ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਗੁਰ ਮਿਲਿ ਪ੍ਰਭੂ ਚਿਤਾਰਿਆ ॥
gur mil prabhoo chitaariaa |
Sant Singh KhalsaMeeting with the Guru, I contemplate God.
Manmohan SinghMeeting with the Guru, I have cherished the Lord,
Manmohan Singh (Punjabi)ਗੁਰਾਂ ਨਾਲ ਮਿਲ ਕੇ, ਮੈਂ ਸੁਆਮੀ ਦਾ ਆਰਾਧਨ ਕੀਤਾ ਹੈ,
Fareedkot Teekaਹੇ ਭਾਈ! ਜਿਨੋਂ ਨੇ ਗੁਰੋਂ ਸਾਥ ਮਿਲ ਕੇ ਪ੍ਰਭੂ ਕੋ ਯਾਦ ਕੀਆ ਹੈ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਨੇ) ਗੁਰੂ ਨੂੰ ਮਿਲ ਕੇ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ,ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।
SikhNet (Spanish)Encontrando al Guru,
ਕਾਰਜ ਸਭਿ ਸਵਾਰਿਆ ॥
kaaraj sabh savaariaa |
Sant Singh KhalsaAll of my affairs have been resolved.
Manmohan Singhand my affairs are all resolved.
Manmohan Singh (Punjabi)ਅਤੇ ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
Fareedkot Teekaਤਿਨੋਂ ਨੇ ਸਭ ਕਾਰਜੋਂ ਕੋ ਸਵਾਰਿਆ ਹੈ॥
Prof. Sahib Singhਉਸ ਨੇ ਆਪਣੇ ਸਾਰੇ ਕੰਮ ਸਵਾਰ ਲਏ।ਪਦ ਅਰਥ ਸਭਿ = ਸਾਰੇ।
SikhNet (Spanish)contemplé a mi Señor y me puse enteramente Feliz.
ਮੰਦਾ ਕੋ. ਨ ਅਲਾਏ ॥
mandaa ko. na alaae |
Sant Singh KhalsaNo one speaks ill of me.
Manmohan SinghNow no one speaks ill of me.
Manmohan Singh (Punjabi)ਹੁਣ ਕੋਈ ਭੀ ਮੈਨੂੰ ਬੁਰਾ ਨਹੀਂ ਆਖਦਾ,
Fareedkot Teekaਕੋਈ ਤਿਨ ਕੋ ਬੁਰਾ ਨਹੀਂ ਕਹਤਾ ਹੈ॥
Prof. Sahib Singhਉਹ ਮਨੁੱਖ (ਕਿਸੇ ਨੂੰ) ਕੋਈ ਭੈੜੇ ਬੋਲ ਨਹੀਂ ਬੋਲਦਾ,ਪਦ ਅਰਥ ਮੰਦਾ ਕੋ = ਕੋਈ ਭੈੜਾ ਬੋਲ। ਅਲਾਏ = ਬੋਲਦਾ।
SikhNet (Spanish)Ahora nadie habla mal de mí
ਸਭ ਜੈ ਜੈ ਕਾਰੁ ਸੁਣਾਏ ॥੧॥
sabh jai jai kaar sunaae |1|
Sant Singh KhalsaEveryone congratulates me on my victory. ||1||
Manmohan SinghEvery one shouts the ovations of my victory.
Manmohan Singh (Punjabi)ਅਤੇ ਹਰ ਕੋਈ ਮੇਰੀ ਜਿੱਤ ਦੇ ਨਾਅਰੇ ਲਾਉਂਦਾ ਹੈ।
Fareedkot Teekaਸਭ ਕੋਈ ਉਨ ਕਾ ਧੰਨਬਾਦ ਕਰ ਕੇ ਸੁਨਾਵਤਾ ਹੈ॥੧॥
Prof. Sahib Singhਉਹ ਸਾਰੀ ਲੁਕਾਈ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਸੁਣਾਂਦਾ ਰਹਿੰਦਾ ਹੈ ॥੧॥ਪਦ ਅਰਥ ਸਭ = ਸਾਰੀ (ਲੁਕਾਈ) ਨੂੰ। ਜੈ ਜੈ ਕਾਰੁ = ਪਰਮਾਤਮਾ ਦੀ ਸਿਫ਼ਤ-ਸਾਲਾਹ। ਸੁਣਾਏ = ਸੁਣਾਂਦਾ ਹੈ ॥੧॥
SikhNet (Spanish)y todos cantan mi Victoria. (1)
ਸੰਤਹੁ; ਸਾਚੀ ਸਰਣਿ ਸੁਆਮੀ ॥
santahu; saachee saran suaamee |
Sant Singh KhalsaO Saints, I seek the True Sanctuary of the Lord and Master.
Manmohan SinghO saints, I seek the True shelter of the Lord.
Manmohan Singh (Punjabi)ਹੇ ਸਾਧੂਓ! ਮੈਂ ਸੁਆਮੀ ਦੀ ਸੱਚੀ ਸ਼ਰਣਾਗਤ ਨੂੰ ਲੋੜਦਾ ਹਾਂ।
Fareedkot Teekaਹੇ ਸੰਤੋ! ਸ੍ਵਾਮੀ ਕੀ ਸਰਨ ਸਾਚੀ ਹੈ॥
Prof. Sahib Singhਹੇ ਸੰਤ ਜਨੋ! ਮਾਲਕ-ਪ੍ਰਭੂ ਦਾ ਆਸਰਾ ਪੱਕਾ ਆਸਰਾ ਹੈ,ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ।
SikhNet (Spanish)Oh Santos, busco el Verdadero Refugio el Señor.
ਜੀਅ ਜੰਤ ਸਭਿ ਹਾਥਿ ਤਿਸੈ ਕੈ; ਸੋ ਪ੍ਰਭੁ ਅੰਤਰਜਾਮੀ ॥ ਰਹਾਉ ॥
jeea jant sabh haath tisai kai; so prabh antarajaamee | rahaau |
Sant Singh KhalsaAll beings and creatures are in His hands; He is God, the Inner-knower, the Searcher of hearts. ||Pause||
Manmohan SinghAll the living beings are under His sway. He, the Lord, is the knower of hearts. Pause.
Manmohan Singh (Punjabi)ਸਾਰੇ ਪ੍ਰਾਣਧਾਰੀ ਉਸ ਦੇ ਵੱਸ ਵਿੱਚ ਹਨ। ਉਹ ਸੁਆਮੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ।
Fareedkot Teekaਕਿਉਂਕਿ ਸੂਖਮ ਅਸਥੂਲ ਜੀਵ ਸਭ ਤਿਸੀ ਕੇ ਹਾਥ ਮੇਂ ਹੈਂ, ਸੋ ਪ੍ਰਭੂ ਅੰਤਰ ਹੋਇਕੈ ਪ੍ਰੇਰ ਰਹਾ ਹੈ॥ ਰਹਾਉ ॥
Prof. Sahib Singh(ਕਿਉਂਕਿ) ਸਾਰੇ ਜੀਵ ਉਸ ਪ੍ਰਭੂ ਦੇ ਹੱਥ ਵਿਚ ਹਨ, ਅਤੇ, ਉਹ ਪ੍ਰਭੂ ਹਰੇਕ ਜੀਵ ਦੇ ਦਿਲ ਦੀ ਜਾਣਨ ਵਾਲਾ ਹੈ ਰਹਾਉ॥ਪਦ ਅਰਥ ਸਭਿ = ਸਾਰੇ। ਹਾਥਿ = ਹੱਥ ਵਿਚ। ਤਿਸੈ ਕੈ ਹਾਥਿ = ਉਸੇ ਦੇ ਹੱਥ ਵਿਚ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥ਰਹਾਉ॥
SikhNet (Spanish)Todas las criaturas están bajo la Influencia del Señor, el Íntimo Conocedor. (Pausa)
ਕਰਤਬ ਸਭਿ ਸਵਾਰੇ ॥
karatab sabh savaare |
Sant Singh KhalsaHe has resolved all of my affairs.
Manmohan SinghAll my affairs, the Master has resolved.
Manmohan Singh (Punjabi)ਮੇਰੇ ਸਾਰੇ ਕੰਮ ਮਾਲਕ ਨੇ ਸੁਆਰ ਦਿੱਤੇ ਹਨ।
Fareedkot Teekaਤਿਨ ਕੇ ਸਭ ਕਰਮ ਹਰੀ ਨੇ ਸਵਾਰੇ ਹੈਂ॥
Prof. Sahib Singhਹੇ ਸੰਤ ਜਨੋ! (ਜਿਸ ਮਨੁੱਖ ਨੇ ਪ੍ਰਭੂ ਦਾ ਪੱਕਾ ਆਸਰਾ ਲਿਆ, ਪ੍ਰਭੂ ਨੇ ਉਸ ਦੇ) ਸਾਰੇ ਕੰਮ ਸਵਾਰ ਦਿੱਤੇ।
SikhNet (Spanish)El Señor cumple con todas nuestras tareas,
ਪ੍ਰਭਿ; ਅਪੁਨਾ ਬਿਰਦੁ ਸਮਾਰੇ ॥
prabh; apunaa birad samaare |
Sant Singh KhalsaGod has confirmed His innate nature.
Manmohan SinghThe Lord has honoured His innate nature.
Manmohan Singh (Punjabi)ਸਾਹਿਬ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਹੈ।
Fareedkot Teekaਪ੍ਰਭੂ ਅਪਨਾ ਪ੍ਰਣੁ ਯਾਦ ਕਰਤਾ ਹੈ॥
Prof. Sahib Singhਪ੍ਰਭੂ ਨੇ ਆਪਣਾ ਇਹ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਹੀ ਚੇਤੇ ਰੱਖਿਆ ਹੋਇਆ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਸਮਾਰੇ = ਚੇਤੇ ਰੱਖਿਆ ਹੋਇਆ ਹੈ।
SikhNet (Spanish)pues Él actúa como es Su Naturaleza.
ਪਤਿਤ. ਪਾਵਨ; ਪ੍ਰਭ ਨਾਮਾ ॥
patit. paavan; prabh naamaa |
Sant Singh KhalsaGod's Name is the Purifier of sinners.
Manmohan SinghPurifier of the sinner is the Lord's Name.
Manmohan Singh (Punjabi)ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ ਸਾਹਿਬ ਦਾ ਨਾਮ।
Fareedkot Teekaਪ੍ਰਭੂ ਕਾ ਨਾਮੁ ਪਤਤ ਪਾਵਨੁ ਹੈ, ਭਾਵ ਸੇ ਪਾਪੀਓਂ ਕੋ ਪਵਿਤ੍ਰ ਕਰਨਾ ਇਹੁ ਐਸੀ ਪ੍ਰਤਗ੍ਯਾ ਹੈ॥
Prof. Sahib Singh(ਹੇ ਸੰਤ ਜਨੋ!) ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।ਪਦ ਅਰਥ ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਮਨੁੱਖਾਂ ਨੂੰ ਪਵਿਤ੍ਰ ਕਰਨ ਵਾਲਾ।
SikhNet (Spanish)El Nombre del Señor es el Purificador de los que viven en el error;
ਜਨ ਨਾਨਕ. ਸਦ ਕੁਰਬਾਨਾ ॥੨॥੯॥੭੩॥
jan naanak. sad kurabaanaa |2|9|73|
Sant Singh KhalsaServant Nanak is forever a sacrifice to Him. ||2||9||73||
Manmohan SinghSerf Nanak is ever a sacrifice unto the Lord.
Manmohan Singh (Punjabi)ਨਫਰ ਨਾਨਕ, ਸਾਹਿਬ ਉਤੋਂ ਸਦੀਵ ਹੀ ਬਲਿਹਾਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸੁ ਪ੍ਰਭੂ ਕੇ ਊਪਰ ਮੈਂ ਸੌ ਵਾਰੁ ਕੁਰਬਾਨੁ ਜਾਤਾ ਹੂੰ॥੨॥੯॥੭੩॥☬ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਉਪਦ੍ਰਵ ਮਿਟੇ ਪਰ ਕਹਿਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-ਮੈਂ ਉਸ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੯॥੭੩॥
SikhNet (Spanish)Nanak ofrece siempre su ser en sacrificio a Él. (2‑9‑73)