ਗਉੜੀ ਗੁਆਰੇਰੀ ਮਹਲਾ ੫ ॥
gaurree guaareree mahalaa 5 |
Sant Singh KhalsaGauree Gwaarayree, Fifth Mehl:
Manmohan SinghGauri Guareri 5th Guru.
Manmohan Singh (Punjabi)ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
SikhNet (Spanish)Gauri Guareri, Mejl Guru Aryan, Quinto Canal Divino.
ਸੁਣਿ ਹਰਿ ਕਥਾ; ਉਤਾਰੀ ਮੈਲੁ ॥
sun har kathaa; utaaree mail |
Sant Singh KhalsaListening to the Lord's sermon, my pollution has been washed away.
Manmohan SinghBy hearing God 's discourse, I have shed my filth.
Manmohan Singh (Punjabi)ਵਾਹਿਗੁਰੂ ਦੀ ਵਾਰਤਾ ਸਰਵਣ ਕਰਕੇ ਮੈਂ ਆਪਣੀ ਗੰਦਗੀ ਲਾਹ ਸੁੱਟੀ ਹੈ।
Fareedkot Teekaਜਿਨੋਂ ਨੇ ਹਰੀ ਕੀ ਕਥਾ ਸੁਣੀ ਹੈ ਤਿਨੋਂ ਨੇ ਰਿਦੇ ਕੀ ਮੈਲੁ ਉਤਾਰੀ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣ ਕੇ (ਆਪਣੇ ਮਨ ਤੋਂ ਵਿਕਾਰਾਂ ਦੀ) ਮੈਲ ਲਾਹ ਲਈ,ਪਦ ਅਰਥ ਸੁਣਿ = ਸੁਣ ਕੇ। ਮੈਲੁ = (ਲਫ਼ਜ਼ 'ਮੈਲੁ' ਇਸਤ੍ਰੀ ਲਿੰਗ ਹੈ, ਪਰ ਇਸ ਦੀ ਸ਼ਕਲ ਪੁਲਿੰਗ ਵਰਗੀ ਹੈ)।
SikhNet (Spanish)Escuchando la Enseñanza del Señor, me deshice de todas mis faltas;
ਮਹਾ ਪੁਨੀਤ; ਭਏ ਸੁਖ ਸੈਲੁ ॥
mahaa puneet; bhe sukh sail |
Sant Singh KhalsaI have become totally pure, and I now walk in peace.
Manmohan SinghI have become very pure, and I walk in peace.
Manmohan Singh (Punjabi)ਮੈਂ ਪਰਮ ਪਵਿੱਤ੍ਰ ਹੋ ਗਿਆ ਹਾਂ ਤੇ ਆਰਾਮ ਵਿੱਚ ਸੈਰ ਕਰਦਾ ਹਾਂ।
Fareedkot Teekaਮਹਾਂ ਪੁਨੀਤ ਭਏ ਹੈਂ ਔਰ ਆਤਮ ਸੁਖ ਕਾ ਸੈਲ ਕਰ ਲੀਆ ਹੈ; ਵਾ (ਸੈਲੁ) ਪਰਬਤ ਸਮ ਭਾਰੀ ਸੁਖ ਹੂਆ ਹੈ॥
Prof. Sahib Singhਉਹ ਬੜੇ ਹੀ ਪਵਿਤ੍ਰ (ਜੀਵਨ ਵਾਲੇ) ਹੋ ਗਏ, ਉਹਨਾਂ ਅਨੇਕਾਂ ਹੀ ਸੁਖ ਪ੍ਰਾਪਤ ਕਰ ਲਏ।ਪਦ ਅਰਥ ਪੁਨੀਤ = ਪਵਿਤ੍ਰ। ਸੈਲੁ = ਪਹਾੜ। ਸੁਖ ਸੈਲੁ = ਸੁਖਾਂ ਦਾ ਪਹਾੜ, ਅਨੇਕਾਂ ਹੀ ਸੁਖ।
SikhNet (Spanish)me volví puro y caminé en paz.
ਵਡੈ ਭਾਗਿ; ਪਾਇਆ ਸਾਧਸੰਗੁ ॥
vaddai bhaag; paaeaa saadhasang |
Sant Singh KhalsaBy great good fortune, I found the Saadh Sangat, the Company of the Holy;
Manmohan SinghBy great good fortune, I have obtained the society of saints,
Manmohan Singh (Punjabi)ਪਰਮ ਚੰਗੇ ਕਰਮਾਂ ਦੁਆਰਾ ਮੈਨੂੰ ਸਤਿਸੰਗਤ ਪ੍ਰਾਪਤ ਹੋਈ ਹੈ,
Fareedkot Teekaਜਬ ਵੱਡੇ ਭਾਗੋਂ ਕਰ ਸਤਿਸੰਗਿ ਪ੍ਰਾਪਤਿ ਭਇਆ॥
Prof. Sahib Singhਉਹਨਾਂ ਨੇ ਵੱਡੀ ਕਿਸਮਤਿ ਨਾਲ ਗੁਰੂ ਦਾ ਮਿਲਾਪ ਹਾਸਲ ਕਰ ਲਿਆ,ਪਦ ਅਰਥ ਭਾਗਿ = ਕਿਸਮਤ ਨਾਲ।
SikhNet (Spanish)Por buena fortuna, fui aceptado en la Sociedad de los Santos,
ਪਾਰਬ੍ਰਹਮ ਸਿਉ; ਲਾਗੋ ਰੰਗੁ ॥੧॥
paarabraham siau; laago rang |1|
Sant Singh KhalsaI have fallen in love with the Supreme Lord God. ||1||
Manmohan Singhand have fallen in love with the Supreme Lord.
Manmohan Singh (Punjabi)ਅਤੇ ਮੇਰੀ ਸ਼੍ਰੇਮਣੀ ਸਾਹਿਬ ਨਾਲ ਪ੍ਰੀਤ ਪਈ ਹੈ।
Fareedkot Teekaਤਬ ਪਾਰਬ੍ਰਹਮ ਕੇ ਸਾਥ ਪ੍ਰੇਮ ਲਗਾ ਹੈ॥੧॥
Prof. Sahib Singhਉਹਨਾਂ ਦਾ ਪਰਮਾਤਮਾ ਨਾਲ ਪ੍ਰੇਮ ਬਣ ਗਿਆ ॥੧॥ਪਦ ਅਰਥ ਸਿਉ = ਨਾਲ। ਰੰਗੁ = ਪ੍ਰੇਮ ॥੧॥
SikhNet (Spanish)y me perdí en el Amor del Señor Supremo. (1)
ਹਰਿ ਹਰਿ ਨਾਮੁ ਜਪਤ; ਜਨੁ ਤਾਰਿਓ ॥
har har naam japat; jan taario |
Sant Singh KhalsaChanting the Name of the Lord, Har, Har, His servant has been carried across.
Manmohan SinghBy meditating on Lord God 's Name, I the servant, am saved.
Manmohan Singh (Punjabi)ਵਾਹਿਗੁਰੂ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਮੈਂ, ਨੌਕਰ, ਪਾਰ ਉਤਰ ਗਿਆ ਹਾਂ।
Fareedkot Teekaਹੇ ਮਨ! ਜੋ ਪੁਰਸ ਗੁਰਾਂ ਦੁਆਰੇ ਹਰਿ ਹਰਿ ਨਾਮ ਜਪਤਾ ਹੈ, ਸੋ ਨਾਮ ਨੇ ਤਾਰ ਲੀਆ ਹੈ॥
Prof. Sahib Singhਹਰਿ-ਨਾਮ ਸਿਮਰਦੇ ਸੇਵਕ ਨੂੰ (ਗੁਰੂ ਨੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ।ਪਦ ਅਰਥ ਜਨੁ = ਸੇਵਕ।
SikhNet (Spanish)Meditando en el Naam, en el Nombre del Señor,
ਅਗਨਿ ਸਾਗਰੁ; ਗੁਰਿ. ਪਾਰਿ ਉਤਾਰਿਓ ॥੧॥ ਰਹਾਉ ॥
agan saagar; gur. paar utaario |1| rahaau |
Sant Singh KhalsaThe Guru has lifted me up and carried me across the ocean of fire. ||1||Pause||
Manmohan SinghThe Guru has conducted me across, the sea of fire. Pause.
Manmohan Singh (Punjabi)ਗੁਰਾਂ ਨੇ ਮੈਨੂੰ ਅੱਗ ਦੇ ਸਮੁੰਦਰ ਤੋਂ ਪਾਰ ਕਰ ਦਿਤਾ ਹੈ। ਠਹਿਰਾਉ।
Fareedkot Teekaਔਰ ਤਿਸ ਨੇ ਆਗੇ ਅਗਨੀ ਕੇ ਸਮੁੰਦਰ ਸੰਸਾਰ ਸੇ ਔਰੋਂ ਕੋ ਪਾਰ ਕਰ ਲੀਆ ਹੈ, ਵਾ ਹਰਿ ਹਰਿ ਨਾਮ ਜਾਪਕ ਜੋ ਪੁਰਸ ਹੈ (ਓ) ਉਸ ਕੋ ਗੁਰਾਂ ਨੇ ਸੰਸਾਰ ਅਗਨੀ ਕੇ ਸਮੁੰਦਰ ਸੇ ਤਾਰ ਕੇ ਪਾਰ ਕਰ ਲੀਆ ਹੈ॥੧॥ ਰਹਾਉ ॥
Prof. Sahib Singhਗੁਰੂ ਨੇ (ਸੇਵਕ ਨੂੰ) ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘਾ ਲਿਆ ਹੈ ॥੧॥ ਰਹਾਉ ॥ਪਦ ਅਰਥ ਅਗਨਿ = ਅੱਗ। ਸਾਗਰੁ = ਸਮੁੰਦਰ। ਗੁਰਿ = ਗੁਰੂ ਨੇ ॥੧॥ ਰਹਾਉ ॥
SikhNet (Spanish)fui salvado, y crucé sano y salvo el mar de fuego. (1-Pausa)
ਕਰਿ ਕੀਰਤਨੁ; ਮਨ ਸੀਤਲ ਭਏ ॥
kar keeratan; man seetal bhe |
Sant Singh KhalsaSinging the Kirtan of His Praises, my mind has become peaceful;
Manmohan SinghBy singing the praises of the Lord, my mind has been tranquilised,
Manmohan Singh (Punjabi)ਸੁਆਮੀ ਦਾ ਜੱਸ ਗਾਇਨ ਕਰਨ ਦੁਆਰਾ ਮੇਰਾ ਚਿੱਤ ਠੰਢਾ ਠਾਰ ਹੋ ਗਿਆ ਹੈ,
Fareedkot Teekaਵਾਹਿਗੁਰੂ ਕਾ ਜਸ ਕਰਣੇ ਸੇ (ਮਨ) ਅੰਤਸਕਰਨ ਸੀਤਲ ਭਏ ਹੈਂ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਜਿਨ੍ਹਾਂ ਦੇ ਮਨ ਠੰਢੇ-ਠਾਰ ਹੋ ਗਏ,ਪਦ ਅਰਥ ਕਰਿ = ਕਰ ਕੇ। ਸੀਤਲ = ਠੰਡੇ।
SikhNet (Spanish)Cantando las Alabanzas del Señor, mi mente se sincronizó,
ਜਨਮ ਜਨਮ ਕੇ; ਕਿਲਵਿਖ ਗਏ ॥
janam janam ke; kilavikh ge |
Sant Singh Khalsathe sins of countless incarnations have been washed away.
Manmohan Singhand sins of many births are washed off.
Manmohan Singh (Punjabi)ਅਤੇ ਅਨੇਕਾ ਜਨਮ ਦੇ ਪਾਪ ਧੋਤੇ ਗਏ ਹਨ।
Fareedkot Teekaਪੁਨਾ ਜਨਮ ਜਨਮਾਂਤ੍ਰੋਂ ਕੇ ਪਾਪ ਚਲੇ ਗਏ ਹੈਂ॥
Prof. Sahib Singh(ਉਹਨਾਂ ਦੇ ਅੰਦਰੋਂ) ਜਨਮਾਂ ਜਨਮਾਂਤਰਾਂ ਦੇ ਪਾਪ ਦੂਰ ਹੋ ਗਏ।ਪਦ ਅਰਥ ਕਿਲਵਿਖ = ਪਾਪ।
SikhNet (Spanish)y los errores arrastrados a través de muchas encarnaciones fueron lavados.
ਸਰਬ ਨਿਧਾਨ; ਪੇਖੇ ਮਨ ਮਾਹਿ ॥
sarab nidhaan; pekhe man maeh |
Sant Singh KhalsaI have seen all the treasures within my own mind;
Manmohan SinghAll the treasures I have seen within my mind.
Manmohan Singh (Punjabi)ਸਾਰੇ ਖਜਾਨੇ, ਮੈਂ ਆਪਣੇ ਹਿਰਦੇ ਅੰਦਰ ਵੇਖ ਲਏ ਹਨ।
Fareedkot Teekaਔਰ ਸਰਬ ਨਿਧੀ ਰੂਪ ਪਰਮੇਸ੍ਵਰ ਮਨ ਮੇਂ ਦੇਖੇ ਹੈਂ॥
Prof. Sahib Singhਉਹਨਾਂ ਨੇ ਸਾਰੇ ਖ਼ਜ਼ਾਨੇ ਆਪਣੇ ਮਨ ਵਿਚ ਹੀ ਵੇਖ ਲਏ,ਪਦ ਅਰਥ ਨਿਧਾਨ = ਖ਼ਜ਼ਾਨੇ। ਪੇਖੇ = ਵੇਖ ਲਏ।
SikhNet (Spanish)Pude ver los Nueve Tesoros dentro de mi mente,
ਅਬ ਢੂਢਨ; ਕਾਹੇ ਕਉ ਜਾਹਿ ॥੨॥
ab dtoodtan; kaahe kau jaeh |2|
Sant Singh Khalsawhy should I now go out searching for them? ||2||
Manmohan SinghWhy should I now, go searching for them, without?
Manmohan Singh (Punjabi)ਹੁਣ ਮੈਂ ਉਹਨਾਂ ਨੂੰ ਲੱਭਣ ਲਈ ਕਿਉਂ ਬਾਹਰ ਜਾਵਾਂ?
Fareedkot Teekaਅਬ ਕਹੀਂ ਢੂੰਢਨੇ ਕੋ ਕਿਸ ਵਾਸਤੇ ਜਾਨਾ ਹੈ॥੨॥
Prof. Sahib Singh(ਇਸ ਵਾਸਤੇ ਸੁਖ) ਢੂੰਡਣ ਲਈ ਹੁਣ ਉਹ (ਹੋਰ ਕਿਤੇ) ਕਿਉਂ ਜਾਣ? (ਭਾਵ, ਸੁਖ ਦੀ ਭਾਲ ਬਾਹਰ ਜਗਤ ਦੇ ਪਦਾਰਥਾਂ ਵਿਚੋਂ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਰਹਿੰਦੀ) ॥੨॥ਪਦ ਅਰਥ ਕਾਹੇ ਕਉ = ਕਾਹਦੇ ਲਈ? ਕਿਉਂ? ਜਾਹਿ = ਉਹ ਜਾਂਦੇ ਹਨ, ਉਹ ਜਾਣ ॥੨॥
SikhNet (Spanish)y ya no tengo por qué ir a buscar nada afuera.(2)
ਪ੍ਰਭ ਅਪੁਨੇ; ਜਬ ਭਏ ਦਇਆਲ ॥
prabh apune; jab bhe deaal |
Sant Singh KhalsaWhen God Himself becomes merciful,
Manmohan SinghWhen, my Master, became merciful,
Manmohan Singh (Punjabi)ਜਦ ਮੇਰਾ ਮਾਲਕ ਮਿਹਰਬਾਨ ਹੋ ਗਿਆ,
Fareedkot Teekaਜਬ ਅਪਨੇ ਪ੍ਰਭੂ ਦਿਯਾਲ ਭਏ॥
Prof. Sahib Singhਜਦੋਂ ਪ੍ਰਭੂ ਜੀ ਆਪਣੇ ਦਾਸਾਂ ਉਤੇ ਦਿਆਲ ਹੁੰਦੇ ਹਨ,
SikhNet (Spanish)Cuando mi Maestro fue Misericordioso conmigo,
ਪੂਰਨ ਹੋਈ; ਸੇਵਕ ਘਾਲ ॥
pooran hoee; sevak ghaal |
Sant Singh Khalsathe work of His servant becomes perfect.
Manmohan SinghHis slave 's service, then got accomplished.
Manmohan Singh (Punjabi)ਤਾਂ ਉਸ ਦੇ ਗੋਲੇ ਦੀ ਸੇਵਾ ਸੰਪੂਰਨ ਹੋ ਗਈ।
Fareedkot Teekaਤਬ ਸੇਵਕ ਕੀ ਸੇਵਾ ਕਰੀ ਹੂਈ ਸਫਲੀ ਹੂਈ॥
Prof. Sahib Singhਤਦੋਂ ਦਾਸਾਂ ਦੀ (ਕੀਤੀ ਹੋਈ ਸੇਵਾ-ਸਿਮਰਨ ਦੀ) ਮਿਹਨਤ ਸਫਲ ਹੋ ਜਾਂਦੀ ਹੈ।ਪਦ ਅਰਥ ਸੇਵਕ ਘਾਲ = ਸੇਵਕ ਦੀ ਮਿਹਨਤ।
SikhNet (Spanish)los esfuerzos de Su Sirviente dieron fruto;
ਬੰਧਨ ਕਾਟਿ; ਕੀਏ ਅਪਨੇ ਦਾਸ ॥
bandhan kaatt; kee apane daas |
Sant Singh KhalsaHe has cut away my bonds, and made me His slave.
Manmohan SinghHe has cut off my fetters and made me His serf.
Manmohan Singh (Punjabi)ਉਸ ਨੇ ਮੇਰੀਆਂ ਬੇੜੀਆਂ ਕਟ ਕੇ ਮੈਨੂੰ ਆਪਣਾ ਗੁਲਾਮ ਬਣਾ ਲਿਆ ਹੈ।
Fareedkot Teekaਬੰਧਨ ਕਾਟ ਕਰ ਅਪਨੇ ਦਾਸ ਕੀਏ ਹੈਂ॥
Prof. Sahib Singh(ਸੇਵਕਾਂ ਦੇ ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਪ੍ਰਭੂ ਉਹਨਾਂ ਨੂੰ ਆਪਣੇ ਦਾਸ ਬਣਾ ਲੈਂਦਾ ਹੈ।ਪਦ ਅਰਥ ਕਾਟਿ = ਕੱਟ ਕੇ।
SikhNet (Spanish)Él cortó mis amarras y me hizo Suyo.
ਸਿਮਰਿ ਸਿਮਰਿ; ਸਿਮਰਿ ਗੁਣਤਾਸ ॥੩॥
simar simar; simar gunataas |3|
Sant Singh KhalsaRemember, remember, remember Him in meditation; He is the treasure of excellence. ||3||
Manmohan SinghI remember, remember and remember the Lord, The Treasure of excellences.
Manmohan Singh (Punjabi)ਮੈਂ ਗੁਣਾ ਦੇ ਖ਼ਜਾਨੇ ਪ੍ਰਭੂ ਦਾ ਆਰਾਧਨ, ਆਰਾਧਨ ਤੇ ਆਰਾਧਨ ਕਰਦਾ ਹਾਂ।
Fareedkot Teekaਤਾਂ ਤੇ ਤਿਸ ਗੁਰੋਂ ਕੇ (ਤਾਸ) ਸਮੁੰਦਰ ਕੋ ਮਨ ਬਾਣੀ ਤਨ ਕਰ ਸਿਮਰਣ ਕਰਤੇ ਹੈਂ॥੩॥
Prof. Sahib Singhਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ) ॥੩॥ਪਦ ਅਰਥ ਗੁਣਤਾਸ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥
SikhNet (Spanish)Habita, oh dice Nanak, en Él, el Tesoro de Virtud. (3)
ਏਕੋ ਮਨਿ; ਏਕੋ ਸਭ ਠਾਇ ॥
eko man; eko sabh tthaae |
Sant Singh KhalsaHe alone is in the mind; He alone is everywhere.
Manmohan SinghHe, alone is in the mind, and he alone within all the places.
Manmohan Singh (Punjabi)ਕੇਵਲ ਓਹੀ ਅੰਤਹਕਰਣ ਅੰਦਰ ਹੈ ਅਤੇ ਕੇਵਲ ਓਹੀ ਸਾਰਿਆ ਥਾਵਾਂ ਅੰਦਰ।
Fareedkot Teekaਏਕੁ ਹਰੀ ਹੀ ਮਨ ਮੇਂ ਹੈ ਅਰ ਓਹੀ ਏਕ ਇੰਦ੍ਰੇ ਰੂਪ ਸੰਪੂਰਨ ਅਸਥਾਨੋਂ ਮੇਂ ਬਿਆਪਕ ਹੈ॥
Prof. Sahib Singhਉਸ ਨੂੰ ਇਕ ਪਰਮਾਤਮਾ ਹੀ ਆਪਣੇ ਹਿਰਦੇ ਵਿਚ ਵੱਸਦਾ ਦਿੱਸਦਾ ਹੈ, ਇਕ ਪਰਮਾਤਮਾ ਹੀ ਹਰੇਕ ਥਾਂ ਵਿਚ ਦਿੱਸਦਾ ਹੈ।ਪਦ ਅਰਥ ਏਕੋ = ਇਕ (ਪ੍ਰਭੂ) ਹੀ। ਮਨਿ = ਮਨ ਵਿਚ, ਹਿਰਦੇ ਵਿਚ। ਠਾਇ = ਥਾਂ ਵਿਚ।
SikhNet (Spanish)Sólo Él está en la mente; sólo Él prevalece en todos los lugares;
ਪੂਰਨ ਪੂਰਿ ਰਹਿਓ; ਸਭ ਜਾਇ ॥
pooran poor rahio; sabh jaae |
Sant Singh KhalsaThe Perfect Lord is totally permeating and pervading everywhere.
Manmohan SinghThe Perfect Master is fully filling all the sites.
Manmohan Singh (Punjabi)ਮੁਕੰਮਲ ਮਾਲਕ ਸਮੂਹ ਟਿਕਾਣਿਆ ਨੂੰ ਮੁਕੰਮਲ ਤੌਰ ਤੇ ਭਰ ਰਿਹਾ ਹੈ।
Fareedkot Teekaਸੋ ਪੂਰਨ ਪਰਮੇਸ੍ਵਰ ਬ੍ਰਹਮਾਂਡ ਮੇਂ ਸਭ ਜਗਾ ਵਿਖੇ ਬਿਆਪਿ ਰਹਾ ਹੈ॥
Prof. Sahib Singhਉਸ ਨੂੰ ਹਰ ਥਾਂ ਵਿਚ ਪਰਮਾਤਮਾ ਹੀ ਪਰਮਾਤਮਾ ਵਿਆਪਕ ਭਰਪੂਰ ਦਿੱਸਦਾ ਹੈ,ਪਦ ਅਰਥ ਜਾਇ = ਥਾਂ।
SikhNet (Spanish)Él, el Uno Perfecto, llena todos los espacios.
ਗੁਰਿ ਪੂਰੈ; ਸਭੁ ਭਰਮੁ ਚੁਕਾਇਆ ॥
gur poorai; sabh bharam chukaaeaa |
Sant Singh KhalsaThe Perfect Guru has dispelled all doubts.
Manmohan SinghThe Perfect Guru has dispelled all my doubts.
Manmohan Singh (Punjabi)ਪੂਰਨ ਗੁਰਾਂ ਨੇ ਸਮੂਹ ਸੰਦੇਹ ਦੂਰ ਕਰ ਦਿਤੇ ਹਨ।
Fareedkot Teekaਪੂਰੇ ਗੁਰੋਂ ਨੇ ਸੰਪੂਰਨ ਭਰਮ ਉਠਾਇ ਦੀਆ ਹੈ॥
Prof. Sahib Singhਪੂਰੇ ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਸਾਰੀ ਭਟਕਣਾ ਦੂਰ ਕਰ ਦਿੱਤੀ,ਪਦ ਅਰਥ ਗੁਰਿ = ਗੁਰੂ ਨੇ।
SikhNet (Spanish)A través del Perfecto Guru, me deshago de toda duda
ਹਰਿ ਸਿਮਰਤ; ਨਾਨਕ ਸੁਖੁ ਪਾਇਆ ॥੪॥੮॥੭੭॥
har simarat; naanak sukh paaeaa |4|8|77|
Sant Singh KhalsaRemembering the Lord in meditation, Nanak has found peace. ||4||8||77||
Manmohan SinghBy remembering God, Nanak has obtained peace.
Manmohan Singh (Punjabi)ਵਾਹਿਗੁਰੂ ਨੂੰ ਚੇਤੇ ਕਰਕੇ ਨਾਨਕ ਨੇ ਠੰਢ-ਚੈਨ ਪ੍ਰਾਪਤ ਕੀਤੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰੀ ਕੇ ਸਿਮਰਨ ਕਰਨੇ ਸੇ ਸੁਖ ਪਾਇਆ ਹੈ॥੪॥੮॥੭੭॥
Prof. Sahib Singhਹੇ ਨਾਨਕ! ਪਰਮਾਤਮਾ ਦਾ ਸਿਮਰਨ ਕਰ ਕੇ ਉਸ ਮਨੁੱਖ ਨੇ ਆਤਮਕ ਆਨੰਦ ਲੱਭ ਲਿਆ ਹੈ ॥੪॥੮॥੭੭॥
SikhNet (Spanish)y habitando en el Señor, obtengo la Paz.(4-8-77)