Fareedkot Teekaਜਿਸ ਕਾ ਕੋਈ ਪੂਰਬਲਾ, ਭਾਵ ਅਨੇਕ ਜਨਮੋਂ ਕਾ ਅੰਕੂਰ, ਭਾਵ ਪੁੰਨ ਜਾਗਿਆ ਹੈ॥
Prof. Sahib Singh(ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ)ਪਦ ਅਰਥ ਪਰਾ ਪੂਰਬਲਾ = ਅਨੇਕਾਂ ਪਹਿਲੇ ਜਨਮਾਂ ਦਾ। ਅੰਕੁਰੁ = ਅੰਗੂਰ। ਜਾਗਿਆ = ਫੁੱਟ ਪਿਆ।
SikhNet (Spanish)La semilla de mis acciones pasadas dio flor;
ਰਾਮ ਨਾਮਿ ਮਨੁ ਲਾਗਿਆ ॥
raam naam man laagiaa |
Sant Singh KhalsaMy mind is attached to the Lord's Name.
Manmohan Singhand my mind is attached with the Lord's Name.
Manmohan Singh (Punjabi)ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਚਿੱਤ ਜੁੜ ਗਿਆ ਹੈ।
Fareedkot Teekaਤਿਸ ਕਾ ਰਾਮ ਨਾਮ ਮੇਂ ਮਨ ਲਾਗਿਆ ਹੈ॥
Prof. Sahib Singh(ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ।ਪਦ ਅਰਥ ਨਾਮਿ = ਨਾਮ ਵਿਚ।
SikhNet (Spanish)mi mente fue entonada en el Nombre del Señor.
ਮਨਿ ਤਨਿ; ਹਰਿ ਦਰਸਿ ਸਮਾਵੈ ॥
man tan; har daras samaavai |
Sant Singh KhalsaMy mind and body are absorbed into the Blessed Vision of the Lord's Darshan.
Manmohan SinghIn the Lord's vision, my soul and body are absorbed.
Manmohan Singh (Punjabi)ਪ੍ਰਭੂ ਦੇ ਦਰਸ਼ਨ ਅੰਦਰ ਮੇਰੀ ਜਿੰਦੜੀ ਤੇ ਦੇਹ ਲੀਨ ਹਨ।
Fareedkot Teekaਮਨ ਤਨ ਸੂਖਮ ਭਗਵੰਤ ਕੇ ਦਰਸਨ ਮੇਂ ਮਿਲ ਜਾਤਾ ਹੈ
Prof. Sahib Singhਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,ਪਦ ਅਰਥ ਮਨਿ ਤਨਿ = ਮਨ ਦੀ ਰਾਹੀਂ ਤਨ ਦੀ ਰਾਹੀਂ, ਪੂਰਨ ਤੌਰ ਤੇ। ਦਰਸਿ = ਦਰਸਨ ਵਿਚ।
SikhNet (Spanish)Mi cuerpo y mi mente se fundieron en la Mente del Señor y yo,
ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥
naanak daas sache gun gaavai |2|8|72|
Sant Singh KhalsaSlave Nanak sings the Glorious Praises of the True Lord. ||2||8||72||
Manmohan SinghServant Nanak, sings the praise of the True Lord.
Manmohan Singh (Punjabi)ਦਾਸ ਨਾਨਕ, ਸੱਚੇ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦਾਸ ਸਚੇ ਵਾਹਿਗੁਰੂ ਕੇ ਗੁਣ ਗਾਵਤਾ ਹੈ॥੨॥੮॥੭੨॥☬ਸੰਤਨ ਕੋ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥ਪਦ ਅਰਥ ਸਚੇ = ਸਦਾ-ਥਿਰ ਹਰੀ ਦੇ ॥੨॥੮॥੭੨॥
SikhNet (Spanish)el Esclavo del Señor, canto ahora Su Alabanza. (2‑8‑72)