ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸਰਬੇ ਜੋਇ ਅਗਛਮੀ; ਦੂਖੁ ਘਨੇਰੋ ਆਥਿ ॥
sarabe joe agachhamee; dookh ghanero aath |
Sant Singh KhalsaSee the imperishable Lord everywhere; attachment to wealth brings only great pain.
Manmohan SinghSee thou the Imperishable Lord midst all. Attached to mammon thou shalt suffer great pain.
Manmohan Singh (Punjabi)ਨਾਸ ਨਾਂ ਹੋ ਜਾਣ ਵਾਲੇ ਸੁਆਮੀ ਨੂੰ ਤੂੰ ਸਾਰਿਆਂ ਅੰਦਰ ਦੇਖ। ਮਾਇਆ ਨਾਲ ਜੁੜ ਕੇ ਤੂੰ ਬਹੁਤ ਦੁਖ ਉਠਾਵੇਗਾਂ।
Fareedkot Teekaਸਰਬ ਸ੍ਰਿਸਟੀ ਕੋ (ਅਗਛਮੀ) ਇਸਥਤੀ ਰੂਪ (ਜੋਇ) ਦੇਖਤਾ ਹੈ, ਭਾਵ ਜੋ ਸਤ ਜਾਨਤਾ ਹੈ ਤਿਸ ਕਉ ਤੌ ਦੁਖ ਬਹੁਤ ਹੀ (ਆਥਿ) ਹੈ॥
Prof. Sahib Singh(ਜੋ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਨਾਹ ਨਾਸ ਹੋਣ ਵਾਲੀ ਵੇਖਦਾ ਹੈ ਉਸ ਨੂੰ ਬੜਾ ਦੁੱਖ ਵਿਆਪਦਾ ਹੈ,
ਪਦ ਅਰਥ ਸਰਬੇ = ਸਾਰੀ ਸ੍ਰਿਸ਼ਟੀ। ਜੋਇ = ਤੱਕਦਾ ਹੈ {ਪਉੜੀ ਨੰ: ੧੨ ਤੇ ੧੪ ਵਿਚ ਭੀ ਇਹ ਲਫ਼ਜ਼ 'ਜੋਇ' ਆਉਂਦਾ ਹੈ, ਬਾਣੀ ਭੀ ਗੁਰੂ ਨਾਨਕ ਦੇਵ ਜੀ ਦੀ ਹੈ, ਇਸ ਦਾ ਅਰਥ ਹੈ 'ਤੱਕਦਾ ਹੈ'}। ਅਗਛਮੀ = ਨਾਹ ਨਾਸ ਹੋਣ ਵਾਲੀ। ਆਥਿ = ਹੈ।
SikhNet (Spanish)Ve al Señor Inamovible en el interior de todo, pues estando apegado a Maya, sufrirás inmensamente.
ਕਾਲਰੁ ਲਾਦਸਿ, ਸਰੁ ਲਾਘਣਉ; ਲਾਭੁ ਨ ਪੂੰਜੀ ਸਾਥਿ ॥੧॥
kaalar laadas, sar laaghnau; laabh na poonjee saath |1|
Sant Singh KhalsaLoaded with dust, you have to cross over the world-ocean; you are not carrying the profit and capital of the Name with you. ||1||
Manmohan SinghThou has to cross the world-ocean, Thou load but dust and carry not with thee the profit and capital of the Lord's Name.
Manmohan Singh (Punjabi)ਤੂੰ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ, ਤੂੰ ਘੱਟੇ ਮਿੱਟੀ ਨੂੰ ਲੱਦਦਾ ਹੈਂ ਅਤੇ ਆਪਣੇ ਨਾਲ ਪ੍ਰਭੂ ਦੇ ਨਾਮ ਦੀ ਖੱਟੀ ਅਤੇ ਰਾਸ ਨੂੰ ਨਹੀਂ ਲਿਜਾਂਦਾ।
Fareedkot Teekaਜੀਵ ਪਾਪ ਰੂਪ ਕਾਲਰ ਕੋ ਲਾਦਤਾ ਹੈ ਔ ਸੰਸਾਰ (ਸਰੁ) ਸਮੁੰਦਰ ਕੋ ਲੰਘਣਾ ਹੈ, ਪੁਨਃ ਸਰਧਾ ਰੂਪ ਪੂੰਜੀ ਜੋ ਸਾਥ ਨਾ ਹੋਈ ਇਸ ਤੇ ਆਤਮ ਲਾਭ ਨਹੀਂ ਹੋਤਾ ॥੧॥
Prof. Sahib Singhਉਹ (ਮਾਨੋ) ਕੱਲਰ ਲੱਦ ਰਿਹਾ ਹੈ (ਪਰ ਉਸ ਨੇ) ਸਮੁੰਦਰ ਲੰਘਣਾ ਹੈ, ਉਸ ਦੇ ਪੱਲੇ ਨਾਹ ਮੂਲ ਹੈ ਤੇ ਨਾਹ ਖੱਟੀ ॥੧॥
ਪਦ ਅਰਥ ਸਰੁ = ਸਰੋਵਰ, ਸਾਗਰ। ਲਾਭੁ = ਖੱਟੀ। ਪੂੰਜੀ = ਰਾਸਿ, ਮੂਲ ॥੧॥
SikhNet (Spanish)Tienes que cruzar el mar de las existencias. No cargues entonces un saco de arena, pues no vas a lograr nada. (1)