ੴ

ਸਿੱਖਬਾਣੀ · SikhBani

ਸੋਈ ਕਰਾਇ ਜੋ ਤੁਧੁ ਭਾਵੈ ॥

soee karaae jo tudh bhaavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 626, 627 · 11 lines
Translations

ਸੋਰਠਿ ਮਹਲਾ ੫ ॥

soratth mahalaa 5 | Ang 626

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਸੋਈ ਕਰਾਇ; ਜੋ ਤੁਧੁ ਭਾਵੈ ॥

soee karaae; jo tudh bhaavai | Ang 626

Sant Singh KhalsaYou make me do what pleases You.
Manmohan SinghThou Makest me do, what pleases Thee, O Lord.
Manmohan Singh (Punjabi)ਮੇਰੇ ਪਾਸੋਂ ਉਸ ਕੁਛ ਕਰਵਾ ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ!
Fareedkot Teekaਹੇ ਹਰੀ! ਇਸ ਤੇ ਸੋਈ ਕਰਮ ਕਰਾਇ ਜੋ ਤੇਰੇ ਕੋ ਭਾਵਤਾ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ,

ਪਦ ਅਰਥ ਸੋਈ = ਉਹੀ ਕੰਮ। ਕਰਾਇ = ਤੂੰ ਕਰਾਈਂ। ਭਾਵੈ = ਚੰਗਾ ਲੱਗਦਾ ਹੈ।

SikhNet (Spanish)Tú me haces hacer lo que es Tu Voluntad,

ਮੋਹਿ ਸਿਆਣਪ; ਕਛੂ. ਨ ਆਵੈ ॥

mohi siaanap; kachhoo. na aavai | Ang 626

Sant Singh KhalsaI have no cleverness at all.
Manmohan SinghI know of no cleverness what-so-ever.
Manmohan Singh (Punjabi)ਮੈਨੂੰ ਕੁਝ ਵੀ ਚਤੁਰਾਈ ਨਹੀਂ ਆਉਂਦੀ।
Fareedkot Teekaਮੇਰੇ ਕੋ ਸਿਆਣਪ ਕੀ ਬਾਤ ਕੋਈ ਨਹੀਂ ਆਵਤੀ ਹੈ॥
Prof. Sahib Singhਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।

ਪਦ ਅਰਥ ਮੋਹਿ = ਮੈਨੂੰ।

SikhNet (Spanish)oh Señor, pues soy tonto e ignorante.

ਹਮ ਬਾਰਿਕ; ਤਉ ਸਰਣਾਈ ॥

ham baarik; tau saranaaee | Ang 626

Sant Singh KhalsaI am just a child - I seek Your Protection.
Manmohan SinghI, a child, seek thine protection.
Manmohan Singh (Punjabi)ਮੈਂ ਤੇਰਾ ਬੱਚਾ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹਮ ਤੋ ਬਾਲਕੇ ਤੇਰੀ ਸ਼ਰਨ ਹੈਂ॥
Prof. Sahib Singhਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।

ਪਦ ਅਰਥ ਤਉ = ਤੇਰੀ।

SikhNet (Spanish)Como Tu niño, busco Tu Refugio,

ਪ੍ਰਭਿ ਆਪੇ ਪੈਜ ਰਖਾਈ ॥੧॥

prabh aape paij rakhaaee |1| Ang 626

Sant Singh KhalsaGod Himself preserves my honor. ||1||
Manmohan SinghThe Lord Himself saves my honour.
Manmohan Singh (Punjabi)ਸਾਹਿਬ ਆਪੇ ਹੀ ਮੇਰੀ ਇੱਜ਼ਤ ਰੱਖਦਾ ਹੈ।
Fareedkot Teekaਹੇ ਪ੍ਰਭੂ! ਤੈਨੇ ਆਪ ਹੀ (ਪੈਜ) ਪ੍ਰਤਿਸ਼ਟਾ ਹਮਾਰੀ ਗੁਰੋਂ ਸੇ ਰਖਾਈ ਹੈ॥੧॥
Prof. Sahib Singhਹੇ ਭਾਈ! (ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਆਪੇ = ਆਪ ਹੀ। ਪੈਜ = ਇੱਜ਼ਤ ॥੧॥

SikhNet (Spanish)oh Dios; ¡salva mi honor! (1)

ਮੇਰਾ ਮਾਤ ਪਿਤਾ ਹਰਿ ਰਾਇਆ ॥

meraa maat pitaa har raaeaa | Ang 626

Sant Singh KhalsaThe Lord is my King; He is my mother and father.
Manmohan SinghGod, the King, Thou art my mother and father.
Manmohan Singh (Punjabi)ਹੇ ਵਾਹਿਗੁਰੂ ਪਾਤਿਸ਼ਾਹ ਤੂੰ ਹੀ ਮੇਰੀ ਅੰਮੜੀ ਤੇ ਬਾਬਲ ਹੈਂ।
Fareedkot Teekaਹੇ ਹਰੀ ਰਾਜਾ! ਤੂੰਹੀ ਮੇਰਾ ਪਿਤਾ ਮਾਤਾ ਹੈ॥
Prof. Sahib Singhਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ।

ਪਦ ਅਰਥ ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ!

SikhNet (Spanish)Oh mi Rey, oh mi Señor, eres mi Padre y mi Madre,

ਕਰਿ ਕਿਰਪਾ ਪ੍ਰਤਿਪਾਲਣ ਲਾਗਾ; ਕਰੀਂ ਤੇਰਾ ਕਰਾਇਆ ॥ ਰਹਾਉ ॥

kar kirapaa pratipaalan laagaa; karanee teraa karaaeaa | rahaau | Ang 626

Sant Singh KhalsaIn Your Mercy, You cherish me; I do whatever You make me do. ||Pause||
Manmohan SinghThou mercifully cherish me, O Lord and I do whatever Thou makest me do.
Manmohan Singh (Punjabi)ਤੈਂ ਦਇਆ ਧਾਰ ਕੇ ਮੈਨੂੰ ਪਾਲਦਾ-ਪੋਸਦਾ ਹੈ। ਮੈਂ ਉਹੀ ਕੁੱਛ ਕਰਦਾ ਹਾਂ ਜਿਹੜਾ ਕੁੱਛ ਤੂੰ ਮੇਰੇ ਕੋਲੋਂ ਕਰਾਉਂਦਾ ਹੈ।
Fareedkot Teekaਤੂੰਹੀ ਕਿਰਪਾ ਕਰ ਕੇ ਪ੍ਰਤਿਪਾਲ ਕਰਨੇ ਮੇਂ ਲਾਗਾ ਹੂਆ ਹੈਂ, ਹਮ ਸਭ ਜੀਵ ਤੇਰਾ ਕਰਾਇਆ ਹੂਆ ਹੀ ਕਰਮ ਕਰਤੇ ਹੈਂ॥ ਰਹਾਉ ॥
Prof. Sahib Singhਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ਰਹਾਉ॥

ਪਦ ਅਰਥ ਕਰੀ = ਮੈਂ ਕਰਦਾ ਹਾਂ ॥ਰਹਾਉ॥

SikhNet (Spanish)pues en Tu Misericordia me sostienes, y yo hago lo que es Tu Voluntad. (Pausa)

ਜੀਅ ਜੰਤ. ਤੇਰੇ ਧਾਰੇ ॥

jeea jant. tere dhaare | Ang 626

Sant Singh KhalsaThe beings and creatures are Your creation.
Manmohan SinghThe mortals and other creatures are established by Thee,
Manmohan Singh (Punjabi)ਪ੍ਰਾਣੀ ਤੇ ਹੋਰ ਜੀਵ ਮੇਰੇ ਅਸਥਾਪਨ ਕੀਤੇ ਹੋਏ ਹਨ,
Fareedkot Teekaਏਹ ਸਭ ਜੀਅ ਜੰਤ ਤੇਰੇ ਹੀ (ਧਾਰੇ) ਆਸਰੇ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ।

ਪਦ ਅਰਥ ਧਾਰੇ = ਸਹਾਰੇ ਹੋਏ।

SikhNet (Spanish)Los seres y criaturas son Tu Creación,

ਪ੍ਰਭ ਡੋਰੀ ਹਾਥਿ ਤੁਮਾਰੇ ॥

prabh ddoree haath tumaare | Ang 626

Sant Singh KhalsaO God, their reins are in Your hands.
Manmohan SinghO Lord. Their nose-string is in Thy hand.
Manmohan Singh (Punjabi)ਹੇ ਸੁਆਮੀ! ਤੇ ਉਨ੍ਹਾਂ ਦੀ ਨਕੇਲ ਤੇਰੇ ਹੱਥ ਵਿੱਚ ਹੈ।
Fareedkot Teekaਹੇ ਪ੍ਰਭੂ! ਇਨ ਕੀ ਪ੍ਰਾਰਬਧ ਵਾ ਪ੍ਰਾਣ ਰੂਪ ਡੋਰੀ ਤੁਮਾਰੇ ਹੀ ਹਾਥ ਮੇਂ ਹੈ॥
Prof. Sahib Singh(ਅਸਾਂ ਜੀਵਾਂ ਦੀ ਜ਼ਿੰਦਗੀ ਦੀ) ਡੋਰ ਤੇਰੇ ਹੱਥ ਵਿਚ ਹੈ।

ਪਦ ਅਰਥ ਹਾਥਿ = ਹੱਥ ਵਿਚ।

SikhNet (Spanish)oh Dios, y el báculo está en Tus Manos.

ਜਿ ਕਰਾਵੈ ਸੋ ਕਰਣਾ ॥

ji karaavai so karanaa | Ang 627

Sant Singh KhalsaWhatever You cause us to do, we do.
Manmohan SinghWhatever Thou makest them do,
Manmohan Singh (Punjabi)ਜਿਹੜਾ ਕੁਛ ਤੂੰ ਉਨ੍ਹਾਂ ਕੋਲੋਂ ਕਰਾਉਂਦਾ ਹੈ,
Fareedkot Teekaਜੋ ਤੁਮ ਕਰਮ ਕਰਵਾਤੇ ਹੋ ਸੋ ਜੀਵ ਕੋ ਕਰਨਾ ਪੜਤਾ ਹੈ॥
Prof. Sahib Singhਅਸੀਂ ਜੀਵ ਉਹੀ ਕੁਝ ਕਰ ਸਕਦੇ ਹਾਂ ਜੋ ਕੁਝ ਪਰਮਾਤਮਾ ਸਾਥੋਂ ਕਰਾਂਦਾ ਹੈ।

ਪਦ ਅਰਥ ਕਰਾਵੈ = ਕਰਾਂਦਾ ਹੈ।

SikhNet (Spanish)Eso que está en Tu Voluntad lo hago y Nanak,

ਨਾਨਕ ਦਾਸ. ਤੇਰੀ ਸਰਣਾ ॥੨॥੭॥੭੧॥

naanak daas. teree saranaa |2|7|71| Ang 627

Sant Singh KhalsaNanak, Your slave, seeks Your Protection. ||2||7||71||
Manmohan Singhthat alone they do Nanak, thy Serf has sought Thy protection, O Lord.
Manmohan Singh (Punjabi)ਕੇਵਲ ਓਹੀ ਉਹ ਕਰਦੇ ਹਨ। ਨਫਰ ਨਾਨਕ ਨੇ ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤੇਰੇ ਦਾਸੋਂ ਕੋ ਤੇਰੀ ਭਗਤੀ ਕਾ (ਸਰਣਾ) ਆਸਰਾ ਹੈ ॥੨॥੭॥੭੧॥
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਹੀ ਸ਼ਰਨ ਪਏ ਰਹਿੰਦੇ ਹਨ ॥੨॥੭॥੭੧॥
SikhNet (Spanish)Tu Esclavo sólo busca Tu Protección. (2‑7‑71)
Answers quote the Granth verbatim with Ang citations. AI commentary is not Gurbani and not a religious ruling.