ੴ

ਸਿੱਖਬਾਣੀ · SikhBani

Ang 627

Sri Guru Granth Sahib · Raag Sorath · 7 shabads, 62 lines
Translations
Shabad Guru Arjan Dev Ji Raag Sorath continued from Ang 626

ਜਿ ਕਰਾਵੈ ਸੋ ਕਰਣਾ ॥

ji karaavai so karanaa |

Sant Singh KhalsaWhatever You cause us to do, we do.
Manmohan SinghWhatever Thou makest them do,
Manmohan Singh (Punjabi)ਜਿਹੜਾ ਕੁਛ ਤੂੰ ਉਨ੍ਹਾਂ ਕੋਲੋਂ ਕਰਾਉਂਦਾ ਹੈ,
Fareedkot Teekaਜੋ ਤੁਮ ਕਰਮ ਕਰਵਾਤੇ ਹੋ ਸੋ ਜੀਵ ਕੋ ਕਰਨਾ ਪੜਤਾ ਹੈ॥
Prof. Sahib Singhਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।

ਪਦ ਅਰਥ ਕਰਾਵੈ = ਕਰਾਂਦਾ ਹੈ।

SikhNet (Spanish)Eso que está en Tu Voluntad lo hago y Nanak,

ਨਾਨਕ ਦਾਸ. ਤੇਰੀ ਸਰਣਾ ॥੨॥੭॥੭੧॥

naanak daas. teree saranaa |2|7|71|

Sant Singh KhalsaNanak, Your slave, seeks Your Protection. ||2||7||71||
Manmohan Singhthat alone they do Nanak, thy Serf has sought Thy protection, O Lord.
Manmohan Singh (Punjabi)ਕੇਵਲ ਓਹੀ ਉਹ ਕਰਦੇ ਹਨ। ਨਫਰ ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਦਾਸੋਂ ਕੋ ਤੇਰੀ ਭਗਤੀ ਕਾ (ਸਰਣਾ) ਆਸਰਾ ਹੈ ॥੨॥੭॥੭੧॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
SikhNet (Spanish)Tu Esclavo sólo busca Tu Protección. (2‑7‑71)

Open this shabad (11 lines, Angs 626-627) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਹਰਿ ਨਾਮੁ ਰਿਦੈ ਪਰੋਇਆ ॥

har naam ridai paroeaa |

Sant Singh KhalsaI have woven the Lord's Name into the fabric of my heart.
Manmohan SinghThe God's Name, I have weaved into my mind,
Manmohan Singh (Punjabi)ਰੱਬ ਦਾ ਨਾਮ, ਮੈਂ ਆਪਣੇ ਹਿਰਦੇ ਵਿੱਚ ਪਰੋਂ ਲਿਆ ਹੈ,
Fareedkot Teekaਹਰੀ ਨਾਮ ਕੋ ਤੌ ਰਿਦੇ ਮੇਂ ਪਰੋਇ ਲੀਆ ਹੈ॥
Prof. Sahib Singhਹੇ ਭਾਈ! ਜਦੋਂ ਪਰਮਾਤਮਾ ਦਾ ਨਾਮ ਹਿਰਦੇ ਵਿਚ ਚੰਗੀ ਤਰ੍ਹਾਂ ਵਸਾ ਲਿਆ ਜਾਂਦਾ ਹੈ,

ਪਦ ਅਰਥ ਰਿਦੈ = ਹਿਰਦੇ ਵਿਚ। ਪਰੋਇਆ = ਚੰਗੀ ਤਰ੍ਹਾਂ ਵਸਾ ਲਿਆ।

SikhNet (Spanish)He entretejido el Nombre del Señor

ਸਭੁ ਕਾਜੁ ਹਮਾਰਾ ਹੋਇਆ ॥

sabh kaaj hamaaraa hoeaa |

Sant Singh KhalsaAll my affairs are resolved.
Manmohan Singhand all my affairs have been resolved.
Manmohan Singh (Punjabi)ਅਤੇ ਮੇਰੇ ਸਾਰੇ ਕਾਰਜ ਸੌਰ ਗਏ ਹਨ।
Fareedkot Teekaਇਸੀ ਸੇ ਸਭ ਕਾਮ ਹਮਾਰਾ ਪੂਰਨ ਹੂਆ ਹੈ॥
Prof. Sahib Singhਤਦੋਂ ਅਸਾਂ ਜੀਵਾਂ ਦਾ ਸਾਰਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ।

ਪਦ ਅਰਥ ਸਭੁ = ਸਾਰਾ। ਕਾਜੁ = ਜੀਵਨ-ਮਨੋਰਥ।

SikhNet (Spanish)en mi mente y estoy en verdad Feliz.

ਪ੍ਰਭ ਚਰਣੀ ਮਨੁ ਲਾਗਾ ॥

prabh charanee man laagaa |

Sant Singh KhalsaHis mind is attached to God's feet,
Manmohan SinghHis mind alone gets attached to the Lord's feet,
Manmohan Singh (Punjabi)ਕੇਵਲ ਉਸੇ ਦਾ ਹੀ ਹਿਰਦਾ ਸੁਆਮੀ ਦੇ ਪੈਰਾਂ ਨਾਲ ਜੁੜਦਾ ਹੈ,
Fareedkot Teekaਪ੍ਰਭੂ ਕੇ ਚਰਣੋਂ ਮੇਂ ਮਨ ਤਿਸ ਕਾ ਲਾਗਾ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿੰਦਾ ਹੈ,
SikhNet (Spanish)Sólo aquél cuyo Destino es Perfecto,

ਪੂਰਨ ਜਾ ਕੇ ਭਾਗਾ ॥੧॥

pooran jaa ke bhaagaa |1|

Sant Singh Khalsawhose destiny is perfect. ||1||
Manmohan Singhwhose destiny is perfect.
Manmohan Singh (Punjabi)ਜਿਸ ਦੀ ਪ੍ਰਾਲਭਧ ਐਨ ਪੂਰੀ ਹੈ।
Fareedkot Teekaਜਿਸ ਕੇ ਪੂਰੇ ਭਾਗ ਹੈਂ॥
Prof. Sahib Singhਜਿਸ ਦੇ ਭਾਗ ਚੰਗੀ ਤਰ੍ਹਾਂ ਜਾਗ ਪੈਂਦੇ ਹਨ ॥੧॥

ਪਦ ਅਰਥ ਜਾ ਕੇ = ਜਿਸ ਮਨੁੱਖ ਦੇ ॥੧॥

SikhNet (Spanish)entona su mente en los Pies del Señor. (1)

ਮਿਲਿ ਸਾਧਸੰਗਿ; ਹਰਿ ਧਿਆਇਆ ॥

mil saadhasang; har dhiaaeaa |

Sant Singh KhalsaJoining the Saadh Sangat, the Company of the Holy, I meditate on the Lord.
Manmohan SinghMeeting with the society of the saints, I have meditated on the Lord.
Manmohan Singh (Punjabi)ਸਤਿਸੰਗਤ ਨਾਲ ਜੁੜ ਕੇ, ਮੈਂ ਸਾਹਿਬ ਦਾ ਸਿਮਰਨ ਕੀਤਾ ਹੈ।
Fareedkot Teekaਸਤਸੰਗ ਮੇਂ ਮਿਲ ਕੇ ਹਰੀ ਕੋ ਧਿਆ੍ਯਾ ਹੈ॥
Prof. Sahib Singh(ਹੇ ਭਾਈ! ਜਿਸ ਭੀ ਮਨੁੱਖ ਨੇ) ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ,

ਪਦ ਅਰਥ ਮਿਲਿ = ਮਿਲ ਕੇ। ਸਾਧ ਸੰਗਿ = ਸਾਧ ਸੰਗਤਿ ਵਿਚ।

SikhNet (Spanish)Uniéndose a la Sociedad de los Santos, habita en el Señor, contempla siempre a su Dios

ਆਠ ਪਹਰ ਅਰਾਧਿਓ ਹਰਿ ਹਰਿ; ਮਨ ਚਿੰਦਿਆ ਫਲੁ ਪਾਇਆ ॥ ਰਹਾਉ ॥

aatth pehar araadhio har har; man chindiaa fal paaeaa | rahaau |

Sant Singh KhalsaTwenty-four hours a day, I worship and adore the Lord, Har, Har; I have obtained the fruits of my mind's desires. ||Pause||
Manmohan SinghReflecting over the Lord God, throughout the eight watches of the day, I have gathered the fruit of my hearts desire. Pause.
Manmohan Singh (Punjabi)ਦਿਨ ਦੇ ਅੱਠੇ ਪਹਿਰ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਮੈਂ ਆਪਣਾ ਚਿੱਤ-ਚਾਹੁੰਦਾ ਫਲ ਪ੍ਰਾਪਤ ਕਰ ਲਿਆ ਹੈ। ਠਹਿਰਾਉ।
Fareedkot Teekaਆਠ ਪਹਰ ਹੀ ਹਰਿ ਹਰਿ ਨਾਮ ਕੋ ਅਰਾਧ੍ਯਾ ਹੈ, ਇਸੀਤੇ ਮਨਇਛਤ ਫਲ ਪਾਯਾ ਹੈ॥ ਰਹਾਉ ॥
Prof. Sahib Singhਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਯਾਦ ਕੀਤਾ, ਉਸ ਨੇ ਹਰੇਕ ਮਨ-ਮੰਗੀ ਮੁਰਾਦ ਪਾ ਲਈ ਰਹਾਉ॥

ਪਦ ਅਰਥ ਅਰਾਧਿਓ = ਸਿਮਰਿਆ। ਮਨ ਚਿੰਦਿਆ = ਮਨ-ਇੱਛਤ ॥ਰਹਾਉ॥

SikhNet (Spanish)y logra el Fruto de la añoranza que tiene en su corazón. (Pausa)

ਪਰਾ ਪੂਰਬਲਾ ਅੰਕੁਰੁ ਜਾਗਿਆ ॥

paraa poorabalaa ankur jaagiaa |

Sant Singh KhalsaThe seeds of my past actions have sprouted.
Manmohan SinghThe seed of my primal and past deeds has sprouted,
Manmohan Singh (Punjabi)ਮੇਰੇ ਆਦੀ ਤੇ ਪੁਰਾਤਨ ਕਰਮਾਂ ਦਾ ਬੀਜ ਫੁੱਟ ਆਇਆ ਹੈ,
Fareedkot Teekaਜਿਸ ਕਾ ਕੋਈ ਪੂਰਬਲਾ, ਭਾਵ ਅਨੇਕ ਜਨਮੋਂ ਕਾ ਅੰਕੂਰ, ਭਾਵ ਪੁੰਨ ਜਾਗਿਆ ਹੈ॥
Prof. Sahib Singh(ਸਾਧ ਸੰਗਤਿ ਵਿਚ ਮਿਲ ਕੇ ਜਦੋਂ ਕਿਸੇ ਮਨੁੱਖ ਦੇ) ਅਨੇਕਾਂ ਪੂਰਬਲੇ ਜਨਮਾਂ ਦੇ ਸੰਸਕਾਰਾਂ ਦਾ ਬੀਜ ਉੱਗ ਪੈਂਦਾ ਹੈ (ਪੂਰਬਲੇ ਸੰਸਕਾਰ ਜਾਗ ਪੈਂਦੇ ਹਨ)

ਪਦ ਅਰਥ ਪਰਾ ਪੂਰਬਲਾ = ਅਨੇਕਾਂ ਪਹਿਲੇ ਜਨਮਾਂ ਦਾ। ਅੰਕੁਰੁ = ਅੰਗੂਰ। ਜਾਗਿਆ = ਫੁੱਟ ਪਿਆ।

SikhNet (Spanish)La semilla de mis acciones pasadas dio flor;

ਰਾਮ ਨਾਮਿ ਮਨੁ ਲਾਗਿਆ ॥

raam naam man laagiaa |

Sant Singh KhalsaMy mind is attached to the Lord's Name.
Manmohan Singhand my mind is attached with the Lord's Name.
Manmohan Singh (Punjabi)ਅਤੇ ਪ੍ਰਭੂ ਦੇ ਨਾਮ ਨਾਲ ਮੇਰਾ ਚਿੱਤ ਜੁੜ ਗਿਆ ਹੈ।
Fareedkot Teekaਤਿਸ ਕਾ ਰਾਮ ਨਾਮ ਮੇਂ ਮਨ ਲਾਗਿਆ ਹੈ॥
Prof. Sahib Singh(ਤਦੋਂ ਉਸ ਦਾ) ਮਨ ਪਰਮਾਤਮਾ ਦੇ ਨਾਮ ਵਿਚ ਲੱਗਣ ਲੱਗ ਪੈਂਦਾ ਹੈ।

ਪਦ ਅਰਥ ਨਾਮਿ = ਨਾਮ ਵਿਚ।

SikhNet (Spanish)mi mente fue entonada en el Nombre del Señor.

ਮਨਿ ਤਨਿ; ਹਰਿ ਦਰਸਿ ਸਮਾਵੈ ॥

man tan; har daras samaavai |

Sant Singh KhalsaMy mind and body are absorbed into the Blessed Vision of the Lord's Darshan.
Manmohan SinghIn the Lord's vision, my soul and body are absorbed.
Manmohan Singh (Punjabi)ਪ੍ਰਭੂ ਦੇ ਦਰਸ਼ਨ ਅੰਦਰ ਮੇਰੀ ਜਿੰਦੜੀ ਤੇ ਦੇਹ ਲੀਨ ਹਨ।
Fareedkot Teekaਮਨ ਤਨ ਸੂਖਮ ਭਗਵੰਤ ਕੇ ਦਰਸਨ ਮੇਂ ਮਿਲ ਜਾਤਾ ਹੈ
Prof. Sahib Singhਉਹ ਮਨੁੱਖ ਮਨੋਂ ਤਨੋਂ ਪਰਮਾਤਮਾ ਦੇ ਦੀਦਾਰ ਵਿਚ ਮਸਤ ਰਹਿੰਦਾ ਹੈ,

ਪਦ ਅਰਥ ਮਨਿ ਤਨਿ = ਮਨ ਦੀ ਰਾਹੀਂ ਤਨ ਦੀ ਰਾਹੀਂ, ਪੂਰਨ ਤੌਰ ਤੇ। ਦਰਸਿ = ਦਰਸਨ ਵਿਚ।

SikhNet (Spanish)Mi cuerpo y mi mente se fundieron en la Mente del Señor y yo,

ਨਾਨਕ ਦਾਸ ਸਚੇ ਗੁਣ ਗਾਵੈ ॥੨॥੮॥੭੨॥

naanak daas sache gun gaavai |2|8|72|

Sant Singh KhalsaSlave Nanak sings the Glorious Praises of the True Lord. ||2||8||72||
Manmohan SinghServant Nanak, sings the praise of the True Lord.
Manmohan Singh (Punjabi)ਦਾਸ ਨਾਨਕ, ਸੱਚੇ ਸਾਹਿਬ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਦਾਸ ਸਚੇ ਵਾਹਿਗੁਰੂ ਕੇ ਗੁਣ ਗਾਵਤਾ ਹੈ॥੨॥੮॥੭੨॥☬ਸੰਤਨ ਕੋ ਉਪਦੇਸ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥੮॥੭੨॥

ਪਦ ਅਰਥ ਸਚੇ = ਸਦਾ-ਥਿਰ ਹਰੀ ਦੇ ॥੨॥੮॥੭੨॥

SikhNet (Spanish)el Esclavo del Señor, canto ahora Su Alabanza. (2‑8‑72)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਗੁਰ ਮਿਲਿ ਪ੍ਰਭੂ ਚਿਤਾਰਿਆ ॥

gur mil prabhoo chitaariaa |

Sant Singh KhalsaMeeting with the Guru, I contemplate God.
Manmohan SinghMeeting with the Guru, I have cherished the Lord,
Manmohan Singh (Punjabi)ਗੁਰਾਂ ਨਾਲ ਮਿਲ ਕੇ, ਮੈਂ ਸੁਆਮੀ ਦਾ ਆਰਾਧਨ ਕੀਤਾ ਹੈ,
Fareedkot Teekaਹੇ ਭਾਈ! ਜਿਨੋਂ ਨੇ ਗੁਰੋਂ ਸਾਥ ਮਿਲ ਕੇ ਪ੍ਰਭੂ ਕੋ ਯਾਦ ਕੀਆ ਹੈ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Encontrando al Guru,

ਕਾਰਜ ਸਭਿ ਸਵਾਰਿਆ ॥

kaaraj sabh savaariaa |

Sant Singh KhalsaAll of my affairs have been resolved.
Manmohan Singhand my affairs are all resolved.
Manmohan Singh (Punjabi)ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
Fareedkot Teekaਤਿਨੋਂ ਨੇ ਸਭ ਕਾਰਜੋਂ ਕੋ ਸਵਾਰਿਆ ਹੈ॥
Prof. Sahib Singhਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।

ਪਦ ਅਰਥ ਸਭਿ = ਸਾਰੇ।

SikhNet (Spanish)contemplé a mi Señor y me puse enteramente Feliz.

ਮੰਦਾ ਕੋ. ਨ ਅਲਾਏ ॥

mandaa ko. na alaae |

Sant Singh KhalsaNo one speaks ill of me.
Manmohan SinghNow no one speaks ill of me.
Manmohan Singh (Punjabi)ਹੁਣ ਕੋਈ ਭੀ ਮੈਨੂੰ ਬੁਰਾ ਨਹੀਂ ਆਖਦਾ,
Fareedkot Teekaਕੋਈ ਤਿਨ ਕੋ ਬੁਰਾ ਨਹੀਂ ਕਹਤਾ ਹੈ॥
Prof. Sahib Singhਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,

ਪਦ ਅਰਥ ਮੰਦਾ ਕੋ = ਕੋਈ ਭੈੜਾ ਬੋਲ। ਅਲਾਏ = ਬੋਲਦਾ।

SikhNet (Spanish)Ahora nadie habla mal de mí

ਸਭ ਜੈ ਜੈ ਕਾਰੁ ਸੁਣਾਏ ॥੧॥

sabh jai jai kaar sunaae |1|

Sant Singh KhalsaEveryone congratulates me on my victory. ||1||
Manmohan SinghEvery one shouts the ovations of my victory.
Manmohan Singh (Punjabi)ਅਤੇ ਹਰ ਕੋਈ ਮੇਰੀ ਜਿੱਤ ਦੇ ਨਾਅਰੇ ਲਾਉਂਦਾ ਹੈ।
Fareedkot Teekaਸਭ ਕੋਈ ਉਨ ਕਾ ਧੰਨਬਾਦ ਕਰ ਕੇ ਸੁਨਾਵਤਾ ਹੈ॥੧॥
Prof. Sahib Singhਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥

ਪਦ ਅਰਥ ਸਭ = ਸਾਰੀ (ਲੁਕਾਈ) ਨੂੰ। ਜੈ ਜੈ ਕਾਰੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਸੁਣਾਏ = ਸੁਣਾਂਦਾ ਹੈ ॥੧॥

SikhNet (Spanish)y todos cantan mi Victoria. (1)

ਸੰਤਹੁ; ਸਾਚੀ ਸਰਣਿ ਸੁਆਮੀ ॥

santahu; saachee saran suaamee |

Sant Singh KhalsaO Saints, I seek the True Sanctuary of the Lord and Master.
Manmohan SinghO saints, I seek the True shelter of the Lord.
Manmohan Singh (Punjabi)ਹੇ ਸਾਧੂਓ! ਮੈਂ ਸੁਆਮੀ ਦੀ ਸੱਚੀ ਸ਼ਰਣਾਗਤ ਨੂੰ ਲੋੜਦਾ ਹਾਂ।
Fareedkot Teekaਹੇ ਸੰਤੋ! ਸ੍ਵਾਮੀ ਕੀ ਸਰਨ ਸਾਚੀ ਹੈ॥
Prof. Sahib Singhਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ।

SikhNet (Spanish)Oh Santos, busco el Verdadero Refugio el Señor.

ਜੀਅ ਜੰਤ ਸਭਿ ਹਾਥਿ ਤਿਸੈ ਕੈ; ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥

jeea jant sabh haath tisai kai; so prabh antarajaamee | rahaau |

Sant Singh KhalsaAll beings and creatures are in His hands; He is God, the Inner-knower, the Searcher of hearts. ||Pause||
Manmohan SinghAll the living beings are under His sway. He, the Lord, is the knower of hearts. Pause.
Manmohan Singh (Punjabi)ਸਾਰੇ ਪ੍ਰਾਣਧਾਰੀ ਉਸ ਦੇ ਵੱਸ ਵਿੱਚ ਹਨ। ਉਹ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ।
Fareedkot Teekaਕਿਉਂਕਿ ਸੂਖਮ ਅਸਥੂਲ ਜੀਵ ਸਭ ਤਿਸੀ ਕੇ ਹਾਥ ਮੇਂ ਹੈਂ, ਸੋ ਪ੍ਰਭੂ ਅੰਤਰ ਹੋਇਕੈ ਪ੍ਰੇਰ ਰਹਾ ਹੈ॥ ਰਹਾਉ ॥
Prof. Sahib Singh(ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਉ॥

ਪਦ ਅਰਥ ਸਭਿ = ਸਾਰੇ। ਹਾਥਿ = ਹੱਥ ਵਿਚ। ਤਿਸੈ ਕੈ ਹਾਥਿ = ਉਸੇ ਦੇ ਹੱਥ ਵਿਚ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥ਰਹਾਉ॥

SikhNet (Spanish)Todas las criaturas están bajo la Influencia del Señor, el Íntimo Conocedor. (Pausa)

ਕਰਤਬ ਸਭਿ ਸਵਾਰੇ ॥

karatab sabh savaare |

Sant Singh KhalsaHe has resolved all of my affairs.
Manmohan SinghAll my affairs, the Master has resolved.
Manmohan Singh (Punjabi)ਮੇਰੇ ਸਾਰੇ ਕੰਮ ਮਾਲਕ ਨੇ ਸੁਆਰ ਦਿੱਤੇ ਹਨ।
Fareedkot Teekaਤਿਨ ਕੇ ਸਭ ਕਰਮ ਹਰੀ ਨੇ ਸਵਾਰੇ ਹੈਂ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ।
SikhNet (Spanish)El Señor cumple con todas nuestras tareas,

ਪ੍ਰਭਿ; ਅਪੁਨਾ ਬਿਰਦੁ ਸਮਾਰੇ ॥

prabh; apunaa birad samaare |

Sant Singh KhalsaGod has confirmed His innate nature.
Manmohan SinghThe Lord has honoured His innate nature.
Manmohan Singh (Punjabi)ਸਾਹਿਬ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।
Fareedkot Teekaਪ੍ਰਭੂ ਅਪਨਾ ਪ੍ਰਣੁ ਯਾਦ ਕਰਤਾ ਹੈ॥
Prof. Sahib Singhਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰੇ = ਚੇਤੇ ਰੱਖਿਆ ਹੋਇਆ ਹੈ।

SikhNet (Spanish)pues Él actúa como es Su Naturaleza.

ਪਤਿਤ. ਪਾਵਨ; ਪ੍ਰਭ ਨਾਮਾ ॥

patit. paavan; prabh naamaa |

Sant Singh KhalsaGod's Name is the Purifier of sinners.
Manmohan SinghPurifier of the sinner is the Lord's Name.
Manmohan Singh (Punjabi)ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ ਸਾਹਿਬ ਦਾ ਨਾਮ।
Fareedkot Teekaਪ੍ਰਭੂ ਕਾ ਨਾਮੁ ਪਤਤ ਪਾਵਨੁ ਹੈ, ਭਾਵ ਸੇ ਪਾਪੀਓਂ ਕੋ ਪਵਿਤ੍ਰ ਕਰਨਾ ਇਹੁ ਐਸੀ ਪ੍ਰਤਗ੍ਯਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਪਦ ਅਰਥ ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਮਨੁੱਖਾਂ ਨੂੰ ਪਵਿਤ੍ਰ ਕਰਨ ਵਾਲਾ।

SikhNet (Spanish)El Nombre del Señor es el Purificador de los que viven en el error;

ਜਨ ਨਾਨਕ. ਸਦ ਕੁਰਬਾਨਾ ॥੨॥੯॥੭੩॥

jan naanak. sad kurabaanaa |2|9|73|

Sant Singh KhalsaServant Nanak is forever a sacrifice to Him. ||2||9||73||
Manmohan SinghSerf Nanak is ever a sacrifice unto the Lord.
Manmohan Singh (Punjabi)ਨਫਰ ਨਾਨਕ, ਸਾਹਿਬ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੁ ਪ੍ਰਭੂ ਕੇ ਊਪਰ ਮੈਂ ਸੌ ਵਾਰੁ ਕੁਰਬਾਨੁ ਜਾਤਾ ਹੂੰ॥੨॥੯॥੭੩॥☬ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਉਪਦ੍ਰਵ ਮਿਟੇ ਪਰ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
SikhNet (Spanish)Nanak ofrece siempre su ser en sacrificio a Él. (2‑9‑73)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪਾਰਬ੍ਰਹਮਿ ਸਾਜਿ ਸਵਾਰਿਆ ॥

paarabraham saaj savaariaa |

Sant Singh KhalsaThe Supreme Lord God created and embellished him.
Manmohan SinghThe Supreme Lord has created and adorned my son.
Manmohan Singh (Punjabi)ਸ਼੍ਰੋਮਣੀ ਸਾਈਂ ਨੇਂ ਮੇਰੇ ਪੁੱਤ੍ਰ ਨੂੰ ਪੈਦਾ ਅਤੇ ਸਸ਼ੋਭਤ ਕੀਤਾ ਹੈ।
Fareedkot Teekaਪਹਿਲੇ ਭੀ ਹੇ ਪਾਰਬ੍ਰਹਮ! ਤੈਨੇ ਹੀ ਸਾਜ ਕੇ ਸਵਾਰਿਆ ਥਾ॥
Prof. Sahib Singhਹੇ ਭਾਈ! ਪਰਮਾਤਮਾ ਨੇ ਇਸ ਛੋਟੇ ਬੱਚੇ (ਹਰਗੋਬਿੰਦ) ਨੂੰ ਸਾਜਿਆ ਤੇ ਸਵਾਰਿਆ।

ਪਦ ਅਰਥ ਪਾਰਬ੍ਰਹਮਿ = ਪਰਮਾਤਮਾ ਨੇ। ਸਾਜਿ = ਸਾਜ ਕੇ, ਪੈਦਾ ਕਰ ਕੇ। ਸਵਾਰਿਆ = ਸੋਹਣਾ ਬਣਾ ਦਿੱਤਾ।

SikhNet (Spanish)El Señor Trascendente ha creado

ਇਹੁ ਲਹੁੜਾ; ਗੁਰੂ ਉਬਾਰਿਆ ॥

eihu lahurraa; guroo ubaariaa |

Sant Singh KhalsaThe Guru has saved this small child.
Manmohan SinghThis small child the Guru has saved.
Manmohan Singh (Punjabi)ਇਸ ਨਿੱਕੇ ਬੱਚੇ ਨੂੰ ਗੁਰਾਂ ਨੇ ਬਚਾ ਲਿਆ ਹੈ।
Fareedkot Teekaਏਹੁ (ਲਹੁੜਾ) ਬਾਲਕ ਅਬ ਭੀ ਆਪਨੇ ਹੀ ਉਪਦ੍ਰਵੋਂ ਸੇ (ਉਬਾਰਿਆ) ਰਖ੍ਯਾ ਹੈ॥
Prof. Sahib Singh(ਸਾਧ ਸੰਗਤਿ ਦੀ ਅਰਦਾਸ ਸੁਣ ਕੇ) ਗੁਰੂ ਨੇ ਇਸ ਨੂੰ ਬਚਾ ਲਿਆ ਹੈ।

ਪਦ ਅਰਥ ਲਹੁੜਾ = ਛੋਟਾ ਬੱਚਾ। ਉਬਾਰਿਆ = ਬਚਾ ਲਿਆ ਹੈ।

SikhNet (Spanish)y embellecido a mi hijo;

ਅਨਦ ਕਰਹੁ. ਪਿਤ ਮਾਤਾ ॥

anad karahu. pit maataa |

Sant Singh KhalsaSo celebrate and be happy, father and mother.
Manmohan SinghO father, and mother, make ye merry now.
Manmohan Singh (Punjabi)ਹੇ ਬਾਬਲ ਤੇ ਅੰਮੜੀਏ! ਤੁਸੀਂ ਹੁਣ ਖੁਸ਼ੀਆਂ ਕਰੋ।
Fareedkot Teekaਹਮ ਜੋ ਮਾਤਾ ਪਿਤਾ ਹੈਂ ਅਨੰਦ ਕੋ ਕਰਤੇ ਹੈਂ॥
Prof. Sahib Singh(ਗੁਰੂ ਪਰਮਾਤਮਾ ਦੀ ਮੇਹਰ ਦਾ ਸਦਕਾ ਇਸ ਦੇ) ਮਾਪੇ ਬੇਸ਼ਕ ਖ਼ੁਸ਼ੀ ਮਨਾਣ,

ਪਦ ਅਰਥ ਕਰਹੁ = ਕਰਨੁ, ਬੇਸ਼ਕ ਕਰਨ {ਹੁਕਮੀ ਭਵਿਖਤ, ਅੱਨ ਪੁਰਖ, ਬਹੁ-ਵਚਨ}। ਪਿਤ ਮਾਤਾ = ਮਾਪੇ।

SikhNet (Spanish)sí, él ha sido salvado por el Guru.

ਪਰਮੇਸਰੁ. ਜੀਅ ਕਾ ਦਾਤਾ ॥੧॥

paramesar. jeea kaa daataa |1|

Sant Singh KhalsaThe Transcendent Lord is the Giver of souls. ||1||
Manmohan SinghThe Great God is the Giver of soul.
Manmohan Singh (Punjabi)ਵਿਸ਼ਾਲ ਵਾਹਿਗੁਰੂ ਆਤਮਾ ਬਖਸ਼ਣ ਵਾਲਾ ਹੈ।
Fareedkot Teekaਹੇ ਪਰਮੇਸਰ! ਤੂੰ ਹੀ ਹਮਾਰੇ ਜੀਆ ਕਾ ਦਾਤਾ ਹੂਆ ਹੈਂ॥੧॥
Prof. Sahib Singhਪਰਮਾਤਮਾ ਹੀ ਜਿੰਦ ਦਾ ਦਾਤਾ ਹੈ (ਰਾਖਾ ਹੈ) ॥੧॥

ਪਦ ਅਰਥ ਜੀਅ ਕਾ ਦਾਤਾ = ਜਿੰਦ ਦਾ ਦੇਣ ਵਾਲਾ ॥੧॥

SikhNet (Spanish)Oh madre y padre, pónganse en Dicha, pues el Señor bendice nuestras Almas. (1)

ਸੁਭ ਚਿਤਵਨਿ ਦਾਸ ਤੁਮਾਰੇ ॥

subh chitavan daas tumaare |

Sant Singh KhalsaYour slaves, O Lord, focus on pure thoughts.
Manmohan SinghThine slaves, O Lord, think of sublime things.
Manmohan Singh (Punjabi)ਤੇਰੇ ਗੋਲੇ, ਹੇ ਸਾਈਂ! ਸ੍ਰੇਸ਼ਟ ਗੱਲਾਂ ਸੋਚਦੇ ਹਨ।
Fareedkot Teekaਤੁਮਾਰੇ ਦਾਸੋਂ ਕੀ ਸੁਭ ਚਿਤਵਨੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਸੇਵਕ ਸਭ ਦਾ ਭਲਾ ਮੰਗਦੇ ਹਨ।

ਪਦ ਅਰਥ ਸੁਭ = ਭਲਾਈ, ਸਭ ਦੀ ਭਲਾਈ। ਚਿਤਵਨਿ = ਚਿਤਵਦੇ ਹਨ।

SikhNet (Spanish)Tus Devotos, oh Señor, contemplan sólo lo Bueno,

ਰਾਖਹਿ ਪੈਜ ਦਾਸ ਅਪੁਨੇ ਕੀ; ਕਾਰਜ ਆਪਿ ਸਵਾਰੇ ॥ ਰਹਾਉ ॥

raakheh paij daas apune kee; kaaraj aap savaare | rahaau |

Sant Singh KhalsaYou preserve the honor of Your slaves, and You Yourself arrange their affairs. ||Pause||
Manmohan SinghThou savest the honour of Thy slave and Thyself arrangest his affairs, O Lord.
Manmohan Singh (Punjabi)ਤੂੰ ਆਪਣੇ ਗੋਲੇ ਦੀ ਇੱਜ਼ਤ ਰੱਖਦਾ ਹੈ ਅਤੇ ਆਪ ਹੀ ਉਸ ਦੇ ਕੰਮ ਰਾਸ ਕਰਦਾ ਹੈ, ਹੇ ਸੁਆਮੀ!
Fareedkot Teekaਇਸ ਸੇਂ ਅਪਨੇ ਦਾਸੋਂ ਕੀ ਪ੍ਰਤਗ੍ਯਾ ਰਾਖਤੇ ਹੋ ਔ ਤੁਮ ਨੇ ਹੀ ਦਾਸੋਂ ਕੇ ਸਭ ਕਾਰਜ ਸਵਾਰੇ ਹੈਂ॥ ਰਹਾਉ ॥
Prof. Sahib Singh(ਆਪਣੇ ਸੇਵਕਾਂ ਦੀ ਮੰਗ ਅਨੁਸਾਰ) ਤੂੰ ਕੰਮ ਸਵਾਰ ਕੇ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲੈਂਦਾ ਹੈਂ ਰਹਾਉ॥

ਪਦ ਅਰਥ ਰਾਖਹਿ = ਤੂੰ ਰੱਖਦਾ ਹੈਂ। ਪੈਜ = ਲਾਜ। ਸਵਾਰੇ = ਸਵਾਰ ਕੇ, ਸਿਰੇ ਚਾੜ੍ਹ ਕੇ ॥ਰਹਾਉ॥

SikhNet (Spanish)y Tú salvas su honor y los emancipas a todos. (Pausa)

ਮੇਰਾ ਪ੍ਰਭੁ ਪਰਉਪਕਾਰੀ ॥

meraa prabh praupakaaree |

Sant Singh KhalsaMy God is so benevolent.
Manmohan SinghBeneficent is my Lord,
Manmohan Singh (Punjabi)ਉਦਾਰਚਿਤ ਹੈ ਮੈਂਡਾ ਸੁਆਮੀ,
Fareedkot Teekaਹੇ ਮੇਰੇ ਸ੍ਵਾਮੀ! ਤੂੰ ਪਰਉਪਕਾਰੀ ਹੈਂ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਭ ਦੀ ਭਲਾਈ ਕਰਨ ਵਾਲਾ ਹੈ,

ਪਦ ਅਰਥ ਪਰਉਪਕਾਰੀ = ਦੂਜਿਆਂ ਦੀ ਭਲਾਈ ਕਰਨ ਵਾਲਾ।

SikhNet (Spanish)Mi Señor es Bueno;

ਪੂਰਨ ਕਲ ਜਿਨਿ ਧਾਰੀ ॥

pooran kal jin dhaaree |

Sant Singh KhalsaHis Almighty Power is manifest.
Manmohan Singhin whose Being Omnipotence is manifest.
Manmohan Singh (Punjabi)ਜਿਸ ਦੇ ਸਰੂਪ ਵਿੱਚ ਪੂਰੀਆਂ ਸ਼ਕਤੀਆਂ ਪ੍ਰਗਚ ਹਨ।
Fareedkot Teekaਜਿਸ ਤੈਨੇ ਅਪਨੀ ਪੂਰਨ ਚੇਤਨ ਸ਼ਕਤੀ ਸੰਸਾਰ ਮੇਂ ਧਾਰੀ ਹੂਈ ਹੈ॥
Prof. Sahib Singhਜਿਸ ਨੇ ਸਾਰੇ ਜਗਤ ਵਿਚ ਆਪਣੀ ਸ਼ਕਤੀ ਟਿਕਾਈ ਹੋਈ ਹੈ।

ਪਦ ਅਰਥ ਕਲ = ਸੱਤਿਆ, ਸ਼ਕਤੀ। ਜਿਨਿ = ਜਿਸ (ਪ੍ਰਭੂ) ਨੇ।

SikhNet (Spanish)en Su Ser la Esencia del Poder se vuelve manifiesta.

ਨਾਨਕ. ਸਰਣੀ ਆਇਆ ॥

naanak. saranee aaeaa |

Sant Singh KhalsaNanak has come to His Sanctuary.
Manmohan SinghSeeking the Lord's shelter, Nanak,
Manmohan Singh (Punjabi)ਨਾਨਕ ਨੇ ਪ੍ਰਭੂ ਦੀ ਪਨਾਹ ਲੈਣ ਨਾਲ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ ਤੇਰੀ ਸਰਨ ਆਇਆ ਹੈ॥
Prof. Sahib Singhਹੇ ਨਾਨਕ! (ਆਖ-ਹੇ ਭਾਈ!) ਜੇਹੜਾ ਭੀ ਮਨੁੱਖ (ਉਸ ਪ੍ਰਭੂ ਦੀ) ਸਰਨ ਆ ਪੈਂਦਾ ਹੈ,
SikhNet (Spanish)Nanak busca el Refugio del Señor

ਮਨ ਚਿੰਦਿਆ ਫਲੁ ਪਾਇਆ ॥੨॥੧੦॥੭੪॥

man chindiaa fal paaeaa |2|10|74|

Sant Singh KhalsaHe has obtained the fruits of his mind's desires. ||2||10||74||
Manmohan Singhhas obtained his heart desired boons.
Manmohan Singh (Punjabi)ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਕਰ ਲਈਆਂ ਹਨ।
Fareedkot Teekaਤਿਸਨੇ ਮਨਇੱਛਤ ਫਲ ਕੋ ਪਾਇਆ ਹੈ॥੨॥੧੦॥੭੪॥☬ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਮਾਤਾ ਨਿਕਸ ਕਰ ਜਬ ਅਰਾਮ ਹੂਆ, ਤਬ ਸ਼ਬਦ ਕਹਾ:
Prof. Sahib Singhਉਹ ਮਨ-ਮੰਗੀ ਮੁਰਾਦ ਪਾ ਲੈਂਦਾ ਹੈ ॥੨॥੧੦॥੭੪॥

ਪਦ ਅਰਥ ਮਨ ਚਿੰਦਿਆ = ਮਨ-ਇੱਛਤ। ਚਿੰਦਿਆ = ਚਿਤਵਿਆ ॥੨॥੧੦॥੭੪॥

SikhNet (Spanish)y logra el Fruto de los deseos de su corazón. (2‑10‑74)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸਦਾ ਸਦਾ ਹਰਿ ਜਾਪੇ ॥

sadaa sadaa har jaape |

Sant Singh KhalsaForever and ever, I chant the Lord's Name.
Manmohan SinghEver and ever contemplate I, on the Lord.
Manmohan Singh (Punjabi)ਸਦੀਵ ਤੇ ਸਦੀਵ ਹੀ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਾਈ! ਹਮ ਨਿਤ੍ਯੰਪ੍ਰਤਿ ਹਰਿ ਨਾਮ ਕੋ ਜਪਤੇ ਹੈਂ॥
Prof. Sahib Singhਹੇ ਭਾਈ! ਸਦਾ ਹੀ (ਸਿਰਫ਼) ਪਰਮਾਤਮਾ ਦਾ ਨਾਮ ਜਪਿਆ ਕਰੋ।

ਪਦ ਅਰਥ ਜਾਪੇ = ਜਾਪਿ, ਜਪਿਆ ਕਰ।

SikhNet (Spanish)Contemplo siempre a mi Señor;

ਪ੍ਰਭ. ਬਾਲਕ ਰਾਖੇ ਆਪੇ ॥

prabh. baalak raakhe aape |

Sant Singh KhalsaGod Himself has saved my child.
Manmohan SinghThe Lord has Himself saved my child.
Manmohan Singh (Punjabi)ਸੁਆਮੀ ਨੇ ਖੁਦ ਹੀ ਮੇਰੇ ਬੱਚੇ ਦੀ ਰੱਖਿਆ ਕੀਤੀ ਹੈ।
Fareedkot Teekaਆਪ ਪ੍ਰਭੂ ਬਾਲਕ ਕੇ ਰਾਖੇ ਹੂਏ ਹੈਂ॥
Prof. Sahib Singhਪ੍ਰਭੂ ਜੀ ਆਪ ਹੀ ਬਾਲਕਾਂ ਦੇ ਰਾਖੇ ਹਨ।

ਪਦ ਅਰਥ ਆਪੇ = ਆਪ ਹੀ।

SikhNet (Spanish)sí, es el Señor Quien ha salvado a mi hijo

ਸੀਤਲਾ ਠਾਕਿ ਰਹਾਈ ॥

seetalaa tthaak rahaaee |

Sant Singh KhalsaHe healed him from the smallpox.
Manmohan SinghThe Lord has rid him of the small pox.
Manmohan Singh (Punjabi)ਸੁਆਮੀ ਨੇ ਚੀਚਕ ਨੂੰ ਵਰਜ ਕੇ ਹਟਾ ਦਿੱਤਾ ਹੈ।
Fareedkot Teekaਕਿਉਂਕਿ ਸੀਤਲਾ ਰੋਕ ਰਖੀ ਹੈ॥
Prof. Sahib Singh(ਬਾਲਕ ਹਰਗੋਬਿੰਦ ਤੋਂ ਪ੍ਰਭੂ ਨੇ ਆਪ ਹੀ) ਸੀਤਲਾ (ਚੇਚਕ) ਰੋਕ ਲਈ ਹੈ।

ਪਦ ਅਰਥ ਠਾਕਿ = ਰੋਕ ਕੇ।

SikhNet (Spanish)curándolo de la viruela.

ਬਿਘਨ ਗਏ; ਹਰਿ ਨਾਈ ॥੧॥

bighan ge; har naaee |1|

Sant Singh KhalsaMy troubles have been removed through the Lord's Name. ||1||
Manmohan SinghMy trouble are removed by God's Name.
Manmohan Singh (Punjabi)ਰੱਬ ਦੇ ਨਾਮ ਨੇ ਮੇਰੀਆਂ ਤਕਲੀਫਾਂ ਰਫਾ ਕਰ ਦਿੱਤੀਆਂ ਹਨ।
Fareedkot Teekaਹਰੀ ਕੇ ਨਾਮ ਜਪਨੇ ਸੇ ਸਭ ਬਿਘਨ ਦੂਰ ਹੋ ਗਏ ਹੈਂ॥੧॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਖ਼ਤਰੇ ਦੂਰ ਹੋ ਗਏ ਹਨ ॥੧॥

ਪਦ ਅਰਥ ਨਾਈ = ਸਿਫ਼ਤ-ਸਾਲਾਹ {स्ना = ਨਾਈ, ਸਿਫ਼ਤਿ ਸਾਲਾਹ} ॥੧॥

SikhNet (Spanish)A través del Señor todas las aflicciones son disipadas. (1)

ਮੇਰਾ ਪ੍ਰਭੁ; ਹੋਆ ਸਦਾ ਦਇਆਲਾ ॥

meraa prabh; hoaa sadaa deaalaa |

Sant Singh KhalsaMy God is forever Merciful.
Manmohan SinghMy Lord is ever merciful.
Manmohan Singh (Punjabi)ਮੇਰੇ ਮਾਲਕ ਸਦੀਵ ਹੀ ਮਿਹਰਬਾਨ ਹੈ।
Fareedkot Teekaਮੇਰਾ ਸ੍ਵਾਮੀ ਮੇਰੇ ਪਰ ਸਦੀਵ ਦਇਆਲ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਪ੍ਰਭੂ ਸਦਾ ਹੀ ਦਇਆਵਾਨ ਰਹਿੰਦਾ ਹੈ।
SikhNet (Spanish)Mi Señor es siempre Bueno conmigo;

ਅਰਦਾਸਿ ਸੁਣੀ ਭਗਤ ਅਪੁਨੇ ਕੀ; ਸਭ ਜੀਅ ਭਇਆ ਕਿਰਪਾਲਾ ॥ ਰਹਾਉ ॥

aradaas sunee bhagat apune kee; sabh jeea bheaa kirapaalaa | rahaau |

Sant Singh KhalsaHe heard the prayer of His devotee, and now all beings are kind and compassionate to him. ||Pause||
Manmohan SinghHe has hearkened to the prayer of His slave and all the sentient beings are compassionate to him. Pause.
Manmohan Singh (Punjabi)ਉਸ ਨੇ ਆਪਣੇ ਗੋਲੇ ਦੀ ਬੇਨਤੀ ਸੁਣ ਲਈ ਹੈ ਅਤੇ ਸਾਰੇ ਪ੍ਰਾਣਧਾਰੀ ਉਸ ਤੇ ਮਿਹਰਬਾਨ ਹੋ ਗਏ ਹਨ। ਠਹਿਰਾਉ।
Fareedkot Teekaਅਪਨੇ ਭਗਤ ਕੀ ਜੋ ਬੇਨਤੀ ਸੁਨੀ ਹੈ, ਇਸ ਤੇ ਹਮਾਰੇ ਕੁਟੰਬ ਕੇ ਸਭ ਜੀਆਂ ਪਰ ਕਿਰਪਾਲ ਹੂਆ ਹੈ॥ ਰਹਾਉ ॥
Prof. Sahib Singhਸਾਰੇ ਹੀ ਜੀਵਾਂ ਉੱਤੇ ਦਇਆਵਾਨ ਰਹਿੰਦਾ ਹੈ। ਉਹ ਆਪਣੇ ਭਗਤ ਦੀ ਅਰਜ਼ੋਈ (ਸਦਾ) ਸੁਣਦਾ ਹੈ ਰਹਾਉ॥

ਪਦ ਅਰਥ ਸਭ ਜੀਅ = ਸਾਰੇ ਜੀਵਾਂ ਉੱਤੇ ॥ਰਹਾਉ॥

SikhNet (Spanish)ha escuchado la oración de Su Devoto y ahora la vida es Compasiva conmigo también. (Pausa)

ਪ੍ਰਭ ਕਰਣ ਕਾਰਣ ਸਮਰਾਥਾ ॥

prabh karan kaaran samaraathaa |

Sant Singh KhalsaGod is Almighty, the Cause of causes.
Manmohan SinghThe Omnipotent Lord is the cause of all causes.
Manmohan Singh (Punjabi)ਸਾਹਿਬ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ।
Fareedkot Teekaਸਭ ਕਾਰਣੋਂ ਕੇ ਕਰਨੇ ਕੋ ਪ੍ਰਭੂ ਸਮਰਥ ਹੈ॥
Prof. Sahib Singhਹੇ ਭਾਈ! ਪ੍ਰਭੂ ਜਗਤ ਦਾ ਮੂਲ ਹੈ, ਤੇ, ਸਭ ਤਾਕਤਾਂ ਦਾ ਮਾਲਕ ਹੈ।

ਪਦ ਅਰਥ ਕਰਣ ਕਾਰਣ = ਜਗਤ ਦਾ ਮੂਲ। ਕਰਣ = ਜਗਤ। ਸਮਰਾਥਾ = ਸਭ ਤਾਕਤਾਂ ਦਾ ਮਾਲਕ।

SikhNet (Spanish)El Señor Todopoderoso es la Causa de toda causa;

ਹਰਿ ਸਿਮਰਤ; ਸਭੁ ਦੁਖੁ ਲਾਥਾ ॥

har simarat; sabh dukh laathaa |

Sant Singh KhalsaRemembering the Lord in meditation, all pains and sorrows vanish.
Manmohan SinghRemembering God, all the sorrow vanish.
Manmohan Singh (Punjabi)ਵਾਹਿਗੁਰੂ ਨੂੰ ਯਾਦ ਕਰਨ ਨਾਲ, ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ।
Fareedkot Teekaਇਸੀ ਤੇ ਹਰੀ ਕੇ ਸਿਮਰਣ ਕਰ ਕੇ ਸਭ ਦੁਖ ਦੂਰ ਹੂਆ ਹੈ॥
Prof. Sahib Singhਪ੍ਰਭੂ ਦਾ ਨਾਮ ਸਿਮਰਿਆਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
SikhNet (Spanish)todos nuestros sufrimientos se van;

ਅਪਣੇ ਦਾਸ ਕੀ ਸੁਣੀ ਬੇਨੰਤੀ ॥

apane daas kee sunee benantee |

Sant Singh KhalsaHe has heard the prayer of His slave.
Manmohan SinghThe Lord has heard the supplication of His slave.
Manmohan Singh (Punjabi)ਸਾਹਿਬ ਨੇ ਆਪਣੇ ਗੋਲੇ ਦੀ ਪ੍ਰਾਰਥਨਾ ਸੁਣ ਲਈ ਹੈ।
Fareedkot Teekaਜਬ ਅਪਨੇ ਦਾਸ ਕੀ ਬੇਨਤੀ ਸੁਨੀ ਅਰਥਾਤ ਜਬ ਹਮਾਰੀ ਬੇਨਤੀ ਮਾਨੀ॥
Prof. Sahib Singhਪ੍ਰਭੂ ਨੇ (ਸਦਾ ਹੀ) ਆਪਣੇ ਸੇਵਕ ਦੀ ਬੇਨਤੀ ਸੁਣ ਲਈ ਹੈ।
SikhNet (Spanish)sí meditemos en ese Señor. El Señor ha escuchado mi oración,

ਸਭ ਨਾਨਕ. ਸੁਖਿ ਸਵੰਤੀ ॥੨॥੧੧॥੭੫॥

sabh naanak. sukh savantee |2|11|75|

Sant Singh KhalsaO Nanak, now everyone sleeps in peace. ||2||11||75||
Manmohan SinghNanak, everyone, now, sleeps in peace.
Manmohan Singh (Punjabi)ਨਾਨਕ, ਹੁਣ ਹਰ ਜਣਾ ਸੁੱਖ ਅੰਦਰ ਸੌਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਸਭ ਪ੍ਰਕਾਰ ਹਮਾਰੀ ਬ੍ਰਿਤੀ ਸੁਖ ਮੇਂ ਸੋਈ ਹੈ॥੨॥੧੧॥੭੫॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! (ਪ੍ਰਭੂ ਦੀ ਮੇਹਰ ਨਾਲ ਹੀ) ਸਾਰੀ ਲੁਕਾਈ ਸੁਖੀ ਵੱਸਦੀ ਹੈ ॥੨॥੧੧॥੭੫॥

ਪਦ ਅਰਥ ਸੁਖਿ = ਸੁਖ ਵਿਚ, ਸੁਖ ਨਾਲ ॥੨॥੧੧॥੭੫॥

SikhNet (Spanish)y ahora el mundo entero habita en Paz. (2‑11‑75)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਅਪਨਾ ਗੁਰੂ ਧਿਆਏ ॥

apanaa guroo dhiaae |

Sant Singh KhalsaI meditated on my Guru.
Manmohan SinghI have meditated on my Guru,
Manmohan Singh (Punjabi)ਮੈਂ ਆਪਣੇ ਗੁਰਾਂ ਦਾ ਆਰਾਧਨ ਕੀਤਾ ਹੈ,
Fareedkot Teekaਅਪਨੇ ਗੁਰੋਂ ਦ੍ਵਾਰੇ ਜਬ ਹਰੀ ਕੇ ਨਾਮ ਹਮਨੇ ਧਿਆਏ ਹੈਂ॥
Prof. Sahib Singhਹੇ ਸੰਤ ਜਨੋ! ਜੇਹੜਾ ਮਨੁੱਖ ਆਪਣੇ ਗੁਰੂ ਦਾ ਧਿਆਨ ਧਰਦਾ ਹੈ,

ਪਦ ਅਰਥ ਧਿਆਏ = ਧਿਆਨ ਧਰਦਾ ਹੈ।

SikhNet (Spanish)Contemplo siempre a mi Guru,

ਮਿਲਿ ਕੁਸਲ ਸੇਤੀ. ਘਰਿ ਆਏ ॥

mil kusal setee. ghar aae |

Sant Singh KhalsaI met with Him, and returned home in joy.
Manmohan Singhmeeting whom I have returned home with joy.
Manmohan Singh (Punjabi)ਜਿਨ੍ਹਾਂ ਨੂੰ ਮਿਲ ਕੇ ਮੈਂ ਖੁਸ਼ੀ ਨਾਲ ਗ੍ਰਿਹ ਨੂੰ ਮੁੜ ਆਇਆ ਹਾਂ।
Fareedkot Teeka(ਕੁਸਲ) ਅਨੰਦ ਸਾਥ ਮਿਲ ਕੇ ਹਮ ਅਪਨੇ ਸਰੂਪ ਮੇਂ ਆਏ ਹੈਂ॥
Prof. Sahib Singhਉਹ (ਗੁਰੂ-ਚਰਨਾਂ ਵਿਚ) ਜੁੜ ਕੇ ਆਤਮਕ ਆਨੰਦ ਨਾਲ ਹਿਰਦੇ-ਘਰ ਵਿਚ ਟਿਕ ਜਾਂਦਾ ਹੈ (ਬਾਹਰ ਭਟਕਣੋਂ ਬਚ ਜਾਂਦਾ ਹੈ)।

ਪਦ ਅਰਥ ਮਿਲਿ = (ਗੁਰੂ-ਚਰਨਾਂ ਵਿਚ) ਜੁੜ ਕੇ। ਕੁਸਲ ਸੇਤੀ = ਆਤਮਕ ਆਨੰਦ ਨਾਲ। ਘਰਿ = ਘਰ ਵਿਚ, ਹਿਰਦੇ-ਘਰ ਵਿਚ, ਅੰਤਰ-ਆਤਮੇ।

SikhNet (Spanish)Encontrándolo uno regresa a su Ser con gran Dicha.

ਨਾਮੈ ਕੀ ਵਡਿਆਈ ॥

naamai kee vaddiaaee |

Sant Singh KhalsaThis is the glorious greatness of the Naam.
Manmohan SinghSuch is greatness of the Lord's Name,
Manmohan Singh (Punjabi)ਐਹੋ ਜੇਹੀ ਹੈ ਵਿਸ਼ਾਲਤਾ ਪ੍ਰਭੂ ਦੇ ਨਾਮ ਦੀ,
Fareedkot Teekaਏਹੁ ਸਭ ਹਰੀ ਨਾਮ ਕੀ ਹੀ ਵਡਿਆਈ ਹੈ॥
Prof. Sahib Singhਇਹ ਨਾਮ ਦੀ ਹੀ ਬਰਕਤਿ ਹੈ (ਕਿ ਮਨੁੱਖ ਹੋਰ ਹੋਰ ਆਸਰਿਆਂ ਦੀ ਭਾਲ ਛੱਡ ਦੇਂਦਾ ਹੈ)।

ਪਦ ਅਰਥ ਵਡਿਆਈ = ਬਰਕਤਿ।

SikhNet (Spanish)Tal grande es la Gloria del Nombre del Señor

ਤਿਸੁ ਕੀਮਤਿ; ਕਹਣੁ ਨ ਜਾਈ ॥੧॥

tis keemat; kehan na jaaee |1|

Sant Singh KhalsaIts value cannot be estimated. ||1||
Manmohan Singhthat its worth cannot be expressed.
Manmohan Singh (Punjabi)ਕਿ ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ।
Fareedkot Teekaਤਿਸ ਹਰੀ ਨਾਮ ਕੀ ਕੀਮਤ ਕਹੀ ਨਹੀਂ ਜਾਤੀ॥੧॥
Prof. Sahib Singh(ਪਰ) ਇਸ (ਹਰਿ-ਨਾਮ) ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ) ॥੧॥
SikhNet (Spanish)que uno no puede apreciar Su Valor. (1)

ਸੰਤਹੁ; ਹਰਿ ਹਰਿ ਹਰਿ ਆਰਾਧਹੁ ॥

santahu; har har har aaraadhahu |

Sant Singh KhalsaO Saints, worship and adore the Lord, Har, Har, Har.
Manmohan SinghO saints, remember thou the Lord Master's Name.
Manmohan Singh (Punjabi)ਹੇ ਸਾਧੂਓ! ਤੁਸੀਂ ਸੁਆਮੀ ਮਾਲਕ ਦੇ ਨਾਮ ਦਾ ਭਜਨ ਕਰੋ।
Fareedkot Teekaਹੇ ਸੰਤੋ! ਮਨ ਬਾਣੀ ਕਰ ਕੇ ਹਰੀ ਨਾਮ ਕੋ ਅਰਾਧੋ॥
Prof. Sahib Singhਹੇ ਸੰਤ ਜਨੋ! ਸਦਾ ਹੀ ਪਰਮਾਤਮਾ ਦਾ ਨਾਮ ਹੀ ਸਿਮਰਿਆ ਕਰੋ।

ਪਦ ਅਰਥ ਸੰਤਹੁ = ਹੇ ਸੰਤ ਜਨੋ!

SikhNet (Spanish)Oh Santos, contemplen siempre al Señor Bondadoso

ਹਰਿ ਆਰਾਧਿ. ਸਭੋ ਕਿਛੁ ਪਾਈਐ; ਕਾਰਜ ਸਗਲੇ ਸਾਧਹੁ ॥ ਰਹਾਉ ॥

har aaraadh. sabho kichh paaeeai; kaaraj sagale saadhahu | rahaau |

Sant Singh KhalsaWorship the Lord in adoration, and you shall obtain everything; your affairs shall all be resolved. ||Pause||
Manmohan SinghRemembering God, ye shall obtain everything and all your affairs shall be adjusted. Pause.
Manmohan Singh (Punjabi)ਵਾਹਿਗੁਰੂ ਦੇ ਚਿੰਤਨ ਕਰਨ ਨਾਲ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਅਤੇ ਤੁਹਾਡੇ ਸਾਰੇ ਕੰਮ-ਕਾਜ ਰਾਸ ਹੋ ਜਾਣਗੇ। ਠਹਿਰਾਉ।
Fareedkot Teekaਕਿਉਂਕਿ ਹਰੀ ਨਾਮ ਕੇ ਅਰਾਧਨੇ ਸੇ ਸਭ ਕੁਛ ਪਾਈਤਾ ਹੈ। ਯਾਂ ਤੇ ਤੁਮ ਤਿਸ ਕੋ ਅਰਾਧ ਕਰ ਅਪਨੇ ਸਭੀ ਕਾਰਜ ਸਿਧ ਕਰ ਲੇਵੋ॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਸਿਮਰ ਕੇ ਹਰੇਕ ਚੀਜ਼ ਪ੍ਰਾਪਤ ਕਰ ਲਈਦੀ ਹੈ। (ਤੁਸੀ ਭੀ ਪਰਮਾਤਮਾ ਦਾ ਨਾਮ ਸਿਮਰ ਕੇ ਆਪਣੇ) ਸਾਰੇ ਕੰਮ ਸਵਾਰੋ ਰਹਾਉ॥

ਪਦ ਅਰਥ ਆਰਾਧਿ = ਆਰਾਧ ਕੇ, ਸਿਮਰ ਕੇ। ਸਭੋ ਕਿਛੁ = ਹਰੇਕ ਚੀਜ਼। ਸਾਧਹੁ = ਸਫਲ ਕਰੋ ॥ਰਹਾਉ॥

SikhNet (Spanish)y Contemplándolo, vivan felices para siempre. (Pausa)

ਪ੍ਰੇਮ ਭਗਤਿ ਪ੍ਰਭ ਲਾਗੀ ॥

prem bhagat prabh laagee |

Sant Singh KhalsaHe alone is attached in loving devotion to God,
Manmohan SinghHe alone, who is very fortunate,
Manmohan Singh (Punjabi)ਕੇਵਲ ਓਹੀ, ਜੋ ਭਾਰੇ ਨਸੀਬਾਂ ਵਾਲਾ ਹੈ,
Fareedkot Teekaਪ੍ਰਭ ਕੀ ਪ੍ਰੇਮਾ ਭਗਤੀ ਮੇਂ ਹਮਾਰੀ ਬ੍ਰਿਤੀ ਲਾਗੀ॥
Prof. Sahib Singh(ਹੇ ਸੰਤ ਜਨੋ! ਜੇਹੜਾ ਮਨੁੱਖ ਗੁਰੂ ਦਾ ਧਿਆਨ ਧਰਦਾ ਹੈ) ਪ੍ਰਭੂ ਦੀ ਪਿਆਰ-ਭਰੀ ਭਗਤੀ ਵਿਚ ਉਸ ਦਾ ਮਨ ਲੱਗ ਜਾਂਦਾ ਹੈ।

ਪਦ ਅਰਥ ਪ੍ਰੇਮ ਭਗਤਿ = ਪਿਆਰ-ਭਰੀ ਭਗਤੀ।

SikhNet (Spanish)Sólo el Hombre de Destino

ਸੋ ਪਾਏ ਜਿਸੁ ਵਡਭਾਗੀ ॥

so paae jis vaddabhaagee |

Sant Singh Khalsawho realizes his great destiny.
Manmohan Singhobtains and is attached to the loving adoration of the Lord.
Manmohan Singh (Punjabi)ਸੁਆਮੀ ਦੀ ਪਿਆਰੀ ਉਪਾਸ਼ਨਾ ਨੂੰ ਪਾਉਂਦਾ ਹੈ ਤੇ ਉਸ ਨਾਲ ਜੁੜਦਾ ਹੈ।
Fareedkot Teekaਇਹੁ ਪ੍ਰੇਮਾ ਭਗਤੀ ਸੋ ਪਾਵਤਾ ਹੈ, ਜੋ ਬਡੇ ਭਾਗੋਂ ਵਾਲਾ ਹੋਤਾ ਹੈ॥
Prof. Sahib Singhਪਰ ਇਹ ਦਾਤਿ ਉਹੀ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਵੱਡੇ ਭਾਗ ਹੋਣ।
SikhNet (Spanish)obtiene su Adoración amada. Nanak,

ਜਨ ਨਾਨਕ. ਨਾਮੁ ਧਿਆਇਆ ॥

jan naanak. naam dhiaaeaa |

Sant Singh KhalsaServant Nanak meditates on the Naam, the Name of the Lord.
Manmohan SinghThe Lord's slave, O Nanak, meditates on the Name,
Manmohan Singh (Punjabi)ਸਾਹਿਬ ਦਾ ਗੋਲਾ, ਹੇ ਨਾਨਕ! ਨਾਮ ਦਾ ਸਿਮਰਨ ਕਰਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਜਨੋਂ ਨੇ ਹਰੀ ਨਾਮ ਕੋ ਧਿਆਇਆ ਹੈ॥
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
SikhNet (Spanish)el Devoto del Señor habita en el Nombre del Señor

ਤਿਨਿ ਸਰਬ ਸੁਖਾ ਫਲ ਪਾਇਆ ॥੨॥੧੨॥੭੬॥

tin sarab sukhaa fal paaeaa |2|12|76|

Sant Singh KhalsaHe obtains the rewards of all joys and peace. ||2||12||76||
Manmohan Singhand he obtains the fruit of all the comforts.
Manmohan Singh (Punjabi)ਤੇ ਉਹ ਸਾਰਿਆਂ ਆਰਾਮਾਂ ਦੇ ਮੇਵੇ ਨੂੰ ਪਾ ਲੈਂਦਾ ਹੈ।
Fareedkot Teekaਤਿਨੋਂ ਨੇ ਸਰਬ ਸੁਖੋਂ ਕਾ ਫਲ੍ਹ ਜੋ ਆਤਮਾਨੰਦ ਹੈ, ਸੋ ਪਾਇ ਲੀਆ ਹੈ॥੨॥੧੨॥੭੬॥☬ਗ੍ਯਾਨਵਾਨੋਂ ਕਾ ਨਿਹਚਾ ਦਿਖਾਵਤੇ ਹੈਂ:
Prof. Sahib Singhਉਸ ਨੇ ਸਾਰੇ ਸੁਖ ਦੇਣ ਵਾਲੇ (ਫਲ ਪ੍ਰਾਪਤ ਕਰ ਲਏ ਹਨ ॥੨॥੧੨॥੭੬॥

ਪਦ ਅਰਥ ਤਿਨਿ = ਉਸ (ਮਨੁੱਖ) ਨੇ। ਸਰਬ ਸੁਖਾ = ਸਾਰੇ ਸੁਖ ਦੇਣ ਵਾਲੇ ॥੨॥੧੨॥੭੬॥

SikhNet (Spanish)y es bendecido con la Fruta dadora de la Paz de la Emancipación. (2‑12‑76)

Open this shabad →

Shabad Guru Arjan Dev Ji Raag Sorath continues on Ang 628

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਪਰਮੇਸਰਿ ਦਿਤਾ ਬੰਨਾ ॥

paramesar ditaa banaa |

Sant Singh KhalsaThe Transcendent Lord has given me His support.
Manmohan SinghThe Supreme Lord has given me His support,
Manmohan Singh (Punjabi)ਸ਼੍ਰੋਮਣੀ ਸਾਹਿਬ ਨੇ ਮੈਨੂੰ ਆਪਣਾ ਆਸਰਾ ਦਿੱਤਾ ਹੈ,
Fareedkot Teekaਪਰਮੇਸਰ ਨੇ ਜਬ ਨਿਹਚੇ ਰੂਪ (ਬੰਨਾ) ਆਸਰਾ ਦੀਆ ਹੈ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਦੇ ਆਤਮਕ ਜੀਵਨ ਵਾਸਤੇ) ਪਰਮੇਸਰ ਨੇ (ਵਿਕਾਰਾਂ ਦੇ ਰਾਹ ਵਿਚ) ਡੱਕਾ ਮਾਰ ਦਿੱਤਾ,

ਪਦ ਅਰਥ ਪਰਮੇਸਰਿ = ਪਰਮੇਸਰ ਨੇ। ਬੰਨਾ = ਡੱਕਾ, ਰੁਕਾਵਟ, ਬੰਨ੍ਹ।

SikhNet (Spanish)El Señor me ha dado Su Refugio

ਦੁਖ ਰੋਗ ਕਾ ਡੇਰਾ ਭੰਨਾ ॥

dukh rog kaa dderaa bhanaa |

Sant Singh KhalsaThe house of pain and disease has been demolished.
Manmohan Singhand the abode of distress and disease is demolished.
Manmohan Singh (Punjabi)ਅਤੇ ਤਕਲੀਫ ਤੇ ਬੀਮਾਰੀ ਦਾ ਅੱਡਾ ਚੁੱਕਿਆ ਗਿਆ ਹੈ।
Fareedkot Teekaਤਬ ਦੁਖੋਂ ਔ ਰੋਗੋਂ ਕਾ ਡੇਰਾ ਜੋ ਅਗ੍ਯਾਨ ਥਾ, ਸੋ ਨਸ੍ਟ ਹੂਆ ਹੈ॥
Prof. Sahib Singh(ਉਸ ਮਨੁੱਖ ਦੇ ਅੰਦਰੋਂ) ਪਰਮੇਸਰ ਨੇ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਮੁਕਾ ਦਿੱਤਾ।

ਪਦ ਅਰਥ ਭੰਨਾ = ਭੰਨ ਦਿੱਤਾ, ਤੋੜ ਦਿੱਤਾ।

SikhNet (Spanish)y el recinto de dolor ha sido demolido en mi interior.

ਅਨਦ ਕਰਹਿ. ਨਰ ਨਾਰੀ ॥

anad kareh. nar naaree |

Sant Singh KhalsaThe men and women celebrate.
Manmohan SinghThe men and women make merry, as,
Manmohan Singh (Punjabi)ਮਰਦ ਤੇ ਜਨਾਨੀਆਂ ਮੌਜਾਂ ਮਾਣਦੇ ਹਨ,
Fareedkot Teekaਸੋ ਨਰ ਹੋਵੈ ਵਾ ਨਾਰੀ ਹੋਵੈ ਸਭ ਆਨੰਦ ਹੀ ਕਰਤੇ ਹੈਂ॥
Prof. Sahib Singhਉਹ ਸਾਰੇ ਜੀਵ ਆਤਮਕ ਆਨੰਦ ਮਾਣਦੇ ਹਨ,

ਪਦ ਅਰਥ ਕਰਹਿ = ਕਰਦੇ ਹਨ। ਨਰ ਨਾਰੀ = (ਉਹ ਸਾਰੇ) ਨਰ ਨਾਰ, ਉਹ ਸਾਰੇ ਜੀਵ।

SikhNet (Spanish)Hombres y mujeres celebran,

ਹਰਿ ਹਰਿ ਪ੍ਰਭਿ. ਕਿਰਪਾ ਧਾਰੀ ॥੧॥

har har prabh. kirapaa dhaaree |1|

Sant Singh KhalsaThe Lord God, Har, Har, has extended His Mercy. ||1||
Manmohan SinghGod, the Lord Master, has extended His mercy to them.
Manmohan Singh (Punjabi)ਕਿਉਂਕਿ ਵਾਹਿਗੁਰੂ ਸੁਆਮੀ ਮਾਲਕ ਨੇ ਉਨ੍ਹਾਂ ਤੇ ਆਪਣੀ ਮਿਹਰ ਕੀਤੀ ਹੈ।
Fareedkot Teekaਜਿਨੋਂ ਪਰ ਹਰੀ ਨੇ ਹਰ ਪ੍ਰਕਾਰ ਕ੍ਰਿਪਾ ਕਰੀ ਹੈ॥੧॥
Prof. Sahib Singhਜਿਨ੍ਹਾਂ ਉੱਤੇ ਪ੍ਰਭੂ ਨੇ (ਇਹ) ਕਿਰਪਾ ਕਰ ਦਿੱਤੀ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ ॥੧॥

SikhNet (Spanish)pues el Señor Dios, Jar, Jar, ha mostrado Su Misericordia. (1)

Open this shabad (11 lines, Angs 627-628) →

Ang 627 of 1430